ਕੋਰੋਨਾਵਾਇਰਸ: ਗੋਆ ਦੇ ਮੈਡੀਕਲ ਕਾਲਜ ਵਿੱਚ ਕੁਝ ਘੰਟਿਆਂ ’ਚ 26 ਕੋਰੋਨਾ ਮਰੀਜ਼ਾਂ ਦੀ ਮੌਤ, ਸਿਹਤ ਮੰਤਰੀ ਦੀ ਜਾਂਚ ਦੀ ਮੰਗ - ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਇਸ ਪੰਨੇ ਰਾਹੀਂ ਅਸੀਂ ਕੋਰੋਨਾਵਾਇਰਸ ਨਾਲ ਜੁੜੀਆਂ ਅਹਿਮ ਖ਼ਬਰਾਂ ਦੀ ਅਪਡੇਟ ਦੇਵਾਂਗੇ।
ਗੋਆ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਕਿਹਾ ਹੈ ਕਿ ਸੂਬੇ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਮੰਗਲਵਾਰ ਸਵੇਰੇ 26 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ।
ਉਨ੍ਹਾਂ ਨੇ ਇਨ੍ਹਾਂ ਮੌਤਾਂ ਦੇ ਕਾਰਨਾਂ ਦੀ ਹਾਈ ਕੋਰਟ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਖ਼ਬਰ ਏਜੰਸੀ ਪੀਟੀਆਈ ਅਨੁਸਾਰ ਉਨ੍ਹਾਂ ਨੇ ਕਿਹਾ ਕਿ ਇਹ ਮੌਤਾਂ ਸਵੇਰੇ 2 ਵਜੇ ਤੋਂ ਸਵੇਰੇ 6 ਵਜੇ ਤੱਕ ਹੋਈਆਂ ਹਨ ਪਰ ਕਾਰਨਾਂ ਬਾਰੇ ਕੁਝ ਪਤਾ ਨਹੀਂ ਲਗ ਸਕਿਆ ਹੈ।
ਇਹ ਵੀ ਪੜ੍ਹੋ:
ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸਰਕਾਰੀ ਮੈਡੀਕਲ ਕਾਲਜ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਔਕਸੀਜਨ ਦੀ ਸਪਲਾਈ ਪਹੁੰਚਣ ਤੇ ਉਸ ਦੀ ਮਰੀਜ਼ਾਂ ਤੱਕ ਪਹੁੰਚ ਵਿਚਾਲੇ ਪਿਆ ਵਕਫਾ ਮੌਤਾਂ ਦਾ ਕਾਰਨ ਹੋ ਸਕਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ ਔਕਸੀਜਨ ਦੀ ਕੋਈ ਕਮੀ ਨਹੀਂ ਹੈ।
ਸਿਹਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਮੰਨਿਆ ਕਿ ਸੋਮਵਾਰ ਨੂੰ ਗੋਆ ਮੈਡੀਕਲ ਕਾਲਜ ਵਿੱਚ ਔਕਸੀਜਨ ਦੀ ਕਮੀ ਹੋ ਗਈ ਸੀ।
ਉਨ੍ਹਾਂ ਨੇ ਇਸ ਮਸਲੇ ਵਿੱਚ ਹਾਈ ਕੋਰਟ ਦੇ ਦਖਲ ਦੀ ਮੰਗ ਕੀਤੀ ਹੈ।
WHO ਨੇ ਆਈਵਰਮੇਕਟਿਨ ਬਾਰੇ ਕੀ ਹਦਾਇਤ ਦਿੱਤੀ
ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਮਰੀਜ਼ਾਂ ਨੂੰ ਆਈਵਰਮੇਕਟਿਨ ਨਾ ਦੇਣ ਦੀ ਸਲਾਹ ਦਿੱਤੀ ਹੈ।
ਇਹ ਉਹ ਦਵਾਈ ਹੈ ਜੋ ਭਾਰਤ ਦੇ ਕਈ ਸੂਬਿਆਂ ਵਿਚ ਇਸ ਸਮੇਂ ਕੋਵਿਡ -19 ਦੇ ਇਲਾਜ ਲਈ ਵਰਤੀ ਜਾ ਰਹੀ ਹੈ।
ਹਾਲਾਂਕਿ, ਇਸ 'ਤੇ ਅਜੇ ਤੱਕ ਤਾਂ ਕੋਈ ਵੱਡੀ ਖੋਜ ਕੀਤੀ ਹੀ ਨਹੀਂ ਗਈ ਤਾਂ ਵੀ ਭਾਰਤ 'ਚ ਇਸ ਦਾ ਇਸਤੇਮਾਲ ਹੋ ਰਿਹਾ ਹੈ।
ਵਿਸ਼ਵ ਸਿਹਤ ਸੰਗਠਨ ਦੀ ਚੀਫ ਸਾਇੰਟਿਸਟ ਸੌਮਿਆ ਸਵਾਮੀਨਾਥਨ ਨੇ ਆਈਵਰਮੇਕਟਿਨ ਦਵਾਈ ਬਾਰੇ ਕਿਹਾ ਹੈ ਕਿ ਕਿਸੇ ਵੀ ਦਵਾਈ ਦੀ ਵਰਤੋਂ ਤੋਂ ਪਹਿਲਾਂ ਇਸ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਬਾਰੇ ਜਾਨਣਾ ਬਹੁਤ ਅਹਿਮ ਹੁੰਦਾ ਹੈ।
ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਡਬਲਯੂਐਚਓ ਨੇ ਸਲਾਹ ਦਿੱਤੀ ਹੈ ਕਿ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਆਈਵਰਮੇਕਟਿਨ ਦਵਾ ਦੀ ਵਰਤੋਂ ਨਾ ਕੀਤੀ ਜਾਵੇ। ਇਸ ਦੀ ਵਰਤੋਂ ਸਿਰਫ ਕਲੀਨਿਕਲ ਟ੍ਰਾਇਲ ਦੇ ਵਿੱਚ ਹੋਵੇ।
ਸੌਮਿਆ ਸਵਾਮੀਨਾਥਨ ਨੇ ਜਰਮਨ ਦੀ ਦਵਾਈ ਬਣਾਉਣ ਵਾਲੀ ਕੰਪਨੀ ਮਰਕ ਦੀ ਇਕ ਖ਼ਬਰ ਨੂੰ ਟਵੀਟ ਕਰਦਿਆਂ ਅਜਿਹਾ ਕਿਹਾ ਹੈ।
ਦਰਅਸਲ, ਮਰਕ ਕੋਵਿਡ -19 ਮਰੀਜ਼ਾਂ ਵਿਚ ਆਈਵਰਮੇਕਟਿਨ ਦੀ ਵਰਤੋਂ ਨਾਲ ਹੋਣ ਵਾਲੇ ਅਸਰ ਬਾਰੇ ਰਿਸਰਚ ਕਰ ਰਹੀ ਹੈ। ਮਰਕ ਕੰਪਨੀ ਦਾ ਕਹਿਣਾ ਹੈ ਕਿ ਪ੍ਰੀ-ਕਲੀਨਿਕਲ ਰਿਸਚਰ ਵਿਚ ਕੋਵਿਡ -19 ਦੇ ਵਿਰੁੱਧ ਅਜੇ ਤੱਕ ਇਸ ਦਵਾਈ ਦੇ ਸੰਭਾਵੀ ਇਲਾਜ ਦੇ ਪ੍ਰਭਾਵ ਦਾ ਪਤਾ ਨਹੀਂ ਚੱਲ ਸਕਿਆ ਹੈ।
ਕੇਜਰੀਵਾਲ ਤੇ ਭਾਜਪਾ ਵਿਚਾਲੇ ਸ਼ਬਦੀ ਹਮਲੇ
ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ ਘੱਟ ਰਹੀ ਹੈ ਅਤੇ ਦੂਜੀ ਲਹਿਰ ਦਾ ਪ੍ਰਭਾਵ ਵੀ ਥੰਮ ਰਿਹਾ ਹੈ। ਲੌਕਡਾਊਨ ਕਾਮਯਾਬ ਰਿਹਾ ਹੈ।

ਤਸਵੀਰ ਸਰੋਤ, Ani
“ਅਸੀਂ ਪਿਛਲੇ ਕੁਝ ਦਿਨਾਂ ਵਿੱਚ ਆਕਸੀਜਨ ਬੈੱਡਾਂ 'ਚ ਵੀ ਵਾਧਾ ਕੀਤਾ ਹੈ। ਹੁਣ ਦਿੱਲੀ ਦੇ ਹਸਪਤਾਲਾਂ 'ਚ ਬੈੱਡਾਂ ਜਾਂ ਆਕਸੀਜਨ ਦੀ ਕੋਈ ਕਮੀ ਨਹੀਂ ਹੈ।”
ਉਨ੍ਹਾਂ ਕਿਹਾ, “ਅਸੀਂ ਹਰ ਦਿਨ 1.25 ਲੱਖ ਵੈਕਸੀਨ ਲੋਕਾਂ ਨੂੰ ਲਗਾ ਰਹੇ ਹਾਂ। ਸਾਡੀ ਕੋਸ਼ਿਸ਼ ਰੋਜ਼ਾਨਾ 3 ਲੱਖ ਵੈਕਸੀਨ ਲਗਾਉਣ ਦੀ ਰਹੇਗੀ। ਸਾਡੀ ਕੋਸ਼ਿਸ਼ ਹੈ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਅਸੀਂ ਸਾਰੇ ਦਿੱਲੀ ਵਾਸੀਆਂ ਨੂੰ ਵੈਕਸੀਨ ਲਗਾ ਸਕੀਏ। ਪਰ ਸਾਡੇ ਕੋਲ ਵੈਕਸੀਨ ਦੀ ਕਮੀ ਹੈ। ਸਾਡੇ ਕੋਲ ਅਗਲੇ 3-4 ਦਿਨਾਂ ਦੀ ਵੈਕਸੀਨ ਹੀ ਬਚੀ ਹੈ।”
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਉਨ੍ਹਾਂ ਕਿਹਾ, “ਸਿਰਫ਼ ਦੋ ਕੰਪਨੀਆਂ ਹੀ ਵੈਕਸੀਨ ਬਣਾ ਰਹੀਆਂ ਹੈ। ਇੱਕ ਮਹੀਨੇ 'ਚ 6-7 ਕਰੋੜ ਵੈਕਸੀਨ ਹੀ ਬਣ ਪਾਵੇਗੀ। ਇਸ ਤਰ੍ਹਾਂ ਦਾ ਸਭ ਨੂੰ ਵੈਕਸੀਨ ਲਗਾਉਣ 'ਚ 2 ਸਾਲਾਂ ਤੋਂ ਵੀ ਜ਼ਿਆਦਾ ਦਾ ਸਮਾਂ ਲੱਗੇਗਾ। ਜ਼ਰੂਰੀ ਹੈ ਕਿ ਵੈਕਸੀਨ ਬਣਾਉਣ ਲਈ ਨੇਸ਼ਨਲ ਪਲੈਨ ਬਣਾਇਆ ਜਾਵੇ।
ਬੀਜੇਪੀ ਨੇ ਦਿੱਤਾ ਕੇਜਰੀਵਾਲ ਨੂੰ ਜਵਾਬ
ਬੀਜੇਪੀ ਲੀਡਰ ਮਿਨਾਕਸ਼ੀ ਲੇਖੀ ਨੇ ਵੀ ਅਰਵਿੰਦ ਕੇਜਰੀਵਾਲ ਦਾ ਜਵਾਬ ਦਿੱਤਾ।
ਉਨ੍ਹਾਂ ਕਿਹਾ ਕਿ ਪਿਛਲੇ 1 ਸਾਲ 'ਚ ਕੇਜਰੀਵਾਲ ਸਰਕਾਰ ਨੇ ਇੱਕ ਵੀ ਨਵਾਂ ਆਈਸੀਯੂ ਬੈੱਡ ਨਹੀਂ ਲਗਾਇਆ। ਦਿੱਲੀ ਕੋਲ ਪ੍ਰਧਾਨਮੰਤਰੀ ਨੇਸ਼ਨਲ ਰਿਲੀਫ਼ ਫੰਡ ਤੋਂ ਆਏ ਵੈਂਟੀਲੇਟਰ ਹੀ ਹਨ। ਉਨ੍ਹਾਂ ਨੇ ਤਾਂ ਸਿਰਫ਼ 1-1.5 ਕਰੋੜ ਆਕਸੀਜਨ ਲਈ ਖਰਚਿਆ ਹੈ। ਅਤੇ ਇਹ ਆਕਸੀਜਨ ਸਿਲੇਂਡਰ ਵੀ ਉਨ੍ਹਾਂ ਦੇ ਵਿਧਾਇਕਾਂ ਕੋਲੋਂ ਬਰਾਮਦ ਕੀਤੇ ਗਏ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਉਨ੍ਹਾਂ ਕਿਹਾ, “ਇਸ਼ਤਿਹਾਰਾਂ 'ਚ ਕਿਹਾ ਜਾ ਰਿਹਾ ਹੈ ਕਿ ਦਿੱਲੀ 'ਚ ਅਰਵਿੰਦ ਕੇਜਰੀਵਾਲ ਯੂਨੀਵਰਸਵ ਵੈਕਸੀਨੇਸ਼ਨ ਲਿਆਉਣਗੇ। ਪਰ ਉਨ੍ਹਾਂ ਕੋਲ ਤਾਂ ਕੋਈ ਵੀ ਵੈਕਸੀਨ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਹੈ ਤਾਂ ਆਪਣੀ ਟੈਂਡਰ ਦੀ ਕਾਪੀ ਦਿਖਾਉਣ।”
ਆਂਧਰਾ ਪ੍ਰਦੇਸ਼ ਦੇ ਹਸਪਤਾਲ 'ਚ ਆਕਸੀਜਨ ਸਪਲਾਈ 'ਚ ਰੁਕਾਵਟ ਕਾਰਨ 11 ਮਰੀਜ਼ਾਂ ਦੀ ਮੌਤ

ਤਸਵੀਰ ਸਰੋਤ, Getty Images
ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਦੇ ਐੱਸਵੀਆਰਰੂਆ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਘੱਟੋ-ਘੱਟ 11 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਸਾਰੇ ਮਰੀਜ਼ਾਂ ਨੂੰ ਰੂਈਆ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ।
ਹਸਪਤਾਲ ਦੇ ਸੁਪਰਡੈਂਟ ਡਾਕਟਰ ਭਾਰਤੀ ਨੇ ਦੱਸਿਆ ਕਿ ਇਹ ਹਾਦਸਾ ਆਕਸੀਜਨ ਸਪਲਾਈ ਦੇ ਦਬਾਅ ਵਿੱਚ ਕਮੀ ਕਾਰਨ ਵਾਪਰਿਆ ਅਤੇ 11 ਮਰੀਜ਼ਾਂ ਦੀ ਮੌਤ ਹੋ ਗਈ ਜੋ ਵੈਂਟੀਲੇਟਰ 'ਤੇ ਸਨ।
ਹਾਦਸੇ ਦੀ ਖ਼ਬਰ ਮਿਲਦਿਆਂ ਹੀ ਹਸਪਤਾਲ ਪਹੁੰਚੇ ਚਿੱਤੂਰ ਦੇ ਜ਼ਿਲ੍ਹਾ ਕਲੈਕਟਰ ਐੱਮ ਹਰੀ ਨਰਾਇਣਨ ਨੇ ਦੱਸਿਆ ਕਿ ਇਹ ਹਾਦਸਾ ਰਾਤ 8:30 ਵਜੇ ਵਾਪਰਿਆ ਜਦੋਂ ਆਕਸੀਜਨ ਸਲੰਡਰ ਨੂੰ ਦੁਬਾਰਾ ਲੋਡ ਹੋਣ ਵਿੱਚ ਪੰਜ ਮਿੰਟ ਦੀ ਦੇਰ ਹੋ ਗਈ ਜਿਸ ਕਾਰਨ ਮਰੀਜ਼ਾਂ ਦੀ ਜਾਨ ਚਲੀ ਗਈ।
ਜ਼ਿਲ੍ਹਾ ਕਲੈਕਟਰ ਨੇ ਕਿਹਾ ਕਿ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਨਹੀਂ ਸੀ। ਉਨ੍ਹਾਂ ਕਿਹਾ ਕਿ ਘਟਨਾ ਤੋਂ ਤੁਰੰਤ ਬਾਅਦ 30 ਡਾਕਟਰ ਭੱਜ ਕੇ ਆਈਸੀਯੂ ਚਲੇ ਗਏ।
ਉਨ੍ਹਾਂ ਨੇ ਕਿਹਾ, "ਪ੍ਰੈਸ਼ਰ ਸਿਰਫ਼ ਪੰਜ ਮਿੰਟ ਘੱਟ ਰਿਹਾ, ਇਸ ਦੌਰਾਨ ਇੱਕ ਟੈਂਕਰ ਆ ਗਿਆ, ਪਰ ਜਦੋਂ ਤੱਕ ਇਸ ਵਿੱਚੋਂ ਆਕਸੀਜਨ ਦੀ ਸਪਲਾਈ ਬਹਾਲ ਕੀਤੀ ਜਾਂਦੀ, 11 ਮਰੀਜ਼ਾਂ ਦੀ ਮੌਤ ਹੋ ਗਈ।"
ਉਨ੍ਹਾਂ ਨੇ ਦੱਸਿਆ ਕਿ ਪੰਜ ਮਿੰਟਾਂ ਵਿੱਚ ਆਕਸੀਜਨ ਦੀ ਸਪਲਾਈ ਮੁੜ ਬਹਾਲ ਕਰ ਦਿੱਤੀ ਗਈ ਅਤੇ ਸਭ ਕੁਝ ਆਮ ਵਾਂਗ ਹੋ ਗਿਆ। ਇਸ ਕਾਰਨ ਹੋਰ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕੀਆਂ।
ਘਟਨਾ ਦੇ ਸਮੇਂ ਹਸਪਤਾਲ ਦੇ ਆਈਸੀਯੂ ਵਾਰਡ ਅਤੇ ਆਕਸੀਜਨ ਬੈਡਸ 'ਤੇ ਕਰੀਬ 700 ਕੋਵਿਡ ਮਰੀਜ਼ਾਂ ਦਾ ਇਲਾਜ ਹੋ ਰਿਹਾ ਸੀ। ਆਮ ਵਾਰਡ ਵਿੱਚ ਹੋਰ 300 ਮਰੀਜ਼ ਦਾਖਲ ਹੋਏ ਸਨ।
ਰਿਪੋਰਟਾਂ ਅਨੁਸਾਰ, ਹਸਪਤਾਲ ਵਿੱਚ ਆਕਸੀਜਨ ਦੀ ਘਾਟ ਚੱਲ ਰਹੀ ਸੀ ਅਤੇ ਚੇਨਈ ਤੋਂ ਇੱਕ ਆਕਸੀਜਨ ਟੈਂਕਰ ਦੀ ਸਪਲਾਈ ਦੀ ਉਡੀਕ ਕੀਤੀ ਜਾ ਰਹੀ ਸੀ। ਹਾਲਾਂਕਿ ਟੈਂਕਰ ਕਿਸੇ ਕਾਰਨ ਲੇਟ ਹੋ ਗਿਆ।
ਜਦੋਂ ਤੱਕ ਟੈਂਕਰ ਪਹੁੰਚਿਆ ਉਦੋਂ ਤੱਕ 11 ਮਰੀਜ਼ਾਂ ਦੀ ਮੌਤ ਹੋ ਚੁੱਕੀ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਡਾਕਟਰਾਂ ਮੁਤਾਬਕ ਇੱਥੇ ਤਕਰੀਬਨ 150 ਮਰੀਜ਼ ਵੈਂਟੀਲੇਟਰਾਂ 'ਤੇ ਸਨ ਅਤੇ ਉਨ੍ਹਾਂ ਨੇ ਆਪਣੇ ਕੋਲ ਉਪਲਬਧ ਵੱਡੇ ਸਲੰਡਰਾਂ ਨਾਲ ਜਾਨਾਂ ਬਚਾਉਣ ਦੀ ਕੋਸ਼ਿਸ਼ ਕੀਤੀ।
ਬੀਤੀ ਰਾਤ ਮਰੀਜ਼ਾਂ ਦੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਅਧਿਕਾਰਤ ਤੌਰ 'ਤੇ ਐਲਾਨ ਕੀਤੇ ਅੰਕੜਿਆਂ ਨਾਲੋਂ ਜ਼ਿਆਦਾ ਹੋ ਸਕਦੀ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਇਲਜ਼ਾਮ ਲਾਇਆ ਕਿ ਤਕਰੀਬਨ ਅੱਧਾ ਘੰਟਾ ਆਕਸੀਜਨ ਦੀ ਸਪਲਾਈ ਨਹੀਂ ਹੋਈ ਸੀ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਨੇ ਜ਼ਿਲ੍ਹਾ ਅਧਿਕਾਰੀ ਨਾਲ ਗੱਲਬਾਤ ਕਰਕੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਨਾਲ ਹੀ ਪੂਰੇ ਸੂਬੇ ਦੇ ਹਸਪਤਾਲਾਂ 'ਤੇ ਲਗਾਤਾਰ ਨਿਗਰਾਨੀ ਰੱਖਣ ਦਾ ਵੀ ਨਿਰਦੇਸ਼ ਦਿੱਤਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਫਿਲੀਪੀਨਜ਼ ਪਹੁੰਚਿਆ ਕੋਰੋਨਾ ਦਾ ਭਾਰਤੀ ਵੈਰੀਅੰਟ
ਫ਼ਿਲੀਪੀਨਜ਼ ਵਿੱਚ ਦੋ ਲੋਕਾਂ ਵਿੱਚ ਕੋਰੋਨਾ ਦੇ ਉਹ ਵੈਰੀਅੰਟ ਪਾਏ ਗਏ ਹਨ, ਜਿਸ ਦੀ ਪਛਾਣ ਸਭ ਤੋਂ ਪਹਿਲਾਂ ਭਾਰਤ ਵਿੱਚ ਕੀਤੀ ਗਈ ਸੀ। ਫਿਲੀਪੀਨਜ਼ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ।
ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਦੇ ਇਸ ਭਾਰਤੀ ਵੈਰੀਅੰਟ (ਬੀ.1.617) ਨੂੰ 'ਗਲੋਬਲ ਚਿੰਤਾ' ਦਾ ਵਿਸ਼ਾ ਮੰਨਿਆ ਹੈ, ਜਿਸ ਤੋਂ ਬਾਅਦ ਕੁਝ ਅਧਿਐਨਾਂ ਨੇ ਕਿਹਾ ਹੈ ਕਿ ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ।
ਅਧਿਕਾਰੀਆਂ ਨੇ ਪ੍ਰੈਸ ਨੂੰ ਦੱਸਿਆ ਕਿ ਦੋਵੇਂ ਲਾਗ ਵਾਲੇ ਵਿਅਕਤੀ ਵਿਦੇਸ਼ ਤੋਂ ਪਰਤੇ ਹਨ। ਇੱਕ ਵਿਅਕਤੀ ਯੂਏਈ ਤੋਂ ਅਤੇ ਦੂਜਾ ਓਮਾਨ ਤੋਂ ਫਿਲਪੀਨਜ਼ ਪਰਤੇ ਸੀ।

ਤਸਵੀਰ ਸਰੋਤ, Reuters
ਅਧਿਕਾਰੀਆਂ ਨੇ ਕਿਹਾ, "ਪ੍ਰਸ਼ਾਸਨ ਇਸ ਬਾਰੇ ਚਿੰਤਤ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਸਥਾਨਕ ਪੱਧਰ 'ਤੇ ਤਾਂ ਵੈਰੀਅੰਟ ਨਹੀਂ ਫੈਲ ਰਿਹਾ ਕਿਉਂਕਿ ਦੋ ਕੇਸ ਸਾਡੇ ਧਿਆਨ ਵਿੱਚ ਆਏ ਹਨ। ਦੋਵਾਂ ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ 'ਤੇ ਅਲੱਗ ਰੱਖਿਆ ਗਿਆ ਹੈ। "
ਇਸ ਵੈਰੀਅੰਟ ਨੂੰ ਫਿਲਪੀਨਜ਼ ਵਿੱਚ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਭਾਰਤ, ਪਾਕਿਸਤਾਨ, ਸ੍ਰੀਲੰਕਾ, ਨੇਪਾਲ ਅਤੇ ਬੰਗਲਾਦੇਸ਼ ਤੋਂ ਆਏ ਲੋਕਾਂ ਦੀ ਐਂਟਰੀ ਅਸਥਾਈ ਤੌਰ 'ਤੇ ਬੰਦ ਕਰ ਦਿੱਤੀ ਹੈ।
ਕੋਰੋਨਾ ਦੇ ਭਾਰਤ ਵੇਰੀਅੰਟ ਸਬੰਧੀ ਵਿਸ਼ਵ ਸਿਹਤ ਸੰਗਠਨ ਦੀ ਚੇਤਾਵਨੀ
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਸੋਮਵਾਰ ਨੂੰ ਭਾਰਤ ਵਿੱਚ ਪਾਏ ਗਏ ਵੇਰੀਅੰਟ ਨੂੰ ਬਹੁਤ ਚਿੰਤਾ ਵਾਲਾ ਦੱਸਿਆ ਹੈ।
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਭਾਰਤ ਵਿੱਚ ਫੈਲ ਰਿਹਾ ਬੀ.1.617 ਵੇਰੀਅੰਟ ਵਧੇਰੇ ਲਾਗ ਵਾਲਾ ਨਜ਼ਰ ਆਉਂਦਾ ਹੈ ਅਤੇ ਇਸ ਨੂੰ 'ਚਿੰਤਾ ਵਾਲਾ' ਮੰਨਿਆ ਜਾਂਦਾ ਹੈ।
ਡਬਲਿਊਐੱਚਓ ਦੀ ਕੋਵਿਡ -19 ਦੀ ਮੁਖੀ ਮਾਰੀਆ ਵੇਨ ਕੇਰਖੋਵ ਨੇ ਕਿਹਾ ਕਿ ਅਜਿਹੀਆਂ ਜਾਣਕਾਰੀਆਂ ਮਿਲੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਵਧੇਰੇ ਲਾਗ ਵਾਲੀ ਹੈ ਅਤੇ ਟੀਕੇ ਦੇ ਵਿਰੁੱਧ ਵੀ ਵੱਧ ਅਸਰ ਕਰਦਾ ਹੈ।

ਤਸਵੀਰ ਸਰੋਤ, Getty Images
ਮਾਰੀਆ ਨੇ ਅੱਗੇ ਕਿਹਾ ਕਿ 'ਅਸੀਂ ਅਧਿਕਾਰਤ ਤੌਰ 'ਤੇ ਇਸ ਨੂੰ ਵਿਸ਼ਵ ਪੱਧਰ 'ਤੇ ਚਿੰਤਾ ਕਰਨ ਵਾਲਾ ਵੈਰੀਅੰਟ ਐਲਾਨ ਕਰਦੇ ਹਾਂ।'
ਡਬਲਿਊਐੱਚਓ ਨੇ ਦੱਸਿਆ ਹੈ ਕਿ ਬੀ.1.617 ਵੇਰੀਅੰਟ ਦੀ ਵੰਸ਼ਾਵਲੀ ਦਾ ਦਸੰਬਰ ਦੇ ਅਖੀਰ ਵਿੱਚ ਭਾਰਤ ਵਿੱਚ ਪਤਾ ਲੱਗਿਆ ਸੀ, ਜਦੋਂਕਿ ਇਸਦਾ ਇ4ਕ ਸ਼ੁਰੂਆਤੀ ਰੂਪ ਅਕਤੂਬਰ 2020 ਵਿੱਚ ਮਿਲਿਆ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਵਾਇਰਸ ਦਾ ਇਹ ਰੂਪ ਕਈ ਦੇਸਾਂ ਵਿਚ ਫੈਲ ਚੁੱਕਿਆ ਹੈ ਅਤੇ ਕਈ ਦੇਸਾਂ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ।
ਵੇਨ ਕੇਰਖੋਵ ਨੇ ਕਿਹਾ ਕਿ ਇਸ ਵੈਰੀਐਂਟ ਬਾਰੇ ਵਧੇਰੇ ਜਾਣਕਾਰੀ ਮੰਗਲਵਾਰ ਤੋਂ ਉਪਲਬਧ ਹੋ ਸਕੇਗੀ।
ਉੱਥੇ ਹੀ ਡਬਲਿਊਐੱਚਓ ਦੇ ਮੁਖੀ ਟੈਡਰੋਸ ਐਧਨੋਮ ਗੈਬਰਿਆਸਿਸ ਨੇ ਕਿਹਾ ਹੈ ਕਿ ਡਬਲਿਊਐੱਚਓ ਫਾਉਂਡੇਸ਼ਨ 'ਟੂਗੈਦਰ ਫਾਰ ਇੰਡੀਆ' ਮੁਹਿੰਮ ਸ਼ੁਰੂ ਕਰ ਰਿਹਾ ਹੈ ਜਿਸ ਦਾ ਮਕਸਦ ਭਾਰਤ ਵਿੱਚ ਲਈ ਆਕਸੀਜਨ, ਦਵਾਈਆਂ, ਸਿਹਤ ਮੁਲਾਜ਼ਮਾਂ ਲਈ ਸੁਰੱਖਿਆ ਉਪਕਰਣਾਂ ਦੀ ਖਰੀਦ ਲਈ ਫੰਡ ਇਕੱਠੇ ਕਰਨਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












