You’re viewing a text-only version of this website that uses less data. View the main version of the website including all images and videos.
ਇਸ ਕੰਪਨੀ ਦੇ ਸੀਈਓ ਨੇ ਜ਼ੂਮ ਕਾਲ 'ਤੇ ਆਪਣੇ 900 ਮੁਲਾਜ਼ਮਾਂ ਨੂੰ ਨੌਕਰੀ 'ਚੋਂ ਕੱਢਿਆ - ਪ੍ਰੈੱਸ ਰਿਵੀਊ
ਇੱਕ ਕੰਪਨੀ ਬੈਟਰ ਡਾਟ ਕੌਮ ਦੇ ਸੀਈਓ ਨੇ ਜ਼ੂਮ ਕਾਲ ਦੌਰਾਨ 15% ਮੁਲਾਜ਼ਮਾਂ (900) ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਬੈਟਰ ਡਾਟ ਕਾਮ ਦੇ ਸੀਈਓ ਵਿਸ਼ਾਲ ਗਰਗ ਨੇ ਆਪਣੀ ਕੰਪਨੀ ਦੇ 900 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਅਤੇ ਕਿਹਾ, ''ਜੁਆਇਨਿੰਗ ਲਈ ਤੁਹਾਡਾ ਧੰਨਵਾਦ। ਮੈਂ ਤੁਹਾਡੇ ਕੋਲ ਚੰਗੀ ਖ਼ਬਰ ਲੈ ਕੇ ਨਹੀਂ ਆਇਆ।''
''ਅਸੀਂ ਕੰਪਨੀ ਦੇ ਮੁਲਾਜ਼ਮਾਂ ਦੀ ਗਿਣਤੀ 15 ਫੀਸਦ ਘਟਾ ਰਹੇ ਹਾਂ ਅਤੇ ਇਸ ਪਿੱਛੇ ਕਈ ਕਾਰਨ ਹਨ - ਮਾਰਕਿਟ, ਐਫ਼ੀਸ਼ਿਏਂਸੀ, ਪਰਫਾਰਮੈਂਸ ਅਤੇ ਪ੍ਰੋਡਕੀਵਿਟੀ। ਜੇ ਤੁਸੀਂ ਇਸ ਕਾਲ 'ਤੇ ਹੋ ਤਾਂ ਤੁਸੀਂ ਇੱਕ ਅਨਲੱਕੀ ਗਰੁੱਪ ਦਾ ਹਿੱਸਾ ਹੋ ਜਿਸ ਨੂੰ ਕੱਢਿਆ ਜਾ ਰਿਹਾ ਹੈ।''
''ਤੁਹਾਡੀ ਨੌਕਰੀ ਤੁਰੰਤ ਪ੍ਰਭਾਵ ਨਾਲ ਹੀ ਇੱਥੇ ਖ਼ਤਮ ਹੁੰਦੀ ਹੈ।''
ਵਿਸ਼ਾਲ ਗਰਗ ਨੇ ਅੱਗੇ ਕਿਹਾ ਕਿ ਅਮਰੀਕੀ ਮੁਲਾਜ਼ਮਾਂ ਨੂੰ ਚਾਰ ਹਫ਼ਤਿਆਂ ਦਾ ਵਕਫ਼ਾ ਮਿਲੇਗਾ, ਇੱਕ ਮਹੀਨੇ ਦੇ ਪੂਰੇ ਲਾਭ ਮਿਲਣਗੇ ਅਤੇ ਦੋ ਮਹੀਨਿਆਂ ਦਾ ਕਵਰ ਅੱਪ ਮਿਲੇਗਾ।
ਬੈਟਰ ਡਾਟ ਕਾਮ ਵੈੱਬਸਾਈਟ ਮੁਤਾਬਕ ਇਹ ਇੱਕ ਅਮਰੀਕੀ ਕੰਪਨੀ ਹੈ ਜੋ ਹੋਮ ਲੋਨ ਤੋਂ ਰਿਅਲ ਇਸਟੇਟ ਦੇ ਕੰਮ ਨਾਲ ਜੁੜੀ ਹੈ।
ਨਿਊ ਯਾਰਕ ਵਿੱਚ ਬੈਟਰ ਨਾਂ ਹੇਠ ਇਸ ਕੰਪਨੀਆਂ ਅਧੀਨ ਕਈ ਸਬ-ਕੰਪਨੀਆਂ ਹਨ।
ਇਹ ਵੀ ਪੜ੍ਹੋ:
ਕਾਦੀਆਂ ਤੋਂ ਪ੍ਰਤਾਪ ਤੇ ਫਤਿਹਜੰਗ ਬਾਜਵਾ 'ਚੋਂ ਟਿਕਟ ਕਿਸ ਨੂੰ ?
ਕਾਦੀਆਂ ਵਿਧਾਨ ਸਭਾ ਸੀਟ ਲਈ ਹੁਣ ਦੋਵੇਂ ਬਾਜਵਾ ਭਰਾਵਾਂ ਵੱਲੋਂ ਦਾਅਵਾ ਪੇਸ਼ ਕੀਤਾ ਜਾ ਰਿਹਾ ਹੈ। ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇੱਕੋ ਸੀਟ ਤੋਂ ਦੋ ਨਾਂਵਾ ਨੇ ਪੰਜਾਬ ਕਾਂਗਰਸ ਲਈ ਚਿੰਤਾ ਵਧਾ ਦਿੱਤੀ ਹੈ।
ਚਾਰ ਦਿਨ ਪਹਿਲਾਂ ਕਾਦੀਆਂ ਤੋਂ ਫਤਿਹਜੰਗ ਸਿੰਘ ਬਾਜਵਾ ਨੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਇੱਕ ਜਨਤਕ ਪ੍ਰੋਗਰਾਮ ਰੱਖਿਆ ਸੀ।
ਦੂਜੇ ਪਾਸੇ ਰਾਜ ਸਭਾ ਐੱਮੀ ਪੀ ਅਤੇ ਫਤਿਹਜੰਗ ਬਾਜਵਾ ਦੇ ਭਰਾ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਆਪਣੇ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਾਈ ਕਮਾਨ ਵੱਲੋਂ ਇਹ ਸਿਗਨਲ ਮਿਲਿਆ ਹੈ ਕਿ ਉਹ ਇੱਥੋਂ ਚੋਣਾਂ ਲੜਨਗੇ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਖ਼ਬਰ ਮੁਤਾਬਕ ਪ੍ਰਤਾਪ ਸਿੰਘ ਬਾਜਵਾ ਦੇ ਦਾਅਵੇ ਉੱਤੇ ਛੋਟੇ ਭਰਾ ਫਤਿਹਜੰਗ ਬਾਜਵਾ ਨੇ ਟਿੱਪਣੀ ਕੀਤੀ ਅਤੇ ਕਿਹਾ, ''ਮੈਂ ਇੱਥੇ ਰਹਿਣਾ ਹੈ ਤੇ ਮੈਨੂੰ ਲੋਕਾਂ ਨੇ ਚੁਣਿਆ ਹੈ, ਉਹ ਮੈਨੂੰ ਪਿਆਰ ਕਰਦੇ ਹਨ। ਵੱਡੇ ਬਾਜਵਾ ਦਿੱਲੀ ਵਿੱਚ 12 ਸਾਲ ਤੋਂ ਹਨ ਅਤੇ ਕਦੇ ਕਾਦੀਆਂ ਆਏ ਨਹੀਂ। ਮੇਰੇ ਲੋਕ ਇਹ ਸਭ ਮਨਜ਼ੂਰ ਨਹੀਂ ਕਰਨਗੇ।''
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਤਾਪ ਬਾਜਵਾ ਦਾ ਸਮਰਥਨ ਕਰਦੇ ਨਜ਼ਰ ਆਏ ਸਨ ਅਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਆਪਣਾ ਸਮਰਥਨ ਫਤਿਹਜੰਗ ਬਾਜਵਾ ਨੂੰ ਦਿੰਦੇ ਦਿਖਦੇ ਹਨ।
ਨਾਸਾ ਦੇ ਨਵੇਂ ਪੁਲਾੜ ਯਾਤਰੀਆਂ 'ਚ ਪਾਇਲਟ, ਡਾਕਟਰ ਆਦਿ ਸ਼ਾਮਲ
ਨਾਸਾ ਵਿੱਚ ਨਵੀਆਂ ਪੋਸਟਾਂ ਲਈ 12 ਹਜ਼ਾਰ ਤੋਂ ਵੱਧ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਸਨ ਅਤੇ ਚੋਣ 10 ਜਣਿਆਂ ਦੀ ਹੋਈ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਜਿਹੜੇ 10 ਲੋਕਾਂ ਦੀ ਚੋਣ ਹੋਈ ਹੈ ਉਨ੍ਹਾਂ ਦੀ ਉਮਰ 30 ਤੋਂ 40 ਸਾਲ ਦੇ ਦਰਮਿਆਨ ਹੈ ਅਤੇ ਇਨ੍ਹਾਂ ਨੂੰ ਸਪੇਸ ਫਲਾਈਟ ਵਿੱਚ ਨੌਕਰੀ ਲਈ ਦੋ ਸਾਲ ਦੀ ਟ੍ਰੇਨਿੰਗ ਵੀ ਲੈਣੀ ਪਈ।
ਨਾਸਾ ਨੇ 6 ਦਸੰਬਰ ਨੂੰ 10 ਨਵੇਂ ਪੁਲਾੜ ਯਾਤਰੀਆਂ ਦੀ ਚੋਣ ਕੀਤੀ ਹੈ, ਇਨ੍ਹਾਂ ਵਿੱਚ ਅੱਧੇ ਮਿਲਟਰੀ ਪਾਇਲਟ ਹਨ।
ਨਾਸਾ ਵੱਲੋਂ ਹਿਊਸਟਨ ਵਿੱਚ ਕੀਤੇ ਗਏ ਇੱਕ ਸਮਾਗਮ ਦੌਰਾਨ ਇਨ੍ਹਾਂ ਨਵੇਂ ਪੁਲਾੜ ਯਾਤਰੀਆਂ ਨੂੰ ਰੂਬਰੂ ਕੀਤਾ। ਇਨ੍ਹਾਂ ਵਿੱਚ ਛੇ ਮਰਦ ਅਤੇ ਚਾਰ ਔਰਤਾਂ ਹਨ।
ਭਰਤੀ ਹੋਏ ਇਨ੍ਹਾਂ ਲੋਕਾਂ ਵਿੱਚ ਮੈਡੀਕਲ ਫਿਜ਼ੀਸਟ (ਡਾਕਟਰ), ਡਰਿਲਿੰਗ ਮਾਹਰ, ਸਰਜਨ, ਸਾਈਕਲਿਸਟ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ: