ਕੋਵਿਡ-19: ਪੰਜਾਬ ’ਚ ਦਾਖਿਲ ਹੋਣ ਲਈ ਨੈਗੇਟਿਵ ਆਰਟੀਪੀਸੀਆਰ ਰਿਪੋਰਟ ਤੇ ਵੈਕਸੀਨ ਦੀਆਂ ਦੋਵੇਂ ਡੋਜ਼ ਜ਼ਰੂਰੀ, ਕੀ ਹਨ ਜ਼ਮੀਨੀ ਹਾਲਾਤ

ਮੁੱਖ ਮੰਤਰੀ ਨੇ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨਾਲ ਮੁਲਾਕਾਤ ਕਰਕੇ ਸੂਬੇ ਵਿੱਚ 55 ਲੱਖ ਡੋਜ਼ ਦੀ ਮੰਗ ਕੀਤੀ।

ਤਸਵੀਰ ਸਰੋਤ, GURPREET CHAWLA /BBC

    • ਲੇਖਕ, ਅਰਸ਼ਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿੱਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ ਪੂਰੇ ਤਰੀਕੇ ਨਾਲ ਵੈਕਸੀਨੇਟਿਡ ਲੋਕ ਜਾਂ ਨੈਗੇਟਿਵ ਆਰਟੀਪੀਸੀਆਰ ਰਿਪੋਰਟ ਨਾਲ ਹੀ ਪੰਜਾਬ ਵਿੱਚ ਦਾਖਿਲਾ ਮਿਲੇਗਾ।

ਕੈਪਟਨ ਅਮਰਿੰਦਰ ਨੇ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਤੋਂ ਆਉਂਦੇ ਲੋਕਾਂ ਲਈ ਖ਼ਾਸ ਧਿਆਨ ਦੇਣ ਲਈ ਕਿਹਾ ਹੈ।

ਪੰਜਾਬ ਵਿੱਚ ਬੀਤੇ ਕੁਝ ਦਿਨਾਂ ਤੋਂ ਕੋਰੋਨਾਵਾਇਰਸ ਦੇ ਮਾਮਲੇ ਵਧੇ ਹਨ। ਖਾਸਤੌਰ 'ਤੇ ਸਕੂਲ ਖੁੱਲ੍ਹਣ ਨਾਲ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮਾਮਲਿਆਂ ਵਿੱਚ ਵਾਧਾ ਵੇਖਿਆ ਗਿਆ ਹੈ। ਕਰੀਬ 41 ਬੱਚੇ ਤੇ ਇੱਕ ਟੀਚਰ ਕੋਵਿਡ ਪੌਜ਼ਿਟਿਵ ਮਿਲੇ ਹਨ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਕੈਪਟਨ ਅਮਰਿੰਦਰ ਵੱਲੋਂ ਜਾਰੀ ਆਡਰ ਮੁੱਖ ਬਿੰਦੂਆਂ ਇਹ ਹਨ:

  • ਪੰਜਾਬ ਵਿੱਚ ਦਾਖਲੇ ਲਈ ਨੈਗੇਟਿਵ ਆਰਟੀਪੀਸੀਆਰ ਰਿਪੋਰਟ ਜਾਂ ਵੈਕਸੀਨ ਦੇ ਦੋਵੇਂ ਟੀਕੇ ਲੱਗੇ ਹੋਣ ਜ਼ਰੂਰੀ
  • ਸਕੂਲ ਵਿੱਚ ਇੱਕ ਬੈਂਚ ਉੱਤੇ ਇੱਕ ਹੀ ਬੱਚਾ ਬੈਠੇਗਾ।
  • ਸਕੂਲਾਂ ਵਿੱਚ ਰੋਜ਼ਾਨਾਂ 10 ਹਜ਼ਾਰ ਟੈਸਟ ਕੀਤੇ ਜਾਣਗੇ।
  • ਸੂਬਾ ਪੱਧਰ ਉੱਤੇ 60 ਹਜ਼ਾਰ ਟੈਸਟ ਰੋਜ਼ਾਨਾ ਕਰਨ ਦੇ ਹੁਕਮ

ਇਹ ਵੀ ਪੜ੍ਹੋ-

ਪੰਜਾਬ ਵਿੱਚ ਦੂਜੀ ਡੋਜ਼ ਲਈ ਜੱਦੋਜਹਿਦ

“ਮੈਂ ਤਾਂ 15 ਦਿਨ ਗੇੜੇ ਮਾਰ ਕੇ ਵੈਕਸੀਨ ਦੀ ਦੂਜੀ ਡੋਜ਼ ਲਵਾ ਲਈ ਹੈ ਪਰ ਮੇਰੀ ਪਤਨੀ ਦੇ ਵੈਕਸੀਨ ਲੱਗਣੀ ਹਾਲੇ ਬਾਕੀ ਹੈ।”

ਬਠਿੰਡਾ ਦੇ ਲਹਿਰਾ ਮੁਹੱਬਤ ਵਾਸੀ ਜਰਨੈਲ ਸਿੰਘ ਸਿੱਧੂ ਕੋਰੋਨਾਵਾਇਰਸ ਵਿਰੁੱਧ ਵੈਕਸੀਨ ਲੱਭ ਰਹੇ ਹਨ। ਉਹ ਆਖਦੇ ਹਨ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਵੈਕਸੀਨ ਕੈਂਪ ਲੱਗ ਰਿਹਾ ਹੈ ਤਾਂ ਉੱਥੇ ਪਹੁੰਚ ਕੇ ਟੀਕਾ ਲਗਵਾਉਣ ਦਾ ਇੰਤਜ਼ਾਰ ਕਰਦੇ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ 26 ਲੱਖ ਅਜਿਹੇ ਲੋਕ ਹਨ ਜਿਨ੍ਹਾਂ ਦੀ ਕੋਰੋਨਾਵਾਇਰਸ ਖ਼ਿਲਾਫ਼ ਵੈਕਸੀਨ ਦੀ ਦੂਸਰੀ ਡੋਜ਼ ਦਾ ਸਮਾਂ ਹੋ ਗਿਆ ਹੈ ਪਰ ਵੈਕਸੀਨ ਨਾ ਹੋਣ ਕਾਰਨ ਉਨ੍ਹਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਜਰਨੈਲ ਸਿੰਘ ਸਿੱਧੂ ਵਾਂਗ ਕਈ ਲੋਕ ਟੀਕਾਕਰਨ ਕੇਂਦਰਾਂ ਦੇ ਵਾਰ- ਵਾਰ ਚੱਕਰ ਲੱਗਣ ਕਾਰਨ ਪਰੇਸ਼ਾਨ ਹੋ ਰਹੇ ਹਨ।

ਸੂਬੇ ਵਿੱਚ ਤਾਜ਼ਾ ਅੰਕੜਿਆਂ ਮੁਤਾਬਕ 25 ਲੱਖ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਦੋਨੋਂ ਡੋਜ਼ ਲੱਗ ਚੁੱਕੀਆਂ ਹਨ।

ਭਾਰਤ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਪੈਮਾਨੇ ਅਨੁਸਾਰ ਪੰਜਾਬ ਵਿੱਚ 18 ਸਾਲ ਤੋਂ ਵੱਧ ਉਮਰ ਦੇ ਲਗਪਗ 2.4 ਕਰੋੜ ਨਾਗਰਿਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਅ ਲਈ ਟੀਕੇ ਲੱਗਣੇ ਹਨ।

'ਦੂਜੇ ਸੂਬਿਆਂ ਮੁਕਾਬਲੇ ਘੱਟ ਵੈਕਸੀਨ ਸਪਲਾਈ'

ਪੰਜਾਬ ਵਿੱਚ ਵੈਕਸਿਨ ਦੀ ਕਮੀ ਦਾ ਮੁੱਦਾ ਕੇਂਦਰ ਸਰਕਾਰ ਕੋਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਚੁੱਕਿਆ ਹੈ। 11 ਅਗਸਤ ਨੂੰ ਮੁੱਖ ਮੰਤਰੀ ਨੇ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨਾਲ ਮੁਲਾਕਾਤ ਕਰਕੇ ਸੂਬੇ ਵਿੱਚ 55 ਲੱਖ ਡੋਜ਼ ਦੀ ਮੰਗ ਕੀਤੀ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਕੇਂਦਰੀ ਸਿਹਤ ਮੰਤਰੀ ਨੇ ਪੰਜਾਬ ਦੇ ਵੈਕਸੀਨ ਕੋਟੇ ਵਿੱਚ 25 ਫ਼ੀਸਦ ਵਾਧਾ ਕਰਨ ਦੇ ਆਦੇਸ਼ ਵੀ ਦਿੱਤੇ ਹਨ ਅਤੇ ਕਿਹਾ ਹੈ ਕਿ ਅਗਲੇ ਮਹੀਨੇ ਤੱਕ ਵੈਕਸੀਨ ਦੀ ਪੂਰਤੀ ਕਰ ਦਿੱਤੀ ਜਾਵੇਗੀ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਮੁੱਖ ਮੰਤਰੀ ਨੇ ਮੁਲਾਕਾਤ ਦੌਰਾਨ ਆਖਿਆ ਕਿ ਅਗਸਤ ਲਈ ਪੰਜਾਬ ਨੂੰ ਲਗਪਗ 20.5 ਲੱਖ ਵੈਕਸੀਨ ਮਿਲੇ ਹਨ ਜਦਕਿ 26 ਲੱਖ ਲੋਕ ਆਪਣੀ ਦੂਸਰੀ ਡੋਜ਼ ਦਾ ਇੰਤਜ਼ਾਰ ਕਰ ਰਹੇ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਨੂੰ ਸਿਰਫ 1,00,73,821 ਵੈਕਸੀਨ ਹੀ ਮਿਲਿਆਂ ਜਦੋਂਕਿ ਹਰਿਆਣਾ ਨੂੰ 1,27,94,804, ਦਿੱਲੀ ਨੂੰ 1,06,79,728, ਜੰਮੂ ਅਤੇ ਕਸ਼ਮੀਰ ਨੂੰ 66,90,063, ਹਿਮਾਚਲ ਪ੍ਰਦੇਸ਼ ਨੂੰ 55,51,177 ਅਤੇ ਰਾਜਸਥਾਨ ਨੂੰ 3,49,54,868 ਵੈਕਸੀਨ ਹਾਸਿਲ ਹੋਈਆਂ। ਇਹ ਅੰਕੜੇ 7 ਅਗਸਤ,2021 ਤੱਕ ਦੇ ਹਨ।

ਪੰਜਾਬ ਵਿੱਚ ਟੀਕਾਕਰਨ ਦੀ ਦਰ ਦੇ ਅੰਕੜਿਆਂ ਮੁਤਾਬਕ 18-44 ਸਾਲ ਦੇ ਨਾਗਰਿਕਾਂ ਦਾ ਟੀਕਾਕਰਨ ਸਭ ਤੋਂ ਵੱਧ ਪ੍ਰਭਾਵਿਤ ਰਿਹਾ ਹੈ। ਜੁਲਾਈ ਦੇ ਅੰਤ ਵਿੱਚ ਟੀਕਾਕਰਨ ਵਿੱਚ ਤੇਜ਼ੀ ਆਈ ਪਰ ਅਗਸਤ ਦੇ ਪਹਿਲੇ ਹਫ਼ਤੇ ਇਸ ਵਿੱਚ ਕਮੀ ਦੇਖਣ ਨੂੰ ਮਿਲੀ। ਇਸੇ ਸਮੇਂ ਸੂਬੇ ਵਿੱਚ ਟੀਕਾਕਰਨ ਪ੍ਰਭਾਵਿਤ ਹੋਇਆ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਜੇਕਰ ਪੰਜਾਬ ਨੂੰ ਲੋੜ ਜਿੰਨੇ ਵੈਕਸੀਨ ਮਿਲ ਜਾਂਦੇ ਹਨ ਤਾਂ ਇੱਕ ਦਿਨ ਵਿੱਚ ਪੰਜ ਤੋਂ ਸੱਤ ਲੱਖ ਵੈਕਸੀਨ ਲਗਾਏ ਜਾ ਸਕਦੇ ਹਨ।

ਪੰਜਾਬ ਵਿੱਚ ਤਕਰੀਬਨ 1.4 ਕਰੋੜ ਲੋਕਾਂ ਦੇ ਟੀਕੇ ਲੱਗਣੇ ਬਾਕੀ ਹਨ।

'ਪਾਜ਼ਿਟਿਵਿਟੀ ਰੇਟ' ਅਤੇ 'ਆਰ ਨੰਬਰ' ਵਿੱਚ ਵੀ ਵਾਧਾ

ਜਿੱਥੇ ਪੰਜਾਬ ਵਿੱਚ ਵੈਕਸੀਨ ਦੀ ਕਮੀ ਹੈ ਉਥੇ ਹੀ 'ਆਰ ਨੰਬਰ' ਅਤੇ 'ਪਾਜ਼ਿਟਿਵਿਟੀ ਰੇਟ' ਵਧ ਰਿਹਾ ਹੈ।

'ਆਰ ਨੰਬਰ' ਜਾਂ ਰੀਪ੍ਰੋਡਕਸ਼ਨ ਨੰਬਰ ਨਾਲ ਮਾਹਿਰ ਇਹ ਤੈਅ ਕਰਦੇ ਹਨ ਕਿ ਇੱਕ ਸੰਕ੍ਰਮਿਤ ਵਿਅਕਤੀ ਤੋਂ ਬਿਮਾਰੀ ਕਿੰਨੇ ਹੋਰ ਵਿਅਕਤੀਆਂ ਤੱਕ ਫੈਲ ਸਕਦੀ ਹੈ।

ਜੇਕਰ ਕਿਸੇ ਬਿਮਾਰੀ ਦਾ ਆਰ ਨੰਬਰ ਇੱਕ ਤੋਂ ਵੱਧ ਹੈ ਤਾਂ ਇਸ ਦਾ ਮਤਲਬ ਹੈ ਕਿ ਮਰੀਜ਼ਾਂ ਦੀ ਸੰਖਿਆ ਵਧਦੀ ਰਹੇਗੀ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ 10 ਅਗਸਤ ਨੂੰ ਪੰਜ ਅਜਿਹੇ ਸੂਬਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਰ ਨੰਬਰ ਜਿੱਥੇ 1.0 ਤੋਂ ਵੱਧ ਹੈ। ਪੰਜਾਬ, ਹਿਮਾਚਲ ਪ੍ਰਦੇਸ਼ ਦਾ ਆਰ ਨੰਬਰ 1.3,ਦੇਸ਼ ਵਿੱਚ ਸਭ ਤੋਂ ਵੱਧ ਹੈ।ਬਾਕੀ ਸੂਬਿਆਂ ਵਿੱਚ ਗੁਜਰਾਤ,ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ।

ਇਸ ਸਾਲ ਦੇ ਅੰਕੜਿਆਂ ਮੁਤਾਬਿਕ ਪੰਜਾਬ ਦਾ ਆਰ ਨੰਬਰ ਦੂਸਰੀ ਲਹਿਰ ਦੇ ਸਿਖਰ ਦੌਰਾਨ ਵਧਿਆ ਸੀ ਅਤੇ ਉਸ ਤੋਂ ਬਾਅਦ ਜੂਨ ਵਿੱਚ ਇਹ ਘਟ ਰਿਹਾ ਸੀ ਪਰ ਅਗਸਤ ਵਿੱਚ ਇੱਕ ਵਾਰ ਫੇਰ ਵਾਧਾ ਦੇਖਿਆ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਕੋਵਿਡ ਬੁਲੇਟਿਨ ਮੁਤਾਬਕ 11 ਅਗਸਤ ਨੂੰ ਸੂਬੇ ਵਿੱਚ 107 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ ਪਾਜ਼ੀਟੀਵਿਟੀ ਰੇਟ 0.24 ਫ਼ੀਸਦ ਹੈ। ਅਗਸਤ ਮਹੀਨੇ ਦੇ ਅੰਕੜਿਆਂ ਵਿੱਚ ਨਵੇਂ ਮਰੀਜ਼ ਅਤੇ ਪਾਜ਼ੀਟੀਵਿਟੀ ਰੇਟ ਦਾ ਇਹ ਅੰਕੜਾ ਸਭ ਤੋਂ ਵੱਧ ਹੈ।

ਕੁੱਲ ਕੀਤੇ ਗਏ ਟੈਸਟ ਵਿੱਚੋਂ ਜਿੰਨੇ ਮਰੀਜ਼ ਸੰਕਰਮਿਤ ਪਾਏ ਜਾਂਦੇ ਹਨ ਉਹ ਪਾਜ਼ੀਟੀਵਿਟੀ ਰੇਟ ਫੀਸਦ ਨਿਰਧਾਰਿਤ ਕਰਦੇ ਹਨ।

ਮਈ ਦੌਰਾਨ ਦੂਜੀ ਲਹਿਰ ਵਿੱਚ ਪੰਜਾਬ ਦਾ ਟੈਸਟ ਪਾਜ਼ੀਟੀਵਿਟੀ ਰੇਟ ਅੰਕੜਾ 10 ਫ਼ੀਸਦ ਤੋਂ ਵੀ ਵਧ ਗਿਆ ਸੀ। ਮੁਹਾਲੀ, ਬਠਿੰਡਾ, ਫ਼ਾਜ਼ਿਲਕਾ, ਮਾਨਸਾ ਅਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਪਾਜ਼ੀਟੀਵਿਟੀ ਰੇਟ 15 ਫ਼ੀਸਦ ਤੋਂ ਵੀ ਜ਼ਿਆਦਾ ਹੋ ਗਿਆ ਸੀ।

ਜੂਨ ਅਤੇ ਜੁਲਾਈ ਵਿੱਚ ਨਵੇਂ ਮਰੀਜ਼ਾਂ ਦੀ ਗਿਣਤੀ ਘਟਣ ਤੋਂ ਬਾਅਦ ਪਾਜ਼ੀਟੀਵਿਟੀ ਰੇਟ 0-4 ਫੀਸਦ ਦੇ ਦਰਮਿਆਨ ਰਿਹਾ।

12 ਅਗਸਤ ਤੱਕ ਮੌਜੂਦ ਅੰਕੜਿਆਂ ਮੁਤਾਬਿਕ ਪੰਜਾਬ ਦਾ ਪਾਜ਼ੀਟੀਵਿਟੀ ਰੇਟ 0.5 ਤੋਂ ਘੱਟ ਹੈ। 11 ਅਗਸਤ ਤੋਂ ਬਿਨਾਂ ਰੋਜ਼ਾਨਾ ਨਵੇਂ ਮਰੀਜ਼ਾਂ ਦੀ ਗਿਣਤੀ ਵੀ 100 ਤੋਂ ਘੱਟ ਰਹੀ ਹੈ ਪਰ ਵਧ ਰਿਹਾ ਆਰ ਨੰਬਰ ਸੂਬੇ ਦੀ ਪਾਜ਼ੀਟੀਵਿਟੀ ਰੇਟ ਅਤੇ ਨਵੇਂ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਕਰ ਸਕਦਾ ਹੈ।

ਮਈ ਦੌਰਾਨ ਦੂਜੀ ਲਹਿਰ ਵਿੱਚ ਪੰਜਾਬ ਦਾ ਟੈਸਟ ਪਾਜ਼ੀਟੀਵਿਟੀ ਰੇਟ ਅੰਕੜਾ 10 ਫ਼ੀਸਦ ਤੋਂ ਵੀ ਵਧ ਗਿਆ ਸੀ।

ਪੰਜਾਬ ਸਰਕਾਰ ਦੇ ਸਿਹਤ ਨਾਲ ਸਬੰਧਿਤ ਮਾਮਲਿਆਂ ਬਾਰੇ ਸਲਾਹਕਾਰ ਡਾ ਕੇ ਕੇ ਤਲਵਾਰ ਅਨੁਸਾਰ ਵਧ ਰਿਹਾ ਆਰ ਨੰਬਰ ਅਤੇ ਪਾਜ਼ੀਟੀਵਿਟੀ ਰੇਟ ਪੰਜਾਬ ਸਰਕਾਰ ਦੇ ਧਿਆਨ ਵਿੱਚ ਹੈ।

ਉਨ੍ਹਾਂ ਨੇ ਕਿਹਾ,"ਪਿਛਲੇ ਕੁਝ ਸਮੇਂ ਤੋਂ ਆਰ ਨੰਬਰ ਅਤੇ ਪਾਜ਼ੀਟੀਵਿਟੀ ਰੇਟ ਵਿੱਚ ਵਾਧਾ ਹੋ ਰਿਹਾ ਹੈ। ਵੱਧ ਤੋਂ ਵੱਧ ਟੈਸਟ ਅਤੇ ਟੀਕਾਕਰਨ ਨਾਲ ਇਸ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰੀ ਸਿਹਤ ਮੰਤਰੀ ਨੂੰ ਹੋਰ ਵੈਕਸੀਨ ਭੇਜਣ ਦੀ ਅਪੀਲ ਕੀਤੀ ਹੈ।"

'ਮੈਂ ਤਾਂ ਉਡੀਕ ਹੀ ਕਰ ਰਿਹਾ ਹਾਂ'

ਪੰਜਾਬ ਸਰਕਾਰ ਕੋਲ ਵੈਕਸੀਨ ਦੀ ਦੂਸਰੀ ਖ਼ੁਰਾਕ ਦੀ ਕਮੀ ਹੈ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਹੁਣ ਤੱਕ ਕੁੱਲ ਇੱਕ ਕਰੋੜ ਤੋਂ ਵੱਧ ਟੀਕੇ ਲਗਾ ਦਿੱਤੇ ਹਨ।

ਡਾ ਕੇ ਕੇ ਤਲਵਾਰ ਨੇ ਦੱਸਿਆ," 81 ਲੱਖ ਤੋਂ ਵੱਧ ਲੋਕਾਂ ਦੇ ਪਹਿਲੀ ਡੋਜ਼ ਲੱਗ ਚੁੱਕੀ ਹੈ ਅਤੇ 23 ਲੱਖ ਤੋਂ ਵੱਧ ਲੋਕਾਂ ਦੇ ਦੂਸਰੀ ਡੋਜ਼ ਲੱਗ ਚੁੱਕੀ ਹੈ। ਪੰਜਾਬ ਦੀ ਟੀਕਾਕਰਨ ਲਈ ਯੋਗ ਆਬਾਦੀ ਦਾ ਕੁੱਲ 7.8 ਫ਼ੀਸਦ ਦੋਵੇਂ ਖ਼ੁਰਾਕਾਂ ਲੈ ਚੁੱਕਿਆ ਹੈ।"

ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਵੀ ਬੀਬੀਸੀ ਨੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।

ਗੁਰਦਾਸਪੁਰ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਨੂੰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਅਰਵਿੰਦ ਮਨਚੰਦਾ ਨੇ ਦੱਸਿਆ ਕਿ ਵੈਕਸੀਨ ਦੀ ਉਪਲੱਬਧਤਾ ਅਨੁਸਾਰ ਹੀ ਟੀਕਾਕਰਨ ਸੈਂਟਰ ਸਥਾਪਿਤ ਕੀਤੇ ਜਾਂਦੇ ਹਨ। ਵੈਕਸੀਨ ਦੀ ਕਮੀ ਸਮੇਂ ਉਨ੍ਹਾਂ ਦੀ ਪਹਿਲ ਦੂਸਰੀ ਡੋਜ਼ ਲਗਾਉਣ ਵਾਲੇ ਲੋਕਾਂ ਵੱਲ ਰਹਿੰਦੀ ਹੈ।

ਵੈਕਸੀਨ ਦੀ ਕਮੀ ਕਰਕੇ ਲੋਕਾਂ ਨੂੰ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

ਪੰਜਾਬ ਸਰਕਾਰ ਨੇ ਹੁਣ ਤੱਕ ਕੁੱਲ ਇੱਕ ਕਰੋੜ ਤੋਂ ਵੱਧ ਟੀਕੇ ਲਗਾ ਦਿੱਤੇ ਹਨ।

ਤਸਵੀਰ ਸਰੋਤ, Getty Images

ਪਿੰਡ ਬਲਪੁਰੀਆ ਦੇ ਰਹਿਣ ਵਾਲੇ ਅਰਮਾਨਦੀਪ ਦਾ ਕਹਿਣਾ ਸੀ," ਪਿੰਡ ਵਿੱਚ ਤਾਂ ਟੀਕਾਕਰਨ ਲਗਾਤਰ ਹਰ ਦਿਨ ਨਹੀਂ ਹੋ ਰਿਹਾ। ਆਪਣੀ ਪਹਿਲੀ ਡੋਜ਼ ਕੋਵੈਕਸੀਨ ਦੀ ਇਸੇ ਬਟਾਲਾ ਸੈਂਟਰ ਤੋਂ ਲਵਾਈ ਸੀ ਅਤੇ ਜਦ ਦੂਸਰੀ ਡੋਜ਼ ਲਈ ਪਹੁੰਚਿਆ ਹਾਂ । ਇਥੇ ਕੋਵੈਕਸੀਨ ਨਹੀਂ ਹੈ ਅਤੇ ਕਦੋਂ ਉਪਲਬਧ ਹੋਵੇਗੀ ਇਸ ਬਾਰੇ ਵੀ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲ ਰਹੀ।"

ਗੁਰਦਾਸਪੁਰ ਵਿੱਚ ਤਕਰੀਬਨ 11 ਲੱਖ ਲੋਕਾਂ ਨੂੰ 22 ਲੱਖ ਡੋਜ਼ ਦੀ ਜ਼ਰੂਰਤ ਹੈ ਪਰ ਤਕਰੀਬਨ 7 ਲੱਖ ਡੋਜ਼ ਹੀ ਲਗਾਈ ਗਈ ਹੈ।

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਬਠਿੰਡਾ ਵਿੱਚ ਤਕਰੀਬਨ 3.5 ਲੱਖ ਲੋਕਾਂ ਨੂੰ ਟੀਕੇ ਲਗਾਏ ਗਏ ਹਨ। ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਅਨੁਸਾਰ ਜਿਵੇਂ ਜਿਵੇਂ ਵੈਕਸੀਨ ਮੁਹੱਈਆ ਹੁੰਦੀ ਹੈ ਉਸੇ ਮੁਤਾਬਕ ਵੈਸੇ ਲਗਾ ਦਿੱਤੀ ਜਾਂਦੀ ਹੈ।

ਲੋਕ ਵੈਕਸੀਨ ਲਵਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਹਨ ਅਤੇ ਜਿਵੇਂ ਹੀ ਕਿਸੇ ਹਸਪਤਾਲ ਜਾਂ ਕੈਂਪ ਵਿੱਚ ਵੈਕਸੀਨ ਪਹੁੰਚਣ ਦੀ ਸੂਚਨਾ ਮਿਲਦੀ ਹੈ ਤਾਂ ਲੋਕ ਉੱਥੇ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ।

ਪੰਜਾਬ ਵਿੱਚ ਲਗਪਗ 1.4 ਕਰੋੜ ਲੋਕਾਂ ਦੇ ਟੀਕੇ ਲੱਗਣੇ ਬਾਕੀ ਹਨ।

ਤਸਵੀਰ ਸਰੋਤ, GURPREET CHAWLA/BBC

ਪਿੰਡ ਸੰਗਤਪੁਰਾ ਦੇ ਵਸਨੀਕ ਵਿੰਕੀ ਕੁਮਾਰ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਪ੍ਰਾਈਵੇਟ ਹਸਪਤਾਲਾਂ 'ਚ ਟੀਕਾਕਰਨ ਹੋ ਜਾਂਦਾ ਸੀ ਪਰ ਹੁਣ ਬੰਦ ਹੈ ਜਿਸ ਕਾਰਨ ਮੁਸ਼ਕਿਲ ਪੇਸ਼ ਆ ਰਹੀ ਹੈ।

"ਮੈਂ 6 ਮਹੀਨੇ ਪਹਿਲਾਂ ਕੋਰੋਨਾਵਾਇਰਸ ਤੋਂ ਪੀੜਤ ਹੋ ਗਿਆ ਸੀ ਪਰ ਮੈਂ ਹਸਪਤਾਲ ਰਹਿ ਕੇ ਸਿਹਤਯਾਬ ਹੋ ਗਿਆ ਸੀ।”

ਹੁਣ ਵੈਕਸੀਨ ਲਵਾਉਣ ਦੀ ਇੱਛਾ ਹੈ ਪਰ ਹਸਪਤਾਲਾਂ 'ਚ ਵੈਕਸੀਨ ਲਵਾਉਣ ਵਾਲਿਆਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਕਈ ਸ਼ਿਫਾਰਸ਼ੀ ਲੋਕ ਵਾਰੀ ਤੋੜਣ ਦੀ ਤਾਕ ਵਿੱਚ ਰਹਿੰਦੇ ਹਨ ਪਰ ਇਸ ਗੱਲ 'ਤੇ ਕਈ ਵਾਰ ਮਾੜਾ-ਮੋਟਾ ਬੋਲ ਬੁਲਾਰਾ ਵੀ ਹੋ ਜਾਂਦਾ ਹੈ। ਮੈਂ ਤਾਂ ਉਡੀਕ ਹੀ ਕਰ ਰਿਹਾ ਹਾਂ।"

ਫ਼ਰੀਦਕੋਟ ਦੇ ਸਿਵਲ ਸਰਜਨ ਡਾ ਸੰਜੇ ਕਪੂਰ ਅਨੁਸਾਰ ਜ਼ਿਲ੍ਹੇ ਵਿੱਚ ਹੁਣ ਤੱਕ ਤਕਰੀਬਨ 2.15 ਲੱਖ ਵੈਕਸੀਨ ਦਿੱਤੇ ਜਾ ਚੁੱਕੇ ਹਨ।

ਜਿੱਥੇ ਪੰਜਾਬ ਵਿੱਚ ਵੈਕਸੀਨ ਦੀ ਕਮੀ ਹੈ ਉਥੇ ਹੀ 'ਆਰ ਨੰਬਰ' ਅਤੇ 'ਪਾਜ਼ਿਟਿਵਿਟੀ ਰੇਟ' ਵਧ ਰਿਹਾ ਹੈ।

ਤਸਵੀਰ ਸਰੋਤ, Getty Images

ਇਸੇ ਤਰ੍ਹਾਂ ਮਾਨਸਾ ਵਿਖੇ ਵੈਕਸੀਨ ਇੰਚਾਰਜ ਡਾ ਸੰਜੀਵ ਓਬਰਾਏ ਅਨੁਸਾਰ 11 ਅਗਸਤ ਤੱਕ ਜ਼ਿਲ੍ਹੇ ਵਿੱਚ ਤਕਰੀਬਨ 1.62 ਲੱਖ ਲੋਕਾਂ ਨੂੰ ਵੈਕਸੀਨ ਦਿੱਤੇ ਜਾ ਚੁੱਕੇ ਹਨ।

ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਦਿੱਤੀ ਜਾਣ ਵਾਲੀ ਵੈਕਸੀਨ ਵਿਚੋਂ 20 ਫ਼ੀਸਦ ਪਹਿਲੀ ਡੋਜ਼ ਵਾਲੇ ਹਨ ਅਤੇ 80 ਫ਼ੀਸਦ ਦੂਸਰੀ ਡੋਜ਼ ਹੈ।

ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਅਨੁਸਾਰ ਜਲੰਧਰ ਵਿੱਚ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਦੇ ਵੈਕਸੀਨ ਲੱਗ ਚੁੱਕੀ ਹੈ। ਜ਼ਿਲ੍ਹੇ ਵਿਚ ਕੁੱਲ 14 ਲੱਖ ਤੋਂ ਵੱਧ ਬਾਲਗ ਆਬਾਦੀ ਹੈ ਜੋ ਟੀਕਾਕਰਨ ਲਈ ਯੋਗ ਹੈ।

ਜ਼ਿਲ੍ਹਾ ਟੀਕਾਕਰਨ ਅਫਸਰ ਡਾ ਰਾਕੇਸ਼ ਚੋਪੜਾ ਅਨੁਸਾਰ ਪਿਛਲੇ ਹਫ਼ਤੇ ਵਿੱਚ 1.20 ਲੱਖ ਤੋਂ ਵੱਧ ਲੋਕਾਂ ਦਾ ਟੀਕਾਕਰਣ ਹੋਇਆ ਹੈ।

ਇਹ ਵੀ ਪੜ੍ਹੋ:-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)