You’re viewing a text-only version of this website that uses less data. View the main version of the website including all images and videos.
ਕਾਮੇਡੀ ਨੂੰ ਨਵਾਂ ਮੁਕਾਮ ਦਿੰਦੇ ਭਾਰਤ-ਪਾਕ ਮੂਲ ਦੇ ਕਾਮੇਡੀਅਨ
ਅਮਰੀਕਾ 'ਚ ਏਸ਼ੀਆਈ ਮੂਲ ਦੇ ਕਾਮੇਡੀਅਨ ਆਪਣੇ ਹੁਨਰ ਨਾਲ ਵੱਖੋ-ਵੱਖਰੇ ਪਿਛੋਕੜਾਂ ਦੇ ਲੋਕਾਂ ਨੂੰ ਆਪਣੇ ਪ੍ਰਸ਼ੰਸਕ ਬਣਾ ਰਹੇ ਹਨ। ਪੇਸ਼ ਹੈ ਲਾਇਆ ਮਹੇਸ਼ਵਰੀ ਦੀ ਰਿਪੋਰਟ।
2016 ਵਿੱਚ ਲੈਰੀ ਵਿਲਮਰ ਦਾ ਨਾਂ ਵਾਈਟ ਹਾਊਸ 'ਚ ਪੱਤਰਕਾਰਾਂ ਦੇ ਡਿਨਰ ਦੀ ਮੇਜ਼ਬਾਨੀ ਕਰਨ ਲਈ ਐਲਾਨਿਆ ਗਿਆ ਸੀ।
ਜਿਸ ਲਈ ਉਸਨੇ 4 ਮਹੀਨੇ ਤੋਂ ਵੱਧ ਦਾ ਸਮਾਂ ਲਗਾ ਕੇ ਕਾਮੇਡੀ ਤਿਆਰ ਕੀਤੀ।
ਬਰਾਕ ਓਬਾਮਾ ਦੇ ਨਾਲ ਇਹ ਆਖਰੀ ਡਿਨਰ ਸੀ। ਠੀਕ ਇੱਕ ਸਾਲ ਬਾਅਦ ਅਜਿਹੇ ਹੀ ਪ੍ਰੋਗ੍ਰਾਮ ਦਾ ਪ੍ਰਬੰਧ ਹੋਇਆ ਜਦੋਂ ਡੋਨਾਲਡ ਟਰੰਪ ਰਾਸ਼ਟਰਪਤੀ ਬਣੇ।
ਅਸਲ 'ਚ ਇਸ ਪ੍ਰੋਗ੍ਰਾਮ ਤੋਂ ਹਰ ਕੋਈ ਬੱਚਣਾ ਚਾਹੁੰਦਾ ਸੀ। ਇਸ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ ਕੁਝ ਪੱਤਰਕਾਰ ਇਸਨੂੰ ਹੈਡਲਾਈਨ ਬਣਾਉਣ ਦੇ ਚੱਕਰ 'ਚ ਸਨ।
ਲੈਰੀ ਵਿਲਮਰ ਨੇ ਫੈਸਲਾ ਕੀਤਾ ਕਿ ਉਹ ਇਹ ਪ੍ਰੋਗ੍ਰਾਮ ਦਾ ਹਿੱਸਾ ਨਹੀਂ ਬਣਨਗੇ। ਇਸ ਤੋਂ ਬਾਅਦ ਕਿੰਨੀਆਂ ਹੀ ਕੋਸ਼ਿਸ਼ਾਂ ਤੋਂ ਬਾਅਦ ਪ੍ਰਬੰਧਕ ਹਸਨ ਮਿਨਹਾਜ ਕੋਲ ਪਹੰਚੇ।
ਇਹ ਭਾਰਤੀ-ਅਮਰੀਕੀ ਹਾਸ ਕਲਾਕਾਰ, ਮੁੱਖ ਤੌਰ 'ਤੇ 'ਦ ਡੇਲੀ ਸ਼ੋਅ' 'ਤੇ ਆਪਣੀ ਪੇਸ਼ਕਾਰੀ ਲਈ ਜਾਣਿਆ ਜਾਂਦਾ ਹੈ।
ਪ੍ਰੋਗ੍ਰਾਮ ਨੂੰ ਤਿਆਰ ਕਰਨ ਲਈ ਉਸ ਕੋਲ ਸਿਰਫ਼ 19 ਦਿਨ ਸੀ। ਜਦੋਂ ਮਿਨਹਾਜ ਨੇ ਵਿਲਮਰ ਨੂੰ ਇਸ ਬਾਰੇ ਖ਼ਬਰ ਦੇਣ ਲਈ ਫੋਨ ਕੀਤਾ, ਉਸ ਨੇ ਕਿਹਾ, ''ਉਨ੍ਹਾਂ ਨੇ ਸਿਰਫ਼ ਤੈਨੂੰ ਬੁਲਾਇਆ ਹੈ?''
ਮਿਨਹਾਜ ਦੀ ਜ਼ਬਰਦਸਤ ਪੇਸ਼ਕਾਰੀ
ਮਿਨਹਾਜ ਪਿਛਲੇ ਮੇਜ਼ਬਾਨਾਂ ਦੀ ਤੁਲਨਾ ਵਿੱਚ ਬਹੁਤ ਘੱਟ ਚਰਚਿਤ ਸੀ। ਜਿਸ ਵਿੱਚ ਜੌਨ ਸਟੂਅਰਟ ਅਤੇ ਸਟੀਫਨ ਕਲਬਰਟ ਸ਼ਾਮਲ ਸਨ।
ਘੱਟ ਸਮੇਂ ਵਿੱਚ ਮਿਨਹਾਜ ਨੇ ਚੰਗੀ ਤਿਆਰੀ ਕਰਕੇ ਯਾਦਗਾਰ ਮੌਨੋਲੋਗ ਪੇਸ਼ ਕੀਤਾ। ਜਿਸ ਵਿੱਚ ਰਾਜਨੀਤਿਕ ਤੰਜ ਅਤੇ ਮੀਡੀਆ ਦੀ ਭੂਮਿਕਾ 'ਤੇ ਤਿੱਖੀਆ ਟਿੱਪਣੀਆ ਵੀ ਸੀ।
ਉਸਨੇ ਆਪਣੇ ਪ੍ਰੋਗ੍ਰਾਮ ਦਾ ਅੰਤ ਇਸ ਲਾਈਨ ਨਾਲ ਕੀਤਾ ਕਿ ਸਿਰਫ਼ ਅਮਰੀਕਾ ਇੱਕ ਅਜਿਹਾ ਦੇਸ਼ ਹੈ ਜਿੱਥੇ ਭਾਰਤੀ-ਅਮਰੀਕੀ ਮੁਸਲਿਮ ਬੱਚੇ ਸਟੇਜ 'ਤੇ ਆ ਕੇ ਰਾਸ਼ਟਰਪਤੀ ਦਾ ਮਜ਼ਾਕ ਉਡਾ ਸਕਦੇ ਹਨ।
ਖ਼ਬਰ ਲਿਖੇ ਜਾਣ ਤੱਕ ਮਿਨਹਾਜ ਦੇ ਇਸ ਮੌਨੋਲੋਗ ਨੂੰ ਯੂ-ਟਿਊਬ 'ਤੇ 60 ਲੱਖ ਤੋਂ ਵੀ ਵਧ ਲੋਕ ਦੇਖ ਚੁਕੇ ਹਨ।
ਸਟੈਂਡਅੱਪ ਕਾਮੇਡੀ ਦੀ ਕਲਾ 'ਚ ਭਾਵੇਂ ਹੀ ਸਮਾਜਿਕ ਵਰਤਾਰਿਆਂ ਉੱਤੇ ਸਮਾਜ ਦੀ ਜਵਾਬਬਦੇਹੀ ਤੈਅ ਕਰਨ ਦੀ ਤਾਕਤ ਹੋਵੇ, ਪਰ ਇਹ ਖੇਤਾਂ ਵਿੱਚ ਖੜ੍ਹੇ ਡਰਾਣਿਆਂ ਵਰਗਾ ਲੱਗਦਾ ਹੈ।
ਹੁਣ ਨਵੇਂ ਕਾਮੇਡੀਅਨਸ ਦੇ ਆਉਣ ਨਾਲ ਇਸਦਾ ਪੱਧਰ ਉੱਚਾ ਹੋਇਆ ਹੈ।
ਅਜ਼ੀਜ਼ ਕਾਮੇਡੀ 'ਚ ਸਭ ਤੋਂ ਵੱਧ ਮਸ਼ਹੂਰ
ਬਿਨਾਂ ਸ਼ੱਕ ਅਜ਼ੀਜ਼ ਅੰਸਾਰੀ ਇਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਵੱਧ ਮਸ਼ਹੂਰ ਹਨ। ਜਿਹੜਾ ਸਰਕਾਰੀ ਨੌਕਰੀ ਛੱਡ ਕੇ ਵੱਖੋ-ਵੱਖਰੇ ਸਮਾਗਮਾਂ ਵਿੱਚ ਆਪਣੀ ਕਲਾ ਦਾ ਲੋਹਾ ਮਨਵਾ ਰਿਹਾ ਹੈ।
ਜੁੱਡ ਆਪਟੋਅ ਪ੍ਰੋਡਕਸ਼ਨ ਵਿੱਚ ਸਹਾਇਕ ਰੋਲ ਕਰਨ ਦਾ ਫਾਇਦਾ ਉਸਨੂੰ ਕਾਮੇਡੀ ਵਿੱਚ ਵੀ ਮਿਲਿਆ ਤੇ ਉਹ ਗ੍ਰੀਕ ਦੇ ਟੂਰ ਕਰ ਰਿਹਾ ਹੈ।
ਕੁਝ ਸਮਾਂ ਪਹਿਲਾ ਹੀ ਉਸਨੂੰ ਨੈਟਫਲਿਕਸ ਦੀ 'ਮਾਸਟਰ ਆਫ ਨਨ' ਸੀਰੀਜ਼ ਲਈ ਉਸਨੂੰ ਐਵਾਰਡ ਵੀ ਮਿਲਿਆ।
ਜਿਸ ਵਿੱਚ ਉਹ ਨਾ ਸਿਰਫ ਅਦਾਕਾਰ ਹੈ ਬਲਕਿ ਲੇਖਕ ਤੇ ਡਾਇਰੈਕਟਰ ਵੀ ਹੈ।
2017 ਦੇ ਪਿਛਲੇ ਕੁਝ ਮਹੀਨਿਆ ਦੌਰਾਨ 'ਰੋਟਨ ਟਮੈਟੋ' ਨੂੰ ਬਹੁਤੇ ਸਮੀਖਿਅਕਾਂ ਨੇ ਕ੍ਰਿਸਟਓਫਰ ਨੌਲਾਨ ਦੀ ਡਨਕਿਰਕ ਅਤੇ ਐਜਰ ਰਾਈਟਸ ਦੀ ਬੇਬੀ ਡਰਾਇਵਰ ਨਾਲੋਂ ਕਿਤੇ ਬੇਹਤਰ ਫਿਲਮ ਦੱਸਿਆ।
ਸੁਣ ਕੇ ਹੈਰਾਨ ਹੋਵੋਗੇ ਕਿ ਇੱਕ ਹੋਰ ਪਾਕਿਸਤਾਨ ਮੂਲ ਦੇ ਕਾਮੇਡੀਅਨ ਦੇ ਕੰਮ ਦੀ ਰੇਟਿੰਗ 98 ਫੀਸਦ ਸੀ।
ਪਾਕਿਸਤਾਨੀ ਮੂਲ ਦੇ ਅਮਰੀਕੀ ਕਨੇਡੀਅਨ ਕੁਮਾਇਲ ਨਨਜਿਆਨੀ ਦੀ ਆਪਣੀ ਅਤੇ ਪਤਨੀ ਦੀ ਅਸਲ ਜ਼ਿੰਦਗੀ ਉੱਤੇ ਅਧਾਰਿਤ ਫਿਲਮ ਬਿੱਗ ਸਿੱਕ ਚਰਚਾ ਦਾ ਕੇਂਦਰ ਰਹੀ।
ਸਿਰਫ 5 ਮਿਲੀਅਨ ਡਾਲਰ ਦੇ ਬਜਟ ਵਾਲੀ ਇਹ ਫਿਲਮ ਸਨਡਾਂਸ ਫਿਲਮ ਫੈਸਟੀਵਲ ਦੌਰਾਨ ਛਾ ਗਈ ਤੇ ਇਸਨੇ ਵਿਸ਼ਵ ਭਰ ਵਿੱਚ ਬੌਕਸ ਆਫਿਸ 'ਤੇ 50 ਮਿਲੀਅਨ ਡਾਲਰ ਦਾ ਕਾਰੋਬਾਰ ਕੀਤਾ।
ਕਾਮੇਡੀਅਨਾਂ ਦਾ ਗੁਲਦਸਤਾ
ਮਾਸਟਰ ਆਫ ਨਨ ਅਤੇ ਬਿੱਗ ਸਿੱਕ ਵਰਗੀਆਂ ਫਿਲਮਾਂ ਨਾਲ ਸਾਊਥ ਏਸ਼ੀਅਨ ਮੂਲ ਦੇ ਫਿਲਮੀ ਅਦਾਕਾਰਾਂ ਅਤੇ ਇਸ ਖੇਤਰ ਨਾਲ ਜੁੜੇ ਹੋਰ ਲੋਕਾਂ ਨੂੰ ਉਤਸ਼ਾਹ ਮਿਲਿਆ ਹੈ। ਹੁਣ ਇਨ੍ਹਾਂ ਲੋਕਾਂ ਦੀਆਂ ਸਫਲ ਕਹਾਣੀਆਂ ਦੀ ਚਰਚਾ ਹੋਣ ਲੱਗੀ ਹੈ।
ਭਾਵੇਂ ਕਿ ਪਹਿਲਾ ਵੀ ਇਹ ਕਲਾਕਾਰ ਕੰਮ ਕਰਦੇ ਸਨ ਪਰ ਹੁਣ ਮੁੱਖ ਧਾਰਾ ਵਿੱਚ ਇਨ੍ਹਾਂ ਨੂੰ ਦੇਖਿਆ ਸੁਣਿਆ ਜਾਣ ਲੱਗਿਆ ਹੈ ਅਤੇ ਇਨ੍ਹਾਂ ਦੀਆਂ ਕਹਾਣੀਆਂ ਫਿਲਮਾਈਆਂ ਜਾ ਰਹੀਆਂ ਹਨ।
ਬਿੱਗ ਸਿੱਕ ਵਾਲੇ ਪਾਕਿਸਤਾਨੀ ਕਾਮੇਡੀਅਨ ਨੇ ਤਾਂ ਕਮਾਲ ਕਰ ਦਿੱਤੀ ਜਦੋਂ ਉਸ ਨੇ ਮਾਸਟਰ ਆਫ ਨਨ ਸ਼ੋਅ ਵਿੱਚ ਆਪਣੇ ਅਸਲੀ ਪਿਤਾ ਨੂੰ ਲਿਆਂਦਾ।
ਉਸ ਨਾਲ ਕੁਝ ਗੱਲਬਾਤ ਉਰਦੂ ਵਿੱਚ ਵੀ ਕੀਤੀ ਤੇ ਇਸਦੀ ਇੰਗਲਿਸ਼ ਵਿੱਚ ਸਬਟਾਇਟਲਿੰਗ ਕਰਨੀ ਪਈ।
ਨਨਜਿਆਨੀ ਦੇ ਦਰਸ਼ਕਾਂ ਦਾ ਘੇਰਾ ਹੋਰ ਵੀ ਵਿਸ਼ਾਲ ਹੋ ਗਿਆ ਹੈ। ਉਸ ਦੇ ਸ਼ੋਅ ਦੀ ਅੰਗ੍ਰੇਜ਼ੀ ਵਿੱਚ ਸਬਟਾਇਟਲਿੰਗ ਕਰਕੇ ਲੋਕਾਂ ਲਈ ਪਰੋਸੀ ਜਾ ਰਹੀ ਹੈ।
ਗੋਰੀ ਸਹੇਲੀ ਦੀਆਂ ਗੱਲਾਂ ਸੁਣਾਉਂਦਾ ਹੈ ਮਿਨਹਾਜ
ਮਿਨਹਾਜ ਆਪਣੀ ਪੇਸ਼ਕਾਰੀ ਦੌਰਾਨ ਆਪਣੀ ਗੋਰੀ ਸਹੇਲੀ ਦੀਆਂ ਗੱਲਾਂ ਸੁਣਾਉਂਦਾ ਹੈ। ਉਹ ਕੈਲੇਫੋਰਨੀਆ ਦੇ ਡਾਵਿਸ ਵਿੱਚ ਬੀਤੇ ਬਚਪਣ ਦੀਆਂ ਗੱਲਾਂ ਚੁਟਕਲਿਆਂ ਰਾਹੀਂ ਸੁਣਾਉਂਦਾ ਹੈ।
ਉਸ ਮੁਤਾਬਿਕ ਜਦੋਂ ਉਹ ਸਕੂਲ ਵਿੱਚ ਪੜ੍ਹਦਾ ਸੀ ਤਾਂ ਉਸਦੀ ਗੋਰੀ ਗਰਲਫਰੈਂਡ ਦੇ ਮਾਪੇ ਉਸ ਨਾਲ ਤਸਵੀਰ ਨਹੀਂ ਖਿਚਵਾਉਂਦੇ ਸਨ।
ਅਜਿਹੀਆਂ ਗੱਲਾਂ ਸੁਣਾਉਂਦਾ ਸੁਣਾਉਂਦਾ ਉਹ ਭਾਵੁਕ ਵੀ ਹੋ ਜਾਂਦਾ ਹੈ ਤੇ ਜਦੋਂ ਵੱਡਾ ਕੈਮਰਾ ਉਸ ਦੀਆਂ ਭਰੀਆਂ ਅੱਖਾਂ ਦਾ ਕਲੋਜ਼ਪ ਦਿਖਾਉਂਦਾ, ਤਾਂ ਉਸਨੂੰ ਲੋਕਾਂ ਦੀਆਂ ਜ਼ੋਰਦਾਰ ਤਾੜੀਆਂ ਦਾ ਉਤਸ਼ਾਹ ਵੀ ਮਿਲਦਾ ਹੈ।
ਰਜ਼ਲ ਪੀਟਰਜ਼ ਵਰਗੇ ਦੱਖਣੀ ਏਸ਼ੀਆਈ ਮੂਲ ਦੇ ਅਮਰੀਕੀ ਕਾਨੇਡੀਅਨ ਕਲਾਕਾਰ ਕੌਮਾਂਤਰੀ ਜਾਣ-ਪਛਾਣ ਵਾਲੇ ਸਿਤਾਰੇ ਬਣ ਗਏ ਹਨ। ਉਨ੍ਹਾਂ ਲਈ ਇਹ ਹੁਣ ਦੋ ਮਾਰਗੀ ਰਸਤਾ ਬਣ ਗਿਆ ਹੈ।
'ਕਾਮੇਡੀ ਆਮਦਨੀ ਦਾ ਵੱਡਾ ਸਰੋਤ'
ਭਾਰਤ ਤੋਂ ਆਉਣ ਵਾਲੇ ਕਾਮੇਡੀਅਨਾਂ ਦੀ ਵੀ ਅਮਰੀਕਾ ਵਿੱਚ ਚਾਂਦੀ ਹੋਣ ਲੱਗੀ ਹੈ। ਜੁਲਾਈ ਵਿੱਚ ਮੁੰਬਈ ਤੋਂ ਆਈ ਆਦਿਤੀ ਮਿੱਤਲ ਨੇ ਅਜਿਹਾ ਕਮਾਲ ਕੀਤਾ ਕਿ ਉਸ ਨੂੰ ਨੈਟਫਲਿਕਸ ਵਰਗੀ ਪ੍ਰੋਡਕਸ਼ਨ ਨੇ ਕੰਮ ਦਿੱਤਾ।
ਉਸਨੇ ਆਪਣਾ ਅਗਸਤ ਮਹੀਨਾ ਸਕੌਟਲੈਂਡ ਦੇ ਐਡਿਨ ਬਰਗ ਫਰਿੰਜ ਫੈਸਟੀਵਲ ਵਿੱਚ ਗੁਜ਼ਾਰਿਆ ਅਤੇ ਪਹਿਲੀ ਭਾਰਤੀ ਮਹਿਲਾ ਕਾਮੇਡੀਅਨ ਵਜੋਂ ਸ਼ਮੂਲੀਅਤ ਕਰਨ ਦਾ ਮਾਣ ਹਾਸਲ ਕੀਤਾ।
ਮਿੱਤਲ ਦੱਸਦੀ ਹੈ ਕਿ ਕਿਵੇਂ ਸੱਭਿਆਚਾਰਕ ਨੁਮਾਇੰਦਗੀ ਵਰਗੀਆਂ ਚੀਜ਼ਾਂ ਨੂੰ ਅਲੱਗ ਵੀ ਕਰ ਦਈਏ , ਤਾਂ ਇਹ ਖੇਤਰ ਆਮਦਨੀ ਦਾ ਵੱਡਾ ਸਰੋਤ ਬਣ ਗਿਆ ਹੈ।
ਮੁੱਖ ਧਾਰਾ ਦੇ ਕਲਾ ਪ੍ਰਬੰਧਕ ਦੱਖਣੀ ਏਸ਼ੀਆਈ ਕਲਾਕਾਰਾਂ ਨੂੰ ਮੌਕੇ ਦੇਣ ਲੱਗੇ ਹਨ। ਦੁਨੀਆਂ ਵਿੱਚ ਸਤਵੇਂ ਨੰਬਰ ਦਾ ਸਭ ਤੋਂ ਵੱਡਾ ਪ੍ਰਵਾਸੀ ਭਾਰਤੀ ਭਾਈਚਾਰੇ ਲਈ ਇਹ ਸ਼ੁਭ ਸ਼ਗੁਨ ਹੈ।
ਇਸ ਤੋਂ ਪਹਿਲਾ ਭਾਰਤੀ ਕਲਾਕਾਰ ਵੀਰਦਾਸ ਨੇ ਆਪਣੀ ਕਾਮੇਡੀ ਨਾਲ ਜੋ ਲੀਹ ਪਾਈ ਸੀ ਉਹ ਹੁਣ ਨਵੇਂ ਭਾਰਤੀ ਮੂਲ ਦੇ ਕਾਮੇਡੀਅਨ ਹੋਰ ਪਕੇਰੀ ਕਰ ਰਹੇ ਹਨ।
ਨਨਜਿਆਨੀ ਮਿੱਤਲ ਅਤੇ ਮਿਨਹਾਜ ਵਰਗੇ ਕਲਾਕਾਰ ਹੁਣ ਗਲੋਬਲ ਹਸਤੀਆਂ ਬਣਦੀਆਂ ਜਾ ਰਹੀਆਂ ਹਨ।
ਇਸਦਾ ਇੱਕ ਲਾਭ ਇਹ ਹੋਇਆ ਹੈ ਕਿ ਉਹ ਹੁਣ ਆਪਣੀ ਕਲਾ ਰਾਹੀਂ ਦੱਖਣੀ ਏਸ਼ੀਆਈ ਮੁੱਦਿਆਂ ਦੇ ਸੰਦਰਭ ਵਿੱਚ ਗੱਲ ਕਰਦੇ ਹਨ।
ਜਿਹੜੀ ਕਿ ਪਹਿਲਾਂ ਮੁੱਖ ਧਾਰਾ ਦੇ ਕਲਾਕਾਰ ਨਹੀਂ ਕਰਦੇ ਸਨ ।
'ਕਾਮੇਡੀ ਸਿਰਫ਼ ਹਸਾਉਣ ਲਈ ਨਹੀਂ'
ਮਿਸਾਲ ਦੇ ਤੌਰ 'ਤੇ ਲੇਖਕ ਰੀਜ਼ਾ ਅਸਲਨ ਆਪਣੇ ਮੁਸਲਿਮ ਭਾਈਚਾਰੇ ਤੱਕ ਸਮਲਿੰਗੀਆ ਦੇ ਮੁੱਦੇ ਨੂੰ ਆਪਣੇ ਤਰੀਕੇ ਨਾਲ ਪਹੁੰਚਾਉਂਦੀ ਹੈ।
ਉਹ ਲੋਕਾਂ ਨੂੰ ਦੱਸਦੀ ਹੈ ਕਿ ਅਮਰੀਕਾ ਵਿੱਚ ਇਸਨੂੰ ਕਾਨੂੰਨੀ ਮਾਨਤਾ ਹਾਸਲ ਹੈ। ਇਸ ਲਈ ਸਾਨੂੰ ਹੁਣ ਇਸਦੇ ਨਾਲ ਹੀ ਜੀਣਾ ਪਵੇਗਾ।
ਮਿੱਤਲ ਆਪਣੀਆਂ ਗੱਲਾਂ ਵਿੱਚ ਮਨੁੱਖੀ ਭਾਵਨਾਵਾਂ ਨੂੰ ਰੋਚਕ ਤਰੀਕੇ ਨਾਲ ਪੇਸ਼ ਕਰਦੀ ਹੈ।
ਚਿਮਾਮਡਾ ਨਾਗੋਜ਼ੀ ਅਡਿਚੀ ਇਸ ਵਰਤਾਰੇ 'ਤੇ ਕਹਿੰਦੇ ਹਨ ਉਸਨੇ ਲਾਈਵ ਪ੍ਰੋਗ੍ਰਾਮ ਰਾਹੀਂ ਸਾਨੂੰ ਹਸਾ ਹਸਾ ਕੇ ਲੋਟ-ਪੋਟ ਹੀ ਨਹੀਂ ਕੀਤਾ ਬਲਕਿ ਇਹ ਵੀ ਅਹਿਸਾਸ ਕਰਵਾ ਦਿੱਤਾ ਕਿ ਕਾਮੇਡੀ ਸਿਰਫ਼ ਹਸਾਉਣ ਲਈ ਨਹੀਂ ਹੁੰਦੀ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)