ਹਰਿਆਣਾ 'ਚ ਹੋਏ ਆਸਿਫ਼ ਦੇ ਕਤਲ ਅਤੇ ਮਹਾਂਪੰਚਾਇਤ ਦੀ ਕੀ ਹੈ ਕਹਾਣੀ -5 ਅਹਿਮ ਖ਼ਬਰਾਂ

16 ਮਈ ਨੂੰ 25 ਸਾਲਾ ਜਿੰਮ ਟਰੇਨਰ ਆਸਿਫ਼ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ।

ਹਰਿਆਣਾ ਦੇ ਨੂੰਹ ਜ਼ਿਲ੍ਹੇ ਦੇ ਪਿੰਡ ਖੇੜਾ ਖਲੀਲਪੁਰ ਦੇ ਵਸਨੀਕ ਆਸਿਫ਼ ਖ਼ਾਨ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਸੀ ਕਿ ਭੀੜ ਨੇ ਆਸਿਫ਼ ਨੂੰ ਡੰਡਿਆਂ ਅਤੇ ਪੱਥਰਾਂ ਨਾਲ ਕੁੱਟਿਆ ਅਤੇ ਮਾਰ ਦਿੱਤਾ।

ਜਦੋਂ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ ਤਾਂ ਉਸ ਨੇ 12 ਗ੍ਰਿਫ਼ਤਾਰੀਆਂ ਕੀਤੀਆਂ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਬਚਾਅ ਵਿੱਚ 30 ਮਈ ਨੂੰ ਹਰਿਆਣਾ ਦੇ ਨੂੰਹ ਜ਼ਿਲ੍ਹੇ ਵਿੱਚ ਮਹਾਂਪੰਚਾਇਤ ਹੋਈ।

ਜਿਸ ਵਿੱਚ ਅਜਿਹੇ ਬਹੁਤ ਸਾਰੇ ਨੇਤਾਵਾਂ ਨੇ ਇਸ ਤਰ੍ਹਾਂ ਦੇ ਭੜਕਾਊ ਭਾਸ਼ਣ ਦਿੱਤੇ ਸਨ ਜਿਸ ਦੀ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ, ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਮਹਾਂਪੰਚਾਇਤ ਵਿੱਚ ਕਰਨੀ ਸੈਨਾ ਦੇ ਪ੍ਰਧਾਨ ਸੂਰਜ ਪਾਲ ਅੰਮੂ ਨੇ ਆਪਣਾ ਇਹ ਭਾਸ਼ਣ ਸ਼ੁਰੂ ਕੀਤਾ, "ਆਸਿਫ਼ ਦਾ ਕਤਲ ਪਟਵਾਰੀ ਅਤੇ ਅਡਵਾਨੀ ਨੇ ਕੀਤਾ ਸੀ! ਭਰਾਵੋ ਸੁਣੋ...ਮੈਂ ਅਡਵਾਨੀ ਜੀ ਨੂੰ ਦਿੱਲੀ ਫ਼ੋਨ ਲਾਇਆ। ਮੈਂ ਕਿਹਾ ਅਡਵਾਨੀ ਜੀ ਬੁਢਾਪੇ ਵਿੱਚ ਕਤਲ ਕਰ ਰਹੇ ਹੋ..."

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਕਲਕੱਤਾ ਪੁਲਿਸ ਮੁਕਾਬਲੇ ਵਿੱਚ ਗੈਂਗਸਟਰਾਂ ਦੀ ਮੌਤ, ਜਾਣੋ ਕੀ ਹੈ ਪੂਰਾ ਮਾਮਲਾ

15 ਮਈ ਨੂੰ ਜਗਰਾਓਂ ਵਿਖੇ ਪੰਜਾਬ ਪੁਲਿਸ ਦੇ ਦੋ ਕਰਮਚਾਰੀਆਂ ਦੇ ਕਤਲ ਮਾਮਲੇ ਚ' ਲੋੜੀਂਦੇ ਗੈਂਗਸਟਰਾਂ ਦੀ ਕੋਲਕਾਤਾ ਵਿਖੇ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ।

ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਦਿਨਕਰ ਗੁਪਤਾ ਨੇ ਪੱਤਰਕਾਰ ਗੱਲਬਾਤ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ।

ਦਿਨਕਰ ਗੁਪਤਾ ਨੇ ਦੱਸਿਆ ਕਿ ਬੁੱਧਵਾਰ ਦੁਪਹਿਰੇ ਸਾਢੇ ਤਿੰਨ ਵਜੇ ਬੰਗਾਲ ਪੁਲਿਸ ਦੀ ਟੀਮ ਕੋਲਕਾਤਾ ਦੇ ਨਿਊ ਟਾਊਨ ਇਲਾਕੇ ਵਿੱਚ ਪਹੁੰਚੀ ਜਿਥੇ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਮੌਜੂਦ ਸਨ।

ਜਗਰਾਓਂ ਵਿੱਚ ਪੁਲਿਸ ਕਰਮਚਾਰੀਆਂ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਲਾਂਚ ਕੀਤੇ ਗਏ ਆਪ੍ਰੇਸ਼ਨ ਜੈਕ ਅੰਤਰਗਤ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ 28 ਮਈ ਨੂੰ ਇਸੇ ਕੇਸ ਵਿੱਚ ਲੋੜੀਂਦੇ ਦੋ ਲੋਕ ਫੜੇ ਗਏ ਸਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਡੇਰਾ ਮੁਖੀ ਦੀ ਬਿਮਾਰੀ 'ਤੇ ਅਸ਼ੁੰਲ ਛੱਤਰਪਤੀ ਨੇ ਖੜ੍ਹੇ ਕੀਤੇ ਸਵਾਲ ਤੇ ਇਹ ਮੰਗ ਕੀਤੀ

ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਬਿਮਾਰੀ ਦੀ ਮੌਨਿਟਰਿੰਗ ਕੀਤੀ ਜਾਵੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਡੇਰਾ ਮੁਖੀ ਦੇ ਕੀਤੇ ਜਾ ਰਹੇ ਇਲਾਜ ਦੀ ਸੀਸੀਟੀਵੀ ਫੁਟੇਜ ਦਿੱਤੀ ਜਾਵੇ।

ਅੰਸ਼ੁਲ ਛੱਤਰਪਤੀ ਨੇ ਇਲਜ਼ਾਮ ਲਗਾਇਆ ਹੈ ਕਿ ਡੇਰਾ ਮੁਖੀ ਨੂੰ ਬਿਮਾਰੀ ਦੇ ਬਹਾਨੇ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ।

ਹਨੀਪ੍ਰੀਤ ਨੂੰ ਡੇਰਾ ਮੁਖੀ ਦੀ ਅਟੈਂਡੈਂਸ ਬਣਾਏ ਜਾਣ 'ਤੇ ਵੀ ਉਨ੍ਹਾਂ ਨੇ ਹਰਿਆਣਾ ਸਰਕਾਰ ਅਤੇ ਹਸਪਤਾਲ ਪ੍ਰਸ਼ਾਸਨ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਔਰਤਾਂ ਵੈਕਸੀਨ ਲਗਵਾਉਣ ਵਿੱਚ ਪਿੱਛੇ ਕਿਉਂ ਹਨ

ਵੈਕਸੀਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲੀਆਂ ਹਨ ਪਰ ਅਜਿਹਾ ਨਹੀਂ ਹੈ ਕਿ ਲੋਕ ਵੈਕਸੀਨ ਨਹੀਂ ਲਗਵਾ ਰਹੇ।

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਵੈੱਬਸਾਈਟ 'ਤੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ 23,27,86,482 ਲੋਕ ਵੈਕਸੀਨ ਲਗਵਾ ਚੁੱਕੇ ਹਨ।

ਜੇ ਅੰਕੜਿਆਂ ਨੂੰ ਤੋੜ ਕੇ ਦੇਖਿਆ ਜਾਵੇ ਤਾਂ ਮਰਦਾਂ ਦੇ ਮੁਕਾਬਲੇ ਔਰਤਾਂ ਇਸ ਅਭਿਆਨ ਵਿੱਚ ਪਿਛੜੀਆਂ ਦਿਖ ਰਹੀਆਂ ਹਨ।

ਮਾਹਰਾਂ ਮੁਤਾਬਕ ਔਰਤਾਂ ਦੀ ਆਦਮੀਆਂ ਉੱਪਰ ਨਿਰਭਰਤਾ ਬਹੁਤ ਜ਼ਿਆਦਾ ਹੈ। ਉਨ੍ਹਾਂ ਨੂੰ ਟੀਕਾਕਰਨ ਕੇਂਦਰ ਤੱਕ ਲੈ ਕੇ ਕੌਣ ਆਵੇਗਾ? ਲੈ ਕੇ ਆਉਣ ਵਾਲਾ ਉਸ ਦਾ ਘਰਵਾਲਾ ਹੀ ਹੋ ਸਕਦਾ ਹੈ। ਅਜਿਹੇ ਵਿੱਚ ਉਹ ਇਕੱਲੇ ਵੈਕਸੀਨ ਲਗਾਉਣ ਆਵੇਗੀ, ਇਹ ਅਸੰਭਵ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਦਾ ਨਵਾਂ Zetavariant ਕਿੰਨਾ ਖ਼ਤਰਨਾਕ ਅਤੇ ਕਿਹੜੀ ਵੈਕਸੀਨ ਅਸਰਦਾਰ ਹੈ

ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੌਜੀ ਨੇ ਆਪਣੀ ਇੱਕ ਰਿਸਰਚ ਵਿੱਚ ਕੋਰੋਨਾਵਾਇਰਸ ਦੇ ਇੱਕ ਨਵੇਂ ਰੂਪ ਦੇ ਮਿਲਣ ਦੀ ਪੁਸ਼ਟੀ ਕੀਤੀ ਹੈ।

ਮੈਡੀਕਲ ਖ਼ੇਤਰ ਨਾਲ ਜੁੜੀ ਪ੍ਰੀ-ਪ੍ਰਿੰਟ ਰਿਪੋਰਟਾਂ ਛਾਪਣ ਵਾਲੀ ਵੈੱਬਸਾਈਟ bioRxiv 'ਤੇ ਛਪੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਵੇਰੀਐਂਟ ਬ੍ਰਿਟੇਨ ਅਤੇ ਬ੍ਰਾਜ਼ੀਲ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਮੁਸਾਫ਼ਰਾਂ ਦੇ ਨੱਕ ਅਤੇ ਗਲੇ ਦੇ ਸਵੈਬ ਤੋਂ ਮਿਲਿਆ ਹੈ।

ਇਸ ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਲੈ ਕੇ ਮੀਡੀਆ ਰਿਪੋਰਟਾਂ ਵਿੱਚ ਕਈ ਤਰ੍ਹਾਂ ਦੇ ਖ਼ਦਸ਼ੇ ਜ਼ਾਹਰ ਕੀਤੇ ਜਾ ਰਹੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)