ਭਾਰਤ ਚੀਨ ਸਰਹੱਦ ਵਿਵਾਦ: ਇੱਕ ਸਾਲ ਬਾਅਦ ਗਲਵਾਨ ਘਾਟੀ ਦੇ ਕੀ ਹਨ ਹਾਲਾਤ

ਵੀਡੀਓ ਕੈਪਸ਼ਨ, ਲੱਦਾਖ ਵਿਖੇ ਮੌਜੂਦ ਭਾਰਤ ਅਤੇ ਚੀਨ ਵਿਚਕਾਰ ਵਿਵਾਦਿਤ ਸਰਹੱਦ ’ਤੇ ਕੀ ਹਨ ਹਾਲਾਤ
    • ਲੇਖਕ, ਅਨਬਰਾਸਨ ਏਥਿਰਾਜਨ
    • ਰੋਲ, ਬੀਬੀਸੀ ਨਿਊਜ਼, ਪੈਂਗੋਂਗ ਤਸੋ ਲੇਕ, ਲੱਦਾਖ ਤੋਂ

ਨਵਾਂਗ ਦੋਰਜੇ ਨੇ ਭਾਰਤ-ਚੀਨ ਦੀ ਲੱਦਾਖ ਸਰਹੱਦ ਕੋਲ ਬਲੈਕ ਟੌਪ ਪਹਾੜ 'ਤੇ ਮਹੀਨਿਆਂ ਦਾ ਸਮਾਂ ਬਿਤਾਇਆ ਹੈ। ਉਹ ਭਾਰਤੀ ਫੌਜ ਨੂੰ ਰਸਦ ਦੀ ਸਮੱਗਰੀ ਪਹੁੰਚਾਉਣ ਲਈ ਉੱਥੇ ਆਉਂਦੇ ਜਾਂਦੇ ਰਹੇ ਹਨ।

62 ਸਾਲਾ ਦੋਰਜੇ ਮੇਰੰਕ ਪਿੰਡ ਵਿੱਚ ਇੱਕ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ। ਪਰ ਉਨ੍ਹਾਂ ਨੇ ਪਰਬਤੀ ਇਲਾਕੇ ਵਿੱਚ ਹਥਿਆਰ ਅਤੇ ਜ਼ਰੂਰਤ ਦਾ ਦੂਜਾ ਸਮਾਨ ਪਹੁੰਚਾਉਣਾ ਹੁੰਦਾ ਸੀ। ਇਸ ਦੌਰਾਨ ਉਨ੍ਹਾਂ ਨੂੰ ਆਪਣੀ ਜਾਨ ਜਾਣ ਦਾ ਵੀ ਡਰ ਹੁੰਦਾ ਸੀ।

ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਦੋਰਜੇ ਅਜਿਹੇ ਇਕੱਲੇ ਵਿਅਕਤੀ ਨਹੀਂ ਹਨ। ਆਸ-ਪਾਸ ਦੇ ਪਿੰਡਾਂ ਵਿੱਚ ਅਜਿਹੇ ਸੈਂਕੜੇ ਲੋਕਾਂ ਨੂੰ ਸਰਹੱਦ 'ਤੇ ਤਣਾਅ ਵਧਣ ਦੇ ਬਾਅਦ ਇਸੇ ਕੰਮ ਲਈ ਨਿਯੁਕਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਦੋਰਜੇ ਨੇ ਦੱਸਿਆ, ''ਅਸੀਂ ਲੋਕ ਚੀਨੀ ਫੌਜੀਆਂ ਦੇ ਨਜ਼ਦੀਕ ਤੱਕ ਵੀ ਪਹੁੰਚੇ, ਉਸ ਵੇਲੇ ਅਸੀਂ ਇਹੀ ਸੋਚਿਆ ਕਿ ਉਹ ਸਾਨੂੰ ਨਿਸ਼ਾਨਾ ਬਣਾਉਣਗੇ।''

ਇੱਕ ਸਾਲ ਪਹਿਲਾਂ ਭਾਰਤ 'ਤੇ ਚੀਨ ਨੇ ਲੱਦਾਖ ਵਿੱਚ ਲਾਈਨ ਆਫ਼ ਐਕਚੂਅਲ ਕੰਟਰੋਲ ਵਿੱਚ ਇੱਕ ਦੂਜੇ 'ਤੇ ਘੁਸਪੈਠ ਕਰਨ ਦਾ ਦੋਸ਼ ਲਗਾਇਆ ਸੀ।

ਨਵਾਂਗ ਦੋਰਜੇ

ਤਸਵੀਰ ਸਰੋਤ, Anbarasan/BBC

ਤਸਵੀਰ ਕੈਪਸ਼ਨ, ਨਵਾਂਗ ਦੋਰਜੇ

ਅਸਲੀਅਤ ਇਹ ਹੈ ਕਿ 1962 ਦੇ ਯੁੱਧ ਤੋਂ ਬਾਅਦ ਇਸ ਇਲਾਕੇ ਵਿੱਚ 3,440 ਕਿਲੋਮੀਟਰ ਦਾ ਇਲਾਕਾ ਅਜੇ ਤੱਕ ਚਿੰਨ੍ਹਹਿਤ ਨਹੀਂ ਕੀਤਾ ਗਿਆ ਹੈ ਅਤੇ ਦੋਵੇਂ ਦੇਸ਼ਾਂ ਦੇ ਇਸ ਇਲਾਕੇ ਵਿੱਚ ਆਪੋ-ਆਪਣੀਆਂ ਸਰਹੱਦਾਂ ਨੂੰ ਲੈ ਕੇ ਆਪੋ-ਆਪਣੇ ਦਾਅਵੇ ਹਨ।

ਭਾਰਤੀ ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਦੇਸ਼ਾਂ ਵਿਚਕਾਰ ਸਰਹੱਦ 'ਤੇ ਤਣਾਅ ਉਦੋਂ ਸ਼ੁਰੂ ਹੋਇਆ ਜਦੋਂ ਚੀਨੀ ਫੌਜੀਆਂ ਨੇ ਭਾਰਤੀ ਸਰਹੱਦ ਦੇ ਕਈ ਕਿਲੋਮੀਟਰ ਅੰਦਰ ਤੱਕ ਆ ਕੇ ਆਪਣੇ ਟੈਂਟ ਲਗਾਏ, ਖਾਈਆਂ ਬਣਾਈਆਂ ਅਤੇ ਦੂਜੇ ਭਾਰੀ ਉਪਕਰਨ ਲਿਆਂਦੇ।

ਚੀਨ ਦੇ ਇਸ ਅਣਕਿਆਸੇ ਕਦਮ ਨੂੰ ਦੇਖਦੇ ਹੋਏ ਭਾਰਤੀ ਫ਼ੌਜ ਨੇ ਲੱਦਾਖ ਵਿੱਚ ਸਰਹੱਦ 'ਤੇ ਹਜ਼ਾਰਾਂ ਫ਼ੌਜੀਆਂ ਦੀ ਤਾਇਨਾਤੀ ਕੀਤੀ ਅਤੇ ਉੱਥੇ ਵਾਧੂ ਹਥਿਆਰ ਜਮ੍ਹਾਂ ਕਰਨੇ ਸ਼ੁਰੂ ਕੀਤੇ।

ਭਾਰਤ ਚੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫ਼ਰਵਰੀ 2021 ਵਿੱਚ ਚੀਨ ਨੇ ਜੂਨ 2020 ਨੂੰ ਚੀਨੀ ਅਤੇ ਭਾਰਤੀ ਫ਼ੌਜੀਆਂ ਵਿਚਾਲੇ ਹੋਏ ਵਿਵਾਦ ਦੀ ਇੱਕ ਤਸਵੀਰ ਜਾਰੀ ਕੀਤੀ

ਇਹ ਤਣਾਅ ਜੂਨ 2020 ਵਿੱਚ ਗਲਵਾਨ ਘਾਟੀ ਵਿੱਚ ਹੱਥੋਪਾਈ ਅਤੇ ਹਿੰਸਕ ਝੜਪ ਵਿੱਚ ਤਬਦੀਲ ਹੋ ਗਿਆ। ਇਸ ਝੜਪ ਵਿੱਚ 20 ਭਾਰਤੀ ਫ਼ੌਜੀਆਂ ਦੀ ਮੌਤ ਹੋਈ। ਚੀਨ ਨੇ ਬਾਅਦ ਵਿੱਚ ਕਿਹਾ ਕਿ ਇਸ ਝੜਪ ਵਿੱਚ ਉਨ੍ਹਾਂ ਦੇ ਚਾਰ ਫ਼ੌਜੀਆਂ ਦੀ ਮੌਤ ਹੋਈ।

ਕੀ ਕਹਿੰਦੇ ਹਨ ਸਥਾਨਕ ਲੋਕ?

ਲਾਈਨ ਆਫ਼ ਐਕਚੂਅਲ ਕੰਟਰੋਲ ਕੋਲ ਮੌਜੂਦ ਪੈਂਗੋਂਗ ਤਸੋ ਝੀਲ ਤੱਕ ਜਾਣਾ ਹੁਣ ਵੀ ਬੇਹੱਦ ਮੁਸ਼ਕਿਲ ਹੈ।

ਸੈਲਾਨੀਆਂ ਨੂੰ ਜਨਵਰੀ ਦੇ ਮਹੀਨੇ ਵਿੱਚ ਇੱਥੇ ਆਉਣ ਦੀ ਇਜਾਜ਼ਤ ਮਿਲੀ ਹੈ, ਪਰ ਬੀਬੀਸੀ ਉਨ੍ਹਾਂ ਚੋਣਵੇਂ ਮੀਡੀਆ ਆਊਟਲੈੱਟਸ ਵਿੱਚੋਂ ਹੈ ਜੋ ਮੇਰਕ ਪਿੰਡ ਤੱਕ ਪਹੁੰਚ ਗਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਸ ਪਿੰਡ ਵਿੱਚ ਲਗਭਗ 350 ਲੋਕ ਰਹਿੰਦੇ ਹਨ। ਸਾਰੇ ਖਾਨਾਬਦੋਸ਼ ਜ਼ਿੰਦਗੀ ਜਿਉਂਦੇ ਹਨ।

ਇੱਥੋਂ ਦੇ ਲੋਕਾਂ ਦੇ ਜੀਵਨ ਵਿੱਚ ਬਹੁਤੀ ਤਬਦੀਲੀ ਵੀ ਦਿਖਾਈ ਨਹੀਂ ਦਿੰਦੀ ਹੈ। ਪਿੰਡ ਵਿੱਚ ਕੋਰੋਨਾਵਾਇਰਸ ਦਾ ਕਹਿਰ ਨਾ ਦੇ ਬਰਾਬਰ ਹੈ।

ਤੁਹਾਨੂੰ ਇੱਥੇ ਔਰਤਾਂ ਪਰੰਪਰਾਗਤ ਪਹਿਰਾਵੇ ਵਿੱਚ ਯਾਕ ਅਤੇ ਬੱਕਰੀਆਂ ਚਰਾਉਂਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ।

ਹਾਲਾਂਕਿ ਕਈ ਥਾਵਾਂ 'ਤੇ ਖ਼ਤਰੇ ਨੂੰ ਲੈ ਕੇ ਲੋਕਾਂ ਨੂੰ ਚਿਤਾਵਨੀ ਦੇਣ ਵਾਲੇ ਸੰਕੇਤ ਜ਼ਰੂਰ ਦਿਖਾਈ ਦਿੰਦੇ ਹਨ।

ਦਹਾਕਿਆਂ ਤੋਂ ਚੀਨ ਅਤੇ ਭਾਰਤ ਵਿਚਕਾਰ ਮੌਜੂਦ ਤਣਾਅ ਦਾ ਅਸਰ ਇਸ ਇਲਾਕੇ 'ਤੇ ਪਿਆ ਹੈ।

ਦੋਰਜੇ ਨੇ ਦੱਸਿਆ, ''ਸਰਦੀ ਵਿੱਚ ਸਾਡੇ ਪਿੰਡ ਅਤੇ ਨਾਲ ਲੱਗਦੇ ਚੁਸ਼ੂਲ ਘਾਟੀ ਇਲਾਕੇ ਦੇ ਲੋਕ ਯਾਕ ਅਤੇ ਬੱਕਰੀਆਂ ਨਾਲ ਦੂਜੇ ਪਾਸੇ ਚਲੇ ਜਾਂਦੇ ਹਨ।''

''ਪਰ ਸਾਲਾਂ ਤੋਂ ਚੀਨ, ਭਾਰਤੀ ਸਰਹੱਦ 'ਤੇ ਕਬਜ਼ਾ ਕਰਦਾ ਜਾ ਰਿਹਾ ਹੈ। ਇਸ ਨਾਲ ਸਾਡੇ ਜਾਨਵਰਾਂ ਦੇ ਚਰਨ ਦੀ ਜਗ੍ਹਾ ਘੱਟ ਪੈਂਦੀ ਜਾ ਰਹੀ ਹੈ।''

ਵੀਡੀਓ ਕੈਪਸ਼ਨ, ਗਲਵਾਨ ਘਾਟੀ 'ਚ ਮਰੇ 20 ਜਵਾਨਾਂ ਦੀ ਹਰ ਮਹੀਨੇ ਮਦਦ ਕਰੇਗਾ ਇਹ ਪੰਜਾਬੀ

ਪਿਛਲੇ ਸਾਲ ਸਰਹੱਦ 'ਤੇ ਦੋਵੇਂ ਦੇਸ਼ਾਂ ਦੇ ਫ਼ੌਜੀਆਂ ਵਿਚਕਾਰ ਹੋਈ ਹਿੰਸਕ ਝੜਪ ਦਾ ਅਸਰ ਇਲਾਕੇ ਵਿੱਚ ਦੂਰ ਤੱਕ ਮਹਿਸੂਸ ਹੁੰਦਾ ਹੈ।

ਰਣਨੀਤਕ ਮਾਮਲਿਆਂ ਦੇ ਮਾਹਿਰ ਅਤੇ ਇੱਕ ਸਮੇਂ ਭਾਰਤੀ ਫ਼ੌਜ ਵਿੱਚ ਕਰਨਲ ਰਹੇ ਅਜੇ ਸ਼ੁਕਲਾ ਨੇ ਕਿਹਾ, ''ਬੀਤੇ ਇੱਕ ਸਾਲ ਦੌਰਾਨ ਭਾਰਤ-ਚੀਨ ਵਿਚਕਾਰ ਸਰਹੱਦ 'ਤੇ ਜਾਰੀ ਤਣਾਅ ਨੇ ਦੋਵੇਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਕਾਫ਼ੀ ਬਦਲ ਦਿੱਤਾ ਹੈ।''

''ਚੀਨ ਨੇ ਸਰਹੱਦ 'ਤੇ 1959 ਵਿੱਚ ਕੀਤੇ ਦਾਅਵੇ ਨੂੰ ਫਿਰ ਤੋਂ ਦੁਹਰਾਇਆ ਹੈ। ਜੇ ਭਾਰਤ ਇਸ ਨੂੰ ਸਵੀਕਾਰ ਕਰਦਾ ਹੈ ਤਾਂ ਸਰਹੱਦ 'ਤੇ ਬਹੁਤ ਸਾਰਾ ਇਲਾਕਾ ਚੀਨ ਦੇ ਹਿੱਸੇ ਵਿੱਚ ਚਲਾ ਜਾਵੇਗਾ।''

ਸ਼ੁਕਲਾ ਅਤੇ ਹੋਰ ਮਾਹਿਰਾਂ ਮੁਤਾਬਕ ਪੂਰਬੀ ਲੱਦਾਖ ਵਿੱਚ ਚੀਨ ਤੋਂ ਅੱਗੇ ਵਧਣ ਦਾ ਮਤਲਬ ਭਾਰਤ ਦੀ ਸੈਂਕੜੇ ਵਰਗ ਕਿਲੋਮੀਟਰ ਜ਼ਮੀਨ 'ਤੇ ਚੀਨ ਦੀ ਮਾਲਕੀ ਹੋ ਜਾਵੇਗੀ।

ਕਈ ਦੌਰ ਦੀ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਪੈਂਗੋਂਗ ਤਸੋ ਝੀਲ ਦੇ ਇਲਾਕੇ ਵਿੱਚ ਆਪਣੀ ਫ਼ੌਜ ਨੂੰ ਪਿੱਛੇ ਕਰਨ 'ਤੇ ਸਹਿਮਤ ਹੋਏ, ਪਰ ਚੀਨ ਨੇ ਹਾਟ ਸਪਰਿੰਗ, ਗੋਗਰਾ ਪੋਸਟ ਅਤੇ ਡੇਪਸਾਂਗ ਤੋਂ ਵਾਪਸੀ ਦਾ ਸੰਕੇਤ ਨਹੀਂ ਦਿੱਤਾ ਹੈ।

ਚੀਨ ਦਾ ਸਟੈਂਡ ਕੀ ਹੈ?

ਚੀਨ ਨੇ ਪਹਿਲਾਂ ਤੋਂ ਹੀ ਲੱਦਾਖ ਦੇ ਪੂਰਬੀ ਇਲਾਕੇ ਅਕਸਾਈ ਚਿਨ 'ਤੇ ਕੰਟਰੋਲ ਕੀਤਾ ਹੋਇਆ ਹੈ। ਹਾਲਾਂਕਿ ਭਾਰਤ ਇਸ 'ਤੇ ਆਪਣਾ ਦਾਅਵਾ ਜਤਾਉਂਦਾ ਰਿਹਾ ਹੈ।

ਪਰ ਇਹ ਇਲਾਕਾ ਚੀਨ ਲਈ ਰਣਨੀਤਕ ਤੌਰ 'ਤੇ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਇਹ ਚੀਨ ਦੇ ਸ਼ਿਨਜ਼ਿਯਾਂਗ ਪ੍ਰਾਂਤ ਨੂੰ ਪੱਛਮੀ ਤਿੱਬਤ ਨਾਲ ਜੋੜਦਾ ਹੈ।

ਲੱਦਾਖ

ਤਸਵੀਰ ਸਰੋਤ, Anbarasan/BBC

ਚੀਨ ਲਗਾਤਾਰ ਇਹ ਕਹਿੰਦਾ ਆਇਆ ਹੈ ਕਿ ਮੌਜੂਦਾ ਹਾਲਾਤ ਲਈ ਲੱਦਾਖ ਨੂੰ ਲੈ ਕੇ ਭਾਰਤ ਸਰਕਾਰ ਦੀ ਹਮਲਾਵਰ ਨੀਤੀ ਹੀ ਜ਼ਿੰਮੇਵਾਰ ਹੈ।

ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਤੋਂ ਸੇਵਾ ਮੁਕਤ ਸੀਨੀਅਰ ਕਰਨਲ ਜੋਹੂ ਬੋ ਨੇ ਬੀਬੀਸੀ ਨੂੰ ਦੱਸਿਆ, ''ਚੀਨ ਦੇ ਦ੍ਰਿਸ਼ਟੀਕੋਣ ਨੂੰ ਦੇਖੀਏ ਤਾਂ ਭਾਰਤ ਲੱਦਾਖ ਦੇ ਗਲਵਾਨ ਵੈਲੀ ਵਿੱਚ ਸੜਕ ਅਤੇ ਦੂਜੇ ਨਿਰਮਾਣ ਕਾਰਜ ਕਰ ਰਿਹਾ ਸੀ। ਚੀਨ ਦਾ ਦਾਅਵਾ ਹੈ ਕਿ ਇਹ ਉਸ ਦੀ ਸਰਹੱਦ ਵਿੱਚ ਹੋ ਰਿਹਾ ਸੀ।''

ਉਨ੍ਹਾਂ ਨੇ ਕਿਹਾ, ''ਚੀਨ ਪਰੰਪਰਾਗਤ ਤੌਰ 'ਤੇ ਭਾਰਤ-ਚੀਨ ਦੀ ਸਰਹੱਦੀ ਰੇਖਾ ਦੇ ਪੱਖ ਵਿੱਚ ਸੀ, ਪਰ ਭਾਰਤ 1962 ਤੋਂ ਪਹਿਲਾਂ ਲਾਈਨ ਆਫ਼ ਐਕਚੂਅਲ ਕੰਟਰੋਲ 'ਤੇ ਜ਼ੋਰ ਦੇ ਰਿਹਾ ਸੀ।''

''ਲਾਈਨ ਆਫ਼ ਐਕਚੂਅਲ ਕੰਟਰੋਲ ਕਿੱਥੋਂ ਤੋਂ ਕਿੱਥੋਂ ਤੱਕ ਮੰਨੀ ਜਾਵੇ, ਇਸ ਨੂੰ ਲੈ ਕੇ ਦੋਵੇਂ ਦੇਸ਼ਾਂ ਵਿੱਚ ਬੁਨਿਆਦੀ ਤੌਰ 'ਤੇ ਮਤਭੇਦ ਹਨ।''

ਹਾਲਾਂਕਿ ਕੁਝ ਇਲਾਕਿਆਂ ਤੋਂ ਭਾਰਤੀ ਫ਼ੌਜ ਨੂੰ ਵਾਪਸ ਬੁਲਾ ਲੈਣ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਕਾਰ ਮੌਜੂਦ ਤਣਾਅ ਦੇ ਚੱਲਦੇ ਪੈਂਗੋਂਗ ਤਸੋ ਲੇਕ ਦੇ ਇਲਾਕੇ ਦੇ ਆਸ-ਪਾਸ ਵਸੇ ਪਿੰਡ ਦੇ ਲੋਕਾਂ ਦੀ ਚਿੰਤਾ ਵਧੀ ਹੋਈ ਹੈ।

ਸਥਾਨਕ ਲੋਕਾਂ 'ਤੇ ਪਾਬੰਦੀ

ਸਰਹੱਦੀ ਪਿੰਡ ਚੁਸ਼ੂਲ ਵਿੱਚ ਆਜ਼ਾਦ ਕੌਂਸਲਰ ਕੋਨਚੁਕ ਸਟੇਨਜਿਨ ਦੱਸਦੇ ਹਨ, ''ਭਾਰਤੀ ਫ਼ੌਜ ਸਥਾਨਕ ਖਾਨਾਬਦੋਸ਼ ਲੋਕਾਂ ਨੂੰ ਆਪਣੀ ਜੀਵਕਾ ਅਤੇ ਜਾਨਵਰਾਂ ਨੂੰ ਚਰਾਉਣ ਲਈ ਪਹਾੜਾਂ ਵਿੱਚ ਨਹੀਂ ਜਾਣ ਦਿੰਦੀ ਹੈ।''

ਉਨ੍ਹਾਂ ਮੁਤਾਬਕ ਜਾਨਵਰਾਂ ਨੂੰ ਚਰਾਉਣ ਲਈ ਉਨ੍ਹਾਂ ਨੂੰ ਸਰਦੀ ਦੇ ਮੌਸਮ ਵਿੱਚ ਬਲੈਕ ਟੌਪ ਅਤੇ ਗੋਰੁੰਗ ਹਿਲ ਵੱਲ ਲੈ ਜਾਣ ਦੀ ਜ਼ਰੂਰਤ ਹੁੰਦੀ ਹੈ।

ਕੋਨਚੁਕ ਸਟੇਨਜਿਨ

ਤਸਵੀਰ ਸਰੋਤ, Anbarasan/BBC

ਤਸਵੀਰ ਕੈਪਸ਼ਨ, ਕੋਨਚੁਕ ਸਟੇਨਜਿਨ

ਸਟੇਨਜਿਨ ਨੇ ਦੱਸਿਆ, ''ਜਦੋਂ ਸਥਾਨਕ ਲੋਕ ਆਪਣੇ ਜਾਨਵਰਾਂ ਅਤੇ ਟੈਂਟਾਂ ਨਾਲ ਪਰਬਤੀ ਇਲਾਕੇ ਵਿੱਚ ਜਾਂਦੇ ਹਨ ਤਾਂ ਉਹ ਇੱਕ ਲੈਂਡਮਾਰਕ ਬਣਾਉਂਦੇ ਹਨ।''

''ਸਰਹੱਦ ਵਿਵਾਦ 'ਤੇ ਗੱਲਬਾਤ ਦੌਰਾਨ ਇਹ ਲੈਂਡਮਾਰਕ ਬੇਹੱਦ ਅਹਿਮ ਹੁੰਦੇ ਹਨ। ਜੇ ਸਥਾਨਕ ਲੋਕ ਆਪਣੇ ਪਰੰਪਰਾਗਤ ਖੇਤਾਂ ਵੱਲ ਜਾਣਾ ਛੱਡ ਦੇਣਗੇ ਤਾਂ ਲੰਬੇ ਵਕਤ ਤੱਕ ਇਹ ਸਾਡੇ ਫਾਇਦੇ ਵਿੱਚ ਨਹੀਂ ਹੋਵੇਗਾ।''

ਸਟੇਨਜਿਨ ਦੇ ਦੋਸ਼ਾਂ 'ਤੇ ਭਾਰਤੀ ਫ਼ੌਜ ਨੇ ਅਪ੍ਰੈਲ ਵਿੱਚ ਕਿਹਾ ਕਿ ਲਾਈਨ ਆਫ਼ ਐਕਚੁਅਲ ਕੰਟਰੋਲ ਅਜੇ ਤੈਅ ਨਹੀਂ ਹੋਈ ਅਤੇ ਆਮ ਲੋਕ ਇਸ ਦੀ ਆਪਣੇ ਢੰਗ ਨਾਲ ਗ਼ਲਤ ਤਰੀਕੇ ਨਾਲ ਵਿਆਖਿਆ ਕਰ ਰਹੇ ਹਨ।

ਨਾਲ ਹੀ ਭਾਰਤੀ ਫ਼ੌਜ ਨੇ ਇਹ ਵੀ ਕਿਹਾ ਹੈ ਕਿ ਪੂਰਬੀ ਲੱਦਾਖ ਵਿੱਚ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸਥਾਨਕ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪਸ਼ੂਆਂ ਨੂੰ ਲੈ ਕੇ ਪਾਬੰਦੀ ਵਾਲਿਆਂ ਇਲਾਕਿਆਂ ਵਿੱਚ ਨਾ ਜਾਣ।

ਹਾਲ ਹੀ ਦੇ ਦਿਨਾਂ ਵਿੱਚ ਭਾਰਤ ਕੋਰੋਨਾ ਦੀ ਦੂਜੀ ਘਾਤਕ ਲਹਿਰ ਨਾਲ ਜੂਝ ਰਿਹਾ ਹੈ। ਇਸ ਕਾਰਨ ਭਾਰਤੀ ਮੀਡੀਆ ਵਿੱਚ ਕੋਰੋਨਾ ਨੂੰ ਲੈ ਕੇ ਜ਼ਿਆਦਾ ਚਰਚਾ ਹੈ, ਪਰ ਭਾਰਤ-ਚੀਨ ਸਰਹੱਦ ਵਿਵਾਦ ਨੂੰ ਲੈ ਕੇ ਘੱਟ ਹੀ ਚਰਚਾ ਹੋ ਰਹੀ ਹੈ।

ਜਾਣਕਾਰਾਂ ਦੀ ਮੰਨੀਏ ਤਾਂ ਇਹ ਵਿਵਾਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੰਬੇ ਸਮੇਂ ਤੱਕ ਪਰੇਸ਼ਾਨ ਕਰੇਗਾ।

ਇਸ ਵਿਵਾਦ ਦੇ ਸ਼ੁਰੂਆਤੀ ਦੌਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਸਰਹੱਦ 'ਤੇ ਕੋਈ ਘੁਸਪੈਠ ਨਹੀਂ ਹੋਈ। ਉਨ੍ਹਾਂ ਦੇ ਇਸ ਬਿਆਨ 'ਤੇ ਫ਼ੌਜ ਮਾਹਿਰਾਂ ਨੂੰ ਕਾਫ਼ੀ ਨਿਰਾਸ਼ਾ ਹੋਈ ਸੀ।

ਅਜੇ ਸ਼ੁਕਲਾ ਮੁਤਾਬਕ ਉਦੋਂ ਤੋਂ ਲੈ ਕੇ ਹੁਣ ਤੱਕ ਹਾਲਾਤ ਵਿੱਚ ਕੋਈ ਖ਼ਾਸ ਤਬਦੀਲੀ ਨਹੀਂ ਹੋਈ ਹੈ।

ਵੀਡੀਓ ਕੈਪਸ਼ਨ, ਲੱਦਾਖ ਦੇ ਸੰਸਦ ਮੈਂਬਰ ਨੱਚਣ ਕਾਰਨ ਫਿਰ ਚਰਚਾ 'ਚ

ਉਹ ਕਹਿੰਦੇ ਹਨ, ''ਭਾਰਤ ਦੀ ਸਿਆਸੀ ਅਗਵਾਈ ਇਹ ਦਰਸਾਉਣਾ ਚਾਹੁੰਦੀ ਹੈ ਕਿ ਚੀਨ ਨੇ ਸਾਡੀ ਜ਼ਮੀਨ 'ਤੇ ਕਬਜ਼ਾ ਨਹੀਂ ਕੀਤਾ ਹੈ। ਸਰਕਾਰ ਆਪਣੀ ਨਾਕਾਮੀ ਛੁਪਾਉਣਾ ਚਾਹੁੰਦੀ ਹੈ, ਪਰ ਜੇ ਅਸੀਂ ਇਹ ਜ਼ਾਹਰ ਕਰਾਂਗੇ ਕਿ ਸਾਡੀ ਜ਼ਮੀਨ 'ਤੇ ਕਿਸੇ ਦਾ ਕਬਜ਼ਾ ਨਹੀਂ ਹੈ ਤਾਂ ਅਸੀਂ ਉਸ ਨੂੰ ਵਾਪਸ ਕਿਵੇਂ ਮੰਗਾਂਗੇ।''

ਭਾਰਤੀ ਟਰੱਕਾਂ ਦਾ ਕਾਫ਼ਲਾ

ਭਾਰਤ ਸਰਕਾਰ ਨੂੰ ਹੁਣ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਹੈ ਕਿ ਚੀਨ ਰਣਨੀਤਕ ਦ੍ਰਿਸ਼ਟੀ ਨਾਲ ਕਿਧਰੇ ਜ਼ਿਆਦਾ ਤਾਕਤਵਰ ਵੀ ਹੈ ਅਤੇ ਭਾਰਤ ਦਾ ਸਭ ਤੋਂ ਵੱਡਾ ਕਾਰੋਬਾਰੀ ਭਾਈਵਾਲ ਵੀ।

ਭਾਰਤੀ ਫ਼ੌਜ ਦੇ ਟਰੱਕ

ਤਸਵੀਰ ਸਰੋਤ, Anbarasan/BBC

ਚੀਨ ਦੇ ਨਿਵੇਸ਼ ਅਤੇ ਇੰਪੋਰਟ ਤੋਂ ਬਿਨਾਂ ਭਾਰਤ ਦੇ ਕਈ ਕਾਰੋਬਾਰ ਮੁ਼ਸ਼ਕਿਲ ਵਿੱਚ ਆ ਸਕਦੇ ਹਨ।

ਭਾਰਤ ਕੋਰੋਨਾ ਲਾਗ ਦਾ ਸਾਹਮਣਾ ਕਰਨ ਲਈ ਚੀਨੀ ਕਾਰੋਬਾਰੀਆਂ ਤੋਂ ਜੀਵਨ ਰੱਖਿਅਕ ਮੈਡੀਕਲ ਉਪਕਰਨ ਅਤੇ ਮੈਡੀਕਲ ਆਕਸੀਜਨ ਉਪਕਰਨ ਇੰਪੋਰਟ ਕਰ ਰਿਹਾ ਹੈ।

ਇਹੀ ਵਜ੍ਹਾ ਹੈ ਕਿ ਕਈ ਲੋਕ ਅਪੀਲ ਕਰ ਰਹੇ ਹਨ ਕਿ ਦੋਵੇਂ ਦੇਸ਼ਾਂ ਨੂੰ ਮੌਜੂਦਾ ਤਣਾਅ ਤੋਂ ਅੱਗੇ ਵਧ ਕੇ ਸਰਹੱਦ 'ਤੇ ਸੰਜਮ ਅਤੇ ਸ਼ਾਂਤੀ ਸਥਾਪਤ ਕਰਨੀ ਚਾਹੀਦੀ ਹੈ।

ਚੀਨ ਦੀ ਫ਼ੌਜ ਤੋਂ ਰਿਟਾਇਰ ਹੋਏ ਜੋਹੂ ਕਹਿੰਦੇ ਹਨ, ''ਮੇਰਾ ਮੰਨਣਾ ਹੈ ਕਿ ਇਹ ਦੁਵੱਲੇ ਸਬੰਧਾਂ ਵਿੱਚ ਸਭ ਤੋਂ ਅਹਿਮ ਪਲ ਨਹੀਂ ਹੈ, ਪਰ ਸਾਡੇ ਆਪਸੀ ਸਬੰਧ ਕਿਵੇਂ ਮਜ਼ਬੂਤ ਹੋਣ, ਇਸ 'ਤੇ ਕੰਮ ਕਰਨ ਲਈ ਇਹ ਇੱਕ ਟਰਨਿੰਗ ਪੁਆਇੰਟ ਜ਼ਰੂਰ ਸਾਬਤ ਹੋ ਸਕਦਾ ਹੈ।''

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)