ਪਾਕਿਸਤਾਨ ਤੋਂ ਵਿਆਹ ਕੇ ਆਈਆਂ ਕੁੜੀਆਂ ਨੂੰ ਭਾਰਤ ਵਿੱਚ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ

ਤਸਵੀਰ ਸਰੋਤ, SARITA
- ਲੇਖਕ, ਦੇਵਿਨਾ ਗੁਪਤਾ
- ਰੋਲ, ਬੀਬੀਸੀ ਪੱਤਰਕਾਰ
'ਹਿੰਦੂ ਪਾਕਿਸਤਾਨੀ ਵਹੁਟੀਆਂ ਲਈ ਰੇਗਿਤਸਤਾਨ 'ਚ ਖਿੱਚੀ ਗਈ ਲਕੀਰ'
ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਤਤਕਾਲੀ ਰਾਜਪੂਤ ਸੂਬੇ ਉਮਰਕੋਟ ਵਿੱਚ ਆਪਣਾ ਘਰ ਛੱਡਣ ਵੇਲੇ 20 ਸਾਲਾ ਸਰਿਤਾ ਕੁਮਾਰੀ ਸਿੰਧੂ ਨਦੀ ਵਿੱਚ ਇੱਕ ਸਿੱਕਾ ਸੁੱਟਣ ਲਈ ਰੁਕੀ, ਉਸ ਨੇ ਨਦੀ ਕੋਲੋਂ ਭਾਰਤ ਵਿੱਚ ਜਾਣ ਦੀ ਆਗਿਆ ਮੰਗੀ।
ਉਸ ਨੇ ਇੱਕ ਇੱਛਾ ਮੰਗੀ ਕਿ ਜਿਸ ਵਿਆਹਿਕ ਆਨੰਦ ਦੀ ਯਾਤਰਾ ਲਈ ਇੱਕ ਦੇਸ਼ ਵੱਲ ਨਿਕਲੀ ਹੈ, ਜਿਸ ਨੂੰ ਆਪਣਾ ਘਰ ਕਹਿ ਸਕੇ।
ਰਾਜਸਥਾਨ ਦੇ ਘਨੇਰਾਓ ਵਿੱਚ ਕੁਮਾਰੀ ਨੇ ਸਰਹੱਦ ਪਾਰ ਕੀਤੀ ਸੀ ਅਤੇ ਸਾਲ 1984 ਠਾਕੁਰ ਹਿੰਮਤ ਸਿੰਘ ਨਾਲ ਵਿਆਹੀ ਗਈ ਸੀ।
ਇਹ ਵੀ ਪੜ੍ਹੋ-
ਸਰਿਤਾ ਕੁਮਾਰੀ ਨੇ ਦੱਸਿਆ, "ਇਹ ਇੱਕ ਰਿਵਾਜ਼ ਹੈ ਮੇਰੇ ਪਿਤਾ ਨੇ ਮੈਨੂੰ ਸਿਖਾਇਆ ਸੀ ਅਤੇ ਪ੍ਰੇਮ ਸਹਿਤ ਇਸ ਨੂੰ ਯਾਦ ਕਰਦੀ ਹਾਂ। ਰਾਜਪੂਤ ਕੁੜੀਆਂ ਆਪਣੀ ਗੋਤ ਵਿੱਚ ਵਿਆਹ ਨਹੀਂ ਕਰ ਸਕਦੀਆਂ।"
"ਪਾਕਿਸਤਾਨ ਵਿੱਚ ਅਸੀਂ ਸੋਧਾ ਰਾਜਪੂਤ ਹੀ ਹਾਂ, ਇਹ ਹਮੇਸ਼ਾ ਦਿਮਾਗ਼ ਵਿੱਚ ਰਹਿੰਦਾ ਸੀ ਕਿ ਮੈਨੂੰ ਭਾਰਤ ਵਿੱਚ ਇੱਕ ਲਾੜਾ ਲੱਭਣਾ ਹੋਵੇਗਾ।"

ਤਸਵੀਰ ਸਰੋਤ, Sarita
"ਮੈਂ ਕੇਵਲ 19 ਸਾਲਾ ਦੀ ਸੀ, ਜਦੋਂ ਮੈਂ ਇੱਕ ਵਿਆਹ ਲਈ ਭਾਰਤ ਆਈ ਸੀ ਅਤੇ ਉਦੋਂ ਹੀ ਮੇਰੀ ਹੋਣ ਵਾਲੀ ਸੱਸ ਨੇ ਮੈਨੂੰ ਵੇਖਿਆ ਅਤੇ ਕੁੰਡਲੀ ਮਿਲਵਾਈ। ਮੈਂ ਆਪਣੇ ਪਤੀ ਨੂੰ ਸਿਰਫ਼ ਵਿਆਹ ਤੋਂ ਬਾਅਦ ਦੇਖਿਆ।"
ਸਰਿਤਾ ਨੂੰ ਹਿੰਦੀ ਸਿੱਖਣ ਤੋਂ ਲੈ ਕੇ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਸੀ।
ਬੇਸ਼ੱਕ, ਰੇਗਿਸਤਾਨ ਵਿੱਚ ਖਿੱਚੀ ਗਈ ਇੱਕ ਲਕੀਰ ਹੈ ਜੋ ਰਾਜਸਥਾਨ ਅਤੇ ਸਿੰਧ ਨੂੰ ਜੋੜਦੀ ਹੈ ਪਰ ਸ਼ੁਰੂਆਤ ਵਿੱਚ ਇਸ ਵਿੱਚ ਢਲਣਾ ਮੁਸ਼ਕਿਲ ਸੀ।
ਰਾਜਸਥਾਨੀ ਵਿੱਚ 'ਬੀਂਦਨੀ ਕੁਝ ਨਾ ਆਵੇ' ਕਹਿੰਦੇ ਰਹਿੰਦੇ ਸਨ ਮਤਲਬ ਉਸ ਨੂੰ ਕੁਝ ਨਹੀਂ ਆਉਂਦਾ।
ਉਨ੍ਹਾਂ ਨੇ ਕਿਹਾ, "ਮੈਨੂੰ ਅਖ਼ਬਾਰ ਪੜ੍ਹਨੀ ਨਹੀਂ ਆਉਂਦੀ ਸੀ, ਬੋਰਡ ਨਹੀਂ ਪੜ੍ਹ ਸਕਦੀ ਸੀ ਅਤੇ ਮੈਨੂੰ ਇੱਥੇ ਨੁਕਸਾਨ ਹੋਇਆ।"
"ਮੈਨੂੰ ਕੁਝ ਸਾਲ ਲੱਗੇ ਅਤੇ ਜਦੋਂ ਮੇਰੇ ਬੇਟੇ ਦਾ ਜਨਮ ਹੋਇਆ ਤਾਂ ਮੈਂ ਉਸ ਨਾਲ ਹਿੰਦੀ ਸਿੱਖੀ। ਮੈਂ ਰਾਜਸਥਾਨੀ ਸਿੱਖੀ ਅਤੇ ਫਿਰ ਸੰਸਕ੍ਰਿਤ ਸਿੱਖੀ ਤਾਂ ਜੋ ਸ਼ਾਸਤਰਾਂ ਦਾ ਅਧਿਐਨ ਕੀਤਾ ਜਾ ਸਕੇ।"
ਉਹ ਸ਼ੁਰੂਆਤੀ ਸਾਲਾ ਨੂੰ ਯਾਦ ਕਰਦੀ ਹੈ ਜਦੋਂ ਭਾਰਤ ਵਿੱਚ ਉਸ ਨੂੰ ਆਪਣੇ ਹੀ ਭਾਈਚਾਰੇ ਵਿੱਚ ਪੱਖਪਾਤ ਦਾ ਸਾਹਮਣਾ ਕਰਨਾ ਪਿਆ ਸੀ।
ਨਾ ਕੇਵਲ ਭਾਸ਼ਾ ਬਲਕਿ ਉਸ ਦੇ ਘਰ ਦਾ ਖਾਣਾ ਵੀ ਉਸ ਤੋਂ ਵੱਖਰਾ ਸੀ, ਜਿਸ ਨੂੰ ਉਸ ਨੂੰ ਭਾਰਤ ਵਿੱਚ ਅਪਨਾਉਣਾ ਪਿਆ।
ਸਰਿਤਾ ਨੂੰ ਪੰਜ ਸਾਲਾਂ ਵਿੱਚ ਭਾਰਤੀ ਨਾਗਰਿਕਤਾ ਮਿਲ ਗਈ ਅਤੇ ਹੁਣ ਉਹ ਆਪਣੇ ਰੀਤੀ-ਰਿਵਾਜ਼ਾਂ 'ਤੇ ਇੱਕ ਕਿਤਾਬ ਲਿਖ ਰਹੀ ਹੈ, ਜਿਸ ਨਾਲ ਹਿੰਦੂ ਵਹੁਟੀਆਂ ਲਈ ਪਰਿਵਾਰਕ ਜੀਵਨ ਨੂੰ ਆਸਾਨ ਬਣਾਉਣ ਵਿੱਚ ਮਦਦ ਮਿਲੇਗੀ।

ਤਸਵੀਰ ਸਰੋਤ, Sarita
ਉਸ ਦੇ ਪਤੀ 2017 ਤੋਂ ਘਨੇਰਾਓ ਦੇ 18ਵੇਂ ਠਾਕੁਰ ਸਾਬ੍ਹ ਹਨ। ਪਰਿਵਾਰ ਹੁਣ ਇਲਾਕ ਵਿੱਚ ਇੱਕ ਹੋਟਲ ਅਤੇ ਲੌਂਜ ਚਲਾਉਂਦਾ ਹਨ।
ਉਸ ਨੂੰ ਇੱਕ ਅਫਸੋਸ ਹੈ ਕਿ ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋਇਆ ਤਾਂ ਉਹ ਆਪਣੇ ਪਰਿਵਾਰ ਨੂੰ ਮਿਲਣ ਨਹੀਂ ਜਾ ਸਕੀ।
ਉਹ ਕਹਿੰਦੀ ਹੈ, "90ਵਿਆਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਾਲੇ ਹਾਲਾਤ ਹਨ ਅਤੇ ਮੈਂ 3-4 ਸਾਲ ਤੱਕ ਪਾਕਿਸਤਾਨ ਨਹੀਂ ਜਾ ਸਕੀ। ਜਦੋਂ ਮੇਰੇ ਪਿਤਾ ਦਾ ਦੇਹਾਂਤ ਹੋਇਆ ਤਾਂ ਮੈਂ ਪਾਕਿਸਤਾਨ ਨਹੀਂ ਜਾ ਸਕੀ।"
"ਜਦੋਂ ਮੇਰੇ ਬੱਚੇ ਪੈਦਾ ਹੋਏ ਤਾਂ ਉਥੋਂ ਕੋਈ ਨਹੀਂ ਆਇਆ ਅਤੇ ਮੈਂ ਕਿਸੇ ਔਖੇ-ਸੌਖੇ ਵੇਲੇ ਆਪਣੇ ਪਰਿਵਾਰ ਕੋਲ ਮੌਜੂਦ ਨਹੀਂ ਰਹਿ ਸਕਦੀ ।"
ਸਰਿਤਾ ਕੁਮਾਰੀ ਸੋਧਾ ਦੀ ਮਾਂ ਅਤੇ ਭਰਾ ਅਜੇ ਵੀ ਉਮਰਕੋਟ ਵਿੱਚ ਰਹਿੰਦੇ ਹਨ।
ਉਨ੍ਹਾਂ ਦੇ ਪੁਰਖਿਆਂ ਨੇ ਮੁਗ਼ਲ ਸਮਰਾਟ ਹੁਮਾਊਂ ਨੂੰ ਪਨਾਹ ਦਿੱਤੀ, ਜਿਸ ਦੇ ਪੁੱਤਰ ਅਕਬਰ ਦਾ ਜਨਮ ਉੱਥੇ ਹੋਇਆ ਸੀ ਅਤੇ ਅੱਜ ਸ਼ਹਿਰ ਇੱਕ ਗੌਰਵਸ਼ਾਲੀ ਅਤੀਤ ਦੇ ਖੰਡਰਾਂ ਨਾਲ ਭਰਿਆ ਹੈ।
ਪਿਆਰ, ਇੰਤਜ਼ਾਰ ਅਤੇ ਫੈਜ਼ ਦੀ ਸ਼ਾਇਰੀ
ਨਹੀਂ ਨਿਗਾਹ ਮੈਂ ਮੰਜ਼ਿਲ, ਤੋ ਜੁਸਤੂ ਹੀ ਸਹੀ
ਨਹੀਂ ਵਿਸਾਲ ਮਅੱਸਰ ਤੋ ਆਰਜ਼ੂ ਹੀ ਸਹੀ
ਫੈਜ਼ ਅਹਿਮਦ ਫੈਜ਼ ਦੀਆਂ ਇਹ ਪੰਕਤੀਆਂ ਆਪਣੇ ਪ੍ਰੇਮੀ ਦੀ ਲਾਲਸਾ ਦਾ ਵਰਣਨ ਕਰਦੀਆਂ ਹਨ, ਜੇ ਤੁਸੀਂ ਆਪਣੇ ਪ੍ਰੇਮੀ ਨੂੰ ਨਹੀਂ ਮਿਲ ਸਕਦੇ ਹੋ ਤਾਂ ਘੱਟੋ-ਘੱਟ ਮਿਲਣ ਦਾ ਆਸ ਤਾਂ ਹੈ ਓਹੀ ਕਾਫੀ ਹੈ।

ਤਸਵੀਰ ਸਰੋਤ, Shazman Mansoor
ਅਜਿਹਾ ਹੀ 42 ਸਾਲਾ ਸ਼ਾਜ਼ਮਾਨ ਮਨਸੂਰ ਨੇ ਕਰਾਚੀ ਹਵਾਈ ਅੱਡੇ 'ਤੇ ਬੈਠੇ ਮਹਿਸੂਸ ਕੀਤਾ, ਜਦੋਂ 2008 ਵਿੱਚ ਉਨ੍ਹਾਂ ਦੀ ਭਾਰਤ ਦੀ ਉਡਾਣ ਰੱਦ ਕਰ ਦਿੱਤੀ ਗਈ ਸੀ।
ਉਹ ਆਪਣੇ ਸਪੈਸ਼ਲ ਵੀਜ਼ਾ 'ਤੇ ਆਪਣੇ ਜੱਦੀ ਘਰ ਜਾ ਰਹੀ ਸੀ, ਜਿਸ ਲਈ ਉਨ੍ਹਾਂ ਨੂੰ ਭਾਰਤ ਆਉਣਾ ਸੀ। ਉਨ੍ਹਾਂ ਦੇ ਪਤੀ ਭਾਰਤੀ ਸਨ, ਉਨ੍ਹਾਂ ਦਾ ਇੰਤਜ਼ਾਰ ਮੁੰਬਈ ਏਅਰਪੋਰਟ 'ਤੇ ਕਰ ਰਹੇ ਸਨ।
ਮਨਸੂਰ ਅਲੀ ਨੇ ਦੱਸਿਆ, "ਇਹ ਬੇਹੱਦ ਦੁਖਦਾਈ ਸੀ ਕਿਉਂਕਿ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਸੀ ਅਤੇ ਅਖ਼ੀਰ ਮੌਕੇ ਸਿੱਧੀਆਂ ਉਡਾਣਾਂ ਨੂੰ ਰੋਕਿਆ ਗਿਆ ਸੀ।"
"ਜੇਕਰ ਸ਼ਾਜ਼ਮਾਨ ਵਾਪਿਸ ਨਹੀਂ ਆਉਂਦੀ ਤਾਂ ਉਸ ਦਾ ਵੀਜ਼ਾ ਖ਼ਤਮ ਹੋ ਜਾਂਦਾ। ਚਾਰ ਦਿਨਾਂ ਤੱਕ ਅਸੀਂ ਪਰੇਸ਼ਾਨ ਰਹੇ ਅਤੇ ਅਖ਼ੀਰ ਉਸ ਨੂੰ ਵਾਪਸ ਲੈ ਕੇ ਆਉਣ ਲਈ ਸ਼੍ਰੀਲੰਕਾ ਰਾਹੀਂ ਮੈਂ ਇੱਕ ਫਲਾਈਟ ਬੁੱਕ ਕੀਤੀ।"
ਸ਼ਾਜ਼ਮਾਨ ਵੀ ਉਨ੍ਹਾਂ ਸੈਂਕੜੇ ਕੁੜੀਆਂ ਵਿੱਚੋਂ ਹੈ , ਜੋ ਵਿਆਹ ਤੋਂ ਭਾਰਤ ਵਿੱਚ ਵਸਣ ਲਈ ਆਈਆਂ ਹਨ।
ਉਨ੍ਹਾਂ ਦਾ ਵਿਆਹ ਮਨਸੂਰ ਨਾਲ ਸਾਲ 2005 ਵਿੱਚ ਹੋਇਆ ਅਤੇ ਭਾਰਤ ਆ ਗਈ।
ਉਨ੍ਹਾਂ ਨੇ ਮੈਨੂੰ ਦੱਸਿਆ, "ਬੰਗਲੌਰ ਮੇਰੇ ਬਾਬਾ ਦਾ ਸ਼ਹਿਰ ਹੈ। ਉਹ ਬੱਚੇ ਸਨ ਜਦੋਂ ਉਨ੍ਹਾਂ ਦਾ ਪਰਿਵਾਰ ਵੰਡ ਵੇਲੇ ਪਾਕਿਸਤਾਨ ਚੱਲਾ ਗਿਆ ਸੀ।"
"ਪਰ ਬੰਗਲੌਰ ਵਿੱਚ ਵੱਡੇ ਹੋਣ ਦੀਆਂ ਮਿੱਠੀਆਂ ਯਾਦਾਂ ਉਨ੍ਹਾਂ ਦੇ ਨਾਲ ਸਨ।"

ਤਸਵੀਰ ਸਰੋਤ, Shazman mansoor
ਪਰ ਇੱਥੇ ਰਹਿਣ ਦਾ ਮਤਲਬ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਸਿਆਸੀ ਸਮੀਕਰਨਾਂ ਦੀ ਅਸਲੀਅਤ ਦਾ ਸਾਹਮਣਾ ਕਰਨਾ, ਜੋ ਨਿਰੰਤਰ ਤੌਰ 'ਤੇ ਸੀਮਾ ਪਾਰ ਯਾਤਰਾ ਨੂੰ ਪ੍ਰਭਾਵਿਤ ਕਰਦਾ ਹੈ।
ਭਾਰਤੀ ਨਾਗਰਿਕਾਂ ਨਾਲ ਵਿਆਹ ਕਰ ਕੇ ਪਾਕਿਸਤਾਨੀ ਲਾੜੀਆਂ ਸ਼ੌਰਟ ਟਰਮ ਵੀਜ਼ਾ 'ਤੇ ਭਾਰਤ ਆਉਂਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਰੁਕਣ ਲਈ ਪੁਲਿਸ ਠਾਣੇ ਵਿੱਚ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ।
ਕੁਝ ਹਫ਼ਤਿਆਂ ਤੱਕ ਪੁਲਿਸ ਦੀ ਸਖ਼ਤ ਜਾਂਚ ਹੁੰਦੀ ਹੈ। ਫਿਰ ਉਸ ਤੋਂ ਬਾਅਦ ਲੌਂਗ ਟਰਮ ਵੀਜ਼ਾ ਲਈ ਅਪਲਾਈ ਕਰ ਸਕਦੀਆਂ ਅਤੇ ਉਸ ਤੋਂ ਬਾਅਦ ਨਾਗਰਿਕਤਾ ਲਈ।
ਡੇਕਨ ਹੈਰਾਲਡ ਅਖ਼ਬਾਰ ਦੀ ਰਿਪੋਰਟ ਦੇ ਅੰਕੜਿਆਂ ਮੁਤਾਬਕ ਸਾਲ 2011 ਤੋਂ ਮਾਰਚ 2020 ਵਿਚਾਲੇ 4085 ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ-
ਇਸੇ ਵਿਚਾਲੇ 15 ਹਜ਼ਾਰ ਬੰਗਲਾਦੇਸ਼ੀਆਂ ਨੂੰ ਭਾਰਤੀ ਨਾਗਰਿਕਤਾ ਮਿਲੀ ਹੈ। ਇਸ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਧਰਮ ਅਤੇ ਲਿੰਗ ਵਿਸ਼ੇਸ਼ ਡਾਟਾ ਉਪਲਬਧ ਨਹੀਂ ਕਰਵਾਇਆ ਜਾਂਦਾ।
ਸ਼ਾਜ਼ਮਾਨ ਨੂੰ ਸਾਲ 2018 ਵਿੱਚ ਭਾਰਤੀ ਨਾਗਰਿਕਤਾ ਮਿਲੀ, ਇਹ ਆਖ਼ਰੀ ਵਾਰ ਸੀ ਜਦੋਂ ਉਹ ਆਪਣੇ ਘਰ ਗਈ ਸੀ।
ਹੁਣ ਉਹ ਭਾਰਤੀ ਹੈ ਅਤੇ ਮੌਜੂਦਾ ਸਿਆਸੀ ਮਾਹੌਲ ਵਿੱਚ ਉਹ ਕਈ ਲੋਕਾਂ ਦੇ ਸਾਹਮਣੇ ਪਾਕਿਸਤਾਨੀ ਸਬੰਧ ਨੂੰ ਉਜਾਗਰ ਵੀ ਨਹੀਂ ਕਰਦੀ।

ਤਸਵੀਰ ਸਰੋਤ, Mir Irfan
ਉਨ੍ਹਾਂ ਨੇ ਕਿਹਾ, "ਮੇਰਾ ਇੱਕ ਨਿਯਮ ਹੈ, ਜੇਕਰ ਮੈਂ ਕਿਸੇ ਵਿਅਕਤੀ ਨੂੰ ਪਹਿਲੀ ਵਾਰ ਮਿਲ ਰਹੀ ਹਾਂ ਤਾਂ ਉਨ੍ਹਾਂ ਨੇ ਇਹ ਨਹੀਂ ਦੱਸਦੀ ਹਾਂ ਕਿ ਮੈਂ ਪਾਕਿਸਤਾਨ ਤੋਂ ਹਾਂ।"
"ਅਜਿਹਾ ਇਸ ਲਈ ਹੈ ਕਿ ਕਿਉਂਕਿ ਲੋਕ ਸੱਟ ਪਹੁੰਚਾਉਣ ਵਾਲੀਆਂ ਚੀਜ਼ਾਂ ਨੂੰ ਧੁੰਧਲਾ ਕਰ ਸਕਦੇ ਹਨ। ਇੱਕ ਵਾਰ ਮੈਂ ਆਪਣੀ ਬੇਟੀ ਦੇ ਨਾਲ ਇੱਕ ਪਾਰਕ ਵਿੱਚ ਗਈ ਸੀ ਅਤੇ ਮੈਂ ਆਪਣਾ ਦੁਪੱਟਾ ਵੱਖਰੇ ਢੰਗ ਨਾਲ ਲਿਆ ਹੋਇਆ ਸੀ।"
"ਤਾਂ ਇੱਕ ਔਰਤ ਮੇਰੇ ਕੋਲ ਆਈ ਤੇ ਪੁੱਛਣ ਲੱਗੀ ਮੈਂ ਕਿਥੋਂ ਹਾਂ? ਮੈਂ ਉਸ ਨੂੰ ਕਿਹਾ ਕਿ ਮੈਂ ਪਾਕਿਸਤਾਨ ਤੋਂ ਹਾਂ ਉਸ ਨੇ ਕਿਹਾ, 'ਪਾਕਿਸਤਾਨੀ ਅੱਤਵਾਦੀ' ਹਨ।"
"ਮੈਂ ਹੈਰਾਨ ਹੋ ਗਈ। ਦੇਖੋ, ਕੋਈ ਪਾਕਿਸਤਾਨ ਨਹੀਂ ਗਿਆ ਪਰ ਆਮ ਧਾਰਨਾ ਹੈ ਕਿ ਪਾਕਿਸਤਾਨ ਦੇ ਲੋਕ ਅੱਤਵਾਦੀ ਹਨ। ਇਸ ਲਈ ਮੈਂ ਨਹੀਂ ਚਾਹੁੰਦੀ ਹੈ ਮੇਰੇ ਪਰਿਵਾਰ ਇਸ ਤਰ੍ਹਾਂ ਸੱਟ ਪਹੁੰਚੇ।"
ਉਨ੍ਹਾਂ ਦੇ ਪਤੀ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨ 'ਤੇ ਗੁੱਸੇ ਨੂੰ ਹਾਸੇ ਵਿੱਚ ਪਾ ਦਿੰਦੇ ਹਨ।
ਮਨਸੂਰ ਕਹਿੰਦੇ ਹਨ, "ਮੈਂ ਅਕਸਰ ਚੁੱਪ ਰਹਿਣ ਦੀ ਕੋਸ਼ਿਸ਼ ਕਰਦਾ ਹਾਂ ਅਤੇ 20 ਤੱਕ ਗਿਣਦਾ ਹਾਂ ਕਿਉਂਕਿ ਮੈਂ ਗੁੱਸੇ ਵਾਲਾ ਹਾਂ ਜਦੋਂ ਮੈਂ ਝੂਠੇ ਦਿਖਾਵੇ ਵਾਲੇ ਲੋਕਾਂ ਨਾਲ ਮਿਲਦਾ ਹਾਂ ਤਾਂ ਮੈਨੂੰ ਲਗਦਾ ਹੈ ਕਿ ਮੈਨੂੰ ਪਾਕਿਸਤਾਨੀ ਕੁੜੀ ਨਾਲ ਵਿਆਹ ਨਹੀਂ ਕਰਨਾ ਚਾਹੀਦਾ ਸੀ।"
“ਅਸੀਂ ਆਪਣੀ ਭਾਰਤ-ਪਾਕਿਸਤਾਨ ਦੀਆਂ ਜੜ੍ਹਾਂ ਨਾਲ ਜੁੜਨ ਲਈ ਕੈਨੇਡੀਅਨ ਬਣਨਾ ਚਾਹੁੰਦੇ ਹਾਂ”
ਇਹ ਦੁਬਈ ਦੀ ਗੱਲ ਹੈ, ਜਦੋਂ ਮੀਰ ਇਰਫਾਨ ਹੁਸੈਨ ਲਜਾਫੀ 'ਹਾਸ਼ਮੀ ਸੂਰਮਾ' ਦੀ ਭਾਲ ਕਰ ਰਹੇ ਸਨ, ਮੇਰੇ ਦੋਸਤ ਲਈ ਇੱਕ ਕੋਹਲ ਲਾਈਨਰ ਲੈਣਾ ਸੀ,ਜੋ ਸਿਰਫ਼ ਪਾਕਿਸਤਾਨੀ ਸਟੋਰ ਤੋਂ ਮਿਲਦਾ ਹੈ।
ਭਾਰਤੀ ਨੂੰ ਕੀ ਪਤਾ ਸੀ ਕਿ ਉਸ ਨੂੰ ਆਪਣੀ ਹੋਣ ਵਾਲੀ ਪਤਨੀ ਇੱਕ ਸਟੋਰ ਵਿੱਚ ਮਿਲਣ ਵਾਲੀ ਸੀ।

ਤਸਵੀਰ ਸਰੋਤ, Mir irfan
ਜ਼ੋਇਆ ਫਾਤਿਮਾ ਰਿਜ਼ਵੀ ਨੂੰ ਮੀਰ ਨਾਲ ਪਿਆਰ ਹੋ ਗਿਆ, ਮੀਰ ਦੇ ਨੈਨ ਨਖ਼ਸ਼ ਤਿੱਖੇ ਸਨ। ਉਨ੍ਹਾਂ ਨੇ ਸਾਲ 2012 ਵਿੱਚ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ।
ਉਨ੍ਹਾਂ ਨੇ ਕਿਹਾ, "ਮੈਂ ਕਹਾਣੀਆਂ ਸੁਣੀਆਂ ਸਨ ਕਿਵੇਂ ਪਾਕਿਸਤਾਨ ਤੋਂ ਵਿਆਹ ਕੇ ਲਿਆਂਦੀਆਂ ਕੁੜੀਆਂ ਨੂੰ ਭਾਰਤ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਦਸਤਾਵੇਜ਼ਾਂ ਅਤੇ ਦੂਜੇ ਦੇਸ਼ਾਂ ਦੀਆਂ ਯਾਤਰਾਵਾਂ ਕਰਨ ਲਈ ਸਰਕਾਰੀ ਮਨਜ਼ੂਰੀ ਲਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।"
"ਇਸ ਲਈ ਮੈਂ ਡਰੀ ਹੋਈ ਸੀ ਅਤੇ ਮੈਂ ਉਸ ਨੂੰ ਦੱਸਿਆ ਕਿ ਮੈਂ ਅਜਿਹੀ ਦੇਸ਼ ਵਿੱਚ ਵਸਣਾ ਚਾਹੁੰਦੀ ਹਾਂ ਜਿੱਥੇ ਇਹ ਸਭ ਨਾ ਹੋਵੇ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪਰ ਫਿਰ ਵੀ ਉਨ੍ਹਾਂ ਲੋਕਾਂ ਦੇ ਪੱਖਪਾਤ ਦਾ ਸਾਹਮਣਾ ਕਰਨਾ ਪਿਆ ਦੋਵਾਂ ਦੇਸ਼ਾਂ ਵਿੱਚ ਦੁਸ਼ਮਣੀ ਤੋਂ ਦੁਖੀ ਸਨ।
ਮੀਰ ਕਹਿੰਦੇ ਨੇ ਕਿਹਾ, "ਮੇਰੇ ਕੁਝ ਰਿਸ਼ਤੇਦਾਰਾਂ ਨੇ ਵਿਆਹ ਵਿੱਚ ਦੂਜੇ ਪਾਸੇ ਵਾਲਿਆਂ ਨਾਲ ਤਸਵੀਰਾਂ ਨਹੀਂ ਖਿਚਵਾਈਆਂ।"
ਉਨ੍ਹਾਂ ਨੇ ਕਿਹਾ, “ਇਤਿਹਾਸਕ ਜਟਿਲਤਾ ਅਤੇ ਸਿਆਸਤ ਕਰ ਕੇ ਹਮੇਸ਼ਾ ਵਿਚਾਰਾਂ ਵਿੱਚ ਭਿੰਨਤਾ ਰਹਿੰਦੀ, ਜਿਵੇਂ ਕ੍ਰਿਕਟ ਮੈਚ ਹੀ ਹੋਵੇ, ਜ਼ੋਇਆ ਪਾਕਿਸਤਾਨ ਦਾ ਸਮਰਥਨ ਕਰਦੀ ਹੈ, ਮੈਂ ਭਾਰਤ ਦਾ।”
ਉਹ ਕੈਨੇਡਾ ਚਲੇ ਗਏ ਹਨ। ਮੀਰ ਮੁਤਾਬਕ ਇਹੀ ਇੱਕ ਰਸਤਾ ਸੀ ਜਿਸ ਨਾਲ ਉਹ ਆਪਣੀਆਂ ਦੋਵਾਂ ਧੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖ ਸਕਦੇ ਸਨ।
ਉਹ ਕਹਿੰਦੇ ਹਨ, "ਵੀਜ਼ਾ ਪਾਬੰਦੀਆਂ ਕਾਰਨ ਅਸੀਂ ਇਕੱਠੇ ਭਾਰਤ ਜਾਂ ਪਾਕਿਸਤਾਨ ਨਹੀਂ ਜਾ ਸਕੇ ਪਰ ਮੈਂ ਇੱਕ ਪਰਿਵਾਰ ਵਜੋਂ ਆਪਣੀਆਂ ਧੀਆਂ ਦੇ ਨਾਲ ਭਾਰਤ ਅਤੇ ਪਾਕਿਸਤਾਨ ਜਾਣਾ ਚਾਹੁੰਦਾ ਹਾਂ ਤੇ ਆਸ ਹੀ ਛੇਤੀ ਹੀ ਜਾਵਾਂਗਾ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












