ਅੰਬਾਲਾ ਵਿੱਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਦੋ ਲੋਕਾਂ ਦੀ ਮੌਤ

ਹਰਿਆਣਾ ਦੇ ਅੰਬਾਲਾ ਵਿੱਚ ਦੋ ਗੁੱਟਾਂ ਵਿਚਾਲੇ ਦਿਨ-ਦਿਹਾੜੇ ਹੋਈ ਝੜਪ ਦੌਰਾਨ ਦਰਜਨਾਂ ਗੋਲੀਆਂ ਚੱਲੀਆਂ। ਪੁਲਿਸ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

ਬੀਬੀਸੀ ਸਹਿਯੋਗੀ ਸਤ ਸਿੰਘ ਦੀ ਰਿਪੋਰਟ ਮੁਤਾਬਕ ਅੰਬਾਲਾ ਦੇ ਕਾਲਕਾ ਚੌਂਕ 'ਤੇ ਵੀਰਵਾਰ ਦੁਪਹਿਰੇ ਦੋ ਗੁੱਟਾਂ ਵਿਚਾਲੇ ਝੜਪਾਂ ਹੋਈਆਂ। ਇਸ ਦੌਰਾਨ ਚੱਲੀਆਂ ਗੋਲੀਆਂ ਵਿੱਚ ਦੋ ਕਾਰ ਸਵਾਰਾਂ ਦੀ ਮੌਤ ਹੋ ਗਈ ਹੈ।

ਇਸ ਤੋਂ ਇਲਾਵਾ ਦੋ ਹੋਰ ਜਖ਼ਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਘਟਨਾ ਵਾਲੀ ਥਾਂ 'ਤੇ ਪਹੁੰਚੇ ਅੰਬਾਲਾ ਦੇ ਆਈਜੀ ਪੂਰਨ ਸਿੰਘ ਨੇ ਦੱਸਿਆ, "ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਕਰੀਬ 20 ਰਾਊਂਡ ਫਾਇਰ ਕੀਤੇ ਗਏ ਅਤੇ ਇਸ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਅਤੇ ਦੋ ਲੋਕ ਜਖ਼ਮੀ ਹਨ।"

ਇਹ ਵੀ ਪੜ੍ਹੋ-

ਇਸ ਤੋਂ ਇਲਾਵਾ ਅੰਬਾਲਾ ਦੇ ਡੀਐੱਸਪੀ ਸੁਲਤਾਨ ਸਿੰਘ ਨੇ ਦੱਸਿਆ, "ਹੁਣ ਤੱਕ ਦੀ ਜਾਂਚ ਵਿੱਚ ਕੁਝ ਗਰੁੱਪਾਂ ਦਾ ਨਾਮ ਸਾਹਮਣੇ ਆ ਰਿਹਾ ਹੈ। ਸਾਡੀਆਂ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ।"

ਅੰਬਾਲਾ ਦੇ ਐੱਸਐੱਸਪੀ ਹਾਮਿਦ ਅਖ਼ਤਰ ਨੇ ਮੀਡੀਆ ਨੂੰ ਦੱਸਿਆ, "ਸ਼ੁਰੂਆਤੀ ਜਾਂਚ ਵਿੱਚ ਗੈਂਗਵਾਰ ਲੱਗ ਰਹੀ ਹੈ, ਹਮਲਾਵਰ ਕਾਰ ਵਿੱਚ ਆਏ ਅਤੇ ਚਾਰ ਲੋਕਾਂ 'ਤੇ ਖੁੱਲ੍ਹੇਆਮ ਗੋਲੀਆਂ ਚਲਾ ਦਿੱਤੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)