ਨਿੰਬੂ ਅਚਾਨਕ ਐਨੇ ਮਹਿੰਗੇ ਕਿਵੇਂ ਹੋ ਗਏ, 300 ਰੁਪਏ ਕਿੱਲੋ ਕਿਵੇਂ ਵਿਕਣ ਲੱਗ ਪਏ

ਨਿੰਬੂ

ਤਸਵੀਰ ਸਰੋਤ, NOAH SEELAM/AFP/Getty Images

ਤਸਵੀਰ ਕੈਪਸ਼ਨ, ਇਸ ਸਮੇਂ ਇੱਕ ਨਿੰਬੂ ਦੀ ਕੀਮਤ 10 ਰੁਪਏ ਤੋਂ ਵੱਧ ਹੈ ਅਤੇ ਕਈ ਸੂਬਿਆਂ ਵਿੱਚ ਇਸ ਦੀ ਕੀਮਤ 20 ਰੁਪਏ ਤੋਂ ਵੀ ਵੱਧ ਹੈ।

ਪੈਟਰੋਲ, ਡੀਜ਼ਲ, ਸੀਐੱਨਜੀ, ਐੱਲਪੀਜੀ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਹੁਣ ਨਿੰਬੂ ਦੇ ਅਸਮਾਨੀਂ ਚੜ੍ਹੇ ਭਾਅ ਆਮ ਜਨਤਾ ਨੂੰ ਪਰੇਸ਼ਾਨ ਕਰ ਰਹੇ ਹਨ। ਕਦੇ 50 ਰੁਪਏ ਕਿੱਲੋ ਵਿਕਣ ਵਾਲਾ ਨਿੰਬੂ ਹੁਣ ਲਗਭਗ 300 ਰੁਪਏ ਕਿੱਲੋ ਵਿਕ ਰਿਹਾ ਹੈ।

ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਅਨੁਸਾਰ, ਗੁਜਰਾਤ ਦੇ ਇੱਕ ਗਾਹਕ ਨੇ ਕਿਹਾ, "ਅਜੇ ਤਾਂ ਗਰਮੀ ਸ਼ੁਰੂ ਹੀ ਹੋਈ ਹੈ ਕਿ ਨਿੰਬੂ ਦੀ ਕੀਮਤ 200 ਰੁਪਏ ਕਿੱਲੋ ਹੋ ਗਈ ਹੈ। ਪਹਿਲਾਂ ਮੈਂ ਨਿੰਬੂ 50 ਰੁਪਏ ਕਿੱਲੋ ਲੈਂਦਾ ਸੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਿਨੋਂ ਦਿਨ ਵੱਧ ਰਹੀਆਂ ਹਨ, ਜਿਸ ਕਾਰਨ ਕਾਫੀ ਦਿੱਕਤਾਂ ਆ ਰਹੀਆਂ ਹਨ।''

ਜਨਸੱਤਾ ਦੀ ਖ਼ਬਰ ਮੁਤਾਬਕ, ਕਈ ਸ਼ਹਿਰਾਂ ਵਿੱਚ ਨਿੰਬੂ 300 ਰੁਪਏ ਕਿੱਲੋ ਵੀ ਵਿਕ ਰਿਹਾ ਹੈ ਤੇ ਸਿਰਫ ਨਿੰਬੂ ਹੀ ਨਹੀਂ, ਆਮ ਤੌਰ 'ਤੇ ਸਬਜ਼ੀਆਂ ਦੇ ਨਾਲ ਮੁਫਤ 'ਚ ਮਿਲਣ ਵਾਲੇ ਧਨੀਏ ਅਤੇ ਮਿਰਚ ਦੀ ਕੀਮਤ ਵੀ 100 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਗਈ ਹੈ।

ਸਰਕਾਰ ਵੱਲੋਂ ਰੂਸ-ਯੂਕਰੇਨ ਜੰਗ ਨੂੰ ਮਹਿੰਗਾਈ ਦਾ ਸਭ ਤੋਂ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪ੍ਰਭਾਵਿਤ ਹੋਈਆਂ ਹਨ। ਪਰ ਨਿੰਬੂ ਇੰਨਾ ਮਹਿੰਗਾ ਕਿਉਂ ਹੈ?

ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਤੇਲੰਗਾਨਾ ਵਿੱਚ ਨਿੰਬੂ ਦੀ ਵਧੇਰੇ ਪੈਦਾਵਾਰ ਹੁੰਦੀ ਹੈ ਅਤੇ ਇੱਥੇ ਤੂਫ਼ਾਨ ਕਾਰਨ ਨਿੰਬੂ ਦੀ ਫ਼ਸਲ ਤਬਾਹ ਹੋ ਗਈ, ਜਿਸ ਕਾਰਨ ਨਿੰਬੂ ਦਾ ਝਾੜ ਘੱਟ ਗਿਆ ਅਤੇ ਇਸਦੀ ਕੀਮਤ ਵਧ ਗਈ। ਇਸਦੇ ਨਾਲ ਹੀ ਕੋਰੋਨਾ ਦੇ ਦੌਰ 'ਚ ਨਿੰਬੂ ਦੀ ਸਹੀ ਕੀਮਤ ਨਾ ਮਿਲਣਾ ਅਤੇ ਰੂਸ-ਯੂਕਰੇਨ ਯੁੱਧ ਕਾਰਨ ਵੀ ਨਿੰਬੂ ਦੀਆਂ ਕੀਮਤਾਂ ਵਧੀਆਂ ਹਨ।

ਇਸ ਸਮੇਂ ਇੱਕ ਨਿੰਬੂ ਦੀ ਕੀਮਤ 10 ਰੁਪਏ ਤੋਂ ਵੱਧ ਹੈ ਅਤੇ ਕਈ ਸੂਬਿਆਂ ਵਿੱਚ ਇਸ ਦੀ ਕੀਮਤ 20 ਰੁਪਏ ਤੋਂ ਵੀ ਵੱਧ ਹੈ। ਹੈਦਰਾਬਾਦ 'ਚ ਨਿੰਬੂ ਦੀ ਥੋਕ ਦੀ ਕੀਮਤ ਪਹਿਲਾਂ 700 ਰੁਪਏ ਦੇ ਕਰੀਬ ਸੀ, ਜੋ ਹੁਣ 3500 ਰੁਪਏ 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ:

ਪਾਕਿਸਤਾਨ: ਇੱਕ ਅਜਿਹਾ ਦੇਸ਼ ਜਿੱਥੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਆਪਣਾ ਕਾਰਜਕਾਲ ਪੂਰਾ ਨਹੀਂ ਕੀਤਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪੇਸ਼ੇਵਰ ਕ੍ਰਿਕਟਰ ਦੇ ਤੌਰ 'ਤੇ ਆਪਣੇ ਕਰੀਅਰ ਨੂੰ ਸ਼ਾਨਦਾਰ ਤਰੀਕੇ ਨਾਲ ਖਤਮ ਕੀਤਾਤੇ ਬਾਅਦ ਵਿੱਚ ਉਹ ਸਿਆਸਤ ਵਿੱਚ ਆ ਗਏ। ਪਰ ਉਨ੍ਹਾਂ ਦਾ ਸਿਆਸੀ ਸਫ਼ਰ ਕਿਸੇ ਹੋਰ ਪਾਸੇ ਹੀ ਜਾਂਦਾ ਦਿਖਾਈ ਦੇ ਰਿਹਾ ਹੈ।

ਇਮਰਾਨ ਖ਼ਾਨ 2018 ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਸੇਵਾਵਾ ਨਿਭਾ ਰਹੇ ਸਨ।ਹੁਣ ਉਨ੍ਹਾਂ ਖਿਲਾਫ਼ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤਾ ਪਾਸ ਹੋ ਗਿਆ ਹੈ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਵੇਗਾ।

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਦੇ ਖਿਲਾਫ਼ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤਾ ਪਾਸ, ਹੁਣ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਵੇਗਾ।

ਹਾਲਾਂਕਿ, ਪ੍ਰਧਾਨ ਮੰਤਰੀਆਂ ਦਾ ਇਸ ਤਰ੍ਹਾਂ ਜਾਣਾ ਜਾਂ ਹਟਾਇਆ ਜਾਣਾ ਪਾਕਿਸਤਾਨ ਲਈ ਕੋਈ ਨਵੀਂ ਗੱਲ ਨਹੀਂ ਹੈ।ਸਾਲ 1947 ਵਿੱਚ ਜਦੋਂ ਤੋਂ ਪਾਕਿਸਤਾਨ ਇੱਕ ਸੁਤੰਤਰ ਦੇਸ਼ ਬਣਿਆ ਹੈ, ਇਸਦੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਆਪਣਾ ਕਾਰਜਕਾਲ ਪੂਰਾ ਨਹੀਂ ਕੀਤਾ ਹੈ ਅਤੇ ਅਕਸਰ ਹੀ ਕਿਹਾ ਜਾਂਦਾ ਹੈ ਕਿ ਇੱਥੇ ਅਸਲੀ ਸੱਤਾ ਫੌਜ ਦੇ ਹੱਥ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਪਾਕਿਸਤਾਨ ਵਿੱਚ ਚਾਰ ਵਾਰ ਫੌਜੀ ਤਖ਼ਤਾ ਪਲਟ ਹੋਇਆ ਹੈ ਅਤੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਫੌਜੀ ਸ਼ਾਸਨ ਹੈ।

ਪਰ ਨਾਗਰਿਕ ਸਰਕਾਰਾਂ ਦੇ ਅਧੀਨ ਵੀ, ਦੇਸ਼ ਦੇ ਜਰਨੈਲਾਂ ਹੱਥ ਬਹੁਤ ਜ਼ਿਆਦਾ ਸ਼ਕਤੀ ਰਹੀਹੈ ਜਿਸਨੇ ਸਰਕਾਰ ਨੂੰ ਵੀਪ੍ਰਭਾਵਿਤ ਕੀਤਾਹੈ, ਖਾਸਕਰ ਪ੍ਰਧਾਨ ਮੰਤਰੀਆਂ ਨੂੰ।

ਇਮਰਾਨ ਤੋਂ ਪਹਿਲਾਂ ਵੀ ਦੇਸ਼ ਦੇ ਜਿੰਨੇ ਪ੍ਰਧਾਨ ਮੰਤਰੀ ਹੋਏ ਹਨ ਉਨ੍ਹਾਂ ਨੂੰ ਕਿਸੇ ਨਾ ਕਿਸੇ ਕਾਰਨ ਆਪਣਾ ਅਹੁਦਾ ਛੱਡਣਾ ਪਿਆ ਸੀ ਜਾਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ।

ਆਜ਼ਾਦ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਲਿਆਕਤ ਅਲੀ ਖ਼ਾਨ ਨੂੰ 4 ਸਾਲ ਅਤੇ 63 ਦਿਨ ਦਾ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਵਾਲੇ ਪ੍ਰਧਾਨ ਮੰਤਰੀ ਖਵਾਜਾ ਨਿਜ਼ਾਮੂਦੀਨ, ਮੁਹੰਮਦ ਅਲੀਬੋਗਰਾ, ਚੌਧਰੀ ਮੁਹੰਮਦਅਲੀ, ਹੁਸੈਨ ਸ਼ਹੀਦਸੁਹਰਾਵਰਦੀ, ਇਬਰਾਹਿਮ ਇਸਮਾਈਲ ਚੰਦਰੀਗਰ, ਫਿਰੋਜ਼ ਖਾਨ ਨੂਨ, ਨੂਰੁਲਅਮੀਨ, ਜ਼ੁਲਫਿਕਾਰ ਅਲੀਭੁੱਟੋ, ਮੁਹੰਮਦ ਖਾਨ ਜੁਨੇਜੋ, ਬੇਨਜ਼ੀ ਰਭੁੱਟੋ, ਨਵਾਜ਼ ਸ਼ਰੀਫ, ਯੂਸਫਰਜ਼ਾ ਗਿਲਾਨੀ ਨੂੰ ਪਦ ਗੁਆਉਣਾ ਪਿਆ ਸੀ ਅਤੇ ਹੁਣ ਇਸ ਸਿਲਸਿਲੇ 'ਚ ਇਮਰਾਨ ਖ਼ਾਨ ਦਾ ਵੀ ਨਾਮ ਸ਼ਾਮਲ ਹੋ ਗਿਆ ਹੈ।

ਇਮਰਾਨ ਤੋਂ ਪਹਿਲਾਂ ਵੀ ਦੇਸ਼ ਦੇ ਜਿੰਨੇ ਪ੍ਰਧਾਨ ਮੰਤਰੀ ਹੋਏ ਹਨ ਉਨ੍ਹਾਂ ਨੂੰ ਕਿਸੇ ਨਾ ਕਿਸੇ ਕਾਰਨ ਆਪਣਾ ਅਹੁਦਾ ਛੱਡਣਾ ਪਿਆ ਸੀ ਜਾਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ।

ਆਜ਼ਾਦ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਲਿਆਕਤ ਅਲੀ ਖ਼ਾਨ ਨੂੰ 4 ਸਾਲ ਅਤੇ 63 ਦਿਨ ਦਾ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਵਾਲੇ ਪ੍ਰਧਾਨ ਮੰਤਰੀ ਖਵਾਜਾ ਨਿਜ਼ਾਮੂਦੀਨ, ਮੁਹੰਮਦ ਅਲੀ ਬੋਗਰਾ, ਚੌਧਰੀ ਮੁਹੰਮਦ ਅਲੀ, ਹੁਸੈਨ ਸ਼ਹੀਦ ਸੁਹਰਾਵਰਦੀ, ਇਬਰਾਹਿਮ ਇਸਮਾਈਲ ਚੰਦਰੀਗਰ, ਫਿਰੋਜ਼ ਖਾਨ ਨੂਨ, ਨੂਰੁਲ ਅਮੀਨ, ਜ਼ੁਲਫਿਕਾਰ ਅਲੀ ਭੁੱਟੋ, ਮੁਹੰਮਦ ਖਾਨ ਜੁਨੇਜੋ, ਬੇਨਜ਼ੀਰ ਭੁੱਟੋ, ਨਵਾਜ਼ ਸ਼ਰੀਫ, ਯੂਸਫ ਰਜ਼ਾ ਗਿਲਾਨੀ ਨੂੰ ਪਦ ਗੁਆਉਣਾ ਪਿਆ ਸੀ ਅਤੇ ਹੁਣ ਇਸ ਸਿਲਸਿਲੇ 'ਚ ਇਮਰਾਨ ਖ਼ਾਨ ਦਾ ਵੀ ਨਾਮ ਸ਼ਾਮਲ ਹੋ ਸਕਦਾ ਹੈ।

'ਹਾਈਵੇ 'ਤੇ ਨੌਜਵਾਨ ਕੁੜੀ ਦੀ ਲਾਸ਼, ਖੇਮਕਰਨ 'ਚ ਕਤਲ, ਵਿਦੇਸ਼ੀਆਂ ਨੂੰ ਸੱਦਣ ਤੋਂ ਪਹਿਲਾਂ 3 ਕਰੋੜ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਓ'

ਨਵਜੋਤ ਸਿੱਧੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਤੋਂ ਪਹਿਲਾਂ ਵੀ ਸਿੱਧੂ ਨੇ ਗੁਰਦਾਸਪੁਰ ਕਤਲਕਾਂਡ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ।

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਕਾਨੂੰਨ ਪ੍ਰਬੰਧ ਨੂੰ ਲੈ ਕੇ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਸਿੱਧੂ ਨੇ ਇੱਕ ਟਵੀਟ ਰਾਹੀਂ ਮੁੱਖ ਮੰਤਰੀ ਮਾਨ ਨੂੰ ਕਿਹਾ ਕਿ ਜੇਕਰ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਰਹੀ ਤਾਂ ਕੋਈ ਇੱਥੇ ਨਹੀਂ ਰਹੇਗਾ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਉਨ੍ਹਾਂ ਆਪਣੇ ਟਵੀਟ 'ਚ ਲਿਖਿਆ, ''ਮਾਨ ਸਾਬ੍ਹ ਅੱਜ ਧਨੌਲਾ 'ਚ ਹਾਈਵੇਅ 'ਤੇ ਇੱਕ ਨੌਜਵਾਨ ਕੁੜੀ ਦੀ ਲਾਸ਼ ਮਿਲੀ ਜਿਸਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਖੇਮਕਰਨ 'ਚ ਇੱਕ ਵਿਅਕਤੀ ਦਾ ਕਤਲ ਹੋਇਆ ਹੈ।''

''ਕਾਨੂੰਨ ਦਾ ਕੋਈ ਡਰ ਨਹੀਂ... ਜੇਕਰ ਅਮਨ-ਕਾਨੂੰਨ ਦੀ ਸਥਿਤੀ ਅਜਿਹੀ ਹੀ ਰਹੀ ਤਾਂ ਇੱਥੇ ਕੋਈ ਨਹੀਂ ਰਹੇਗਾ। ਵਿਦੇਸ਼ੀਆਂ ਨੂੰ ਸੱਦਾ ਦੇਣ ਤੋਂ ਪਹਿਲਾਂ ਇੱਥੇ ਰਹਿ ਰਹੇ 3 ਕਰੋੜ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਓ।''

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)