ਸਾਲ 2021: ਖੇਤੀ ਕਾਨੂੰਨਾਂ ਦੀ ਵਾਪਸੀ ਸਣੇ 9 ਘਟਨਾਵਾਂ, ਜੋ ਸੁਰਖੀਆਂ ਵਿੱਚ ਰਹੀਆਂ

ਤਸਵੀਰ ਸਰੋਤ, Getty Images
21ਵੀਂ ਸਦੀ ਦਾ 21ਵਾਂ ਸਾਲ ਵਿਸ਼ਵੀ ਮਹਾਮਾਰੀ ਕੋਵਿਡ ਦੇ ਸਾਏ ਹੇਠ ਗੁਜ਼ਰਿਆ। ਕਈ ਦੇਸ਼ਾਂ ਵਿੱਚ ਕੋਰੋਨਾ ਦੀ ਦੂਜੀ ਅਤੇ ਤੀਜੀ ਲਹਿਰ ਆਈ ਜਿਸ ਨਾਲ ਬੇਹਿਸਾਬ ਜਾਨੀ ਨੁਕਸਾਨ ਮਨੁੱਖਤਾ ਨੂੰ ਝੱਲਣਾ ਪਿਆ।
ਭਾਰਤ ਵਿੱਚ ਵੀ ਮਾਰਚ ਅਪ੍ਰੈਲ ਦੌਰਾਨ ਆਈ ਕੋਰੋਨਾਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਦੇ ਪਹਿਲਾਂ ਤੋਂ ਹੀ ਕਮਜ਼ੋਰ ਸਿਹਤ ਸਿਸਟਮ ਦੀਆਂ ਗੋਡਣੀਆਂ ਲਗਵਾ ਦਿੱਤੀਆਂ।
ਇਸ ਤੋਂ ਇਲਾਵਾ ਵੀ ਬਹੁਤ ਕੁਝ ਸੀ ਜੋ ਦੁਨੀਆਂ ਦੀ ਸਟੇਜ ਉੱਪਰ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ।
ਆਓ ਦੇਖਦੇ ਹਾਂ ਦੇਸ਼ ਅਤੇ ਦੁਨੀਆਂ ਦੀਆਂ ਉਹ 9 ਵੱਡੀਆਂ ਘਟਨਾਵਾਂ ਜਿਨ੍ਹਾਂ ਕਾਰਨ 2021 ਦਾ ਸਾਲ ਸਾਡੇ ਚੇਤਿਆਂ ਵਿੱਚ ਉੱਕਰਿਆ ਰਹੇਗਾ।
1. ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ 20 ਸਾਲ ਬਾਅਦ ਵਾਪਸੀ
ਅਫ਼ਗਾਨਿਸਤਾਨ ਲਈ 2021 ਦਾ ਸਾਲ ਇਤਿਹਾਸਕ ਮੋੜ ਸਾਬਤ ਹੋਇਆ ਜਦੋਂ ਇੱਥੇ ਤਾਲਿਬਾਨ ਦੀ ਵੀਹ ਸਾਲ ਬਾਅਦ ਸੱਤਾ ਵਿੱਚ ਵਾਪਸੀ ਹੋਈ।
ਦੇਸ਼-ਦੁਨੀਆਂ ਦੀਆਂ ਉਮੀਦਾਂ ਤੋਂ ਉੱਪਰ ਤਾਲਿਬਾਨ ਨੇ ਦਿਨਾਂ ਵਿੱਚ ਹੀ ਦੇਸ਼ ਦੇ ਵੱਡੇ ਹਿੱਸੇ ਅਤੇ ਰਾਜਧਾਨੀ ਕਾਬੁਲ ਨੂੰ ਆਪਣੇ ਅਧਿਕਾਰ ਵਿੱਚ ਕਰ ਲਿਆ।
ਇਹ ਵੀ ਪੜ੍ਹੋ:
ਅਫ਼ਗਾਨ ਔਰਤਾਂ ਦੀ ਸੋਸ਼ਲ ਮੀਡੀਆ 'ਤੇ ਚਲਾਈ ਮੁੰਹਿਮ
ਤਾਲਿਬਾਨ ਖ਼ਿਲਾਫ਼ ਅਫ਼ਗਾਨ ਔਰਤਾਂ ਵੱਲੋਂ ਸੋਸ਼ਲ ਮੀਡੀਆ 'ਤੇ ਚਲਾਈ ਮੁੰਹਿਮ ਕੀ ਹੈ (ਵੀਡੀਓ ਸਤੰਬਰ 2021 ਦੀ ਹੈ)
ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਦੇਸ਼ ਛੱਡ ਕੇ ਭੱਜਣਾ ਪਿਆ।
ਇਸ ਰਾਜ ਪਲਟੇ ਦੌਰਾਨ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜੋ ਲੰਬੇ ਸਮੇਂ ਤੱਕ ਦੇਖਣ ਵਾਲਿਆਂ ਦੇ ਚੇਤਿਆਂ ਨੂੰ ਹਲੂਣਦੀਆਂ ਰਹਿਣਗੀਆਂ।
ਹਾਲਾਂਕਿ ਇਸ ਸਰਕਾਰ ਨੂੰ ਦੁਨੀਆਂ ਦੇ ਕਿਸੇ ਦੇਸ਼ ਨੇ ਮਾਨਤਾ ਨਹੀਂ ਦਿੱਤੀ। ਕਾਰਨ ਸੀ ਕਿ ਤਾਲਿਬਾਨ ਦੀ ਅੰਤਰਿਮ ਸਰਕਾਰ ਵਿੱਚ ਕਈ ਅਜਿਹੇ ਚਿਹਰੇ ਸ਼ਾਮਲ ਕੀਤੇ ਗਏ ਜੋ ਐਫ਼ਬੀਆਈ ਦੀ ਵਾਂਟਿਡ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਹਨ।
2. ਕੋਰੋਨਾ ਦਾ ਕਹਿਰ
ਹੁਣ ਸਾਲ ਦੇ ਅੰਤ ਵਿੱਚ ਕੋਰੋਨਾਵਾਇਰਸ ਦੇ ਓਮੀਕਰੋਨ ਵੇਰੀਐਂਟ ਉੱਪਰ ਸਵਾਰ ਕੋਰਨਾਵਇਰਸ ਦੀ ਸੰਭਾਵੀ ਲਹਿਰ ਦਾ ਡਰ ਫੈਲਿਆ ਹੋਇਆ ਹੈ।
ਕੋਰੋਨਾਵਾਇਰਸ ਦੀ ਪਛਾਣ ਜਿੱਥੇ ਪਹਿਲਾਂ ਚੀਨ ਵਿੱਚ ਕੀਤੀ ਗਈ ਸੀ ਉੱਥੇ ਹੀ ਡੇਲਟਾ ਵੇਰੀਐਂਟ ਦੀ ਪਛਾਣ ਭਾਰਤ ਵਿੱਚ ਕੀਤੀ ਗਈ।
ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਦੁਨੀਆਂ ਭਰ ਵਿੱਚ ਸਖ਼ਤ ਲੌਕਡਾਊਨ ਲਗਾਏ ਗਏ। ਦੁਨੀਆਂ ਜਿਵੇਂ ਖੜੋਤ ਵਿੱਚ ਆ ਗਈ।
ਭਾਰਤ ਵਿੱਚ ਦੁਨੀਆਂ ਦਾ ਸਭ ਤੋਂ ਸਖ਼ਤ ਲੌਕਡਾਊਨ ਲਾਗੂ ਰਿਹਾ। ਇਸ ਦੌਰਾਨ ਦੇਸ਼ ਨੇ ਸਭ ਤੋਂ ਵੱਡਾ ਪਰਵਾਸ ਸੰਕਟ ਦੇਖਿਆ।
ਭਾਰਤ ਦੇ ਵੱਡੇ ਸ਼ਹਿਰਾਂ ਅਤੇ ਸੂਬਿਆਂ ਵਿੱਚ ਕੰਮ ਲਈ ਪਰਵਾਸ ਕਰਕੇ ਗਏ ਲੱਖਾਂ ਪਰਵਾਸੀ ਮਜ਼ਦੂਰਾਂ ਨੇ ਆਪਣੇ ਗ੍ਰਹਿ ਸੂਬਿਆਂ ਵੱਲ ਪਰਵਾਸ ਸ਼ੁਰੂ ਕੀਤਾ। ਇਸ ਦੌਰਾਨ ਕਈ ਦਿਲ ਝੰਜੋੜਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ।
3. ਮਿਆਂਮਾਰ ਵਿੱਚ ਤਖ਼ਤਾਪਲਟ
ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ, ਜਿੱਥੇ ਫ਼ੌਜ ਨੇ ਦੇਸ਼ ਦੀ ਸਰਬਉੱਚ ਆਗੂ ਆਂਗ ਸਾਨ ਸੂ ਚੀ ਸਮੇਤ ਕਈ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ।
ਸਾਲ 2011 ਵਿੱਚ ਫ਼ੌਜੀ ਰਾਜ ਖ਼ਤਮ ਹੋਣ ਤੋਂ ਬਾਅਦ ਬਰਮ੍ਹਾਂ ਵਿੱਚ ਦੂਜੀ ਵਾਰ ਚੋਣਾਂ ਹੋਈਆਂ ਸਨ। ਉਨ੍ਹਾਂ ਚੋਣਾਂ ਵਿੱਚ ਸੂ ਚੀ ਦੀ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਪਾਰਟੀ ਨੇ 83 ਫ਼ੀਸਦੀ ਸੀਟਾਂ ਜਿੱਤੀਆਂ ਸਨ। ਦੇਸ਼ ਦੀ ਫ਼ੌਜ ਨੇ ਇਨ੍ਹਾਂ ਨਤੀਜਿਆਂ ਉੱਪਰ ਸਵਾਲ ਖੜ੍ਹੇ ਕੀਤੇ।
ਵਰ੍ਹਦੀਆਂ ਗੋਲੀਆਂ ਵਿੱਚ ਬੱਚਿਆਂ ਅੱਗੇ ਖੜ੍ਹਨ ਵਾਲੀ ਨਨ
ਹਾਲਾਂਕਿ ਫ਼ੌਜ ਆਪਣੇ ਇਲਜ਼ਾਮਾਂ ਦਾ ਕੋਈ ਸਬੂਤ ਪੇਸ਼ ਨਹੀਂ ਕਰ ਸਕੀ। ਸ਼ੁਰੂ ਵਿੱਚ ਸੂ ਚੀ ਦੀ ਪਾਰਟੀ ਦੇ ਆਗੂਆਂ ਨੂੰ ਘਰ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਪਰ ਦਸੰਬਰ ਵਿੱਚ ਸੂ ਚੀ ਨੂੰ ਦੇਸ਼ ਵਿੱਚ ਬਗਾਵਤ ਭੜਕਾਉਣ ਦੇ ਇਲਜ਼ਾਮਾਂ ਤਹਿਤ ਚਾਰ ਸਾਲ ਦੀ ਸਜ਼ਾ ਸੁਣਾਈ ਗਈ।
ਬੀਬੀਸੀ ਦੀ ਰਿਪੋਰਟ ਵਿੱਚ ਇਸ ਗੱਲ ਦਾ ਪਤਾ ਲੱਗਿਆ ਕਿ ਮਿਆਂਮਾਰ ਦੀ ਫ਼ੌਜ ਨੇ ਸਿਲਸਿਲੇਵਾਰ ਤਰੀਕੇ ਨਾਲ ਲੋਕਾਂ ਦਾ ਕਤਲ ਕੀਤੇ ਹਨ। ਸੰਯੁਕਤ ਰਾਸ਼ਟਰ ਨੇ ਵੀ ਕਿਹਾ ਕਿ ਇਸ ਦੌਰਾਨ ਫ਼ੌਜ ਨੇ ਮਨੁੱਖਤਾ ਵਿਰੋਧੀ ਕੰਮ ਕੀਤੇ ਹਨ।
ਦੁਨੀਆਂ ਤੋਂ ਬਾਅਦ ਵਾਪਸ ਆਉਂਦੇ ਹਾਂ ਭਾਰਤ ਵਿੱਚ ਅਤੇ ਨਜ਼ਰ ਮਾਰਦੇ ਹਾਂ ਸਾਲ ਦੀਆਂ ਪ੍ਰਮੁੱਖ ਘਟਨਾਵਾਂ ਉੱਪਰ।
4. ਚੀਨ:ਹਾਥੀਆਂ ਦੇ 500 ਕਿੱਲੋਮੀਟਰ ਦੇ ਸਫ਼ਰ ਤੋਂ ਵਿਗਿਆਨੀ ਰਹੇ ਹੈਰਾਨ
ਚੀਨ ਦੇ 14 ਹਾਥੀਆਂ ਦਾ ਝੁੰਡ 500 ਕਿੱਲੋ ਮੀਟਰ ਦੀ ਯਾਤਰਾ ਤੈਅ ਕਰਨ ਕਾਰਨ ਪੂਰੀ ਦੁਨੀਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ।
ਇੱਕ ਸਾਲ ਪਹਿਲਾਂ ਇਨ੍ਹਾਂ ਨੇ ਆਪਣਾ ਇਲਾਕਾ ਕਿਉਂ ਛੱਡਿਆ, ਕੋਈ ਨਹੀਂ ਜਾਣਦਾ। ਇਹ ਹਾਥੀ ਸ਼ਹਿਰਾਂ ਪਿੰਡਾਂ ਤੋਂ ਹੁੰਦੇ ਹੋਏ ਅੱਗੇ ਵਧਦੇ ਰਹੇ। ਇੱਕ ਟੀਮ ਨੇ ਇਨ੍ਹਾਂ ਉੱਤੇ ਲਗਾਤਾਰ ਨਜ਼ਰ ਬਣਾ ਰੱਖੀ ਸੀ।
ਵੀਡੀਓ:ਪਰਵਾਸ ਕਰ ਰਹੇ ਇੱਕ ਮਜ਼ਦੂਰ ਪਰਿਵਾਰ ਦੀ ਕਹਾਣੀ
5. ਅਸਾਮ-ਮਿਜ਼ੋਰਮ ਸਰਹੱਦੀ ਵਿਵਾਦ
ਸਾਲ 2021 ਵਿੱਚ ਪੂਰਬ-ਉੱਤਰੀ ਭਾਰਤ ਦੇ ਦੋ ਸੂਬਿਆਂ ਵਿੱਚ ਖੜ੍ਹਾ ਹੋਇਆ ਸਰਹੱਦੀ ਵਿਵਾਦ ਸੁਰਖੀਆਂ ਵਿੱਚ ਰਿਹਾ।
ਇਹ ਸਰਹੱਦੀ ਵਿਵਾਦ ਅਸਾਮ ਅਤੇ ਮਿਜ਼ੋਰਮ ਵਿੱਚ ਕਈ ਸਾਲਾਂ ਤੋਂ ਜਾਰੀ ਹੈ ਪਰ ਇਸ ਸਾਲ ਇਸ ਮਾਮਲੇ ਵਿੱਚ ਕੁਝ ਹਿੰਸਕ ਝੜਪਾਂ ਵੀ ਹੋਈਆਂ। ਕੁਝ ਪੁਲਿਸ ਕਰਮੀਆਂ ਦੀ ਜਾਨ ਵੀ ਗਈ।
ਇਸ ਤਣਾਅ ਲਈ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਇੱਕ ਦੂਜੇ ਉੱਪਰ ਇਲਜ਼ਾਮ ਲਗਾਉਂਦੇ ਰਹੇ। ਹਾਲਾਂਕਿ ਸਾਲੇ ਦੇ ਅਖ਼ੀਰਲੇ ਮਹੀਨਿਆਂ ਦੌਰਾਨ ਦੋਵੇਂ ਹੀ ਸੂਬੇ ਮਾਮਲੇ ਦੇ ਮਸਲੇ ਦੇ ਸ਼ਾਂਤੀਪੂਰਣ ਹੱਲ ਲਈ ਇੱਕ ਪੈਨਲ ਬਣਾਉਣ ਲਈ ਸਹਿਮਤ ਹੋ ਗਏ।
ਬੀਬੀਸੀ ਨੇ 28 ਮਈ 2020 ਤੱਕ ਘੱਟੋ-ਘੱਟ 304 ਪਰਵਾਸੀ ਕਾਮਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜੋ ਕਿ ਇਸ ਮੁਸ਼ਕਲ ਘੜੀ 'ਚ ਆਪੋ ਆਪਣੇ ਘਰਾਂ ਤੱਕ ਪਹੁੰਚਣਾ ਚਾਹੁੰਦੇ ਸਨ ਪਰ ਉਹ ਸਭ ਰਸਤੇ 'ਚ ਹੀ ਮੌਤ ਅੱਗੇ ਆਪਣੀ ਜ਼ਿੰਦਗੀਆਂ ਹਾਰ ਬੈਠੇ।
28 ਮਈ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਕਿਹਾ ਸੀ ਕਿ 1 ਕਰੋੜ ਤੋਂ ਵੀ ਵੱਧ ਪਰਵਾਸੀ ਲੋਕਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੱਕ ਪਹੁੰਚਾਇਆ ਗਿਆ ਹੈ ਅਤੇ ਜਦੋਂ ਤੱਕ ਸਾਰੇ ਚਾਹਵਾਨ ਪਰਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਇਹ ਕਾਰਜ ਜਾਰੀ ਰਹੇਗਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
6. ਓਲੰਪਿਕ ਅਤੇ ਪੈਰਾ ਓਲੰਪਿਕ ਵਿੱਚ ਭਾਰਤ ਦੀ ਬਹਾਰ
ਸਾਲ 2021 ਵਿੱਚ ਹੋਇਆ ਟੋਕੀਓ ਓਲੰਪਿਕ ਕਈ ਗੱਲਾਂ ਤੋਂ ਖ਼ਾਸ ਸੀ ਪਹਿਲੀ ਗੱਲ ਕਿ ਇਹ ਇੱਕ ਵਿਸ਼ਵੀ ਮਹਾਮਾਰੀ ਦੇ ਦੌਰ ਵਿੱਚ ਹੋ ਰਿਹਾ ਸੀ। ਦੂਜਾ ਇਹ ਹੋ ਤਾਂ 2021 ਵਿੱਚ ਰਿਹਾ ਸੀ ਪਰ ਕਿਹਾ ਇਸ ਨੂੰ 2020 ਓਲੰਪਿਕ ਹੀ ਗਿਆ। ਤੀਜਾ ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਓਲੰਪਿਕ ਸੀ।
ਪਹਿਲੀ ਵਾਰ ਅਥਲੈਟਿਕਸ ਵਿੱਚ ਭਾਰਤ ਵੱਲੋਂ ਕੈਪਟਨ ਨੀਰਜ ਚੋਪੜਾ ਨੇ ਭਾਲਾ ਸੁੱਟਣ ਵਿੱਚ ਸੋਨ ਤਮਗਾ ਜਿੱਤਿਆ ਅਤੇ ਮਰਹੂਮ ਓਲੰਪੀਅਨ ਮਿਲਖਾ ਸਿੰਘ ਦਾ ਸੁਫ਼ਨਾ ਸੱਚ ਕੀਤਾ।
ਨੀਰਜ ਨੇ ਆਪਣਾ ਤਮਗਾ ਮਿਲਖਾ ਸਿੰਘ ਅਤੇ ਪੀਟੀ ਊਸ਼ਾ ਨੂੰ ਸਮਰਪਿਤ ਕੀਤਾ।
ਨੀਰਜ ਨੇ ਮਿਲਖਾ ਸਿੰਘ ਦੀ 'ਇੱਛਾ' ਪੂਰੀ ਕੀਤੀ
ਭਾਰਤ ਦੀ ਪੁਰਸ਼ਾਂ ਦੀ ਹਾਕੀ ਟੀਮ ਲੰਬੇ ਸਮੇਂ ਬਾਅਦ ਦੇਸ਼ ਲਈ ਤਾਂਬੇ ਦਾ ਮੈਡਲ ਜਿੱਤਣ ਵਿੱਚ ਸਫ਼ਲ ਹੋਈ ਤਾਂ ਭਾਰਤੀ ਮਹਿਲਾ ਟੀਮ ਪਹਿਲੀ ਵਾਰ ਉਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਪਹੁੰਚੀ।
ਹਰਵਿੰਦਰ ਸਿੰਘ ਨੇ ਟੋਕੀਓ ਪੈਰਾਲੰਪਿਕਸ 'ਚ ਤੀਰਅੰਦਾਜ਼ੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਅਤੇ ਤੀਰਅੰਦਾਜ਼ੀ ਵਿੱਚ ਕੋਈ ਵੀ ਮੈਡਲ ਜਿੱਤਣ ਵਾਲੇ ਪਹਿਲੇ ਪੈਰਾ ਐਥਲੀਟ ਬਣ ਗਏ ਹਨ।
ਵੀਡੀਓ: ਹਰਵਿੰਦਰ ਦੇ ਪਰਿਵਾਰ ਨੇ ਕੀ ਕਿਹਾ
7. ਜਨਰਲ ਵਿਪਿਨ ਰਾਵਤ ਦੀ ਮੌਤ
ਜਨਰਲ ਵਿਪਿਨ ਰਾਵਤ ਨੂੰ 13 ਦਸੰਬਰ 2019 ਨੂੰ ਭਾਰਤ ਦਾ ਪਹਿਲਾ ਚੀਫ਼ ਆਫ਼ ਡਿਫ਼ੈਂਸ ਬਣਾਇਆ ਗਿਆ ਸੀ।
ਉਨ੍ਹਾਂ ਦੀ 8 ਦਸੰਬਰ 2021 ਨੂੰ ਤਾਮਿਲਨਾਡੂ ਦੇ ਕੁੰਨੂਰ ਵਿੱਚ ਇੱਕ ਹੈਲੀਕਾਪਟਰ ਕਰੈਸ਼ ਵਿੱਚ ਮੌਤ ਹੋ ਗਈ। ਹੈਲੀਕਾਪਟਰ ਵਿੱਚ ਸੀਡੀਐਸ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ 14 ਹੋਰ ਜਣੇ ਸਵਾਰ ਸਨ। ਹਾਦਸੇ ਵਿੱਚ ਸਾਰਿਆਂ ਦੀ ਜਾਨ ਚਲੀ ਗਈ।
8. ਖੇਤੀ ਕਾਨੂੰਨਾਂ ਦੀ ਵਾਪਸੀ
ਸਾਲ 2020 ਵਿੱਚ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ। ਸਰਕਾਰ ਦਾ ਦਾਅਵਾ ਸੀ ਕਿ ਇਸ ਨਾਲ ਖੇਤੀ ਖੇਤਰ ਵਿੱਚ ਲੰਬੇ ਸਮੇਂ ਤੋਂ ਟਾਲੇ ਜਾਂਦੇ ਸੁਧਾਰ ਆ ਸਕਣਗੇ।
ਜਦਕਿ ਇਸ ਦਾ ਵਿਰੋਧ ਪੰਜਾਬ ਅਤੇ ਹਰਿਆਣਾ ਤੋਂ ਸ਼ੁਰੂ ਹੋਇਆ ਜੋ ਕਿ ਦੇਖਦੇ ਹੀ ਦੇਖਦੇ ਦੇਸ਼ ਵਿਆਪੀ ਰੂਪ ਧਾਰਨ ਕਰ ਗਿਆ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਦੇ ਸਿੰਘੂ ਬਾਰਡਰ ਉੱਪਰ ਇਕੱਠੇ ਹੋਏ। ਕਿਸਾਨ ਆਗੂਆਂ ਮੁਤਾਬਕ ਅੰਦੋਲਨ ਦੁਨੀਆਂ ਦਾ ਸਭ ਤੋਂ ਲੰਬਾ ਅਤੇ ਸ਼ਾਂਤਮਈ ਅੰਦੋਲਨ ਮੰਨਿਆ ਜਾ ਰਿਹਾ ਹੈ।
ਸਿੰਘੂ 'ਤੇ ਬੈਠੇ ਕਿਸਾਨਾਂ ਦੀ 'ਲਾਡੋ ਰਾਣੀ' ਨੂੰ ਮਿਲੋ
ਇਸ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਮੁਤਾਬਕ 700 ਤੋਂ ਜ਼ਿਆਦਾ ਕਿਸਾਨਾਂ ਦੀ ਜਾਨ ਗਈ। ਹਾਲਾਂਕਿ ਕੇਂਦਰੀ ਖੇਤੀਬਾੜੀ ਮੰਤਰੀ ਨੇ ਸੰਸਦ ਨੂੰ ਦੱਸਿਆ ਕਿ ਸਰਕਾਰ ਕੋਲ ਮ੍ਰਿਤ ਕਿਸਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਮੁਆਵਜ਼ਾ ਨਹੀਂ ਦਿੱਤਾ ਜਾ ਸਕਦਾ।
ਆਖ਼ਰ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ, "ਕਾਨੂੰਨ ਤਾਂ ਚੰਗੇ ਸਨ ਪਰ ਸਾਡੀ ਤਪੱਸਿਆ ਵਿੱਚ ਹੀ ਕੋਈ ਕਮੀ ਰਹਿ ਗਈ ਕਿ ਅਸੀਂ ਕੁਝ ਕਿਸਾਨਾਂ ਨੂੰ ਸਮਝਾ ਨਹੀਂ ਸਕੇ।"
ਕਾਨੂੰਨ ਵਾਪਸੀ ਦੇ ਐਲਾਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਮੁਲਤਵੀ ਕਰਨ ਦਾ ਐਲਾਨ ਕੀਤਾ। ਜਥੇਬੰਦੀਆਂ ਨੇ ਅੰਦੋਲਨ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ।
9. ਮਿਸ ਯੂਨੀਵਰਸ ਬਣੀ ਖਰੜ ਦੀ ਹਰਨਾਜ਼ ਸੰਧੂ
ਭਾਰਤ ਦੀ ਦ੍ਰਿਸ਼ਟੀ ਤੋਂ ਸਾਲ 2021 ਵਿੱਚ 21 ਸਾਲ ਬਾਅਦ ਪੰਜਾਬ ਦੇ ਖਰੜ ਤੋਂ ਹਰਨਾਜ਼ ਸੰਧੂ ਮਿਸ ਯੂਨੀਵਰਸ ਦਾ ਤਾਜ ਲੈ ਕੇ ਆਏ। ਇਸ ਤੋਂ ਪਹਿਲਾਂ ਸਾਲ 2000 ਵਿੱਚ ਲਾਰਾ ਦੱਤਾ ਨੇ ਇਹ ਖਿਤਾਬ ਜਿੱਤਿਆ ਸੀ।
ਹਰਨਾਜ਼ ਨੇ ਪਰਾਗਵੇ ਦੀ ਨਾਦੀਆ ਫਰੇਰਾ ਅਤੇ ਦੱਖਣੀ ਅਫ਼ਰੀਕਾ ਦੀ ਲਲੇਲਾ ਮਸਵਾਨੇ ਨੂੰ ਹਰਾ ਕੇ ਇਹ ਮੁਕਾਬਲਾ ਜਿੱਤਿਆ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2





















