ਮੋਦੀ ਦੀ ਰੈਲੀ: ਚਰਨਜੀਤ ਚੰਨੀ ਨੂੰ ਘੇਰਨ ਲ਼ਈ ਭਾਜਪਾ ਦਾ ਨਵਾਂ ਪੈਂਤੜਾ, ਇਸ ਅਧਾਰ ਉੱਤੇ ਮੰਗ ਰਹੇ ਗ੍ਰਿਫ਼ਤਾਰੀ

ਚੰਨੀ ਤੇ ਯੋਗੀ

ਤਸਵੀਰ ਸਰੋਤ, Channi FB/getty images

ਤਸਵੀਰ ਕੈਪਸ਼ਨ, ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਭਾਜਪਾ ਆਗੂਆਂ ਦੇ ਨਿਸ਼ਾਨੇ ਉੱਪਰ ਹਨ

ਪੰਜ ਜਨਵਰੀ ਨੂੰ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੋਤਾਹੀ ਦਾ ਮਾਮਲਾ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਨ ਕਾਰਨ ਇੱਕ ਵਾਰ ਮੁੜ ਪੂਰੇ ਜ਼ੋਰ ਨਾਲ ਸਿਆਸੀ ਸਫ਼ਾਂ ਵਿੱਚ ਚਰਚਾ ਵਿੱਚ ਆ ਗਿਆ ਹੈ।

ਭਾਜਪਾ ਦੇ ਘੱਟੋ-ਘੱਟ ਛੇ ਮੁੱਖ ਮੰਤਰੀਆਂ ਨੇ ਕਿਹਾ ਹੈ ਕਿ ਇਹ ਘਟਨਾਕ੍ਰਮ ਇੱਕ 'ਸੋਚੀ ਸਮਝੀ ਸਾਜ਼ਿਸ਼' ਸੀ ਜਿਸ ਨੂੰ ਬਾਖੂਬੀ ਨੇਪਰੇ ਚਾੜ੍ਹਿਆ ਗਿਆ।

ਪੰਜ ਜਨਵਰੀ ਨੂੰ ਪ੍ਰਧਾਨ ਮੰਤਰੀ ਨੇ ਫਿਰੋਜ਼ਰਪੁਰ ਵਿੱਚ ਇੱਕ ਸਿਆਸੀ ਰੈਲੀ ਨੂੰ ਸੰਬੋਧਨ ਕਰਨਾ ਸੀ। ਮੁਜ਼ਾਹਰਾਕਾਰੀ ਕਿਸਾਨਾਂ ਵੱਲੋਂ ਰਾਹ ਰੋਕੇ ਜਾਣ ਤੋਂ ਬਾਅਦ ਉਨ੍ਹਾਂ ਦਾ ਕਾਫ਼ਲਾ ਪੁਲ ਉੱਪਰ 20 ਮਿੰਟ ਲਈ ਰੁਕਿਆ ਅਤੇ ਬਾਅਦ ਵਿੱਚ ਰੈਲੀ ਰੱਦ ਕਰ ਦਿੱਤੀ ਗਈ।

ਕਾਂਗਰਸ ਦੇ ਹੋਰ ਕਈ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹਿਲੇ ਦਿਨ ਤੋਂ ਇਨ੍ਹਾਂ ਇਲਜ਼ਾਮਾ ਨੂੰ ਰੱਦ ਕਰ ਰਹੇ ਹਨ। ਚੰਨੀ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਸਾਰੀ ਸਥਿਤੀ ਸਪਸ਼ਟ ਕੀਤੀ ਸੀ।

ਸੁਪਰੀਮ ਕੋਰਟ ਵੱਲੋਂ ਮਾਮਲੇ ਦੀ ਜਾਂਚ ਲਈ ਇੱਕ ਵੱਖਰੀ ਕਮੇਟੀ ਬਣਾ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪਹਿਲਾਂ ਤੋਂ ਬਣਾਈਆਂ ਕਮੇਟੀਆਂ ਦੇ ਕੰਮ ਉੱਪਰ ਰੋਕ ਲਗਾ ਦਿੱਤੀ ਹੈ।

ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੀ ਅਗਵਾਈ ਸੁਪਰੀਮ ਕੋਰਟ ਦੀ ਸਾਬਕਾ ਜਸਟਿਸ ਇੰਦੂ ਮਲਹੋਤਰਾ ਕਰਨਗੇ।

ਇਹ ਵੀ ਪੜ੍ਹੋ:

ਮੋਦੀ ਦੀ ਰੈਲੀ: ਭਾਜਪਾ ਦੇ ਮੁੱਖ ਮੰਤਰੀ ਕੀ ਕਹਿ ਰਹੇ

ਬੁੱਧਵਾਰ ਨੂੰ ਭਾਜਪਾ ਸ਼ਾਸਿਤ ਘੱਟੋ-ਘੱਟ ਛੇ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਪ੍ਰੈੱਸ ਕਾਨਫ਼ਰੰਸ ਅਤੇ ਟਵਿੱਟਰ ਦੇ ਜ਼ਰੀਏ ਇਸ ਸਮੁੱਚੀ ਘਟਨਾ ਨੂੰ ਸਾਜ਼ਿਸ਼ ਕਰਾਰ ਦਿੱਤਾ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪੀਐਮ ਨੂੰ ਮਾਰਨ ਦੀ ਸਾਜ਼ਿਸ਼ ਲਈ ਪੰਜਾਬ ਵਿੱਚ ਆਪਣੇ ਹਮਰੁਤਬਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

ਵੀਡੀਓ: ਕਾਫ਼ਲਾ ਰੁਕਣ ਤੋਂ ਲੈਕੇ ਫਿਰੋਜ਼ਪੁਰ ਰੈਲੀ ਰੱਦ ਹੋਣ ਤੱਕ ਦੀ ਪੂਰੀ ਕਹਾਣੀ

ਵੀਡੀਓ ਕੈਪਸ਼ਨ, ਕਾਫ਼ਲਾ ਰੁਕਣ ਤੋਂ ਰੈਲੀ ਰੱਦ ਹੋਣ ਤੱਕ ਦੀ ਪੂਰੀ ਕਹਾਣੀ (ਵੀਡੀਓ 7 ਜਨਵਰੀ 2022 ਦੀ ਹੈ)

ਇਸ ਤੋਂ ਇਲਾਵਾ ਯੋਗੀ ਆਦਿੱਤਿਆਨਾਥ (ਯੂਪੀ), ਸ਼ਿਵਰਾਜ ਸਿੰਘ ਚੌਹਾਨ (ਮੱਧ ਪ੍ਰਦੇਸ਼), ਬਿਪਲਬ ਦੇਬ (ਤ੍ਰਿਪੁਰਾ), ਪੁਸ਼ਕਰ ਸਿੰਘ ਧਾਮੀ (ਉਤਰਾਖੰਡ) ਤੇ ਮਨੋਹਰ ਲਾਲ ਖੱਟਰ (ਹਰਿਆਣਾ) ਨੇ ਇਸ ਘਟਨਾ ਨੂੰ ਸਾਜ਼ਿਸ਼ ਕਿਹਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ''ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਸਾਜਿਸ਼ ਕੀਤੀ ਜਾ ਚੁੱਕੀ ਹੈ ਇਹ ਕੋਈ ਕਲਪਨਾ ਤੱਕ ਨਹੀਂ ਕਰ ਸਕਦਾ।''

ਉਨ੍ਹਾਂ ਨੇ ਕਿਹਾ ਕਿਹਾ, "ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਚੂਕ ਕਿਵੇਂ ਹੋ ਸਕਦੀ ਹੈ ਜਦੋਂ ਤੱਕ ਚੂਕ ਕੀਤੀ ਨਾ ਜਾਵੇ।"

ਉਨ੍ਹਾਂ ਨੇ ਇਲਜ਼ਾਮ ਲਗਾਇਆ, "ਮੋਦੀ ਜੀ ਨਾਲ ਨਫ਼ਰਤ ਨੇ ਕਾਂਗਰਸ ਦੀ ਆਤਮਾ ਨੂੰ ਮਾਰ ਦਿੱਤਾ ਹੈ। ਜਨਤਾ ਦੇ ਵਿੱਚ ਤਾਂ ਕਾਂਗਰਸ ਦਾ ਗਰਾਫ਼ ਡਿੱਗ ਹੀ ਰਿਹਾ ਸੀ ਕਾਂਗਰਸ ਦਾ ਚਰਿੱਤਰ ਵੀ ਡਿੱਗ ਗਿਆ।"

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਵੀਡੀਓ: ਪੀਐਮ ਮੋਦੀ ਦਾ ਕਾਫ਼ਲਾ ਫਿਰੋਜ਼ਪੁਰ ਫਲਾਈਓਵਰ 'ਤੇ ਪਹੁੰਚਣ ਸਮੇਂ ਦਾ ਹਾਲ

ਵੀਡੀਓ ਕੈਪਸ਼ਨ, ਪੀਐਮ ਮੋਦੀ ਦਾ ਕਾਫ਼ਲਾ ਫਿਰੋਜ਼ਪੁਰ ਫਲਾਈਓਵਰ 'ਤੇ ਪਹੁੰਚਣ ਸਮੇਂ ਦਾ ਹਾਲ ਚਸ਼ਮਦੀਦ ਤੋਂ ਸੁਣੋ (ਵੀਡੀਓ 7 ਜਨਵਰੀ 2022 ਦੀ ਹੈ)

ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਕਾਂਗਰਸ ਦੇ ਆਗੂ ਇਸ ਬਾਰੇ ਹਲਕੀ ਬਿਆਨਬਾਜ਼ੀ ਕਰ ਰਹੇ ਸਨ।

ਸ਼ਿਵਰਾਜ ਸਿੰਘ ਨੇ ਇਸ ਦੌਰਾਨ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੂੰ ਸਵਾਲ ਪੁੱਛੇ-

  • ਪੀਐਮ ਦੇ ਨਾਲ ਮੁੱਖ ਮੰਤਰੀ ਕਿਉਂ ਨਹੀਂ ਸਨ, ਸੀਐਸ ਤੇ ਡੀਜੀਪੀ ਕਿਉਂ ਨਹੀਂ ਸਨ?
  • ਮੁਜ਼ਾਹਰਾਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਰੂਟ ਦੀ ਜਾਣਕਾਰੀ ਦਿੱਤੀ?
  • ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਇੰਨੇ ਘੱਟ ਸਮੇਂ ਵਿੱਚ ਮੁਜ਼ਾਹਾਕਾਰੀ ਕਿਵੇਂ ਇਕੱਠੇ ਹੋ ਗਏ?
  • ਡੀਜੀਪੀ ਨੇ ਕਿਉਂ ਸਭ ਕੁਝ ਸੁਰੱਖਿਅਤ ਹੋਣ ਦਾ ਸੰਕੇਤ ਪੀਐਮ ਦੀ ਸੁਰੱਖਿਆ ਟੀਮ ਨੂੰ ਦਿੱਤਾ?
  • ਕਿਹੜੇ ਅਫ਼ਸਰ ਦੌਰੇ ਦਾ ਅਲਰਟ ਜਾਰੀ ਹੋਣ ਤੋਂ ਬਾਅਦ ਵੀ ਕਦਮ ਨਹੀਂ ਚੁੱਕ ਰਹੇ ਸਨ?
  • ਸੀਐਮ ਫ਼ੋਨ ਕਿਉਂ ਨਹੀਂ ਚੁੱਕ ਰਹੇ ਸਨ?

ਵੀਡੀਓ: ਸਾਬਕਾ ਡੀਜੀਪੀ ਤੋਂ ਸਮਝੋ ਪੀਐਮ ਦਾ ਸੁਰੱਖਿਆ ਪ੍ਰੋਟੋਕੋਲ

ਵੀਡੀਓ ਕੈਪਸ਼ਨ, ਪ੍ਰਧਾਨ ਮੰਤਰੀ ਦਾ ਸੁਰੱਖਿਆ ਪ੍ਰੋਟੋਕੋਲ ਕੀ ਹੁੰਦਾ ਹੈ, ਸਾਬਕਾ ਡੀਜੀਪੀ ਤੋਂ ਸਮਝੋ ਪ੍ਰਕਿਰਿਆ (ਵੀਡੀਓ 6 ਜਨਵਰੀ 2022 ਦੀ ਹੈ)

ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਆਪਣੀ ਪ੍ਰੈੱਸ ਕਾਨਫ਼ਰੰਸ ਵਿੱਚ ਸਮੁੱਚੇ ਘਟਨਾਕ੍ਰਮ ਨੂੰ ਸਾਜਿਸ਼ ਦੱਸਿਆ।

ਉਨ੍ਹਾਂ ਨੇ ਕਿਹਾ, ''ਇਹ ਜੋ ਪੂਰਾ ਘਟਨਾਕ੍ਰਮ ਹੋਇਆ ਇਹ ਕੋਈ ਸੰਜੋਗ ਨਹੀਂ ਸੀ। ਸਗੋਂ ਇੱਕ ਖੂਨੀ ਸਾਜਿਸ਼ ਸੀ।''

''ਇਹ ਕੋਈ ਅਚਾਨਕ ਨਹੀਂ ਹੋਇਆ ਸਗੋਂ ਯੋਜਨਾਬੱਧ ਸੀ।''

ਉਨ੍ਹਾਂ ਨੇ ਕਿਹਾ ਕਿ, 'ਦੋ ਜਨਵਰੀ ਨੂੰ ਪੂਰੀ ਰਿਪੋਰਟ ਆਪਣੇ ਆਹਲਾ ਅਫ਼ਸਰਾਂ ਨੂੰ ਦਿੱਤੀ ਸੀ। ਪੰਜ ਜਨਵਰੀ ਨੂੰ ਸੀਆਈਡੀ ਨੇ ਵੀ ਇਸ ਦੀ ਜਾਣਕਾਰੀ ਉੱਪਰ ਦਿੱਤੀ ਸੀ।'

ਸਰਮਾ ਨੇ ਕਿਹਾ ਕਿ ਉਹ ਇਕੱਠ ਖ਼ਾਲਿਸਤਾਨੀਆਂ ਦਾ ਸੀ, ''ਇਹ ਜੋ ਮੁਜ਼ਾਹਰਾਕਾਰੀ ਸਨ ਇਹ ਖ਼ਾਲਿਸਤਾਨੀ ਸਨ ਅਤੇ ਕੋਈ ਕਿਸਾਨ ਵਗੈਰਾ ਨਹੀਂ ਸਨ।''

ਟਵੀਟ ਦੇਖਣ ਲਈ ਇੱਥੇ ਕਲਿੱਕ ਕਰੋ।

ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲ ਦੇਵ ਨੇ ਕਿਹਾ ਕਿ ਇਹ ਘਟਨਾਕ੍ਰਮ ਪੀਐਮ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦੀ ਸੁਨਿਯੋਜਿਤ ਸਾਜ਼ਿਸ਼ ਦਾ ਹਿੱਸਾ ਸੀ ਅਤੇ ਪਹਿਲਾਂ ਤੋਂ ਬਣਾਈ ਗਈ ਸੀ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਖ਼ਬਰ ਏਜੰਸੀ ਏਐਨਆਈ ਮੁਤਾਬਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੇ ਕਿਹਾ, ''ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਵਿੱਚ ਸੰਨ੍ਹ ਇੱਕ ਪਹਿਲਾਂ ਤੋਂ ਤਿਆਰ ਸਾਜ਼ਿਸ਼ ਸੀ। ਪੰਜਾਬ ਸਰਕਾਰ ਨੇ ਪ੍ਰੋਟੋਕਾਲ ਦੀ ਪਾਲਣਾ ਨਹੀਂ ਕੀਤੀ। ਡਰੋਨ ਜਾਂ ਕੋਈ ਹੋਰ ਹਮਲਾ ਹੋ ਸਕਦਾ ਸੀ ਪਰ ਪੰਜਾਬ ਸਰਕਾਰ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ। ਕਾਂਗਰਸ ਨੂੰ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।''

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਜਾਣਬੁਝ ਕੇ ਖਤਰੇ ਵਿੱਚ ਪਾਇਆ ਗਿਆ।

ਮੋਦੀ ਦੀ ਰੈਲੀ: ਸੀਐਮ ਨੇ ਕੀ ਕਿਹਾ ਸੀ

ਪੀਐਮ

ਤਸਵੀਰ ਸਰੋਤ, MHA

ਤਸਵੀਰ ਕੈਪਸ਼ਨ, ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਇਹ ਪਹਿਲਾਂ ਪੰਜਾਬ ਦੌਰਾ ਹੈ ਅਤੇ ਭਾਜਪਾ ਦਾ ਵੱਡਾ ਸਿਆਸੀ ਪ੍ਰੋਗਰਾਮ ਸੀ

ਪੰਜਾਬ ਦੇ ਸੀਐਮ ਨੇ ਪੰਜ ਜਨਵਰੀ ਸ਼ਾਮ ਨੂੰ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ ਅਤੇ ਪੰਜਾਬ ਸਰਕਾਰ ਉੱਪਰ ਭਾਜਪਾ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਰੱਦ ਕੀਤੀ।

ਉਨ੍ਹਾਂ ਨੇ ਕਿਹਾ ਕਿ ਪੀਐਮ ਨੇ ਫਿਰੋਜ਼ਪੁਰ ਜਾਣਾ ਸੀ, ਇਸ ਦੌਰਾਨ ਉਨ੍ਹਾਂ ਨੇ ਕੁਝ ਉਦਘਾਟਨ ਕਰਨੇ ਸਨ ਅਤੇ ਫਿਰ ਸਿਆਸੀ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਰੁਕਾਵਟ ਆਉਣ ਕਾਰਨ ਉਨ੍ਹਾਂ ਨੂੰ ਵਾਪਸ ਜਾਣਾ ਪਿਆ ਇਸ ਗੱਲ ਦਾ ਸਾਨੂੰ ਖੇਦ ਹੈ।”

"ਮੈਂ ਆਪ ਉਨ੍ਹਾਂ ਨੂੰ ਬਠਿੰਡੇ ਰਸੀਵ ਕਰਨਾ ਸੀ ਫਿਰ ਹੈਲੀਕਾਪਟਰ ਵਿੱਚ ਫਿਰੋਜ਼ਪੁਰ ਉਨ੍ਹਾਂ ਦੇ ਨਾਲ ਜਾਣਾ ਸੀ। ਫਿਰੋਜ਼ਪੁਰ ਜਾਕੇ ਇੱਕ ਮੀਟਿੰਗ ਵਿੱਚ ਵੀ ਸ਼ਾਮਲ ਹੋਣਾ ਸੀ।

“ਜਿਨ੍ਹਾਂ ਨੇ ਵੀ ਪੀਐਮ ਦੇ ਕੋਲ ਜਾਣਾ ਸੀ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਉਣਾ ਪੈਂਦਾ ਹੈ। ਜਦੋਂ ਕੱਲ ਮੈਂ ਤੇ ਆਪਣੇ ਦਫ਼ਤਰ ਦੇ ਬੰਦਿਆਂ ਨੇ ਮੇਰੇ ਨਾਲ ਜਾਣਾ ਸੀ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਮੇਰੇ ਹਰਦਮ ਨਾਲ ਰਹਿਣ ਵਾਲੇ ਹੁਸਨ ਲਾਲ ਜੋ ਕਿ ਸਾਡੇ ਮੁੱਖ ਸਕੱਤਰ ਹਨ, ਉਹ ਕੋਰੋਨਾ ਪੌਜ਼ੀਟਿਵ ਆ ਗਏ, ਮੇਰਾ ਇੱਕ ਪੀਏ ਹਰੀ ਸਿੰਘ ਕੋਰੋਨਾ ਪੌਜ਼ੀਟਿਵ ਆ ਗਏ।”

"ਇਸ ਤੋਂ ਬਾਅਦ ਪੀਐਮ ਦਫ਼ਤਰ ਵੱਲੋਂ ਲਿਖਤੀ ਹੁਕਮ ਆਇਆ ਕਿ ਹਿਮਾਚਲ ਅਤੇ ਹਰਿਆਣੇ ਦੇ ਮੁੱਖ ਮੰਤਰੀ ਵੀ ਵੀਡੀਓ ਕਾਨਫ਼ਰੰਸ ਰਾਹੀਂ ਜੁੜ ਰਹੇ ਹਨ ਤੁਸੀਂ ਵੀ ਜੁੜ ਜਾਓ।"

ਉਨ੍ਹਾਂ ਨੇ ਕਿਹਾ ਕਿ ਇਸੇ ਕਾਰਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪ੍ਰਧਾਨ ਮੰਤਰੀ ਨੇ ਬਠਿੰਡਾ ਹਵਾਈ ਅੱਡੇ ਉੱਪਰ ਸਵਾਗਤ ਕੀਤਾ।

ਚੰਨੀ ਨੇ ਦੱਸਿਆ ਕਿ ਉਨ੍ਹਾਂ ਨੇ “ਲਗਭਗ ਪੌਣੇ ਦੋ ਵਜੇ ਆਈਬੀ ਦੇ ਡਾਇਰੈਕਟ ਨੂੰ ਫ਼ੋਨ ਕਰਕੇ ਦੱਸਿਆ ਕਿ ਹਾਲਾਤ ਬਿਲਕੁਲ ਸਾਫ਼ ਹੋ ਚੁੱਕੇ ਹਨ।”

ਵੀਡੀਓ: ਕੌਂਸਲਰ ਤੋਂ ਸੀਐੱਮ ਦੀ ਕੁਰਸੀ ਤੱਕ ਪਹੁੰਚੇ ਚਰਨਜੀਤ ਸਿੰਘ ਚੰਨੀ ਨੂੰ ਜਾਣੋ

ਵੀਡੀਓ ਕੈਪਸ਼ਨ, ਕੌਂਸਲਰ ਤੋਂ ਸੀਐੱਮ ਦੀ ਕੁਰਸੀ ਤੱਕ ਪਹੁੰਚੇ ਚਰਨਜੀਤ ਸਿੰਘ ਚੰਨੀ ਨੂੰ ਜਾਣੋ

“ਸਵੇਰੇ ਸਾਢੇ ਛੇ ਵਜੇ ਮੈਨੂੰ ਡਾਇਰੈਕਟਰ ਦਾ ਫ਼ੌਨ ਆਇਆ ਤੇ ਉਨ੍ਹਾਂ ਨੇ ਦੱਸਿਆ ਕਿ ਸਾਰੇ ਰਸਤੇ ਖੁੱਲ੍ਹ ਗਏ ਹਨ ਤੇ ਪੁਲਿਸ ਨੇ ਬੜੀ ਮਦਦ ਕੀਤੀ।”

ਉਨ੍ਹਾਂ ਨੇ ਕਿਹਾ ਕਿ ਪੀਐਮ ਦੇ ਦੌਰੇ ਦਾ ਸਾਰਾ ਪ੍ਰੋਗਰਾਮ ਉਨ੍ਹਾਂ ਦੇ ਦਫ਼ਤਰ ਵੱਲੋਂ ਤੈਅ ਕੀਤਾ ਗਿਆ ਸੀ ਤੇ ਸੂਬਾ ਸਰਕਾਰ ਦੀ ਉਸ ਵਿੱਚ ਕੋਈ ਭੂਮਿਕਾ ਨਹੀਂ ਸੀ।

ਪ੍ਰਧਾਨ ਮੰਤਰੀ ਦੇ ਉਤਰਨ ਲਈ ਤਿੰਨ ਹੈਲੀਪੈਡ ਤਿਆਰ ਕੀਤੇ ਗਏ ਸਨ। ਇਹ ਵੀ ਤੈਅ ਕਰ ਲਿਆ ਗਿਆ ਸੀ ਕਿ ਕਿਸ ਹੈਲੀਪੈਡ 'ਤੇ ਉਤਰਨਗੇ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਪ੍ਰਧਾਨ ਮੰਤਰੀ ਦੇ ਦੌਰੇ ਦੇ ਭੇਜੇ ਗਏ ਵੇਰਵੇ ਨੂੰ ਪੜ੍ਹ ਕੇ ਸੁਣਾਇਆ ਤੇ ਕਿਹਾ, “ਪੀਐਮ ਦਫ਼ਤਰ ਵੱਲੋਂ ਭੇਜੇ ਗਏ ਸ਼ਡਿਊਲ ਮੁਤਾਬਕ ਪੀਐਮ ਦੇ ਸੜਕ ਰਾਹੀਂ ਲਿਜਾਣ ਦਾ ਕੋਈ ਜ਼ਿਕਰ ਨਹੀਂ ਸੀ।”

“ਜਦੋਂ ਕਿਸਾਨਾਂ ਨੇ ਉਥੇ ਆਪਣੇ ਟਰੈਕਟਰ ਵਗੈਰਾ ਖੜ੍ਹੇ ਕਰ ਲਏ ਤਾਂ ਸਾਡੇ ਅਫ਼ਸਰਾਂ ਨੇ ਧਰਨੇ ਤੋਂ ਕਾਫ਼ੀ ਪਿੱਛੇ ਰੋਕਿਆ ਗਿਆ ਅਤੇ ਬੇਨਤੀ ਕੀਤੀ ਗਈ ਕਿ ਜਾਂ ਤਾਂ ਹੋਰ ਰਸਤਾ ਲਿਆ ਜਾਵੇ ਜਾਂ ਪ੍ਰੋਗਰਾਮ ਰੱਦ ਕਰ ਦਿੱਤਾ ਜਾਵੇ।”

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)