ਨੱਚ ਪੰਜਾਬਣ ਗੀਤ ਨੇ ਛੇੜਿਆ ਕਰਨ ਜੌਹਰ ਦੀ ਫਿਲਮ 'ਯੁੱਗ ਯੁੱਗ ਜੀਓ' ਉੱਤੇ ਵਿਵਾਦ

ਤਸਵੀਰ ਸਰੋਤ, ABRAR UL HAQ TWITTER HANDLE/GETTY IMAGES
ਭਾਰਤੀ ਫ਼ਿਲਮ ਨਿਰਮਾਤਾ ਕਰਨ ਜੌਹਰ ਦੀ ਫ਼ਿਲਮ 'ਜੁਗ-ਜੁੱਗ ਜਿਓ' ਵਿਵਾਦਾਂ 'ਚ ਘਿਰ ਗਈ ਹੈ, ਵਿਵਾਦ ਦਾ ਸਬੰਧ ਪਾਕਿਸਤਾਨ ਨਾਲ ਹੈ।
ਪਾਕਿਸਤਾਨ ਦੇ ਗਾਇਕ ਅਬਰਾਰ ਉਲ ਹਕ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ ਕਿਸੇ ਵੀ ਭਾਰਤੀ ਫ਼ਿਲਮ ਨੂੰ 'ਨੱਚ ਪੰਜਾਬਣ' ਗੀਤ ਇਸਤੇਮਾਲ ਕਰਨ ਦੀ ਆਗਿਆ ਨਹੀਂ ਦਿੱਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕਰਨ ਜੌਹਰ ਵਰਗੇ ਨਿਰਮਾਤਾ ਨੂੰ ਕਿਸੇ ਹੋਰ ਦੇ ਗਾਣੇ ਕਾਪੀ ਨਹੀਂ ਕਰਨੇ ਚਾਹੀਦੇ।
ਹਾਲਾਂਕਿ ਇਸ ਫ਼ਿਲਮ ਦੇ ਸੰਗੀਤ ਦੇ ਰਾਈਟਸ (ਮਾਲਿਕਾਨਾ ਅਧਿਕਾਰ) ਰੱਖਣ ਵਾਲੀ ਕੰਪਨੀ ਟੀ-ਸੀਰੀਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ।
ਇਸ ਵਿਵਾਦ 'ਤੇ ਅਜੇ ਤੱਕ ਕਰਨ ਜੌਹਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਪਾਕਿਸਤਾਨ ਦੇ ਅਬਰਾਰ, ਇੱਕ ਗਾਇਕ ਹੋਣ ਦੇ ਨਾਲ-ਨਾਲ ਸਿਆਸਤ ਵਿੱਚ ਵੀ ਹਨ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਖ਼ਾਨ ਦੇ ਸਮਰਥਕ ਹਨ।
ਕੀ ਹੈ ਪੂਰਾ ਵਿਵਾਦ
ਭਾਰਤ ਅਤੇ ਪਾਕਿਸਤਾਨ ਵਿਚਕਾਰਲੇ ਸਬੰਧ ਪਿਛਲੇ ਕੁਝ ਸਾਲਾਂ ਤੋਂ ਤਣਾਅਪੂਰਨ ਚੱਲ ਰਹੇ ਹਨ ਅਤੇ ਇਸ ਦਾ ਅਸਰ ਬਾਲੀਵੁੱਡ 'ਤੇ ਵੀ ਦਿਖਾਈ ਦਿੰਦਾ ਹੈ। ਦੋਵਾਂ ਹੀ ਦੇਸ਼ਾਂ ਦੇ ਕਲਾਕਾਰ ਲਗਭਗ ਨਾ ਦੇ ਬਰਾਬਰ ਇਕੱਠੇ ਕੰਮ ਕਰ ਰਹੇ ਹਨ।
ਇੱਕ ਦੌਰ ਉਹ ਵੀ ਸੀ ਜਦੋਂ ਬਾਲੀਵੁੱਡ 'ਚ ਰਾਹਤ ਫ਼ਤਿਹ ਅਲੀ ਖ਼ਾਨ ਅਤੇ ਆਤਿਫ਼ ਅਸਲਮ ਦੀ ਆਵਾਜ਼ ਦਾ ਜਾਦੂ ਚੱਲਦਾ ਸੀ। ਇਸੇ ਤਰ੍ਹਾਂ ਅਲੀ ਜ਼ਫ਼ਰ ਅਤੇ ਫ਼ਵਾਦ ਖਾਨ ਵੀ ਬਹੁਤ ਪਸੰਦ ਕੀਤੇ ਜਾਂਦੇ ਸਨ।
ਇਹ ਵੀ ਪੜ੍ਹੋ:
ਪਿਛਲੇ ਦਿਨੀਂ ਦੌਰਾਨ ਹੀ ਪਾਕਿਸਤਾਨ ਦੀ ਇੱਕ ਗਾਇਕਾ ਨੇ ਭਾਰਤ ਦੀ ਇੱਕ ਗਾਇਕਾ 'ਤੇ ਗੀਤ ਕਾਪੀ ਕਰਨ ਦਾ ਇਲਜ਼ਾਮ ਲਗਾਇਆ ਸੀ। ਉਸ ਤੋਂ ਬਾਅਦ ਹੁਣ ਇਹ ਨਵਾਂ ਮਾਮਲਾ ਸਾਹਮਣੇ ਆਇਆ ਹੈ।
ਐਤਵਾਰ ਨੂੰ 'ਜੁੱਗ-ਜੁੱਗ ਜਿਓ' ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਫ਼ਿਲਮ 'ਚ ਵਰੁਣ ਧਵਨ, ਕਿਆਰਾ ਅਡਵਾਨੀ, ਨੀਤੂ ਕਪੂਰ, ਅਨਿਲ ਕਪੂਰ ਸਮੇਤ ਹੋਰ ਕਲਾਕਾਰਾਂ ਨੇ ਕੰਮ ਕੀਤਾ ਹੈ।
ਫ਼ਿਲਮ ਦਾ ਨਿਰਦੇਸ਼ਨ ਰਾਜ ਮਹਿਤਾ ਨੇ ਕੀਤਾ ਹੈ ਅਤੇ ਇਸ ਦੇ ਨਿਰਮਾਤਾ ਕਰਨ ਜੌਹਰ ਹਨ। ਇਹ ਫ਼ਿਲਮ 24 ਜੂਨ ਨੂੰ ਰਿਲੀਜ਼ ਹੋਣੀ ਹੈ।
ਫ਼ਿਲਮ ਦੇ ਕਲਾਕਾਰ ਟ੍ਰੇਲਰ ਸ਼ੇਅਰ ਹੀ ਕਰ ਰਹੇ ਸਨ ਕਿ ਇਸ 'ਤੇ ਗਾਣੇ ਦੀ ਕਾਪੀ ਕਰਨ ਦਾ ਇਲਜ਼ਾਮ ਲੱਗ ਗਿਆ।
ਲਗਭਗ ਤਿੰਨ ਮਿੰਟ ਦੇ ਟ੍ਰੇਲਰ 'ਚ ਇੱਕ ਧੁਨ ਵੱਜਦੀ ਹੈ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪਾਕਿਸਤਾਨ ਦੇ ਗਾਇਕ ਅਬਰਾਰ ਉਲ ਹਕ ਦੇ ਇੱਕ ਬੇਹੱਦ ਹਿੱਟ ਗਾਣੇ ਵਿੱਚੋਂ ਹੈ।

ਤਸਵੀਰ ਸਰੋਤ, ANI
ਇਹ ਦਾਅਵਾ ਆਪ ਅਬਰਾਰ ਨੇ ਹੀ ਕੀਤਾ ਹੈ।
ਅਬਰਾਰ ਨੇ ਇੱਕ ਟਵੀਟ ਕਰਦਿਆਂ ਕਿਹਾ, ''ਮੈਂ ਆਪਣਾ ਗੀਤ 'ਨੱਚ ਪੰਜਾਬਣ' ਕਿਸੇ ਵੀ ਭਾਰਤੀ ਫ਼ਿਲਮ ਨੂੰ ਨਹੀਂ ਵੇਚਿਆ ਹੈ ਅਤੇ ਡੈਮੇਜ਼ ਕਲੇਮ ਦੇ ਲਈ ਮੇਰੇ ਕੋਲ ਅਦਾਲਤ 'ਚ ਜਾਣ ਦਾ ਅਧਿਕਾਰ ਹੈ।''
ਉਨ੍ਹਾਂ ਲਿਖਿਆ, ''ਕਰਨ ਜੌਹਰ ਵਰਗੇ ਨਿਰਮਾਤਾ ਨੂੰ ਗਾਣੇ ਨੂੰ ਕਾਪੀ ਕਰਕੇ ਫ਼ਿਲਮ 'ਚ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਹ ਮੇਰਾ ਛੇਵਾਂ ਗੀਤ ਹੈ ਜਿਸ ਨੂੰ ਕਾਪੀ ਕੀਤਾ ਗਿਆ ਹੈ ਅਤੇ ਇਸ ਦੀ ਕਿਸੇ ਵੀ ਤਰ੍ਹਾਂ ਨਾਲ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਸ ਤੋਂ ਬਾਅਦ ਅਬਰਾਰ ਨੇ ਇੱਕ ਹੋਰ ਟਵੀਟ ਕੀਤਾ ਅਤੇ ਲਿਖਿਆ, ''ਨੱਚ ਪੰਜਾਬਣ ਗਾਣੇ ਦਾ ਲਾਇਸੈਂਸ ਕਿਸੇ ਨੂੰ ਨਹੀਂ ਦਿੱਤਾ ਗਿਆ ਹੈ। ਹੁਣ ਕੋਈ ਇਹ ਦਾਅਵਾ ਕਰ ਰਿਹਾ ਹੈ ਤਾਂ ਤੱਥ ਪੇਸ਼ ਕਰੇ। ਮੈਂ ਇਸ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰਾਂਗਾ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਦੂਜੇ ਪਾਸੇ ਟੀ-ਸੀਰੀਜ਼ ਨੇ ਵੀ ਇਸ ਮਾਮਲੇ 'ਚ ਟਵੀਟ ਕਰਕੇ ਗਾਣੇ ਦੇ ਚੋਰੀ ਵਾਲੇ ਇਲਜ਼ਾਮਾਂ ਨੂੰ ਖ਼ਾਰਿਜ ਕੀਤਾ ਹੈ। ਉਨ੍ਹਾਂ ਵੱਲੋਂ ਕੀਤੇ ਗਏ ਟਵੀਟ ਵਿੱਚ ਲਿਖਿਆ ਗਿਆ ਹੈ ਕਿ ''ਅਸੀਂ ਕਾਨੂੰਨੀ ਤੌਰ 'ਤੇ 'ਨੱਚ ਪੰਜਾਬਣ' ਗਾਣੇ ਦਾ ਇਸਤੇਮਾਲ ਕਰਨ ਦੇ ਰਾਈਟਸ (ਅਧਿਕਾਰ) ਖਰੀਦੇ ਹਨ, ਜੋ ਕਿ ਆਈ ਟਿਊਨ 'ਤੇ ਇੱਕ ਜਨਵਰੀ 2022 ਨੂੰ ਰਿਲੀਜ਼ ਹੋਇਆ ਸੀ ਅਤੇ ਇਹ ਮੂਵੀ ਬਾਕਸ ਦੇ ਮਾਲਿਕਾਨਾ ਹੱਕ ਵਾਲੇ ਲਾਲੀਵੁੱਡ ਕਲਾਸਿਕਸ ਯੂਟਿਊਬ ਚੈਨਲ 'ਤੇ ਉਪਲੱਬਧ ਹੈ।''
ਆਪਣੇ ਇਸ ਟਵੀਟ 'ਚ ਟੀ-ਸੀਰੀਜ਼ ਨੇ ਮੂਵੀ ਬਾਕਸ ਨੂੰ ਵੀ ਟੈਗ ਕੀਤਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਮੂਵੀ ਬਾਕਸ ਨੇ ਵੀ ਇੱਕ ਟਵੀਟ 'ਚ ਕਿਹਾ ਹੈ, ''ਨੱਚ ਪੰਜਾਬਨ ਦਾ ਲਾਇਸੈਂਸ 'ਜੁੱਗ-ਜੁੱਗ ਜੁਓ' ਵਿੱਚ ਸ਼ਾਮਿਲ ਕਰਨ ਲਈ ਲਿਆ ਗਿਆ ਹੈ। ਟੀ-ਸੀਰੀਜ਼, ਕਰਣ ਜੌਹਰ ਅਤੇ ਧਰਮਾ ਪ੍ਰੋਡਕਸ਼ਨਜ਼ ਕੋਲ ਆਪਣੀ ਫਿਲਮ ਵਿੱਚ ਇਹ ਗੀਤ ਇਸਤੇਮਾਲ ਕਰਨ ਦੇ ਕਾਨੂੰਨੀ ਅਧਿਕਾਰ ਹਨ। ਅਜਿਹੇ ਸਥਿਤੀ 'ਚ ਅਬਰਾਰ ਉਲ ਹਕ ਦਾ ਮਾਨਹਾਨੀ ਵਾਲਾ ਟਵੀਵ ਪੂਰੀ ਤਰ੍ਹਾਂ ਅਸਵਿਕਾਰਯੋਗ ਹੈ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਸੋਸ਼ਲ ਮੀਡੀਆ 'ਤੇ ਲੋਕਾਂ ਦੀ ਪ੍ਰਤੀਕਿਰਿਆ
ਇੱਕ ਯੂਜ਼ਰ ਵਕਾਸ ਪੀ ਕੇ ਨੇ ਲਿਖਿਆ, ''ਬਾਲੀਵੁੱਡ ਪਿਛਲੇ 40 ਸਾਲਾਂ ਤੋਂ ਪਾਕਿਸਤਾਨ ਦੇ ਗਾਇਕਾਂ ਦੇ ਗਾਣੇ ਕਾਪੀ ਕਰ ਰਿਹਾ ਹੈ। ਭਾਰਤੀ ਮਨੋਰੰਜਨ ਉਦਯੋਗ ਵਿੱਚ ਮੌਲਿਕਤਾ ਦੀ ਕਮੀ ਹੈ ਅਤੇ ਬਾਲੀਵੁੱਡ ਤੇਜ਼ੀ ਨਾਲ ਪਿੱਛੇ ਹੋਣ ਦੇ ਕਈ ਕਾਰਨਾਂ ਵਿੱਚੋਂ ਇੱਕ ਇਹ ਵੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 5
ਫਿਨੀ ਹਾਰੂਨ ਨੇ ਲਿਖਿਆ, ''ਅਬਰਾਰ ਨੇ 'ਬਿੱਲੋ' ਦੇ ਵੀ ਅਧਿਕਾਰ ਵੇਚੇ ਸਨ ਅਤੇ ਉਸ ਨੂੰ ਕੋਕ ਸਟੂਡੀਓ 'ਤੇ ਗਾਇਆ ਅਤੇ ਇਸੇ ਕਾਰਨ ਉਨ੍ਹਾਂ ਦੇ ਯੂਟਿਊਬ ਤੋਂ ਇਹ ਗੀਤ ਹਟਾ ਲਿਆ ਗਿਆ। ਗਾਇਕ ਜੇ ਕਾਪੀਰਾਈਟ ਵੇਚ ਦੇਣ ਤਾਂ ਉਨ੍ਹਾਂ ਕੋਲ ਉਸ ਗਾਣੇ ਦਾ ਹੱਕ ਨਹੀਂ ਰਹਿ ਜਾਂਦਾ ਹੈ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 6
ਵੀਣਾ ਬਖ਼ਸ਼ੀ ਨਾਂਅ ਦੀ ਇੱਕ ਹੋਰ ਯੂਜ਼ਰ ਨੇ ਲਿਖਿਆ, ''ਤੁਸੀਂ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਕਿਉਂ ਨਹੀਂ ਭੇਜ ਰਹੇ?''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 7
ਸ਼ੋਏਬ ਬਸ਼ੀਰ ਨੇ ਮੂਵੀ ਬਾਕਸ ਨੂੰ ਸਵਾਲ ਕਰਦਿਆਂ ਲਿਖਿਆ, ''ਇਹ ''ਅਧਿਕਾਰਕ ਲਾਇਸੈਂਸ ਵਾਲਾ'' ਕਿਵੇਂ ਹੋ ਸਕਦਾ ਹੈ ਜੇ ਗੀਤ ਬਣਾਉਣ ਵਾਲੇ ਨੂੰ ਹੀ ਇਸ ਦਾ ਪਤਾ ਨਾ ਹੋਵੇ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 8
ਹਾਲ ਹੀ 'ਚ ਪਾਕਿਸਤਾਨ ਸੀ ਗਾਇਕ ਹਦਿਕਾ ਕਿਯਾਨੀ ਨੇ 'ਬੂਹੇ ਬਾਰੀਆਂ' ਗੀਤ ਦੇ ਲਈ ਭਾਰਤੀ ਗਾਇਕ ਕਨਿਕਾ ਕਪੂਰ 'ਤੇ ਗੀਤ ਨੂੰ ਕਾਪੀ ਕਰਨ ਦਾ ਇਲਜ਼ਾਮ ਲਗਾਇਆ ਸੀ।
ਹਾਲਾਂਕਿ, ਕਨਿਕ ਨੇ ਇਨ੍ਹਾਂ ਇਲਜ਼ਾਮਾਂ ਨੂੰ ਖ਼ਾਰਿਜ ਕਰਦੇ ਹੋਏ ਕਿਹਾ ਸੀ, ''ਇਸ ਗੀਤ ਨੂੰ ਸੁਣਨ ਵੱਲ ਹਰ ਇਨਸਾਨ ਇਹ ਜਾਣ ਜਾਵੇਗਾ ਕਿ ਇਹ ਔਰਿਜਨਲ ਗੀਤ ਹੈ। ਅੰਤਰੇ ਤੋਂ ਲੈ ਕੇ ਪੂਰੇ ਗੀਤ ਤੱਕ। ਅਸੀਂ ਸਿਰਫ਼ ਹੁਕ ਲਾਈਨ (ਬੂਹੇ ਬਾਰੀਆਂ) ਦਾ ਇਸਤੇਮਾਲ ਕੀਤਾ ਹੈ। ਅਸੀਂ ਇੱਕ ਪੁਰਾਣੇ ਮਸ਼ਹੂਰ ਗੀਤ ਦੀ ਹੁਕ ਲਾਈਨ ਨੂੰ ਚੁੱਕਿਆ ਹੈ। ਮੇਰੇ ਅਤੇ ਕੰਪਨੀ ਮੁਤਾਬਿਕ, ਇਹ ਇੱਕ ਲੋਕਗੀਤ ਹੈ।''

ਤਸਵੀਰ ਸਰੋਤ, INSTAGRAM/KANIKA/HADIKA
ਭਾਰਤ ਬਨਾਮ ਪਾਕਿਸਤਾਨ: ਗੀਤਾਂ ਦੀ ਨਕਲ ਦਾ ਅਤੀਤ
ਭਾਰਤ ਅਤੇ ਪਾਕਿਸਤਾਨ ਦੇ ਕਲਾਕਾਰਾਂ ਵਿਚਕਾਰ ਗੀਤਾਂ ਦੀ ਕਾਪੀ ਨੂੰ ਲੈ ਕੇ ਹੋਣ ਵਾਲੇ ਵਿਵਾਦ ਦਾ ਇਤਿਹਾਸ ਲੰਮਾ ਹੈ। ਨਾਲ ਹੀ, ਇੱਕ ਦੇਸ਼ 'ਚ ਗਾਏ ਗੀਤ ਦਾ ਦੂਜੇ ਦੇਸ਼ 'ਚ ਦੁਬਾਰਾ ਗਾ ਕੇ ਵੀ ਇਸਤੇਮਾਲ ਹੋਇਆ ਹੈ।
ਇਸ ਦੀ ਸਭ ਤੋਂ ਤਾਜ਼ਾ ਉਦਾਹਰਣ ਹੈ ਮਨੋਜ ਮੁੰਤਸ਼ਿਰ ਦਾ ਲਿਖਿਆ ਹੋਇਆ ਅਤੇ ਹਾਲ ਹੀ 'ਚ ਰਿਲੀਜ਼ ਹੋਇਆ ਗੀਤ- 'ਦਿਲ ਗਲਤੀ ਕਰ ਬੈਠਾ ਹੈ, ਗਲਤੀ ਕਰ ਬੈਠਾ ਹੈ ਦਿਲ... ਬੋਲ ਹਮਾਰਾ ਕਿਆ ਹੋਗਾ'। ਇਸ ਗੀਤ ਨੂੰ ਗਾਇਕ ਜੁਬਿਨ ਨੌਟਿਆਲ ਨੇ ਗਾਇਆ ਹੈ।
ਜਦਕਿ ਅਸਲ ਵਿੱਚ ਇਕ ਕੱਵਾਲੀ ਸਾਲਾਂ ਪਹਿਲਾਂ ਨੁਸਰਤ ਫ਼ਤੇਹ ਅਲੀ ਖ਼ਾਨ ਸਮੇਤ ਕਈ ਪਾਕਿਸਤਾਨੀ ਗਾਇਕ ਗਿਆ ਚੁੱਕੇ ਹਨ। ਇਸ ਕੱਵਾਲੀ ਦੇ ਬੋਲ ਸਨ - 'ਦਿਲ ਗਲਤੀ ਕਰ ਬੈਠਾ ਹੈ, ਗਲਤੀ ਕਰ ਬੈਠਾ ਹੈ ਦਿਲ... ਬੋਲ ਕਫਾਰਾ ਕਿਆ ਹੋਗਾ'।

ਤਸਵੀਰ ਸਰੋਤ, Getty Images
ਭਾਰਤੀ ਫ਼ਿਲਮਾਂ ਦੇ ਵੀ ਕੁਝ ਗੀਤ ਹੋਏ ਹਨ ਕਾਪੀ
ਅਜਿਹਾ ਨਹੀਂ ਹੈ ਕਿ ਗੀਤ ਚੋਰੀ ਕਰਨ ਜਾਂ ਪ੍ਰੇਰਿਤ ਹੋਣ ਵਾਲਿਆਂ ਦੀ ਸੂਚੀ 'ਚ ਸਿਰਫ ਭਾਰਤੀ ਹੀ ਸ਼ਾਮਿਲ ਹਨ। ਭਾਰਤੀ ਫ਼ਿਲਮਾਂ ਦੇ ਵੀ ਕਈ ਗੀਤ ਵਿਦੇਸ਼ੀਆਂ ਨੇ ਕਾਪੀ ਕੀਤੇ ਹਨ।
2012 'ਚ 'ਏਕ ਟਾਇਗਰ' ਫ਼ਿਲਮ ਦੇ ਗੀਤ 'ਸਇਆਰਾ' ਦੀ ਧੁਨ 2013 ਵਿੱਚ ਮਾਇਕ ਕਿਟਿਕ ਗਾਇਕ ਨੇ ਰਕੀਜਾ ਗੀਤ 'ਚ ਕਾਪੀ ਕੀਤੀ ਸੀ।
2011 ਵਿੱਚ 'ਰਾ ਵਨ' ਫ਼ਿਲਮ ਦੇ ਗੀਤ 'ਛੱਮਕ ਛੱਲੋ' ਦੀ ਧੁਨ 2013 ਵਿੱਚ ਡਾਰਾ ਬੁਬਾਮਾਰਾ 'ਚ ਇਸਤੇਮਾਲ ਕੀਤੀ ਗਈ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post