ਓਲੰਪਿਕਸ ਜਿੱਥੇ ਹੋਣ ਹਨ, ਉਸ ਪਿੰਡ ਵਿੱਚ ਕੁਝ ਖਿਡਾਰੀਆਂ ਨੂੰ ਕੋਰੋਨਾ ਹੋਣ ਨਾਲ ਵਧਿਆ ਖ਼ਤਰਾ -ਪ੍ਰੈੱਸ ਰਿਵੀਊ

ਟੋਕੀਓ ਓਲੰਪਿਕਸ ਦੀ ਖੇਡ ਕਮੇਟੀ ਨੇ ਦੱਸਿਆ ਕਿ ਓਲੰਪਿਕਸ ਪਿੰਡ ਵਿੱਚ ਰਹਿ ਰਹੇ ਤਿੰਨ ਖਿਡਾਰੀਆਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।

ਇਨ੍ਹਾਂ ਵਿੱਚੋਂ ਦੋ ਦੱਖਣੀ ਅਫ਼ਰੀਕਾ ਦੀ ਫੁੱਟਬਾਲ ਟੀਮ ਦੇ ਖਿਡਾਰੀ ਹਨ।

ਐੱਨਡੀਟੀਵੀ ਸਪੋਰਟਸ ਮੁਤਾਬਕ ਕਮੇਟੀ ਨੇ ਇਨ੍ਹਾਂ ਦੀ ਪਛਾਣ ਉਜਾਗਰ ਨਹੀਂ ਕੀਤੀ ਅਤੇ ਦੱਖਣੀ ਅਫ਼ਰੀਕਾ ਦੇ ਫੁੱਟਬਾਲ ਸੰਘ ਨੇ ਬਿਆਨ ਜਾਰੀ ਕਰ ਕੇ ਇਸ ਦੀ ਤਸਦੀਕ ਕੀਤੀ ਹੈ।

ਇਹ ਵੀ ਪੜ੍ਹੋ-

ਇਸ ਤੋਂ ਇਲਾਵਾ ਤੀਜਾ ਖਡਾਰੀ ਡਿਜ਼ਾਈਨਡ ਸਟੇਅ ਹੋਟਲ ਵਿੱਚ ਰਹਿ ਰਿਹਾ ਹੈ ਅਤੇ ਉਸ ਦੀ ਪਛਾਣ ਵੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ।

ਓਸੀ ਵੱਲੋਂ ਅਪਲੋਡ ਕੀਤੀ ਗਈ ਸੂਚੀ ਮੁਤਾਬਕ ਐਤਵਾਰ ਨੂੰ 10 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 5 "ਖੇਡ ਨਾਲ ਜੁੜੇ ਹੋਏ ਲੋਕ ਹਨ", ਇੱਕ ਠੇਕੇਦਾਰ ਹੈ ਅਤੇ ਇੱਕ ਪੱਤਰਕਾਰ ਹੈ

ਸਾਲ 2014-19 ਵਿਚਾਲੇ 326 ਦੇਸ਼ਧ੍ਰੋਹ ਦੇ ਮਾਮਲੇ ਦਰਜ ਹੋਏ, ਪਰ ਸਿਰਫ਼ 6 ਸਾਬਿਤ

ਭਾਰਤ ਵਿੱਚ ਸਾਲ 2014 ਤੋਂ 2019 ਵਿਚਾਲੇ 326 ਦੇਸ਼ਧ੍ਰੋਹ ਦੇ ਕੇਸ ਦਰਜ ਹੋਏ ਹਨ ਅਤੇ ਜਿਨ੍ਹਾਂ ਵਿੱਚੋਂ ਸਿਰਫ਼ 6 ਲੋਕ ਦੀ ਦੋਸ਼ੀ ਸਾਬਿਤ ਹੋ ਸਕੇ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਦੇਖਿਆ ਕਿ ਆਈਪੀਸੀ ਦੀ ਧਾਰਾ 124 (ਏ) ਦੀ ਵਧੇਰੇ ਦੁਰਵਰਤੋਂ ਕੀਤੀ ਗਈ ਹੈ।

ਅਦਾਲਤ ਨੇ ਇਹ ਵੀ ਪੁੱਛਿਆ ਕਿ ਕੇਂਦਰ ਸਰਕਾਰ ਸੁੰਤਤਰਤਾ ਅੰਦੋਲਨ ਨੂੰ ਦਬਾਉਣ ਲਈ ਮਹਾਤਮਾ ਗਾਂਧੀ ਵਰਗੇ ਲੋਕਾਂ ਨੂੰ "ਚੁੱਪ" ਕਰਵਾਉਣ ਲਈ ਬ੍ਰਿਟਿਸ਼ਾਂ ਵੱਲੋਂ ਲਿਆਂਦੇ ਗਏ ਕਾਨੂੰਨ ਨੂੰ ਖ਼ਤਮ ਕਿਉਂ ਨਹੀਂ ਕਰ ਰਹੀ।

ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਜਿਹੜਾ ਡਾਟਾ ਜਾਰੀ ਕੀਤਾ ਹੈ ਕਿ ਉਸ ਵਿੱਚ ਸਾਲ 2014 ਤੋਂ 19 ਤੱਕ ਦਰਜ ਕੀਤੇ ਦੇਸ਼ਧ੍ਰੋਹ ਦੇ ਮਾਮਲਿਆਂ ਵਿੱਚ ਸਭ ਤੋਂ ਵੱਧ 54 ਕੇਸ ਅਸਾਮ ਤੋਂ ਹਨ।

ਇਨ੍ਹਾਂ ਵਿੱਚੋਂ 141 ਵਿੱਚ ਚਾਰਜ਼ਸ਼ੀਟ ਦਾਖ਼ਲ ਕੀਤੀ ਗਈ ਹੈ ਅਤੇ 6 ਸਾਲਾਂ ਦੇ ਵਕਫ਼ੇ ਵਿੱਚ ਇਸ ਲਈ ਸਿਰਫ਼ 6 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ।

ਅਧਿਕਾਰੀਆਂ ਮੁਤਾਬਕ ਸਾਲ 2020 ਦਾ ਡਾਟਾ ਅਜੇ ਮੰਤਰਾਲੇ ਵੱਲੋਂ ਜਾਰੀ ਨਹੀਂ ਕੀਤਾ ਗਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਅਸਫ਼ਲ ਮੁੱਖ ਮੰਤਰੀ ਨੂੰ ਬਦਲਣ ਦਾ ਨਾਟਕ ਕਰ ਰਹੀ ਹੈ ਕਾਂਗਰਸ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਅਸਫ਼ਲ ਮੁੱਖ ਮੰਤਰੀ ਦੀ ਥਾਂ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਉਣ ਲਈ ਨਾਟਕ ਰਚ ਰਹੀ ਹੈ, ਜੋ ਪ੍ਰਸ਼ਾਸਨਿਕ ਕੰਮਾਂ ਦੀ ਬਜਾਇ ਨਾਟਕ ਲਈ ਜ਼ਿਆਦਾ ਜਾਣੇ ਜਾਂਦੇ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀਆਂ ਤਕਲੀਫ਼ਾਂ ਤੋਂ ਬੇਖ਼ਬਰ ਸਨ ਅਤੇ ਜਦੋਂ ਲੋਕਾਂ ਨੂੰ ਝੋਨੇ ਦੀ ਲੁਆਈ ਜਾਂ ਆਪਣੀਆਂ ਫੈਕਟਰੀਆਂ ਤੇ ਦੁਕਾਨਾਂ ਚਲਾਉਣ ਲਈ ਬਿਜਲੀ ਦੀ ਲੋੜ ਸੀ ਤਾਂ ਉਨ੍ਹਾਂ ਨੇ ਕੁਝ ਨਹੀਂ ਕੀਤਾ।

ਇਸ ਦੌਰਾਨ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਬਿਜਲੀ ਦਰਾਂ ਨੂੰ ਘੱਟ ਕਰਨ ਤੋਂ ਇਲਾਵਾ ਨਿਵੇਸ਼ ਦੇ ਅਨੁਕੂਲ ਨੀਤੀਆ ਬਣਾ ਕੇ ਸੂਬੇ ਵਿੱਚ ਵਪਾਰ ਅਤੇ ਉਦਯੋਗ ਨੂੰ ਮੁੜ ਸੁਰਜੀਤ ਕਰੇਗੀ।

ਪੈਗੰਮਰ ਮੁਹੰਮਦ ਦਾ ਕਾਰਟੂਨ ਬਣਾ ਕੇ ਵਿਵਾਦ ਵਿੱਚ ਆਏ ਕਾਰਟੂਨਿਸਟ ਦਾ ਦੇਹਾਂਤ

ਬੀਬੀਸੀ ਨਿਊਜ਼ ਆਨਲਾਈਨ ਦੀ ਖ਼ਬਰ ਮੁਤਾਬਕ ਡੈਨਿਸ਼ ਕਾਰਟੂਨਿਸਟ ਕੁਰਟ ਵੈਸਟਰਗਾਰਡ ਦਾ 86 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

ਕੁਰਟ ਉਸ ਵੇਲੇ ਚਰਚਾ ਵਿੱਚ ਆਏ ਜਦੋਂ ਉਨ੍ਹਾਂ ਵੱਲੋਂ ਸਾਲ 2005 ਵਿੱਚ ਬਣਾਏ ਗਏ ਪੈਗੰਬਰ ਮੁਹੰਮਦ ਦੇ ਚਿਤਰਨ ਦੇ ਪੂਰੀ ਦੁਨੀਆਂ ਵਿੱਚ ਵਸਦੇ ਮੁਸਲਮਾਨ ਭਾਈਚਾਰੇ ਦੇ ਲੋਕ ਨਾਰਾਜ਼ ਹੋ ਗਏ ਸਨ।

ਬੈਰਲਿੰਗਸਕੇ ਅਖ਼ਬਾਰ ਦੀ ਖ਼ਬਰ ਮੁਤਾਬਕ ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਲੰਬੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)