ਆਪਰੇਸ਼ਨ ਬਲੂ ਸਟਾਰ ਵੇਲੇ ਗੋਲੀ ਨਾਲ ਜ਼ਖ਼ਮੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੰਗਤ ਦਰਸ਼ਨ ਲਈ ਰੱਖਿਆ- 5 ਅਹਿਮ ਖ਼ਬਰਾਂ

ਆਪਰੇਸ਼ਨ ਬਲੂ ਸਟਾਰ ਦੌਰਾਨ ਜ਼ਖ਼ਮੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਸੰਗਤ ਨੂੰ ਦਰਸ਼ਨ ਕਰਵਾਇਆ ਜਾ ਰਿਹਾ ਹੈ।

ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ 'ਚ 3 ਤੋਂ 5 ਜੂਨ ਤੱਕ ਸਰੂਪਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ।

ਇਹ ਘਟਨਾ ਦੇ 37 ਸਾਲ ਬੀਤ ਜਾਣ ਮਗਰੋਂ ਪਹਿਲੀ ਵਾਰ ਸ਼ਰਧਾਲੂਆਂ ਨੂੰ ਦਿਖਾਇਆ ਜਾ ਰਿਹਾ। ਪੂਰੀ ਖ਼ਬਰ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਪਾਕਿਸਤਾਨ ਨੇ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਆਉਣ ਵਾਲੇ ਵਿਦੇਸ਼ੀ ਜਥਿਆਂ ਦੇ ਦੌਰੇ ਰੱਦ ਕੀਤੇ

ਕੋਰੋਨਾਵਾਇਰਸ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਪਾਕਿਸਤਾਨ ਨੇ ਜੂਨ ਮਹੀਨੇ ਦੌਰਾਨ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਜਥਿਆਂ ਦੇ ਦੌਰੇ ਰੱਦ ਕਰ ਦਿੱਤੇ ਹਨ।

ਜੂਨ ਮਹੀਨੇ ਦੌਰਾਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਭਾਰਤ ਤੋਂ ਵੱਡੇ ਸਿੱਖ ਜਥਿਆ ਨੇ ਪਾਕਿਸਤਾਨ ਜਾਣਾ ਸੀ।

ਸ਼੍ਰੋਮਣੀ ਕਮੇਟੀ ਦੇ ਬੁਲਾਰੇ ਹਰਭਜਨ ਸਿੰਘ ਵਕਤਾ ਨੇ ਵੀ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਭਾਰਤ ਤੋਂ ਜਾਣ ਵਾਲੇ ਜਥੇ ਦੀ ਯਾਤਰਾ ਰੱਦ ਹੋਣ ਦੀ ਪੁਸ਼ਟੀ ਕੀਤੀ ਹੈ।

ਵਕਤਾ ਮੁਤਾਬਕ ਸ੍ਰੋਮਣੀ ਕਮੇਟੀ ਨੂੰ ਇਸ ਬਾਬਤ ਰਸਮੀ ਤੌਰ ਉੱਤੇ ਲਿਖਤੀ ਨੋਟ ਰਾਹੀਂ ਜਾਣਕਾਰੀ ਭੇਜੀ ਗਈ ਹੈ। ਇਸ ਦੇ ਨਾਲ ਹੀ ਬੀਤੇ ਦਿਨ ਦੀਆਂ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।

Black fungus: ਬਲੈਕ ਫੰਗਸ 'ਤੇ ਜਾਣੋ ਪੰਜਾਬ ਦੇ ਹਾਲਾਤ

ਪੰਜਾਬ ਵਿਚ ਕੋਰੋਨਾਵਾਇਰਸ ਦੇ ਨਾਲ ਨਾਲ ਬਲੈਕ ਫੰਗਸ ਵੱਡਾ ਖ਼ਤਰਾ ਬਣਿਆ ਹੋਇਆ ਹੈ। ਸੂਬਾ ਸਰਕਾਰ ਮੁਤਾਬਕ ਹੁਣ ਤੱਕ ਇਸ ਬਿਮਾਰੀ ਦੇ 300 ਕੇਸ ਪੰਜਾਬ ਵਿਚ ਰਿਪੋਰਟ ਹੋਏ ਹਨ ਇਹਨਾਂ ਵਿਚੋਂ 43 ਦੀ ਮੌਤ ਵੀ ਹੋ ਚੁੱਕੀ ਹੈ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਤਾਬਕ ਸੂਬਾ ਸਰਕਾਰ ਮਿਊਕੋਰਮਾਇਕੋਸਿਸ (ਬਲੈਕ ਫੰਗਸ) ਤੋਂ ਪੀੜਤ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਉਸੇ ਭਾਵਨਾ ਨਾਲ ਕੰਮ ਕਰ ਰਹੀ ਹੈ ਜਿਸ ਤਰੀਕੇ ਨਾਲ ਕੋਵਿਡ ਦੀ ਰੋਕਥਾਮ ਲਈ ਲੜਾਈ ਲੜੀ ਜਾ ਰਹੀ ਹੈ।

ਪੰਜਾਬ ਵਿਚ ਇਸ ਬਿਮਾਰੀ ਦੇ ਵੇਰਵੇ ਦਿੰਦੇ ਹੋਏ ਉਨ੍ਹਾਂ ਆਖਿਆ ਕਿ ਹੁਣ ਤੱਕ ਮਿਊਕੋਰਮਾਇਕੋਸਿਸ ਦੇ 300 ਕੇਸ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿੱਚੋਂ 259 ਕੇਸ ਪੰਜਾਬ ਅਤੇ 41 ਕੇਸ ਦੂਜੇ ਰਾਜਾਂ ਨਾਲ ਸਬੰਧਿਤ ਹਨ। ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਸੁਖਪਾਲ ਖਹਿਰਾ : ਉਹ 3 ਕਾਰਨ ਜਿਸ ਕਰਕੇ ਖਹਿਰਾ ਤੇ ਦੋ ਹੋਰ ਵਿਧਾਇਕ ਕਾਂਗਰਸ 'ਚ ਗਏ

ਕਈ ਦਿਨਾਂ ਦੀਆਂ ਕਿਆਸਰਾਈਆਂ ਤੋਂ ਬਾਅਦ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।

ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਧੌਲਾ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ।

ਆਪਣੇ ਫੇਸਬੁੱਕ ਪੇਜ 'ਤੇ ਕਾਂਗਰਸ ਨੇ ਜਾਣਕਾਰੀ ਦਿੱਤੀ ਹੈ ਕਿ ਏਆਈਸੀਸੀ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਸ਼ਮੂਲੀਅਤ ਨੂੰ ਮਨਜ਼ੂਰੀ ਦਿੱਤੀ ਹੈ।

ਜਗਦੇਵ ਸਿੰਘ ਕਮਾਲੂ ਮੌੜ ਤੋਂ ਵਿਧਾਇਕ ਹਨ ਅਤੇ ਪਿਰਮਲ ਸਿੰਘ ਧੌਲਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਜਦੋਂ ਨੇਪਾਲ ਦੇ ਯੁਵਰਾਜ ਨੇ ਪੂਰੇ ਸ਼ਾਹੀ ਪਰਿਵਾਰ ਨੂੰ ਗੋਲੀਆਂ ਨਾਲ਼ ਭੁੰਨ ਦਿੱਤਾ

1 ਜੂਨ, 2001 ਦੀ ਸ਼ਾਮ ਨੇਪਾਲ ਨਰੇਸ਼ ਦੇ ਨਿਵਾਸ ਸਥਾਨ ਨਾਰਾਇਣਹਿਤ ਮਹਿਲ ਦੇ ਤ੍ਰਿਭੁਵਨ ਸਦਨ ਵਿੱਚ ਇੱਕ ਪਾਰਟੀ ਹੋਣ ਵਾਲੀ ਸੀ ਅਤੇ ਇਸ ਦੇ ਮੇਜ਼ਬਾਨ ਸਨ ਯੁਵਰਾਜ ਦੀਪੇਂਦਰ।

ਹਰ ਨੇਪਾਲੀ ਮਹੀਨੇ ਦੇ ਤੀਜੇ ਸ਼ੁੱਕਰਵਾਰ ਨੂੰ ਹੋਣ ਵਾਲੀ ਇਸ ਪਾਰਟੀ ਦੀ ਸ਼ੁਰੂਆਤ ਮਹਾਰਾਜਾ ਬੀਰੇਂਦਰ ਨੇ 1972 ਵਿੱਚ ਰਾਜਗੱਦੀ ਸੰਭਾਲਣ ਦੇ ਬਾਅਦ ਕੀਤੀ ਸੀ।

ਪਾਰਟੀ ਦੌਰਾਨ ਬਿਲੀਅਰਡਜ਼ ਰੂਮ ਦੇ ਮੱਧ ਵਿੱਚ ਕੁਝ ਔਰਤਾਂ ਗੱਲਾਂ ਕਰ ਰਹੀਆਂ ਸਨ। ਅਚਾਨਕ ਉਨ੍ਹਾਂ ਦੀ ਨਜ਼ਰ ਸੈਨਿਕ ਯੂਨੀਫਾਰਮ ਪਹਿਨੇ ਯੁਵਰਾਜ ਦੀਪੇਂਦਰ 'ਤੇ ਪਈ।

ਅਗਲੇ ਹੀ ਸੈਕਿੰਡ ਉਨ੍ਹਾਂ ਨੇ ਆਪਣੇ ਸੱਜੇ ਹੱਥ ਨਾਲ ਜਰਮਨੀ ਵਿੱਚ ਬਣੀ ਆਪਣੀ MP5-K ਸਬਮਸ਼ੀਨ ਗਨ ਦਾ ਟ੍ਰਿਗਰ ਦਬਾਇਆ।

ਉਸ ਦੀਆਂ ਕਈ ਗੋਲੀਆਂ ਛੱਤ 'ਤੇ ਲੱਗੀਆਂ ਅਤੇ ਉਨ੍ਹਾਂ ਦਾ ਕੁਝ ਪਲਾਸਟਰ ਉੱਖੜ ਕੇ ਹੇਠ ਡਿੱਗ ਗਿਆ। ਇੱਥੇ ਕਲਿੱਕ ਕਰਕੇ ਜਾਣੋ ਕਿਵੇਂ 3-4 ਮਿੰਟਾਂ ਦੀ ਗੋਲੀਬਾਰੀ ਵਿੱਚ ਕਿਵੇਂ ਸ਼ਾਹੀ ਪਰਿਵਾਰ ਦੇ ਕਈ ਮੈਂਬਰ ਮਾਰੇ ਗਏ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)