ਅਫਗਾਨਿਸਤਾਨ : ਤਾਲਿਬਾਨ ਨਾਲ ਝੜਪਾਂ ਤੋਂ ਬਾਅਦ 1000 ਅਫਗਾਨ ਫੌਜੀ ਤਜਾਕਿਸਤਾਨ ਭੱਜੇ

ਅਫਗਾਨਿਸਤਾਨ ਦੇ ਸੈਨਿਕ

ਤਸਵੀਰ ਸਰੋਤ, Reuters

ਤਾਲਿਬਾਨ ਲੜਾਕਿਆਂ ਨਾਲ ਝੜਪਾਂ ਹੋਣ ਤੋਂ ਬਾਅਦ 1000 ਤੋਂ ਵੀ ਵੱਧ ਅਫਗਾਨਿਸਤਾਨ ਦੇ ਫੌਜੀ ਗੁਆਂਢੀ ਮੁਲਕ ਤਜਾਕਿਸਤਾਨ ਚਲੇ ਗਏ ਹਨ।

ਤਜਾਕਿਸਤਾਨ ਬਾਰਡਰ ਦੇ ਗਾਰਡ ਵੱਲੋਂ ਆਏ ਬਿਆਨ ਮੁਤਾਬਕ,'' ਅਫਗਾਨ ਸੈਨਿਕ ''ਆਪਣੀਆਂ ਜਾਨਾਂ ਬਚਾਉਣ ਲਈ'' ਸਰਹੱਦ 'ਤੇ ਭੱਜ ਆਏ।

ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਏ ਸਮਝੌਤੇ ਤਹਿਤ ਅਮਰੀਕਾ ਤੇ ਵਿਦੇਸ਼ੀ ਫੌਜੀਆਂ ਦੀ ਨਫ਼ਰੀ ਘਟਾਈ ਜਾ ਰਹੀ ਹੈ।

ਇਸ ਦੇ ਇਵਜ਼ ਵਜੋਂ ਤਾਲਿਬਾਨ ਨੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਕਬਜ਼ੇ ਵਾਲੇ ਇਲਾਕੇ ਵਿਚ ਅਲ-ਕਾਇਦਾ ਤੇ ਦੂਜੇ ਕੱਟੜਵਾਦੀ ਸੰਗਠਨਾਂ ਨੂੰ ਸਰਗਰਮੀ ਦੀ ਇਜਾਜ਼ਤ ਨਹੀਂ ਦੇਵੇਗਾ।

ਅਮਰੀਕੀ ਰਾਸ਼ਟਰਪਤੀ ਜੌ ਬਾਇਡਨ ਨੇ ਸਿੰਤਬਰ ਤੱਕ ਸਾਰੇ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਤਾਲਿਬਾਨ ਅਫ਼ਗਾਨਿਸਤਾਨ ਦੇ ਹੋਰ ਜ਼ਿਲ੍ਹਿਆਂ ਉੱਤੇ ਕਬਜ਼ੇ ਕਰ ਰਿਹਾ ਹੈ।

ਇਹ ਵੀ ਪੜ੍ਹੋ-

ਤਾਲਿਬਾਨ ਵੱਲੋਂ ਸ਼ੁਰੂ ਕੀਤੇ ਗਏ ਹਮਲਿਆਂ ਤੋਂ ਬਾਅਦ ਹਾਲ ਹੀ ਦੇ ਹਫਤਿਆਂ ਵਿੱਚ ਅਫਗਾਨਿਸਤਾਨ ਵਿੱਚ ਤਣਾਅ ਵੱਧ ਗਿਆ ਹੈ।

ਅਫਗਾਨਿਸਤਾਨ ਵਿੱਚ ਨਾਟੋ ਦਾ 20 ਸਾਲ ਦਾ ਫੌਜੀ ਮਿਸ਼ਨ ਖ਼ਤਮ ਹੋ ਗਿਆ ਹੈ। ਪਰ ਦੇਸ਼ ਵਿੱਚ ਤਾਲਿਬਾਨ ਦੇ ਵਧਦੇ ਕਦਮਾਂ ਵਿਚਾਲੇ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ।

ਅਫਗਾਨਿਸਤਾਨ ਵਿੱਚ ਵੱਡੀ ਗਿਣਤੀ ਵਿੱਚ ਬਾਕੀ ਵਿਦੇਸ਼ੀ ਫੌਜਾਂ ਸਤੰਬਰ ਮਹੀਨੇ ਹੀ ਵਾਪਿਸ ਲੈ ਲਈਆਂ ਗਈਆਂ ਸਨ।

ਤਾਲਿਬਾਨ ਦੇ ਨਾਲ ਇੱਕ ਸਮਝੌਤੇ ਤਹਿਤ ਅਮਰੀਕਾ ਅਤੇ ਉਸਦੇ ਸਹਿਯੋਗੀ ਅਫਗਾਨਿਸਤਾਨ ਛੱਡ ਰਹੇ ਹਨ।

ਤਾਲਿਬਾਨ ਤੇ ਅਮਰੀਕਾ ਦਾ ਸਮਝੌਤਾ

ਨਾਟੋ ਅਤੇ ਅਮਰੀਕਾ ਨੇ ਤਾਲਿਬਾਨ ਨਾਲ ਇੱਕ ਸਮਝੌਤਾ ਕੀਤਾ ਸੀ। ਜਿਸਦੇ ਤਹਿਤ ਇਹ ਤੈਅ ਹੋਇਆ ਸੀ ਕਿ ਵਿਦੇਸ਼ੀ ਫੌਜੀ ਅਫਗਾਨਿਸਤਾਨ ਛੱਡ ਜਾਵੇਗੀ।

ਇਸ ਦੇ ਬਦਲੇ ਵਿੱਚ ਤਾਲਿਬਾਨ ਉੱਥੇ ਅਲ-ਕਾਇਦਾ ਜਾਂ ਕਿਸੇ ਹੋਰ ਕੱਟੜਪੰਥੀ ਗੁੱਟ ਨੂੰ ਆਪਣੇ ਕੰਟਰੋਲ ਵਾਲੇ ਇਲਾਕੇ ਵਿੱਚ ਗਤੀਵਿਧੀਆਂ ਨਹੀਂ ਚਲਾਉਣ ਦੇਵੇਗਾ।

ਪਾਕਿਸਤਾਨ ਵਿੱਚ ਅਫਗਾਨਿਸਤਾਨ ਦੇ ਰਾਜਦੂਤ ਰਹਿ ਚੁੱਕੇ ਡਾਕਟਰ ਉਮਰ ਜ਼ਖਿਲਵਾਲ ਨੇ ਬੀਬੀਸੀ ਦੇ ਨਿਊਜ਼ਡੇ ਪ੍ਰੋਗਰਾਮ ਵਿੱਚ ਦਾਅਵਾ ਕੀਤਾ ਕਿ ਤਾਲਿਬਾਨ ਇੱਕ ਤੋਂ ਬਾਅਦ ਇੱਕ ਜ਼ਿਲ੍ਹਿਆਂ 'ਤੇ ਕਬਜ਼ਾ ਕਰ ਰਿਹਾ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ ਕੋਈ ਯੋਜਨਾ ਨਹੀਂ ਬਣਾਈ ਗਈ ਸੀ।

ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਦੇ ਬਾਰੇ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ, ਫਿਲਹਾਲ ਉਹ ਉਨ੍ਹਾਂ ਜ਼ਿਲ੍ਹਿਆਂ 'ਤੇ ਕਬਜ਼ਾ ਕਰ ਰਹੇ ਹਨ, ਜਿੱਥੇ ਉਹ ਪਹਿਲਾਂ ਤੋਂ ਹੀ ਬਿਨਾਂ ਕਿਸੇ ਪਾਬੰਦੀ ਦੇ ਮਜ਼ਬੂਤ ਹੈ, ਇਸ ਸਭ ਵਿਚਾਲੇ ਸੁਰੱਖਿਆ ਬਲ ਨਿਰਾਸ਼ ਹਨ।

ਉਨ੍ਹਾਂ ਕਿਹਾ, "ਇਹ ਸਿਰਫ਼ ਕੁਝ ਜ਼ਿਲ੍ਹਿਆਂ ਦੀ ਗੱਲ ਨਹੀਂ ਹੈ। ਤਾਲਿਬਾਨ ਦਾ ਡਰ ਸ਼ਹਿਰਾਂ ਤੱਕ ਪਹੁੰਚ ਗਿਆ ਹੈ। ਸੁਰੱਖਿਆ ਬਲਾਂ ਦਾ ਮਨੋਬਲ ਘੱਟ ਗਿਆ ਹੈ ਅਤੇ ਉਹ ਬਿਨਾਂ ਕਿਸੇ ਰੁਕਾਵਟ ਦੇ ਆਤਮ ਸਮਰਪਣ ਕਰ ਰਹੇ ਹਨ।''

ਉਨ੍ਹਾਂ ਨੇ ਕਿਹਾ ਕਿ ਅਫਗਾਨ ਲੋਕਾਂ ਨੂੰ ਉਮੀਦ ਸੀ ਕਿ ਅਮਰੀਕਾ ਪੂਰੀ ਤਰ੍ਹਾਂ ਨਾਲ ਵਾਪਸੀ ਤੋਂ ਪਹਿਲਾਂ ਉਨ੍ਹਾਂ ਦੇ ਮੁਲਕ ਵਿੱਚ ਸ਼ਾਂਤੀ ਯਕੀਨੀ ਬਣਾਵੇਗਾ। ਪਰ ਇਹ ਸੰਭਵ ਨਹੀਂ ਹੋ ਸਕਿਆ।

ਇਹ ਵੀ ਵੇਖੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)