You’re viewing a text-only version of this website that uses less data. View the main version of the website including all images and videos.
26 ਮਾਰਚ ਨੂੰ ਭਾਰਤ ਬੰਦ ਦੌਰਾਨ ਕੀ ਖੁੱਲ੍ਹਾ ਰਹੇਗਾ ਤੇ ਕੀ ਬੰਦ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ 4 ਮਹੀਨੇ ਹੋਣ ਵਾਲੇ ਹਨ।
ਇਸੇ ਵਿਚਾਲੇ ਸ਼ੁੱਕਰਵਾਰ ਯਾਨਿ 26 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਇਸ ਸੱਦੇ ਦਾ ਵੱਖ-ਵੱਖ ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ, ਵਿਦਿਆਰਥੀ ਸੰਗਠਨਾਂ, ਬਾਰ ਐਸੋਸੀਏਸ਼ਨਾਂ, ਸਿਆਸੀ ਪਾਰਟੀਆਂ ਅਤੇ ਸੂਬਾ ਸਰਕਾਰਾਂ ਦੇ ਨੁਮਾਇੰਦਿਆਂ ਨੇ ਸਮਰਥਨ ਕੀਤਾ ਹੈ।
ਸੰਗਠਨ ਵੱਲੋਂ ਬੰਦ ਦੇ ਸੱਦੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਦੌਰਾਨ ਕੀ ਖੁੱਲ੍ਹਾ ਰਹੇਗਾ ਤੇ ਕੀ ਬੰਦ।
ਇਹ ਵੀ ਪੜ੍ਹੋ-
ਇੱਕ ਪ੍ਰੈੱਸ ਨੋਟ ਜ਼ਰੀਏ ਕਿਸਾਨ ਮੋਰਚੇ ਨੇ ਜਾਣਕਾਰੀ ਦਿੱਤੀ ਕਿ ਬੰਦ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਅਮਲ ਵਿੱਚ ਰਹੇਗਾ।
ਮੁਕੰਮਲ ਭਾਰਤ ਬੰਦ ਦੇ ਤਹਿਤ ਸਾਰੀਆਂ ਦੁਕਾਨਾਂ, ਮਾਲ, ਬਾਜ਼ਾਰ ਅਤੇ ਅਦਾਰੇ ਬੰਦ ਰਹਿਣਗੇ। ਸਾਰੀਆਂ ਛੋਟੀਆਂ ਅਤੇ ਵੱਡੀਆਂ ਸੜਕਾਂ ਅਤੇ ਰੇਲ ਗੱਡੀਆਂ ਜਾਮ ਕਰ ਦਿੱਤੀਆਂ ਜਾਣਗੀਆਂ।
ਐਂਬੂਲੈਂਸ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਸੇਵਾਵਾਂ ਬੰਦ ਰਹਿਣਗੀਆਂ ਅਤੇ ਦਿੱਲੀ ਦੇ ਅੰਦਰ ਵੀ ਭਾਰਤ ਬੰਦ ਦਾ ਅਸਰ ਰਹੇਗਾ।
ਦਿੱਲੀ ਦੇ ਬਾਰਡਰ ਦੀਆਂ ਜਿਨ੍ਹਾਂ ਸੜਕਾਂ 'ਤੇ ਕਿਸਾਨ ਮੋਰਚੇ ਲੱਗੇ ਹੋਏ ਹਨ ਉਹ ਸੜਕਾਂ ਪਹਿਲਾਂ ਹੀ ਬੰਦ ਹਨ। ਇਸ ਸਮੇਂ ਦੌਰਾਨ ਜੋ ਬਦਲਵੇਂ ਰਸਤੇ ਬਣਾਏ ਗਏ ਸਨ ਉਹ ਬੰਦ ਕੀਤੇ ਜਾਣਗੇ।
ਇਸ ਬਾਰੇ ਕਿਸਾਨ ਆਗੂ ਡਾ. ਦਰਸ਼ਪਾਲ ਸਿੰਘ ਨੇ ਦੱਸਿਆ ਕਿ ਧਰਨੇ 'ਤੇ ਬੈਠੇ ਕਿਸਾਨਾਂ ਨੂੰ 4 ਮਹੀਨੇ ਪੂਰੇ ਹੋਣ 'ਤੇ 26 ਮਾਰਚ ਨੂੰ ਭਾਰਤ ਬੰਦਾ ਸੱਦਾ ਦਿੱਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਨੇ ਅਪੀਲ ਕੀਤੀ, "ਜੋ ਵੀ ਬੰਦ ਦਾ ਸਮਰਥਨ ਕਰ ਰਹੇ ਹਨ, ਉਹ ਕਿਸੇ ਤਰ੍ਹਾਂ ਦੀ ਜ਼ੋਰ ਜ਼ਬਰਦਸਤੀ ਨਾ ਕਰਨ, ਕੋਈ ਅਜਿਹੀ ਕਾਰਵਾਈ ਨਾ ਕਰਨ ਜੋ ਹਿੰਸਕ ਲੱਗੇ।"
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਅਤੇ ਜੋ ਸ਼ਰਧਾਲੂ ਆਨੰਦਪੁਰ ਸਾਹਿਬ ਹੌਲੇ-ਮਹੱਲੇ ਲਈ ਜਾ ਰਹੇ ਹਨ ਉਨ੍ਹਾਂ ਨੂੰ ਨਹੀਂ ਰੋਕਣਾ।
ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਾਂਤਮਈ ਢੰਗ ਨਾਲ ਬੰਦ ਨੂੰ ਸਫ਼ਲ ਬਣਾਇਆ ਜਾਵੇਗਾ ਤਾਂ ਜੋ ਮੋਦੀ ਸਰਕਾਰ ਉੱਤੇ ਦਬਾਅ ਪਾਇਆ ਜਾ ਸਕੇ ਤੇ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ।
ਇਹ ਵੀ ਪੜ੍ਹੋ: