ਵੀਰ ਦਾਸ: ਭਾਰਤ 'ਚ ਜਿਸ ਕਾਮੇਡੀਅਨ ਦਾ ਵਿਰੋਧ ਹੋ ਰਿਹਾ ਹੈ, ਉਸ ਦੀ ਜਿਸ ਐਮੀ ਐਵਾਰਡ ਲਈ ਨਾਮਜ਼ਦਗੀ ਹੋਈ ਉਹ ਕੀ ਹੈ

'ਆਈ ਕਮ ਫ੍ਰੋਮ ਟੂ ਇੰਡੀਆਜ਼' ਕਵਿਤਾ ਨਾਲ ਚਰਚਾ ਵਿੱਚ ਆਏ ਸਟੈਂਡ ਅੱਪ ਕਾਮੇਡੀਅਨ ਵੀਰ ਦਾਸ ਹੁਣ ਐਮੀ ਐਵਾਰਡ ਵਿੱਚ ਨੋਮੀਨੇਸ਼ਨ ਹੋਣ ਕਰਕੇ ਚਰਚਾ ਵਿੱਚ ਹਨ।

ਅਦਾਕਾਰ ਤੋਂ ਕਾਮੇਡੀਅਨ ਬਣੇ ਵੀਰ ਦਾਸ ਦੀ ਕਵਿਤਾ 'ਮੈਂ ਦੋ ਭਾਰਤ ਤੋਂ ਆਉਂਦਾ ਹਾਂ' ਨੇ ਸੋਸ਼ਲ ਮੀਡੀਆ ਤੋਂ ਲੈ ਕੇ ਹਿੰਦੂਤਵੀ ਸਮਰਥਕਾਂ ਵਿਚਾਲੇ ਖ਼ਾਸ ਤੌਰ ਉੱਤੇ ਵਿਵਾਦ ਛੇੜ ਦਿੱਤਾ ਸੀ।

ਅਮਰੀਕਾ ਦੇ ਵਾਸ਼ਿੰਗਟਨ ਡੀਸੀ ਦੇ ਕਨੇਡੀ ਸੈਂਟਰ ਵਿੱਚ ਪੜ੍ਹੀ ਗਈ ਇਸ ਕਵਿਤਾ ਤੋਂ ਬਾਅਦ ਵੀਰ ਦਾਸ ਦਾ ਵਿਰੋਧ ਹੋਣ ਲੱਗਿਆ। ਇੱਥੋਂ ਤੱਕ ਕਿ ਉਨ੍ਹਾਂ ਖ਼ਿਲਾਫ਼ ਮੁੰਬਈ, ਦਿੱਲੀ ਸਣੇ ਕਈ ਹੋਰ ਥਾਂਵਾਂ ਉੱਤੇ ਮਾਮਲੇ ਦਰਜ ਕਰਵਾਏ ਗਏ।

ਇਹੀ ਨਹੀਂ ਉਨ੍ਹਾਂ ਨੂੰ ਇਸ ਕਵਿਤਾ ਤੋਂ ਬਾਅਦ 'ਦੇਸ਼-ਵਿਰੋਧੀ' ਤੱਕ ਕਿਹਾ ਜਾਣ ਲੱਗਿਆ।

ਇਹ ਵੀ ਪੜ੍ਹੋ:

ਵੀਰ ਦਾਸ ਕੌਣ ਹਨ?

ਵੀਰ ਦਾਸ ਸਟੈਂਡ ਅੱਪ ਕਾਮੇਡੀ ਸ਼ੋਅਜ਼ ਦੇ ਮਾਮਲੇ ਵਿੱਚ ਦੁਨੀਆਂ ਭਰ ਵਿੱਚ ਮਸ਼ਹੂਰ ਹਨ। ਇਸ ਪਿੱਛੇ ਕਾਰਨ ਉਨ੍ਹਾਂ ਦੀ ਕਾਮੇਡੀ ਦੀ ਭਾਸ਼ਾ ਹਿੰਦੀ ਦੇ ਨਾਲ-ਨਾਲ ਅੰਗਰੇਜ਼ੀ ਵਿੱਚ ਹੋਣਾ ਹੈ।

ਉਹ ਕਾਮੇਡੀਅਨ ਦੇ ਨਾਲ-ਨਾਲ ਇੱਕ ਅਦਾਕਾਰ ਵੀ ਹਨ।

ਉਨ੍ਹਾਂ ਨੇ 'ਗੋ ਗੋਆ ਗੋਨ', 'ਬਦਮਾਸ਼ ਕੰਪਨੀ', ਕੰਗਨਾ ਰਣੌਤ ਦੇ ਨਾਲ 'ਰਿਵਾਲਵਰ ਰਾਣੀ', ਡੇਲੀ ਬੇਲੀ ਵਰਗੀਆਂ ਕਈ ਫ਼ਿਲਮਾਂ ਕੀਤੀਆਂ ਹਨ।

ਵੀਰ ਦਾਸ ਨੈਟਫਲਿਕਸ ਦੇ ਕਾਮੇਡੀ ਸਪੈਸ਼ਲ, ਅ ਬਰੋਡ ਅੰਡਰਸਟੈਂਡਿੰਗ ਨੂੰ ਸਾਈਨ ਕਰਨ ਵਾਲੇ ਪਹਿਲੀ ਭਾਰਤੀ ਹਨ।

ਵੀਰ ਦਾਸ ਦਾ ਜਨਮ ਦੇਹਾਰਦੂਨ ਵਿੱਚ ਹੋਇਆ ਅਤੇ ਉਹ ਅਰਥ ਸ਼ਾਸਤਰ ਵਿੱਚ ਗ੍ਰੈਜੁਏਟ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਐਮੀ ਐਵਾਰਡ ਕੀ ਅਤੇ ਇਸ 'ਚ ਵੀਰ ਦਾਸ ਕਿਉਂ

ਹਾਲ ਹੀ ਵਿੱਚ ਇੰਟਰਨੈਸ਼ਨਲ ਐਮੀ ਐਵਾਰਡਜ਼ 2021 ਦੇ ਲਈ ਵੱਖ-ਵੱਖ ਕੈਟੇਗਰੀਜ਼ ਦੇ ਨੌਮੀਨੇਸ਼ਨ ਦਾ ਐਲਾਨ ਹੋਇਆ।

ਇਸ ਵਿੱਚ ਸੁਸ਼ਮਿਤਾ ਸੇਨ ਦੀ ਵੈੱਬ ਸੀਰੀਜ਼ 'ਆਰਿਆ', ਕਾਮੇਡੀਅਨ ਵੀਰ ਦਾਸ ਦਾ ਸ਼ੋਅ 'ਵੀਰ ਦਾਸ ਫੌਰ ਇੰਡੀਆ' ਅਤੇ ਅਦਾਕਾਰ ਨਵਾਜ਼ੁਦੀਨ ਸਿੱਦੀਕੀ ਨੂੰ ਨੈੱਟਫਲਿਕਸ ਦੀ ਫ਼ਿਲਮ 'ਸੀਰੀਅਸ ਮੈਨ' ਲਈ ਬਿਹਤਰੀਨ ਪ੍ਰਦਰਸ਼ਨ ਲਈ ਨੌਮੀਨੇਟ ਕੀਤਾ ਗਿਆ ਹੈ।

ਵੀਰ ਦਾਸ ਦਾ ਸ਼ੋਅ 'ਬੈਸਟ ਕਾਮੇਡੀ ਸੀਰੀਜ਼' ਕੈਟੇਗਰੀ ਵਿੱਚ ਨੌਮੀਨੇਟ ਕੀਤਾ ਗਿਆ ਹੈ।

ਦੱਸ ਦਈਏ ਕਿ ਇੰਟਰਨੈਸ਼ਨਲ ਅਕੈਡਮੀ ਆਫ਼ ਟੈਲੀਵਿਜ਼ਨ ਆਰਟਸ ਐਂਡ ਸਾਈਂਸੇਜ਼ ਨਿਊ ਯਾਰਕ ਵਿੱਚ ਅੱਜ 22 ਨਵੰਬਰ ਨੂੰ 2021 ਦੇ ਇੰਟਰਨੈਸ਼ਨਲ ਐਮੀ ਐਵਾਰਡਜ਼ ਦੇ ਜੇਤੂਆਂ ਦਾ ਐਲਾਨ ਕਰੇਗੀ।

ਐਮੀ ਐਵਾਰਡਜ਼ ਟੀਵੀ ਪ੍ਰੋ਼ਡਕਸ਼ਨ ਅਤੇ ਮਨੋਰੰਜਨ ਉੱਤੇ ਆਧਾਰਿਤ ਹਨ। ਇਸ ਵਾਰ 49ਵੇਂ ਇੰਟਰਨੈਸ਼ਨਲ ਐਮੀ ਐਵਾਰਡਜ਼ ਹੋ ਰਹੇ ਹਨ।

ਇਨ੍ਹਾਂ ਐਵਾਰਡਜ਼ ਲਈ ਨੌਮੀਨੇਸ਼ਨ ਦਾ ਐਲਾਨ 23 ਸਤੰਬਰ ਨੂੰ ਹੋਇਆ ਸੀ।

ਐਮੀ ਐਵਾਰਡਜ਼ ਨੂੰ ਸ਼ੁਰੂ ਕਰਨ ਵਾਲੀ ਸੰਸਥਾ ਅਕੈਡਮੀ ਆਫ਼ ਟੈਲੀਵੀਜ਼ਨ ਆਰਟਸ ਐਂਡ ਸਾਈਂਸਿੰਜ਼ ਦੇ ਸੰਸਥਾਪਕ ਸਿਡ ਕੇਸਿਡ ਦੇ ਸੁਪਨੇ ਨਾਲ ਇਸ ਸੰਸਥਾ ਦੀ ਸ਼ੁਰੂਆਤ ਹੋਈ।

1949 ਵਿੱਚ ਐਮੀ ਐਵਾਰਡਜ਼ ਸ਼ੁਰੂ ਹੁੰਦੇ ਹਨ। ਪਹਿਲੇ ਐਮੀ ਐਵਾਰਡਜ਼ 25 ਜਨਵਰੀ, 1949 ਨੂੰ ਹੋਏ।

ਐਮੀ ਐਵਾਰਡਜ਼ ਦੀ ਸਫ਼ਲਤਾ ਤੋਂ ਬਾਅਦ 1955 ਵਿੱਚ ਨਿਊ ਯਾਰਕ ਅਕੈਡਮੀ ਦਾ ਗਠਨ ਹੁੰਦਾ ਹੈ।

1960 ਵਿੱਚ ਅਕੈਡਮੀ ਦੇ ਲੌਸ ਏਂਜਲਿਸ ਅਤੇ ਨਿਊ ਯਾਰਕ ਚੈਪਟਰ ਦੇ ਨਾਲ ਦੋਵਾਂ ਵਿਚਾਲੇ ਵਿਵਾਦ ਹੁੰਦਾ ਹੈ।

1980ਵਿਆਂ ਵਿੱਚ ਐਮੀ ਐਵਾਰਡਜ਼ ਦੀ ਸੈਰੇਮਨੀ ਦੌਰਾਨ ਇਸ ਨੂੰ ਫੋਕਸ ਨੈੱਟਵਰਕ ਨੂੰ ਦੇ ਦਿੱਤਾ ਜਾਂਦਾ ਹੈ।

ਟੈਲੀਵੀਜ਼ਨ ਅਕੈਡਮੀ ਦੇ ਸੰਸਥਾਪਕ ਸਿਡ ਕੇਸਿਡ ਦੀ 2000 ਵਿੱਚ ਮੌਤ ਹੋ ਜਾਂਦੀ ਹੈ।

ਹਾਲ ਦੀ ਘੜੀ 2019 ਤੋਂ ਟੈਲੀਵੀਜ਼ਨ ਅਕੈਡਮੀ ਦੇ ਸੀਆਈਓ ਅਤੇ ਚੇਅਰਮੈਨ ਫ੍ਰੈਂਕ ਸਕੇਰਮਾ ਹਨ।

24 ਮੁਲਕਾਂ ਅਤੇ 11 ਕੈਟੇਗਰੀਜ਼ ਵਾਲੇ ਇਨ੍ਹਾਂ ਐਵਾਰਡਜ਼ ਵਿੱਚ ਕੁੱਲ 44 ਨੌਮੀਨੇਸ਼ਨਜ਼ ਹਨ।

ਹੋਰ ਕੈਟੇਗਰੀਜ਼ ਵਿੱਚ ਬੈਸਟ ਡਾਕਿਊਮੈਂਟਰੀ, ਬੈਸਟ ਟੈਲੀਨੋਵੇਲ, ਬੈਸਟ ਟੀਵੀ ਮੂਵੀ (ਮਿਨੀ ਸੀਰੀਜ਼), ਬੈਸਟ ਆਰਟਸ ਪ੍ਰੋਗਰਾਮਿੰਗ, ਸ਼ੋਰਟ ਫ਼ਿਲਮ ਸੀਰੀਜ਼, ਬੈਸਟ ਨੌਨ-ਸਕਰਿਪਟਿਡ ਐਂਟਰਟੇਨਮੈਂਟ, ਬੈਸਟ ਨੌਨ-ਇੰਗਲਿਸ਼ ਲੈਂਗੁਏਜ ਯੂਐਸ ਪ੍ਰਾਈਮ ਟਾਾਈਮ ਪ੍ਰੋਗਰਾਮ, ਬੈਸਟ ਐਕਟਰ, ਬੈਸਟ ਐਕਟ੍ਰੈਸ ਸ਼ਾਮਲ ਹਨ।

ਸੋਸ਼ਲ ਮੀਡੀਆ ਉੱਤੇ ਵਿਰੋਧ ਅਤੇ ਸ਼ਲਾਘਾ

'ਟੂ ਇੰਡੀਆਜ਼' ਕਵਿਤਾ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਆਮ ਯੂਜ਼ਰਜ਼ ਤੋਂ ਲੈ ਕੇ ਨਾਮੀ ਹਸਤੀਆਂ ਤੱਕ ਵੀਰ ਦਾਸ ਦੇ ਵਿਰੋਧ ਵਿੱਚ ਪ੍ਰਤੀਕਰਮ ਦਿੰਦੀਆਂ ਨਜ਼ਰ ਆਈਆਂ ਹਨ।

ਕੰਗਨਾ ਰਨੌਤ ਨੇ ਵੀਰ ਦਾਸ ਦੀ ਵੀਡੀਓ ਉੱਤੇ ਨਾਰਾਜ਼ਗੀ ਜਤਾਈ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

'ਟੂ ਇੰਡੀਆਜ਼' ਵੀਡੀਓ ਦੀ ਆਲੋਚਨਾ ਕਰਦਿਆਂ ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, ''ਜੋ ਤੁਸੀਂ ਸਾਰੇ ਭਾਰਤੀ ਮਰਦਾਂ ਨੂੰ ਗੈਂਗ ਰੇਪਿੰਸਟ ਦੱਸਦੇ ਹੋ ਤਾਂ ਪੂਰੀ ਦੁਨੀਆਂ ਵਿੱਚ ਭਾਰਤੀ ਲੋਕਾਂ ਖ਼ਿਲਾਫ਼ ਨਸਲਵਾਦ ਖਿਲਾਫ਼ ਹੱਲਾਸ਼ੇਰੀ ਦਿੰਦੇ ਹੋ।''

ਫ਼ਿਲਮਕਾਰ ਅਸ਼ੋਕ ਪੰਡਿਤ ਨੇ ਲਿਖਿਆ ਕਿ ਮੈਨੂੰ ਇਸ ਵੀਰ ਦਾਸ ਨਾਮ ਦੇ ਆਦਮੀ ਵਿੱਚ ਅੱਤਵਾਦੀ ਦਿਖਦਾ ਹੈ।

ਅੰਕਿਤਾ ਨਾਮ ਦੀ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਵੀਰ ਦਾਸ ਨੂੰ ਆਪਣੇ ਸਾਥੀ ਦੋਸਤ ਮੁਨੱਵਰ ਫਾਰੂਕੀ ਵਾਂਗ ਦਵਾਈ ਦੀ ਲੋੜ ਹੈ।

ਜ਼ਮਾਨ ਨਾਮ ਦੇ ਟਵਿੱਟਰ ਯੂਜ਼ਰ ਨੇ ਵੀਰ ਦਾਸ ਦੇ ਹੱਕ ਵਿੱਚ ਲਿਖਿਆ ਕਿ ਉਨ੍ਹਾਂ ਠੀਕ ਕਿਹਾ ਹੈ।

ਮੁਹੰਮਦ ਮੁਰਤਜ਼ਾ ਨੇ ਲਿਖਿਆ ਕਿ 'ਟੂ ਇੰਡੀਆਜ਼' ਲਈ ਤਾੜੀਆਂ ਹੋਣੀਆਂ ਚਾਹਦੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)