You’re viewing a text-only version of this website that uses less data. View the main version of the website including all images and videos.
ਧੋਨੀ ਦੀ ਟੀਮ ਦੇ ਉਹ ਅਹਿਮ ਫ਼ੈਸਲੇ ਜਿਸ ਨਾਲ ਉਹ ਆਈਪੀਐੱਲ 'ਚ ਬਣੀ ਚੈਂਪੀਅਨ
- ਲੇਖਕ, ਆਦੇਸ਼ ਕੁਮਾਰ ਗੁਪਤ
- ਰੋਲ, ਖੇਡ ਪੱਤਰਕਾਰ
ਦੁਬਈ ਵਿੱਚ ਖੇਡੇ ਗਏ ਆਈਪੀਐਲ ਫਾਈਨਲ ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਖੇਡੀ ਚੇਨੱਈ ਸੁਪਰਕਿੰਗਜ਼ ਨੇ ਆਈਪੀਐਲ ਦੀ ਟਰਾਫੀ ਆਪਣੇ ਨਾਮ ਕੀਤੀ ਹੈ।
27 ਦੌੜਾਂ ਨਾਲ ਦੋ ਵਾਰ ਚੈਂਪੀਅਨ ਰਹੀ ਕੋਲਕਾਤਾ ਨਾਈਟ ਰਾਈਡਰਜ਼ ਨੂੰ ਚੇਨੱਈ ਸੁਪਰਕਿੰਗਜ਼ ਨੇ ਆਸਾਨੀ ਨਾਲ ਮਾਤ ਦਿੱਤੀ। ਕੋਲਕਾਤਾ ਅੱਗੇ ਜਿੱਤ ਲਈ ਦੌੜਾਂ ਦਾ ਟੀਚਾ ਸੀ ਪਰ ਉਹ ਪੂਰੇ ਵੀਹ ਓਵਰ ਖੇਡ ਕੇ ਕੇਵਲ ਦੌੜਾਂ ਹੀ ਬਣਾ ਸਕੇ।
ਇਸ ਤੋਂ ਪਹਿਲਾਂ ਚੇਨੱਈ ਨੇ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਲਾਮੀ ਬੱਲੇਬਾਜ਼ ਫਾਫ ਡੂ ਪਲੇਸੀ ਦੀਆਂ 86 ਦੌੜਾਂ ਦੇ ਸਦਕੇ ਸਿਰਫ਼ ਤਿੰਨ ਵਿਕਟ ਗੁਆ ਕੇ 192 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ।
ਇਹ ਵੀ ਪੜ੍ਹੋ:
ਇਸ ਦੇ ਨਾਲ ਹੀ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨੱਈ ਸੁਪਰਕਿੰਗਜ਼ ਆਈਪੀਐਲ ਦੀ ਦੂਸਰੀ ਸਭ ਤੋਂ ਕਾਮਯਾਬ ਟੀਮ ਬਣ ਗਈ ਹੈ । ਚੇਨੱਈ ਸੁਪਰਕਿੰਗਜ਼ ਨੇ ਚਾਰ ਖ਼ਿਤਾਬ ਜਿੱਤੇ ਹਨ ਜਦੋਂਕਿ ਮੁੰਬਈ ਇੰਡੀਅਨਜ਼ ਨੇ ਪੰਜ ਖ਼ਿਤਾਬ ਆਪਣੇ ਨਾਮ ਕੀਤੇ ਹਨ।
ਬਿਹਤਰੀਨ ਸ਼ੁਰੂਆਤ ਤੋਂ ਬਾਅਦ ਲੜਖੜਾਈ ਕੋਲਕਾਤਾ ਨਾਈਟ ਰਾਈਡਰਜ਼
ਜਿੱਥੇ ਵੱਡੇ ਸਕੋਰ ਦਾ ਟੀਚਾ ਲੈ ਕੇ ਮੈਦਾਨ ਵਿੱਚ ਆਈ ਕੋਲਕਾਤਾ ਦੀ ਸਲਾਮੀ ਜੋੜੀ ਸ਼ੁਭਮਨ ਗਿੱਲ ਅਤੇ ਵੈਂਕਟੇਸ਼ ਅਈਅਰ ਨੇ ਪਹਿਲੇ ਵਿਕਟ ਲਈ 10.4 ਓਵਰ ਵਿੱਚ 91 ਦੌੜਾਂ ਬਣਾ ਕੇ ਚੇਨੱਈ ਦੇ ਗੇਂਦਬਾਜ਼ਾਂ ਦੇ ਪਸੀਨੇ ਛੁਡਾ ਦਿੱਤੇ।
ਵੈਂਕਟੇਸ਼ ਅਈਅਰ ਆਊਟ ਹੋਣ ਤੋਂ ਪਹਿਲਾਂ ਬੱਤੀ ਗੇਂਦਾਂ ਵਿੱਚ ਪੰਜ ਚੌਕੇ ਅਤੇ ਤਿੰਨ ਛੱਕੇ ਮਾਰ ਕੇ ਪੰਜਾਹ ਦੌੜਾਂ ਬਣਾ ਚੁੱਕੇ ਸਨ। ਇਸ ਤੋਂ ਬਾਅਦ ਚੇਨੱਈ ਦੇ ਗੇਂਦਬਾਜ਼ ਮੈਚ ਵਿੱਚ ਵਾਪਿਸ ਆਏ ਅਤੇ 119 ਦੌੜਾਂ ਤੱਕ ਉਨ੍ਹਾਂ ਨੇ ਕੋਲਕਾਤਾ ਦੀ ਅੱਧੀ ਟੀਮ ਨੂੰ ਆਊਟ ਕਰ ਦਿੱਤਾ।
ਨਿਤੀਸ਼ ਰਾਣਾ ਬਿਨਾਂ ਖਾਤਾ ਖੋਲੇ ਸ਼ਾਰਦੁਲ ਠਾਕੁਰ ਦੀ ਗੇਂਦ 'ਤੇ ਆਊਟ ਹੋਏ ਅਤੇ ਅਗਲੀ ਬੱਲੇਬਾਜ਼ ਸੁਨੀਲ ਨਾਰਾਇਣ ਸਿਰਫ਼ ਦੋ ਰਨ ਬਣਾ ਕੇ ਆਊਟ ਹੋ ਗਏ।
ਸ਼ੁਭਮਨ ਗਿੱਲ ਨੂੰ ਦੀਪਕ ਚਾਹਰ ਨੇ ਐਲਬੀਡਬਲਯੂ ਕਰ ਦਿੱਤਾ। ਸ਼ੁਭਮਨ ਨੇ ਵੀ 43 ਗੇਂਦਾਂ ਉੱਪਰ ਛੇ ਚੌਕੇ ਲਗਾ ਕੇ 51 ਦੌੜਾਂ ਬਣਾਈਆਂ। ਰਾਹੁਲ ਤ੍ਰਿਪਾਠੀ ਵੀ ਦੋ ਦੌੜਾਂ ਬਣਾ ਕੇ ਆਊਟ ਹੋਏ ਅਤੇ ਕਪਤਾਨ ਇਯਾਨ ਮੌਰਗਨ ਪੂਰੇ ਸੀਜ਼ਨ ਵਿੱਚ ਵਧੀਆ ਖੇਡ ਨਹੀਂ ਖੇਡ ਸਕੇ। ਚਾਰ ਦੌੜਾਂ ਬਣਾ ਕੇ ਉਹ ਹੇਜ਼ਲਵੁੱਡ ਦਾ ਸ਼ਿਕਾਰ ਬਣੇ।
ਇਸ ਤੋਂ ਬਾਅਦ ਦਿਨੇਸ਼ ਕਾਰਤਿਕ 9 ਦੌੜਾਂ,ਸਾਕਿਬ ਅਲ ਵੀ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਚੇਨੱਈ ਦੇ ਗੇਂਦਬਾਜ਼ਾਂ ਅੱਗੇ ਕੋਲਕਾਤਾ ਦੇ ਵਿਕਟ ਪਤਝੜ ਦੇ ਪੱਤੇ ਵਾਂਗੂ ਡਿੱਗ ਰਹੇ ਸਨ। ਆਖ਼ਿਰ ਵਿੱਚ ਕੋਲਕਾਤਾ ਨੇ ਸਿਰਫ਼ 165 ਦੌੜਾਂ ਬਣਾਈਆਂ ਅਤੇ 27 ਦੌੜਾਂ ਨਾਲ ਹਾਰ ਗਏ।
ਚੇਨੱਈ ਨੇ ਕੀਤੀ ਮੈਚ ਵਿੱਚ ਵਾਪਸੀ
ਜਦੋਂ ਕੋਲਕਾਤਾ ਨੇ ਅੱਠ ਵਿਕਟ ਸਿਰਫ਼ 125 ਦੌੜਾਂ ਤੱਕ ਗੁਆ ਦਿੱਤੇ ਤਾਂ ਸੁਪਰ ਚੇਨੱਈ ਦੀ ਪਕੜ ਹੋਰ ਮਜ਼ਬੂਤ ਹੋ ਗਈ। ਸਟੇਡੀਅਮ ਚੇਨੱਈ ਚੇਨੱਈ ਨਾਲ ਗੂੰਜਣ ਲੱਗਿਆ। ਸ਼ਰਦੁਲ ਠਾਕੁਰ ਨੇ ਤਿੰਨ ਜੋਸ਼ ਹੇਜ਼ਲਵੁੱਡ ਨੇ ਦੋ ਰਵਿੰਦਰ ਜਡੇਜਾ ਨੇ ਦੋ ਅਤੇ ਦੀਪਕ ਚਾਹਰ ਨੇ ਇੱਕ ਵਿਕਟ ਲਿਆ।
ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਇਯਾਨ ਮੌਰਗਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਹ ਵਿਕਟ ਬੱਲੇਬਾਜ਼ੀ ਲਈ ਸਹੀ ਸੀ ਅਤੇ ਪਹਿਲੀ ਨਜ਼ਰ ਵਿੱਚ ਕਪਤਾਨ ਦਾ ਫ਼ੈਸਲਾ ਸਹੀ ਨਹੀਂ ਲੱਗਿਆ। 192 ਦੌੜਾਂ ਬਣਾ ਕੇ ਚੇਨੱਈ ਨੇ ਇਸ ਨੂੰ ਸਹੀ ਸਾਬਤ ਕੀਤਾ।
ਗਾਇਕਵਾੜ ਅਤੇ ਪਲੇਸੀ ਦੀ ਬਿਹਤਰੀਨ ਸ਼ੁਰੂਆਤ
ਚੇਨੱਈ ਸੁਪਰਕਿੰਗਜ਼ ਦੀ ਸਲਾਮੀ ਜੋੜੀ ਰਿਤੂਰਾਜ ਗਾਇਕਵਾੜ ਅਤੇ ਫਾਫ ਡੂ ਪਲੇਸੀ ਨੇ ਪਹਿਲੇ ਵਿਕਟ ਲਈ 61 ਦੌੜਾਂ ਬਣਾਈਆਂ।
ਇਨ੍ਹਾਂ ਦੋਹਾਂ ਬੱਲੇਬਾਜ਼ਾਂ ਨੇ ਵਰੁਣ ਚੱਕਰਵਰਤੀ ਅਤੇ ਸੁਨੀਲ ਨਾਰਾਇਣ ਦਾ ਸਾਹਮਣਾ ਕਰਦੇ ਹੋਏ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ।
ਰਿਤੂਰਾਜ ਗਾਇਕਵਾੜ ਨੇ ਤਿੰਨ ਚੌਕੇ ਅਤੇ ਇੱਕ ਛੱਕਾ ਲਗਾਇਆ। ਪੂਰੇ ਟੂਰਨਾਮੈਂਟ ਦੌਰਾਨ ਇਸ ਜੋੜੀ ਨੇ ਮਿਲ ਕੇ 756 ਰਨ ਬਣਾਏ ਹਨ।
ਪਲੇਸੀ ਦਾ ਕੈਚ ਛੱਡਣਾ ਪਿਆ ਮਹਿੰਗਾ
ਚੇਨੱਈ ਦੇ ਸਲਾਮੀ ਬੱਲੇਬਾਜ਼ ਫਾਫ ਡੂ ਪਲੇਸੀ ਨੇ 59 ਗੇਂਦਾਂ ਵਿੱਚ ਸੱਤ ਚੌਕੇ ਅਤੇ ਤਿੰਨ ਛੱਕਿਆਂ ਦੀ ਬਦੌਲਤ 86 ਦੌੜਾਂ ਬਣਾਈਆਂ।
ਆਪਣੀ ਵਾਰੀ ਦੇ ਤੀਸਰੇ ਓਵਰ ਵਿੱਚ ਉਨ੍ਹਾਂ ਨੂੰ ਜੀਵਨਦਾਨ ਮਿਲਿਆ ਜਦੋਂ ਦੂਸਰੇ ਓਵਰ ਵਿੱਚ ਗੇਂਦਬਾਜ਼ੀ ਕਰ ਰਹੇ ਸਾਕਿਬ ਅਲ ਹਸਨ ਦੀ ਪਹਿਲੀ ਗੇਂਦ ਦੌਰਾਨ ਵਿਕੇਟਕੀਪਿੰਗ ਕਰ ਰਹੇ ਦਿਨੇਸ਼ ਕਾਰਤਿਕ ਨੇ ਉਨ੍ਹਾਂ ਨੂੰ ਸਟੰਪ ਕਰਨ ਦਾ ਮੌਕਾ ਗਵਾ ਦਿੱਤਾ।
ਰਿਤੂਰਾਜ ਦੇ ਆਊਟ ਹੋਣ ਤੋਂ ਬਾਅਦ ਮੈਦਾਨ ਵਿੱਚ ਉੱਤਰੇ ਰੌਬਿਨ ਉਥੱਪਾ ਨੇ ਸਿਰਫ਼ 15 ਗੇਂਦਾਂ ਵਿੱਚ ਤਿੰਨ ਛੱਕਿਆਂ ਦੀ ਸਹਾਇਤਾ ਨਾਲ ਸੁਨੀਲ ਨਾਰਾਇਣ ਦੀ ਗੇਂਦ ਤੇ ਐਲਬੀਡਬਲਿਊ ਹੋਣ ਤੋਂ ਪਹਿਲਾਂ ਮੈਚ ਵਿੱਚ ਜਾਨ ਭਰ ਦਿੱਤੀ।
ਨਹੀਂ ਚੱਲੇ ਗੇਂਦਬਾਜ਼
ਕੋਲਕਾਤਾ ਦੇ ਤੇਜ਼ ਗੇਂਦਬਾਜ਼ ਲਾਕੀ ਨੇ ਚਾਰ ਓਵਰਾਂ ਵਿੱਚ 56 ਦੌੜਾਂ ਦਿੱਤੀਆਂ ਜੋ ਸ਼ਾਇਦ ਸਭ ਤੋਂ ਖ਼ਰਾਬ ਪ੍ਰਦਰਸ਼ਨ ਰਿਹਾ। ਉਨ੍ਹਾਂ ਨੇ ਕੋਈ ਵਿਕਟ ਨਹੀਂ ਲਈ।
ਵਰੁਣ ਚੱਕਰਵਰਤੀ ਨੇ ਵੀ ਚਾਰ ਓਵਰਾਂ ਵਿੱਚ 38 ਦੌੜਾਂ ਦਿੱਤੀਆਂ। ਸੁਨੀਲ ਨਾਰਾਇਣ ਨੇ 26 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਸ਼ਿਵਮ ਮਾਵੀ ਨੇ ਵੀ ਇਕ ਵਿਕਟ ਹਾਸਲ ਕੀਤੀ।
ਖ਼ਿਤਾਬੀ ਮੁਕਾਬਲਾ ਜਿੱਤਣ ਤੋਂ ਬਾਅਦ ਚੇਨੱਈ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਕਿਹਾ ਕਿ ਟੀਮ ਨੂੰ ਪਹਿਲੀ ਵਿਕਟ ਦੀ ਲੋੜ ਸੀ ਅਤੇ ਉਸ ਤੋਂ ਬਾਅਦ ਮੈਚ ਵਿਚ ਵਾਪਸ ਆ ਗਏ।ਧੋਨੀ ਬਾਰੇ ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਬਾਰੇ ਲੋਕ ਜਾਣਦੇ ਹੀ ਹਨ।
ਚੇਨੱਈ ਸੁਪਰ ਕਿੰਗਜ਼ ਦੀ ਟੀਮ ਬਜ਼ੁਰਗ ਖਿਡਾਰੀਆਂ ਦੀ ਟੀਮ ਅਖਵਾਉਂਦੀ ਹੈ। ਕਪਤਾਨ ਧੋਨੀ ਚਾਲੀ ਸਾਲ ਦੀ ਉਮਰ ਪਾਰ ਕਰ ਚੁੱਕੇ ਹਨ। ਬ੍ਰਾਵੋ 38,ਪਲੇਸੀ 37,ਰਾਬਿਨ ਉਥੱਪਾ ਅਤੇ ਅੰਬਾਤੀ ਰਾਇਡੂ 36-37ਸਾਲ ਦੇ ਹਨ। ਮੋਈਨ ਅਲੀ ਅਤੇ ਜਡੇਜਾ ਵੀ 30 ਤੋਂ ਪਾਰ ਹਨ। ਚੇਨੱਈ ਸੁਪਰਕਿੰਗਜ਼ ਨੇ ਇਸ ਤੋਂ ਪਹਿਲਾਂ 2010,2011,2018 ਵਿੱਚ ਵੀ ਆਈਪੀਐਲ ਆਪਣੇ ਨਾਮ ਕੀਤਾ ਹੈ।
ਫਾਈਨਲ ਮੈਚ ਦੀ ਸਮਾਪਤੀ ਤੋਂ ਬਾਅਦ ਇਨਾਮਾਂ ਦੀ ਬੌਛਾਰ ਹੋਈ। ਰਵਿੰਦਰ ਜਡੇਜਾ ਨੂੰ ਬੈਂਕ ਦੇ ਸ਼ੇਅਰ ਦਾ ਕੈਚ ਫੜਨ ਲਈ ਰੌਬਿਨ ਨੂੰ ਬੈਸਟ ਸਟਰਾਈਕਰ ਅਤੇ ਫਾਫ ਡੂ ਪਲੇਸੀ ਨੂੰ ਗੇਮ ਚੇਂਜਰ ਦਾ ਇਨਾਮ ਮਿਲਿਆ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਚੇਨੱਈ ਦੀ ਟੀਮ ਆਈਪੀਐਲ ਵਿੱਚ ਸੱਤਵੇਂ ਨੰਬਰ 'ਤੇ ਸੀ।
ਕੀ ਬੋਲੇ ਧੋਨੀ
ਧੋਨੀ ਨੇ ਤਜਰਬੇਕਾਰ ਖਿਡਾਰੀਆਂ ਨੂੰ ਲੈ ਕੇ ਆਖਿਆ ਕਿ ਉਨ੍ਹਾਂ ਬਾਰੇ ਬਹੁਤ ਗੱਲਾਂ ਹੁੰਦੀਆਂ ਹਨ ਪਰ ਅਜਿਹੇ ਹਾਲਾਤਾਂ ਵਿੱਚ ਦੱਸ ਵੀਹ ਮਿੰਟਾਂ ਵਿੱਚ ਦਾ ਪ੍ਰਦਰਸ਼ਨ ਖੇਡ ਨੂੰ ਬਦਲ ਦਿੰਦਾ ਹੈ। ਧੋਨੀ ਨੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ।
ਧੋਨੀ ਅਤੇ ਚੇਨੱਈ ਦਾ ਜੋ ਰਿਸ਼ਤਾ ਹੈ ਉਹ ਉਸ ਵੇਲੇ ਇਤਿਹਾਸਕ ਹੋ ਗਿਆ ਜਦੋਂ ਧੋਨੀ ਨੇ ਟਰਾਫੀ ਹੱਥ ਵਿੱਚ ਆਉਂਦੇ ਹੀ ਦੂਜੇ ਖਿਡਾਰੀਆਂ ਨੂੰ ਸੌਂਪ ਦਿੱਤੀ।
ਆਈਪੀਐਲ ਦੇ ਅਗਲੇ ਟੂਰਨਾਮੈਂਟ ਵਿੱਚ 12 ਟੀਮਾਂ ਖੇਡਣਗੀਆਂ। ਹੋ ਸਕਦਾ ਹੈ ਧੋਨੀ ਚੇਨੱਈ ਦੇ ਨਾਲ ਨਾ ਹੋਣ ਕਿਉਂਕਿ ਇਹ ਬੋਲੀ ਅਤੇ ਟੀਮ ਦੇ ਖਿਡਾਰੀਆਂ ਨੂੰ ਦੁਬਾਰਾ ਖ਼ਰੀਦਣ 'ਤੇ ਨਿਰਭਰ ਕਰਦਾ ਹੈ।
ਧੋਨੀ ਨੇ ਆਖਿਆ ਕਿ ਅੱਗੇ ਵੀ ਖੇਡਣਗੇ। ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਇਸ ਤੋਂ ਵਧੀਆ ਖ਼ਬਰ ਸ਼ਾਇਦ ਹੀ ਕੋਈ ਹੋਰ ਹੋਵੇ। ਅੱਗੇ ਕੀ ਹੋਵੇਗਾ ਇਹ ਕੋਈ ਨਹੀਂ ਜਾਣਦਾ ਪਰ ਫਿਲਹਾਲ ਧੋਨੀ ਅਤੇ ਚੇਨੱਈ ਲਈ ਜਸ਼ਨ ਦਾ ਸਮਾਂ ਹੈ।
ਇਹ ਵੀ ਪੜ੍ਹੋ: