You’re viewing a text-only version of this website that uses less data. View the main version of the website including all images and videos.
ਕੁਝ ਲੋਕ 100 ਸਾਲ ਤੋਂ ਵੱਧ ਉਮਰ ਕਿਵੇਂ ਜੀਅ ਲੈਂਦੇ ਹਨ
- ਲੇਖਕ, ਰਿਚਰਡ ਫੈਰਾਰ ਅਤੇ ਨਿਰ ਬਾਰਜ਼ਲਾਈ
- ਰੋਲ, ਦਿ ਕਨਵਰਸੇਸ਼ਨ
ਇੱਕ 35 ਸਾਲ ਦੇ ਆਦਮੀ ਦੇ ਅਗਲੇ 10 ਸਾਲਾਂ ਵਿੱਚ ਮੌਤ ਦੇ ਚਾਂਸ ਮਹਿਜ਼ 1.5 ਫੀਸਦੀ ਹਨ ਅਤੇ ਇਹੀ ਆਦਮੀ ਜਦੋਂ 75 ਸਾਲ ਦਾ ਹੁੰਦਾ ਹੈ ਤਾਂ ਮੌਤ ਦਾ ਚਾਂਸ 45 ਫੀਸਦੀ ਹੁੰਦਾ ਹੈ, ਯਾਨੀ 85 ਸਾਲ ਦੀ ਉਮਰ ਤੋਂ ਵੀ ਪਹਿਲਾਂ।
ਸਾਫ਼ ਤੌਰ 'ਤੇ ਉਮਰ ਦਾ ਵਧਣਾ ਸਾਡੀ ਸਿਹਤ ਲਈ ਮਾੜਾ ਹੈ। ਪਰ ਜੇ ਅਸੀਂ ਇਸ ਦੇ ਚੰਗੇ ਪਾਸੇ ਵੱਲ ਦੇਖੀਏ ਤਾਂ ਅਸੀ ਬੁਢਾਪੇ ਅਤੇ ਬੁਢਾਪੇ ਨਾਲ ਜੁੜੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਵਾਲੇ ਬੁਨਿਆਦੀ ਤੰਤਰ ਨੂੰ ਸਮਝਣ ਵਿੱਚ ਬਹੁਤ ਤਰੱਕੀ ਕੀਤੀ ਹੈ।
ਕਈ ਨੇੜਿਓਂ ਜੁੜੀਆਂ ਜੀਵ-ਵਿਗਿਆਨਕ ਪ੍ਰਕਿਰਿਆਵਾਂ ਨੂੰ ''ਬੁਢਾਪੇ ਦੇ ਲੱਛਣ'' ਕਿਹਾ ਜਾਂਦਾ ਹੈ। ਇਸ ਵਿੱਚ ਸਟੈਮ ਸੈੱਲਾਂ ਵਿਚਾਲੇ ਸੰਚਾਰ ਸ਼ਾਮਲ ਹੈ ਅਤੇ ਸਾਡੀ ਜ਼ਿੰਦਗੀ ਦੇ ਸ਼ੁਰੂਆਤੀ ਹਿੱਸੇ ਵਿੱਚ ਸਾਨੂੰ ਸਿਹਤਯਾਬ ਰੱਖਣ ਲਈ ਇਹ ਕੰਮ ਕਰਦੇ ਹਨ। ਮੁਸ਼ਕਲਾਂ ਉਸ ਵੇਲੇ ਪੈਦਾ ਹੁੰਦੀਆਂ ਹਨ ਜਦੋਂ ਉਹ ਅਸਫ਼ਲ ਹੋਣ ਲਗਦੀਆਂ ਹਨ।
ਕਈ ਕਲੀਨਿਕਲ ਟ੍ਰਾਇਲ ਮੌਜੂਦਾ ਸਮੇਂ ਵਿੱਚ ਇਹ ਦੇਖਣ ਲਈ ਚੱਲ ਰਹੇ ਹਨ ਕਿ ਕੀ ਇਨ੍ਹਾਂ ਵਿੱਚੋਂ ਕੁਝ ਲੱਛਣਾਂ ਨੂੰ ਨਿਸ਼ਾਨਾ ਬਣਾਉਣਾ ਉਮਰ ਨਾਲ ਜੁੜੀਆਂ ਸਥਿਤੀਆਂ ਦੇ ਸੁਧਾਰ ਲਈ ਮਦਦ ਕਰ ਸਕਦਾ ਹੈ, ਜਿਵੇਂ ਸ਼ੁਗਰ, ਗੁਰਦੇ ਦੀ ਬਿਮਾਰੀ, ਪਾਚਨ ਪ੍ਰਣਾਲੀ ਅਤੇ ਪਲਮਨਰੀ ਫਾਈਬ੍ਰੋਸਿਸ ਆਦਿ।
ਪਰ ਬਦਕਿਸਮਤੀ ਨਾਲ ਬੁਢਾਪੇ ਦੇ ਜੀਵ-ਵਿਗਿਆਨ ਵਿੱਚ ਵੱਡੇ ਜਵਾਬ ਨਾ ਦਿੱਤੇ ਸਵਾਲ ਰਹਿੰਦੇ ਹਨ।
ਇਹ ਮੁਲਾਂਕਣ ਕਰਨ ਲਈ ਕਿ ਉਹ ਕੀ ਹਨ ਅਤੇ ਉਨ੍ਹਾਂ ਨੂੰ ਕਿਵੇਂ ਸੰਬੋਧਿਤ ਕਰਨਾ ਹੈ, ਇੱਕ ਚੈਰਿਟੀ - ਅਮਰੀਕਨ ਫੈਡਰੇਸ਼ਨ ਫਾਰ ਏਜਿੰਗ ਰਿਸਰਚ (ਏਐਫਏਆਰ) ਨੇ ਹਾਲ ਹੀ ਵਿੱਚ ਖੇਤਰ ਦੇ ਪ੍ਰਮੁੱਖ ਵਿਗਿਆਨੀਆਂ ਅਤੇ ਡਾਕਟਰਾਂ ਨਾਲ ਮੀਟਿੰਗਾਂ ਕੀਤੀਆਂ।
ਮਾਹਰ ਇਸ ਗੱਲ 'ਤੇ ਸਹਿਮਤ ਹੋਏ ਕਿ ਇਹ ਸਮਝਣਾ ਅਹਿਮ ਹੈ ਕਿ ਇੱਕ ਸਦੀ ਤੋਂ ਵੱਧ ਜੀਉਣ ਵਾਲੇ ਮਨੁੱਖਾਂ ਦੇ ਜੀਵ ਵਿਗਿਆਨ ਬਾਰੇ ਕੀ ਖ਼ਾਸ ਹੈ।
100 ਤੋਂ ਵੱਧ ਉਮਰ ਵਾਲੇ ਲੋਕ ਯੂਕੇ ਦੀ ਅਬਾਦੀ ਦਾ 0.02 ਫੀਸਦੀ ਬਣਦੇ ਹਨ, ਪਰ ਉਨ੍ਹਾਂ ਨੇ ਆਪਣੇ ਸਾਥੀਆਂ ਦੀ ਉਮਰ ਦੀ ਸੰਭਾਵਨਾ ਲਗਭਗ 50 ਸਾਲ ਤੋਂ ਵੱਧ ਕੀਤੀ ਹੈ। (1920 ਦੇ ਦਹਾਕੇ ਵਿੱਚ ਪੈਦਾ ਹੋਏ ਬੱਚਿਆਂ ਦੀ ਔਸਤ ਉਮਰ 55 ਸਾਲ ਤੋਂ ਵੀ ਘੱਟ ਸੀ)
ਇਹ ਵੀ ਪੜ੍ਹੋ:
ਸ਼ਤਾਬਦੀ ਹੰਢਾ ਚੁਕੇ ਲੋਕਾਂ ਦੇ ਬੱਚੇ ਸਿਹਤਮੰਦ
ਉਹ ਜ਼ਿਆਦਾਤਰ ਆਮ ਲੋਕਾਂ ਨਾਲੋਂ ਲਗਭਗ 30 ਸਾਲਾਂ ਲਈ ਚੰਗੀ ਸਿਹਤ ਵਿੱਚ ਹਨ ਅਤੇ ਜਦੋਂ ਉਹ ਅੰਤ ਵਿੱਚ ਬਿਮਾਰ ਹੋ ਜਾਂਦੇ ਹਨ, ਤਾਂ ਉਹ ਬਹੁਤ ਥੋੜ੍ਹੇ ਸਮੇਂ ਲਈ ਹੀ ਹੁੰਦੇ ਹਨ।
ਇਹ "ਰੋਗ ਦਾ ਸੰਕੁਚਨ" ਉਨ੍ਹਾਂ ਲਈ ਸਪੱਸ਼ਟ ਤੌਰ 'ਤੇ ਚੰਗਾ ਹੈ, ਪਰ ਇਹ ਸਮੁੱਚੇ ਸਮਾਜ ਨੂੰ ਵੀ ਲਾਭ ਪਹੁੰਚਾਉਂਦਾ ਹੈ।
ਅਮਰੀਕਾ ਵਿੱਚ ਜ਼ਿੰਦਗੀ ਦੇ ਆਖਰੀ ਦੋ ਸਾਲਾਂ ਦੌਰਾਨ 100 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਦੀ ਸਿਹਤ ਦੇਖ-ਰੇਖ ਦੇ ਖਰਚੇ 70 ਸਾਲ ਦੀ ਉਮਰ ਵਿੱਚ ਮਰਨ ਵਾਲੇ ਵਿਅਕਤੀ ਦੇ ਲਗਭਗ ਇੱਕ ਤਿਹਾਈ ਹੁੰਦੇ ਹਨ। (ਇੱਕ ਅਜਿਹਾ ਸਮਾਂ ਜਦੋਂ ਜ਼ਿਆਦਾਤਰ ਸ਼ਤਾਬਦੀ ਹੰਢਾ ਚੁਕੇ ਲੋਕਾਂ ਨੂੰ ਇੱਕ ਡਾਕਟਰ ਨੂੰ ਵੀ ਦੇਖਣ ਦੀ ਲੋੜ ਨਹੀਂ ਹੁੰਦੀ)।
ਸ਼ਤਾਬਦੀ ਹੰਢਾ ਚੁੱਕੇ ਲੋਕਾਂ ਦੇ ਬੱਚੇ ਵੀ ਔਸਤ ਨਾਲੋਂ ਬਹੁਤ ਜ਼ਿਆਦਾ ਸਿਹਤਮੰਦ ਹੁੰਦੇ ਹਨ, ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਆਪਣੇ ਮਾਪਿਆਂ ਤੋਂ ਕੁਝ ਲਾਭਦਾਇਕ ਵਿਰਾਸਤ ਵਿੱਚ ਮਿਲ ਰਿਹਾ ਹੈ। ਪਰ ਕੀ ਇਹ ਜਮਾਂਦਰੂ ਹੈ ਜਾਂ ਵਾਤਾਵਰਣ ਨਾਲ ਸਬੰਧਤ ਹਨ?
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਸ਼ਤਾਬਦੀ ਹੰਢਾ ਚੁਕੇ ਲੋਕ ਹਮੇਸ਼ਾ ਆਪਣੀ ਸਿਹਤ ਪ੍ਰਤੀ ਸਾਵਧਾਨ ਨਹੀਂ ਹੁੰਦੇ
ਕੀ 100 ਜਾਂ 100 ਤੋਂ ਵੱਧ ਉਮਰ ਦੇ ਲੋਕ ਇੱਕ ਸਿਹਤਮੰਦ ਜੀਵਨਸ਼ੈਲੀ ਲਈ ਮਾਡਲ ਹਨ?
ਆਮ ਅਬਾਦੀ 'ਚ ਆਪਣੇ ਭਾਰ ਨੂੰ ਦੇਖਣਾ, ਸਿਗਰੇਟ ਨਾ ਪੀਣਾ, ਸ਼ਰਾਬ ਘੱਟ ਪੀਣਾ ਅਤੇ ਦਿਨ ਵਿੱਚ ਘੱਟੋ-ਘੱਟ ਪੰਜ ਵਾਰ ਫਲ ਅਤੇ ਸਬਜ਼ੀਆਂ ਖਾਣ ਨਾਲ ਜੀਵਨ ਦੀ ਸੰਭਾਵਨਾ 14 ਸਾਲ ਤੱਕ ਵੱਧ ਸਕਦੀ ਹੈ। ਇਹ ਸਭ ਉਸ ਸ਼ਖ਼ਸ ਦੇ ਮੁਕਾਬਲੇ ਹੈ ਜੋ ਇਨ੍ਹਾਂ ਵਿੱਚੋਂ ਕੋਈ ਵੀ ਕੰਮ ਨਹੀਂ ਕਰਦਾ ਹੈ।
ਇਹ ਫਰਕ ਯੂਕੇ ਦੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਪਛੜੇ ਖੇਤਰਾਂ ਦੇ ਵਸਨੀਕਾਂ ਵਿਚਕਾਰ ਦੇਖੇ ਗਏ ਨਾਲੋਂ ਵੱਧ ਹੈ। ਇਸ ਲਈ ਅਨੁਭਵੀ ਤੌਰ 'ਤੇ ਇੱਕ ਸਦੀ ਤੋਂ ਵੱਧ ਰਹਿਣ ਦੀ ਗੱਲ ਆਉਂਦੀ ਹੈ ਤਾਂ ਕਿਸੇ ਤੋਂ ਭੂਮਿਕਾ ਨਿਭਾਉਣ ਦੀ ਉਮੀਦ ਰਹੇਗੀ।
ਪਰ ਹੈਰਾਨੀ ਦੀ ਗੱਲ ਹੈ ਕਿ ਅਜਿਹਾ ਹੋਣਾ ਜ਼ਰੂਰੀ ਨਹੀਂ ਹੈ।
ਇੱਕ ਅਧਿਐਨ ਤੋਂ ਪਤਾ ਲਗਦਾ ਹੈ ਕਿ 100 ਸਾਲ ਤੋਂ ਵੱਧ ਉਮਰ ਦੇ ਲਗਭਗ 60 ਫੀਸਦ ਅਸ਼ਕੇਨਾਜ਼ੀ ਯਹੂਦੀਆਂ ਨੇ ਆਪਣੀ ਜ਼ਿਆਦਾਤਰ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸਿਗਰੇਟ ਪੀਤੀ। ਇਨ੍ਹਾਂ ਵਿੱਚੋਂ ਅੱਧੇ ਲੋਕ ਉਸ ਸਮੇਂ ਜ਼ਿਆਦਾ ਭਾਰ ਵਾਲੇ ਹਨ ਅਤੇ ਅੱਧੇ ਤੋਂ ਘੱਟ ਅਕਸਰ ਕਸਰਤ ਕਰਦੇ ਹਨ ਅਤੇ 3 ਫੀਸਦ ਤੋਂ ਘੱਟ ਸ਼ਾਕਾਹਾਰੀ ਹਨ।
100 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਬੱਚੇ ਵੀ ਆਪਣੀ ਸਿਹਤ ਪ੍ਰਤੀ ਆਮ ਆਬਾਦੀ ਨਾਲੋਂ ਜ਼ਿਆਦਾ ਸਾਵਧਾਨ ਦਿਖਾਈ ਦਿੰਦੇ ਹਨ।
ਹਾਲਾਂਕਿ, ਉਨ੍ਹਾਂ ਦੇ ਹਾਣੀਆਂ ਦੇ ਮੁਕਾਬਲੇ ਜੋ ਇੱਕੋ ਕਿਸਮ ਦਾ ਖਾਣਾ ਖਾਂਦੇ ਹਨ ਅਤੇ ਉਨ੍ਹਾਂ ਦੇ ਸਰੀਰ ਦੇ ਭਾਰ ਦਾ ਸਮਾਨ ਪੱਧਰ ਹੁੰਦਾ ਹੈ, ਸ਼ਤਾਬਦੀ ਦੇ ਲੋਕਾਂ ਵਿੱਚ ਦਿਲ ਦੀ ਬਿਮਾਰੀ ਦੀ ਦਰ ਅੱਧੀ ਹੁੰਦੀ ਹੈ।
ਅਜਿਹੇ ਲੋਕਾਂ ਵਿੱਚ ਕੁਝ ਕੁਦਰਤੀ ਤੌਰ ਉੱਤੇ ਬੇਮਿਸਾਲ ਹੈ।
ਵੱਡਾ ਰਹੱਸ
ਕੀ ਇਹ ਵਿਸ਼ੇਸ਼ ਜੀਨਸ ਕਾਰਨ ਹੋ ਸਕਦਾ ਹੈ? ਜੇ ਅਜਿਹਾ ਹੈ ਤਾਂ ਇਸ ਦੇ ਕੰਮ ਕਰਨ ਦੇ ਦੋ ਤਰੀਕੇ ਹਨ।
ਸ਼ਤਾਬਦੀ ਹੰਢਾ ਚੁਕੇ ਲੋਕ ਅਸਾਧਾਰਨ ਜੈਨੇਟਿਕ ਰੂਪ ਲੈ ਸਕਦੇ ਹਨ ਜੋ ਜੀਵਨ ਨੂੰ ਲੰਬਾ ਕਰਦੇ ਹਨ ਜਾਂ ਇਸ ਦੀ ਬਜਾਏ ਉਨ੍ਹਾਂ ਵਿੱਚ ਹੋਰ ਆਮ ਰੂਪਾਂ ਦੀ ਘਾਟ ਹੋ ਸਕਦੀ ਹੈ ਜੋ ਬੁਢਾਪੇ ਵਿੱਚ ਬਿਮਾਰੀਆਂ ਅਤੇ ਵਿਕਾਰ ਪੈਦਾ ਕਰਦੇ ਹਨ।
ਕਈ ਅਧਿਐਨਾਂ ਅਤੇ ਇੱਥੋਂ ਤੱਕ ਕਿ ਸਾਡੇ ਆਪਣੇ ਕੰਮਾਂ ਨੇ ਇਹ ਦਿਖਾਇਆ ਹੈ ਕਿ ਸ਼ਤਾਬਦੀ ਵਾਲੇ ਲੋਕਾਂ ਵਿੱਚ ਆਮ ਅਬਾਦੀ ਵਾਂਗ ਬਹੁਤ ਸਾਰੇ ਮਾੜੇ ਜੀਨਸ ਹੁੰਦੇ ਹਨ।
ਕਈਆਂ ਕੋਲ ਅਲਜ਼ਾਈਮਰ ਰੋਗ (APOE4) ਲਈ ਜਾਣੇ ਜਾਂਦੇ ਸਭ ਤੋਂ ਵੱਡੇ ਆਮ ਖਤਰੇ ਵਾਲੇ ਜੀਨ ਦੀਆਂ ਦੋ ਕਾਪੀਆਂ ਵੀ ਹੁੰਦੀਆਂ ਹਨ, ਪਰ ਫਿਰ ਵੀ ਇਹ ਬਿਮਾਰੀ ਨਹੀਂ ਲੱਗਦੀ।
ਇਸ ਲਈ ਇੱਕ ਸ਼ਲਾਘਾਯੋਗ ਕਾਰਜਸ਼ੀਲ ਪਰਿਕਲਪਨਾ ਇਹ ਹੈ ਕਿ ਸ਼ਤਾਬਦੀ ਵਾਲੇ ਲੋਕਾਂ ਵਿੱਚ ਲਾਭਦਾਇਕ ਅਤੇ ਦੁਰਲੱਭ ਜੈਨੇਟਿਕ ਪਰਿਵਰਤਨ ਹੁੰਦੇ ਹਨ ਨਾ ਕਿ ਉਨ੍ਹਾਂ ਦੀ ਘਾਟ ਜੋ ਨੁਕਸਾਨ ਦਾ ਕਾਰਨ ਬਣਦੇ ਹਨ। ਸਭ ਤੋਂ ਵਧੀਆ ਉਪਲਬਧ ਡਾਟਾ ਇਸ ਅਨੁਮਾਨ ਦਾ ਸਮਰਥਨ ਕਰਦਾ ਹੈ।
60 ਫੀਸਦ ਤੋਂ ਵੱਧ ਸ਼ਤਾਬਦੀ ਵਾਲੇ ਲੋਕਾਂ ਵਿੱਚ ਜੈਨੇਟਿਕ ਤਬਦੀਲੀਆਂ ਹੁੰਦੀਆਂ ਹਨ ਜੋ ਸ਼ੁਰੂਆਤੀ ਜ਼ਿੰਦਗੀ ਵਿੱਚ ਵਿਕਾਸ ਨੂੰ ਕੰਟਰੋਲ ਕਰਨ ਵਾਲੇ ਜੀਨਸ ਨੂੰ ਬਦਲਦੀਆਂ ਹਨ।
ਇਸ ਦਾ ਮਤਲਬ ਇਹ ਹੈ ਕਿ ਇਹ ਲੋਕ ਦੂਜੇ ਜੀਵਾਂ ਵਿੱਚ ਦੇਖੇ ਗਏ ਜੀਵਨ ਵਿਸਤਾਰ ਦੀ ਇੱਕ ਕਿਸਮ ਦੇ ਮਨੁੱਖੀ ਉਦਾਹਰਣ ਹਨ।
ਹਾਰਮੋਨਜ਼ ਦਾ ਵਿਕਾਸ
ਬਹੁਤੇ ਲੋਕ ਜਾਣਦੇ ਹਨ ਕਿ ਛੋਟੇ ਕੁੱਤੇ ਵੱਡੇ ਕੁੱਤਿਆਂ ਨਾਲੋਂ ਲੰਬੇ ਸਮੇਂ ਤੱਕ ਜੀਉਂਦੇ ਰਹਿੰਦੇ ਹਨ, ਪਰ ਕੁਝ ਲੋਕ ਮੰਨਦੇ ਹਨ ਕਿ ਇਹ ਜਾਨਵਰਾਂ ਦੀ ਦੁਨੀਆਂ ਵਿੱਚ ਇੱਕ ਵਿਆਪਕ ਵਰਤਾਰਾ ਹੈ।
ਛੋਟੇ ਘੋੜੇ ਵੱਡੇ ਘੋੜਿਆਂ ਦੇ ਮੁਕਾਬਲੇ ਲੰਬੇ ਸਮੇਂ ਤੱਕ ਜੀਅ ਸਕਦੇ ਹਨ ਅਤੇ ਬਹੁਤੇ ਬੌਣੇ ਚੂਹੇ ਆਪਣੇ ਤੋਂ ਵੱਡੇ ਚੂਹਿਆਂ ਨਾਲੋਂ ਵੱਧ ਜਿਉਂਦੇ ਹਨ।
ਇਸ ਦਾ ਇੱਕ ਸੰਭਾਵਿਤ ਕਾਰਨ IGF-1 ਨਾਮਕ ਇੱਕ ਵਿਕਾਸ ਹਾਰਮੋਨ ਦੇ ਪੱਧਰ ਦਾ ਘੱਟ ਹੋਣਾ ਹੈ, ਹਾਲਾਂਕਿ ਸਦੀ ਪੁਰਾਣੇ ਮਨੁੱਖ ਜ਼ਰੂਰੀ ਤੌਰ 'ਤੇ ਸਾਡੇ ਬਾਕੀ ਲੋਕਾਂ ਨਾਲੋਂ ਘੱਟ ਨਹੀਂ ਹਨ।
ਸਾਫ਼ ਤੌਰ 'ਤੇ ਵਿਕਾਸ ਵਾਲੇ ਹਾਰਮੋਨ ਜ਼ਿੰਦਗੀ ਦੀ ਸ਼ੁਰੂਆਤ ਵਿੱਚ ਲੋੜੀਂਦੇ ਹੁੰਦੇ ਹਨ, ਪਰ ਇਸ ਗੱਲ ਦੇ ਵੱਧ ਰਹੇ ਸਬੂਤ ਹਨ ਕਿ ਬਾਲਗ਼ ਜਾਂ ਬੁਢਾਪੇ ਵਿੱਚ ਉੱਚ IGF-1 ਪੱਧਰ ਤੀਜੇ ਜੀਵਨ ਦੌਰਾਨ ਵਧੀ ਹੋਈ ਬਿਮਾਰੀ ਨਾਲ ਜੁੜੇ ਹੋਏ ਹਨ।
ਇਸ ਦੇ ਆਲੇ-ਦੁਆਲੇ ਤਫਸੀਲ ਵਿਧੀਆਂ ਇੱਕ ਖੁੱਲ੍ਹੇ ਸਵਾਲ ਦੇ ਤੌਰ ਉੱਤੇ ਕਾਇਮ ਹੈ, ਪਰ ਸ਼ਤਾਬਦੀ ਲੋਕਾਂ ਵਿੱਚ ਵੀ ਵਿਕਾਸ ਹਾਰਮੋਨ ਦੇ ਸਭ ਤੋਂ ਹੇਠਲੇ ਪੱਧਰ ਵਾਲੀਆਂ ਔਰਤਾਂ ਉੱਚੇ ਪੱਧਰ ਵਾਲੀਆਂ ਔਰਤਾਂ ਨਾਲੋਂ ਲੰਮਾ ਸਮਾਂ ਜਿਉਂਦੀਆਂ ਹਨ। ਉਨ੍ਹਾਂ ਕੋਲ ਬਿਹਤਰ ਬੋਧਾਤਮਕ ਅਤੇ ਮਾਸਪੇਸ਼ੀ ਫੰਕਸ਼ਨ ਵੀ ਹੈ।
ਹਾਲਾਂਕਿ ਇਹ ਸ਼ੱਕ ਨੂੰ ਸਪੱਸ਼ਟ ਨਹੀਂ ਕਰਦਾ। ਸ਼ਤਾਬਦੀ ਵਾਲੇ ਲੋਕ ਸਾਡੇ ਸਾਰਿਆਂ ਨਾਲੋਂ ਕਈ ਤਰੀਕਿਆਂ ਵਿੱਚ ਵੱਖਰੇ ਹਨ। ਉਦਾਹਰਣ ਦੇ ਤੌਰ 'ਤੇ ਉਨ੍ਹਾਂ ਦਾ ਕੋਲੇਸਟ੍ਰੋਲ ਦਾ ਪੱਧਰ ਚੰਗਾ ਹੁੰਦਾ ਹੈ ਅਤੇ ਇਹ ਸੁਝਾਅ ਦਿੰਦਾ ਹੈ ਕਿ ਉਨ੍ਹਾਂ ਦੀ ਲੰਬੀ ਉਮਰ ਦੇ ਕਈ ਕਾਰਨ ਹੋ ਸਕਦੇ ਹਨ।
ਆਖਰਕਾਰ, ਸ਼ਤਾਬਦੀ ਵਾਲੇ ਲੋਕ "ਕੁਦਰਤੀ ਪ੍ਰਯੋਗ" ਹਨ, ਜੋ ਸਾਨੂੰ ਦਰਸਾਉਂਦੇ ਹਨ ਕਿ ਵਧੀਆ ਸਿਹਤ ਵਿੱਚ ਰਹਿਣਾ ਸੰਭਵ ਹੈ ਭਾਵੇਂ ਤੁਹਾਨੂੰ ਇੰਨੇ ਚੰਗੇ ਜੀਨਸ ਨਹੀਂ ਦਿੱਤੇ ਗਏ ਹਨ ਜਾਂ ਭਾਵੇਂ ਤੁਸੀਂ ਸਿਹਤ-ਸਬੰਧੀ ਸੰਦੇਸ਼ਾਂ ਵੱਲ ਧਿਆਨ ਨਾ ਦੇਣ ਦੀ ਚੋਣ ਕਰਦੇ ਹੋ।
ਅਹਿਮ ਗੱਲ ਇਹ ਹੈ ਕਿ ਦੁਰਲੱਭ ਪਰਿਵਰਤਨ ਹਨ ਅਤੇ ਜਿਨ੍ਹਾਂ ਨੂੰ ਹੁਣ ਬਹੁਤ ਘੱਟ ਸਮਝਿਆ ਜਾਂਦਾ ਹੈ।
ਇਹ ਸਮਝਣਾ ਕਿ ਇਹ ਕਿਵੇਂ ਕੰਮ ਕਰਦਾ ਹੈ, ਵਿਗਿਆਨੀਆਂ ਨੂੰ ਸਹੀ ਸਮੇਂ 'ਤੇ ਸਹੀ ਟਿਸ਼ੂਆਂ ਵਿੱਚ ਜੈਵਿਕ ਪ੍ਰਕਿਰਿਆਵਾਂ ਲਈ ਨਵੀਆਂ ਦਵਾਈਆਂ ਜਾਂ ਦਖਲਅੰਦਾਜ਼ੀ ਵਿਕਸਿਤ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ।
ਜੇ ਇਹ ਹਕੀਕਤ ਬਣ ਜਾਂਦੀ ਹੈ, ਤਾਂ ਸ਼ਾਇਦ ਸਾਡੇ ਵਿੱਚੋਂ ਹੋਰ ਲੋਕ ਅਗਲੀ ਸਦੀ ਵੱਲ ਵਧਣ ਦੇ ਯੋਗ ਹੋਣਗੇ।
ਪਰ, ਉਦੋਂ ਤੱਕ 100 ਸਾਲ ਦੇ ਲੋਕਾਂ ਦੀ ਸਿਹਤਮੰਦ ਜੀਵਨ ਸ਼ੈਲੀ ਦੀ ਸਲਾਹ ਨਾ ਲਓ।
(ਰਿਚਰਡ ਫੈਰਾਰ ਬ੍ਰਾਇਟਨ ਯੂਨੀਵਰਸਿਟੀ ਵਿੱਚ ਬਾਇਓਜੀਰੋਨਟੋਲੋਜੀ ਦੇ ਪ੍ਰੋਫੈਸਰ ਹਨ ਅਤੇ ਨੀਰ ਬਰਜ਼ਲਾਈ ਐਲਬਰਟ ਆਈਨਸਟਾਈਨ ਕਾਲਜ ਆਫ਼ ਮੈਡੀਸਨ ਵਿੱਚ ਮੈਡੀਸਨ ਅਤੇ ਜੈਨੇਟਿਕਸ ਦੇ ਪ੍ਰੋਫੈਸਰ ਹਨ।)
ਇਹ ਵੀ ਪੜ੍ਹੋ:
ਇਹ ਵੀ ਵੇਖੋ: