ਕੋਰੋਨਾਵਾਇਰਸ ਲੌਕਡਾਊਨ ਦਾ ਫੈਸਲਾ ਮੋਦੀ ਨੇ ਆਖ਼ਰ ਕਿਸ ਦੀ ਸਲਾਹ ਨਾਲ ਲਿਆ ਸੀ -ਬੀਬੀਸੀ ਦੀ ਪੜਤਾਲ - 5 ਅਹਿਮ ਖ਼ਬਰਾਂ

24 ਮਾਰਚ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਗਾਏ ਕੇਂਦਰੀ ਲੌਕਡਾਊਨ ਨੂੰ ਜਾਇਜ਼ ਠਹਿਰਾਉਂਦਿਆਂ- ਉਨ੍ਹਾਂ ਦੀ ਅਗਵਾਈ ਵਾਲੀ ਕੌਮੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਨੇ ਕਿਹਾ ਸੀ-" ਦੇਸ਼ ਭਰ ਵਿੱਚ ਅਮਲ ਵਿੱਚ ਲਿਆਂਦੇ ਜਾ ਰਹੇ ਭਿੰਨ-ਭਿੰਨ ਉਪਾਵਾਂ ਵਿੱਚ ਇੱਕ ਰੂਪਤਾ ਲਿਆਉਣ ਦੀ ਲੋੜ ਹੈ।"

ਅਜਿਹੇ ਵਿੱਚ ਜਦੋਂ ਆਖ਼ਰ ਕੇਂਦਰ ਸਰਕਾਰ ਨੇ ਜ਼ਿੰਮਵਾਰੀ ਚੁੱਕਣ ਦਾ ਮਨ ਬਣਾਇਆ ਤਾਂ ਉਸ ਨੇ ਕਿੰਨੀ ਤਿਆਰੀ ਨਾਲ ਅਜਿਹਾ ਕੀਤਾ?

ਬੀਬੀਸੀ ਵੱਲੋਂ ਕੀਤੀ ਵਿਸਥਾਰਤ ਪੜਤਾਲ ਵਿੱਚ ਸਾਨੂੰ ਅਜਿਹੀ ਕਿਸੇ ਵੀ ਤਿਆਰੀ ਦੇ ਕੋਈ ਸਬੂਤ ਨਹੀਂ ਮਿਲੇ। ਇਸ ਰਿਪੋਰਟ ਨੂੰ ਤਫ਼ਸੀਲ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

'ਪੰਜਾਬ ਦੇ ਇਸ ਪੁੱਤ ਨੂੰ ਸਿਆਸੀ ਸਰਹੱਦਾਂ ਅਤੇ ਫ਼ਿਰਕੂ ਵੰਡੀਆਂ ਨੇ ਉਜਾੜਿਆ'

ਸਾਗਰ ਸਰਹੱਦੀ ਦੀਆਂ ਕਿਰਤਾਂ ਦੇਖਣ ਅਤੇ ਉਨ੍ਹਾਂ ਬਾਰੇ ਜਾਣਨ ਦਾ ਮੌਕਾ ਮਿਲਿਆ ਜਿਨ੍ਹਾਂ ਵਿੱਚ ਕਭੀ ਕਭੀ, ਨੂਰੀ, ਸਿਲਸਿਲਾ, ਮਸ਼ਾਲ, ਚਾਂਦਨੀ ਅਤੇ ਹੋਰ ਕਈ ਫ਼ਿਲਮਾਂ ਸ਼ਾਮਿਲ ਹਨ। ਉਹ ਯਾਦਗਾਰੀ ਫ਼ਿਲਮ 'ਬਾਜ਼ਾਰ' ਦੇ ਲੇਖਕ ਅਤੇ ਹਦਾਇਤਕਾਰ ਸਨ।

ਸਾਗਰ ਸਰਹੱਦੀ ਦਾ ਅਸਲੀ ਨਾਮ 'ਗੰਗਾ ਸਾਗਰ ਤਲਵਾੜ' ਸੀ ਅਤੇ ਜਨਮ ਐਬਟਾਬਾਦ ਨੇੜੇ ਵਫ਼ਾ ਪਿੰਡ ਵਿੱਚ ਹੋਇਆ। ਸਰਹੱਦੀ ਸੂਬੇ (ਮੌਜੂਦਾ ਪਾਕਿਸਤਾਨ) ਨਾਲ ਸੰਬੰਧਤ ਹੋਣ ਕਰਕੇ ਉਨ੍ਹਾਂ ਨੇ ਆਪਣੇ ਨਾਮ ਨਾਲ 'ਸਰਹੱਦੀ' ਤਖ਼ੱਲਸ ਜੋੜ ਲਿਆ।

ਮੁਲਕ ਦੀ ਫ਼ਿਰਕੂ ਵੰਡ ਨੇ ਕਰੋੜਾਂ ਲੋਕਾਂ ਵਾਂਗੂ ਸਰਹੱਦੀ ਸਾਹਿਬ ਨੂੰ ਆਪਣੇ ਜੱਦੀ ਪਿੰਡ ਤੋਂ ਉਜੜਣ ਲਈ ਮਜਬੂਰ ਕਰ ਦਿੱਤਾ। ਉਹ ਦਿੱਲੀ ਹੁੰਦੇ ਹੋਏ ਬੰਬਈ (ਮੁੰਬਈ) ਜਾ ਪਹੁੰਚੇ ਜਿੱਥੇ ਉਨ੍ਹਾਂ ਨੇ ਖਾਲਸਾ ਕਾਲਜ ਅਤੇ ਸੇਂਟ ਜ਼ੇਵੀਅਰ ਵਿੱਚ ਪੜ੍ਹਾਈ ਕੀਤੀ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਦਿੱਲੀ ਵਿੱਚ ਸ਼ਰਾਬ ਪੀਣ ਦੀ ਉਮਰ ਹੁਣ 21 ਸਾਲ

ਦਿੱਲੀ ਸਰਕਾਰ ਨੇ ਸ਼ਰਾਬ ਪੀਣ ਦੀ ਉਮਰ 25 ਸਾਲ ਤੋਂ ਘੱਟ ਕਰਕੇ 21 ਸਾਲ ਕਰ ਦਿੱਤੀ ਹੈ। ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਕੈਬਨਿਟ ਨੇ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿੱਚ ਸ਼ਰਾਬ ਦੀ ਕੋਈ ਸਰਕਾਰੀ ਦੁਕਾਨ ਨਹੀਂ ਹੋਵੇਗੀ। ਉਪ-ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਦਿੱਲੀ ਵਿੱਚ ਹੁਣ ਕੋਈ ਸ਼ਰਾਬ ਦੀ ਨਵੀਂ ਦੁਕਾਨ ਨਹੀਂ ਖੁੱਲ੍ਹੇਗੀ।

ਸਿਸੋਦੀਆ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਦਾ ਉਦੇਸ਼ ਟੈਕਸ ਚੋਰੀ ਨੂੰ ਰੋਕਣਾ ਹੈ। ਇਸ ਨੀਤੀ ਤੋਂ ਸਰਕਾਰ ਨੂੰ ਮਾਲੀਆ ਵਿੱਚ 20 ਫੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ। ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮਿਆਂਮਾਰ 'ਚ ਹਿਰਾਸਤ 'ਚ ਲਏ ਬੀਬੀਸੀ ਪੱਤਰਕਾਰ ਨੂੰ ਛੱਡਿਆ ਗਿਆ

ਮਿਆਂਮਾਰ 'ਚ ਹਿਰਾਸਤ ਵਿੱਚ ਲਏ, ਤਖ਼ਤਾਪਲਟ ਦੀ ਕਵਰੇਜ ਕਰਨ ਵਾਲੇ ਬੀਬੀਸੀ ਪੱਤਰਕਾਰ ਔਂਗ ਥੁਰਾ ਨੂੰ ਛੱਡ ਦਿੱਤਾ ਗਿਆ ਹੈ।

ਬੀਬੀਸੀ ਦੇ ਇਸ ਪੱਤਰਕਾਰ ਨੂੰ 19 ਮਾਰਚ ਨੂੰ ਸਾਦੀ ਵਰਦੀ ਪਾਏ ਕੁਝ ਲੋਕਾਂ ਨੇ ਹਿਰਾਸਤ ਲਿਆ ਸੀ। ਉਸ ਵੇਲੇ ਔਂਗ ਥੁਰਾ ਮਿਆਂਮਾਰ ਦੀ ਰਾਜਧਾਨੀ ਨੇਪਾਈਤੋ ਦੀ ਅਦਾਲਤ ਦੇ ਬਾਹਰ ਰਿਪੋਰਟਿੰਗ ਕਰ ਰਹੇ ਸਨ।

ਇੱਕ ਫਰਵਰੀ ਨੂੰ ਦੇਸ ਵਿੱਚ ਤਖ਼ਤਾਪਲਟ ਤੋਂ ਲੈ ਕੇ ਹੁਣ ਤੱਕ 40 ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਿਆ ਹੈ। ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਅਮਿਤਾਭ ਬੱਚਨ ਨੂੰ ਫ਼ਿਲਮੀ ਵਿਰਾਸਤ ਸਾਂਭਣ ਲਈ ਸਨਮਾਨ

ਹਾਕਿਆਂ ਤੋਂ ਅਮਿਤਾਭ ਬੱਚਨ ਨੇ ਆਪਣੀਆਂ ਕਰੀਬ 60 ਫਿਲਮਾਂ ਮੁੰਬਈ ਦੇ ਆਪਣੇ ਬੰਗਲੇ ਵਿਚ ਇਕ ਏਅਰ ਕੰਡੀਸ਼ਨਡ ਕਮਰੇ ਵਿਚ ਸੁਰੱਖਿਅਤ ਰੱਖੀਆਂ ਹੋਈਆਂ ਹਨ।

ਪੰਜ ਸਾਲ ਪਹਿਲਾਂ ਬਾਲੀਵੁੱਡ ਸੁਪਰਸਟਾਰ ਨੇ ਮੁੰਬਈ ਦੀ ਹੀ ਇੱਕ ਗੈਰ-ਮੁਨਾਫਾ ਸੰਸਥਾ ਦੁਆਰਾ ਚਲਾਏ ਗਏ ਤਾਪਮਾਨ-ਨਿਯੰਤਰਿਤ ਫਿਲਮ ਪੁਰਾਲੇਖ (ਟੈਂਪਰੇਚਰ ਕੰਟਰਲੋਡ ਫ਼ਿਲਮ ਆਰਕਾਈਵ) ਨੂੰ ਇਹ ਪ੍ਰਿੰਟ ਸੌਂਪੇ ਸਨ। ਇਸ ਸੰਸਥਾ ਨੇ ਭਾਰਤੀ ਫਿਲਮਾਂ ਨੂੰ ਸੰਵਾਰਨਾ (ਰੀਸਟੋਰ) ਅਤੇ ਸੁਰੱਖਿਅਤ ਕਰਨਾ (ਪ੍ਰੀਜ਼ਰਵ) ਸ਼ੁਰੂ ਕਰ ਦਿੱਤਾ ਸੀ।

ਸ਼ੁੱਕਰਵਾਰ ਨੂੰ, ਅਮਿਤਾਭ ਬੱਚਨ ਨੂੰ ਆਪਣੇ ਇਸ ਕੰਮ ਲਈ ਸਨਮਾਨਿਤ ਕੀਤਾ ਗਿਆ। 78 ਸਾਲਾ ਅਦਾਕਾਰ ਨੂੰ ਇਸ ਸਾਲ ਦਾ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਫਿਲਮ ਆਰਕਾਈਵਜ਼ ਪੁਰਸਕਾਰ ਦਿੱਤਾ ਗਿਆ।

ਨੋਲਨ ਅਤੇ ਸਾਥੀ ਫਿਲਮ ਨਿਰਮਾਤਾ ਮਾਰਟਿਨ ਸਕੋਰਸੇਸੇ ਨੇ ਅਮਿਤਾਭ ਬੱਚਣ ਨੂੰ ਇਹ ਪੁਰਸਕਾਰ ਸੌਂਪਿਆ।

ਡੂੰਗਰਪੁਰ ਕਹਿੰਦੇ ਹਨ ਕਿ ਬੱਚਨ ਨੇ ਫ਼ਿਲਮਾਂ ਨੂੰ ਸੁਰੱਖਿਅਤ ਰੱਖਣ ਅਤੇ ਆਰਕਾਈਵ ਕਰਨ ਦੇ ਵਿਚਾਰ ਵਿੱਚ "ਹਮੇਸ਼ਾਂ ਗੰਭੀਰਤਾ" ਵਿਖਾਈ । ਪੁਰਾਣੀ ਫਿਲਮਾਂ ਸਾਂਭਣਾ ਕਿਉਂ ਜ਼ਰੂਰੀ ਹੋ ਗਿਆ ਹੈ, ਇਹ ਜਾਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)