You’re viewing a text-only version of this website that uses less data. View the main version of the website including all images and videos.
ਅੰਮ੍ਰਿਤਸਰ ਤੋਂ ਦੁਬਈ ਜਹਾਜ਼ 'ਚ ਇੱਕਲੇ ਸਫ਼ਰ ਕਰਨ ਵਾਲੇ ਪੰਜਾਬੀ ਕਾਰੋਬਾਰੀ ਨੂੰ ਕਿੰਝ ਲੱਗਿਆ - ਪ੍ਰੈੱਸ ਰਿਵੀਊ
ਅੰਮ੍ਰਿਤਸਰ ਤੋਂ ਦੁਬਈ ਇੱਕਲੇ ਜਹਾਜ਼ 'ਚ ਸਫ਼ਰ ਕਰਨ ਵਾਲੇ ਐਸ ਪੀ ਐਸ ਓਬਰਾਏ ਨੇ 'ਮਹਾਰਾਜੇ' ਵਾਂਗ ਮਹਿਸੂਸ ਕੀਤਾ ਹੈ।
ਦੁਬਈ ਦੇ ਉੱਘੇ ਪੰਜਾਬੀ ਕਾਰੋਬਾਰੀ ਓਬਰਾਏ ਨੇ ਅੰਮ੍ਰਿਤਸਰ ਤੋਂ ਦੁਬਈ ਤੱਕ ਏਅਰ ਇੰਡੀਆ ਦੀ ਫਲਾਈਟ 'ਚ ਇਕੱਲੇ ਸਫ਼ਰ ਕੀਤਾ।
ਹਿੰਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ਸੁਰਿੰਦਰ ਪਾਲ ਸਿੰਘ ਓਬਰਾਏ ਨੇ ਬੁੱਧਵਾਰ ਸਵੇਰ ਨੂੰ 3 ਘੰਟਿਆਂ ਦੀ ਫਲਾਈਟ ਲਈ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਜਹਾਜ਼ ਵਿੱਚ ਇਕੱਲੇ ਮੁਸਾਫ਼ਰ ਹਨ।
ਇਹ ਵੀ ਪੜ੍ਹੋ:
ਦੁਬਈ ਵਿੱਚ ਰਹਿੰਦੇ ਕਾਰੋਬਾਰੀ ਓਬਰਾਏ ਪੰਜਾਬ ਵਿੱਚ ਸਰਬੱਤ ਦਾ ਭਲਾ ਸੰਸਥਾ ਕਾਰਨ ਵੀ ਚਰਚਾ ਵਿੱਚ ਰਹਿੰਦੇ ਹਨ।
ਅੰਮ੍ਰਿਤਸਰ ਤੋਂ ਦੁਬਈ ਇਕੱਲੇ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਓਬਰਾਏ ਕਹਿੰਦੇ ਹਨ ਕਿ ਉਨ੍ਹਾਂ 'ਮਹਾਰਾਜਾ' ਵਾਂਗ ਮਹਿਸੂਸ ਕੀਤਾ।
ਓਬਰਾਏ ਨੇ ਬੁੱਧਵਾਰ ਸਵੇਰੇ 4 ਵਜੇ ਏਅਰ ਇੰਡੀਆ ਦੀ AI-929 ਫਲਾਈਟ ਲਈ ਸੀ। ਉਨ੍ਹਾਂ ਮੁਤਾਬਕ ਉਹ ਖ਼ੁਦ ਨੂੰ ਕਿਸਮਤ ਵਾਲਾ ਮਹਿਸੂਸ ਕਰਦੇ ਹਨ ਕਿ ਪੂਰੀ ਫਲਾਈਟ ਵਿੱਚ ਉਹ ਇਕੱਲੇ ਮੁਸਾਫ਼ਰ ਸਨ ਤੇ ਉਨ੍ਹਾਂ ਸਫ਼ਰ ਦੌਰਾਨ ਮਹਾਰਾਜਾ ਵਾਂਗ ਮਹਿਸੂਸ ਕੀਤਾ।
ਜੰਮੂ-ਕਸ਼ਮੀਰ ਦੇ ਸਿਆਸਤਦਾਨਾਂ ਨਾਲ ਮੋਦੀ ਦੀ ਮੀਟਿੰਗ 'ਚ ਕੀ ਹੋਇਆ
ਦਿੱਲੀ ਵਿੱਚ ਲੰਘੇ ਦਿਨੀਂ ਜੰਮੂ-ਕਸ਼ਮੀਰ ਦੀਆਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਹੋਈ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਹ ਮੀਟਿੰਗ ਸਾਢੇ ਤਿੰਨ ਘੰਟਿਆਂ ਤੱਕ ਚੱਲੀ।
ਅਖ਼ਬਾਰ ਮੁਤਾਬਕ ਉਨ੍ਹਾਂ ਨੂੰ ਕਈ ਵਿਰੋਧੀ ਧਿਰ ਦੇ ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੌੜੀ ਗੱਲ ਨਹੀਂ ਹੋਈ ਅਤੇ ਸਿਰਫ਼ ਕੇਂਦਰ ਵੱਲੋਂ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਤੇ ਵਿਕਾਸ ਦੇ ਰੋਡਮੈਪ ਬਾਰੇ ਗੱਲਾਂ ਹੋਈਆਂ।
ਮੀਟਿੰਗ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ''ਅਸੀਂ ਜੰਮੂ-ਕਸ਼ਮੀਰ ਵਿੱਚ ਹਰ ਤਰ੍ਹਾਂ ਦਾ ਵਿਕਾਸ ਕਰਨ ਲਈ ਵਚਨਬੱਧ ਹਾਂ। ਸੂਬੇ ਦੇ ਭਵਿੱਖ ਬਾਰੇ ਚਰਚਾ ਹੋਈ ਅਤੇ ਸ਼ਾਂਤਮਈ ਚੋਣਾਂ ਇੱਕ ਅਹਿਮ ਪੜਾਅ ਹੈ ਸੂਬੇ ਦੀ ਬਹਾਲੀ ਲਈ ਜਿਵੇਂ ਕੀ ਸੰਸਦ ਵਿੱਚ ਵਾਅਦਾ ਕੀਤਾ ਗਿਆ ਸੀ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਵੈਕਸੀਨ ਦੇ ਮਾਮਲੇ 'ਚ ਕਈ ਸੂਬਿਆਂ ਤੋਂ ਹੇਠਾਂ ਆਇਆ ਪੰਜਾਬ
ਪੰਜਾਬ 18 ਸਾਲ ਤੋਂ ਵੱਧ ਦੀ ਉਮਰ ਦੇ ਲੋਕਾਂ ਲਈ ਮੁਫ਼ਤ ਕੋਵਿਡ-19 ਵੈਕਸੀਨ ਦੇ ਮਾਮਲੇ ਵਿੱਚ ਕਈ ਸੂਬਿਆਂ ਤੋਂ ਹੇਠਾਂ ਹੈ।
ਹਿੰਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ਇਸ ਵਜ੍ਹਾਂ ਕਰਕੇ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਕੇਂਦਰ ਉੱਤੇ ਵੈਕਸੀਨ ਸਪਲਾਈ ਵਿੱਚ ਪੱਖਪਾਤ ਦਾ ਇਲਜ਼ਾਮ ਲਗਾਇਆ ਹੈ।
ਖ਼ਬਰ ਮੁਤਾਬਕ ਪੰਜਾਬ ਸਰਕਾਰ ਨੇ ਕੇਂਦਰ ਉੱਤੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਸ਼ਾਸਿਤ ਸੂਬਿਆਂ ਦੇ ਮੁਕਾਬਲੇ ਪੰਜਾਬ ਨੂੰ ਵੈਕਸੀਨ ਘੱਟ ਮਿਲ ਰਹੀ ਹੈ।
ਪੰਜਾਬ ਸਰਕਾਰ ਨੇ ਇਸ ਮਸਲੇ ਨੂੰ ਕੇਂਦਰੀ ਸਿਹਤ ਮੰਤਰਾਲੇ ਨਾਲ ਵੀਡੀਓ ਕਾਨਫਰੰਸਿਗ ਜ਼ਰੀਏ ਵੀ ਰੱਖਿਆ ਹੈ।
ਹਿੰਦੁਸਤਾਨ ਟਾਇਮਜ਼ ਨਾਲ ਗੱਲ ਕਰਦਿਆਂ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ, ''ਸਿਰਫ਼ ਪੰਜਾਬ ਹੀ ਨਹੀਂ ਸਗੋਂ ਹੋਰ ਸੱਤਾਧਾਰੀ ਵਿਰੋਧੀ ਧਿਰ ਵਾਲੇ ਸੂਬਿਆਂ ਨੇ ਵੀ ਇਹ ਮਸਲਾ ਕੇਂਦਰ ਅੱਗੇ ਰੱਖਿਆ। ਪੰਜਾਬ ਨੂੰ ਬੁੱਧਵਾਰ 1.36 ਲੱਖ ਡੋਜ਼ ਦਿੱਤੀਆਂ ਗਈਆਂ ਸਨ ਜਦਕਿ ਸੂਬਿਆਂ ਲਈ ਇਹ ਸਟੌਕ ਲਗਭਗ 2.3 ਲੱਖ ਹੈ।''
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਕੇਂਦਰ ਪੰਜਾਬ ਨੂੰ ਜ਼ਰੂਰਤ ਮੁਤਾਬਕ ਵੈਕਸੀਨ ਨਹੀਂ ਦੇ ਰਿਹਾ, ਦੂਜੇ ਪਾਸੇ ਭਾਜਪਾ ਦੀ ਸਰਕਾਰ ਵਾਲੇ ਸੂਬਿਆਂ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਵੈਕਸੀਨ ਮੁਹਿੰਮ ਤੇਜ਼ ਹੈ।
'UP ਵਿੱਚ ਕੋਵਿਡ-19 ਟੈਸਟ ਵੱਡੀ ਗਿਣਤੀ 'ਚ ਹੋਏ, ਛੇਤੀ ਪੂਰੇ ਕਰਾਂਗੇ 6 ਕਰੋੜ ਟੈਸਟ' - ਯੋਗੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਆਖਿਆ ਹੈ ਕਿ ''ਕੁਝ ਲੋਕਾਂ'' ਨੇ ਯੂਪੀ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਗ਼ਲਤ ਜਾਣਕਾਰੀ ਫ਼ੈਲਾਈ ਹੈ। ਉਨ੍ਹਾਂ ਕਿਹਾ, ''ਲੋਕਾਂ ਨੇ ਤਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਯੂਪੀ ਵਿੱਚ ਕੋਵਿਡ-19 ਕੰਟਰੋਲ ਤੋਂ ਬਾਹਰ ਹੋ ਗਿਆ ਹੈ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਯੋਗੀ ਅਦਿਤਿਆਥ ਨੇ ਕਿਹਾ ਕਿ ਉੱਤਰ ਪ੍ਰਦੇਸ਼ ਨੇ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਕਈ ਮਾਹਰਾਂ ਦੀਆਂ ਭਵਿੱਖਬਾਣੀਆਂ ਤੋਂ ਪਰੇ ਚੰਗੇ ਤਰੀਕੇ ਨਾਲ ਸਥਿਤੀ ਨੂੰ ਸੰਭਾਲਿਆ। ਉਨ੍ਹਾਂ ਮੁਤਾਬਕ ਟੈਸਟ ਵੱਡੀ ਗਿਣਤੀ ਵਿੱਚ ਹੋਏ ਅਤੇ ਮੌਤ ਦਰ ਕਈ ਸੂਬਿਆਂ ਦੇ ਮੁਕਾਬਲੇ ਹੇਠਾਂ ਗਈ।
ਯੋਗੀ ਨੇ ਅੱਗੇ ਕਿਹਾ ਕਿ ਸਿਫ਼ਰ ਸਮਰੱਥਾ ਤੋਂ ਲੈ ਕੇ ਯੂਪੀ ਨੇ ਹਰ ਦਿਨ 4 ਲੱਖ ਕੋਵਿਡ ਟੈਸਟ ਕੀਤੇ ਹਨ। ਯੋਗੀ ਨੇ ਕਿਹਾ, ''ਅਸੀਂ ਸਭ ਤੋਂ ਵੱਧ ਗਿਣਤੀ 'ਚ ਟੈਸਟ ਕਰ ਰਹੇ ਹਾਂ ਅਤੇ ਕੁੱਲ 6 ਕਰੋੜ ਛੇਤੀ ਪੂਰੇ ਕਰ ਲਵਾਂਗੇ।''
ਇਹ ਵੀ ਪੜ੍ਹੋ: