ਓਮੀਕਰੋਨ: ਕਿਸ ਤਰ੍ਹਾਂ ਕੰਮ ਕਰਦੀ ਹੈ ਘਰੇ ਕੋਰੋਨਾਵਾਇਰਸ ਦੀ ਜਾਂਚ ਕਰਨ ਵਾਲੀ ਕਿੱਟ

    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਕੋਰੋਨਾਵਾਇਰਸ ਦੀ ਤੀਜੀ ਲਹਿਰ ਦੇ ਵਿੱਚ ਕੋਰੋਨਾ ਟੈਸਟ ਕਿਸ ਨੂੰ ਕਰਵਾਉਣਾ ਚਾਹੀਦਾ ਹੈ ਅਤੇ ਕਿਸ ਨੂੰ ਨਹੀਂ, ਇਸ ਬਾਰੇ ਭਾਰਤ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਹੁਣ ਜੇਕਰ ਤੁਹਾਡੇ ਵਿੱਚ ਕੋਰੋਨਾਵਾਇਰਸ ਦੇ ਲੱਛਣ ਨਹੀਂ ਹਨ ਅਤੇ ਤੁਸੀਂ ਕੇਵਲ ਇਸ ਲਈ ਟੈਸਟ ਕਰਵਾਉਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਕਿਸੇ ਪੌਜ਼ੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਤਾਂ ਅਜਿਹੇ ਵਿੱਚ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ।

ਜੇਕਰ ਉਸ ਮਰੀਜ਼ ਦੀ ਉਮਰ ਸੱਠ ਸਾਲ ਤੋਂ ਉੱਪਰ ਹੈ ਅਤੇ ਤੁਹਾਨੂੰ ਕੋਈ ਹੋਰ ਬਿਮਾਰੀ ਵੀ ਹੈ ਤਾਂ ਇਹ ਟੈਸਟ ਕਰਾ ਸਕਦੇ ਹੋ।

ਭਾਰਤ ਸਰਕਾਰ ਵੱਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਕਾਂਤਵਾਸ ਦੇ ਦਿਨ ਪੂਰੇ ਹੋਣ ਤੋਂ ਬਾਅਦ ਜਾਂ ਹਸਪਤਾਲ ਤੋਂ ਛੁੱਟੀ ਮਿਲਣ ਦੇ ਸਮੇਂ ਜਾਂ ਕਿਸੇ ਦੂਜੇ ਸੂਬੇ ਦੀ ਯਾਤਰਾ ਦੇ ਸਮੇਂ ਵੀ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ:

ਅੰਕੜੇ ਇਹ ਵੀ ਦੱਸ ਰਹੇ ਹਨ ਕਿ ਹਰ ਰੋਜ਼ ਵੱਧ ਰਹੇ ਮਾਮਲਿਆਂ ਵਿੱਚ ਘਰ ਵਿੱਚ ਟੈਸਟ ਕਿੱਟ ਰੱਖਣ ਵਾਲਿਆਂ ਦੀ ਸੰਖਿਆ ਵਿੱਚ ਵੀ ਦਿਨੋਂ ਦਿਨ ਵਾਧਾ ਹੋ ਰਿਹਾ ਹੈ।

ਅਜਿਹੀ ਹੀ ਇੱਕ ਟੈਸਟ ਕਿੱਟ ਕੰਪਨੀ ਮਾਈ ਲੈਬਜ਼ ਦੇ ਮੈਨੇਜਿੰਗ ਡਾਇਰੈਕਟਰ ਹਸਮੁਖ ਰਾਵਲ ਨੇ ਬੀਬੀਸੀ ਨੂੰ ਦੱਸਿਆ ਕਿ ਦਸੰਬਰ ਦੇ ਅੰਤ ਤੋਂ ਲੈ ਕੇ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਘਰ ਵਿੱਚ ਜਾਂਚ ਕਰਨ ਲਈ ਬਣੀ ਕਿੱਟ ਦੀ ਵਿਕਰੀ 400-500 ਫੀਸਦ ਵਧੀ ਹੈ।

ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੀ ਘਰ ਵਿੱਚ ਜਾਂਚ ਕਰਨ ਵਾਲੀ ਟੈਸਟ ਕਿੱਟ ਨੂੰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੀ ਪਿਛਲੇ ਸਾਲ ਮਈ ਵਿੱਚ ਮਨਜ਼ੂਰੀ ਮਿਲੀ ਸੀ। ਉਸ ਵੇਲੇ ਭਾਰਤ ਕੋਰੋਨਾਵਾਇਰਸ ਦੀ ਦੂਜੀ ਲਹਿਰ ਵਿੱਚੋਂ ਲਗਭਗ ਨਿਕਲ ਚੁੱਕਿਆ ਸੀ। ਭਾਰਤ ਵਿੱਚ ਲਗਭਗ ਸੱਤ ਕਿੱਟ ਬਾਜ਼ਾਰ ਵਿੱਚ ਮੌਜੂਦ ਹਨ।

ਕਿਸ ਤਰ੍ਹਾਂ ਕੰਮ ਕਰਦੀ ਹੈ ਕੋਰੋਨਾਵਾਇਰਸ ਦੀ ਜਾਂਚ ਵਾਲੀ ਕਿੱਟ

ਇਸ ਕਿੱਟ ਦੇ ਸਹੀ ਇਸਤੇਮਾਲ ਦੇ ਨਿਰਦੇਸ਼ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ। ਇਸ ਦੀ ਵਰਤੋਂ ਕਰਨ ਵਾਲੇ ਹੁਣ ਇਸ ਨਾਲ ਜੁੜੀਆਂ ਦਿੱਕਤਾਂ ਬਾਰੇ ਦੱਸ ਰਹੇ ਹਨ।

ਘਰ ਬੈਠੇ ਇਸ ਕਿੱਟ ਦੇ ਰਾਹੀਂ ਕੋਰੋਨਾਵਾਇਰਸ ਦੀ ਜਾਂਚ ਲਈ ਜ਼ਰੂਰੀ ਹੈ ਕਿ ਲੋਕ ਪਹਿਲਾਂ ਗੂਗਲ ਪਲੇਅ ਸਟੋਰ, ਐਪਲ ਸਟੋਰ ਰਾਹੀਂ ਹੋਮ ਟੈਸਟਿੰਗ ਬਾਰੇ ਜਾਣਕਾਰੀ ਵਾਲੇ ਐਪ ਨੂੰ ਡਾਊਨਲੋਡ ਕਰ ਲੈਣ। ਇਸ ਤੋਂ ਬਾਅਦ ਉਹ ਆਪਣੀ ਰਜਿਸਟ੍ਰੇਸ਼ਨ ਕਰਨ।

ਇਸ ਜਾਂਚ ਕਿੱਟ ਵਿੱਚ ਇੱਕ ਸਟਿੱਕ, ਇੱਕ ਸੋਲਿਊਸ਼ਨ, ਇੱਕ ਕਾਰਡ ਅਤੇ ਟੈਸਟ ਕਿਵੇਂ ਕਰਨਾ ਹੈ, ਉਸ ਨਾਲ ਜੁੜਿਆ ਇੱਕ ਮੈਨੁਅਲ ਹੁੰਦਾ ਹੈ।

ਸਵੈਬ ਸਟਿੱਕ ਰਾਹੀਂ ਪਹਿਲਾਂ ਸੈਂਪਲ ਲਓ ਅਤੇ ਫਿਰ ਉਸ ਨੂੰ ਸੋਲਿਊਸ਼ਨ ਦੇ ਅੰਦਰ ਮਿਲਾਓ। ਫਿਰ ਇਸ ਦੀ ਇੱਕ ਬੂੰਦ ਟੈਸਟ ਕਾਰਡ ਉੱਪਰ ਪਾ ਦਿੱਤੀ ਜਾਂਦੀ ਹੈ।

15 ਮਿੰਟ ਵਿੱਚ ਜੇਕਰ ਟੈਸਟ ਕਾਰਡ ਉੱਪਰ ਦੋ ਲਾਲ ਲਕੀਰਾਂ ਨਜ਼ਰ ਆਉਂਦੀਆਂ ਹਨ ਤਾਂ ਰਿਜ਼ਲਟ ਨੂੰ ਪੌਜ਼ੀਟਿਵ ਮੰਨਿਆ ਜਾਂਦਾ ਹੈ। ਜੇਕਰ ਕੇਵਲ ਇੱਕ ਲਕੀਰ ਹੀ ਲਾਲ ਹੁੰਦੀ ਹੈ ਤਾਂ ਉਸ ਨੂੰ ਨੈਗੇਟਿਵ ਮੰਨਿਆ ਜਾਂਦਾ ਹੈ।

ਘਰ ਵਿੱਚ ਜਾਂਚ ਕਰ ਰਹੇ ਸਾਰੇ ਲੋਕਾਂ ਨੂੰ ਟੈਕਸ ਦੀ ਤਸਵੀਰ ਮੋਬਾਇਲ ਫੋਨ ਰਾਹੀਂ ਐਪ ਨੂੰ ਡਾਊਨਲੋਡ ਕਰਨਾ ਵੀ ਜ਼ਰੂਰੀ ਕੀਤਾ ਗਿਆ ਹੈ। ਕਈ ਲੋਕ ਅਜਿਹੇ ਵੀ ਹਨ ਜੋ ਨਤੀਜਿਆਂ ਦੀ ਸਰਕਾਰ ਨੂੰ ਸੂਚਨਾ ਦਿੱਤੇ ਬਿਨਾਂ ਹੀ ਇਸ ਕਿੱਟ ਦਾ ਇਸਤੇਮਾਲ ਕਰ ਰਹੇ ਹਨ।

ਇਹੀ ਕਾਰਨ ਹੈ ਕਿ ਮਾਹਿਰਾਂ ਮੁਤਾਬਕ ਨਵੀਂ ਲਹਿਰ ਦੌਰਾਨ ਸਾਹਮਣੇ ਆ ਰਹੇ ਮਾਮਲਿਆਂ ਦੀ ਅਸਲੀ ਸੰਖਿਆ ਨਹੀਂ ਹੈ।

ਮਾਈ ਲੈਬਜ਼ ਦੇ ਹਸਮੁਖ ਰਾਵਲ ਆਖਦੇ ਹਨ, "ਆਰਟੀਪੀਸੀਆਰ ਟੈਸਟ ਵਿੱਚ ਪੌਜ਼ੀਟਿਵ ਆਉਣ ਤੋਂ ਬਾਅਦ ਵੀ ਭਾਰਤ ਸਰਕਾਰ ਤੁਹਾਡੇ ਉਪਰ ਛੱਡਦੀ ਹੈ ਕਿ ਤੁਸੀਂ ਇਕਾਂਤਵਾਸ ਦੇ ਨਿਯਮਾਂ ਦਾ ਪਾਲਣ ਕਰ ਰਹੇ ਹੋ।"

"ਇਸੇ ਤਰ੍ਹਾਂ ਕਿੱਟ ਬਣਾਉਣ ਵਾਲੀ ਕੰਪਨੀ ਵੀ ਇਹ ਮੰਨ ਕੇ ਚੱਲਦੀ ਹੈ ਕਿ ਲੋਕ ਕੋਰੋਨਾਵਾਇਰਸ ਦੇ ਨਿਯਮਾਂ ਦਾ ਪਾਲਣ ਕਰਨਗੇ ਅਤੇ ਰਿਪੋਰਟ ਅਪਲੋਡ ਕਰਨਗੇ। ਇਸ ਬਾਰੇ ਗੇਟ ਉੱਪਰ ਬਕਾਇਦਾ ਤੌਰ 'ਤੇ ਲਿਖਿਆ ਵੀ ਹੁੰਦਾ ਹੈ।"

ਕਿੱਥੇ ਆ ਸਕਦੀ ਹੈ ਦਿੱਕਤ

ਦਿੱਲੀ ਦੇ ਸਫਦਰਜੰਗ ਹਸਪਤਾਲ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਡਾ ਜੁਗਲ ਕਿਸ਼ੋਰ ਨੇ ਦੱਸਿਆ ਕਿ ਕਿੱਟ ਦੇ ਇਸਤੇਮਾਲ ਵਿੱਚ ਕੀ ਦਿੱਕਤਾਂ ਹਨ।

ਡਾ. ਕਿਸ਼ੋਰ ਆਖਦੇ ਹਨ, "ਘਰ ਵਿੱਚ ਟੈਸਟ ਪੌਜ਼ੀਟਿਵ ਆਉਣ 'ਤੇ ਲੋਕਾਂ ਦਾ ਤਣਾਅ ਵੱਧ ਜਾਂਦਾ ਹੈ। ਹਰ ਵਾਰੀ ਤੁਹਾਡੀ ਰਿਪੋਰਟ ਸਹੀ ਆਵੇ ਇਸ ਦੀ ਕੋਈ ਗਾਰੰਟੀ ਨਹੀਂ। ਕਈ ਲੋਕ ਘਰ ਵਿੱਚ ਪੌਜ਼ੀਟਿਵ ਆਉਣ ਤੋਂ ਬਾਅਦ ਟੈਸਟ ਦੀ ਰਿਪੋਰਟ ਅਪਲੋਡ ਨਹੀਂ ਕਰਦੇ। ਇਹੀ ਕਾਰਨ ਹੈ ਕਿ ਮਾਮਲਿਆਂ ਦੀ ਟ੍ਰੈਕਿੰਗ ਅਤੇ ਟ੍ਰੇਸਿੰਗ ਵਿੱਚ ਦਿੱਕਤ ਹੋ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਅਸੀਂ ਪੁਰਾਣੇ ਸਥਿਤੀ ਵਿੱਚ ਪਹੁੰਚ ਸਕਦੇ ਹਾਂ।"

ਹਾਲਾਂਕਿ ਡਾ. ਕਿਸ਼ੋਰ ਇਹ ਵੀ ਆਖਦੇ ਹਨ ਕਿ ਇਸ ਤਰ੍ਹਾਂ ਦੇ ਟੈਸਟ ਕਿੱਟ ਵਿਅਕਤੀ ਨੂੰ ਇਹ ਹੱਕ ਦਿੰਦਾ ਹੈ ਕਿ ਉਹ ਆਪਣਾ ਟੈਸਟ ਖ਼ੁਦ ਕਰ ਸਕੇ। ਥਰਮਾਮੀਟਰ ਅਤੇ ਬੀਪੀ ਦੀ ਮਸ਼ੀਨ ਵਰਗੇ ਅਵਿਸ਼ਕਾਰਾਂ ਨੇ ਲੋਕਾਂ ਦੀ ਸਹਾਇਤਾ ਕੀਤੀ ਹੈ।

ਡਾ. ਜੁਗਲ ਅੱਗੇ ਆਖਦੇ ਹਨ, "ਸਿਹਤ ਦੇ ਮਾਮਲੇ ਵਿੱਚ ਕਿਸੇ ਵੀ ਚੀਜ਼ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਉਸ ਵਿੱਚ ਕਈ ਚੀਜ਼ਾਂ ਦੇ ਮਾਪ ਤੋਲ ਦੀ ਲੋੜ ਹੁੰਦੀ ਹੈ। ਜਨਤਾ ਦੀ ਸਿਹਤ ਨਾਲ ਜੁੜੇ ਫ਼ੈਸਲਿਆਂ ਵਿੱਚ ਸਰਕਾਰ ਦਾ ਦਖ਼ਲ ਹੁੰਦਾ ਹੈ ਅਤੇ ਲੋਕਾਂ ਦਾ ਪੈਸਾ ਲੱਗਿਆ ਹੁੰਦਾ ਹੈ। ਅਜਿਹੇ ਹਾਲਾਤਾਂ ਵਿੱਚ ਸਭ ਤੋਂ ਵੱਡਾ ਦਾਅ ਲੋਕਾਂ ਦੀ ਸਿਹਤ ਉੱਪਰ ਹੁੰਦਾ ਹੈ।

"ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸ ਤਰ੍ਹਾਂ ਘਰ ਵਿੱਚ ਜਾਂਚ ਕਰਨ ਵਾਲੀ ਕਿੱਟ ਵਿੱਚ ਨੈਗੇਟਿਵ ਰਿਜ਼ਲਟ ਆਉਣ ਤੋਂ ਬਾਅਦ ਆਰਟੀਪੀਸੀਆਰ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਟੈਸਟ ਦੇ ਪਾਸ ਦਿਵਾਉਣ ਤੋਂ ਬਾਅਦ ਬਿਮਾਰੀ ਦੀ ਗੰਭੀਰਤਾ ਮੁਤਾਬਕ ਹਸਪਤਾਲ ਜਾਂ ਫਿਰ ਘਰ ਵਿੱਚ ਇਲਾਜ ਦੀ ਸਲਾਹ ਡਾਕਟਰ ਦਿੰਦੇ ਹਨ।

ਕੁਝ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਟੈਸਟ ਕਿੱਟ ਆਸਾਨੀ ਨਾਲ ਸਸਤੀਆਂ ਦਰਾਂ 'ਤੇ ਉਪਲਬਧ ਹੋਣ ਕਾਰਨ ਲੋਕ ਘਰ ਵਿੱਚ ਟੈਸਟ ਕਰਕੇ ਪੌਜ਼ੀਟਿਵ ਹੋਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਹੋਣਾ ਚਾਹੁੰਦੇ ਹਨ, ਜਿਸ ਨਾਲ ਹਸਪਤਾਲਾਂ 'ਤੇ ਦਬਾਅ ਵਧਦਾ ਹੈ।

ਕਿੱਟ ਦਾ ਸਹੀ ਇਸਤੇਮਾਲ

ਕੁਝ ਡਾਕਟਰ ਇਸ ਟੈਸਟ ਕਿੱਟ ਨੂੰ ਚੰਗਾ ਵੀ ਮੰਨਦੇ ਹਨ। ਡਾ. ਸੁਨੀਲਾ ਗਰਗ ਸਰਕਾਰ ਦੇ ਟਾਸਕ ਫੋਰਸ ਦੇ ਮੈਂਬਰ ਹਨ।

ਡਾ. ਸੁਨੀਲਾ ਮੁਤਾਬਕ, "ਹੁਣ ਲੋਕਾਂ ਨੂੰ ਟੈਸਟ ਕਰਵਾਉਣ ਲਈ ਲਾਈਨ ਵਿੱਚ ਲੱਗਣ ਅਤੇ ਲੰਬੇ ਇੰਤਜ਼ਾਰ ਦੀ ਲੋੜ ਨਹੀਂ ਹੈ। ਕਈ ਵਾਰ ਹਸਪਤਾਲ ਜਾ ਕੇ ਟੈਸਟ ਕਰਵਾਉਣ ਕਰਕੇ ਵੀ ਲੋਕ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ।"

"ਇਸ ਟੈਸਟ ਕਿੱਟ ਰਾਹੀਂ ਉਹ ਝੰਜਟ ਖਤਮ ਹੋ ਜਾਂਦਾ ਹੈ। ਇਸ ਦੇ ਨਾਲ ਹੀ ਕਈ ਦਿਨ ਤਕ ਰਿਪੋਰਟ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ ਹੈ। ਕਿਰਤ ਦੀ ਕੀਮਤ ਘੱਟ ਹੋਣ ਕਾਰਨ ਦੂਜੀ ਵਾਰ ਟੈਸਟ ਕਰਨ ਵਿੱਚ ਕੋਈ ਦਿੱਕਤ ਨਹੀਂ ਹੁੰਦੀ। ਛੇ ਘੰਟਿਆਂ ਦੇ ਅੰਤਰਾਲ ਵਿੱਚ ਦੋ ਵਾਰ ਵੀ ਟੈਸਟ ਹੋ ਸਕਦਾ ਹੈ।"

ਡਾ. ਸੁਨੀਲਾ ਦਾ ਇਹ ਵੀ ਮੰਨਣਾ ਹੈ ਕਿ ਇਸ ਟੈਸਟ ਦੇ ਨਤੀਜੇ ਲੋਕ ਅਪਲੋਡ ਨਹੀਂ ਕਰ ਰਹੇ ਜਿਸ ਕਾਰਨ ਅੰਕੜੇ ਇਕੱਠੇ ਕਰਨ ਵਿੱਚ ਦਿੱਕਤ ਵੱਧ ਸਕਦੀ ਹੈ।

ਉਨ੍ਹਾਂ ਮੁਤਾਬਕ ਜਨਤਾ ਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ।

"ਸਰਕਾਰ ਸਭ ਕੁਝ ਨਹੀਂ ਕਰ ਸਕਦੀ। ਕੋਵਿਡ ਇੱਕ ਬਿਮਾਰੀ ਹੈ ਪਰ ਲੋਕ ਇਸ ਨੂੰ ਇੱਕ ਕਲੰਕ ਜਾਂ ਧੱਬੇ ਵਾਂਗੂੰ ਲੁਕਾ ਲੈਂਦੇ ਹਨ। ਇਹ ਸਹੀ ਨਹੀਂ ਹੈ। ਕੁਝ ਜ਼ਿੰਮੇਵਾਰੀ ਕਿੱਟ ਵੇਚਣ ਵਾਲੇ ਲੋਕਾਂ 'ਤੇ ਵੀ ਪਾਈ ਜਾ ਸਕਦੀ ਹੈ ਤਾਂ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ।"

ਪੌਜ਼ੀਟਿਵ ਆਉਂਦੇ ਹੀ ਹਸਪਤਾਲ ਭਰਤੀ ਹੋਣ ਦੀ ਗੱਲ ਬਾਰੇ ਉਹ ਆਖਦੇ ਹਨ, "ਇਸ ਦੇ ਲਈ ਕੇਵਲ ਘਰ ਵਿੱਚ ਜਾਂਚ ਕਰਨ ਵਾਲੀ ਕਿੱਟ ਜ਼ਿੰਮੇਵਾਰ ਨਹੀਂ। ਕੋਰੋਨਾ ਦੇ ਇਲਾਜ ਵਿੱਚ ਬੀਮੇ ਦਾ ਆਸਾਨੀ ਨਾਲ ਉਪਲਬਧ ਹੋਣਾ ਵੀ ਇੱਕ ਕਾਰਨ ਹੈ। ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲੇ ਜ਼ਿਆਦਾ ਹਨ ਅਤੇ ਸਰਕਾਰੀ ਵਿੱਚ ਘੱਟ।"

ਸੁਨੀਲਾ ਗਰਗ ਆਖਦੇ ਹਨ, "ਪਰ ਉਨ੍ਹਾਂ ਦੀ ਤੀਜੀ ਲਹਿਰ ਅਤੇ ਓਮੀਕਰੋਨ ਦੇ ਖ਼ਤਰੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਤਿੰਨ ਗੁਣਾ ਤੇਜ਼ੀ ਨਾਲ ਫੈਲ ਰਿਹਾ ਹੈ। ਅਜਿਹੇ ਵਿੱਚ ਸਭ ਪੌਜ਼ੀਟਿਵ ਮਾਮਲੇ ਆਰਟੀਪੀਸੀਆਰ ਦੀ ਜਾਂਚ ਦੇ ਆਦੇਸ਼ ਹੁੰਦੇ ਹੀ ਸਾਰਾ ਕੁਝ ਚਰਮਰਾ ਸਕਦਾ ਹੈ। ਇਕ ਵੱਡੇ ਪੱਧਰ 'ਤੇ ਜਾਂਚ ਦੀ ਸਮਰੱਥਾ ਹਾਲੇ ਭਾਰਤ ਕੋਲ ਨਹੀਂ ਹੈ।"

ਇਸ ਲਈ ਸਰਕਾਰ ਨੇ ਟੈਸਟਿੰਗ ਅਤੇ ਏਕਾਂਤਵਾਸ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਜਾਣਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਘਰ ਵਿੱਚ ਕੋਰੋਨਾ ਜਾਂਚ ਬਾਰੇ ਕੋਈ ਬੁਰਾਈ ਨਹੀਂ ਹੈ ਪਰ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਜ਼ਰੂਰੀ ਹੈ ਅਤੇ ਬੇਵਜ੍ਹਾ ਘਬਰਾਉਣ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)