ਕਿਸਾਨ ਅੰਦੋਲਨ ਦਾ ਟਾਕਰਾ ਕਰਨ ਲਈ ਮੋਦੀ ਸਰਕਾਰ ਕੀ ਕੁਝ ਦਾਅ ’ਤੇ ਲਾ ਰਹੀ ਹੈ- 5 ਅਹਿਮ ਖ਼ਬਰਾਂ

ਕਿਸਾਨ ਅੰਦੋਲਨ ਕਾਰਨ ਕੇਂਦਰ ਦੀ ਭਾਜਪਾ ਸਰਕਾਰ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆਉਣ ਲੱਗੀਆਂ ਹਨ।

ਸਪੱਸ਼ਟ ਹੈ ਕਿ ਭਾਜਪਾ ਕਿਸਾਨ ਅੰਦੋਲਨ ਤੋਂ ਚਿੰਤਤ ਹੈ, ਫ਼ਿਰ ਵੀ ਕਾਨੂੰਨ ਲਾਗੂ ਕਰਨ ਲਈ ਅਟਲ ਫ਼ੈਸਲਾ ਕਰੀ ਬੈਠੀ ਹੈ।

ਇਹ ਵੀ ਪੜ੍ਹੋ:

ਸਿਆਸੀ ਕੀਮਤ ਦਾ ਇੱਕ ਅੰਦਾਜ਼ਾ ਤਾਂ ਸਰਕਾਰ ਨੇ ਖ਼ੁਦ ਲਗਾਇਆ ਹੈ, ਪਰ ਇਸ ਦਾ ਤਤਕਾਲੀਨ ਆਰਥਿਕ ਨੁਕਸਾਨ ਵੀ ਦੇਖਣ ਨੂੰ ਮਿਲ ਰਿਹਾ ਹੈ।

ਬੀਬੀਸੀ ਪੱਤਰਕਾਰ ਸਰਜੋ ਸਿੰਘ ਦੀ ਇਹ ਰਿਪੋਰਟ ਜਿਸ ਵਿੱਚ ਚੀਜ਼ਾਂ ਨੂੰ ਪ੍ਰਸੰਗ ਵਿੱਚ ਰੱਖ ਰਹੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਨਨਕਾਣਾ ਸਾਹਿਬ ਜਾ ਰਹੇ ਜੱਥੇ 'ਤੇ ਪਾਬੰਦੀ 'ਇਤਿਹਾਸਕ ਗ਼ਲਤੀ'

ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਮਨਾਉਣ ਜਾ ਰਹੇ ਜੱਥੇ ਉੱਪਰ ਭਾਰਤ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਅਤੇ ਸੁਰੱਖਿਆ ਦਾ ਹਵਾਲਾ ਦੇ ਕੇ ਲਗਾਈ ਗਈ ਪਾਬੰਦੀ ਬਾਰੇ ਸਿੱਖ ਭਾਈਚਾਰੇ ਵਿੱਚ ਪ੍ਰਤੀਕਰਮ ਜਾਰੀ ਹੈ।

ਇਸੇ ਸਿਲਸਿਲੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਪਾਬੰਦੀ ਨੂੰ ਭਾਰਤ ਸਰਕਾਰ ਦੀ 'ਇਤਿਹਾਸਕ ਗ਼ਲਤੀ' ਕਿਹਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਉਨਾਓ 'ਚ ਕੁੜੀਆਂ ਦੀ ਮੌਤ ਦੇ ਰਹੱਸ ਬਾਰੇ ਗਰਾਊਂਡ ਰਿਪੋਰਟ

ਬੁੱਧਵਾਰ ਸ਼ਾਮ ਨੂੰ ਖੇਤ 'ਚ ਬੇਹੋਸ਼ ਮਿਲੀਆਂ ਤਿੰਨਾਂ ਕੁੜੀਆਂ ਦੇ ਘਰ ਇਸੇ ਪਿੰਡ 'ਚ ਹੀ ਹਨ। ਇਨ੍ਹਾਂ 'ਚੋਂ ਦੋ ਦੀ ਤਾਂ ਮੌਤ ਹੋ ਗਈ ਹੈ ਅਤੇ ਤੀਜੀ ਹਸਪਤਾਲ ਵਿੱਚ ਭਰਤੀ ਹੈ। ਘਟਨਾ ਵਾਲੀ ਜਗ੍ਹਾ ਇਨ੍ਹਾਂ ਪੀੜ੍ਹਤ ਕੁੜੀਆਂ ਦੇ ਘਰਾਂ ਤੋਂ ਲਗਭਗ ਡੇਢ ਕਿੱਲੋਮੀਟਰ ਹੀ ਦੂਰ ਹੈ।

ਵੀਰਵਾਰ ਨੂੰ ਉਨਾਓ ਦੇ ਜ਼ਿਲ੍ਹਾ ਹਸਪਤਾਲ ਵਿੱਚ ਦੋਵਾਂ ਕੁੜੀਆਂ ਦਾ ਪੋਸਟਮਾਰਟਮ ਹੋਇਆ ਪਰ ਇਸ ਦੀ ਰਿਪੋਰਟ ਵਿੱਚ ਮੌਤ ਦਾ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ। ਉਨਾਓ ਦੇ ਡਿਪਟੀ ਚੀਫ਼ ਮੈਡੀਕਲ ਅਧਿਕਾਰੀ ਡਾ. ਤਨਮੇ ਕੱਕੜ ਨੇ ਵੀਰਵਾਰ ਨੂੰ ਕਿਹਾ ਕਿ ਅਜੇ ਉਨ੍ਹਾਂ ਨੇ ਪੋਸਟਮਾਰਟਮ ਦੀ ਰਿਪੋਰਟ ਨਹੀਂ ਦੇਖੀ ਹੈ।

ਫਿਲਹਾਲ ਕੁੜੀਆਂ ਦੀ ਮੌਤ ਦਾ ਰਹੱਸ ਬਰਕਰਾਰ ਹੈ ਅਤੇ ਪਿੰਡ ਦਾ ਮਾਹੌਲ ਕੀ ਹੈ ਅਤੇ ਪੀੜਤ ਪਰਿਵਾਰ ਕੀ ਕਹਿੰਦਾ ਹੈ ਦੱਸ ਰਹੇ ਹਨ ਬੀਬੀਸੀ ਸਹਿਯੋਗੀ ਸਮੀਰਤਾਮਜ ਮਿਸ਼ਰ ਇਸ ਗਰਾਊਂਡ ਰਿਪੋਰਟ ਵਿੱਚ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਅਮਿਤਾਭ-ਅਕਸ਼ੇ ਵੱਲੋਂ ਤੇਲ ਦੀਆਂ ਵਧਦੀਆਂ ਕੀਮਤਾਂ ਬਾਰੇ ਟਵੀਟ ਨਾ ਕਰਨ 'ਤੇ ਕੀ ਚਰਚਾ ਛਿੜੀ

ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਕਾਫ਼ੀ ਪ੍ਰਤੀਕਰਮ ਸਾਹਮਣੇ ਆ ਰਹੇ।

ਜਿਵੇਂ ਕਿਸਾਨ ਅੰਦੋਲਨ ਵੇਲੇ ਹਸਤੀਆਂ ਦਾ ਟਵੀਟ ਕਰਨਾ ਚਰਚਾ ਵਿੱਚ ਰਿਹਾ, ਉਂਝ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੇਲੇ ਫਿਲਮੀ ਹਸਤੀਆਂ ਦਾ ਟਵੀਟ ਨਾ ਕਰਨਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਨਾਨਾ ਪਟੋਲੇ ਨੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਮਿਤਾਭ ਬੱਚਨ ਵੱਲੋਂ ਤੇਲ ਦੀਆਂ ਵਧਦੀਆਂ ਕੀਮਤਾਂ ਬਾਰੇ ਟਵੀਟ ਨਾ ਕਰਨ 'ਤੇ ਸਵਾਲ ਚੁੱਕੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ISWOTY: ਭਾਰਤੀ ਖਿਡਾਰਨਾਂ ਬਾਰੇ ਵਿਕੀਪੀਡੀਆ 'ਤੇ ਹੋਰ ਜਾਣਕਾਰੀ ਦਰਜ ਕਰਨਾ

ਬੀਬੀਸੀ ਨੇ ਭਾਰਤ ਵਿੱਚ ਵਿਦਿਆਰਥੀਆਂ ਨਾਲ ਛੇ ਭਾਰਤੀ ਭਾਸ਼ਾਵਾਂ ਵਿੱਚ 50 ਹੁਨਰਮੰਦ ਅਤੇ ਉਭਰਦੀਆਂ ਭਾਰਤੀ ਖਿਡਾਰਨਾਂ, ਜਿੰਨ੍ਹਾਂ ਬਾਰੇ ਵਿਕੀਪੀਡੀਆ 'ਤੇ ਨਾਮਾਤਰ ਜਾਂ ਫਿਰ ਬਿਲਕੁਲ ਹੀ ਜਾਣਕਾਰੀ ਮੌਜੂਦ ਨਹੀਂ ਹੈ, ਬਾਰੇ ਇਸ ਮਾਧਿਅਮ 'ਤੇ ਜਾਣਕਾਰੀ ਪਾਉਣ ਲਈ ਸਾਂਝੇਦਾਰੀ ਕੀਤੀ ਹੈ।

ਉਨ੍ਹਾਂ ਨੇ ਕੌਮਾਂਤਰੀ ਤਗਮੇ ਜਿੱਤੇ, ਕੌਮੀ ਰਿਕਾਰਡ ਤੋੜੇ ਅਤੇ ਟੋਕੀਓ ਉਲੰਪਿਕ ਵਿੱਚ ਹਿੱਸਾ ਲੈਣ ਲਈ ਕੁਆਲੀਫ਼ਾਈ ਕੀਤਾ ਪਰ ਉਨ੍ਹਾਂ ਬਾਰੇ ਵਿਕੀਪੀਡੀਆ 'ਤੇ ਨਾਮਾਤਰ ਜਾਂ ਫ਼ਿਰ ਕੋਈ ਵੀ ਜਾਣਕਾਰੀ ਮੋਜੂਦ ਨਹੀਂ ਹੈ। ਅਜਿਹਾ ਹੁਣ ਹੋਰ ਨਹੀਂ ਰਹੇਗਾ।

ਬੀਬੀਸੀ ਨੇ ਪਾਇਆ ਹੈ ਕਿ ਜਨਤਕ ਹਸਤੀਆਂ ਦੇ ਬਾਰੇ 'ਚ ਜਾਣਕਾਰੀ ਪ੍ਰਾਪਤ ਕਰਨ ਦੇ ਇੱਕ ਮਾਧਿਅਮ ਵਿਕੀਪੀਡੀਆ ਵਿੱਚ ਇਨ੍ਹਾਂ ਖਿਡਾਰਨਾਂ ਬਾਰੇ 'ਚ ਭਾਰਤੀ ਭਾਸ਼ਾਵਾਂ 'ਚ ਜਾਣਕਾਰੀ ਉਪਲਬਧ ਨਹੀਂ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)