You’re viewing a text-only version of this website that uses less data. View the main version of the website including all images and videos.
ਕੌਣ ਹਨ ਮੁਕੁਲ ਰੌਏ ਜਿਨ੍ਹਾਂ ਨੇ ਭਾਜਪਾ ਨੂੰ ਛੱਡ ਕੇ TMC ’ਚ ਕੀਤੀ ਵਾਪਸੀ
ਭਾਜਪਾ ਦੇ ਕੌਮੀ ਉੱਪ ਪ੍ਰਧਾਨ ਮੁਕੁਲ ਰੌਏ ਅਤੇ ਉਨ੍ਹਾਂ ਦੇ ਪੁੱਤਰ ਸੁਭਰਾਂਸ਼ੂ ਰੌਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਵਿੱਚ ਟੀਐੱਮਸੀ ਵਿੱਚ ਸ਼ਾਮਿਲ ਹੋ ਗਏ।
ਸੰਸਦ ਮੈਂਬਰ ਚੈਟਰਜੀ ਨੇ ਕੋਲਕਾਤਾ ਵਿੱਚ ਪਾਰਟੀ ਦਫ਼ਤਰ ਵਿੱਚ ਹੋਏ ਪ੍ਰੈੱਸ ਕਾਨਫਰੰਸ ਦੌਰਾਨ ਇਸ ਦਾ ਐਲਾਨ ਕੀਤਾ।
ਮੁਕੁਲ ਰੌਏ ਦੀ ਵਾਪਸੀ ਦਾ ਐਲਾਨ ਕੋਲਕਾਤਾ ਵਿੱਚ ਤ੍ਰਿਣਮੂਲ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ, ਉਨ੍ਹਾਂ ਭਤੀਜੇ ਅਤੇ ਪਾਰਟੀ ਅਤੇ ਪਾਰਟੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਸਣੇ ਪਾਰਟੀ ਦੇ ਕਈ ਵੱਡੇ ਨੇਤਾਵਾਂ ਦੀ ਮੌਜੂਦਗੀ ਵਿੱਚ ਹੋਇਆ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁਕੁਲ ਰੌਏ ਨੂੰ ਪਾਰਟੀ ਦਾ ਪੁਰਾਣਾ ਮੈਂਬਰ ਦੱਸਦਿਆਂ ਹੋਇਆ ਕਿਹਾ, "ਘਰ ਦਾ ਮੁੰਡਾ, ਘਰ ਆਇਆ।"
ਇਹ ਵੀ ਪੜ੍ਹੋ:
ਅਜੇ ਤਾਂ ਹੋਰ ਕਈ ਆਉਣਗੇ ਭਾਜਪਾ 'ਚੋਂ: ਮਮਤਾ ਬੈਨਰਜੀ
ਨਿਊਜ਼ ਏਜੰਸੀ ਏਐੱਨਆਈ ਮੁਕੁਲ ਰੌਏ ਦੇ ਟੀਐੱਮਸੀ ਵਿੱਚ ਵਾਪਸ ਆਉਣ ਬਾਰੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ, "ਅਜੇ ਭਾਜਪਾ ਵਿੱਚੋਂ ਹੋਰ ਲੋਕ ਆਉਣਗੇ। ਜਦੋਂ ਜਾਣਕਾਰੀ ਆਈ ਤਾਂ ਅਸੀਂ ਤੁਹਾਨੂੰ ਦੱਸ ਦਿਆਂਗੇ।"
"ਅਸੀਂ ਉਨ੍ਹਾਂ ਨੂੰ ਬਾਰੇ ਨਹੀਂ ਸੋਚ ਰਹੇ ਜਿਨ੍ਹਾਂ ਨੇ ਪਾਰਟੀ ਦੀ ਆਲੋਚਨਾ ਕੀਤੀ ਹੈ ਅਤੇ ਚੋਣਾਂ ਤੋਂ ਪਹਿਲਾਂ ਧੋਖਾ ਦਿੱਤਾ। ਅਸੀਂ ਉਨ੍ਹਾਂ ਨੂੰ ਬਾਰੇ ਹੀ ਵਿਚਾਰ ਕਰਾਂਗੇ ਜੋ ਕੋਮਲ, ਸ਼ਾਂਤ ਹੋਣ।"
ਲਿਖਿਤ 'ਚ ਵਿਸਥਾਰ ਸਹਿਤ ਦੱਸਾਂਗਾ ਵਾਪਸੀ ਦਾ ਕਾਰਨ: ਮੁਕੁਲ ਰੌਏ
ਮਮਤਾ ਬੈਨਰਜੀ ਨੇ ਕਿਹਾ, "ਮੁਕੁਲ ਘਰ ਦਾ ਮੁੰਡਾ ਹੈ ਅਤੇ ਘਰ ਵਾਪਸ ਆਇਆ ਹੈ।"
ਮੁੱਖ ਮੰਤਰੀ ਨੇ ਕਿਹਾ ਕਿ ਚੁਣਾਵੀਂ ਮੁਹਿੰਮ ਦੌਰਾਨ ਮੁਕੁਲ ਰੌਏ ਨੇ ਦੇ ਉਨ੍ਹਾਂ ਦੇ ਖ਼ਿਲਾਫ਼ ਕਦੇ ਕੋਈ ਗੱਲ ਨਹੀਂ ਕੀਤੀ ਅਤੇ ਨਾ ਹੀ ਕਦੇ 'ਗੱਦਾਰੀ' ਕੀਤੀ।
ਮਮਤਾ ਨੇ ਕਿਹਾ ਕਿ ਉਨ੍ਹਾਂ ਅਤੇ ਮੁਕੁਲ ਰੌਏ ਵਿਚਾਲੇ ਕਦੇ ਕੋਈ ਮਤਭੇਦ ਨਹੀਂ ਰਿਹਾ।
ਪ੍ਰੈੱਸ ਕਾਨਫਰੰਸ ਵਿੱਚ ਮਮਤਾ ਨੇ ਭਾਜਪਾ 'ਤੇ ਵੀ ਹਮਲਾ ਬੋਲਿਆ ਅਤੇ ਕਿਹਾ ਕਿ ਉੱਥੇ ਹਰ ਕਿਸੇ ਦਾ ਸੋਸ਼ਣ ਹੁੰਦਾ ਹੈ।
ਮਮਤਾ ਨੇ ਭਾਜਪਾ ਨੂੰ 'ਜ਼ਮੀਦਾਰਾਂ ਦੀ ਪਾਰਟੀ' ਦੱਸਦਿਆਂ ਹੋਇਆ ਕਿਹਾ ਕਿ ਮੁਕੁਲ ਰੌਏ 'ਤੇ ਦਬਾਅ ਪਾ ਕੇ ਉਨ੍ਹਾਂ ਨੂੰ ਆਪਣੇ ਨਾਲ ਕੀਤਾ ਗਿਆ ਸੀ।
ਉੱਥੇ, ਮੁਕੁਲ ਰੌਏ ਨੇ ਕਿਹਾ ਕਿ ਟੀਐੱਮਸੀ ਵਿੱਚ ਵਾਪਸੀ ਬਾਰੇ ਉਹ ਲਿਖਿਤ ਵਿੱਚ ਵਿਸਥਾਰ ਨਾਲ ਜਾਣਕਾਰੀ ਦੇਣਗੇ।
ਕੌਣ ਹਨ ਮੁਕੁਲ ਰੌਏ?
ਮੁਕੁਲ ਰੌਏ ਨੇ ਨੌਜਵਾਨ ਕਾਂਗਰਸ ਆਗੂ ਵਜੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ। ਮੌਜੂਦਾ ਸਮੇਂ ਵਿੱਚ ਮੁਕੁਲ ਰੌਏ ਪੱਛਮੀ ਬੰਗਾਲ ਦੇ ਕ੍ਰਿਸ਼ਨਾਨਗਰ ਉੱਤਰ ਤੋਂ ਵਿਧਾਇਕ ਹਨ।
ਤ੍ਰਿਣਮੂਲ ਕਾਂਗਰਸ ਦੇ ਜਨਰਲ ਮੁਕੁਲ ਰੌਏ ਦਾ ਜਨਮ 17 ਅਪ੍ਰੈਲ 1954 ਨੂੰ ਹੋਇਆ ਸੀ। ਉਨ੍ਹਾਂ ਨੂੰ 2006 ਵਿੱਚ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਸੀ।
ਮੁਕੁਲ ਰੌਏ ਪਹਿਲੀ ਵਾਰ ਚੋਣਾਂ 2001 ਵਿੱਚ ਲੜੀਆਂ ਅਤੇ ਹਾਰ ਗਏ ਸਨ। ਸਾਲ 2006 ਵਿੱਚ ਰਾਜ ਸਭਾ ਲਈ ਚੁਣੇ ਗਏ ਅਤੇ 3 ਸਾਲ ਤੱਕ ਉਹ ਰਾਜ ਸਭਾ ਵਿੱਚ ਪਾਰਟੀ ਆਗੂ ਵੀ ਰਹੇ ਸਨ।
ਜਦੋਂ ਮਮਤਾ ਬੈਨਰਜੀ ਨੇ ਰੇਲ ਮੰਤਰੀ ਤੋਂ ਅਸਤੀਫ਼ਾ ਦਿੱਤਾ ਤਾਂ ਮੁਕੁਲ ਰੌਏ ਨੂੰ ਰੇਲ ਮੰਤਰਾਲੇ ਦਾ ਕਾਰਜਭਾਰ ਵੀ ਸੌਂਪਿਆ ਗਿਆ ਸੀ।
ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਦੀ ਟੀਐੱਮਸੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮਤਭੇਦ ਹੋ ਗਏ ਸਨ।
ਸਾਲ 2017 ਵਿੱਚ ਟੀਐੱਮਸੀ ਨੇ ਮੁਕੁਲ ਰੌਏ ਨੂੰ 6 ਸਾਲ ਲਈ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਕਿਉਂਕਿ ਉਨ੍ਹਾਂ ਨੇ ਕੁਝ ਭਾਜਪਾ ਆਗੂਆਂ ਨਾਲ ਮੁਲਾਕਾਤ ਕੀਤੀ ਸੀ।
ਇਸ ਤੋਂ ਬਾਅਦ ਮੁਕੁਲ ਰੌਏ ਨੇ ਟੀਐੱਮਸੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਮੁਕੁਲ ਰੌਏ ਨਵੰਬਰ 2017 ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ।
ਸਤੰਬਰ 2020 ਵਿੱਚ ਉਨ੍ਹਾਂ ਨੂੰ ਭਾਜਪਾ ਦੇ ਕੌਮੀ ਉੱਪ ਪ੍ਰਧਾਨ ਬਣਾਇਆ ਗਿਆ ਸੀ। ਸਾਲ 2019 ਵਿੱਚ ਉਨ੍ਹਾਂ ਨੂੰ ਪੱਛਮੀ ਬੰਗਾਲ ਵਿੱਚ ਕਨਵੀਨਰ ਵਜੋਂ ਉਤਾਰਿਆ ਗਿਆ।
ਪੱਛਮ ਬੰਗਾਲ ਵਿੱਚ ਭਾਜਪਾ ਦੇ ਮਾੜੇ ਪ੍ਰਦਰਸ਼ਨ ਮਗਰੋਂ ਲਗਾਤਾਰ ਉਨ੍ਹਾਂ ਦੇ ਟੀਐੱਮਸੀ ਵਿੱਚ ਸ਼ਾਮਿਲ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ।
ਇਹ ਵੀ ਪੜ੍ਹੋ: