You’re viewing a text-only version of this website that uses less data. View the main version of the website including all images and videos.
ਮਿਆਂਮਾਰ ’ਚ ਹਿਰਾਸਤ 'ਚ ਲਏ ਬੀਬੀਸੀ ਪੱਤਰਕਾਰ ਨੂੰ ਛੱਡਿਆ ਗਿਆ
ਮਿਆਂਮਾਰ 'ਚ ਹਿਰਾਸਤ ਵਿੱਚ ਲਏ, ਤਖ਼ਤਾਪਲਟ ਦੀ ਕਵਰੇਜ ਕਰਨ ਵਾਲੇ ਬੀਬੀਸੀ ਪੱਤਰਕਾਰ ਔਂਗ ਥੁਰਾ ਨੂੰ ਛੱਡ ਦਿੱਤਾ ਗਿਆ ਹੈ।
ਬੀਬੀਸੀ ਦੇ ਇਸ ਪੱਤਰਕਾਰ ਨੂੰ 19 ਮਾਰਚ ਨੂੰ ਸਾਦੀ ਵਰਦੀ ਪਾਏ ਕੁਝ ਲੋਕਾਂ ਨੇ ਹਿਰਾਸਤ ਲਿਆ ਸੀ। ਉਸ ਵੇਲੇ ਔਂਗ ਥੁਰਾ ਮਿਆਂਮਾਰ ਦੀ ਰਾਜਧਾਨੀ ਨੇਪਾਈਤੋ ਦੀ ਅਦਾਲਤ ਦੇ ਬਾਹਰ ਰਿਪੋਰਟਿੰਗ ਕਰ ਰਹੇ ਸਨ।
ਇੱਕ ਫਰਵਰੀ ਨੂੰ ਦੇਸ ਵਿੱਚ ਤਖ਼ਤਾਪਲਟ ਤੋਂ ਲੈ ਕੇ ਹੁਣ ਤੱਕ 40 ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ:
ਫੌਜ ਨੇ ਪੰਜ ਮੀਡੀਆ ਕੰਪਨੀਆਂ ਦਾ ਲਾਈਸੈਂਸ ਹੁਣ ਤੱਕ ਰੱਦ ਕਰ ਦਿੱਤਾ ਹੈ। ਲੰਘੇ ਸ਼ੁੱਕਰਵਾਰ ਨੂੰ ਔਂਗ ਥੁਰਾ ਨੂੰ ਇੱਕ ਹੋਰ ਪੱਤਰਕਾਰ ਹਿਤੀਕੇ ਔਂਗ ਨਾਲ ਹਿਰਾਸਤ ਵਿੱਚ ਲੈ ਲਿਆ ਸੀ।
ਹਿਤੀਕੇ ਔਂਗ ਸਥਾਨਕ ਨਿਊਜ਼ ਏਜੰਸੀ ਮਿਜ਼ੀਮਾ ਨਾਲ ਕੰਮ ਕਰਦੇ ਸੀ। ਮਿਜ਼ੀਮਾ ਦਾ ਲਾਈਸੈਂਸ ਵੀ ਫੌਜ ਵੱਲੋਂ ਪਿਛਲੇ ਮਹੀਨੇ ਰੱਦ ਕਰ ਦਿੱਤਾ ਗਿਆ ਸੀ।
ਜਿਸ ਵਿਅਕਤੀ ਨੇ ਪੱਤਰਕਾਰਾਂ ਨੂੰ ਫੜਿਆ ਸੀ ਉਹ ਇੱਕ ਵੈਨ ਵਿੱਚ ਸਥਾਨਕ ਸਮੇਂ ਮੁਤਾਬਕ ਸਵੇਰੇ ਸਾਢੇ ਪੰਜ ਵਜੇ ਆਇਆ ਅਤੇ ਪੱਤਰਕਾਰਾਂ ਬਾਰੇ ਪੁੱਛ ਰਿਹਾ ਸੀ। ਉਸ ਵਿਅਕਤੀ ਨੂੰ ਬੀਬੀਸੀ ਸੰਪਰਕ ਕਰਨ 'ਚ ਅਸਫ਼ਲ ਰਿਹਾ ਸੀ।
ਬੀਬੀਸੀ ਨੇ ਅੱਜ ਆਪਣੇ ਪੱਤਰਕਾਰ ਔਂਗ ਥੁਰਾ ਦੇ ਰਿਲੀਜ਼ ਹੋਣ ਦੀ ਪੁਸ਼ਟੀ ਕੀਤੀ ਪਰ ਹੋਰ ਜਾਣਕਾਰੀ ਅਜੇ ਨਹੀਂ ਦਿੱਤੀ ਗਈ।
ਯੂਨਾਇਟਡ ਨੇਸ਼ਨਜ਼ ਮੁਤਾਬਕ ਤਖ਼ਤਾਪਲਟ ਦੌਰਾਨ ਘੱਟੋ-ਘੱਟ 149 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਮੌਤਾਂ ਦੇ ਅਸਲ ਅੰਕੜੇ ਹੋਰ ਵੱਧ ਦੱਸੇ ਜਾ ਰਹੇ ਹਨ। ਸਭ ਤੋਂ ਖ਼ੂਨੀ ਦਿਹਾੜਾ 14 ਮਾਰਚ ਸੀ ਜਦੋਂ 38 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਸੀ।
ਲੰਘੇ ਵੀਕੇਂਡ ਵਿੱਚ ਕਈ ਮੁਜ਼ਾਹਰੇ ਹੋਏ ਅਤੇ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਇੱਕ ਵਿਅਕਤੀ ਦੇ ਸੈਂਟਰ ਟਾਊਨ ਮੋਨੇਵਾ ਵਿੱਚ ਮਾਰੇ ਜਾਣ ਦੀ ਖ਼ਬਰ ਹੈ ਅਤੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਂਡਲੇ ਵਿੱਚ ਕਈ ਮੌਤਾਂ ਦੀ ਖ਼ਬਰ ਹੈ।
ਪੂਰੇ ਮਿਆਂਮਾਰ ਵਿੱਚ ਥਾਂ-ਥਾਂ ਉੱਤੇ ਮੁਜ਼ਹਰਾਕਾਰੀਆਂ ਨੇ ਕੈਂਡਲ ਮਾਰਚ ਕਰਕੇ ਵੀਕੈਂਡ ਦੌਰਾਨ ਰਾਤ ਵੇਲੇ ਮੁਜ਼ਾਹਰੇ ਕੀਤੇ ਅਤੇ ਕੁਝ ਇਲਾਕਿਆਂ ਵਿੱਚ ਭਿਕਸ਼ੂਆਂ ਨੇ ਵੀ ਕੈਂਡਲ ਮਾਰਚ ਕੱਢਿਆ।
ਮਿਆਂਮਾਰ ਦੇ ਵੱਡੇ ਸ਼ਹਿਰ ਯਾਂਗੋਨ ਵਿੱਚ ਸੋਮਵਾਰ (ਅੱਜ) ਲਈ ਹੋਰ ਮੁਜ਼ਾਹਰਿਆਂ ਦਾ ਐਲਾਨ ਹੋਇਆ।
ਇਸੇ ਦਰਮਿਆਨ, ਯੂਰਪੀ ਯੂਨੀਅਨ ਅਤੇ ਅਮਰੀਕਾ ਤੇ ਯੂਕੇ ਦੇ ਸਫ਼ਾਰਤਖ਼ਾਨਿਆਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ''ਸੁਰੱਖਿਆ ਦਸਤਿਆਂ ਵੱਲੋਂ ਨਿਹੱਥੇ ਨਾਗਰਿਕਾਂ ਉੱਤੇ ਮਾੜੇ ਤਸ਼ਦੱਦ'' ਕਰਾਰ ਦਿੰਦਿਆਂ ਨਿੰਦਾ ਕੀਤੀ ਹੈ।
ਇਸ ਬਿਆਨ ਵਿੱਚ ਫ਼ੌਜ ਨੂੰ ਮਾਰਸ਼ਲ ਲਾਅ ਹਟਾਉਣ ਸਣੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਰਿਹਾਅ ਕਰਨ ਅਤੇ ਦੇਸ਼ ਵਿੱਚ ਐਮਰਜੈਂਸੀ ਹਟਾ ਕੇ ਲੋਕਤੰਤਰ ਕਾਇਮ ਰੱਖਣ ਦੀ ਗੱਲ ਕਹੀ ਗਈ ਹੈ।
ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮੁਈਦੀਨ ਯਾਸੀਨ ਨੇ ਫੌਜ ਵੱਲੋਂ ਘਾਤਕ ਫੋਰਸ ਦੀ ਵਰਤੋਂ ਦੀ ਨਿਖੇਧੀ ਕੀਤੀ ਅਤੇ ''ਸ਼ਾਂਤਮਈ ਹੱਲ ਵੱਲ ਰਾਹ'' ਦੀ ਗੱਲ ਆਖੀ ਹੈ।
ਇਹ ਵੀ ਪੜ੍ਹੋ: