ਸਿੰਘੂ ਬਾਰਡਰ ਕਤਲ ਕੇਸ: ਨਿਹੰਗ ਅਮਨ ਸਿੰਘ ਦੀਆਂ ਤੋਮਰ ਤੇ ਪਿੰਕੀ ਨਾਲ ਤਸਵੀਰਾਂ ਨੇ ਛੇੜੀ ਨਵੀਂ ਚਰਚਾ -ਪ੍ਰੈਸ ਰਿਵਿਊ

ਨਿਹੰਗ

ਤਸਵੀਰ ਸਰੋਤ, PUNJABI TRIBUNE

ਦਿੱਲੀ ਹਰਿਆਣਾ ਦੇ ਸਿੰਘੂ ਬਾਰਡਰ 'ਤੇ ਤਰਨ ਤਾਰਨ ਦੇ ਲਖਬੀਰ ਸਿੰਘ ਦੇ ਕਤਲ ਕਾਰਨ ਨਿਹੰਗ ਜਥੇਬੰਦੀਆਂ ਚਰਚਾ ਵਿੱਚ ਹਨ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹੁਣ ਅਜਿਹੀਆਂ ਕਈ ਫੋਟੋਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਨਿਹੰਗ ਗਰੁੱਪ ਦਾ ਆਗੂ ਬਾਬਾ ਅਮਨ ਸਿੰਘ ਭਾਜਪਾ ਦੇ ਕੌਮੀ ਆਗੂਆਂ ਨਾਲ ਨਜ਼ਰ ਆ ਰਹੇ ਹਨ।

ਬੀਬੀਸੀ ਸੁਤੰਤਰ ਤੌਰ 'ਤੇ ਇਨ੍ਹਾਂ ਤਸਵੀਰਾਂ ਦੀ ਪੁਸ਼ਟੀ ਨਹੀਂ ਕਰਦਾ ਅਤੇ ਪੰਜਾਬੀ ਟ੍ਰਿਬਿਊਨ ਨੇ ਇਨ੍ਹਾਂ ਤਸਵੀਰਾਂ 'ਚ ਨਜ਼ਰ ਆਉਣ ਵਾਲੇ ਕਈ ਵਿਅਕਤੀਆਂ ਨਾਲ ਗੱਲ ਕਰਨ ਦਾ ਦਾਅਵਾ ਵੀ ਕੀਤਾ ਹੈ। ਇਹ ਤਸਵੀਰਾਂ ਜੁਲਾਈ ਮਹੀਨੇ ਦੀਆਂ ਦੱਸੀਆਂ ਜਾ ਰਹੀਆਂ ਹਨ।

ਇਨ੍ਹਾਂ ਤਸਵੀਰਾਂ ਵਿਚ ਬਰਖਾਸਤ ਪੁਲਿਸ ਇੰਸਪੈਕਟਰ ਅਤੇ ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵੀ ਮੌਜੂਦ ਹੈ।

ਕੁਝ ਭਾਜਪਾ ਆਗੂ ਜਿਨ੍ਹਾਂ ਵਿਚ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਸ਼ਾਮਲ ਹਨ, ਵੀ ਤਸਵੀਰ ਵਿਚ ਸ਼ਾਮਲ ਹਨ। ਬੀਜੇਪੀ ਕਿਸਾਨ ਮੋਰਚਾ ਦੇ ਸੁਖਵਿੰਦਰ ਸਿੰਘ ਗਰੇਵਾਲ ਨੇ ਇਸ ਤਸਵੀਰ ਵਿੱਚ ਨਜ਼ਰ ਆਉਂਦੇ ਹਨ।

ਇਹ ਵੀ ਪੜ੍ਹੋ:

ਖ਼ਬਰ ਮੁਤਾਬਕ ਨਿਹੰਗ ਬਾਬਾ ਅਮਨ ਸਿੰਘ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਚੱਲ ਰਹੇ ਸੰਘਰਸ਼ ਨੂੰ ਹੱਲ ਕਰਨ ਲਈ ਪਰਦੇ ਪਿੱਛੋਂ ਭੂਮਿਕਾ ਨਿਭਾਉਣ ਵਾਲਿਆਂ ਵਿਚ ਸ਼ਾਮਿਲ ਸੀ।

ਇਸ ਦੇ ਨਾਲ ਹੀ ਇਕ ਕੈਨੇਡੀਅਨ ਸਿੱਖ ਗਰੁੱਪ ਵੀ ਇਸ ਵਿੱਚ ਸ਼ਾਮਿਲ ਸੀ। 'ਉਂਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਦੇ ਚੇਅਰਮੈਨ ਕੁਲਤਾਰ ਸਿੰਘ ਗਿੱਲ ਨੇ ਜੂਨ ਵਿੱਚ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ। ਭਾਜਪਾ ਆਗੂ ਸੁਖਮਿੰਦਰ ਸਿੰਘ ਗਰੇਵਾਲ ਨੂੰ ਗੱਲਬਾਤ ਸ਼ੁਰੂ ਕਰਾਉਣ ਵਿੱਚ ਅਹਿਮ ਸਰੋਤ ਆਖਿਆ ਸੀ।

ਖ਼ਬਰ ਮੁਤਾਬਕ ਪਿੰਕੀ ਨੇ ਕੇਂਦਰੀ ਮੰਤਰੀ ਨਾਲ ਬੈਠਕ ਅਤੇ ਨਿਹੰਗ ਆਗੂ ਨਾਲ ਨੇੜਤਾ ਦੀ ਗੱਲ ਨੂੰ ਕਬੂਲਿਆ ਹੈ।

ਤਸਵੀਰ ਵਿੱਚ ਸ਼ਾਮਲ ਭਾਜਪਾ ਆਗੂ ਸੁਖਵਿੰਦਰ ਸਿੰਘ ਗਰੇਵਾਲ ਨੇ ਆਖਿਆ ਹੈ ਕਿ ਉਹ ਪਾਰਟੀ ਆਗੂ ਵਜੋਂ ਸੀਨੀਅਰ ਲੀਡਰਾਂ ਨੂੰ ਮਿਲਦੇ ਰਹਿੰਦੇ ਹਨ ਅਤੇ ਓਂਟਾਰੀਓ ਦੇ ਇਕ ਸਿੱਖ ਗਰੁੱਪ ਨਾਲ ਮਿਲ ਕੇ ਇਸ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਸੀ। ਇਕ ਬੈਠਕ ਵਿਚ ਬਾਬਾ ਅਮਨ ਸਿੰਘ ਵੀ ਸ਼ਾਮਿਲ ਸਨ।

ਉਧਰ ਕੇਂਦਰੀ ਖੇਤੀਬਾੜੀ ਮੰਤਰੀ ਦੇ ਸਟਾਫ ਮੈਂਬਰਾਂ ਅਨੁਸਾਰ ਮੰਤਰੀ ਆਪਣੇ ਅਹੁਦੇ ਕਾਰਨ ਹਰ ਰੋਜ਼ ਕਈ ਲੋਕਾਂ ਨੂੰ ਮਿਲਦੇ ਹਨ ਅਤੇ ਇਹ ਗੱਲ ਵੀ ਆਖੀ ਕਿ ਸਰਕਾਰ ਅਤੇ ਕਿਸਾਨਾਂ ਦੀ ਗੱਲਬਾਤ ਵਿੱਚ ਕੋਈ ਨਿਹੰਗ ਆਗੂ ਸ਼ਾਮਲ ਨਹੀਂ ਸੀ।

ਨਿਹੰਗ ਬਾਬਾ ਅਮਨ ਸਿੰਘ ਨੂੰ ਰਿਪੋਰਟ ਪ੍ਰਕਾਸ਼ਿਤ ਕਰਨ ਵਾਲੇ ਪੱਤਰਕਾਰ ਨੇ ਇਸ ਤਸਵੀਰ ਬਾਰੇ ਪੁੱਛਿ ਤਾਂ ਉਨ੍ਹਾਂ ਨੇ ਆਖਿਆ ਕਿ ਉਹ ਕਈ ਲੋਕਾਂ ਤੇ ਆਗੂਆਂ ਨੂੰ ਮਿਲਦੇ ਰਹਿੰਦੇ ਹਨ ਅਤੇ ਬੇਅਦਬੀ ਕਰਨ ਵਾਲੇ ਦੀ ਹੱਤਿਆ ਇੱਕ ਧਾਰਮਿਕ ਮਸਲਾ ਹੈ, ਇਸ ਦਾ ਕਿਸੇ ਹੋਰ ਚੀਜ਼ ਨਾਲ ਲੈਣਾ ਦੇਣਾ ਨਹੀਂ।

ਪੁੰਛ ਮੁੱਠਭੇੜ ਦੀ ਇਕ ਜਥੇਬੰਦੀ ਨੇ ਲਈ ਜ਼ਿੰਮੇਵਾਰੀ, ਭਾਰਤੀ ਫ਼ੌਜ ਨੇ ਨਕਾਰੇ ਦਾਅਵੇ

ਜੰਮੂ ਕਸ਼ਮੀਰ ਦੇ ਪੁੰਛ ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਮੁੱਠਭੇੜ ਵਿਚ ਨੌਜਵਾਨ ਸ਼ਹੀਦ ਹੋਏ ਹਨ ਅਤੇ ਕੁਝ ਨਾਗਰਿਕਾਂ ਦੀ ਵੀ ਹੱਤਿਆ ਕੀਤੀ ਗਈ ਹੈ।

ਪੁੰਛ ਮੁੱਠਭੇੜ

ਤਸਵੀਰ ਸਰੋਤ, ANI

ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਮੁਤਾਬਕ ਇਕ ਸਮੂਹ ਜਿਸ ਨੇ ਆਪਣੇ ਆਪ ਨੂੰ 'ਪੀਪਲਜ਼ ਐਂਟੀ ਫੈਸਟ ਫਰੰਟ' ਆਖਿਆ ਹੈ, ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਕਬੂਲੀ ਹੈ। ਇਸ ਸਮੂਹ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਭਾਰਤੀ ਫੌਜ ਨੇ ਇਨ੍ਹਾਂ ਦਾਅਵਿਆਂ ਨੂੰ ਨਕਾਰਿਆ ਹੈ ਅਤੇ ਇਸ ਵੀਡੀਓ ਨੂੰ ਵੀ ਪ੍ਰਾਪੇਗੰਡਾ ਵੀਡੀਓ ਕਰਾਰ ਦਿੱਤਾ। ਵੀਡੀਓ ਮੁਤਾਬਕ ਇਸ ਸਮੂਹ ਨੇ ਇੱਕ ਭਾਰਤੀ ਫ਼ੌਜੀ ਦਾ ਸਾਮਾਨ ਆਪਣੇ ਕੋਲ ਹੋਣ ਦਾ ਦਾਅਵਾ ਕੀਤਾ, ਜਿਸ ਨੂੰ ਫੌਜ ਵੱਲੋਂ ਨਕਾਰਿਆ ਗਿਆ।

ਇਸ ਮੁੱਠਭੇੜ ਵਿਚ ਪੰਜਾਬ ਦੇ ਜਸਵਿੰਦਰ ਸਿੰਘ, ਮਨਦੀਪ ਸਿੰਘ, ਗੱਜਣ ਸਿੰਘ ਅਤੇ ਸਰਾਜ ਸਿੰਘ ਵੀ ਸ਼ਹੀਦ ਹੋਏ ਹਨ।

ਮੇਰੇ ਸਮੇਂ ਅਜਿਹੇ ਨਹੀਂ ਸਨ ਹਾਲਾਤ:ਸੱਤਿਆਪਾਲ ਮਲਿਕ

ਜੰਮੂ ਕਸ਼ਮੀਰ ਦੇ ਮੌਜੂਦਾ ਹਾਲਾਤਾਂ 'ਤੇ ਟਿੱਪਣੀ ਕਰਦਿਆਂ ਮੇਘਾਲਿਆ ਦੇ ਰਾਜਪਾਲ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਆਖਿਆ ਕਿ ਉਨ੍ਹਾਂ ਦੇ ਸਮੇਂ ਅੱਤਵਾਦੀ ਜੰਮੂ ਕਸ਼ਮੀਰ ਦੀ ਸਰਹੱਦ ਤੋਂ ਪੰਜਾਹ ਤੋਂ ਸੌ ਕਿਲੋਮੀਟਰ ਤੱਕ ਵੀ ਨਹੀਂ ਆਉਂਦੇ ਸਨ।

ਅੰਗਰੇਜ਼ੀ ਅਖ਼ਬਾਰ 'ਦਿ ਹਿੰਦੁਸਤਾਨ ਟਾਈਮਜ਼' ਮੁਤਾਬਕ ਸ਼ਨੀਵਾਰ ਅਤੇ ਐਤਵਾਰ ਨੂੰ ਚਾਰ ਨਾਗਰਿਕਾਂ ਦੀ ਹੱਤਿਆ ਕੀਤੀ ਗਈ ਹੈ।

ਜਿਨ੍ਹਾਂ ਵਿੱਚੋਂ ਤਿੰਨ ਬਿਹਾਰ ਦੇ ਅਤੇ ਇੱਕ ਉੱਤਰ ਪ੍ਰਦੇਸ਼ ਦਾ ਸੀ। ਮੇਘਾਲਿਆ ਦੇ ਰਾਜਪਾਲ ਵੱਲੋਂ ਇਨ੍ਹਾਂ ਹਾਲਾਤਾਂ ਉਪਰ ਹੀ ਟਿੱਪਣੀ ਕੀਤੀ ਗਈ ਹੈ।

ਸਤਿਆ ਪਾਲ ਮਲਿਕ

ਤਸਵੀਰ ਸਰੋਤ, FACEBOOK/SATYAPAL.MALIK

ਮਲਿਕ ਨੇ ਕਿਸਾਨ ਸੰਘਰਸ਼ ਤੇ ਵੀ ਟਿੱਪਣੀ ਕਰਦਿਆਂ ਆਖਿਆ ਕਿ ਜੇਕਰ ਸੰਘਰਸ਼ ਕਰ ਰਹੇ ਕਿਸਾਨਾਂ ਦੀ ਗੱਲ ਸਰਕਾਰ ਨੇ ਨਾ ਸੁਣੀ ਤਾਂ ਭਾਜਪਾ ਦੁਬਾਰਾ ਸੱਤਾ ਵਿੱਚ ਨਹੀਂ ਆਵੇਗੀ। ਜੇਕਰ ਕੇਂਦਰ ਸਰਕਾਰ ਕਿਸਾਨਾਂ ਨੂੰ ਫ਼ਸਲਾਂ ਦਾ ਘੱਟੋ ਘੱਟ ਮੁੱਲ ਦੇਣ ਲਈ ਸਹਿਮਤ ਹੈ ਤਾਂ ਕਿਸਾਨ ਅਤੇ ਕੇਂਦਰ ਦਰਮਿਆਨ ਵਿਚੋਲਗੀ ਵੀ ਕਰਨ ਨੂੰ ਤਿਆਰ ਹਨ।

ਸੱਤਿਆਪਾਲ ਮਲਿਕ 2018-2019 ਦੌਰਾਨ ਜੰਮੂ ਅਤੇ ਕਸ਼ਮੀਰ ਦੇ ਰਾਜਪਾਲ ਰਹੇ ਹਨ ਅਤੇ ਉਨ੍ਹਾਂ ਨੇ ਰਾਜਪਾਲ ਹੁੰਦਿਆਂ ਹੀ ਜੰਮੂ ਅਤੇ ਕਸ਼ਮੀਰ ਵਿੱਚੋਂ ਧਾਰਾ 370 ਨੂੰ ਹਟਾਇਆ ਗਿਆ ਸੀ।

ਕਸ਼ਮੀਰ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਬਿਹਾਰੀਆਂ 'ਤੇ ਛੱਡ ਦਿਓ:ਜਿਤੇਨ ਰਾਮ ਮਾਂਝੀ

ਜੰਮੂ ਕਸ਼ਮੀਰ ਵਿੱਚ ਬਿਹਾਰ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ਤੇ ਸਾਬਕਾ ਮੁੱਖ ਮੰਤਰੀਜਿਤੇਨ ਰਾਮ ਮਾਂਝੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੋਸ਼ਲ ਮੀਡੀਆ ਰਾਹੀਂ ਇਕ ਅਪੀਲ ਕੀਤੀ ਹੈ।

ਜਿਤੇਨ ਰਾਮ ਮਾਂਝੀ

ਤਸਵੀਰ ਸਰੋਤ, Getty Images

ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਜਿਤੇਨ ਰਾਮ ਮਾਂਝੀ ਨੇ ਕਿਹਾ," ਕਸ਼ਮੀਰ ਵਿਚ ਲਗਾਤਾਰ ਨਿਹੱਥੇ ਬਿਹਾਰੀ ਭਰਾਵਾਂ ਦੀ ਹੱਤਿਆ ਕੀਤੀ ਜਾ ਰਹੀ ਹੈ ਜਿਸ ਨਾਲ ਮਨ ਪਰੇਸ਼ਾਨ ਹੈ।

ਜੇਕਰ ਹਾਲਾਤਾਂ ਵਿੱਚ ਬਦਲਾਵ ਨਹੀਂ ਹੋ ਪਾ ਰਿਹਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਅਮਿਤ ਸ਼ਾਹ ਜੀ ਨੂੰ ਬੇਨਤੀ ਹੈ ਕਿ ਕਸ਼ਮੀਰ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਸਾਨੂੰ ਬਿਹਾਰੀਆਂ ਨੂੰ ਦੇ ਦਿਓ।" ਮਾਂਝੀ ਨੇ ਪੰਦਰਾਂ ਦਿਨਾਂ ਵਿੱਚ ਹਾਲਾਤ ਸੁਧਾਰਨ ਦਾ ਦਾਅਵਾ ਵੀ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਭਾਰਤੀ ਫ਼ੌਜ ਦੇ ਮੁਖੀ ਜਨਰਲ ਐੱਮਐੱਮ ਨਰਵਾਣੇ ਵੀ ਜੰਮੂ ਕਸ਼ਮੀਰ ਦੇ ਦੋ ਦਿਨਾ ਦੌਰੇ 'ਤੇ ਹਨ ਸੇਰੇਨਾ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)