ਭਾਰਤ ਬੰਦ ਦੌਰਾਨ 26 ਮਾਰਚ ਨੂੰ ਕੀ ਖੁੱਲ੍ਹਾ ਰਹੇਗਾ ਤੇ ਕੀ ਬੰਦ ਰਹੇਗਾ- 5 ਅਹਿਮ ਖ਼ਬਰਾਂ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ 4 ਮਹੀਨੇ ਪੂਰੇ ਹੋ ਗਏ ਹਨ। ਸ਼ੁੱਕਰਵਾਰ ਯਾਨਿ 26 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਸੰਯੁਕਤ ਕਿਸਾਨ ਮੋਰਚੇ ਦੇ ਇਸ ਸੱਦੇ ਦਾ ਵੱਖ-ਵੱਖ ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ, ਵਿਦਿਆਰਥੀ ਸੰਗਠਨਾਂ, ਬਾਰ ਐਸੋਸੀਏਸ਼ਨਾਂ, ਸਿਆਸੀ ਪਾਰਟੀਆਂ ਅਤੇ ਸੂਬਾ ਸਰਕਾਰਾਂ ਦੇ ਨੁਮਾਇੰਦਿਆਂ ਨੇ ਸਮਰਥਨ ਕੀਤਾ ਹੈ।

ਰੇਲਾਂ, ਸੜਕਾਂ ਅਤੇ ਹੋਰ ਥਾਵਾਂ ਬੰਦ ਰੱਖੇ ਜਾਣ ਬਾਰੇ ਸੰਗਠਨ ਵੱਲੋਂ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਦੌਰਾਨ ਕੀ ਖੁੱਲ੍ਹਾ ਰਹੇਗਾ ਤੇ ਕੀ ਬੰਦ ਰਹੇਗਾ ਇਹ ਜਾਣਨ ਲਈ ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ:

ਕੋਰੋਨਾਵਾਇਰਸ ਦਾ "ਡਬਲ ਮਿਊਟੈਂਟ" ਕਿੰਨਾ ਖ਼ਤਰਨਾਕ ਹੈ, ਸਿਹਤ ਮਾਹਰਾਂ ਤੋਂ ਸਮਝੋ

ਭਾਰਤ ਵਿੱਚ ਕੋਰੋਨਾਵਾਇਰਸ ਦੇ ਲਏ ਗਏ ਨਮੂਨਿਆਂ ਵਿੱਚ ਇੱਕ ਨਵਾਂ "ਡਬਲ ਮਿਊਟੈਂਟ" ਮਿਲਿਆ ਹੈ।

ਵਿਗਿਆਨੀ ਦੇਖ ਰਹੇ ਹਨ ਕਿ ਕੀ ਦੂਜੀ ਵਾਰ ਰੂਪ ਪਲਟਾ ਚੁੱਕਿਆ ਇੱਕ ਵਾਇਰਸ ਜ਼ਿਆਦਾ ਲਾਗ ਫ਼ੈਲਾਉਂਦਾ ਹੈ ਜਾਂ ਉਸ 'ਤੇ ਵੈਕਸੀਨ ਦਾ ਕਿੰਨਾ ਅਸਰ ਹੁੰਦਾ ਹੈ।

ਕਈ ਵਾਰ ਇਸ ਤਬਦੀਲੀ ਤੋਂ ਬਾਅਦ ਵਾਇਰਸਾਂ ਦੀ ਲਾਗਸ਼ੀਲਤਾ ਵੱਧ ਸਕਦੀ ਹੈ, ਉਹ ਜ਼ਿਆਦਾ ਗੰਭੀਰ ਬੀਮਾਰੀ ਪੈਦਾ ਕਰ ਸਕਦੇ ਹਨ ਜਾਂ ਦਵਾਈ ਤੋਂ ਬੇਅਸਰ ਵੀ ਹੋ ਸਕਦੇ ਹਨ।

ਕੋਰੋਨਾਵਾਇਰਸ ਦਾ "ਡਬਲ ਮਿਊਟੈਂਟ" ਰੂਪ ਕੀ ਹੈ ਤੇ ਇਹ ਕਿੰਨਾ ਖ਼ਤਰਨਾਕ ਹੈ, ਇਸ ਬਾਰੇ ਬੀਬੀਸੀ ਪੱਤਰਤਾਰ ਸੌਤਿਕ ਬਿਸਵਾਸ ਨੇ ਸਿਹਤ ਮਾਹਰਾਂ ਨਾਲ ਗੱਲਬਾਤ ਕੀਤੀ, ਪੂਰਾ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਪੁੱਤ ਤੋਂ ਧੱਕੇ ਨਾਲ ਪੁਆਈ ਲਾਟਰੀ ਨੇ ਮੋਗਾ ਦੀ ਇਸ ਔਰਤ ਨੂੰ ਬਣਾ ਦਿੱਤਾ ਕਰੋੜਪਤੀ

100 ਰੁਪਏ ਦੀ ਲਾਟਰੀ ਦੀ ਟਿਕਟ ਨੇ ਆਸ਼ਾ ਕੁਮਾਰੀ ਦੇ ਪਰਿਵਾਰ ਦੇ 12 ਜੀਆਂ ਦੀ ਕਿਸਮਤ ਬਦਲ ਦਿੱਤੀ ਹੈ। ਆਸ਼ਾ ਕੁਮਾਰੀ ਨੇ ਪੰਜਾਬ ਸਟੇਟ ਲਾਟਰੀ ਦਾ ਇੱਕ ਕਰੋੜ ਰੁਪਏ ਦਾ ਡਰਾਅ ਜਿੱਤਿਆ ਹੈ।

ਆਸ਼ਾ ਕੁਮਾਰੀ ਦੇ ਪਤੀ ਵੇਦ ਪ੍ਰਕਾਸ਼ ਕਹਿੰਦੇ ਹਨ ਕਿ ਉਹ 1980 ਤੋਂ ਕਬਾੜ ਦਾ ਕੰਮ ਕਰਦੇ ਆ ਰਹੇ ਹਨ ਅਤੇ ਹੁਣ ਰੱਬ ਨੇ ਉਨ੍ਹਾਂ ਵੀ ਸੁਣ ਲਈ ਹੈ।

ਦੇਖੋ ਪਰਿਵਾਰ ਲਾਟਰੀ ਦੇ ਪੈਸੇ ਨਾਲ ਕੀ ਕੁਝ ਕਰਨਾ ਚਾਹੁੰਦਾ ਹੈ।

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਮਿਆਂਮਾਰ: ਜਦੋਂ ਪਿਤਾ ਵੱਲ ਭੱਜ ਕੇ ਜਾ ਰਹੀ ਬੱਚੀ ਨੂੰ ਪੁਲਿਸ ਨੇ ਮਾਰੀ ਗੋਲੀ

ਮਿਆਂਮਾਰ ਵਿੱਚ ਇੱਕ 7 ਸਾਲਾ ਬੱਚੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ, ਜੋ ਕਿ ਪਿਛਲੇ ਮਹੀਨੇ ਫੌਜ ਵੱਲੋਂ ਤਖ਼ਤਾਪਲਟ ਕੀਤੇ ਜਾਣ ਦੀ ਕਾਰਵਾਈ ਦੌਰਾਨ ਸਭ ਤੋਂ ਘੱਟ ਉਮਰ ਦੀ ਪੀੜਤ ਹੈ।

ਖਿਨ ਮਿਓ ਚਿਤ ਦੇ ਪਰਿਵਾਰ ਨੇ ਬੀਬੀਸੀ ਨੂੰ ਦੱਸਿਆ ਕਿ ਮੈਂਡੇਲੇ 'ਚ ਉਨ੍ਹਾਂ ਦੇ ਘਰ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਅਤੇ ਇਸ ਦੌਰਾਨ ਜਦੋਂ ਬੱਚੀ ਆਪਣੇ ਪਿਤਾ ਵੱਲ ਭੱਜ ਕੇ ਜਾਣ ਲੱਗੀ ਤਾਂ ਪੁਲਿਸ ਨੇ ਉਸ ਨੂੰ ਗੋਲੀ ਹੀ ਮਾਰ ਦਿੱਤੀ।

ਮਿਆਂਮਾਰ ਵਿੱਚ ਵਿਰੋਧ-ਪ੍ਰਦਰਸ਼ਨ ਜਾਰੀ ਹੈ ਅਤੇ ਫੌਜ ਵੀ ਆਪਣੀ ਤਾਕਤ ਦੀ ਵਰਤੋਂ 'ਚ ਵਾਧਾ ਕਰ ਰਹੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਅੰਬਾਲਾ ਵਿੱਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਦੋ ਮੌਤਾਂ

ਪੁਲਿਸ ਨੇ ਦੱਸਿਆ ਕਿ ਹਰਿਆਣਾ ਦੇ ਅੰਬਾਲਾ ਵਿੱਚ ਦੋ ਗੁੱਟਾਂ ਵਿਚਾਲੇ ਦਿਨ-ਦਿਹਾੜੇ ਹੋਈ ਝੜਪ ਦੌਰਾਨ ਦਰਜਨਾਂ ਗੋਲੀਆਂ ਚੱਲੀਆਂ।

ਬੀਬੀਸੀ ਸਹਿਯੋਗੀ ਸਤ ਸਿੰਘ ਦੀ ਰਿਪੋਰਟ ਮੁਤਾਬਕ ਅੰਬਾਲਾ ਦੇ ਕਾਲਕਾ ਚੌਂਕ 'ਤੇ ਵੀਰਵਾਰ ਦੁਪਹਿਰੇ ਦੋ ਗੁੱਟਾਂ ਵਿਚਾਲੇ ਝੜਪਾਂ ਹੋਈਆਂ। ਇਸ ਦੌਰਾਨ ਚੱਲੀਆਂ ਗੋਲੀਆਂ ਵਿੱਚ ਦੋ ਕਾਰ ਸਵਾਰਾਂ ਦੀ ਮੌਤ ਹੋ ਗਈ ਹੈ।

ਇਸ ਤੋਂ ਇਲਾਵਾ ਦੋ ਹੋਰ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਘਟਨਾ ਵਾਲੀ ਥਾਂ 'ਤੇ ਪਹੁੰਚੇ ਅੰਬਾਲਾ ਦੇ ਆਈਜੀ ਪੂਰਨ ਸਿੰਘ ਨੇ ਦੱਸਿਆ, "ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਕਰੀਬ 20 ਰਾਊਂਡ ਫਾਇਰ ਕੀਤੇ ਗਏ ਅਤੇ ਇਸ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਅਤੇ ਦੋ ਲੋਕ ਜਖ਼ਮੀ ਹਨ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)