ਭਾਰਤ ਦੇ ਜਸ਼ਨਪ੍ਰੀਤ ਦੀ ਖਿੱਚੀ ਤਸਵੀਰ ਸਣੇ ਮੁਕਾਬਲੇ ਲਈ ਚੁਣੀਆਂ ਗਈਆਂ ਪੁਲਾੜ ਦੀਆਂ ਖੂਬਸੂਰਤ ਤਸਵੀਰਾਂ

ਰੌਇਲ ਆਬਜ਼ਰਵੇਟਰੀ ਗ੍ਰੀਨਵਿਚ ਦੇ ‘13ਵੇਂ ਖਗੋਲ ਵਿਗਿਆਨ ਫੋਟੋਗ੍ਰਾਫ਼ਰ ਆਫ਼ ਦਿ ਈਅਰ’ ਮੁਕਾਬਲੇ ਲਈ ਅਸਾਧਾਰਣ ਪੁਲਾੜ ਦੇ ਦ੍ਰਿਸ਼ਾਂ ਦੀਆਂ ਤਸਵੀਰਾਂ ਖਿੱਚਣ ਵਾਲੇ ਫੋਟੋਗ੍ਰਾਫ਼ਰਾਂ ਦੀ ਲਿਸਟ ਦਾ ਐਲਾਨ ਕਰ ਦਿੱਤਾ ਹੈ।

ਚੁਣੇ ਹੋਏ ਫੋਟੋਗ੍ਰਾਫ਼ਰਾਂ ਨੇ ਸਾਡੇ ਸੋਲਰ ਸਿਸਟਮ, ਗਲੈਕਸੀ ਅਤੇ ਵਿਸ਼ਾਲ ਬ੍ਰਹਿਮੰਡ ਦੀਆਂ ਵੱਖਰੀਆਂ ਥਾਂਵਾਂ ਦੀਆਂ ਤਸਵੀਰਾਂ ਖਿੱਚੀਆਂ ਹਨ।

ਮੁਕਾਬਲੇ ਵਿੱਚ 75 ਦੇਸਾਂ ਤੋਂ 4500 ਤੋਂ ਵੱਧ ਲੋਕਾਂ ਨੇ ਐਂਟਰੀਜ਼ ਭੇਜੀਆਂ ਸਨ।

ਜੱਜਾਂ ਵਿੱਚ ਬੀਬੀਸੀ ਸਕਾਈ ਐਟ ਨਾਈਟ ਮੈਗਜ਼ੀਨ ਦੇ ਆਰਟ ਐਡੀਟਰ ਸਟੀਵ ਮਾਰਸ਼ ਅਤੇ ਕਾਮੇਡੀਅਨ ਅਤੇ ਉਤਸੁਕ ਸ਼ੌਕੀਨ ਖਗੋਲ ਵਿਗਿਆਨੀ ਜੋਨ ਕੁਲਸ਼ਾਅ, ਕਲਾ ਅਤੇ ਖਗੋਲ ਵਿਗਿਆਨ ਦੀ ਦੁਨੀਆਂ ਦੇ ਹੋਰ ਮਾਹਰਾਂ ਦੇ ਨਾਲ ਸ਼ਾਮਲ ਸਨ।

ਇਹ ਵੀ ਪੜ੍ਹੋ:

ਜੇਤੂ ਤਸਵੀਰਾਂ ਦੀ 18 ਸਤੰਬਰ ਤੋਂ ਨੈਸ਼ਨਲ ਮੈਰੀਟਾਈਮ ਮਿਊਜ਼ੀਅਮ ਵਿੱਚ ਪ੍ਰਦਰਸ਼ਨੀ ਲਗਾਈ ਜਾਵੇਗੀ। ਅਸੀਂ ਚੁਣੀਆਂ ਗਈਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ।

ਪਲੇਇਡਸ ਸਿਸਟਰਜ਼, ਭਾਰਤ ਤੋਂ ਜਸ਼ਨਪ੍ਰੀਤ ਸਿੰਘ ਢੀਂਗਰਾ

ਇਹ ਸਰਦੀਆਂ ਵਿੱਚ ਫੋਟੋਗ੍ਰਾਫਰ ਦੇ ਖੇਤਰ ਵਿੱਚ ਚਮਕਦੇ ਤਾਰਿਆਂ ਦੀ ਇੱਕ ਸ਼ਾਨਦਾਰ ਤਸਵੀਰ ਹੈ।

ਪਲੇਇਡਜ਼, ਜਿਸ ਨੂੰ ਸੱਤ ਭੈਣਾਂ (ਸੈਵਨ ਸਿਸਟਰਜ਼) ਅਤੇ ਮੈਸੀਅਰ 45 ਵੀ ਕਿਹਾ ਜਾਂਦਾ ਹੈ, ਇੱਕ ਖੁੱਲ੍ਹਾ ਸਿਤਾਰਾ ਸਮੂਹ ਹੈ ਜਿਸ ਵਿੱਚ ਮੱਧ-ਉਮਰ ਦੇ ਗਰਮ ਬੀ-ਕਿਸਮ ਦੇ ਤਾਰੇ ਹੁੰਦੇ ਹਨ।

ਡੌਲਫਿਨ ਹੈੱਡ ਨੇਬੂਲਾ, ਸ੍ਰੀਲੰਕਾ ਤੋਂ ਯੋਵਿਨ ਯਥਾਥਗੋਡਾ ਵੱਲੋਂ ਖਿੱਚੀ ਤਸਵੀਰ

ਇਹ ਫੋਟੋਗ੍ਰਾਫਰ ਦੀਆਂ ਮਨਪਸੰਦ ਤਸਵੀਰਾਂ ਵਿੱਚੋਂ ਇੱਕ ਹੈ ਅਤੇ ਇਹ ਦਰਸਾਉਂਦਾ ਹੈ ਕਿ ਕਿਵੇਂ ਹਵਾਵਾਂ ਅਤੇ ਤਾਕਤਾਂ ਨੇ ਬਾਹਰੀ ਸਪੇਸ ਵਿੱਚ ਇਸ ਸੰਪੂਰਨ ਬ੍ਰਹਿਮੰਡੀ ਬੁਲਬੁਲੇ ਨੂੰ ਬਣਾਇਆ ਹੈ।

ਬੁਲਬੁਲਾ ਬਣਾਉਣ ਲਈ ਜ਼ਿੰਮੇਵਾਰ ਤਾਰਾ ਨੇਬੂਲਾ ਦੇ ਕੇਂਦਰ ਦੇ ਨੇੜੇ ਇੱਕ ਚਮਕਦਾਰ ਤਾਰਾ ਹੈ।

ਹਾਰਮਨੀ, ਜਰਮਨੀ ਤੋਂ ਸਟੀਫਨ ਲਾਈਬਰਮੈਨ

ਤਸਵੀਰ ਵਿੱਚ ਫਰਾਂਸ ਦੇ ਵਲੇਨਸੋਲ ਵਿੱਚ ਲੈਵੇਂਡਰ ਦੇ ਖੇਤਾਂ ਵਿੱਚ ਮਿਲਕੀ ਵੇਅ ਦਾ ਇੱਕ ਮਨਮੋਹਕ ਰੂਪ ਦਰਸਾਇਆ ਗਿਆ ਹੈ।

ਆਈਸਲੈਂਡ ਵੌਰਟੈਕਸ, ਨਿਊਜ਼ੀਲੈਂਡ ਤੋਂ ਲੈਰੀਨ ਰਾਏ

ਇਹ ਆਈਸਲੈਂਡ ਵਿੱਚ ਔਰੋਰਾ ਬੋਰਾਲਿਸ (ਅਸਮਾਨ 'ਚ ਚਮਕਦਾਰ ਲਾਈਟਸ) ਦਾ ਪੈਨੋਰਾਮਾ ਹੈ ਅਤੇ 20 ਚਿੱਤਰਾਂ ਦਾ ਬਣਿਆ ਹੋਇਆ ਹੈ।

ਫੋਟੋਗ੍ਰਾਫ਼ਰ ਨੇ ਪਹਿਲਾਂ ਪੈਨੋਰਮਾ ਦੀ ਤਸਵੀਰ ਲਈ ਅਤੇ ਫਿਰ ਬਰਫ਼ 'ਚੋਂ ਖੁਦ ਦੀ ਤਸਵੀਰ ਲਈ।

ਲੂਨਾ ਪਾਰਕ, ਆਸਟਰੇਲੀਆ ਤੋਂ ਐਡ ਹਰਸਟ

ਇਹ ਵਿਸ਼ਾਲ ਚਿਹਰਾ ਸਿਡਨੀ ਦੇ ਲੂਨਾ ਪਾਰਕ ਦੇ ਹਰਬਰਸਾਈਡ ਥੀਮ ਪਾਰਕ ਦੇ ਪ੍ਰਵੇਸ਼ ਦੁਆਰ ਨੂੰ ਦਰਸਾਉਂਦਾ ਹੈ।

ਫੋਟੋਗ੍ਰਾਫਰ ਨੇ ਤਾਰਿਆਂ ਦੇ ਕੋਲੋਂ ਲੰਘਦਿਆਂ ਦੇ ਹਜ਼ਾਰਾਂ ਫਰੇਮ ਲਏ ਅਤੇ ਉਨ੍ਹਾਂ ਨੂੰ ਮਿਲਾ ਕੇ ਸਮੇਂ ਦੇ ਪੈਟਰਨ ਨੂੰ ਦਿਖਾਇਆ।

ਜੋਡਰਲ ਬੈਂਕ ਉੱਤੇ ਚੰਨ ਦਾ ਉੱਗਣਾ, ਯੂਕੇ ਤੋਂ ਮੈਟ ਨਾਈਲਰ

ਚੰਨ ਅਤੇ ਮਸ਼ਹੂਰ ਲਵੈਲ ਟੈਲੀਸਕੋਪ ਨੂੰ ਹਾਸਲ ਕਰਨ ਦੀ ਫੋਟੋਗ੍ਰਾਫਰ ਦੀ ਲੰਬੇ ਸਮੇਂ ਤੋਂ ਇੱਛਾ ਸੀ।

ਐੱਨਜੀਸੀ 2024 - ਫਲੇਮ ਨੇਬੂਲਾ, ਆਸਟਰੇਲੀਆ ਤੋਂ ਸਟੀਵਨ ਮੋਹਰ

ਐਨਜੀਸੀ 2024 ਅਤੇ ਐੱਚ 2-277 ਦੇ ਤੌਰ 'ਤੇ ਜਾਣਿਆ ਜਾਂਦਾ ਫਲੇਮ ਨੇਬੂਲਾ ਧਰਤੀ ਤੋਂ 900 ਤੋਂ 1500 ਲਾਈਟ ਈਅਰਸ ਦੂਰ ਓਰੀਅਨ ਕੰਸਟੇਲੇਸ਼ਨ ਵਿੱਚੋਂ ਇੱਕ ਨਿਕਾਸ ਨੇਬੂਲਾ ਹੈ।

ਐੱਨਜੀਸੀ 3981, ਅਮਰੀਕਾ ਤੋਂ ਬਰਨਾਰਡ ਮਿਲਰ

ਐੱਨਜੀਸੀ 3981 ਕ੍ਰੈਟਰ ਗ੍ਰਾਮ ਵਿੱਚ ਲਗਭਗ 65 ਮਿਲੀਅਨ ਲਾਈਟ ਈਅਰਸ ਦੂਰ ਇੱਕ ਸਪਾਇਰਲ ਗਲੈਕਸੀ ਹੈ।

ਸਲੀਪਿੰਗ ਸਿਟੀ ਦੇ ਉੱਪਰ ਪੂਰਨਮਾਸ਼ੀ ਦਾ ਮਾਰਗ, ਫਰਾਂਸ ਤੋਂ ਰੇਮੀ ਲੈਬਲੈਂਕ-ਮੈਸੇਜਰ

ਇਸ ਚਿੱਤਰ ਲਈ ਫੋਟੋਗ੍ਰਾਫ਼ਰ ਦਾ ਉਦੇਸ਼ ਮਨੁੱਖੀ ਸੰਸਾਰ ਨੂੰ ਅਕਾਸ਼ ਤੋਂ ਵੰਡਦਿਆਂ, ਤਸਵੀਰ ਦੇ ਕੇਂਦਰ ਵਿੱਚ ਚੰਨ ਦੇ ਟ੍ਰੈਜੈਕਟੋਰੀ 'ਤੇ ਕੇਂਦ੍ਰਤ ਕਰਨਾ ਹੈ।

ਛੱਤ 'ਤੇ ਖੜ੍ਹੀ ਔਰਤ ਪੈਰਿਸ ਅਤੇ ਅਸਮਾਨ ਦੇ ਵਿਚਕਾਰ ਇੱਕ ਕੜੀ ਦਿਖਾਈ ਦਿੰਦੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸੈਟਰਨ (ਸ਼ਨੀ) , ਯੂਕੇ ਤੋਂ ਡਾਮੀਅਨ ਪੀਚ

ਇਸ ਚਿੱਤਰ ਵਿੱਚ ਸ਼ਨੀ ਦੁਨੀਆਂ ਭਰ ਅਤੇ ਰਿੰਗ ਪ੍ਰਣਾਲੀ ਵਿੱਚ ਖੂਬਸੂਰਤ ਵੇਰਵਾ ਦਿੰਦਾ ਹੈ। ਮਸ਼ਹੂਰ ਪੋਲਰ ਹੈਕਸਾਗਨ ਤਲ ਦੇ ਖੰਭੇ ਦੁਆਲੇ ਵੇਖਿਆ ਜਾ ਸਕਦਾ ਹੈ।

ਲੁਜਿਆਜ਼ੂਈ ਸਿਟੀ ਸਕਾਈਲਾਈਨ ਉੱਤੇ ਤਾਰਿਆਂ ਦੀ ਲੜੀ, ਚੀਨ ਤੋਂ ਡੈਨਿੰਗ ਕਾਈ

ਇਹ ਚਿੱਤਰ ਚੀਨ ਦੇ ਪੁਡੋਂਗ ਜ਼ਿਲ੍ਹੇ ਦੇ ਲੁਜਿਆਜ਼ੂਈ ਸ਼ਹਿਰ ਦੇ ਤਾਰੇ ਦਿਖਾਉਂਦਾ ਹੈ। ਫੋਟੋਗ੍ਰਾਫਰ ਨੇ ਇਹ ਤਸਵੀਰ ਬਹੁਤ ਹੀ ਸਾਫ਼ ਪਤਝੜ ਦੀ ਰਾਤ ਨੂੰ ਖਿੱਚੀ ਹੈ।

ਸਟਾਰ ਵਾਚਰ, ਚੀਨ ਤੋਂ ਯਾਂਗ ਸੂਟੀ

ਫੋਟੋਗ੍ਰਾਫਰ ਦੇਰ ਰਾਤ ਪਹਾੜੀ ਸੜਕ 'ਤੇ ਗੱਡੀ ਚਲਾ ਰਿਹਾ ਸੀ ਅਤੇ ਇੱਕ ਮੋੜ ਮੁੜਿਆ ਤਾਂ ਉਸ ਨੇ ਸੜਕ ਦੇ ਸੱਜੇ ਪਾਸੇ ਇੱਕ ਟੀਲੇ ਨੂੰ ਦੇਖਿਆ।

ਉਹ ਰੁਕਿਆ ਅਤੇ ਸੜਕ ਦੇ ਕੰਢੇ 'ਤੇ ਚੜ੍ਹ ਗਿਆ, ਸ਼ੂਟ ਕਰਨ ਲਈ ਕੈਮਰਾ ਸੈੱਟ ਕੀਤਾ ਅਤੇ ਫਿਰ ਇਸ ਕਰਵ ਵਿਚ ਅੱਗੇ ਪਿੱਛੇ ਚੱਲਿਆ।

ਫਿਰ ਉਹ ਪਹਾੜੀ ਉੱਤੇ ਚੜ੍ਹ ਗਿਆ ਅਤੇ ਖੁਦ ਨੂੰ ਤਸਵੀਰ ਵਿੱਚ ਜੋੜ ਲਿਆ।

ਮੈਜਿਕ ਸਿਟੀ ਦਾ ਸੂਰਜ ਉੱਗਣਾ, ਚੀਨ ਤੋਂ ਜੀਅਜੁਨ ਹੂਆ ਦੁਆਰਾ

ਫੋਟੋ ਸ਼ੰਘਾਈ ਦੇ ਵਿੱਤੀ ਜ਼ਿਲ੍ਹੇ ਲੁਜੀਆਜ਼ੂਈ ਤੋਂ 16 ਕਿਲੋਮੀਟਰ ਦੀ ਦੂਰੀ 'ਤੇ ਲਈ ਗਈ ਹੈ।

ਹਰ ਸਾਲ ਸਿਰਫ਼ ਕੁਝ ਕੁ ਹਫ਼ਤੇ ਹੁੰਦੇ ਹਨ ਜਦੋਂ ਫੋਟੋਗ੍ਰਾਫ਼ਰ ਕੇਂਦਰੀ ਕਾਰੋਬਾਰੀ ਜ਼ਿਲ੍ਹੇ ਵਿੱਚ ਉੱਗਦੇ ਸੂਰਜ ਦੀ ਤਸਵੀਰ ਖਿੱਚ ਪਾਉਂਦੇ ਹਨ।

ਕਾਮੇਟ 2020 F8 SWAN ਦੀ ਤਸਵੀਰ, ਔਸਟਰੀਆ ਤੋਂ ਜੀਰਾਲਡ ਰਹਿਮਾਨ

ਇਸ ਤਸਵੀਰ ਵਿੱਚ ਗੈਸ ਨਾਲ ਭਰੇ ਕੌਮੈਟ ਨਜ਼ਰ ਆਉਂਦਾ ਹੈ।

ਸੋਲ ਆਫ਼ ਸਪੇਸ (ਨੇਬੂਲਾ ਦੀ ਨਜ਼ਦੀਕੀ ਤਸਵੀਰ), ਯੂਕੇ ਤੋਂ ਕੁਸ਼ ਚੰਦਰੀਆ

ਸੋਲ ਨੈਬੂਲਾ ਉਨ੍ਹਾਂ ਨਜ਼ਾਰਿਆਂ ਵਿੱਚੋਂ ਇੱਕ ਹੈ ਜੋ ਭਾਵੇਂ ਤੁਸੀਂ ਆਪਣੇ ਦੂਰਬੀਨ ਨੂੰ ਕਿਤੇ ਵੀ ਲਾਓ ਉੱਥੋਂ ਹਮੇਸ਼ਾ ਕੁਝ ਢਾਂਚੇ ਅਤੇ ਵੇਰਵੇ ਮਿਲਣਗੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)