ਓਮੀਕਰੋਨ : WHO ਨੇ ਕੀ ਦਿੱਤੀ ਚੇਤਾਵਨੀ ਅਤੇ ਵਾਇਰਸ ਬਾਰੇ ਦੱਸੀਆਂ ਇਹ 5 ਗੱਲਾਂ

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੈਡਰੋਸ ਅਦਾਨੋਮ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਬਾਰੇ "ਕਿਸੇ ਵੀ ਤਰ੍ਹਾਂ ਦੀ ਢਿੱਲ ਜਾਨਾਂ ਲੈ ਸਕਦੀ ਹੈ"।

ਡਾ. ਟੈਡਰੋਸ ਅਦਾਨੋਮ ਬੁੱਧਵਾਰ ਨੂੰ ਕੋਰੋਨਾਵਾਇਰਸ ਮਹਾਮਾਰੀ ਬਾਰੇ ਮੀਡੀਆ ਬ੍ਰੀਫਿੰਗ ਵਿੱਚ ਬੋਲ ਰਹੇ ਸਨ

ਕੋਰੋਨਾਵਇਰਸ ਦੇ ਪਿਛਲੇ ਮਹੀਨੇ ਪਾਏ ਗਏ ਵੇਰੀਐਂਟ ਕਾਰਨ ਦੁਨੀਆਂ ਭਰ ਵਿੱਚ ਅਫ਼ਰਾ-ਤਫ਼ਰੀ ਹੈ ਅਤੇ ਕਈ ਦੇਸ਼ਾਂ ਨੇ ਆਪੋ-ਆਪਣੇ ਹਿਸਾਬ ਨਾਲ ਯਾਤਰਾ ਪਾਬੰਦੀਆਂ ਲਗੂ ਕਰ ਦਿੱਤੀਆਂ ਹਨ।

ਓਮੀਕਰੋਨ ਬਾਰੇ ਕੋਰੋਨਾਵਾਇਰਸ ਦੇ ਮੌਜੂਦਾ ਟੀਕਿਆਂ ਦੇ ਕਾਰਗਰ ਹੋਣ ਬਾਰੇ ਵੀ ਕਈ ਸਵਾਲ ਉੱਠ ਰਹੇ ਹਨ ਜਿਨ੍ਹਾਂ ਦੇ ਜਵਾਬ ਸਾਇੰਸਦਾਨ ਤਲਾਸ਼ ਰਹੇ ਹਨ।

ਉਨ੍ਹਾਂ ਨੇ ਕਿਹਾ, "ਓਮੀਕਰੋਨ ਦੇ ਕੇਸ ਹੁਣ ਤੱਕ 57 ਦੇਸ਼ਾਂ ਵਿੱਚ ਪਾਏ ਜਾ ਚੁੱਕੇ ਹਨ ਅਤੇ ਉਮੀਦ ਹੈ ਕਿ ਇਹ ਗਿਣਤੀ ਵਧਦੀ ਰਹੇਗੀ।"

ਉਨ੍ਹਾਂ ਨੇ ਕਿਹਾ, "ਓਮੀਕਰੋਨ ਦੇ ਫ਼ੈਲਾਅ ਅਤੇ ਇਸ ਵਿੱਚ ਹੋਈਆਂ ਵੱਡੇ ਪੱਧਰ ਦੀਆਂ ਮਿਊਟੇਸ਼ਨਾਂ ਤੋਂ ਕਿਹਾ ਜਾ ਸਕਦਾ ਹੈ ਕਿ ਇਸ ਦਾ ਕੋਵਿਡ-19 ਮਹਾਮਾਰੀ ਦੇ ਭਵਿੱਖ ਉੱਪਰ ਵੱਡਾ ਅਸਰ ਹੋ ਸਕਦਾ ਹੈ ਅਤੇ ਇਸ ਅਸਰ ਦਾ ਅਜੇ ਕਿਆਸ ਨਹੀਂ ਲਗਾਇਆ ਜਾ ਸਕਦਾ।"

ਉਨ੍ਹਾਂ ਨੇ ਕਿਹਾ, "ਬਹੁਤ ਸਾਰੇ ਲੋਕ ਜਿਨ੍ਹਾਂ ਦੀ ਮੌਤ ਤਾਂ ਭਾਵੇਂ ਨਾ ਹੋਵੇ ਪਰ ਉਨ੍ਹਾਂ ਨੂੰ ਲੰਬਾ ਸਮਾਂ ਰਹਿਣ ਵਾਲੇ ਕੋਵਿਡ ਨਾਲ ਜੂਝਣਾ ਪੈ ਸਕਦਾ ਹੈ। ਉਨ੍ਹਾਂ ਦੀ ਬਿਮਾਰੀ ਤੋਂ ਬਾਅਦ ਕਮਜ਼ੋਰੀ ਅਤੇ ਲੱਛਣ ਜਿਨ੍ਹਾਂ ਬਾਰੇ ਅਸੀਂ ਅਜੇ ਸਮਝਣਾ ਸ਼ੁਰੂ ਹੀ ਕੀਤਾ ਹੈ।"

"ਹਰ ਦਿਨ ਨਵਾਂ ਡੇਟਾ ਆ ਰਿਹਾ ਹੈ ਪਰ ਸਾਇੰਸਦਾਨਾਂ ਨੂੰ ਆਪਣੇ ਅਧਿਐਨ ਪੂਰੇ ਕਰਨ ਅਤੇ ਨਤੀਜਿਆਂ ਦੀ ਵਿਆਖਿਆ ਕਰਨ ਲਈ ਸਮਾਂ ਚਾਹੀਦਾ ਹੈ। ਇਸ ਲਈ ਸਾਨੂੰ ਨਤੀਜੇ ਕੱਢਣ ਵਿੱਚ ਕਾਹਲੀ ਨਹੀਂ ਕਰਨੀ ਚਾਹੀਦੀ।"

ਇਹ ਵੀ ਪੜ੍ਹੋ:

ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ

ਡਾ. ਅਦਾਨੋਮ ਦੇ ਸੰਬੋਧਨ ਦੀਆਂ 5 ਮੁੱਖ ਗੱਲਾਂ-

1.ਅਸੀਂ ਸਾਰੇ ਦੇਸ਼ਾਂ ਨੂੰ ਨਿਗਰਾਨੀ, ਟੈਸਟਿੰਗ, ਅਤੇ ਸੀਕੁਐਂਸਿੰਗ ਵਧਾਉਣ ਲਈ ਕਹਿ ਰਹੇ ਹਾਂ।

2.ਕੋਰੋਨਾਵਾਇਰਸ ਬਾਰੇ ਮੈਜੂਦਾ ਜਾਂਚ ਕਾਰਗਰ ਹੈ। ਪੀਸੀਆਰ ਅਤੇ ਐਂਟੀਜਨ ਅਧਾਰਿਤ ਰੈਪਿਡ ਟੈਸਟ ਓਮੀਕਰੋਨ ਦਾ ਪਤਾ ਲਗਾਉਣ ਵਿੱਚ ਸਮਰੱਥ ਹਨ।

3.ਦੱਖਣੀ ਅਫ਼ਰੀਕਾ ਤੋਂ ਆ ਰਿਹਾ ਨਵਾਂ ਡੇਟਾ ਦਰਸਾਉਂਦਾ ਹੈ ਕਿ ਓਮੀਕਰੋਨ ਤੋਂ ਮੁੜ ਲਾਗ ਲੱਗਣ (ਰੀਇਨਫ਼ੈਕਸ਼ਨ) ਦਾ ਖ਼ਤਰਾ ਹੈ। (ਪਰ) ਸਟੀਕ ਨਤੀਜਿਆਂ ਲਈ ਹੋਰ ਡੇਟਾ ਦੀ ਲੋੜ ਹੈ।

4.ਇਹ ਵੀ ਦੇਖਿਆ ਗਿਆ ਹੈ ਕਿ ਓਮੀਕਰੋਨ ਤੋਂ ਹੋਣ ਵਾਲੀ ਬਿਮਾਰੀ ਡੇਲਟਾ ਵੇਰੀਐਂਟ ਦੇ ਮੁਕਾਬਲੇ ਮੱਧਮ ਹੈ ਪਰ ਇਸ ਬਾਰੇ ਵੀ ਅਜੇ ਕੁਝ ਪੱਕੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ।

5.ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਦੀ ਕੀਮਤ ਜਾਨਾਂ ਨਾਲ ਤਾਰਨੀ ਹੋਵੇਗੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)