11 ਪਾਕਿਸਤਾਨੀ ਹਿੰਦੂਆਂ ਦੀ ਮੌਤ ਬਣੀ ਰਹੱਸ, ਸੁਸਾਈਡ ਨੋਟ ਉਰਦੂ ਦੀ ਥਾਂ ਹਿੰਦੀ ਵਿੱਚ ਕਿਉਂ, ਜਾਂਚ ਜਾਰੀ

ਜੋਧਪੁਰ

ਤਸਵੀਰ ਸਰੋਤ, NARAYAN BARETH/BBC

ਤਸਵੀਰ ਕੈਪਸ਼ਨ, ਰਾਜਸਥਾਨ ਦੇ ਜੋਧਪੁਰ ਵਿੱਚ ਇੱਕੋ ਹਿੰਦੂ ਪਰਿਵਾਰ ਦੇ 11 ਪਾਕਿਸਤਾਨੀ ਐਤਵਾਰ ਨੂੰ ਖ਼ੇਤ ਵਿੱਚ ਮ੍ਰਿਤਕ ਮਿਲੇ ਸਨ।
    • ਲੇਖਕ, ਨਾਰਾਇਣ ਬਾਰੇਠ
    • ਰੋਲ, ਬੀਬੀਸੀ ਲਈ

ਰਾਜਸਥਾਨ ਵਿੱਚ ਜੋਧਪੁਰ ਪੁਲਿਸ ਇੱਕੋ ਪਰਿਵਾਰ ਦੇ ਉਨ੍ਹਾਂ 11 ਪਾਕਿਸਤਾਨੀ ਹਿੰਦੂਆਂ ਦੀ ਮੌਤ ਦੀ ਗੁੱਥੀ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਐਤਵਾਰ ਨੂੰ ਖ਼ੇਤ ਵਿੱਚ ਮ੍ਰਿਤਕ ਮਿਲੇ ਸਨ।

ਮੌਕੇ ਦੇ ਹਾਲਾਤ ਤੋਂ ਪੁਲਿਸ ਨੂੰ ਲੱਗ ਰਿਹਾ ਹੈ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ।

ਘਟਨਾ ਦੇ ਸ਼ਿਕਾਰ ਆਦੀਵਾਸੀ ਭੀਲ ਭਾਈਚਾਰੇ ਦੇ ਸਨ। ਉਹ ਪੰਜ ਸਾਲ ਪਹਿਲਾਂ ਹੀ ਸ਼ਰਨ ਦੀ ਮੰਗ ਕਰਦਿਆਂ ਭਾਰਤ ਆਏ ਸਨ।

ਇਨ੍ਹਾਂ ਪਾਕਿਸਤਾਨੀ ਹਿੰਦੂਆਂ ਦੇ ਸੰਗਠਨ ਨੇ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਘਟਨਾ ਦੇ ਲਈ ਵਿਰੋਧੀ ਧਿਰ ਭਾਜਪਾ ਨੇ ਸੂਬਾ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ।

ਜੋਧਪੁਰ ਵਿੱਚ ਸੋਮਵਾਰ 10 ਅਗਸਤ ਨੂੰ ਪੋਸਟਮਾਰਟਮ ਤੋਂ ਬਾਅਦ ਇੱਕੋ ਵੇਲੇ 11 ਲੋਕਾਂ ਦੀ ਅਰਥੀ ਉੱਠੀ ਤਾਂ ਮਾਹੌਲ ਗਮ ਵਾਲਾ ਹੋ ਗਿਆ। ਉੱਥੇ ਵੱਡੀ ਗਿਣਤੀ ਵਿੱਚ ਪਾਕਿਸਤਾਨ ਤੋਂ ਆਏ ਹਿੰਦੂ ਮੌਜੂਦ ਸਨ।

ਹਾਦਸੇ ਦੇ ਸ਼ਿਕਾਰ 75 ਸਾਲ ਦੇ ਬੁੱਧਾਰਾਮ ਭੀਲ ਪਰਿਵਾਰ ਦੇ ਨਾਲ ਜੋਧਪੁਰ ਦੇ ਦੇਚੂ ਥਾਣਾ ਇਲਾਕੇ ਵਿੱਚ ਇੱਕ ਖ਼ੇਤ ਕਿਰਾਏ ਉੱਤੇ ਲੈ ਕੇ ਖ਼ੇਤੀ ਕਰਦੇ ਸਨ।

ਹੁਣ ਇਸ ਪਰਿਵਾਰ ਵਿੱਚ ਇੱਕ ਮੈਂਬਰ ਕੇਵਲ ਰਾਮ ਜਿਉਂਦੇ ਬਚੇ ਹਨ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਉਹ ਘਟਨਾ ਵੇਲੇ ਖ਼ੇਤ ਵਿੱਚ ਬਣੇ ਘਰ ਤੋਂ ਦੂਰ ਸੁੱਤੇ ਪਏ ਸਨ।

ਇਹ ਵੀ ਪੜ੍ਹੋ:

ਕੇਵਲ ਰਾਮ ਮੁਤਾਬਕ ਉਹ ਘਰ ਵਿੱਚ ਰੋਜ਼ਾਨਾ ਦਾ ਕੰਮ ਖ਼ਤਮ ਕਰਕੇ ਸੋ ਗਏ ਅਤੇ ਉਹ ਖ਼ੇਤ ਦੀ ਜਾਨਵਰਾਂ ਤੋਂ ਰੱਖਿਆ ਕਰਨ ਲਈ ਦੂਰ ਚਲੇ ਗਏ। ਅਗਲੇ ਦਿਨ ਉਸ ਨੂੰ ਘਰ ਪਹੁੰਚਣ ਤੋਂ ਬਾਅਦ ਹੀ ਘਟਨਾ ਦਾ ਪਤਾ ਲੱਗਿਆ।

ਪੁਲਿਸ ਨੂੰ ਮੌਕੇ ਤੋਂ ਕੀਟਨਾਸ਼ਕ, ਟੀਕੇ ਵਾਲੀਆਂ ਸਰਿੰਜਾਂ, ਟੀਕੇ ਲਗਾਉਣ ਲਈ ਕੰਮ ਆਉਣ ਵਾਲੀ ਰੂੰ ਮਿਲੀ ਹੈ। ਪੁਲਿਸ ਨੂੰ ਲਗਦਾ ਹੈ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ ਕਿਉਂਕਿ ਪਰਿਵਾਰ ਦੀ ਇੱਕ ਔਰਤ ਨਰਸ ਦਾ ਕੰਮ ਕਰਦੀ ਸੀ।

ਪਰਿਵਾਰ ਵਿੱਚ ਚੱਲ ਰਿਹਾ ਸੀ ਵਿਵਾਦ

ਮੌਕੇ ਦਾ ਜਾਇਜ਼ਾ ਲੈ ਕੇ ਪਰਤੇ ਜੋਧਪੁਰ ਦਿਹਾਤੀ ਪੁਲਿਸ ਕਮਿਸ਼ਨਰ ਰਾਹੁਲ ਬਾਰਹਟ ਨੇ ਬੀਬੀਸੀ ਨੂੰ ਦੱਸਿਆ ''ਪਹਿਲੀ ਨਜ਼ਰ ਵਿੱਚ ਇਹ ਖ਼ੁਦਕੁਸ਼ੀ ਦਾ ਮਾਮਲਾ ਲਗਦਾ ਹੈ। ਉੱਥੇ ਇੰਜੈਕਸ਼ਨ ਲੱਗਣ ਵਾਲੀਆਂ ਵਸਤਾਂ ਮਿਲੀਆਂ ਹਨ। ਮ੍ਰਿਤਕ ਸਾਰੇ ਲੋਕਾਂ ਦੇ ਸਰੀਰ 'ਤੇ ਇੰਜੈਕਸ਼ਨ ਲੱਗਣ ਦੇ ਨਿਸ਼ਾਨ ਵੀ ਦਿਖਾਈ ਦਿੱਤੇ ਹਨ।''

ਬਾਰਹਟ ਕਹਿੰਦੇ ਹਨ, ''ਅਸੀਂ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕਰ ਰਹੇ ਹਾਂ। ਪੁਲਿਸ ਪੋਸਟਮਾਰਟਮ ਰਿਪੋਰਟ ਅਤੇ ਵਿਗਿਆਨਕ ਮਾਹਰਾਂ ਦੀ ਰਾਇ ਦਾ ਇੰਤਜ਼ਾਰ ਕਰ ਰਹੀ ਹੈ।''

ਕੇਵਲ ਰਾਮ

ਤਸਵੀਰ ਸਰੋਤ, Narayan Bareth/BBC

ਤਸਵੀਰ ਕੈਪਸ਼ਨ, ਪਰਿਵਾਰ ਦੇ 37 ਸਾਲਾ ਕੇਵਲ ਰਾਮ ਹੀ ਜ਼ਿੰਦਾ ਬਚੇ ਹਨ

ਪੁਲਿਸ ਅਨੁਸਾਰ ਪਰਿਵਾਰ ਵਿੱਚ ਘਰੇਲੂ ਵਿਵਾਦ ਚੱਲ ਰਿਹਾ ਸੀ। ਇਹ ਵਿਵਾਦ ਪੁਲਿਸ ਤੱਕ ਵੀ ਪਹੁੰਚਿਆ ਅਤੇ ਪਿਛਲੇ ਕਈ ਮਹੀਨਿਆਂ ਤੋਂ ਦੋਵੇਂ ਧਿਰਾਂ ਇੱਕ ਦੂਜੇ ਖਿਲਾਫ਼ ਸ਼ਿਕਾਇਤਾਂ ਲੈ ਕੇ ਥਾਣੇ ਪਹੁੰਚਦੀਆਂ ਰਹੀਆਂ ਹਨ।

"ਪਰਿਵਾਰ ਦੇ ਇੱਕੋ ਇੱਕ ਜ਼ਿੰਦਾ ਬਚੇ ਕੇਵਲ ਰਾਮ ਅਤੇ ਉਸ ਦੇ ਭਰਾ ਰਵੀ ਦੀ ਆਪਣੇ ਸਹੁਰੇ ਪੱਖ ਨਾਲ ਨਹੀਂ ਬਣ ਰਹੀ ਸੀ। ਕੇਵਲ ਰਾਮ ਦੀ ਪਤਨੀ ਧਾਂਧਲੀ ਦੇਵੀ ਅਤੇ ਰਵੀ ਦੀ ਪਤਨੀ ਤਾਰੀਫਾ ਮਸੇਰੀਆਂ ਭੈਣਾਂ ਹਨ ਅਤੇ ਉਹ ਵੀ ਪਾਕਿਸਤਾਨ ਤੋਂ ਹਨ। ਇਸ ਘਟਨਾ ਵਿੱਚ ਕੇਵਲ ਰਾਮ ਦੇ ਦੋ ਪੁੱਤਰ ਸਨ ਅਤੇ ਇੱਕ ਧੀ ਦੀ ਵੀ ਆਪਣੀ ਜਾਨ ਚਲੀ ਗਈ।"

ਪੁਲਿਸ ਅਨੁਸਾਰ ਜੋਧਪੁਰ ਦੀ ਮੰਡੌਰ ਥਾਣਾ ਪੁਲਿਸ ਵਿੱਚ ਦੋਵੇਂ ਧਿਰਾਂ ਇੱਕ ਦੂਜੇ ਖਿਲਾਫ਼ ਸ਼ਿਕਾਇਤਾਂ ਕਰਦੀਆਂ ਰਹੀਆਂ ਹਨ ਅਤੇ ਪੁਲਿਸ ਨੇ ਦੋਹਾਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਸੀ।

ਚਾਰ ਪੇਜਾਂ ਦਾ ਸੁਸਾਈਡ ਨੋਟ

ਪੁਲਿਸ ਨੂੰ ਮੌਕੇ ਤੋਂ ਖੁਦਕੁਸ਼ੀ ਦਾ ਨੋਟ ਮਿਲਿਆ ਹੈ। ਚਾਰ ਪੰਨਿਆਂ ਦੇ ਇਸ ਨੋਟ ਵਿੱਚ ਪਰਿਵਾਰਕ ਵਿਵਾਦ ਦਾ ਜ਼ਿਕਰ ਹੈ। ਨਾਲ ਹੀ ਪੁਲਿਸ ਦੀ ਕਾਰਜਸ਼ੈਲੀ 'ਤੇ ਵੀ ਸਵਾਲ ਚੁੱਕੇ ਗਏ ਹਨ।

ਪੁਲਿਸ ਅਨੁਸਾਰ ਸਹੁਰਿਆਂ ਤੋਂ ਧਮਕੀਆਂ ਮਿਲਣ ਅਤੇ ਪੁਲਿਸ 'ਤੇ ਵੀ ਇਲਜ਼ਾਮ ਲਗਾਇਆ ਗਿਆ ਹੈ।

ਪੁਲਿਸ ਸੁਪਰਡੈਂਟ ਰਾਹੁਲ ਬਾਰਹਟ ਕਹਿੰਦੇ ਹਨ, "ਪੁਲਿਸ ਇਸ ਨੋਟ ਦੀ ਸੱਚਾਈ ਦੀ ਜਾਂਚ ਕਰ ਰਹੀ ਹੈ। ਇਸ ਨੋਟ ਵਿੱਚ ਪਾਕਿਸਤਾਨ ਤੋਂ ਭਾਰਤ ਆਉਣ ਦੇ ਹਾਲਾਤ ਦਾ ਵੀ ਜ਼ਿਕਰ ਕੀਤਾ ਹੈ। ਆਮ ਤੌਰ 'ਤੇ ਪਾਕਿਸਤਾਨ ਤੋਂ ਆਏ ਹਿੰਦੂ, ਉਰਦੂ ਵਿੱਚ ਲਿਖਦੇ ਹਨ। ਪਰ ਇਸ ਨੋਟ ਨੂੰ ਹਿੰਦੀ ਵਿੱਚ ਲਿਖਿਆ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਪਰਿਵਾਰ ਦੇ ਬੱਚੇ ਹਿੰਦੀ ਪੜ੍ਹ ਅਤੇ ਲਿਖ ਲੈਂਦੇ ਸਨ। ਪੁਲਿਸ ਨੋਟ ਦੀ ਜਾਂਚ ਕਰ ਰਹੀ ਹੈ। "

ਸੀਬੀਆਈ ਜਾਂਚ ਦੀ ਬੇਨਤੀ

ਪਾਕਿਸਤਾਨ ਤੋਂ ਆਏ ਹਿੰਦੂਆਂ ਲਈ ਆਵਾਜ਼ ਚੁੱਕਦੀ ਰਹੀ ਸੰਸਥਾ ਸੀਮਾਂਤ ਲੋਕ ਸੰਗਠਨ ਨੇ ਸੀਬੀਆਈ ਵਰਗੀ ਨਿਰਪੱਖ ਏਜੰਸੀ ਤੋਂ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।

ਸੰਗਠਨ ਦੇ ਪ੍ਰਧਾਨ ਹਿੰਦੂ ਸਿੰਘ ਸੋੜਾ ਨੇ ਬੀਬੀਸੀ ਨੂੰ ਕਿਹਾ, "ਪਾਕਿਸਤਾਨ ਤੋਂ ਉਜਾੜੇ ਗਏ ਪੁਲਿਸ ਖਿਲਾਫ਼ ਸ਼ਿਕਾਇਤਾਂ ਕਰਦੇ ਰਹੇ ਹਨ। ਇਸ ਲਈ ਬਿਹਤਰ ਹੋਵੇਗਾ ਕਿ ਕਿਸੇ ਨਿਰਪੱਖ ਸੰਸਥਾ ਤੋਂ ਜਾਂਚ ਕਰਵਾਈ ਜਾਵੇ।"

ਇਹ ਵੀ ਪੜ੍ਹੋ:

ਹਿੰਦੂ ਸਿੰਘ ਸੋੜਾ ਕਹਿੰਦੇ ਹਨ, "ਪਾਕਿਸਤਾਨ ਤੋਂ ਆਏ ਹਿੰਦੂ ਜਾਂ ਤਾਂ ਭੀਲ ਭਾਈਚਾਰੇ ਦੇ ਦਲਿਤ ਜਾਂ ਕਬਾਇਲੀ ਲੋਕ ਹਨ। ਉਨ੍ਹਾਂ ਦਾ ਕਦਮ-ਕਦਮ 'ਤੇ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਸਿਸਟਮ ਉਨ੍ਹਾਂ ਦੀਆਂ ਸ਼ਿਕਾਇਤਾਂ ਨਹੀਂ ਸੁਣਦਾ। ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਸਰਕਾਰੀ ਏਜੰਸੀਆਂ ਦੇ ਲੋਕ ਵਸੂਲੀ ਵੀ ਕਰਦੇ ਰਹੇ ਹਨ। ਇਸ ਤਰ੍ਹਾਂ ਵਸੂਲੀ ਕਰਦੇ ਹੋਏ ਸਰਕਾਰੀ ਮੁਲਾਜ਼ਮ ਵੀ ਫੜ੍ਹੇ ਜਾ ਚੁੱਕੇ ਹਨ।"

ਉਹ ਕਹਿੰਦੇ ਹਨ, "ਪਾਕਿਸਤਾਨੀ ਹਿੰਦੂ ਇਸ ਉਪ-ਮਹਾਂਦੀਪ ਤੋਂ ਸਭ ਤੋਂ ਵੱਧ ਸਤਾਏ ਅਤੇ ਪ੍ਰਭਾਵਿਤ ਲੋਕ ਹਨ।"

ਪਿੰਡ ਵਾਲਿਆਂ ਦਾ ਕੀ ਕਹਿਣਾ ਹੈ?

ਪਾਕਿਸਤਾਨ ਦੇ ਸੂਬਾ ਸਿੰਧ ਤੋਂ ਤਕਰਬੀਨ ਪੰਜ ਸਾਲ ਪਹਿਲਾਂ ਭਾਰਤ ਆਏ ਬੁੱਧਾਰਾਮ ਭੀਲ ਦੇ ਪਰਿਵਾਰ ਨੇ ਪਹਿਲਾਂ ਜੋਧਪੁਰ ਵਿੱਚ ਸੀਮਾਂਤ ਲੋਕ ਸੰਗਠਨ ਦੇ ਕੈਂਪ ਵਿੱਚ ਸਮਾਂ ਬਿਤਾਇਆ ਅਤੇ ਫਿਰ ਖੇਤੀ ਵਾਲੀ ਜ਼ਮੀਨ ਕਿਰਾਏ 'ਤੇ ਲੈ ਕੇ ਖੇਤੀ ਸ਼ੁਰੂ ਕਰਨ ਲੱਗੇ।

ਗੋਵਿੰਦ ਭੀਲ ਖ਼ੁਦ ਕਦੇ ਪਾਕਿਸਤਾਨ ਵਿਚ ਰਹਿੰਦੇ ਸੀ। ਮੌਕੇ ਤੋਂ ਪਰਤਕੇ ਉਹ ਕਹਿੰਦੇ ਹਨ ਕਿ ਇਸ ਘਟਨਾ ਨੇ ਭੀਲ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ। ਸਾਨੂੰ ਯਕੀਨ ਨਹੀਂ ਹੈ ਕਿ ਇਹ ਪਰਿਵਾਰ ਖੁਦਕੁਸ਼ੀ ਕਰ ਸਕਦਾ ਹੈ।

ਭੀਲ ਦਾ ਕਹਿਣਾ ਹੈ ਕਿ ਪਰਿਵਾਰ ਪੜ੍ਹਿਆ-ਲਿਖਿਆ ਸੀ। ਪਰਿਵਾਰ ਦੀ ਇੱਕ ਧੀ ਸਿੰਧ ਵਿੱਚ ਸਰਕਾਰੀ ਨੌਕਰੀ ਕਰਦੀ ਸੀ। ਉਹ ਇੱਕ ਨਰਸ ਸੀ ਅਤੇ ਇੱਥੇ ਪ੍ਰਾਈਵੇਟ ਨੌਕਰੀ ਕਰਦੀ ਸੀ।

ਜੋਧਪੁਰ

ਤਸਵੀਰ ਸਰੋਤ, Narayan Bareth/BBC

ਤਸਵੀਰ ਕੈਪਸ਼ਨ, ਮ੍ਰਿਤਕ ਪਰਿਵਾਰ ਖੇਤ ਕਿਰਾਏ 'ਤੇ ਲੈ ਕੇ ਖੇਤੀ ਕਰਦਾ ਸੀ

ਉਹ ਪੁੱਛਦੇ ਹਨ ਕਿ ਅਜਿਹਾ ਪੜ੍ਹਿਆ-ਲਿਖਿਆ ਪਰਿਵਾਰ ਕਿਉਂ ਆਪਣੀ ਜਾਨ ਦੇਵੇਗਾ। ਗੋਵਿੰਦ ਕਹਿੰਦੇ ਹਨ ਕਿ ਬੁੱਧਾਰਾਮ ਦੇ ਪਰਿਵਾਰ ਨੇ ਇੱਕ ਪਿੰਡ ਵਿੱਚ ਭੀਆਰਮ ਦਾ ਖੇਤ ਕਿਰਾਏ 'ਤੇ ਲਿਆ ਸੀ।

ਪਾਕਿਸਤਾਨ ਛੱਡ ਕੇ ਭਾਰਤ ਆਏ ਭੀਲ ਭਾਈਚਾਰੇ ਦੇ ਪ੍ਰੇਮਚੰਦ ਨੇ ਬੀਬੀਸੀ ਨੂੰ ਕਿਹਾ, "ਇਹ ਸਮਝ ਤੋਂ ਬਾਹਰ ਹੈ ਕਿ ਗਰਮੀ ਦੇ ਬਾਵਜੂਦ ਸਭ ਲੋਕ ਇੱਕ ਕਮਰੇ ਵਿੱਚ ਸੁੱਤੇ ਅਤੇ ਬਾਹਰ ਮੰਜੀਆਂ ਖਾਲੀ ਪਈਆਂ ਸਨ। ਰਕਸ਼ਾ ਬੰਧਨ ਤੱਕ ਸਭ ਕੁਝ ਠੀਕ ਸੀ। ਪਰ ਹੁਣ ਇਹ ਘਟਨਾ ਹੋ ਗਈ।"

ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਘਟਨਾ ਇਹ ਵੀ ਦੱਸਦੀ ਹੈ ਕਿ ਪਾਕਿਸਤਾਨ ਤੋਂ ਆਏ ਹਿੰਦੂ ਕਿਸ ਤਰ੍ਹਾਂ ਦੀ ਮੁਸ਼ਕਲ ਜ਼ਿੰਦਗੀ ਜੀਉਣ ਲਈ ਮਜਬੂਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿੰਧ ਵਿੱਚ ਸਾਂਗੜ ਵਿੱਚ ਰਹਿੰਦੇ ਸਨ।

ਭਾਰਤ ਆਉਣ 'ਤੇ ਉਨ੍ਹਾਂ ਨੂੰ ਨਾਗਰਿਕਤਾ ਮਿਲ ਗਈ ਪਰ ਹੁਣ ਤੱਕ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨੂੰ ਭਾਰਤ ਦੀ ਨਾਗਰਿਕਤਾ ਨਹੀਂ ਦਿੱਤੀ ਗਈ ਹੈ।

ਪ੍ਰੇਮ ਚੰਦ ਭੀਲ ਦਾ ਕਹਿਣਾ ਹੈ ਕਿ ਬੁੱਧਾਰਾਮ ਦੇ ਪਰਿਵਾਰ ਵਿੱਚ ਜ਼ਿੰਦਾ ਬਚਿਆ ਕੇਵਲ ਰਾਮ ਪੂਰੀ ਤਰ੍ਹਾਂ ਟੁੱਟ ਗਿਆ ਹੈ। ਉਹ ਲੋਕ ਹਿੰਮਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਘਟਨਾ ਦੀ ਜਾਂਚ ਦੀ ਮੰਗ

ਬਾੜਮੇਰ ਦੇ ਉਸ ਪਾਰ ਪਾਕਿਸਤਾਨ ਦੇ ਮੀਰਪੁਰ ਖਾਸ ਤੋਂ ਭਾਰਤ ਆਏ ਲੀਲਾਧਰ ਮੇਘਵਾਲ ਕਹਿੰਦੇ ਹਨ, "ਪਾਕਿਸਤਾਨੀ ਹਿੰਦੂ ਇਸ ਘਟਨਾ ਤੋਂ ਬਹੁਤ ਦੁਖੀ ਹਨ। ਅਸੀਂ ਸਾਰੇ ਮੌਕੇ 'ਤੇ ਪਹੁੰਚੇ ਅਤੇ ਇਕਲੌਤੇ ਬਚੇ ਪਰਿਵਾਰ ਦੇ ਮੈਂਬਰ ਨੂੰ ਹੌਂਸਲਾ ਦਿੱਤਾ।"

ਡਾ. ਦਲਜੀ ਰਾਏ ਭੀਲ ਪਾਕਿਸਤਾਨ ਵਿੱਚ ਹੋਮਿਓਪੈਥੀ ਦੇ ਡਾਕਟਰ ਸਨ।

ਉਹ ਕਹਿੰਦੇ ਹਨ, "ਉੱਥੇ ਵੀ, ਸਾਨੂੰ ਆਦੀਵਾਸੀ ਭੀਲ ਸਮਾਜ ਲਈ ਇਤੇਹਾਦ ਬਣਾ ਕੇ ਲੜਾਈ ਲੜਨੀ ਪੈਂਦੀ ਸੀ, ਇੱਥੇ ਵੀ ਸਾਨੂੰ ਆਪਣੀ ਹਾਲਤ ਸੁਧਾਰਨ ਲਈ ਆਵਾਜ਼ ਬੁਲੰਦ ਕਰਨੀ ਪੈ ਰਹੀ ਹੈ।

ਇਸ ਘਟਨਾ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਸਰਕਾਰ 'ਤੇ ਵਿਅੰਗ ਕੱਸਿਆ ਹੈ।

ਜੋਧਪੁਰ

ਤਸਵੀਰ ਸਰੋਤ, Narayan Bareth/BBC

ਵਸੁੰਧਰਾ ਰਾਜੇ ਨੇ ਟਵੀਟ ਕਰਕੇ ਕਿਹਾ, "ਇਹ ਹੈਰਾਨ ਕਰਨ ਵਾਲੀ ਘਟਨਾ ਹੈ। ਇਹ ਸਭ ਸਰਕਾਰ ਦੇ ਲਾਪਤਾ ਹੋਣ ਦਾ ਨਤੀਜਾ ਹੈ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।"

ਨੈਸ਼ਨਲ ਡੈਮੋਕਰੇਟਿਕ ਪਾਰਟੀ ਦੇ ਸੰਸਦ ਮੈਂਬਰ ਹਨੂਮਾਨ ਬੇਨੀਵਾਲ ਨੇ ਵੀ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਸੂਬੇ ਦੇ ਟਰਾਂਸਪੋਰਟ ਮੰਤਰੀ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਇੱਕ ਹੀ ਪਰਿਵਾਰ ਦੇ 11 ਲੋਕਾਂ ਦੀ ਇਸ ਤਰ੍ਹਾਂ ਮੌਤ ਹੋ ਜਾਣ ਦਾ ਦੁੱਖ ਹੈ। ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ। ਪ੍ਰਭਾਵਿਤ ਪਰਿਵਾਰ ਦੀ ਮਦਦ ਲਈ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਗੱਲਬਾਤ ਕਰਨਗੇ।

ਪਾਕਿਸਤਾਨ ਤੋਂ ਆਪਣੀਆਂ ਜੜ੍ਹਾਂ ਨੂੰ ਛੱਡ ਕੇ ਆਏ ਬੁੱਧਾਰਾਮ, ਪਰਿਵਾਰ ਦੇ ਨਾਲ ਖੇਤਾਂ ਨੂੰ ਹਰਾ ਭਰਾ ਕਰਕੇ ਭਾਰਤ ਵਿੱਚ ਆਪਣੇ ਭਵਿੱਖ ਨੂੰ ਸੁਧਾਰਨ ਲਈ ਲੱਗੇ ਰਹਿੰਦੇ ਸੀ। ਜੋਧਪੁਰ ਜ਼ਿਲ੍ਹੇ ਦੇ ਉਸ ਖੇਤ ਵਿੱਚ ਬਣਿਆ ਕੱਚਾ ਘਰ ਉਦਾਸ ਹੈ, ਖੇਤ ਵਿੱਚ ਮਾਤਮ ਪਸਰਿਆ ਹੋਇਆ ਹੈ।

ਇਹ ਵੀਡੀਓਜ਼ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)