ਦੋ ਫੁੱਟ ਦੀ ਇਸ ਗਾਂ ਦੇ ਕਿਉਂ ਹੋ ਰਹੇ ਚਰਚੇ ਜਿਸ ਨੂੰ ਹਜ਼ਾਰਾਂ ਲੋਕ ਵੇਖਣ ਪਹੁੰਚ ਰਹੇ -5 ਅਹਿਮ ਖ਼ਬਰਾਂ

ਬੰਗਲਾਦੇਸ਼ ਵਿੱਚ ਇਨ੍ਹੀਂ ਦਿਨੀਂ ਰਾਣੀ ਦੀ ਚਰਚਾ ਜ਼ੋਰਾਂ 'ਤੇ ਹੈ। ਲੋਕ ਇਸ ਨੂੰ ਦੇਖਣ ਦੂਰ ਦੁਰਾਡੇ ਇਲਾਕਿਆਂ ਤੋਂ ਪਹੁੰਚ ਰਹੇ ਹਨ।

ਰਾਣੀ ਇੱਕ 'ਭੁੱਟੀ ਗਾਂ' ਹੈ ਯਾਨੀ ਭੂਟਾਨੀ ਨਸਲ ਦੀ ਗਾਂ ਹੈ। ਦੋ ਸਾਲ ਦੀ ਇਸ ਗਾਂ ਦੀ ਉਚਾਈ 51 ਸੈਂਟੀਮੀਟਰ ਹੈ ਅਤੇ ਭਾਰ ਸਿਰਫ਼ 28 ਕਿੱਲੋਗ੍ਰਾਮ ਹੈ।

ਖ਼ਬਰ ਹੈ ਕਿ ਬੰਗਲਾਦੇਸ਼ ਵਿੱਚ ਕੋਰੋਨਾ ਪਾਬੰਦੀਆਂ ਲਾਗੂ ਹੋਣ ਦੇ ਬਾਵਜੂਦ ਕੋਈ 15 ਹਜ਼ਾਰ ਲੋਕ ਰਾਣੀ ਨੂੰ ਦੇਖਣ ਅਤੇ ਫੋਟੋਆਂ ਖਿਚਵਾਉਣ ਪਹੁੰਚੇ ਹਨ।

ਫਾਰਮ ਦੇ ਮੈਨੇਜਰ ਹਸਨ ਮੌਲਾਦਾਰ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਦੀ ਰਾਣੀ ਤੋਂ ਵੱਖ ਹੋਣ ਦੀ ਕੋਈ ਯੋਜਨਾ ਨਹੀਂ ਹੈ।

ਬਾਕੀ ਤੁਸੀਂ ਵੀਡੀਓ ਵਿੱਚ ਇੱਥੇ ਕਲਿੱਕ ਕਰਕੇ ਵੇਖੋ।

ਇਹ ਵੀ ਪੜ੍ਹੋ:

ਅੰਟਾਰਕਟਿਕਾ ਵਿੱਚ ਮਿਲੇ ਨਵੀਂ ਕਿਸਮ ਦੇ ਪੌਦੇ, ਪੰਜਾਬ ਦੀ ਇੱਕ ਯੂਨੀਵਰਸਿਟੀ ਦੇ ਵਿਗਿਆਨੀ ਵੀ ਸ਼ਾਮਲ

ਭਾਰਤੀ ਵਿਗਿਆਨੀਆਂ ਨੇ ਅੰਟਾਰਕਟਿਕਾ ਵਿੱਚ ਪੌਦਿਆਂ ਦੀ ਇੱਕ ਨਵੀਂ ਪ੍ਰਜਾਤੀ ਲੱਭ ਲਈ ਹੈ।

ਪੋਲਰ ਜੀਵ ਵਿਗਿਆਨੀਆਂ ਨੇ ਸਾਲ 2017 ਵਿੱਚ ਬਰਫ਼ ਨਾਲ ਢਕੇ ਹੋਏ ਮਹਾਂਦੀਪ ਦੀ ਇੱਕ ਯਾਤਰਾ ਮੁਹਿੰਮ ਦੌਰਾਨ ਕਾਈ ਦੀ ਨਵੀਂ ਪ੍ਰਜਾਤੀ ਲੱਭੀ ਹੈ।

ਇਸ ਦੀ ਪਛਾਣ ਤੈਅ ਕਰਨ ਲਈ ਬਹੁਤ ਮਿਹਨਤ ਲੱਗੀ ਹੈ ਅਤੇ ਇਸ ਗੱਲ ਦੀ ਪੁਸ਼ਟੀ ਕਰਨ ਲਈ ਵਿਗਿਆਨੀਆਂ ਨੂੰ ਪੰਜ ਸਾਲ ਲੱਗ ਗਏ ਕਿ ਇਹ ਪ੍ਰਜਾਤੀ ਪਹਿਲੀ ਵਾਰ ਲੱਭੀ ਗਈ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਜ਼ੀਕਾ ਵਾਇਰਸ ਕੀ ਹੈ ਤੇ ਕਿਵੇਂ ਬੱਚਿਆਂ ਲਈ ਖ਼ਤਰਨਾਕ ਬਣਦਾ ਹੈ

ਜ਼ੀਕਾ ਵਾਇਰਸ ਗਰਮ ਦੇਸਾਂ ਵਿੱਚ ਇੱਕ ਮੱਛਰਾਂ ਤੋਂ ਫ਼ੈਲਣ ਵਾਲੀ ਬਿਮਾਰੀ ਹੈ।

ਜ਼ੀਕਾ ਵਾਇਰਸ ਗਰਮ ਦੇਸਾਂ ਵਿੱਚ ਪਾਏ ਜਾਣ ਵਾਲੇ ਏਡੀਜ਼ ਮੱਛਰ ਦੇ ਡੰਗ ਨਾਲ ਹੁੰਦਾ ਹੈ।

ਜਦੋਂ ਮੱਛਰ ਕਿਸੇ ਜ਼ੀਕਾ ਵਾਇਰਸ ਦੇ ਮਰੀਜ਼ ਨੂੰ ਕੱਟ ਲੈਂਦਾ ਹੈ ਤਾਂ ਉਹ ਮੱਛਰ ਵੀ ਵਾਇਰਸ ਦਾ ਵਾਹਕ ਬਣ ਜਾਂਦਾ ਹੈ। ਇਸ ਤੋਂ ਬਾਅਦ ਮੱਛਰ ਜਿਸ ਅਗਲੇ ਵਿਅਕਤੀ ਨੂੰ ਕੱਟੇਗਾ ਉਸ ਨੂੰ ਵੀ ਜ਼ੀਕਾ ਦੀ ਲਾਗ ਲਗਾ ਦੇਵੇਗਾ।

ਅਜੇ ਤੱਕ ਜ਼ੀਕਾ ਵਾਇਰਸ ਦਾ ਕੋਈ ਇਲਾਜ ਉਪਲਬਧ ਨਹੀਂ ਹੈ। ਹਾਲਾਂਕਿ ਲੋਕ ਮੱਛਰ ਦੇ ਕੱਟਣ ਤੋਂ ਬਚਾਅ ਜ਼ਰੂਰ ਕਰ ਸਕਦੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਟੋਕੀਓ ਓਲੰਪਿਕ: ਭਾਰਤੀ ਪਹਿਲਵਾਨਾਂ ਦੇ ਕੁਝ ਅਣਸੁਣੇ ਕਿੱਸੇ

ਖੇਡ ਦੇ ਮੈਦਾਨ 'ਚ ਖਿਡਾਰੀਆਂ ਦਾ ਜੋ ਚਿਹਰਾ ਸਾਹਮਣੇ ਆਉਂਦਾ ਹੈ, ਉਹ ਉਨ੍ਹਾਂ ਦੀ ਪੂਰੀ ਜ਼ਿੰਦਗੀ ਜਾਂ ਸੰਘਰਸ਼ ਨੂੰ ਬਿਆਨ ਨਹੀਂ ਕਰਦਾ।

ਉਨ੍ਹਾਂ ਦੇ ਇਸ ਸਫ਼ਰ ਦੇ ਬਹੁਤ ਸਾਰੇ ਅਣਕਹੇ, ਲੁਕਵੇਂ ਪਹਿਲੂ ਹੁੰਦੇ ਹਨ ਜੋ ਕਿ ਉਨ੍ਹਾਂ ਖਿਡਾਰੀਆਂ ਦੇ ਖੇਡ ਜੀਵਨ ਦੇ ਅਹਿਮ ਪਹਿਲੂ ਨੂੰ ਦਰਸਾਉਂਦੇ ਹਨ।

ਹੁਣ ਜਦੋਂ ਟੋਕੀਓ ਓਲੰਪਿਕ ਦੀ ਤਾਰੀਖ ਬਹੁਤ ਨੇੜੇ ਆ ਚੁੱਕੀ ਹੈ। 23 ਜੁਲਾਈ ਤੋਂ ਜਪਾਨ ਦੇ ਟੋਕਿਓ ਵਿੱਚ ਓਲੰਪਿਕ ਖੇਡਾਂ ਹੋਣੀਆਂ ਹਨ।

ਅਜਿਹੇ ਮੌਕੇ ਭਾਰਤ ਦੇ ਕੁਝ ਖਿਡਾਰੀਆਂ ਦੇ ਉਹ ਪਹਿਲੂ ਜਿਸ ਦੀ ਜਾਣਕਾਰੀ ਬਹੁਤ ਹੀ ਘੱਟ ਲੋਕਾਂ ਨੂੰ ਹੈ, ਸਾਝੇ ਕਰ ਰਹੇ ਹਾਂ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਜਾਈਬਾਈ ਚੌਧਰੀ: ਜੋ ਕੁਲੀ ਤੋਂ ਅਧਿਆਪਕਾ ਤੇ ਫਿਰ ਦਲਿਤ ਕਾਰਕੁਨ ਬਣੀ

ਮਹਾਰਾਸ਼ਟਰ ਦੇ ਨਾਗਪੁਰ ਵਿੱਚ ਜੰਮੀ ਜਾਈਬਾਈ ਦਾ 9 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਸੀ ਤੇ ਪਰਿਵਾਰ ਨੂੰ ਪਾਲਣ ਲਈ ਉਨ੍ਹਾਂ ਨੂੰ ਕੁਲੀ ਦਾ ਕੰਮ ਕਰਨਾ ਪਿਆ।

ਪਰ ਆਪਣੀ ਚੁਸਤੀ ਤੇ ਜਜ਼ਬੇ ਨਾਲ ਉਨ੍ਹਾਂ ਨੇ ਪੜ੍ਹਾਈ-ਲਿਖਾਈ ਕੀਤੀ, ਅਧਿਆਪਕਾ ਬਣੀ ਤੇ ਦਲਿਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਦਲਿਤ ਕਾਰਕੁਨ ਵੀ।

ਕੁੜੀਆਂ ਲਈ ਸਿੱਖਿਆ ਦੇ ਦਰਵਾਜ਼ੇ ਖੋਲ੍ਹਣ ਵਾਲੀ ਜਾਈਬਾਈ ਚੌਧਰੀ ਦੀ ਕਹਾਣੀ ਦੇਖਣ ਲਈ ਇੱਥੇ ਕਲਿੱਕ ਕਰੋ।

ਭਾਰਤ ਦੇ ਜਸ਼ਨਪ੍ਰੀਤ ਦੀ ਖਿੱਚੀ ਤਸਵੀਰ ਸਣੇ ਪੁਲਾੜ ਦੀਆਂ ਖੂਬਸੂਰਤ ਤਸਵੀਰਾਂ

ਇਲ ਆਬਜ਼ਰਵੇਟਰੀ ਗ੍ਰੀਨਵਿਚ ਦੇ '13ਵੇਂ ਖਗੋਲ ਵਿਗਿਆਨ ਫੋਟੋਗ੍ਰਾਫ਼ਰ ਆਫ਼ ਦਿ ਈਅਰ' ਮੁਕਾਬਲੇ ਲਈ ਪੁਲਾੜ ਦੇ ਅਸਾਧਾਰਣ ਦ੍ਰਿਸ਼ਾਂ ਦੀਆਂ ਤਸਵੀਰਾਂ ਖਿੱਚਣ ਵਾਲੇ ਫੋਟੋਗ੍ਰਾਫ਼ਰਾਂ ਦੀ ਲਿਸਟ ਦਾ ਐਲਾਨ ਕਰ ਦਿੱਤਾ ਹੈ।

ਮੁਕਾਬਲੇ ਵਿੱਚ 75 ਦੇਸਾਂ ਤੋਂ ਆਈਆਂ 4500 ਤੋਂ ਵੱਧ ਐਂਟਰੀਆਂ ਵਿੱਚੋਂ ਚੁਣੇ ਹੋਏ ਫੋਟੋਗ੍ਰਾਫ਼ਰਾਂ ਨੇ ਸਾਡੇ ਸੋਲਰ ਸਿਸਟਮ, ਗਲੈਕਸੀ ਅਤੇ ਵਿਸ਼ਾਲ ਬ੍ਰਹਿਮੰਡ ਦੀਆਂ ਵੱਖਰੀਆਂ ਥਾਂਵਾਂ ਦੀਆਂ ਤਸਵੀਰਾਂ ਖਿੱਚੀਆਂ ਹਨ।

ਇਸ ਸੂਚੀ ਵਿੱਚ ਭਾਰਤ ਦੇ ਜਸ਼ਨਪ੍ਰੀਤ ਢੀਂਗਰਾ ਦੀ ਸਰਦੀਆਂ ਦੌਰਾਨ ਚਮਕਦੇ ਤਾਰਿਆਂ ਦੀ ਇੱਕ ਸ਼ਾਨਦਾਰ ਤਸਵੀਰ ਹੈ।

ਪਲੇਇਡਜ਼, ਜਿਸ ਨੂੰ ਸੱਤ ਭੈਣਾਂ (ਸੈਵਨ ਸਿਸਟਰਜ਼) ਅਤੇ ਮੈਸੀਅਰ 45 ਵੀ ਕਿਹਾ ਜਾਂਦਾ ਹੈ, ਇੱਕ ਖੁੱਲ੍ਹਾ ਸਿਤਾਰਾ ਸਮੂਹ ਹੈ ਜਿਸ ਵਿੱਚ ਮੱਧ-ਉਮਰ ਦੇ ਗਰਮ ਬੀ-ਕਿਸਮ ਦੇ ਤਾਰੇ ਹੁੰਦੇ ਹਨ।

ਹੋਰ ਤਸਵੀਰਾਂ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)