ਟੈਰੀਜ਼ਾ ਮੇ ਭਾਸ਼ਨ: 5 ਅਣਚਾਹੀਆਂ ਚੀਜ਼ਾਂ

ਯੂ.ਕੇ. ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇ ਦਾ ਭਾਸ਼ਨ ਜਾਰੀ ਸੀ, ਪਰ ਉਸ ਵੇਲੇ ਉਹ ਹੋਇਆ ਜੋ ਨਾ ਤਾਂ ਉਨ੍ਹਾਂ ਨੇ ਅਤੇ ਨਾ ਹੀ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਨੇ ਸੋਚਿਆ ਹੋਵੇਗਾ।

ਭਾਸ਼ਣ ਦੌਰਾਨ ਟੈਰੀਜ਼ਾ ਮੇ ਨੂੰ ਖੰਘ ਛਿੜ ਪਈ ਅਤੇ ਉਸ ਨਾਲ ਕਈ ਕੁਝ ਅਜਿਹਾ ਹੋਇਆ ਜਿਸ ਨੇ ਹਾਲਾਤ ਨੂੰ ਹਾਸੋਹੀਣਾ ਬਣਾ ਦਿੱਤਾ।

5 ਅਣਚਾਹੇ ਪਲ

  • ਕਾਮੇਡੀਅਨ ਸਾਈਮਨ ਬ੍ਰੌਡਕਿਨ ਨੇ ਟੈਰੀਜ਼ਾ ਮੇ ਨੂੰ ਮੰਚ ਤੋਂ ਭਾਸ਼ਨ ਦਿੰਦੇ ਹੋਏ P45 ਲਿਖਿਆ ਹੋਇਆ ਕਾਗਜ਼ ਫ਼ੜਾ ਦਿੱਤਾ। ਇਹ ਕਾਗਜ਼ ਨੌਕਰੀ ਤੋਂ ਕੱਢਣ ਦਾ ਜਾਅਲੀ ਨੋਟਿਸ ਸੀ।

ਉਸ ਨੇ ਕਿਹਾ, 'ਵਿਦੇਸ਼ ਮੰਤਰੀ ਬੋਰਿਸ ਜੋਨਸਨ ਨੇ ਮੈਨੂੰ ਕਿਹਾ ਸੀ ਕਿ ਟੈਰੀਜ਼ਾ ਨੂੰ ਇਹ ਕਾਗਜ਼ ਦੇ ਦਿੱਤਾ ਜਾਏ।'

  • ਫਿਰ ਖ਼ੰਘਣ ਤੋਂ ਬਾਅਦ ਟੈਰੀਜ਼ਾ ਮੇ ਨੂੰ ਪਰੇਸ਼ਾਨੀ ਹੋਈ।
  • ਚਾਂਸਲਰ ਫਿਲਿਪ ਹੈਮੰਦ ਬਚਾਅ ਵਿੱਚ ਆਏ ਅਤੇ ਇੱਕ ਟੌਫ਼ੀ ਦਿੱਤੀ। ਇਸ ਦਾ ਜ਼ਿਕਰ ਵੀ ਟੈਰੀਜ਼ਾ ਮੇ ਨੇ ਮਜ਼ਾਕੀਆ ਅੰਦਾਜ਼ ਵਿੱਚ ਕੀਤਾ।
  • ਗ੍ਰਹਿ ਮੰਤਰੀ ਐਂਬਰ ਰਡ ਨੇ ਖੜ੍ਹੇ ਹੋ ਕੇ ਤਾੜੀ ਮਾਰਨ ਲਈ ਬੋਰਿਸ ਜੋਨਸਨ ਨੂੰ ਕਿਹਾ।
  • ਫਿਰ ਟੈਰੀਜ਼ਾ ਮੇ ਦੇ ਪਿੱਛੇ ਕੰਧ 'ਤੇ ਲਿਖੀ ਹੋਈ ਲਾਈਨ 'ਚੋਂ ਦੋ ਅੱਖਰ ਡਿੱਗ ਗਏ।

ਮੈੱਨਚੈਸਟਰ ਵਿੱਚ ਹਾਲਾਂਕਿ ਬੇਹੱਦ ਗੰਭੀਰ ਮੁੱਦਿਆਂ 'ਤੇ ਟੈਰੀਜ਼ਾ ਮੇ ਬੋਲ ਰਹੇ ਸਨ। ਉਨ੍ਹਾਂ ਨੇ ਊਰਜਾ ਦੀਆਂ ਕੀਮਤਾਂ ਤੈਅ ਕਰਨ ਦਾ ਐਲਾਨ ਕੀਤਾ।

ਬ੍ਰਿਟਿਸ਼ ਸੁਪਨੇ ਨੂੰ ਨਵੇਂ ਸਿਰਿਓਂ ਸਿਰਜਣ ਦਾ ਵਾਅਦਾ ਕੀਤਾ।

ਪਰ ਜੋ ਤਕਲੀਫ਼ ਉਨ੍ਹਾਂ ਨੂੰ ਭਾਸ਼ਨ ਦੌਰਾਨ ਹੋਈ, ਉਸ ਕਰਕੇ ਅਸਲ ਮੁੱਦਿਆਂ ਤੋਂ ਸਭ ਦਾ ਧਿਆਨ ਹੀ ਭਟਕ ਗਿਆ।

ਪ੍ਰਧਾਨ ਮੰਤਰੀ ਦੇ ਕਰੀਬੀ ਸੂਤਰਾਂ ਮੁਤਾਬਕ ਕਾਮੇਡੀਅਨ ਸਾਈਮਨ ਬ੍ਰੌਡਕਿਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਸੁਰੱਖਿਆ ਘੇਰੇ ਚੋਂ ਉਹ ਕਿਵੇਂ ਲੰਘ ਕੇ ਅੰਦਰ ਆ ਗਿਆ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)