ਹਰਪਿਸ˸ ਜਿਨਸੀ ਸਬੰਧਾਂ ਕਾਰਨ ਨੌਜਵਾਨਾਂ ਵਿਚ ਫੈਲਣ ਵਾਲੇ ਰੋਗ ਦੇ ਲੱਛਣ ਤੇ ਬਚਾਅ

#OralSexVirusHerpes

ਤਸਵੀਰ ਸਰੋਤ, BSIP/gettyimages

ਤਸਵੀਰ ਕੈਪਸ਼ਨ, ਨੌਜਵਾਨ ਮੁੰਡੇ ਕੁੜੀਆਂ ਵਿੱਚ ਜਿਣਸੀ ਸੰਚਾਰਿਤ ਰੋਗਾਂ ਵਿੱਚੋਂ ਜੈਨੀਟਲ ਹਰਪਿਸ ਸਭ ਤੋਂ ਆਮ ਬਿਮਾਰੀ ਹੈ
    • ਲੇਖਕ, ਡਾ. ਸ਼ੈਲਜਾ ਚੰਦੂ
    • ਰੋਲ, ਬੀਬੀਸੀ ਲਈ

ਨੌਜਵਾਨ ਮੁੰਡੇ ਕੁੜੀਆਂ ਵਿੱਚ ਜਿਨਸੀ ਸੰਚਾਰਿਤ ਰੋਗਾਂ ਵਿੱਚੋਂ ਜੈਨੀਟਲ ਹਰਪਿਸ ਸਭ ਤੋਂ ਆਮ ਬਿਮਾਰੀ ਹੈ। ਜਿਨਸੀ ਸੰਬੰਧਾਂ ਵਿੱਚ ਐਕਟਿਵ ਰਹਿਣ ਵਾਲੇ ਲੋਕਾਂ ਵਿੱਚ ਇਸ ਦਾ ਖ਼ਤਰਾ ਵਧ ਜਾਂਦਾ ਹੈ।

ਹਰਪਿਸ ਵਾਇਰਸ ਨਾਲ ਦੋ ਤਰ੍ਹਾਂ ਦੀ ਲਾਗ ਹੋ ਸਕਦੀ ਹੈ-

1) ਹਰਪਿਸ 1- ਇਸ ਨਾਲ ਮੂੰਹ ਵਿੱਚ ਛਾਲੇ ਹੋ ਸਕਦੇ ਹਨ।

2) ਹਰਪਿਸ 2-ਇਸ ਨਾਲ ਗੁਪਤ ਅੰਗ ਅਤੇ ਜਣਨ ਅੰਗਾਂ ਵਿੱਚ ਛਾਲੇ ਹੋ ਸਕਦੇ ਹਨ।

ਸਰੀਰ ਵਿੱਚ ਵਾਇਰਸ ਹੋਣ ਦੇ ਬਾਵਜੂਦ ਬਹੁਤ ਸਾਰੇ ਲੋਕਾਂ ਵਿੱਚ ਇਸ ਦੇ ਲੱਛਣ ਨਜ਼ਰ ਨਹੀਂ ਆਉਂਦੇ। ਅਜਿਹੇ ਲੋਕਾਂ ਨਾਲ ਜਿਨਸੀ ਸਬੰਧ ਬਣਾਉਣ ਦੇ ਵੇਲੇ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ।

ਪਹਿਲੀ ਵਾਰ ਹਰਪਿਸ ਲਾਗ ਹੋਣ 'ਤੇ ਇਸ ਨੂੰ ਪ੍ਰਾਇਮਰੀ ਹਰਪਿਸ ਇਨਫੈਕਸ਼ਨ ਆਖਿਆ ਜਾਂਦਾ ਹੈ।

ਕੀ ਹਨ ਇਸ ਦੇ ਲੱਛਣ?

ਅਕਸਰ ਇਸ ਦੇ ਲੱਛਣਾਂ ਵਿੱਚ ਜਨਣ ਅੰਗਾਂ ਅਤੇ ਗੁਪਤ ਅੰਗਾਂ ਵਿੱਚ ਸੋਜਿਸ਼ ਅਤੇ ਜਲਨ ਸ਼ਾਮਿਲ ਹਨ। ਅਜਿਹੇ ਲੱਛਣ ਨਜ਼ਰ ਆਉਣ ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਜਿਨਸੀ ਸੰਬੰਧਾਂ ਤੋਂ ਚਾਰ-ਸੱਤ ਦਿਨਾਂ ਦੇ ਵਿੱਚ ਜਨਣ ਅੰਗਾਂ ਉੱਪਰ ਛਾਲੇ ਵੀ ਹੋ ਸਕਦੇ ਹਨ। ਔਰਤਾਂ ਨੂੰ ਅਜਿਹੇ ਵਿਚ ਦਰਦ ਅਤੇ ਸੋਜਿਸ਼ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪਿਸ਼ਾਬ ਜਾਣ ਵੇਲੇ ਦਿੱਕਤ ਅਤੇ ਜਲਣ ਵੀ ਹੋ ਸਕਦੀ ਹੈ।

#OralSexVirusHerpes

ਤਸਵੀਰ ਸਰੋਤ, BSIP/gettyimages

ਤਸਵੀਰ ਕੈਪਸ਼ਨ, ਇਸ ਨਾਲ ਮੂੰਹ ਵਿੱਚ ਛਾਲੇ ਵੀ ਹੋ ਜਾਂਦੇ ਹਨ

ਪਹਿਲੀ ਲਾਗ ਤੋਂ ਬਾਅਦ ਹੋਣ ਵਾਲੀ ਲਾਗ ਕਾਰਨ ਵਾਇਰਸ ਸਰੀਰ ਵਿੱਚ ਕੁਝ ਸਮੇਂ ਮੌਜੂਦ ਰਹਿੰਦਾ ਹੈ।

ਜੇਕਰ ਇਸ ਦੌਰਾਨ ਸਰੀਰ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਘਟ ਜਾਵੇ ਤਾਂ ਵਾਇਰਸ ਦੁਬਾਰਾ ਸਰਗਰਮ ਹੋ ਕੇ ਇਨਫੈਕਸ਼ਨ ਕਰ ਸਕਦਾ ਹੈ। ਇਸ ਨੂੰ ਰਿਕਰੈਂਟ ਜੈਨੀਟਲ ਹਰਪਿਸ ਆਖਦੇ ਹਨ।

ਇਹ ਵੀ ਪੜ੍ਹੋ-

ਵਾਇਰਸ ਕਿਉਂ ਦੁਬਾਰਾ ਹੁੰਦਾ ਹੈ ਸਰਗਰਮ?

ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਘਟ ਜਾਣ ਤੇ ਇਹ ਵਾਇਰਸ ਦੁਬਾਰਾ ਸਰਗਰਮ ਹੋ ਜਾਂਦਾ ਹੈ।

ਸੱਟ ਦੌਰਾਨ, ਮਹਾਵਾਰੀ ਦੌਰਾਨ, ਬੁਖਾਰ ਦੌਰਾਨ ਚਿੰਤਾ ਜਾਂ ਅਲਟਰਾ ਵਾਇਲੈਟਰੋਸ਼ਨੀ ਵਿੱਚ ਜ਼ਿਆਦਾ ਸਮਾਂ ਰਹਿਣ ਨਾਲ ਵਾਇਰਸ ਦੇ ਸਰਗਰਮ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

#OralSexVirusHerpes

ਤਸਵੀਰ ਸਰੋਤ, BSIP/gettyimages

ਤਸਵੀਰ ਕੈਪਸ਼ਨ, ਸਰੀਰ ਵਿੱਚ ਵਾਇਰਸ ਹੋਣ ਦੇ ਬਾਵਜੂਦ ਬਹੁਤ ਸਾਰੇ ਲੋਕਾਂ ਵਿੱਚ ਇਸ ਦੇ ਲੱਛਣ ਨਜ਼ਰ ਨਹੀਂ ਆਉਂਦੇ

ਸਰੀਰ ਵਿੱਚ ਦਰਦ ਅਤੇ ਚਮੜੀ ਵਿੱਚ ਮਹਿਸੂਸ ਕਰਨ ਦੀ ਸ਼ਕਤੀ ਘਟ ਜਾਂਦੀ ਹੈ। ਲਾਗ ਦੇ ਇੱਕ ਤੋਂ ਦੋ ਦਿਨ ਬਾਅਦ ਛਾਲੇ ਵੀ ਚਮੜੀ ਉੱਪਰ ਹੋ ਸਕਦੇ ਹਨ।

ਇਹ ਲੱਛਣ ਪਹਿਲੀ ਵਾਰ ਲਾਗ ਹੋਣ ਤੇ ਜ਼ਿਆਦਾ ਨਜ਼ਰ ਨਹੀਂ ਆਉਂਦੇ। ਉਮਰ ਵੱਧਣ ਦੇ ਨਾਲ ਵਾਰ-ਵਾਰ ਲਾਗ ਹੋਣ ਦੀ ਸੰਭਾਵਨਾ ਵੀ ਘਟ ਜਾਂਦੀ ਹੈ।

ਕੀ ਮਾਂ ਤੋਂ ਬੱਚੇ ਨੂੰ ਇਹ ਰੋਗ ਲੱਸਕਦਾ ਹੈ?

ਇਹ ਬਿਮਾਰੀ ਜਿਨਸੀ ਲਾਗ ਵਾਲੀ ਹੈ। ਕੁਝ ਲੋਕਾਂ ਦੇ ਸਰੀਰ ਵਿੱਚ ਲੱਛਣ ਨਜ਼ਰ ਨਾ ਆਉਣ ਦੇ ਬਾਵਜੂਦ ਵਾਇਰਸ ਹੋ ਸਕਦਾ ਹੈ।

ਅਜਿਹੇ ਲੋਕ ਆਪਣੇ ਸਾਥੀ ਨੂੰ ਵੀ ਇਹ ਬਿਮਾਰੀ ਫੈਲਾਅ ਸਕਦੇ ਹਨ। ਅਧਿਐਨ ਰਾਹੀਂ ਪਤਾ ਲੱਗਿਆ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਇਸ ਲਾਗ ਦੇ ਕੇਸ ਵਧ ਰਹੇ ਹਨ।

ਨੌਜਵਾਨਾਂ ਵਿੱਚ ਇਸ ਦਾ ਵਾਧਾ ਜ਼ਿਆਦਾ ਹੋਇਆ ਹੈ ਕਿਉਂਕਿ ਉਨ੍ਹਾਂ ਵਿਚ ਓਰਲ ਸੈਕਸ ਦੀ ਦਰ ਜ਼ਿਆਦਾ ਹੈ।

ਗਰਭਵਤੀ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੱਚੇ ਦੀ ਗਰਭ ਵਿੱਚ ਮੌਤ ਹੋ ਸਕਦੀ ਹੈ, ਬੱਚੇ ਦੇ ਅੰਗ ਵਿਗੜ ਸਕਦੇ ਹਨ

ਇਸ ਬਿਮਾਰੀ ਦਾ ਮਾਂ ਤੋਂ ਬੱਚੇ ਵਿੱਚ ਫੈਲਣ ਦਾ ਖ਼ਤਰਾ ਵੀ ਰਹਿੰਦਾ ਹੈ ਅਤੇ ਕਈ ਵਾਰ ਗਰਭਪਾਤ ਵੀ ਹੋ ਸਕਦਾ ਹੈ।

ਬੱਚੇ ਦੀ ਗਰਭ ਵਿੱਚ ਮੌਤ ਹੋ ਸਕਦੀ ਹੈ, ਬੱਚੇ ਦੇ ਅੰਗ ਵਿਗੜ ਸਕਦੇ ਹਨ। ਕਈ ਵਾਰ ਬੱਚੇ ਦੀ ਚਮੜੀ ਅਤੇ ਅੱਖਾਂ ਵੀ ਇਸ ਨਾਲ ਪ੍ਰਭਾਵਿਤ ਹੋ ਸਕਦੀ ਹੈ।

ਇਸ ਬਿਮਾਰੀ ਦਾ ਕੀ ਇਲਾਜ ਹੈ?

ਇਸ ਬਿਮਾਰੀ ਦਾ ਪਤਾ ਲਗਾਉਣ ਲਈ ਛਾਲਿਆਂ ਅਤੇ ਕਈ ਵਾਰ ਖ਼ੂਨ ਦੀ ਜਾਂਚ ਕੀਤੀ ਜਾਂਦੀ ਹੈ।

ਹਰਪਿਸ ਦੀ ਸ਼੍ਰੇਣੀ ਦਾ ਪਤਾ ਕਰਨ ਲਈ ਕਈ ਵਾਰ ਐਂਟੀਬਾਡੀ ਟੈਸਟ ਵੀ ਸਹਾਇਤਾ ਕਰਦਾ ਹੈ।

ਇਸ ਬਿਮਾਰੀ ਦੀਆਂ ਦਵਾਈਆਂ ਮੌਜੂਦ ਹੈ ਪਰ ਉਸ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਲੈਣਾ ਚਾਹੀਦਾ ਹੈ।

ਕੀ ਇਸ ਬਿਮਾਰੀ ਨਾਲ ਪੀੜਤ ਲੋਕ ਜਿਸੀ ਸੰਬੰਧ ਬਣਾ ਸਕਦੇ ਹਨ?

ਜੇਕਰ ਤੁਹਾਨੂੰ ਇਹ ਬੀਮਾਰੀ ਹੈ ਤਾਂ ਤੁਹਾਨੂੰ ਆਪਣੇ ਸਾਥੀ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ।

ਇਸ ਨਾਲ ਹੋਣ ਵਾਲੇ ਖ਼ਤਰੇ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਨਿਰੋਧ ਦੇ ਇਸਤੇਮਾਲ ਨਾਲ ਇਸ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ ਪਰ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕਦਾ।

#OralSexVirusHerpes

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਬਿਮਾਰੀ ਦਾ ਪਤਾ ਲਗਾਉਣ ਲਈ ਛਾਲਿਆਂ ਅਤੇ ਕਈ ਵਾਰ ਖ਼ੂਨ ਦੀ ਜਾਂਚ ਕੀਤੀ ਜਾਂਦੀ ਹੈ

ਜ਼ਖ਼ਮ ਅਤੇ ਛਾਲਿਆਂ ਨਾਲ ਇਸ ਬਿਮਾਰੀ ਦੇ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਜੇਕਰ ਤੁਹਾਡੇ ਵਿੱਚ ਇਸ ਦੇ ਲੱਛਣ ਨਹੀਂ ਹਨ ਤਾਂ ਵੀ ਤੁਹਾਡੇ ਸਾਥੀ ਨੂੰ ਇਨਫੈਕਸ਼ਨ ਹੋ ਸਕਦਾ ਹੈ।

ਕੀ ਗਰਭਵਤੀ ਔਰਤਾਂ ਵਿੱਚ ਇਸ ਬਿਮਾਰੀ ਕਾਰਨ ਸਿਜ਼ੇਰੀਅਨ ਦੀ ਲੋੜ ਪੈਂਦੀ ਹੈ?

ਜੇਕਰ ਗਰਭ ਅਵਸਥਾ ਦੇ ਪਹਿਲੇ ਪੜਾਅ ਤੇ ਔਰਤ ਨੂੰ ਇਹ ਬਿਮਾਰੀ ਹੋਵੇ ਗਰਭਪਾਤ ਦੇ ਹਾਲਾਤ ਬਣ ਸਕਦੇ ਹਨ।

ਬੱਚੇ ਦੇ ਅੰਗਾਂ ਵਿੱਚ ਸਮੱਸਿਆ ਹੋ ਸਕਦੀ ਹੈ। ਅੱਖਾਂ ਅਤੇ ਚਮੜੀ ਵਿੱਚ ਜਲਣ ਅਤੇ ਖੁਰਕ ਵਰਗੇ ਰੋਗ ਵੀ ਹੋ ਸਕਦੇ ਹਨ।

ਬੱਚੇ ਦੇ ਸਾਧਾਰਨ ਤਰੀਕੇ ਨਾਲ ਜਨਮ ਦੌਰਾਨ ਸ਼ਹੀਦ ਤਰਲ ਪਦਾਰਥਾਂ ਕਾਰਨ ਬੱਚੇ ਨੂੰ ਵੀ ਇਨਫੈਕਸ਼ਨ ਹੋ ਸਕਦੀ ਹੈ।

ਨਵਜਾਤ ਬੱਚਿਆਂ ਵਿੱਚ ਇਹ ਬਿਮਾਰੀ ਅਕਸਰ ਮੂੰਹ ਅੱਖਾਂ ਅਤੇ ਚਮੜੀ ਤੱਕ ਹੀ ਸੀਮਤ ਹੁੰਦੀ ਹੈ।

ਸਾਧਾਰਨ ਹਾਲਾਤ ਵਿੱਚ ਇਹ ਜ਼ਿਆਦਾ ਖ਼ਤਰੇ ਦੀ ਗੱਲ ਨਹੀਂ ਹੁੰਦੀ ਪਰ ਜੇਕਰ ਬੱਚੇ ਦੇ ਹੋਰਾਂ ਅੰਗਾਂ ਤੱਕ ਵੀ ਇਹ ਬਿਮਾਰੀ ਪਹੁੰਚ ਜਾਵੇ ਤਾਂ ਇਸ ਨੂੰ ਡੀਸੀਮੀਨੇਟਿਡ ਹਰਪਿਸ ਆਖਦੇ ਹਨ।

ਗਰਭਵਤੀ ਔਰਤ

ਤਸਵੀਰ ਸਰੋਤ, Getty Images

ਇਹ ਖ਼ਤਰਨਾਕ ਹੋ ਸਕਦੀ ਹੈ ਅਤੇ ਕਈ ਵਾਰ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਵਾਇਰਸ ਦੇ ਖ਼ਿਲਾਫ਼ ਦਵਾਈ ਦੇ ਇਸਤੇਮਾਲ ਦੇ ਬਾਵਜੂਦ ਮੌਤ ਦਾ ਖ਼ਤਰਾ ਤੀਹ ਫੀਸਦ ਤੱਕ ਵਧ ਸਕਦਾ ਹੈ।

ਗਰਭ-ਅਵਸਥਾ ਪੂਰੀ ਹੋਣ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਵਿੱਚ ਇਸ ਦਾ ਖ਼ਤਰਾ ਵਧ ਜਾਂਦਾ ਹੈ। ਇਸ ਬਿਮਾਰੀ ਨਾਲ ਪੀੜਤ ਕਿਸੇ ਔਰਤ ਦੀ ਸਾਧਾਰਨ ਤਰੀਕੇ ਨਾਲ ਡਿਲੀਵਰੀ ਨਹੀਂ ਕਰਨੀ ਚਾਹੀਦੀ।

ਜੇਕਰ ਗਰਭ-ਅਵਸਥਾ ਪੂਰੀ ਹੋਣ ਦੀ ਤਰੀਕ ਤੋਂ ਛੇ ਹਫ਼ਤੇ ਪਹਿਲਾਂ ਵੀ ਇਸ ਦਾ ਪਤਾ ਲੱਗਦਾ ਹੈ ਤਾਂ ਵੀ ਅਜਿਹਾ ਨਹੀਂ ਕਰਨਾ ਚਾਹੀਦਾ। ਸਰੀਰ ਵਿੱਚ ਜੇਕਰ ਇਹ ਵਾਇਰਸ ਹੈ ਤਾਂ ਬੱਚੇ ਲਈ ਬਿਮਾਰੀ ਦਾ ਖ਼ਤਰਾ ਪੈਦਾ ਹੋ ਸਕਦਾ ਹੈ।

ਅਜਿਹੇ ਹਾਲਾਤਾਂ ਵਿੱਚ ਬੱਚੇ ਦੇ ਬਚਾਅ ਲਈ ਸਿਜ਼ੇਰੀਅਨ (ਆਪਰੇਸ਼ਨ) ਰਾਹੀਂ ਜਨਮ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਜੇਕਰ ਮਾਂ ਵਿੱਚ ਪ੍ਰਾਇਮਰੀ ਹਰਪਿਸ ਇਨਫੈਕਸ਼ਨ ਹੈ ਤਾਂ ਬੱਚੇ ਵਿੱਚ ਇਸ ਦੇ ਹੋਣ ਦੇ ਆਸਾਰ ਵਧ ਜਾਂਦੇ ਹਨ।

ਜੇਕਰ ਮਾਂ ਵਿੱਚ ਬੱਚੇ ਦੇ ਜਨਮ ਸਮੇਂ ਰਿਕਰੈਂਟ ਇਨਫੈਕਸ਼ਨ ਹੈ ਤਾਂ ਬੱਚੇ ਵਿੱਚ ਜਨਮ ਸਮੇਂ ਹਰਪਿਸ ਦਾ ਖ਼ਤਰਾ ਘਟ ਜਾਂਦਾ ਹੈ। ਮਾਂ ਦੇ ਸਰੀਰ ਵਿਚ ਮੌਜੂਦ ਐਂਟੀਬਾਡੀ ਬੱਚੇ ਦੇ ਸਰੀਰ ਵਿੱਚ ਪਹੁੰਚ ਕੇ ਬਚਾਅ ਕਰਦੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਸ ਦੇ ਖ਼ਤਰੇ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ?

ਜੇਕਰ ਤੁਹਾਡੇ ਸਾਥੀ ਨੂੰ ਇਹ ਬਿਮਾਰੀ ਨਹੀਂ ਹੈ ਅਤੇ ਤੁਹਾਡਾ ਇੱਕ ਹੀ ਸਾਥੀ ਹੈ ਤਾਂ ਇਸ ਬਿਮਾਰੀ ਦੇ ਫੈਲਣ ਦਾ ਖ਼ਤਰਾ ਨਾ ਦੇ ਬਰਾਬਰ ਹੋ ਜਾਂਦਾ ਹੈ।

ਇੱਕ ਤੋਂ ਵੱਧ ਸਾਥੀ ਹੋਣ ਨਾਲ ਇਸ ਦਾ ਖ਼ਤਰਾ ਵਧਦਾ ਹੈ।

ਨਿਰੋਧ ਦੇ ਇਸਤੇਮਾਲ ਨਾਲ ਇਸ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।

ਜਿਨਸੀ ਸੰਬੰਧਾਂ ਵੇਲੇ ਇਸ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਹਰਪਿਸ ਵਾਲੇ ਜ਼ਖ਼ਮਾਂ ਉੱਪਰ ਨਹੀਂ ਲੱਗਣਾ ਚਾਹੀਦਾ।

ਇਹ ਵਾਇਰਸ ਉਨ੍ਹਾਂ ਜ਼ਖ਼ਮਾਂ 'ਤੇ ਵੀ ਫੈਲ ਸਕਦਾ ਹੈ, ਜੋ ਹਰਪਿਸ ਨਾਲ ਸਬੰਧਿਤ ਨਹੀਂ ਹਨ। ਇਸ ਲਈ ਨਿਰੋਧ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਮੰਨਿਆ ਜਾਂਦਾ।

ਜਨਣ ਅਤੇ ਗੁਪਤ ਅੰਗਾਂ ਨਾਲ ਸੰਬੰਧਿਤ ਇਹ ਬਿਮਾਰੀ ਸਿਹਤ, ਜਿਨਸੀ ਸੰਬੰਧ ਅਤੇ ਰਿਸ਼ਤਿਆਂ ਨੂੰ ਸੁਭਾਵਿਕ ਤੌਰ ਤੇ ਪ੍ਰਭਾਵਿਤ ਕਰਦੀ ਹੈ।

ਇਸ ਲਈ ਇਸ ਬਿਮਾਰੀ ਦੇ ਇਲਾਜ ਦੌਰਾਨ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਸਹੀ ਅਤੇ ਜ਼ਰੂਰੀ ਹੈ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)