You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ : 23 ਮਾਰਚ ਦੇ ਸਮਾਗਮਾਂ ਚ ਸ਼ਾਮਲ ਹੋਣ ਲਈ ਹਜ਼ਾਰਾਂ ਨੌਜਵਾਨਾਂ ਦਾ ਦਿੱਲੀ ਵੱਲ ਕੂਚ
23 ਮਾਰਚ ਨੂੰ ਮਨਾਏ ਜਾਂਦੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਿੰਘ ਦੇ "ਸ਼ਹੀਦੀ ਦਿਹਾੜੇ" ਮੌਕੇ ਪੰਜਾਬ ਅਤੇ ਹਰਿਆਣਾ ਸਣੇ ਹੋਰ ਕਈ ਸੂਬਿਆਂ ਤੋਂ ਨੌਜਵਾਨਾਂ ਦੇ ਕਾਫ਼ਲੇ ਦਿੱਲੀ ਵੱਲ ਆ ਰਹੇ ਹਨ।
ਵੱਖ -ਵੱਖ ਕਿਸਾਨ ਅਤੇ ਜਨਤਕ ਜਥੇਬੰਦੀਆਂ ਨਾਲ ਸਬੰਧਤ ਇਹ ਨੌਜਵਾਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਲਈ ਪਹੁੰਚ ਰਹੇ ਹਨ।
ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਪਿਛਲੇ ਕਰੀਬ 4 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਤੇ ਧਰਨੇ ਲਾਈ ਬੈਠੀਆਂ ਹਨ। ਇਨ੍ਹਾਂ ਵਲੋਂ ਭਾਰਤੀ ਦੀ ਅਜ਼ਾਦੀ ਦੀ ਲੜਾਈ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬਰਸੀ ਮੌਕੇ ਯਾਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ-
ਸੰਯੁਕਤ ਮੋਰਚੇ ਅਤੇ ਵੱਖ ਵੱਖ ਜਥੇਬੰਦੀਆਂ ਵਲੋਂ ਜਾਰੀ ਪ੍ਰੈਸ ਬਿਆਨਾਂ ਮੁਤਾਬਕ ਪੰਜਾਬ ਵਿਚ ਕਿੱਥੋਂ ਕਿੱਥੋਂ ਆ ਰਹੇ ਹਨ ਕਾਫ਼ਲੇ
- ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਤੋਂ
- ਲੁਧਿਆਣਾ ਦੇ ਕਰਤਾਰ ਸਰਾਭਾ ਦੇ ਪਿੰਡ ਤੋਂ
- ਸ੍ਰੀ ਆਨੰਦਪੁਰ ਸਾਹਿਬ ਤੋਂ
- ਫਤਹਿਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਤੋਂ
- ਸ਼ਹੀਦ ਭਗਤ ਸਿੰਘ ਨਗਰ ਖਟਕੜ ਕਲਾਂ ਤੋਂ
- ਜਲੰਧਰ ਦੇ ਫਿਲੌਰ ਟੋਲ ਪਲਾਜ਼ਾ ਤੋਂ
'ਇਤਿਹਾਸਕ' ਸਥਾਨਾਂ ਦੀ ਮਿੱਟੀ ਲੈ ਕੇ ਨੌਜਵਾਨਾਂ ਦੇ ਜਥੇ ਫਤਹਿਗੜ੍ਹ ਸਾਹਿਬ ਵਿਖੇ 1 ਵਜੇ ਇਕੱਠੇ ਹੋ ਕੇ ਦਿੱਲੀ ਵੱਲ ਨੂੰ ਆ ਰਹੇ ਹਨ।
ਉਧਰ ਦੂਜੇ ਪਾਸੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ, ਜੀਂਦ ਦੇ ਖਟਕੜ ਟੋਲ ਤੋਂ, ਹਾਂਸੀ ਤੋਂ, ਰੋਹਤਕ, ਫਤਿਆਬਾਦ, ਭਿਵਾਨੀ, ਹਿਸਾਰ, ਸਿਰਸ, ਕੈਥਲ, ਸੋਨੀਪਤ ਅਤੇ ਝੱਜਰ ਪੈਦਲ ਮਾਰਚ ਕਰਦੇ ਹੋਏ ਦਿੱਲੀ ਦੇ ਟਿਕਰੀ ਬਾਰਡਰ ਵੱਲ ਕਰ ਰਹੇ ਹਨ।
ਹਰਿਆਣਾ ਦੇ ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ਤੋਂ ਆ ਰਹੇ ਕੁੱਲ ਹਿੰਦ ਕਿਸਾਨ ਸਭਾ ਦੇ ਜਥਿਆਂ ਬਾਰੇ ਸੁਰਜੀਤ ਸਿੰਘ ਢੇਰ ਨੇ ਦੱਸਿਆਂ ਕਿ ਸੋਮਵਾਰ ਸ਼ਾਮ ਤੱਕ ਉਨ੍ਹਾਂ ਦੇ ਜਥੇ ਕੇਐਮਪੀ ਮਾਰਗ ਉੱਤੇ ਪਹੁੰਚ ਜਾਣਗੇ ਅਤੇ ਉਹ 23 ਮਾਰਚ ਨੂੰ ਸਵੇਰੇ ਦਸ ਵਜੇ ਸਿੰਘੂ ਬਾਰਡਰ ਉੱਤੇ ਲੱਗੀ ਮੁੱਖ ਸਟੇਜ ਵੱਲ ਮਾਰਚ ਕਰਕੇ ਪਹੁੰਚਣਗੇ।
23 ਮਾਰਚ ਨੂੰ ਕੀ ਹੈ ਸਮਾਗਮ
ਸੰਯੁਕਤ ਮੋਰਚੇ ਵਲੋਂ ਜਾਰੀ ਇੱਕ ਬਿਆਨ ਮੁਤਾਬਕ 23 ਮਾਰਚ ਨੂੰ, ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ''ਸ਼ਹੀਦੀ ਦਿਹਾੜੇ'' 'ਤੇ, ਦਿੱਲੀ ਦੇ ਆਲੇ ਦੁਆਲੇ ਧਰਨਿਆਂ ਵਾਲੇ ਥਾਵਾਂ' ਤੇ ਯੂਥ ਕਾਨਫਰੰਸਾਂ ਹੋਣਗੀਆਂ, ਜਿਸ ਵਿਚ ਦੇਸ਼ ਭਰ ਤੋਂ ਨੌਜਵਾਨ ਸ਼ਾਮਲ ਹੋ ਰਹੇ ਹਨ।
ਬਿਆਨ ਵਿਚ ਕਿਹਾ ਗਿਆ ਹੈ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰ ਵਿੱਚ ਜੰਮੇ ਇਨ੍ਹਾਂ ਨੌਜਵਾਨਾਂ ਦਾ ਭਵਿੱਖ ਹੁਣ ਦਾਅ ਤੇ ਲੱਗਿਆ ਹੋਇਆ ਹੈ।
ਇਸ ਬਿਆਨ ਵਿਚ ਅੱਗੇ ਕਿਹਾ ਗਿਆ ਕਿ ਨੌਜਵਾਨ ਕੁੜੀਆਂ ਅਤੇ ਮੁੰਡੇ ਪਹਿਲਾਂ ਹੀ ਇਸ ਕਿਸਾਨ ਅੰਦੋਲਨ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰ ਰਹੇ ਹਨ। ਭਗਤ ਸਿੰਘ ਦੇ ਵਿਚਾਰਾਂ ਦੀ ਪਾਲਣਾ ਕਰਦਿਆਂ, ਨੌਜਵਾਨ ਇਸ 23 ਮਾਰਚ ਨੂੰ ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਦੇ ਹਕ਼ ਦੀ ਲਫਾਈ ਲਈ ਦਿੱਲੀ ਬਾਰਡਰ ਤੇ ਪਹੁੰਚ ਰਹੇ ਹਨ।
23 ਮਾਰਚ ਕਿਉਂ ਹੈ ਮਹੱਤਵਪੂਰਨ
ਗ਼ੁਲਾਮ ਭਾਰਤ ਨੂੰ ਬਰਤਾਨਵੀਂ ਹਕੂਮਤ ਤੋਂ ਆਜ਼ਾਦ ਕਰਵਾਉਣ ਵਿੱਚ ਭਗਤ ਸਿੰਘ ਨੇ ਕਈ ਇਨਕਲਾਬੀ ਗਤੀਵਿਧੀਆਂ ਚਲਾਈਆਂ ਸਨ, ਉਨ੍ਹਾਂ ਨੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ ਸੀ।
23 ਮਾਰਚ 1931 ਨੂੰ ਕ੍ਰਾਂਤੀਕਾਰੀ ਭਗਤ ਸਿੰਘ, ਰਾਜਗੂਰੂ ਅਤੇ ਸੁਖਦੇਵ ਸਿੰਘ ਨੂੰ ਬ੍ਰਿਟਿਸ਼ ਰਾਜ ਦੌਰਾਨ ਫਾਂਸੀ ਦਿੱਤੀ ਗਈ ਸੀ।
ਇਨ੍ਹਾਂ ਨੇ ਦਿੱਲੀ ਦੀ ਸੈਂਟ੍ਰਲ ਅਸੰਬਲੀ ਵਿੱਚ ਬੰਬ ਧਮਾਕਾ ਕਰਨ ਤੋਂ ਬਾਅਦ ਆਪਣੀ ਗ੍ਰਿਫ਼ਤਾਰੀ ਦਿੱਤੀ ਸੀ। ਅਸੰਬਲੀ ਵਿੱਚ ਬੰਬ ਸੁੱਟਣ ਤੋਂ ਬਾਅਦ ਉਨ੍ਹਾਂ ਨੇ ਭੱਜਣ ਤੋਂ ਇਨਕਾਰ ਕੀਤਾ ਅਤੇ ਇਸੇ ਬੰਬ ਧਮਾਕੇ ਕਾਰਨ ਹੀ ਉਨ੍ਹਾਂ ਤਿੰਨਾਂ ਨੂੰ ਲਾਹੌਰ ਦੀ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ।
ਇਨ੍ਹਾਂ ਤਿੰਨਾਂ ਨੇ ਇਸ ਤੋਂ ਪਹਿਲਾ ਬ੍ਰਿਟਿਸ਼ ਪੁਲਿਸ ਅਧਿਕਾਰੀ ਜੇਪੀ ਸਾਂਡਰਸ ਦਾ ਵੀ ਕਤਲ ਕੀਤਾ ਸੀ।
ਇਨ੍ਹਾਂ ਦੀਆਂ ਇਨਕਲਾਬੀਆਂ ਗਤੀਵਿਧੀਆਂ ਅਤੇ ਦੇਸ਼ ਦੀ ਜਾਨ ਦੇਣ ਦੇ ਜਜ਼ਬੇ ਨੇ ਅੱਜ ਵੀ ਕਈ ਨੌਜਵਾਨਾਂ ਨੂੰ ਕੀਲਿਆ ਹੋਇਆ ਹੈ, ਜਿਸ ਕਾਰਨ ਹਰ ਸਾਲ 23 ਮਾਰਚ ਭਗਤ ਸਿੰਘ, ਰਾਜਗੂਰੂ ਅਤੇ ਸੁਖਦੇਵ ਸਿੰਘ ਦੇ 'ਸ਼ਹੀਦੀ ਦਿਹਾੜੇ' ਵਜੋਂ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ: