ਓਲੰਪਿਕ ਖੇਡਾਂ ਟੋਕੀਓ 2020: ਨੀਰਜ ਚੋਪੜਾ - ਖੇਡਣਾ ਮੇਰੀ ਜ਼ਿੰਦਗੀ ਦੇ ਪਲਾਨ ਵਿਚ ਨਹੀਂ ਸੀ, ਇਹ ਤਾਂ ਬਸ ਇਤਿਫਾਕ ਸੀ

ਨੀਰਜ ਚੋਪੜਾ

ਤਸਵੀਰ ਸਰੋਤ, Christian Petersen/getty images

ਐਤਵਾਰ (8 ਅਗਸਤ) ਨੂੰ ਟੋਕੀਓ ਓਲੰਪਿਕ 2020 ਵਿੱਚ ਆਖ਼ਰੀ ਦਿਨ ਹੈ। ਭਾਰਤੀ ਸਮੇਂ ਦੇ ਮੁਤਾਬਕ ਬਾਅਦ ਦੁਪਹਿਰ 3.30 ਮਿੰਟ ਉੱਤੇ ਖੇਡ ਮਹਾਂ ਕੁੰਭ ਦਾ ਸਮਾਪਤੀ ਸਮਾਗਮ ਹੋ ਰਿਹਾ ਹੈ।

ਭਾਰਤੀ ਖਿਡਾਰੀਆਂ ਨੇ ਟੋਕੀਓ ਓਲੰਪਿਕ ਵਿਚ ਕੁੱਲ ਸੱਤ ਮੈਡਲ ਹਨ। ਜਿਸ ਵਿੱਚ ਇਕਲੌਤਾ ਗੋਲਡ ਮੈਡਲ ਜੈਵਲਿਨ ਥ੍ਰੋਅ ਵਿੱਚ ਨੀਰਜ ਚੋਪੜਾ ਦਾ ਹੈ।

ਟੋਕੀਓ ਓਲੰਪਿਕ ਵਿੱਚ ਅਜੇ ਵੀ ਕੁਝ ਮੁਕਾਬਲੇ ਹੋਣੇ ਬਾਕੀ ਹਨ। ਹਾਲਾਂਕਿ ਅੱਜ ਦੇ ਦਿਨ ਖਿੱਚ ਦਾ ਕੇਂਦਰ ਸਮਾਪਤੀ ਸਮਾਗਮ ਹੋਵੇਗਾ।

ਸਮਾਪਤੀ ਸਮਾਗਮ ਵਿਚ ਤਿੰਰਗੇ ਝੰਡੇ ਨਾਲ ਭਾਰਤੀ ਖਿਡਾਰੀ ਆਪਣੇ ਆਪਣੇ ਮੁਲਕ ਦੀ ਅਗਵਾਈ ਕਰਨਗੇ।

ਇਹ ਵੀ ਪੜ੍ਹੋ:

ਖੇਡਾਂ 'ਚ ਜਾਣਾ ਇਤਫ਼ਾਕ ਹੀ ਸੀ- ਨੀਰਜ

ਭਾਰਤ ਲਈ ਓਲੰਪਿਕ ਵਿੱਚ ਗੋਲਡ ਮੈਡਲ ਲੈ ਕੇ ਆਉਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਕਹਿੰਦੇ ਹਨ ਕਿ ਖੇਡਾਂ ਉਨ੍ਹਾਂ ਦੀ ਜ਼ਿੰਦਗੀ ਦੇ ਪਲਾਨ ਵਿੱਚ ਕਿਤੇ ਵੀ ਨਹੀਂ ਸੀ।

ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਨੀਰਜ ਚੋਪੜਾ ਨੇ ਕਿਹਾ, ''ਜਦੋਂ ਮੈਂ ਸਟੇਡੀਅਮ ਵਿੱਚ ਗਿਆ ਤਾਂ ਮੇਰੇ ਦਿਮਾਗ ਵਿੱਚ ਨਹੀਂ ਸੀ ਕਿ ਖੇਡਾਂ ਕਰਨੀਆਂ ਹਨ, ਕਦੇ ਦੇਸ਼ ਲਈ ਖੇਡਾਂਗਾ ਜਾਂ ਦੇਸ਼ ਲਈ ਮੈਡਲ ਜਿੱਤਾਂਗਾ। ਬੱਸ ਇਹੀ ਮੰਨਦਾ ਹਾਂ ਕਿ ਭਗਵਾਨ ਦਾ ਸ਼ੁਕਰੀਆ ਹੈ।''

''ਇਹ ਕੋਈ ਪਹਿਲਾਂ ਤੋਂ ਯੋਜਨਾ ਨਹੀਂ ਸੀ ਕਿ ਖੇਡਾਂ ਵਿੱਚ ਜਾਣਾ ਹੈ, ਕਿਉਂਕਿ ਮੇਰੇ ਪਰਿਵਾਰ 'ਚੋਂ ਕੋਈ ਖੇਡਾਂ ਵਿੱਚ ਨਹੀਂ ਤੇ ਨਾ ਹੀਂ ਪਿੰਡ ਵਿੱਚ ਕੋਈ ਖੇਡਾਂ ਵਾਲਾ ਮਾਹੌਲ ਸੀ। ਇਹ ਬੱਸ ਇਤਫ਼ਾਕ ਸੀ ਕਿ ਮੈਂ ਸਟੇਡੀਅਮ 'ਚ ਗਿਆ ਤੇ ਨੇਜ਼ਾ ਸੁੱਟਣਾ ਸ਼ੁਰੂ ਕੀਤਾ।''

ਵੀਡੀਓ ਕੈਪਸ਼ਨ, ਨੀਰਜ ਚੋਪੜਾ ਨੇ ਓਲੰਪਿਕ 'ਚ ਦਵਾਇਆ ਗੋਲਡ

''ਇਹ ਸਭ ਹੋਣਾ ਹੀ ਸੀ, ਦਿਲ ਤੋਂ ਮਿਹਨਤ ਕੀਤੀ। ਸਾਰੇ ਸੀਨੀਅਰਜ਼ ਦੀ ਸਪੋਰਟ ਕਾਫ਼ੀ ਚੰਗੀ ਰਹੀ ਹੈ, ਇਸੇ ਕਾਰਨ ਇੱਥੋਂ ਤੱਕ ਪਹੁੰਚਿਆ ਹਾਂ।''

''ਮੇਰੇ ਦਿਮਾਗ ਵਿੱਚ ਇਹ ਸੀ ਕਿ ਓਲੰਪਿਕ ਵਿੱਚ ਆਪਣਾ ਬੈਸਟ ਕਰਨਾ ਹੈ, ਪਰ ਜਦੋਂ ਤੱਕ ਆਖ਼ਰੀ ਥ੍ਰੋਅ ਤੱਕ ਗੋਲਡ ਫਾਈਨਲ ਨਹੀਂ ਹੋ ਗਿਆ, ਮੈਂ ਰਿਲੈਕਸ ਨਹੀਂ ਹੋਇਆ।''

ਬਾਕੀ ਵੀ ਚੰਗੇ ਥ੍ਰੋਅਰ ਸਨ ਤੇ ਕਦੇ ਵੀ ਥ੍ਰੋਅ ਕੱਢ ਸਕਦੇ ਸਨ। ਅਜਿਹੇ ਮਾਹੌਲ 'ਚ ਮਾਨਸਿਕ ਤੌਰ 'ਤੇ ਤਿਆਰ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਆਖ਼ਰੀ ਥ੍ਰੋਅ 'ਤੇ ਪਤਾ ਲੱਗ ਗਿਆ ਸੀ ਕਿ ਗੋਲਡ ਪੱਕਾ ਹੋ ਗਿਆ ਹੈ।''

'ਮੇਰੇ ਨਾਲ ਮਿਲਖਾ ਸਿੰਘ ਦਾ ਸੁਫ਼ਨਾ ਵੀ ਪੂਰਾ ਹੋਇਆ'

ਨੀਰਜ ਨੇ ਆਪਣਾ ਸੋਨ ਤਮਗਾ ਮਰਹੂਮ ਦੌੜਾਕ ਮਿਲਖਾ ਸਿੰਘ ਨੂੰ ਸਮਰਪਿਤ ਕੀਤਾ ਹੈ। ਨੀਰਜ ਨੇ ਟੋਕੀਓ ਵਿੱਚ ਭਾਲਾ ਸੁੱਟਣ ਵਾਲੇ ਤਮਗਾ ਜੇਤੂਆਂ ਦੀ ਪ੍ਰੈੱਸ ਕਾਨਫ਼ਰਸ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ।

"ਮਿਲਖਾ ਸਿੰਘ ਦਾ ਸੁਫ਼ਨਾ ਸੀ ਕਿ ਕੋਈ ਭਾਰਤੀ ਖਿਡਾਰੀ ਅਥਲੈਕਿਟਸ ਵਿੱਚ ਸੋਨ ਤਗਮਾ ਜਿੱਤ ਕੇ ਲਿਆਵੇ ਅਤੇ ਦੇਸ਼ ਦਾ ਕੌਮੀ ਗੀਤ ਉੱਥੇ ਚੱਲੇ ਪਰ ਦੁੱਖ ਦੀ ਗੱਲ ਹੈ ਕਿ ਉਹ ਇਸ ਸਮੇਂ ਇੱਥੇ ਨਹੀਂ ਹਨ ਪਰ ਜਿੱਥੋਂ ਵੀ ਉਹ ਦੇਖ ਰਹੇ ਹੋਣਗੇ ਸਾਡੇ ਉੱਪਰ ਫਖ਼ਰ ਕਰ ਰਹੇ ਹੋਣਗੇ।"

ਤਮਗਾ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਗੱਲਬਾਤ ਬਾਰੇ ਨੀਰਜ ਨੇ ਦੱਸਿਆ,"ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੀ ਇਸ ਜਿੱਤ ਨਾਲ ਹੋਰ ਨੌਜਵਾਨ ਵੀ ਅਥਲੈਟਿਕਸ ਵਿੱਚ ਦਿਲਚਸਪੀ ਲੈਣਗੇ ਅਤੇ ਦੇਸ਼ ਇਸ ਵਿੱਚ ਵੀ ਅੱਗੇ ਵਧੇਗਾ।"

ਨੀਰਜ ਨੇ ਪ੍ਰਧਾਨ ਮੰਤਰੀ ਨੂੰ ਕਿਹਾ," ਉਨ੍ਹਾਂ ਨੂੰ ਗੇਮ ਨੂੰ ਹੋਰ ਅਗਾਂਹ ਲੈ ਕੇ ਜਾਣ ਲਈ ਉਨ੍ਹਾਂ ਦੇ ਸਾਥ ਦੀ ਲੋੜ ਹੈ ਤਾਂ ਜੋ ਉਹ ਖੇਡ ਵਿੱਚ ਹੋਰ ਵਧੀਆ ਕਰ ਸਕਣ।"

ਤਮਗਾ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਗੱਲਬਾਤ ਬਾਰੇ ਨੀਰਜ ਨੇ ਦੱਸਿਆ,"ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੀ ਇਸ ਜਿੱਤ ਨਾਲ ਹੋਰ ਨੌਜਵਾਨ ਵੀ ਅਥਲੈਟਿਕਸ ਵਿੱਚ ਦਿਲਚਸਪੀ ਲੈਣਗੇ ਅਤੇ ਦੇਸ਼ ਇਸ ਵਿੱਚ ਵੀ ਅੱਗੇ ਵਧੇਗਾ।"

ਨੀਰਜ ਨੇ ਪ੍ਰਧਾਨ ਮੰਤਰੀ ਨੂੰ ਕਿਹਾ," ਉਨ੍ਹਾਂ ਨੂੰ ਗੇਮ ਨੂੰ ਹੋਰ ਅਗਾਂਹ ਲੈ ਕੇ ਜਾਣ ਲਈ ਉਨ੍ਹਾਂ ਦੇ ਸਾਥ ਦੀ ਲੋੜ ਹੈ ਤਾਂ ਜੋ ਉਹ ਖੇਡ ਵਿੱਚ ਹੋਰ ਵਧੀਆ ਕਰ ਸਕਣ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)