ਅਰਵਿੰਦ ਕੇਜਰੀਵਾਲ ਨੇ ਕਿਹਾ ਭਗਵੰਤ ਮਾਨ ਤੇ ਅਧਿਕਾਰੀ ਕਰਨਗੇ ਦਿੱਲੀ ਦੇ ਸਕੂਲਾਂ ਦਾ ਦੌਰਾ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਲੀਡਪਸ਼ਿਪ ਵੱਲੋਂ ਚਲਾਏ ਜਾਣ ਦੇ ਵਿਰੋਧੀ ਧਿਰਾਂ ਦੇ ਇਲਜ਼ਾਮਾਂ ਵਿਚਕਾਰ 'ਆਪ' ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਭਗਵੰਤ ਮਾਨ ਆਪਣੇ ਅਧਿਕਾਰੀਆਂ ਸਮੇਤ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਦੌਰਾ ਕਰਨ ਆ ਰਹੇ ਹਨ।

ਹਿੰਦੋਸਤਾਨ ਟਾਇੰਮਜ਼ ਵਿੱਚ ਪੀਟੀਆਈ ਦੇ ਹਵਾਲੇ ਨਾਲ ਛਪੀ ਖ਼ਬਰ ਮੁਤਾਬਕ ਭਗਵੰਤ ਮਾਨ ਅਤੇ ਉਹਨਾਂ ਦਾ ਸਟਾਫ਼ ਸੋਮਵਾਰ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ 'ਆਪ' ਰਾਜ ਦੌਰਾਨ ਕੀਤੇ ਗਏ 'ਅਲੋਕਿਕ ਸੁਧਾਰ' ਦੇਖਣ ਲਈ ਫੇਰੀ ਪਾਉਣਗੇ।

ਕੇਜਰੀਵਾਲ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਇਸ ਹੱਦ ਤੱਕ ਸੁਧਾਰ ਕੀਤਾ ਹੈ ਕਿ ਸੰਸਾਰ ਭਰ ਤੋਂ ਲੋਕ ਇਹਨਾਂ ਵਿਚੱਤਰ ਬਦਲਾਵਾਂ ਨੂੰ ਦੇਖਣ ਆ ਰਹੇ ਹਨ।

ਉਹਨਾਂ ਕਿਹਾ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੀ ਪਤਨੀ ਮੈਲਾਨੀਆ ਟਰੰਪ ਵੀ ਦਿੱਲੀ ਦੇ ਸਕੂਲਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਪਿਛਲੇ ਸਮੇਂ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਵੀ ਜਾਇਜ਼ਾ ਲਿਆ ਸੀ।

ਇਹ ਵੀ ਪੜ੍ਹੋ:-

ਦਿੱਲੀ ਵਿੱਚ ਕੋਰੋਨਾ ਦੇ 325 ਨਵੇਂ ਕੇਸ, 40 ਦਿਨਾਂ 'ਚ ਹੁਣ ਤੱਕ ਦਾ ਸਭ ਤੋਂ ਵੱਧ ਆਂਕੜਾ

ਦਿੱਲੀ ਵਿੱਚ ਵੀਰਵਾਰ ਨੂੰ ਕੋਰੋਨਾ ਦੀ ਲਾਗ ਦੇ 325 ਨਵੇਂ ਕੇਸ ਪਾਏ ਗਏ। ਕੇਸਾਂ ਦੀ ਇਹ ਗਿਣਤੀ ਪਿਛਲਾ 40 ਦਿਨਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਆਂਕੜਾ ਹੈ। ਸ਼ਹਿਰੀ ਸਿਹਤ ਵਿਭਾਗ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਮੌਤਾਂ ਦੀ ਗਿਣਤੀ ਸਿਫ਼ਰ ਹੈ ਅਤੇ ਕਰੋਨਾ ਕੇਸਾਂ ਦੀ ਪੌਜ਼ੀਟਿਵਿਟੀ ਦਰ 2.39 ਦਰਜ ਕੀਤੀ ਗਈ ਹੈ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ 20 ਅਪ੍ਰੈਲ ਨੂੰ ਇੱਕ ਮੀਟਿੰਗ ਕਰਨ ਜਾ ਰਹੀ ਹੈ ਜਿਸ ਵਿੱਚ ਕੋਰੋਨਾਵਾਇਰਸ ਨੂੰ ਰੋਕਣ ਦੇ ਉੁਪਾਆਵਾਂ ਵਾਰੇ ਚਰਚਾ ਕੀਤਾ ਜਾਵੇਗੀ।

ਕੌਮੀ ਰਾਜਧਾਨੀ ਵਿੱਚ ਕੋਰੋਨਾਂ ਕੇਸਾਂ ਦੀ ਲਾਗ ਦੀ ਦਰ ਇੱਕ ਹਫ਼ਤੇ ਵਿੱਚ 0.5 ਫੀਸਦ ਤੋਂ ਵੱਧ ਕੇ 2.39 ਫੀਸਦ ਹੋ ਗਈ ਹੈ। ਹਾਲਾਂਕਿ ਮੰਗਲਵਾਰ ਨੂੰ ਡਾਕਟਰਾਂ ਨੇ ਕਿਹਾ ਸੀ ਕਿ ਇਹ ਕੋਈ 'ਡਰ ਵਾਲੀ ਸਥਿਤੀ' ਨਹੀਂ ਹੈ ਕਿਉਂਕਿ ਰੋਜ਼ਾਨਾਂ ਕੇਸਾਂ ਦੀ ਗਿਣਤੀ ਹਾਲੇ ਘੱਟ ਹੈ।

ਐਲਨ ਮਸਕ ਨੇ ਟਵਿੱਟਰ ਨੂੰ ਖ਼ਰੀਦਣ ਦਾ ਦਿੱਤਾ ਪ੍ਰਸਤਾਵ

ਟੈਸਲਾ ਕੰਪਨੀ ਦੇ ਮੁੱਖੀ ਐਲਨ ਮਸਕ ਨੇ ਇੱਕ ਵਿਵਾਦਤ ਪ੍ਰਸਤਾਵ ਦਿੰਦਿਆ ਸੋਸਲ ਮੀਡੀਆ ਸਾਇਟ ਟਵਿੱਟਰ ਨੂੰ ਖ਼ਰੀਦਣ ਦੀ ਗੱਲ ਆਖੀ ਹੈ। ਐਲਨ ਮਸਕ ਦਾ ਕਹਿਣਾ ਹੈ ਕਿ ਟਵਿੱਟਰ ਕੰਪਨੀ ਕੋਲ ਅਥਾਹ ਸੰਭਾਵਨਾਵਾਂ ਹਨ ਅਤੇ ਉਹ ਇਹਨਾਂ ਨੂੰ ਹੋਰ ਅੱਗੇ ਲਿਜਾ ਸਕਣ ਵਾਲੇ ਇਨਸਾਨ ਹਨ।

ਹਿੰਦੋਸਤਾਨ ਟਾਇੰਮਜ਼ ਦੀ ਖ਼ਬਰ ਮੁਤਾਬਕ ਸੰਸਾਰ ਦੇ ਸਭ ਤੋਂ ਅਮੀਰ ਵਿਅਕਤੀ ਮਸਕ ਨੇ ਟਵਿੱਟਰ ਦੀ ਕੀਮਤ $43 ਬਿਲੀਅਨ ਦੱਸਦਿਆ $54.20 ਸੇਅਰ ਦਾ ਪ੍ਰਸਤਾਵ ਦਿੱਤਾ ਹੈ। ਸੋਸਲ ਮੀਡੀਆ ਸਾਇਟ ਦੇ ਨਿਊਯਾਰਕ ਦੀ ਖੁੱਲੀ ਮੰਡੀ ਵਿੱਚ ਸ਼ੇਅਰ 5.3% ਤੋਂ ਵੱਧ ਕੇ $48.27 ਹੋ ਗਏ ਹਨ।

ਮਸਕ (50) ਨੇ ਇਹ ਐਲਾਨ ਵੀਰਵਾਰ ਨੂੰ ਯੂ.ਐਸ. ਸੁਰੱਖਿਆ ਅਤੇ ਐਕਸਚੇਂਜ ਕਮਿਸ਼ਨ ਨਾਲ ਸੰਭਾਵੀ ਸੌਦੇ ਦੀ ਗੱਲ ਕਰਦਿਆ ਕੀਤਾ ਸੀ।

ਐਲਨ ਮਸਕ ਨੇ ਟਵਿੱਟਰ ਦੇ ਬੋਰਡ ਨੂੰ ਲਿਖੇ ਪੱਤਰ ਵਿੱਚ ਕਿਹਾ ਸੀ ਕਿ, "ਟਵਿੱਟਰ ਕੋਲ ਅਥਾਹ ਸਮਰੱਥਾ ਹੈ। ਮੈਂ ਇਸ ਨੂੰ ਖੋਲਾਗਾਂ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)