CBSE : 12ਵੀਂ ਦੀ ਪ੍ਰੀਖਿਆ ਰੱਦ ਕਰਨ ਦੇ ਫੈਸਲੇ ਦੀ ਕਿਉਂ ਕੀਤੀ ਗਈ ਨੋਟਬੰਦੀ ਤੇ ਜੀਐੱਸਟੀ ਨਾਲ ਤੁਲਨਾ - ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਇਸ ਪੇਜ ਰਾਹੀਂ ਤੁਸੀਂ ਦੇਸ-ਵਿਦੇਸ਼ ਦੀਆਂ ਅਹਿਮ ਖ਼ਬਰਾਂ ਪੜ੍ਹ ਸਕਦੇ ਹੋ।
ਮੰਗਲਵਾਰ ਦੀ ਸਭ ਤੋਂ ਵੱਡੀ ਖ਼ਬਰ ਸੀਬੀਐੱਸਈ ਵਲੋਂ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਹੈ। ਇਹ ਫੈ਼ਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸੀਨੀਅਰ ਮੰਤਰੀਆਂ ਦੀ ਅਹਿਮ ਬੈਠਕ ਵਿਚ ਲਿਆ ਗਿਆ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਇਸ ਫੈਸਲੇ ਦੀ ਤੁਲਨਾ ਜੀਐੱਸਟੀ ਅਤੇ ਨੋਟਬੰਦੀ ਨਾਲ ਕੀਤੀ ਹੈ।
ਇਹ ਵੀ ਪੜ੍ਹੋ :
ਪ੍ਰਧਾਨ ਮੰਤਰੀ ਨੇ ਲਿਆ ਫ਼ੈਸਲਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਵਾਰ ਕੋਰੋਨਾ ਦੇ ਹਾਲਾਤ ਦੇ ਮੱਦੇਨਜ਼ਰ 12ਵੀਂ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ। ਇਹ ਫੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ''ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਸਾਡੀ ਸਭ ਤੋਂ ਵੱਡੀ ਪ੍ਰਮੁੱਖਤਾ ਹੈ, ਉਸ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।''
ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਤੇ ਮਾਪਿਆਂ ਵਿਚੋਂ ਨਿਰਾਸ਼ਤਾ ਖ਼ਤਮ ਹੋਣੀ ਚਾਹੀਦੀ ਹੈ। ਅਜਿਹੇ ਤਣਾਅ ਵਾਲੇ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਲਈ ਮਜ਼ਬੂਰ ਨਹੀਂ ਕੀਤੀ ਜਾਣਾ ਚਾਹੀਦਾ।
ਪੰਜਾਬ ਦੇ ਸਿੱਖਿਆ ਮੰਤਰੀ ਦਾ ਪ੍ਰਤੀਕਰਮ
ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਸੀਬੀਐੱਸਈ ਦੀ 12ਵੀਂ ਪ੍ਰੀਖਿਆ ਰੱਦ ਕਰਨ ਦੇ ਕੇਂਦਰ ਦੇ ਫੈਸਲੇ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਲਈ ਲਿਆ ਗਿਆ ਫ਼ੈਸਲਾ ਦੱਸਿਆ।
ਪਰ ਉਨ੍ਹਾਂ ਨਾਲ ਹੀ ਕਿਹਾ ਕਿ ਕੇਂਦਰ ਸਰਕਾਰ ਨੋਟਬੰਦੀ, ਜੀਐੱਸਟੀ ਵਾਂਗ ਹਮੇਸ਼ਾ ਗੈਰਯੋਜਨਾ ਬੰਦੀ ਦੇ ਫ਼ੈਸਲੇ ਲੈਂਦੀ ਹੈ। ਇਹ ਵੀ ਉਸੇ ਤਰ੍ਹਾਂ ਹੈ, ਇਸ ਵਿਚ ਅਜੇ ਕੋਈ ਯੋਜਨਾਬੰਦੀ ਨਹੀਂ ਦੱਸੀ ਗਈ ਹੈ।
ਉਨ੍ਹਾਂ ਕਿਹਾ ਕਿ ਸੂਬਿਆਂ ਦੇ ਸਿੱਖਿਆ ਬੋਰਡ ਵੀ ਸੀਬੀਐੱਸਈ ਵੱਲ ਦੇਖਕੇ ਹੀ ਕਦਮ ਚੁੱਕਦੇ ਹਨ, ਪਰ ਇਸ ਵਿਚ ਵਿਦਿਆਰਥੀਆਂ ਦੀ ਕੋਈ ਅਗਲੇਰੀ ਯੋਜਨਾ ਨਹੀਂ ਦੱਸੀ ਗਈ।
ਉਨ੍ਹਾਂ ਕਿਹਾ ਕਿ ਸੀਬੀਐੱਸਈ ਬੋਰਡ ਤੁਰੰਤ ਵਿਦਿਆਰਥੀ ਲਈ ਆਪਣੀ ਯੋਜਨਾ ਦਾ ਖੁਲਾਸਾ ਕਰੇ ਤਾਂ ਕਿ ਸੂਬਿਆਂ ਦੇ ਬੋਰਡ ਵੀ ਉਸੇ ਤਰ੍ਹਾਂ ਫੈਸਲਾ ਲੈ ਸਕਣ।
ਸਿੰਘੂ ਤੇ ਕੁੰਡਲੀ ਬਾਰਡਰ ਦੀ ਸੋਮਵਾਰ ਰਾਤ ਦਾ ਉਜਾੜਾ ਤੇ ਮੰਗਲਵਾਰ ਦਾ ਜੋਸ਼

ਤਸਵੀਰ ਸਰੋਤ, SKM
ਕਿਸਾਨ ਅੰਦੋਲਨ ਦੀਆਂ ਇਹ ਤਸਵੀਰਾਂ ਸਿੰਘੂ ਤੇ ਕੁੰਡਲੀ ਬਾਰਡਰ ਤੋਂ ਹਨ। ਮੌਸਮ ਜਿੱਥੇ ਪੰਜਾਬ ਵਿੱਚ ਹਲਚਲ ਲੈ ਕੇ ਆਇਆ, ਉੱਥੇ ਹੀ ਕਿਸਾਨਾਂ ਦੀਆਂ ਧਰਨੇ ਵਾਲੀਆਂ ਥਾਵਾਂ ਉੱਤੇ ਵੀ ਉਥਲ-ਪੁਥਲ ਹੋਈ।
ਟੋਹਾਣਾ ਵਿਚ ਲਾਠੀਚਾਰਜ ਤੋਂ ਬਾਅਦ ਚਢੂਨੀ ਦਾ ਸੰਗੀਨ ਇਲਜ਼ਾਮ
ਹਰਿਆਣਾ ਦੇ ਫਤਿਹਾਬਾਦ ਦੇ ਕਸਬੇ ਟੋਹਾਣਾ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਜਨਨਾਇਕ ਜਨਤਾ ਪਾਰਟੀ ਦੇ ਵਿਧਾਇਕ ਦੇਵੇਂਦਰ ਬਬਲੀ ਦਾ ਘੇਰਾਓ ਕੀਤਾ।
ਇਸ ਮੌਕੇ ਪੁਲਿਸ ਤੇ ਕਿਸਾਨਾਂ ਵਿਚਾਲੇ ਕਾਫ਼ੀ ਖਿੱਚ-ਧੂਹ ਹੋਈ ਅਤੇ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਮੀਡੀਆ ਨਾਲ ਗੱਲ ਕਰਦਿਆਂ ਵਿਧਾਇਕ ਦੇਵੇਂਦਰ ਬਬਲੀ ਨੇ ਕਿਹਾ ਕਿ ਰੋਸ ਪ੍ਰਗਟਾਉਣਾ ਕਿਸਾਨਾਂ ਦਾ ਅਧਿਕਾਰ ਹੈ, ਪਰ ਦੂਜਿਆਂ ਨੂੰ ਹਿੰਸਕ ਤਰੀਕੇ ਨਾਲ ਰੋਕਣਾ ਲੋਕਤੰਤਰ ਦਾ ਘਾਣ ਹੈ।
ਦੇਵੇਂਦਰ ਬਬਲੀ ਮੁਤਾਬਕ ਉਹ ਹਸਪਤਾਲ ਵਿੱਚ ਵੈਕਸੀਨੇਸ਼ਨ ਦੇ ਪ੍ਰੋਗਰਾਮ ਲਈ ਆਏ ਸਨ, ਪਰ ਅਚਾਨਕ ਕੁਝ ਲੋਕਾਂ ਨੇ ਕਿਸਾਨਾਂ ਦੀ ਆੜ ਹੇਠ ਉਨ੍ਹਾਂ ਦੀ ਗੱਡੀ ਉੱਤੇ ਹਮਲਾ ਕਰ ਦਿੱਤਾ।

ਇਸ ਦੌਰਾਨ ਉਨ੍ਹਾਂ ਦੀ ਗੱਡੀ ਦਾ ਸੀਸ਼ਾ ਵੀ ਟੁੱਟ ਗਿਆ ਅਤੇ ਉਨ੍ਹਾਂ ਦੇ ਸੈਕਟਰੀ ਨੂੰ ਸੱਟ ਵੀ ਵੱਜੀ ਹੈ।
ਉੱਧਰ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਬਬਲੀ ਦਾ ਘੇਰਾਓ ਕਰ ਰਹੇ ਸਨ , ਪਰ ਦੇਵੇਂਦਰ ਬਬਲੀ ਗਾਲੀ-ਗਲੋਚ ਉੱਤੇ ਉਤਰ ਆਏ ਜਿਸ ਕਾਰਨ ਕਿਸਾਨ ਭੜਕ ਗਏ।
ਇਸ ਮੌਕੇ ਪੁਲਿਸ ਨੇ ਕਿਸਾਨਾਂ ਉੱਤੇ ਲਾਠੀਚਾਰਜ ਵੀ ਕੀਤਾ। ਜਿਸ ਤੋਂ ਬਾਅਦ ਕਿਸਾਨਾਂ ਨੇ ਸੜਕ ਉੱਤੇ ਜਾਮ ਵੀ ਲਾਇਆ।
ਇਸੇ ਦੌਰਾਨ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਇਲਜ਼ਾਮ ਲਾਇਆ ਕਿ ਟੋਹਾਣਾ ਦੇ ਅੰਦਰ ਅੱਜ ਇੱਕ ਵਾਰ ਫੇਰ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ।
ਉਨ੍ਹਾਂ ਕਿਹਾ, ''ਭਾਜਪਾ ਤੇ ਜੇਜੇਪੀ ਦੇ ਆਗੂ ਜਾਣ ਬੁੱਝ ਕੇ ਕਿਸਾਨਾਂ ਨੂੰ ਭੜਕਾ ਕਰ ਰਹੇ ਹਨ, ਵਿਰੋਧ ਕਰਨ ਦੇ ਬਾਵਜੂਦ ਉਹ ਸਾਡੇ ਜ਼ਖਮਾਂ 'ਤੇ ਨਮਕ ਛਿੜਕਣ ਆਉਂਦੇ ਹਨ।''
ਉਨ੍ਹਾਂ ਇਲਜ਼ਾਮ ਲਾਇਆ ਕਿ ਉਹ ਅਕਸਰ ਉੱਥੇ ਜ਼ਿਆਦਾ ਆ ਰਹੇ ਹਨ, ਜੋ ਜਾਟ ਬੈਲਟ ਹੈ।
ਚਢੂਨੀ ਨੇ ਕਿਹਾ, ''ਮੈਂ ਮਹਿਸੂਸ ਕਰਦਾ ਹਾਂ ਕਿ ਇੱਥੇ ਕਿਸਾਨਾਂ ਨੂੰ ਭੜਕਾ ਕੇ ਕਿਸਾਨ ਅੰਦੋਲਨ ਨੂੰ ਮੋੜਾ ਦੇਣਾ ਚਾਹੁੰਦੇ ਹਨ। ਫਿਰ ਇਸ ਨੂੰ ਜਾਟ ਅੰਦੋਲਨ ਬਣਾ ਕੇ ਜਾਤੀਵਾਦ ਦੇ ਨਾਮ 'ਤੇ ਲਹਿਰ ਨੂੰ ਤੋੜਿਆ ਜਾ ਸਕਦਾ ਹੈ। ਸਾਨੂੰ ਇਨ੍ਹਾਂ ਦੀਆਂ ਚਾਲਾਂ ਪ੍ਰਤੀ ਸਾਵਧਾਨ ਰਹਿਣਾ ਪਏਗਾ ਅਤੇ ਲਹਿਰ ਨੂੰ ਚਲਾਉਣਾ ਵੀ ਪਵੇਗਾ।''
''ਕਿਸਾਨਾਂ ਨੇ ਅੱਜ ਫਿਰ ਕਈ ਥਾਵਾਂ 'ਤੇ ਸੂਬੇ ਭਰ ਵਿਚ ਜਾਮ ਲਾਏ ਹਨ ਅਤੇ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ।ਟੋਹਾਣਾ ਵਿੱਚ, ਉਸੇ ਵਿਧਾਇਕ ਨੇ ਮਾਂ ਅਤੇ ਭੈਣਾਂ ਵਿਰੁੱਧ ਗਾਲਾਂ ਕੱਢੀਆਂ ਹਨ। ਕੱਲ੍ਹ ਉਹ ਟੋਹਾਣਾ ਆਉਣਗੇ''
ਗੁਰਨਾਮ ਸਿੰਘ ਨੇ ਕਿਹਾ ਕਿ ਹੁਣ ਤਾਂ ਜਾਮ ਦੀ ਕੋਈ ਲੋੜ ਨਹੀਂ, ਸਾਰੇ ਜਾਮ ਖੋਲ੍ਹ ਦਿੱਤੇ ਜਾਣ| ਕੱਲ੍ਹ ਸਾਰੇ ਸਾਥੀ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਅਤੇ ਕੱਲ ਦੀ ਤਿਆਰੀ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇ।
ਕੱਲ੍ਹ ਨੂੰ ਵਿਧਾਇਕ ਦੇਵੇਂਦਰ ਬਬਲੀ ਟੋਹਾਣਾ ਆਉਣਗੇ, ਕੱਲ੍ਹ ਸਾਨੂੰ ਚੰਗੇ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਨਾ ਪਵੇਗਾ।
ਦੀਪ ਸਿੱਧੂ ਕਿਸ ਪਾਰਟੀ ਵਿਚ ਜਾਣਗੇ
ਉੱਧਰ ਅਦਾਕਾਰ ਤੋਂ ਲਾਲ ਕਿਲ੍ਹਾ ਹਿੰਸਾ ਕਰਕੇ ਚਰਚਾ ਵਿੱਚ ਆਏ ਦੀਪ ਸਿੱਧੂ ਸ਼ਾਹੀ ਸ਼ਹਿਰ ਪਟਿਆਲਾ ਪਹੁੰਚੇ ਸਨ। ਇੱਥੇ ਉਨ੍ਹਾਂ ਕਿਸਾਨ ਅੰਦੋਲਨ ਅਤੇ ਸਿਆਸਤ ਬਾਰੇ ਮੀਡੀਆ ਨੂੰ ਮੁਖ਼ਾਤਿਬ ਹੁੰਦਿਆਂ ਕਈ ਸਵਾਲਾਂ ਦੇ ਜਵਾਬ ਦਿੱਤੇ।
ਕਿਸਾਨ ਮੋਰਚੇ ਬਾਰੇ ਦੀਪ ਸਿੱਧੂ ਨੇ ਕਿਹਾ ਮੋਰਚੇ ਬਾਰੇ ਲੀਡਰਸ਼ਿਪ ਜੋ ਉਨ੍ਹਾਂ ਨੂੰ ਯੋਜਨਾ ਦੇਵੇਗੀ ਉਸੇ ਹਿਸਾਬ ਨਾਲ ਚੱਲਣਗੇ।
ਉਨ੍ਹਾਂ ਮੁਤਾਬਕ ਉਹ ਕਿਸਾਨ ਮੋਰਚੇ ਦੇ ਸੈਨਿਕ ਹਨ ਤੇ ਕਿਸੇ ਕਾਰਨ ਕਰਕੇ ਸਾਡੇ ਦਰਮਿਆਨ ਵੱਖਰੇਵੇਂ ਹੋ ਸਕਦੇ ਹਨ ਪਰ ਸਾਡਾ ਮਕਸਦ ਬਹੁਤ ਵੱਡਾ ਹੈ।
ਉਹ ਅੱਗੇ ਕਹਿੰਦੇ ਹਨ ਕਿ ਅਸੀਂ ਇੱਕ-ਦੂਜੇ ਨਾਲ ਕਦੇ ਬੈਠੇ ਨਹੀਂ ਤੇ ਸ਼ਾਇਦ ਇਸ ਕਰਕੇ ਕਮਿਊਨੀਕੇਸ਼ਨ ਗੈਪ ਹੈ।
ਇਹ ਵੀ ਪੜ੍ਹੋ-
ਦੀਪ ਸਿੱਧੂ ਮੁਤਾਬਕ ਉਨ੍ਹਾਂ ਨੂੰ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਗੱਲਬਾਤ ਦਾ ਕੋਈ ਸੱਦਾ ਨਹੀਂ ਆਇਆ।
ਸਿਆਸਤ ਵਿੱਚ ਆਉਣ ਬਾਰੇ ਦੀਪ ਸਿੱਧੂ ਕਹਿੰਦੇ ਹਨ ਕਿ ਉਹ ਕੋਈ ਚੋਣ ਨਹੀਂ ਲੜ ਰਹੇ ਅਤੇ ਸਿਧਾਂਤਾ ਨਾਲ ਸਮਝੌਤਾ ਕਰਕੇ ਅਸੀਂ ਕਿਸੇ ਪਾਰਟੀ ਵਿੱਚ ਨਹੀਂ ਜਾਣਗੇ, ਕੌਮੀ ਪਾਰਟੀ ਵਿੱਚ ਤਾਂ ਬਿਲਕੁਲ ਨਹੀਂ।
ਉਨ੍ਹਾਂ ਮੁਤਾਬਕ ਸਿਆਸੀ ਤਬਦੀਲੀ ਤਾਂ ਪੰਜਾਬ ਵਿੱਚ ਆਵੇਗੀ।
ਨਵਜੋਤ ਸਿੱਧੂ: ਜੋ ਮੇਰਾ ਸਟੈਂਡ ਸੀ ਉਹੀ ਹੈ ਤੇ ਰਹੇਗਾ, ਪੰਜਾਬ ਦੇ ਲੋਕਾਂ ਦੀ ਅਵਾਜ਼ ਮੈਂ ਹਾਈ ਕਮਾਨ ਤੱਕ ਪਹੁੰਚਾਈ
ਨਵਜੋਤ ਸਿੰਘ ਸਿੱਧੂ ਦਿੱਲੀ ਵਿੱਚ ਸੋਨੀਆ ਗਾਂਧੀ ਵੱਲੋਂ ਬਣਾਈ ਕਮੇਟੀ ਨੂੰ ਮਿਲੇ ਤੇ ਉਨ੍ਹਾਂ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਪੂਰੀ ਬੁਲੰਦੀ ਨਾਲ ਪੰਜਾਬ ਦੇ ਲੋਕਾਂ ਦੀ ਅਵਾਜ਼ ਹਾਈ ਕਮਾਨ ਤੱਕ ਪਹੁੰਚਾ ਦਿੱਤੀ ਹੈ।
ਪੰਜਾਬ ਕਾਂਗਰਸ ਵਿੱਚ ਇਸ ਵੇਲੇ ਨਵਜੋਤ ਸਿੰਘ ਸਿੱਧੂ ਸਣੇ ਕਈ ਆਗੂਆਂ ਵੱਲੋਂ ਬਾਗੀ ਸੁਰ ਪੇਸ਼ ਕੀਤੇ ਜਾ ਰਹੇ ਹਨ। ਇਸੇ ਅਸੰਤੋਖ ਨੂੰ ਦੂਰ ਕਰਨ ਲਈ ਸੋਨੀਆ ਗਾਂਧੀ ਵੱਲੋਂ ਇਹ ਕਮੇਟੀ ਤਿਆਰ ਕੀਤੀ ਗਈ ਹੈ।

ਤਸਵੀਰ ਸਰੋਤ, Getty Images
ਸੋਮਵਾਰ ਨੂੰ 20 ਤੋਂ ਵੱਧ ਵਿਧਾਇਕਾਂ ਦਾ ਵਫਦ ਕਮੇਟੀ ਨਾਲ ਮੁਲਾਕਾਤ ਕਰ ਚੁੱਕਿਆ ਹੈ। ਸਾਰਿਆਂ ਦੀਆਂ ਨਜ਼ਰਾਂ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ 'ਤੇ ਸਨ।
ਨਵਜੋਤ ਸਿੱਧੂ ਨੇ ਮੁਲਾਕਾਤ ਮਗਰੋਂ ਕਿਹਾ, "ਹਾਈ ਕਮਾਨ ਨੇ ਮੈਨੂੰ ਸੱਦਿਆ ਸੀ ਤੇ ਮੈਂ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਅਵਾਜ਼ ਬਾਰੇ ਸਜਗ ਕੀਤਾ ਹੈ। ਜੋ ਮੇਰਾ ਸਟੈਂਡ ਸੀ ਉਹੀ ਰਹੇਗਾ। ਮੇਰੇ ਮੰਨਣਾ ਹੈ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਟੈਕਸਾਂ ਜ਼ਰੀਏ ਸਰਕਾਰ ਤੱਕ ਪਹੁੰਚਦਾ ਹੈ ਉਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਤੱਕ ਵਾਪਸ ਪਹੁੰਚਣਾ ਚਾਹੀਦਾ ਹੈ।"
"ਮੈਂ ਪੰਜਾਬ ਦੇ ਹੱਕ ਤੇ ਸੱਚ ਦੀ ਅਵਾਜ਼ ਹਾਈ ਕਮਾਨ ਤੱਕ ਪਹੁੰਚਾ ਦਿੱਤੀ ਹੈ।"
ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਹਾਮਿਦ ਮੀਰ ਨੂੰ ਚੈਨਲ ਨੇ ਆਫ ਏਅਰ ਕੀਤਾ
ਪਾਕਿਸਤਾਨ ਦੇ ਸੀਨੀਅਰ ਟੀਵੀ ਪੱਤਰਕਾਰ ਹਾਮਿਦ ਮੀਰ ਨੂੰ ਉਨ੍ਹਾਂ ਦੇ ਪ੍ਰੋਗਰਾਮ ਤੋਂ ਹਟਾ ਦਿੱਤਾ ਗਿਆ ਹੈ।
ਹਾਮਿਦ ਮੀਰ ਨੂੰ ਸੋਮਵਾਰ ਨੂੰ ਆਫ ਏਅਰ ਕੀਤਾ ਗਿਆ। ਉਨ੍ਹਾਂ ਨੇ ਕੁਝ ਦਿਨਾਂ ਪਹਿਲਾਂ ਹੀ ਪਾਕਿਸਤਾਨ ਦੀ ਫੌਜ ਦੇ ਖਿਲਾਫ਼ ਬੋਲਿਆ ਸੀ।
ਉਨ੍ਹਾਂ ਨੇ ਮੀਡੀਆ ਦੀ ਸੈਂਸਰਸ਼ਿਪ ਹੋਣ ਤੇ ਮੀਡੀਆ 'ਤੇ ਦਬਾਅ ਬਣਾਉਣ ਦੇ ਫੌਜ 'ਤੇ ਇਲਜ਼ਾਮ ਲਗਾਏ ਸਨ।

ਤਸਵੀਰ ਸਰੋਤ, Getty Images
ਆਲੋਚਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਪੱਤਰਕਾਰ 'ਤੇ ਖ਼ਤਰਾ ਵਧ ਰਿਹਾ ਹੈ ਭਾਵੇਂ ਸਰਕਾਰ ਇਸ ਤੋਂ ਇਨਕਾਰੀ ਹੈ।
ਹਾਮਿਦ ਮੀਰ ਨੇ ਬੀਬੀਸੀ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਤੇ ਧੀ ਨੂੰ ਵੀ ਧਮਕਾਇਆ ਗਿਆ ਹੈ।
ਹਾਮਿਦ ਮੀਰ ਪਾਕਿਸਤਾਨ ਦਾ ਮਸ਼ਹੂਰ ਸ਼ੋਅ ਕੈਪੀਟਲ ਟਾਕ ਹੋਸਟ ਕਰਦੇ ਸਨ ਜੋ ਜੀਓ ਨਿਊਜ਼ ਉੱਤੇ ਚੱਲਦਾ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਸੋਮਵਾਰ ਨੂੰ ਦੱਸਿਆ ਕਿ ਮੈਨੇਜਮੈਂਟ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਕੁਝ ਵਕਤ ਲਈ ਆਫ ਏਅਰ ਰਹਿਣਗੇ। ਚੈਨਲ ਨੇ ਉਨ੍ਹਾਂ ਨੂੰ ਇਸ ਬਾਰੇ ਕੋਈ ਕਾਰਨ ਨਹੀਂ ਦੱਸਿਆ ਹੈ।
ਜੀਓ ਟੀਵੀ ਨੇ ਦੱਸਿਆ ਕਿ ਹਾਮਿਦ ਮੀਰ ਨੂੰ ਕੁਝ ਦੇਰ ਵਾਸਤੇ ਆਫ ਏਅਰ ਕੀਤਾ ਗਿਆ ਹੈ।
ਭਾਰਤ ’ਚ ਪੈਦਾ ਹੋਇਆ ‘ਵੈਰੀਅੰਟ’ ਦਾ ਨਾਂ ‘ਡੈਲਟਾ’ ਰੱਖਿਆ
ਵਿਸ਼ਵ ਸਿਹਤ ਸੰਗਠ ਯਾਨਿ ਡਬਲਿਊਐੱਚਓ ਨੇ ਕੋਵਿਡ-19 ਦੇ ਵੈਰੀਅੰਟਸ ਲਈ ਨਵੇਂ ਨਾਮ ਦਾ ਐਲਾਨ ਕੀਤਾ ਹੈ।
ਹੁਣ ਡਬਲਿਊਐੱਚਓ ਯੂਕੇ, ਦੱਖਣੀ ਅਫਰੀਕਾ ਅਤੇ ਭਾਰਤ ਵਰਗੇ ਦੇਸ਼ਾਂ ਵਿੱਚ ਮਿਲੇ ਪਹਿਲੇ ਵੈਰੀਅੰਟ ਲਈ ਗਰੀਕ ਅੱਖਰਾਂ ਦੀ ਵਰਤੋਂ ਕਰੇਗਾ।
Please wait...
ਉਦਾਹਰਨ ਵਜੋਂ ਯੂਕੇ ਦੇ ਵੈਰੀਅੰਟ ਲਈ ਅਲਫਾ, ਦੱਖਣੀ ਅਫਰੀਕਾ ਲਈ ਬੇਟਾ ਅਤੇ ਭਾਰਤ ਲਈ ਡੇਲਟਾ ਸੱਦੇਗਾ।
ਡਬਲਿਊਐੱਚਓ ਨੇ ਕਿਹਾ ਇਹ ਵਿਚਾਰ-ਵਟਾਂਦਰੇ ਨੂੰ ਸੌਖਿਆ ਕਰਨ ਲਈ ਹੈ ਪਰ ਇਸ ਦੇ ਨਾਲ ਹੀ ਨਾਵਾਂ ਉੱਤੇ ਲੱਗੇ ਦਾਗਾਂ ਨੂੰ ਮਿਟਾਉਣ ਦੀ ਵੀ ਕੋਸ਼ਿਸ਼ ਕਰੇਗਾ।
ਪਿਛਲੇ ਅਕਤੂਬਰ ਵਿੱਚ ਭਾਰਤ ਵਿੱਚ ਮਿਲਣ ਵਾਲੇ B.1.617.2 ਵੈਰੀਅੰਟ ਦੇ ਨਾਮ ਨੂੰ ਲੈ ਕੇ ਭਾਰਤ ਸਰਕਾਰ ਨੇ ਆਲੋਚਨਾ ਕੀਤੀ ਸੀ, ਜਿਸ ਨੂੰ ਕਿ "ਭਾਰਤੀ ਵੈਰੀਅੰਟ" ਵਜੋਂ ਸੱਦਿਆ ਦਿਆ ਸੀ।

ਤਸਵੀਰ ਸਰੋਤ, Getty Images
ਹਾਲਾਂਕਿ, ਡਬਲਿਊਐਚਓ ਨੇ ਇਸ ਨੂੰ ਕਦੇ ਅਧਿਕਾਰਤ ਤੌਰ 'ਤੇ ਨਾਮ ਨਹੀਂ ਦਿੱਤਾ।
ਡਬਲਿਊਐੱਚਓ ਵਿੱਚ ਕੋਵਿਡ-19 ਤਕਨੀਕੀ ਆਗੂ ਮਾਰੀਆ ਵੈਨ ਕਰਖੋਵੇ ਨੇ ਟਵੀਟ ਕੀਤਾ, "ਕਿਸੇ ਵੀ ਗੇਸ਼ ਵੈਰੀਅੰਟ ਦਾ ਪਤਾ ਲਗਾਉਣ ਅਤੇ ਰਿਪੋਰਟ ਕਰਨ ਲਈ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਉਨ੍ਹਾਂ ਨੇ ਵੈਰੀਅੰਟ ਦੀ "ਮਜ਼ਬੂਤ ਨਿਗਰਾਨੀ" ਅਤੇ ਫੈਲਾਅ ਨੂੰ ਰੋਕਣ ਲਈ ਵੀ ਵਿਗਿਆਨਕ ਡਾਟਾ ਸਾਂਝਾ ਕਰਨ ਦੀ ਅਪੀਲ ਕੀਤੀ ਹੈ।
ਭਾਰਤ 'ਚ ਜੁਲਾਈ-ਅਗਸਤ ਤੱਕ ਪ੍ਰਤੀਦਿਨ ਇੱਕ ਕਰੋੜ ਲੋਕਾਂ ਨੂੰ ਟੀਕੇ ਲਗਾਉਣ ਦਾ ਟੀਚਾ
ਕੇਂਦਰ ਸਰਕਾਰ ਨੇ ਆਸ ਜਤਾਈ ਹੈ ਕਿ ਭਾਰਤ ਵਿੱਚ ਜੁਲਾਈ ਦੇ ਮੱਧ ਜਾਂ ਅਗਸਤ ਤੱਕ ਦੇਸ਼ ਵਿੱਚ ਵੈਕਸੀਨ ਦੀ ਸਪਲਾਈ ਵਧੇਗੀ ਜਿਸ ਤੋਂ ਬਾਅਦ ਰੋਜ਼ਾਨਾ ਇੱਕ ਕਰੋੜ ਲੋਕਾਂ ਦਾ ਟੀਕਾਕਰਨ ਹੋ ਸਕੇਗਾ।
ਕੋਵਿਡ-19 ਵੈਕਸੀਨੇਸ਼ਨ 'ਤੇ ਬਣੀ ਟਾਸਕ ਫੋਰਸ ਦੇ ਪ੍ਰਧਾਨ ਡਾਕਟਰ ਐੱਨ ਕੇ ਅਰੋੜ ਨੇ ਕਿਹਾ ਹੈ ਕਿ ਅਗਸਤ ਤੱਕ 'ਮੇਡ ਇਨ ਇੰਡੀਆ' ਯਾਨਿ ਦੇਸ਼ ਵਿੱਚ ਬਣੀ ਕਰੀਬ 25 ਕਰੋੜ ਵੈਕਸੀਨ ਉਪਲਬਧ ਹੋ ਸਕੇਗੀ।

ਤਸਵੀਰ ਸਰੋਤ, Reuters
ਡਾਕਟਰ ਅਰੋੜਾ ਨੇ ਕਿਹਾ, "ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਇੱਕ ਚਿੱਠੀ ਵਿੱਚ ਦੱਸਿਆ ਹੈ ਕਿ ਉਹ ਜੂਨ ਦੇ ਅੰਤ ਤੱਕ 10-12 ਕਰੋੜ ਵੈਕਸੀਨ ਬਣਾ ਲੈਣਗੇ, ਜੋ ਕਿ ਉਨ੍ਹਾਂ ਦੀ ਸਮਰੱਥਾ ਤੋਂ 50 ਫੀਸਦ ਜ਼ਿਆਦਾ ਹੋਵੇਗਾ।"
ਵੈਸੇ ਹੀ ਕੋਵੈਕਸੀਨ ਦੇ ਉਤਪਾਦਨ ਦੀ ਵੀ ਸਮਰੱਥਾ ਵਧੇਗੀ ਅਤੇ ਜੁਲਾਈ ਤੇ ਅੰਤ ਤੱਕ ਉਹ ਪ੍ਰਤੀ ਮਹੀਨਾ 10-12 ਕਰੋੜ ਟੀਕੇ ਤਿਆਰ ਕਰ ਸਕਣਗੇ।
ਉਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਦੂਜੇ ਟੀਕਾ ਨਿਰਮਾਤਾਵਾਂ ਜਾਂ ਵਿਦੇਸ਼ਾਂ ਤੋਂ ਸਪੂਤਨਿਕ ਵੀ, ਫਾਈਜ਼ਰ ਅਤੇ ਮੌਡਰਨਾ ਦੇ ਟੀਕੇ ਵੀ ਉਪਲਬਧ ਹੋ ਸਕਦੇ ਹਨ।
ਡਾਕਟਰ ਅਰੋੜਾ ਨੇ ਦੱਸਿਆ, "ਅਗਸਤ ਤੱਕ ਸਾਡੇ ਕੋਲ ਹਰ ਮਹੀਨੇ 20-25 ਕਰੋੜ ਡੋਜ਼ ਹੋਣਗੀਆਂ। ਸਾਡਾ ਟੀਚਾ ਹੋਵੇਗਾ ਕਿ ਹਰ ਮਹੀਨੇ ਇੱਕ ਕਰੋੜ ਲੋਕਾਂ ਨੂੰ ਟੀਕੇ ਲਗਾਏ ਜਾ ਸਕਣਗੇ।"
ਦਿੱਲੀ: ਸ਼ਰਾਬ ਦੀ ਹੋਮ ਡਿਲੀਵਰੀ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਸਰਕਾਰ ਨੇ ਭਾਰਤ ਸ਼ਰਾਬ ਅਤੇ ਵਿਦੇਸ਼ੀ ਸ਼ਰਾਬ ਦੀ ਹੋਮ ਡਿਲੀਵਰੀ ਲਈ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਤਹਿਤ ਲੋਕ ਮੌਬਾਈਲ ਐਪ ਜਾਂ ਆਨਲਾਈਨ ਵੈਬ ਪੋਰਟਲ ਰਾਹੀਂ ਆਰਡਰ ਦੇ ਸਕਦੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












