ਲਾਲ ਕਿਲੇ ’ਤੇ ਕੇਸਰੀ ਨਿਸ਼ਾਨ ਝੁਲਾਉਣ ਵਾਲਾ ਨੌਜਵਾਨ ਜ਼ਮਾਨਤ ਮਿਲਣ ਮਗਰੋਂ ਕਿਸਾਨ ਅੰਦੋਲਨ ਬਾਰੇ ਕੀ ਸੋਚਦਾ ਹੈ - 5 ਅਹਿਮ ਖ਼ਬਰਾਂ

26 ਜਨਵਰੀ ਦੀ ਹਿੰਸਾ ਦੌਰਾਨ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਦੇ ਇਲਜ਼ਾਮ ਜਿਸ ਜੁਗਰਾਜ ਸਿੰਘ ’ਤੇ ਲੱਗੇ ਹਨ ਉਸ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ।

ਜੁਗਰਾਜ ਸਿੰਘ ਨੇ ਵੀਰਵਾਰ ਨੂੰ ਪਰਿਵਾਰ ਸਣੇ ਦਰਬਾਰ ਸਾਹਿਬ 'ਚ ਮੱਥਾ ਟੇਕਿਆ।

ਦਿੱਲੀ ਦੀ ਅਦਾਲਤ ਨੇ ਜੁਗਰਾਜ ਸਿੰਘ ਨੂੰ ਆਰਜੀ ਜ਼ਮਾਨਤ 30 ਜੁਲਾਈ ਤੱਕ ਦਿੱਤੀ ਹੈ।

ਇਹ ਵੀ ਪੜ੍ਹੋ:

ਅੰਮ੍ਰਿਤਸਰ ਵਿੱਚ ਜੁਗਰਾਜ ਸਿੰਘ ਨੇ ਕਿਹਾ, “ਲਾਲ ਕਿਲ੍ਹੇ ’ਤੇ ਜਾਣ ਦਾ ਪਹਿਲਾਂ ਤੋਂ ਕੋਈ ਪਲਾਨ ਨਹੀਂ ਸੀ ਅਤੇ ਸਾਡੇ ਵਿੱਚ ਜੋਸ਼ ਆਇਆ ਤੇ ਅਸੀਂ ਕੇਸਰੀ ਝੰਡਾ ਲਹਿਰਾ ਦਿੱਤਾ।”

ਇਸ ਤੋਂ ਇਲਾਵਾ ਕਿਸਾਨ ਅੰਦੋਲਨ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਅੰਦੋਲਨ ਚੱਲੇਗਾ, ਸਾਥ ਦਿੰਦੇ ਰਹਿਣਗੇ।

ਜੁਗਰਾਜ ਸਿੰਘ ਨੇ ਹੋਰ ਕੀ ਕਿਹਾ, ਜਾਣਨ ਲਈ ਇੱਥੇ ਕਲਿੱਕ ਕਰੋ

ਕੈਪਟਨ ਅਮਰਿੰਦਰ ਸਿੰਘ ਨੂੰ ਚਿੰਤਾ 'ਚ ਕਿਹੜੀਆਂ ਗੱਲਾਂ ਨੇ ਪਾਇਆ?

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸ਼ਹਿਰੀ ਇਲਾਕਿਆਂ ਦੇ ਕਾਂਗਰਸੀ ਆਗੂਆਂ ਨਾਲ ਵੀਰਵਾਰ ਨੂੰ ਆਪਣੇ ਨਿਊ ਚੰਡੀਗੜ੍ਹ ਵਿਚਲੇ ਸੀਸਵਾਂ ਫਾਰਮ ਹਾਊਸ ਉੱਤੇ ਦੁਪਹਿਰ ਦੇ ਖਾਣੇ 'ਤੇ ਮੁਲਾਕਾਤ ਕੀਤੀ।

ਮੁੱਖ ਮੰਤਰੀ ਨੂੰ ਮਿਲਣ ਵਾਲੇ ਇਨ੍ਹਾਂ ਆਗੂਆਂ ਵਿੱਚ ਪੰਜਾਬ ਦੇ ਕਈ ਕੈਬਨਿਟ ਮੰਤਰੀ ਵੀ ਸ਼ਾਮਲ ਸਨ।

ਮੁੱਖ ਮੰਤਰੀ ਉੱਪਰ ਅਕਸਰ ਆਮ ਲੋਕਾਂ ਤੋਂ ਹੀ ਨਹੀਂ ਬਲਕਿ ਪਾਰਟੀ ਦੇ ਆਗੂਆਂ ਤੋਂ ਵੀ ਦੂਰੀ ਬਣਾਈ ਰੱਖਣ ਦੇ ਇਲਜ਼ਾਮ ਲੱਗਦੇ ਰਹੇ ਹਨ, ਪਰ ਅੱਜਕੱਲ ਉਨ੍ਹਾਂ ਦੀ ਲੰਚ ਡਿਪਲੋਮੇਸੀ ਕਾਫ਼ੀ ਚਰਚਾ ਵਿਚ ਹੈ।

ਕੈਪਟਨ ਦੀ ਲੰਚ ਬੈਠਕ ਤੋਂ ਬਾਅਦ ਬਾਹਰ ਆ ਕੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ।

ਉਨ੍ਹਾਂ ਕਿਹਾ, "ਅਸੀਂ 2022 ਦੀਆਂ ਅਸੈਂਬਲੀ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੈਪਟਨ ਅਤੇ ਸਿੱਧੂ ਸਾਡੇ ਦੋ ਵੱਡੇ ਨੇਤਾ ਹਨ। ਕੈਪਟਨ ਸਾਹਬ ਸਾਡੀ ਅਗਵਾਈ ਕਰ ਰਹੇ ਹਨ ਉਹ ਇਸ ਦੇ ਯੋਗ ਹਨ।"

ਉਨ੍ਹਾਂ ਨੇ ਕਿਹਾ ਕਿ ਬੈਠਕ ਨਾ ਤਾ ਲੰਚ ਡਿਪਲੇਮੈਸੀ ਸੀ ਅਤੇ ਨਾ ਹੀ ਤਾਕਤ ਦਾ ਪ੍ਰਗਟਾਵਾ। ਇਹ ਤਾਂ ਮੁੱਖ ਮੰਤਰੀ ਦੀ ਆਪਣੇ ਆਗੂਆਂ ਨਾਲ ਬੈਠਕ ਸੀ।

ਖ਼ਬਰ ਨੂੰ ਤਫ਼ਸੀਲ ਵਿੱਚ ਇੱਥੇ ਪੜ੍ਹੋ

ਕੋਰੋਨਾਵਾਇਰਸ ਦਾ ਬੱਚਿਆਂ ਲਈ ਟੀਕਾ ਕਦੋਂ ਆ ਰਿਹਾ ਤੇ ਇਸ ਵਿਚ ਖਾਸ ਕੀ ਹੈ

ਭਾਰਤ ਵਿੱਚ ਦੇਸੀ ਫਾਰਮਾਸਿਊਟੀਕਲ ਕੰਪਨੀ ਜ਼ਾਇਡਸ ਕੈਡਿਲਾ ਦੀ ਵੈਕਸੀਨ ਜ਼ਾਇਕੋਵ-ਡੀ ਛੇਤੀ ਹੀ ਬੱਚਿਆਂ ਦੇ ਵੈਕਸੀਨੇਸ਼ਨ ਲਈ ਉਪਲੱਬਧ ਹੋ ਸਕਦੀ ਹੈ।

ਇਸ ਵੈਕਸੀਨ ਨੂੰ ਅਗਲੇ ਕੁਝ ਹਫ਼ਤਿਆਂ 'ਚ ਡਰੱਗਜ਼ ਕੰਟਰੋਲਰ ਆਫ਼ ਇੰਡੀਆ ਵੱਲੋਂ ਮਨਜ਼ੂਰੀ ਮਿਲ ਸਕਦੀ ਹੈ, ਜਿਸ ਦੇ ਨਾਲ ਹੀ ਜ਼ਾਇਕੋਵ-ਡੀ ਦੁਨੀਆਂ ਦੀ ਪਹਿਲੀ ਡੀਐਨਏ ਆਧਾਰਿਤ ਵੈਕਸੀਨ ਬਣ ਜਾਵੇਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਭਾਰਤ ਸਰਕਾਰ ਨੇ ਲੰਘੇ ਸ਼ਨੀਵਾਰ ਸੁਪਰੀਮ ਕੋਰਟ ਨੂੰ ਵੈਕਸੀਨ ਉਪਲੱਬਧਤਾ ਨਾਲ ਜੁੜੇ ਅੰਕੜੇ ਦਿੰਦੇ ਹੋਏ ਦੱਸਿਆ ਕਿ ਜ਼ਾਇਕੋਵ-ਡੀ ਵੈਕਸੀਨ ਜੁਲਾਈ-ਅਗਸਤ ਤੱਕ 12 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਦੇ ਲਈ ਉਪਲੱਬਧ ਹੋ ਜਾਵੇਗੀ।

ਸਰਕਾਰ ਨੇ ਆਪਣੇ ਹਲਫ਼ਨਾਮੇ 'ਚ ਕਿਹਾ ਹੈ ਕਿ ਅਗਸਤ 2021 ਤੋਂ ਦਸੰਬਰ 2021 ਵਿਚਾਲੇ ਭਾਰਤ ਸਰਕਾਰ ਕੋਲ ਕੁੱਲ 131 ਕਰੋੜ ਵੈਕਸੀਨ ਡੋਜ਼ ਉਪਲਬਧ ਹੋਣ ਦੀ ਸੰਭਾਵਨਾ ਹੈ।

ਜ਼ਾਇਕੋਵ-ਡੀ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ

ਜ਼ਬਰਦਸਤੀ ਅਤੇ ਬਲਾਤਕਾਰ: 'ਯੋਗ ਗੁਰੂ ਤਿੰਨ ਸਾਲਾਂ ਤੱਕ ਉਸਦਾ ਸੈਕਸ ਸੋਸ਼ਣ ਕਰਦਾ ਰਿਹਾ' - ਬੀਬੀਸੀ ਪੜਤਾਲ

ਦੁਨੀਆਂ ਦੇ ਸਭ ਤੋਂ ਵੱਡੇ ਯੋਗ ਸੰਸਥਾਨਾਂ 'ਚੋਂ ਇੱਕ 'ਸ਼ਿਵਨੰਦ' ਨਾਲ ਬਤੌਰ ਅਧਿਆਪਕ ਰਹੀ ਕੁੜੀ ਨੇ ਉੱਥੇ ਹੁੰਦੇ ਸਰੀਰਕ ਸ਼ੋਸ਼ਣ ਬਾਰੇ ਖੁਲਾਸਾ ਕੀਤਾ ਹੈ।

ਉਸ ਕੁੜੀ ਨੇ ਦੱਸਿਆ ਕਿ ਉਸ ਨੇ ਆਪਣੇ ਸਥਾਨਕ ਸ਼ਿਵਾਨੰਦ ਯੋਗ ਕੇਂਦਰ 'ਵਿੱਚ ਨਾ ਸਿਰਫ ਯੋਗਾ ਸਿਖਾਇਆ , ਬਲਕਿ ਲੰਗਰ ਵਿੱਚ ਸੇਵਾ ਵੀ ਕੀਤੀ ਅਤੇ ਕਈ ਵਾਰ ਸਫਾਈ ਦਾ ਕੰਮ ਵੀ ਕੀਤਾ।

ਸ਼ਿਵਾਨੰਦ ਦੀਆਂ ਸਿੱਖਿਆਵਾਂ ਨੇ ਉਸ ਦੀ ਹੋਂਦ ਦੇ ਹਰ ਪਹਿਲੂ ਨੂੰ ਪ੍ਰਭਾਵਤ ਕੀਤਾ।

ਬੀਬੀਸੀ ਪੱਤਰਕਾਰ ਇਸ਼ਲੀਨ ਕੌਰ ਦੀ ਇਸ ਪੜਤਾਲ ਨੂੰ ਤਫ਼ਸੀਲ 'ਚ ਇੱਥੇ ਪੜ੍ਹੋ

ਚੀਨ ਦੀ ਕਮਿਊਨਿਸਟ ਪਾਰਟੀ ਦੇ 100 ਸਾਲ: ਉਹ 11 ਨਾਅਰੇ ਜਿਨ੍ਹਾਂ ਨੇ ਚੀਨ ਨੂੰ ਬਦਲ ਦਿੱਤਾ

ਚੀਨ ਦੀ ਕਮਿਊਨਿਸਟ ਪਾਰਟੀ ਆਪਣੇ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੀ ਹੈ।

ਸੱਤਾ ਵਿੱਚ ਆਪਣੇ ਤਿੰਨ ਦਹਾਕਿਆਂ ਦੇ ਉਤਰਾਅ ਚੜ੍ਹਾਅ ਦੌਰਾਨ ਮਾਓ ਨੇ ਰਾਜਨੀਤਕ ਨਾਅਰੇਬਾਜ਼ੀ ਨੂੰ ਇੱਕ ਕਲਾ ਦੇ ਰੂਪ ਵਿੱਚ ਬੁਲੰਦ ਕਰ ਦਿੱਤਾ।

ਹਾਲਾਂਕਿ ਮਾਓ ਦੇ ਉਤਰਾਧਿਕਾਰੀਆਂ ਨੇ ਉਨ੍ਹਾਂ ਦੇ ਕਈ ਸਿਧਾਂਤਾਂ ਨੂੰ ਬਦਲ ਦਿੱਤਾ ਹੈ, ਪਰ ਉਹ ਲਗਾਤਾਰ ਨਾਅਰੇ ਲਗਾਉਂਦੇ ਰਹਿੰਦੇ ਹਨ। ਇੱਥੇ 11 ਨਾਅਰੇ ਦਿੱਤੇ ਗਏ ਹਨ ਜਿਨ੍ਹਾਂ ਨੇ ਚੀਨ ਨੂੰ ਬਦਲ ਦਿੱਤਾ।

ਇਨ੍ਹਾਂ 11 ਨਾਅਰਿਆਂ ਨੂੰ ਪੜ੍ਹਨ ਅਤੇ ਜਾਣਨ ਲਈ ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)