ਮਾੜੇ ਵਾਲ ਕੱਟਣ ਕਾਰਨ ਸਲੂਨ ਨੂੰ 2 ਕਰੋੜ ਦਾ ਜੁਰਮਾਨਾ, ਇਹ ਸੀ ਪੂਰਾ ਮਾਮਲਾ

ਤਸਵੀਰ ਸਰੋਤ, Getty Images
ਆਪਣੇ ਇੱਕ ਹੁਕਮ ਤਹਿਤ ਕੌਮੀ ਗਾਹਕ ਝਗੜਾ ਨਿਵਾਰਣ ਕਮਿਸ਼ਨ ਨੇ ਇੱਕ ਮਹਿਲਾ ਮਾਡਲ ਨੂੰ ਦੋ ਕਰੋੜ ਰੁਪਏ ਦਾ ਹਰਜਾਨਾ ਦਵਾਇਆ ਹੈ।
ਇਹ ਮਾਡਲ ਕਈ ਵੱਡੇ ਬਰਾਂਡਾਂ ਲਈ ਮਸ਼ਹੂਰੀਆਂ ਕਰਦੀ ਹੈ ਜਿਨ੍ਹਾਂ ਵਿੱਚ ਵੀਐੱਲਸੀਸੀ ਅਤੇ ਪੈਂਟੀਨ ਸ਼ਾਮਲ ਹਨ।
ਮਾਮਲਾ ਸੀ ਕਿ ਤਿੰਨ ਸਾਲ ਪਹਿਲਾਂ ਆਟੀਸੀ ਮੌਰਿਆ ਦੇ ਸਲੂਨ ਦੇ ਕਰਮਚਾਰੀਆਂ ਨੇ ਉਸ ਦੇ ਵਾਲ ਗਲਤ ਕੱਟੇ ਅਤੇ ਉਸ ਨਾਲ ਮਾੜਾ ਵਿਹਾਰ ਕੀਤਾ।
ਹੁਕਮ ਜਸਟਿਸ ਆਰਕੇ ਅਗਰਵਾਲ ਅਤੇ ਡਾ. ਐੱਸਐੱਮ ਕਾਂਤੀਕਾਰ ਵੱਲੋ ਇਸ ਮਹਿਲਾ ਮਾਡਲ ਵੱਲੋਂ ਦਾਇਰ ਸ਼ਿਕਾਇਤ ਉੱਪਰ ਸੁਣਵਾਈਆਂ ਤੋਂ ਬਾਅਦ ਪਾਸ ਕੀਤੇ ਗਏ।
ਜ਼ਿਕਰਯੋਗ ਹੈ ਕਿ ਇਹ ਮਹਿਲਾ ਮਾਡਲ ਇੱਕ ਸੀਨੀਅਰ ਮੈਨੇਜਮੈਂਟ ਪੇਸ਼ੇਵਰ ਹਨ ਅਤੇ ਇਨ੍ਹਾਂ ਦੀ ਚੋਖੀ ਆਮਦਨੀ ਹੈ।
ਇਹ ਵੀ ਪੜ੍ਹੋ:
ਹੁਕਮ ਜਿਸ ਦੀ ਕਾਪੀ ਬੀਬੀਸੀ ਕੋਲ ਮੌਜੂਦ ਹੈ, ਵਿੱਚ ਕਿਹਾ ਗਿਆ,"ਉਹ (ਔਰਤਾਂ) ਆਪਣੇ ਵਾਲਾਂ ਨਾਲ ਭਾਵੁਕ ਤੌਰ ’ਤੇ ਵੀ ਬਹੁਤ ਜ਼ਿਆਦਾ ਜੁੜੀਆਂ ਹੁੰਦੀਆਂ ਹਨ। ਸ਼ਿਕਾਇਤਕਰਤਾ ਆਪਣੇ ਲੰਬੇ ਵਾਲਾਂ ਕਾਰਨ ਹੀ ਵਾਲਾਂ ਨਾਲ ਜੁੜੇ ਉਤਪਾਦਾਂ ਦੇ ਮਾਡਲ ਸਨ।"
"ਉਨ੍ਹਾਂ ਨੇ ਵੀਐੱਲਸੀਸੀ ਅਤੇ ਪੈਂਟੀਨ ਲਈ ਮਾਡਲਿੰਗ ਕੀਤੀ ਹੈ। ਪਰ ਦੂਜੀ ਧਿਰ (ਆਈਟੀਸੀ ਹੋਟਲ ਲਿਮਟਿਡ) ਵੱਲੋਂ ਉਨ੍ਹਾਂ ਦੀਆਂ ਹਦਾਇਤਾਂ ਦੇ ਉਲਟ ਵਾਲ ਕੱਟਣ ਕਾਰਨ ਉਨ੍ਹਾਂ ਦੇ ਸੰਭਾਵੀ ਕੰਮ ਦਾ ਨੁਕਸਾਨ ਹੋਇਆ।"
"ਅਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਜਿਸ ਕਾਰਨ ਉਨ੍ਹਾਂ ਦੀ ਪੂਰੀ ਜੀਵਨਸ਼ੈਲੀ ਬਦਲ ਗਈ ਅਤੇ ਉਨ੍ਹਾਂ ਦਾ ਇੱਕ ਵੱਡੀ ਮਾਡਲ ਬਣਨ ਦਾ ਸੁਫ਼ਨਾ ਟੁੱਟ ਗਿਆ।"
"ਉਹ ਇੱਕ ਮੈਨੇਜਮੈਂਟ ਪੇਸ਼ੇਵਰ ਵਜੋਂ ਵੀ ਕੰਮ ਕਰ ਰਹੇ ਸਨ ਅਤੇ ਚੋਖੀ ਕਮਾਈ ਕਰ ਰਹੇ ਸਨ ਅਤੇ ਵਾਲ ਕੱਟਣ ਵਿੱਚ ਆਈਟੀਸੀ ਹੋਟਲ ਲਿਮਟਿਡ ਦੀ ਅਣਗਹਿਲੀ ਕਾਰਨ ਉਨ੍ਹਾਂ ਦੀ ਦਿਮਾਗੀ ਹਾਲਤ ਵਿਗੜ ਗਈ ਅਤੇ ਉਹ ਆਪਣੀ ਨੌਕਰੀ ਉੱਪਰ ਧਿਆਨ ਨਾ ਦੇ ਸਕੇ ਅਤੇ ਆਖ਼ਰ ਉਨ੍ਹਾਂ ਦੀ ਨੌਕਰੀ ਚਲੀ ਗਈ।"
"ਇਸ ਤੋਂ ਇਲਾਵਾ ਆਈਟੀਸੀ ਹੋਟਲ ਲਿਮਟਿਡ ਉਨ੍ਹਾਂ ਦੇ ਇਲਾਜ ਵਿੱਚ ਮੈਡੀਕਲ ਅਣਗਹਿਲੀ ਦਾ ਵੀ ਮੁਲਜ਼ਮ ਹੈ। ਆਈਟੀਸੀ ਹੋਟਲ ਦੇ ਸਟਾਫ਼ ਕਾਰਨ ਉਨ੍ਹਾਂ ਦੀ ਖੋਪੜੀ ਨੂੰ ਵੀ ਨੁਕਸਾਨ ਪਹੁੰਚਿਆ ਸੀ ਅਤੇ ਅਜੇ ਵੀ ਉੱਥੇ ਅਲਰਜੀ ਅਤੇ ਖਾਰਿਸ਼ ਹੈ।"
ਕਮਿਸ਼ਨ ਨੇ ਆਪਣੇ ਹੁਕਮਾਂ ਵਿੱਚ ਆਈਟੀਸੀ ਨੂੰ ਇਹ ਹਰਜਾਨਾ ਮਹਿਲਾ ਮਾਡਲ ਨੂੰ ਹੁਕਮਾਂ ਦੀ ਕਾਪੀ ਮਿਲਣ ਤੋਂ ਅੱਠ ਹਫ਼ਤਿਆਂ ਦੇ ਅੰਦਰ ਚੁਕਾਉਣ ਨੂੰ ਕਿਹਾ ਹੈ।
ਕੀ ਸੀ ਪੂਰਾ ਘਟਨਾਕ੍ਰਮ?
ਹੁਕਮਾਂ ਮੁਤਾਬਕ ਇੱਕ ਇੰਟਰਵਿਊ ਤੋਂ ਪਹਿਲਾਂ 12 ਅਪ੍ਰੈਲ,2018 ਨੂੰ ਇਹ ਮਹਿਲਾ ਮਾਡਲ ਹੋਟਲ ਆਈਟੀਸੀ ਮੌਰਿਆ ਵਿੱਚ ਵਾਲ ਕਟਵਾਉਣ ਗਏ ਸਨ।
ਮਹਿਲਾ ਨੇ ਉਸੇ ਵਾਲ ਕੱਟਣ ਵਾਲੇ/ਵਾਲੀ ਬਾਰੇ ਪੁੱਛਿਆ ਜੋ ਹਮੇਸ਼ਾ ਉਨ੍ਹਾਂ ਦੇ ਵਾਲ ਕੱਟਦੇ ਸਨ, ਜੋ ਕਿ ਉਸ ਦਿਨ ਮੌਜੂਦ ਨਹੀਂ ਸਨ।
ਬਦਲੇ ਵਿੱਚ ਉਨ੍ਹਾਂ ਨੂੰ ਕੋਈ ਹੋਰ ਵਾਲ ਕੱਟਣ ਵਾਲਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉਨ੍ਹਾਂ ਦੀ ਮਰਜ਼ੀ ਮੁਤਾਬਕ ਹੀ ਵਾਲ ਕੱਟੇ ਜਾਣਗੇ।
ਜਦ ਕਿ ਵਾਲ ਉਨ੍ਹਾਂ ਦੀ ਹਦਾਇਤ ਮੁਤਾਬਕ ਨਹੀਂ ਕੱਟੇ ਗਏ।
ਹਾਲਾਂਕਿ ਜਦੋਂ ਉਨ੍ਹਾਂ ਨੇ ਬਾਅਦ ਵਿੱਚ ਆਪਣੇ ਵਾਲ ਦੇਖੇ ਤਾਂ ਉਹ ਹੈਰਾਨ ਰਹਿ ਗਏ। ਕਹਿਣ ਦੇ ਬਾਵਜੂਦ ਕਿ ਚੇਹਰੇ ਦੇ ਅੱਗੋਂ ਤੇ ਪਿੱਛੋਂ ਲੰਬੇ ਵਾਲ ਹੀ ਹੋਣ ਤੇ ਹੇਠਾਂ ਤੋਂ ਸਿਰਫ਼ ਚਾਰ ਇੰਚ ਹੀ ਕੱਟੇ ਜਾਣ, ਵਾਲ ਕੱਟਣ ਵਾਲੇ ਨੇ ਸਾਰੇ ਵਾਲ ਕੱਟ ਦਿੱਤੇ, ਬਸ ਸਿਰਫ਼ ਸਿਰਫ਼ ਚਾਰ ਇੰਚ ਵਾਲ ਛੱਡੇ ਜੋ ਮੋਢੇ ਤੱਕ ਆਉਂਦੇ ਸਨ
ਸਲੂਨ ਦੇ ਸਟਾਫ਼ ਨੇ ਮਾਮਲੇ ਉੱਪਰ ਮਿੱਟੀ ਪਾਉਣ ਲਈ ਉਨ੍ਹਾਂ ਨੂੰ ਇਲਾਜ ਦਾ ਵਾਅਦਾ ਕੀਤਾ ਜਿਸ ਬਾਰੇ ਸ਼ਿਕਾਇਤ ਕਰਤਾ ਦਾ ਦਾਅਵਾ ਹੈ ਕਿ 'ਠੀਕ ਨਹੀਂ ਸੀ ਅਤੇ ਉਸ ਨਾਲ ਉਨ੍ਹਾਂ ਦੇ ਵਾਲ ਖ਼ਰਾਬ ਹੋ ਗਏ'।
ਹੁਕਮਾਂ ਵਿੱਚ ਕਿਹਾ ਗਿਆ ਕਿ ਉਸ ਤੋਂ ਬਾਅਦ,"ਉਨ੍ਹਾਂ ਨੇ ਸ਼ੀਸ਼ਾ ਦੇਖਣਾ ਅਤੇ ਸਮਾਜਿਕ ਮੇਲਜੋਲ ਬੰਦ ਕਰ ਦਿੱਤਾ। ਉਹ ਇੱਕ ਸੰਚਾਰ ਪੇਸ਼ੇਵਰ ਹਨ ਅਤੇ ਉਨ੍ਹਾਂ ਨੂੰ ਬੈਠਕਾਂ ਅਤੇ ਗੱਲਬਾਤ ਵਾਲੇ ਸੈਸ਼ਨਾਂ ਵਿੱਚ ਸ਼ਾਮਲ ਹੋਣਾ ਪੈਂਦਾ ਹੈ। ਪਰ ਆਪਣੇ ਛੋਟੇ ਹੇਅਰਕਟ ਕਾਰਨ ਉਨ੍ਹਾਂ ਦਾ ਸਵੈ-ਵਿਸ਼ਵਾਸ ਖ਼ਤਮ ਹੋ ਗਿਆ।"
"ਘਟੀਆ ਹੇਅਰਕਟ ਅਤੇ ਉਸ ਤੋਂ ਬਾਅਦ ਤਸੀਹਿਆਂ ਵਾਲੇ ਇਲਾਜ ਤੋਂ ਬਾਅਦ ਹੋਏ ਮਾਨਸਿਕ ਤਣਾਅ ਕਾਰਨ ਉਨ੍ਹਾਂ ਨੂੰ ਆਮਦਨੀ ਦਾ ਵੀ ਬਹੁਤ ਨੁਕਸਾਨ ਹੋਇਆ।"
ਫਿਰ ਉਨ੍ਹਾਂ ਨੇ ਆਪਣੀ ਨੌਕਰੀ ਵੀ ਛੱਡ ਲਈ.. ਇਹ ਸਾਬਤ ਹੋ ਚੁੱਕਿਆ ਹੈ ਕਿ ਪਿਛਲੇ ਦੋ ਸਾਲਾਂ ਤੋਂ ਉਹ ਦੁੱਖ ਅਤੇ ਸਦਮੇ ਵਿੱਚੋਂ ਗੁਜ਼ਰ ਰਹੇ ਹਨ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












