ਫਲਸਤੀਨ ਦੇ ਇਜ਼ਰਾਈਲੀ ਸ਼ਹਿਰ ਤੇਲ ਅਵੀਵ 'ਤੇ ਸੌ ਤੋਂ ਵਧੇਰੇ ਮਿਜ਼ਾਇਲ ਹਮਲੇ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Reuters
ਫਲਸਤੀਨੀ ਕਟੜਪੰਥੀਆਂ ਨੇ ਦੱਸਿਆ ਹੈ ਕਿ ਇਜ਼ਰਾਈਲੀ ਹਵਾਈ ਹਮਲੇ ਵਿੱਚ ਗਾਜ਼ਾ ਪੱਟੀ ਦੇ ਇੱਕ ਟਾਵਰ ਬਲਾਕ ਦੇ ਤਬਾਹ ਹੋਣ ਮਗਰੋਂ ਉਨ੍ਹਾਂ ਨੇ ਇਜ਼ਰਾਈਲੀ ਸ਼ਹਿਰ ਤੇਲ ਅਵੀਵ 'ਤੇ 130 ਮਿਜ਼ਾਇਲਾਂ ਦਾਗੀਆਂ ਹਨ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ, ਵਸਨੀਕਾਂ ਅਤੇ ਸਥਾਨਕ ਲੋਕਾਂ ਨੂੰ ਇਜ਼ਰਾਈਲ ਵੱਲੋਂ ਇਮਾਰਤ ਖਾਲੀ ਕਰਨ ਦੀ ਚੇਤਾਵਨੀ ਦੇਣ ਤੋਂ ਬਾਅਦ ਇੱਕ 13 ਮੰਜ਼ਲੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ।
ਇਜ਼ਰਾਈਲ ਦੀ ਫੌਜ ਦਾ ਕਹਿਣਾ ਹੈ ਕਿ ਉਹ ਰਾਕਟ ਹਮਲਿਆਂ ਤੋਂ ਬਾਅਦ ਗਾਜ਼ਾ ਵਿੱਚ ਮਿਲੀਟੈਂਟਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ:
ਕਈ ਸਾਲਾਂ ਬਾਅਦ ਹੋ ਰਹੀ ਇਸ ਸਭ ਤੋਂ ਬੁਰੀ ਹਿੰਸਾ ਵਿੱਚ 31 ਜਾਨਾਂ ਜਾ ਚੁੱਕੀਆਂ ਹਨ।
ਕੌਮਾਂਤਰੀ ਭਾਈਚਾਰੇ ਨੇ ਦੋਵਾਂ ਪੱਖਾਂ ਨੂੰ ਤਣਾਅ ਖ਼ਤਮ ਕਰਨ ਦੀ ਅਪੀਲ ਕੀਤੀ ਹੈ ਜਿਸ ਕਾਰਨ ਯੇਰੂਸ਼ਲਮ ਵਿੱਚ ਅਸ਼ਾਂਤੀ ਦਾ ਮਹੌਲ ਬਣਿਆ ਹੋਇਆ ਹੈ।

ਤਸਵੀਰ ਸਰੋਤ, EPA
ਇਸਤੋਂ ਪਹਿਲਾਂ ਅੱਤਵਾਦੀਆਂ ਨੇ ਯੇਰੂਸ਼ਲਮ ਅਤੇ ਹੋਰ ਸ਼ਹਿਰਾਂ ਵੱਲ ਸੈਂਕੜੇ ਰਾਕਟ ਦਾਗ਼ੇ ਸਨ।
ਇਜ਼ਰਾਈਲੀ ਇਲਾਕਿਆਂ ਵਿੱਚ ਤਿੰਨ ਅਤੇ ਫਲਸਤੀਨ ਵਾਲੇ ਪਾਸੇ 28 ਜਾਨਾਂ ਜਾ ਚੁੱਕੀਆਂ ਹਨ।
ਕੀ ਹੈ ਯੇਰੂਸ਼ਲਮ ਦਾ ਵਿਵਾਦ ਜਿਸ ਕਾਰਨ ਇਜ਼ਰਾਈਲ ਨੇ ਕੀਤਾ ਹਵਾਈ ਹਮਲਾ ਸਮਝਣ ਲਈ ਇੱਥੇ ਕਲਿੱਕ ਕਰੋ।
ਕੁੰਭ ਕਿਵੇਂ ਬਣ ਗਿਆ 'ਸੁਪਰ ਸਪ੍ਰੈਡਰ' ਮੇਲਾ

ਤਸਵੀਰ ਸਰੋਤ, EPA
ਪਿਛਲੇ ਮਹੀਨੇ ਲੱਖਾਂ ਹਿੰਦੂ ਭਗਤ ਹਿਮਾਲਿਆਈ ਸ਼ਹਿਰ ਹਰਿਦੁਆਰ ਵਿੱਚ ਕੁੰਭ ਮੇਲੇ ਵਿੱਚ ਸ਼ਾਮਲ ਹੋਣ ਲਈ ਇਕੱਤਰ ਹੋਏ ਸਨ ਤੇ ਇਸ ਦੌਰਾਨ ਭਾਰਤ ਕੋਰੋਨਾਵਾਇਰਸ ਦੀ ਮਾਰੂ ਦੂਜੀ ਲਹਿਰ ਨਾਲ ਜੰਗ ਲੜ ਰਿਹਾ ਸੀ।
ਕਈਆਂ ਨੂੰ ਡਰ ਸੀ ਕਿ ਇਹ ਮੇਲਾ ਕੋਰੋਨਾ ਦੇ "ਸੁਪਰ ਸਪ੍ਰੈਡਰ" ਵਿੱਚ ਬਦਲ ਜਾਵੇਗਾ।
ਦੇਸ ਦੇ ਵੱਖ-ਵੱਖ ਹਿੱਸਿਆਂ ਤੋਂ ਕੁੰਭ ਮੇਲੇ ਵਿੱਚ ਸ਼ਮੂਲੀਅਤ ਤੋਂ ਬਾਅਦ ਵਾਪਸ ਪਰਤਣ ਵਾਲਿਆਂ ਦੀਆਂ ਆ ਰਹੀਆਂ ਕੋਰੋਨਾ ਪੌਜ਼ੀਟਿਵ ਰਿਪੋਰਟਾਂ, ਇੰਨਾਂ ਡਰਾਂ ਨੂੰ ਸੱਚ ਕਰਦੀਆਂ ਲੱਗਦੀਆਂ ਹਨ ਤੇ ਸੰਭਾਵਿਤ ਤੌਰ 'ਤੇ ਇਹ ਸਭ ਲਾਗ਼ ਦੇ ਫ਼ੈਲਾਅ ਦਾ ਕਾਰਨ ਵੀ ਬਣ ਰਿਹਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਕਬਾਲ ਸਿੰਘ ਚਾਹਲ ਜੋ ਮੁੰਬਈ ਦੇ ਕੋਰੋਨਾ ਸੰਕਟ ਨੂੰ ਸਾਂਭਣ ਕਾਰਨ ਚਰਚਾ ਵਿੱਚ ਹਨ

ਤਸਵੀਰ ਸਰੋਤ, Chahal/FB
ਕੋਰੋਨਾਵਾਇਰਸ ਦੀ ਦੂਜੀ ਲਹਿਰ ਵਿੱਚ ਆਕਸੀਜਨ ਦੀ ਘਾਟ ਬਾਰੇ ਸੁਣਵਾਈ ਦੌਰਾਨ 5 ਮਈ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਬ੍ਰਹਿਨਮੁੰਬਈ ਮਿਊਨਿਸੀਪਲ ਕਾਰਪੋਰੇਸ਼ਨ ਤੋਂ ਆਕਸੀਜਨ ਸਪਲਾਈ ਬਾਰੇ ਸਿੱਖਣ ਦੀ ਹਦਾਇਤ ਦਿੱਤੀ ਸੀ।
ਇਕਬਾਲ ਸਿੰਘ ਚਾਹਲ ਨੇ ਪਿਛਲੇ ਸਾਲ ਮਈ ਵਿੱਚ ਉਸ ਵੇਲੇ ਮੁੰਬਈ ਦਾ ਚਾਰਜ ਲਿਆ ਸੀ ਜਦੋਂ ਉੱਥੋਂ ਦੇ ਹਾਲਾਤ ਕੋਵਿਡ-19 ਕਾਰਨ ਬੇਹੱਦ ਖਰਾਬ ਸਨ। ਦੂਜੀ ਲਹਿਰ ਵੇਲੇ ਵੀ ਇਕਬਾਲ ਸਿੰਘ ਚਹਿਲ ਦੇ ਕੀਤੇ ਕੰਮਾਂ ਦੀ ਵੀ ਕਾਫੀ ਤਾਰੀਫ ਕੀਤੀ ਗਈ।
ਇਸ ਤੋਂ ਪਹਿਲਾਂ ਉਹ ਕਈ ਅਹਿਮ ਅਹੁਦਿਆਂ ਉੱਤੇ ਰਹੇ ਹਨ ਜਿਸ ਵਿੱਚ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਓਐਸਡੀ ਅਤੇ ਮੰਤਰਾਲੇ ਵਿੱਚ ਜੁਆਇੰਟ ਸਕੱਤਰ ਰਹਿਣਾ ਸ਼ਾਮਿਲ ਹੈ।
ਦਿ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਮੁੰਬਈ ਕੋਰੋਨਾਵਾਇਰਸ ਦੀ ਤੀਜੀ ਲਹਿਰ ਲਈ ਵੀ ਪੂਰੇ ਤਰੀਕੇ ਨਾਲ ਤਿਆਰ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬਿਹਾਰ-ਯੂਪੀ 'ਚ ਦਰਿਆਵਾਂ 'ਚ ਤੈਰਦੀਆਂ ਅੱਧ-ਸੜੀਆਂ ਲਾਸ਼ਾਂ ਤੋਂ ਇਲਾਕੇ ਵਿੱਚ ਡਰ

ਤਸਵੀਰ ਸਰੋਤ, SATYA PRAKASH/BBC
ਬਿਹਾਰ ਦੇ ਬਕਸਰ ਦੇ ਚੌਸਾ ਬਲਾਕ 'ਚ ਹੀ ਗੰਗਾਂ ਨਦੀ 'ਚ ਲਾਸ਼ਾਂ ਤੈਰਦੀਆਂ ਨਹੀਂ ਵਿਖਾਈ ਦਿੱਤੀਆਂ ਹਨ ਬਲਕਿ ਜ਼ਿਲ੍ਹੇ ਦੇ ਸਿਮਰੀ ਬਲਾਕ ਦੀ ਕੇਸ਼ੋਪੁਰ ਪੰਚਾਇਤ, ਵੀਸ ਦਾ ਡੇਰਾ, ਤਿਲਕ ਰਾਏ ਦਾ ਹਾਤਾ ਅਤੇ ਮਾਨ ਸਿੰਘ ਪੱਟੀ 'ਚ ਵੀ ਗੰਗਾਂ 'ਚ ਲਾਸ਼ਾਂ ਸੁੱਟੀਆਂ ਜਾ ਰਹੀਆਂ ਹਨ। ਸਥਾਨਕ ਲੋਕਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਸਿਮਰੀ ਪੱਛਮੀ ਦੇ ਜ਼ਿਲ੍ਹਾ ਕੌਂਸਲਰ ਵਿਜੇ ਮਿਸ਼ਰਾ ਨੇ ਬੀਬੀਸੀ ਨੂੰ ਦੱਸਿਆ, "ਲੋਕ ਗਰੀਬ ਹਨ, ਅੰਤਿਮ ਸਸਕਾਰ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਵੀ ਕੋਈ ਸਹਿਯੋਗ ਹਾਸਲ ਨਹੀਂ ਹੋ ਰਿਹਾ ਹੈ।"
"ਇਸ ਲਈ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਵੱਲੋਂ ਲਾਸ਼ਾਂ ਇੰਝ ਹੀ ਗੰਗਾ 'ਚ ਸੁੱਟੀਆਂ ਜਾ ਰਹੀਆਂ ਹਨ। ਲਾਸ਼ਾਂ ਕਿਨਾਰੇ ਆ ਕੇ ਲੱਗ ਰਹੀਆਂ ਹਨ। ਮਾਨ ਸਿੰਘ ਪੱਟੀ, ਕੇਸ਼ੋਪੁਰ ਪੰਚਾਇਤ ਜੋ ਕਿ ਗੰਗਾ ਤੋਂ ਮਹਿਜ਼ 100-150 ਮੀਟਰ ਹੀ ਦੂਰੀ 'ਤੇ ਸਥਿਤ ਹੈ, ਉੱਥੇ ਇੰਨ੍ਹਾਂ ਲਾਸ਼ਾ ਨਾਲ ਬਦਬੂ ਫੈਲ ਰਹੀ ਹੈ।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੌਣ ਸੀ ਸਾਗਰ ਰਾਣਾ ਜਿਸ ਦੇ ਕਤਲ ਕੇਸ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਮੁਲਜ਼ਮ ਹੈ

ਤਸਵੀਰ ਸਰੋਤ, Sushil kumar/fb
ਦਿੱਲੀ ਪੁਲਿਸ ਦੀ 5 ਮਈ ਦੀ ਐਫਆਈਆਰ ਨੰਬਰ 0218 (ਬੀਬੀਸੀ ਪੰਜਾਬੀ ਕੋਲ ਕਾਪੀ ਮੌਜੂਦ ਹੈ) ਮੁਤਾਬਕ ਮਾਮਲਾ ਦਿੱਲੀ ਦੇ ਮਾਡਲ ਟਾਊਨ ਇਲਾਕਾ ਦੇ ਛਤਰਸ਼ਾਲ ਸਟੇਡੀਅਮ ਦਾ ਹੈ ਜਿੱਥੇ ਪਹਿਲਵਾਨਾਂ ਦੇ ਦੋ ਗੁੱਟਾਂ ਦੇ ਵਿਚਾਲੇ ਆਪਸ ਵਿੱਚ ਝਗੜਾ ਹੋਇਆ ਜਿਸ ਵਿੱਚ ਕੁਝ ਪਹਿਲਵਾਨ ਜ਼ਖਮੀ ਹੋ ਗਏ।
ਇਹਨਾਂ ਵਿੱਚੋਂ ਇੱਕ ਸਾਗਰ ਨਾਮਕ ਪਹਿਲਵਾਨ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਮਾਮਲੇ ਦੀ ਐਫਆਈਆਰ ਸਹਾਇਕ ਸਬ-ਇੰਸਪੈਕਟਰ ਜਤੇਂਦਰ ਸਿੰਘ ਦੀ ਪੀਸੀਆਰ ਕਾਲ ਦੇ ਆਧਾਰ 'ਤੇ ਦਾਇਰ ਕੀਤੀ ਹੈ। ਮੁੱਢਲੀ ਜਾਂਚ ਦੇ ਆਧਾਰ ਉੱਤੇ ਪੁਲਿਸ ਐਫਆਈਆਰ ਵਿੱਚ ਦਰਜ ਕੀਤਾ ਗਿਆ ਹੈ ਕਿ ਘਟਨਾ ਨੂੰ ਸੁਸ਼ੀਲ ਕੁਮਾਰ ਅਤੇ ਉਸ ਦੇ ਸਾਥੀਆਂ ਨੇ ਅੰਜਾਮ ਦਿੱਤਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












