You’re viewing a text-only version of this website that uses less data. View the main version of the website including all images and videos.
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ 50 ਦਿਨ ਪੂਰੇ, ਭਗਵੰਤ ਮਾਨ ਨੇ ਕੀਤੇ ਇਹ ਐਲਾਨ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ 50 ਦਿਨ ਪੂਰੇ ਹੋਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਬਾਸਮਤੀ ਅਤੇ ਮੂੰਗੀ ਦੀਆਂ ਫਸਲਾਂ ਉਪਰ ਵੀ ਐੱਮਐੱਸਪੀ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਆਪ ਸਰਕਾਰ ਨੇ 26000 ਨੌਕਰੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਬਜਟ ਤੋਂ ਪਹਿਲਾਂ ਲੋਕਾਂ ਤੋਂ ਉਨ੍ਹਾਂ ਦੀਆਂ ਲੋੜਾਂ ਅਤੇ ਕਾਰੋਬਾਰ ਸਬੰਧੀ ਸੁਝਾਅ ਵੀ ਮੰਗ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਸਾਲ ਵਿੱਚ ਮੂੰਗੀ ਸਮੇਤ ਤਿੰਨ ਫ਼ਸਲਾਂ ਲਗਾਉਣ ਦੀ ਅਪੀਲ ਕੀਤੀ ਹੈ।
ਮਾਨ ਵੀਰਵਾਰ ਨੂੰ ਲੁਧਿਆਣਾ ਵਿੱਚ ਜੱਸਾ ਸਿੰਘ ਰਾਮਗੜੀਆ ਦੇ 299ਵੇਂ ਜਨਮ ਦਿਨ ਮੌਕੇ ਰੱਖੇ ਸਮਾਗਮ ਵਿੱਚ ਬੋਲ ਰਹੇ ਸਨ।
ਉਨ੍ਹਾਂ ਕਿਹਾ, ''ਖੇਤੀਬਾੜੀ ਸਬੰਧੀ ਅਸੀਂ ਵੱਡੇ ਫ਼ੈਸਲੇ ਲੈ ਰਹੇ ਹਾਂ ਜਿਸ ਬਾਰੇ ਅਸੀਂ ਮਾਹਿਰਾਂ ਨਾਲ ਲਗਾਤਾਰ ਬੈਠਕਾਂ ਕਰ ਰਹੇ ਹਾਂ। ਜੇਕਰ ਸਰਕਾਰ ਕੋਈ ਫ਼ੈਸਲਾ ਲੈਂਦੀ ਹੈ ਤਾਂ ਕਿਸਾਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ। ਕਿਸਾਨ ਝੋਨੇ ਤੋਂ ਪਹਿਲਾਂ ਮੂੰਗੀ ਬੀਜਣ, ਪਾਣੀ ਨੂੰ ਝੋਨੇ ਦੀ 126 ਕਿਸਮ ਲਗਾਉਣ। ਅਸੀਂ ਮੂੰਗੀ ਅਤੇ ਬਾਸਮਤੀ ਉਪਰ ਵੀ ਐੱਮਐੱਸਪੀ ਦੇਵਾਂਗੇ।''
''ਮੂੰਗੀ ਦੀ ਫ਼ਸਲ ਕਰੀਬ 50 ਦਿਨਾਂ ਵਿੱਚ ਪੱਕ ਜਾਂਦੀ ਹੈ। ਉਸ ਤੋਂ ਬਾਅਦ ਕਿਸਾਨ ਝੋਨਾ ਬੀਜਣ ਜਿਸ ਦੌਰਾਨ ਮੌਨਸੂਨ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਪਾਣੀ ਦੀ ਵੀ ਬੱਚਤ ਹੋਵੇਗੀ ਅਤੇ ਕਿਸਾਨ ਕਣਕ, ਮੂੰਗੀ ਦੇ ਨਾਲ-ਨਾਲ ਝੋਨੇ ਦੀਆਂ ਫ਼ਸਲਾਂ ਲਗਾ ਸਕਣਗੇ।''
ਇਹ ਵੀ ਪੜ੍ਹੋ:
ਪੰਜਾਬ ਉਪਰ ਜ਼ੁਲਮ ਅੱਜ ਵੀ ਜਾਰੀ: ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਉਪਰ ਬਿਨ੍ਹਾਂ ਕਿਸੇ ਦਾ ਨਾਂਅ ਲਏ ਨਿਸ਼ਾਨੇ ਵੀ ਸਾਧੇ।
ਉਨ੍ਹਾਂ ਕਿਹਾ, ''ਪੰਜਾਬ ਉਪਰ ਜ਼ੁਲਮ ਅੱਜ ਵੀ ਜਾਰੀ ਹਨ, ਪਰ ਫਰਕ ਸਿਰਫ਼ ਐਨਾ ਹੈ ਕਿ ਪਹਿਲਾਂ ਬੇਗਾਨੇ ਕਰਦੇ ਸਨ ਪਰ ਹੁਣ ਆਪਣੇ ਕਰ ਰਹੇ ਸੀ। ਜਦੋਂ ਮੇਰੇ ਕੋਲ ਫਾਇਲਾਂ ਆਉਂਦੀਆਂ ਹਨ ਤਾਂ ਲੱਗਦਾ ਹੈ ਕਿ ਖੂਨ ਨਾਲ ਭਰੀਆਂ ਹਨ।"
"ਉਨ੍ਹਾਂ ਨੇ ਲੁੱਟ ਦਾ ਕੋਈ ਤਰੀਕਾ ਛੱਡਿਆ ਹੀ ਨਹੀਂ। ਪਰ ਅਸੀਂ ਉਨ੍ਹਾਂ ਦੇ ਫੈਸਲੇ ਬਦਲ ਰਹੇ ਹਾਂ। ਅੱਜ ਸਰਕਾਰ ਬਣੀ ਨੂੰ 50 ਦਿਨ ਹੋ ਗਏ। ਤੁਸੀਂ ਸਭ ਨੇ 26454 ਨੌਕਰੀਆਂ ਦਾ ਇਸ਼ਤਿਹਾਰ ਦੇਖਿਆ ਹੋਵੇਗਾ।''
''ਬਹੁਤ ਸਾਰੇ ਫੈਸਲੇ ਲਾਗੂ ਹੋ ਚੁੱਕੇ ਹਨ ਅਤੇ ਜੋ ਰਹਿੰਦੇ ਹਨ, ਉਹ ਆਉਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਲਾਗੂ ਹੋ ਜਾਣਗੇ। ਜਿੰਨ੍ਹੇ ਵੀ ਫੈਸਲੇ ਹੋਣਗੇ, ਲੋਕ ਪੱਖੀ ਹੋਣਗੇ।''
ਇਹ ਵੀ ਪੜ੍ਹੋ: