ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਕੌਣ ਜ਼ਿੰਮੇਵਾਰ, ਜਾਣੋ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਤੋਂ

ਬੁੱਧਵਾਰ ਨੂੰ ਫਿਰੋਜ਼ਪੁਰ ਜਾਂਦੇ ਸਮੇਂ ਰਸਤੇ ਵਿੱਚ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ ਸੀ।

ਤਸਵੀਰ ਸਰੋਤ, MHA

ਤਸਵੀਰ ਕੈਪਸ਼ਨ, ਬੁੱਧਵਾਰ ਨੂੰ ਫਿਰੋਜ਼ਪੁਰ ਜਾਂਦੇ ਸਮੇਂ ਰਸਤੇ ਵਿੱਚ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ ਸੀ।

ਬੁੱਧਵਾਰ ਨੂੰ ਫਿਰੋਜ਼ਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਰੱਦ ਕੀਤਾ ਗਿਆ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਆਖਿਆ ਗਿਆ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਵਰਤੀ ਗਈ ਹੈ।

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਐਸ ਕੇ ਸ਼ਰਮਾ ਨਾਲ ਗੱਲਬਾਤ ਕੀਤੀ ਕਿ ਪ੍ਰਧਾਨ ਮੰਤਰੀ ਦੀ ਕਿਸੇ ਵੀ ਸੂਬੇ ਵਿੱਚ ਫੇਰੀ ਦੌਰਾਨ ਸੁਰੱਖਿਆ ਦੇ ਪ੍ਰਬੰਧ ਕਿਸ ਤਰ੍ਹਾਂ ਕੀਤੇ ਜਾਂਦੇ ਹਨ ਅਤੇ ਕੌਣ ਕੌਣ ਇਸ ਲਈ ਜ਼ਿੰਮੇਵਾਰ ਰਹਿੰਦਾ ਹੈ।

ਸਵਾਲ:ਕਿਸੇ ਵੀ ਸੂਬੇ ਵਿੱਚ ਪ੍ਰਧਾਨਮੰਤਰੀ ਦੇ ਸਮਾਗਮ ਨੂੰ ਲੈ ਕੇ ਪ੍ਰੋਟੋਕੋਲ ਕੀ ਹੈ?

ਜਵਾਬ: ਪ੍ਰੋਟੋਕੋਲ ਮੁਤਾਬਕ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਸੁਰੱਖਿਆ ਦੇ ਸਖ਼ਤ ਤੋਂ ਸਖ਼ਤ ਪ੍ਰਬੰਧ ਹੋਣੇ ਚਾਹੀਦੇ ਹਨ। ਐੱਸਪੀਜੀ ਨਾਲ ਪਹਿਲਾਂ ਤੋਂ ਹੀ ਸੁਰੱਖਿਆ ਦੇ ਹਰ ਦ੍ਰਿਸ਼ਟੀਕੋਣ ਤੋਂ ਚਰਚਾ ਕੀਤੀ ਜਾਂਦੀ ਹੈ।

ਇਸ ਤੋਂ ਬਾਅਦ ਫ਼ੈਸਲਾ ਲਿਆ ਜਾਂਦਾ ਹੈ ਕਿ ਕਿਸ-ਕਿਸ ਜਗ੍ਹਾ ਤੇ ਕਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

ਐੱਸਪੀਜੀ ਯਾਨੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਭਾਰਤ ਸਰਕਾਰ ਦੀ ਉਹ ਏਜੰਸੀ ਹੈ ਜੋ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ।

ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਭਾਰਤ ਸਰਕਾਰ ਦੀ ਉਹ ਏਜੰਸੀ ਹੈ ਜੋ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ।

ਤਸਵੀਰ ਸਰੋਤ, MHA

ਤਸਵੀਰ ਕੈਪਸ਼ਨ, ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਭਾਰਤ ਸਰਕਾਰ ਦੀ ਉਹ ਏਜੰਸੀ ਹੈ ਜੋ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ।

ਸਵਾਲ: ਜੇਕਰ ਪ੍ਰਧਾਨ ਮੰਤਰੀ ਦੇ ਸਮਾਗਮ ਵਿੱਚ ਆਖਰੀ ਸਮੇਂ 'ਤੇ ਕੁਝ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਸ ਲਈ ਡੀਜੀਪੀ ਜਾਂ ਸੂਬੇ ਦੀ ਪੁਲਿਸ ਕਿਸ ਤਰ੍ਹਾਂ ਕੰਮ ਕਰਦੀ ਹੈ?

ਜਵਾਬ:ਪ੍ਰਧਾਨ ਮੰਤਰੀ ਦੇ ਸਮਾਗਮ ਦੌਰਾਨ ਜਦੋਂ ਰੂਪਰੇਖਾ ਤਿਆਰ ਕੀਤੀ ਜਾਂਦੀ ਹੈ ਤਾਂ ਇੱਕ 'ਕੰਟੀਜੈਂਸੀ ਪਲਾਨ' ਵੀ ਬਣਾਇਆ ਜਾਂਦਾ ਹੈ। ਇਹ ਉਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਹੈ ਜੋ ਵਾਪਰ ਸਕਦੀਆਂ ਹਨ।

ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਕੀ ਕੀਤਾ ਜਾਵੇਗਾ ਅਤੇ ਜੇਕਰ ਸਭ ਕੁਝ ਮਿੱਥੀ ਰੂਪ ਰੇਖਾ ਅਨੁਸਾਰ ਨਹੀਂ ਹੁੰਦਾ ਤਾਂ ਕੀ ਕਦਮ ਚੁੱਕੇ ਜਾ ਸਕਦੇ ਹਨ।

ਵੀਡੀਓ ਕੈਪਸ਼ਨ, ਪ੍ਰਧਾਨ ਮੰਤਰੀ ਦਾ ਸੁਰੱਖਿਆ ਪ੍ਰੋਟੋਕੋਲ ਕੀ ਹੁੰਦਾ ਹੈ, ਸਾਬਕਾ ਡੀਜੀਪੀ ਤੋਂ ਸਮਝੋ ਪ੍ਰਕਿਰਿਆ

ਸਵਾਲ:ਇਸ ਘਟਨਾ ਵਿੱਚ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਬਿਆਨ ਤੁਸੀਂ ਸੁਣੇ ਹਨ। ਇਨ੍ਹਾਂ ਘਟਨਾਵਾਂ ਬਾਰੇ ਤੁਹਾਨੂੰ ਕੀ ਲੱਗਦਾ ਹੈ?

ਜਵਾਬ:ਮੈਨੂੰ ਇਹ ਲੱਗਦਾ ਹੈ ਕਿ ਸੁਰੱਖਿਆ ਵਿੱਚ ਅਣਗਹਿਲੀ ਹੋਈ ਹੈ। ਪ੍ਰਧਾਨ ਮੰਤਰੀ ਦਾ ਕਾਫ਼ਲਾ ਜੇਕਰ ਕਿਸੇ ਜਗ੍ਹਾ 15-20 ਮਿੰਟ ਜਾ ਕੇ ਰੁਕਦਾ ਹੈ ਤਾਂ ਖਤਰਾ ਵੱਧ ਜਾਂਦਾ ਹੈ। ਸੋ ਇਹ ਸੁਰੱਖਿਆ ਵਿੱਚ ਅਣਗਹਿਲੀ ਤਾਂ ਹੈ।

ਸਵਾਲ: ਸਰਹੱਦੀ ਇਲਾਕੇ ਵਿੱਚ ਜੇਕਰ ਪ੍ਰਧਾਨ ਮੰਤਰੀ ਨੂੰ ਇੱਕ ਪੁਲ ਉੱਪਰ ਵੀਹ ਮਿੰਟ ਰੁਕਣਾ ਪੈਂਦਾ ਹੈ ਤਾਂ ਕਿੰਨਾ ਗੰਭੀਰ ਮਸਲਾ ਹੈ?

ਜਵਾਬ: ਮੇਰੇ ਮੁਤਾਬਕ ਇਹ ਸੁਰੱਖਿਆ ਵਿੱਚ ਅਣਗਹਿਲੀ ਹੈ ਅਤੇ ਇਹ ਮਾਮਲਾ ਕਾਫੀ ਗੰਭੀਰ ਹੈ। ਇਸ ਅਣਗਹਿਲੀ ਦੇ ਕਾਰਨਾਂ ਦੀ ਵਿਸਥਾਰ ਵਿੱਚ ਤਫ਼ਤੀਸ਼ ਵੀ ਹੋਣੀ ਚਾਹੀਦੀ ਹੈ।

ਸਵਾਲ: ਪ੍ਰਧਾਨਮੰਤਰੀ ਦੇ ਪ੍ਰੋਗਰਾਮ ਮੌਕੇ ਸੂਬਾ ਪੁਲਿਸ ਕਿਸ ਤਰ੍ਹਾਂ ਕੰਮ ਕਰਦੀ ਹੈ ਤੇ ਖਾਸ ਕਰ ਕੇ ਇਸ ਕੇਸ ਵਿੱਚ ਕਿੱਥੇ ਕਿੱਥੇ ਮੌਜੂਦਗੀ ਹੋਣੀ ਚਾਹੀਦੀ

ਜਵਾਬ: ਰੋਡ 'ਤੇ ਸਫ਼ਰ ਦੌਰਾਨ ਪੈਰੀਮੀਟਰ ਸਿਕਿਊਰਿਟੀ ਰਹਿੰਦੀ ਹੈ ਜੋ ਸੜਕ 'ਤੇ ਸੁਰੱਖਿਆ ਦਾ ਧਿਆਨ ਰੱਖਦੀ ਹੈ। ਸੜਕ ਨਾਲ ਜੁੜਨ ਵਾਲੇ ਲਿੰਕ ਰੋਡ 'ਤੇ ਵੀ ਸੁਰੱਖਿਆ ਤਾਇਨਾਤ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਵਿਅਕਤੀ ਪ੍ਰਧਾਨ ਮੰਤਰੀ ਜਾਂ ਵੀਆਈਪੀ ਦੇ ਉਥੋਂ ਗੁਜ਼ਰਨ ਮੌਕੇ ਅੱਗੇ ਨਾ ਆ ਸਕੇ।

ਇਹ ਇਸ ਤਰ੍ਹਾਂ ਸੁਰੱਖਿਆ ਦਾ ਡੂੰਘਾਈ ਨਾਲ ਧਿਆਨ ਰੱਖਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਸਵਾਲ: ਫਿਰੋਜ਼ਪੁਰ ਵਿੱਚ ਪ੍ਰਦਰਸ਼ਨਕਾਰੀ ਸੜਕ 'ਤੇ ਪਹੁੰਚ ਜਾਂਦੇ ਹਨ। ਅਜਿਹੇ ਵਿੱਚ ਪੁਲਿਸ ਦਾ ਕੀ ਰੋਲ ਹੁੰਦਾ ਹੈ?

ਜਵਾਬ: ਕਿਸੇ ਵੀ ਵੀਆਈਪੀ ਦੇ ਕਿਤੇ ਆਉਣ ਜਾਣ ਦੀ ਜ਼ਿੰਮੇਵਾਰੀ ਸੂਬਾ ਪੁਲਿਸ ਦੀ ਹੀ ਹੁੰਦੀ ਹੈ। ਜਦੋਂ ਕਿਸੇ ਅਜਿਹੇ ਪ੍ਰੋਗਰਾਮ ਲਈ ਡਿਊਟੀਆਂ ਲੱਗਦੀਆਂ ਹਨ ਤਾਂ ਆਖ਼ਿਰ ਵਿੱਚ ਲਿਖਿਆ ਜਾਂਦਾ ਹੈ ਕਿ ਇਹ ਅਧਿਕਾਰੀ ਇਸ ਸਾਰੇ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧਾਂ ਲਈ ਜ਼ਿੰਮੇਵਾਰ ਹੋਵੇਗਾ।

ਜ਼ਿਲ੍ਹੇ ਦੀ, ਜ਼ੋਨ ਦੀ, ਸੂਬੇ ਦੇ ਪੁਲਿਸ ਹੈੱਡ ਸਭ ਇਸ ਲਈ ਜ਼ਿੰਮੇਵਾਰ ਹੁੰਦੇ ਹਨ। ਐੱਸਪੀਜੀ ਨਾਲ ਇਸ ਬਾਰੇ ਚਰਚਾ ਹੁੰਦੀ ਹੈ ਪਰ ਪੂਰੀ ਜ਼ਿੰਮੇਵਾਰੀ ਸੂਬਾ ਪੁਲਿਸ ਦੀ ਹੀ ਹੁੰਦੀ ਹੈ।

ਸਵਾਲ:ਪ੍ਰਧਾਨਮੰਤਰੀ ਦੀ ਰੈਲੀ ਬਾਰੇ ਅਤੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਐਲਾਨ ਦੀ ਜਾਣਕਾਰੀ ਪਹਿਲਾਂ ਤੋਂ ਹੀ ਮੀਡੀਆ ਵਿੱਚ ਸੀ। ਅਜਿਹੇ ਹਾਲਾਤਾਂ ਵਿੱਚ ਸੁਰੱਖਿਆ ਦੇ ਪ੍ਰਬੰਧ ਅਤੇ ਰਿਹਰਸਲ ਕਿਸ ਤਰ੍ਹਾਂ ਹੁੰਦੇ ਹਨ?

ਜਵਾਬ: ਅਜਿਹੇ ਹਾਲਾਤਾਂ ਵਿੱਚ ਤਿੰਨ ਟੀਅਰ ਸਕਿਓਰਿਟੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇੰਨ ਡੈਪਥ ਸਕਿਉਰਿਟੀ, ਪੈਰਾਮੀਟਰ ਸਕਿਓਰਿਟੀ ਅਤੇ ਫਿਰ ਵੈਨਿਊ ਸਕਿਉਰਿਟੀ ਹੁੰਦੀ ਹੈ।

ਇਹ ਸੁਰੱਖਿਆ ਪ੍ਰਬੰਧ ਸਫ਼ਰ ਕਰਨ ਵਾਲੇ ਰਾਹ ਉਪਰ ਅਤੇ ਸਮਾਗਮ ਵਾਲੀ ਜਗ੍ਹਾ ਹੁੰਦੇ ਹਨ।

ਰਸਤੇ ਵਿੱਚ ਵੀ ਇਸੇ ਤਰ੍ਹਾਂ ਸਕਿਓਰਿਟੀ ਦਾ ਪ੍ਰਬੰਧ ਹੁੰਦਾ ਹੈ। ਕਿਸੇ ਘਟਨਾ ਦੇ ਹੋਣ 'ਤੇ ਇਹ ਤੈਅ ਹੁੰਦਾ ਹੈ ਦੋ ਸੌ ਤੋਂ ਸੌ ਮੀਟਰ ਦੂਰੀ 'ਤੇ ਪਹਿਲਾਂ ਹੀ ਕਾਫ਼ਲੇ ਨੂੰ ਰੋਕਿਆ ਜਾਵੇ ਤਾਂ ਕਿ ਕੋਈ ਪ੍ਰਧਾਨ ਮੰਤਰੀ ਤੱਕ ਪਹੁੰਚ ਨਾ ਸਕੇ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)