ਕਿਸਾਨ ਅੰਦੋਲਨ: ਰਾਜੇਵਾਲ ਦਾ ਮਾਫ਼ੀ ਬਾਰੇ ਦੀਪ ਸਿੱਧੂ ਦੇ ਸਮਰਥਕਾਂ ਨੂੰ ਇਹ ਜਵਾਬ -5 ਅਹਿਮ ਖ਼ਬਰਾਂ

ਮਸਤੂਆਣਾ ਰੈਲੀ ਵਿੱਚ ਦੀਪ ਸਿੱਧੂ ਦੇ ਸਮਰਥਕਾਂ ਵੱਲੋਂ ਨੌਜਵਾਨਾਂ ਤੋਂ ਮੁਆਫੀ ਮੰਗਣ ਬਾਰੇ ਕਹੇ ਜਾਣ 'ਤੇ ਰਾਜੇਵਾਲ ਨੇ ਕਿਹਾ, "ਮੇਰੀ ਮਾਫ਼ੀ ਮੰਗਣ ਬਾਰੇ ਕੋਈ ਗੱਲ ਨਹੀਂ, ਮੈਂ ਕਿਸਾਨ ਅੰਦੋਲਨ ਨਾਲ ਜੁੜਿਆ ਹਾਂ।

''ਮੈਨੂੰ ਲਗਦਾ ਹੈ ਕਿ ਕਿਸਾਨ ਅੰਦੋਲਨ ਜਿੱਥੋਂ ਤੱਕ ਪਹੁੰਚ ਗਿਆ ਸੀ ਉਸ ਨੂੰ ਕੁਝ ਲੋਕਾਂ ਨੇ ਕਰਾਰੀ ਨੇ ਸੱਟ ਮਾਰੀ, ਨਹੀਂ ਤਾਂ ਅੱਜ ਨੂੰ ਫ਼ੈਸਲਾ ਹੋ ਜਾਣਾ ਸੀ।"

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਤਾਂ ਕਿਹਾ ਗਿਆ ਸੀ ਕਿ ਇਹ ਸਿਰਫ਼ ਪੰਜਾਬ ਦਾ ਅੰਦੋਲਨ ਹੈ ਫਿਰ ਹੌਲੀ ਹੌਲੀ ਇਹ ਸਾਰੇ ਸੂਬਿਆਂ ਵਿੱਚ ਫੈਲਿਆ।

ਇਸ ਲਈ ਇਸ ਅੰਦੋਲਨ ਨੂੰ ਸਾਰੇ ਦੇਸ਼ ਦਾ ਅੰਦੋਲਨ ਸਾਬਿਤ ਕਰਨ ਲਈ ਸਾਰੇ ਸੂਬਿਆਂ ਵਿੱਚ ਜਾਣਾ ਜ਼ਰੂਰੀ ਹੈ।

ਬਲਬੀਰ ਸਿੰਘ ਰਾਜੇਵਾਲ ਨਾਲ ਕਿਸਾਨ ਅੰਦੋਲਨ ਦੇ ਭਵਿੱਖ ਅਤੇ ਰਣਨੀਤੀ ਬਾਰੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਗੱਲਬਾਤ ਕੀਤੀ, ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਹਰਿਆਣਾ ਸਰਕਾਰ ਦਾ ਜਾਇਦਾਦ ਨੁਕਸਾਨ ਭਰਪਾਈ ਬਿਲ ਵਿਵਾਦਾਂ ਵਿੱਚ ਘਿਰਿਆ

ਹਰਿਆਣਾ ਸਰਕਾਰ ਨੇ ਦੰਗਾਈਆਂ ਅਤੇ ਮੁਜ਼ਾਹਰਾਕਾਰੀਆਂ ਤੋਂ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ 'ਤੇ ਵਸੂਲੀ ਦੀ ਤਜਵੀਜ਼ ਕੀਤੀ ਹੈ। ਇਹ ਬਿਲ ਉਸ ਸਮੇਂ ਪੇਸ਼ ਕੀਤਾ ਗਿਆ ਜਦੋਂ ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ।

ਬਿਲ ਦੇ ਵਿਰੋਧੀਆਂ ਦਾ ਤਰਕ ਹੈ ਕਿ ਸਰਕਾਰ ਇਹ ਬਿਲ ਵਿਰੋਧੀ ਸੁਰਾਂ ਨੂੰ ਦਬਾਉਣ ਲਈ ਲੈ ਕੇ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਜਿਹੜੇ ਹਾਈਵੇਅ ਸਰਕਾਰ ਨੇ ਖ਼ੁਦ ਪੱਟੇ ਸਨ ਉਨ੍ਹਾਂ ਦੀ ਭਰਪਾਈ ਕੌਣ ਕਰੇਗਾ।

ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਦੇ ਰਹੀ ਹੈ ਬੀਬੀਸੀ ਪੰਜਾਬੀ ਦੇ ਸਹਿਯੋਗੀ ਸਤ ਸਿੰਘ ਦੀ ਇਹ ਰਿਪੋਰਟ ਇੱਥੇ ਕਲਿੱਕ ਕਰਕੇ ਪੜ੍ਹੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੰਜਾਬ ਵਿੱਚ ਕੋਰੋਨਾ: ਕੇਸ ਘੱਟ ਪਰ ਮੌਤ ਦਰ ਵੱਧ ਕਿਉਂ?

ਦੇਸ਼ ਵਿੱਚ ਜਿੱਥੇ ਕੋਰੋਨਾ ਮੌਤ 100 ਪਿੱਛੇ ਇੱਕ ਹੈ ਉੱਥੇ ਪੰਜਾਬ ਵਿੱਚ ਇਹ ਤਿੰਨ ਹੈ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਤਾਬਕ ਪੰਜਾਬ ਵਿੱਚ ਲਗਭਗ 78 ਫ਼ੀਸਦੀ ਕੇਸ ਇਲਾਜ ਲਈ ਹਸਪਤਾਲ ਵਿੱਚ ਦੇਰੀ ਨਾਲ ਆਉਂਦੇ ਹਨ ਜੋ ਕਿ ਉੱਚ ਮੌਤ ਦਾ ਵੱਡਾ ਕਾਰਨ ਹੈ।

ਡਾ਼ ਪਿਆਰੇ ਲਾਲ ਗਰਗ ਦਾ ਕਹਿਣਾ ਹੈ ਕਿ ਲੋਕਾਂ ਦਾ ਸਿਹਤ ਸਿਸਟਮ ਵਿੱਚ ਯਕੀਨ ਨਾ ਹੋਣਾ ਵੀ ਇਸ ਦੀ ਕਮੀ ਹੈ।

ਪੰਜਾਬ ਵਿੱਚ ਵਿਗੜਦੀ ਜਾ ਰਹੀ ਕੋਰੋਨਾ ਸਥਿਤੀ ਬਾਰੇ ਜਾਣਕਾਰੀ ਦੇ ਰਹੀ ਹੈ ਬੀਬੀਸੀ ਪੱਤਰਕਾਰ ਨਵਦੀਪ ਕੌਰ ਗੇਰਵਾਲ ਦੀ ਇਹ ਰਿਪੋਰਟ, ਪੜ੍ਹਨ ਲਈ ਇੱਥੇ ਕਲਿੱਕ ਕਰੋ।

ਗੁਰਨਾਮ ਸਿੰਘ ਚਢੂਨੀ ਦਾ ਖੂਨ 'ਛੇਤੀ ਗਰਮ ਕਿਉਂ ਹੋ ਜਾਂਦਾ ਹੈ'?

ਇੱਕ ਸਵਾਲ ਦੇ ਜਵਾਬ ਵਿੱਚ ਚਢੂਨੀ ਨੇ ਕਿਹਾ,"ਪਾਕਿਸਤਾਨ ਤੋਂ ਅਤੇ ਚੀਨ ਤੋਂ ਫੰਡ ਮਿਲ ਰਹੇ ਹਨ ਫਿਰ ਸਾਨੂੰ ਇੱਥੋਂ ਜਾਣ ਦੀ ਕੀ ਲੋੜ ਹੈ।" ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਅੰਦੋਲਨ ਹੁਣ 'ਸਿਰਫ਼ ਕਿਸਾਨਾਂ ਦਾ ਨਹੀਂ ਰਿਹਾ ਅਤੇ ਹਰੇਕ ਤਬਕੇ ਤੱਕ ਫ਼ੈਲ ਚੁੱਕਿਆ ਹੈ।'

ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਉੱਪਰ ਬੈਠੇ ਕਿਸਾਨਾਂ ਨੂੰ ਤਿੰਨ ਮਹੀਨੇ ਤੋਂ ਵਧੇਰੇ ਸਮਾਂ ਹੋ ਚੁੱਕਿਆ ਹੈ। ਅਜਿਹੇ ਵਿੱਚ ਅੰਦੋਲਨ ਦੇ ਹਾਸਲ ਅਤੇ ਭਵਿੱਖ ਸਵਾਲ ਉੱਠ ਰਹੇ ਹਨ।

ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, "ਮੇਰਾ ਖ਼ੂਨ ਇਸ ਕਰ ਕੇ ਗਰਮ ਹੋ ਜਾਂਦਾ ਹੈ ਕਿਉਂਕਿ ਇਹ ਮੇਰੇ ਵਿੱਚ ਘੱਟ ਹੈ।"

ਬੀਬੀਸੀ ਪੱਤਰਤਾਰ ਸਰਬਜੀਤ ਸਿੰਘ ਧਾਲੀਵਾਲ ਨੇ ਗੁਰਨਾਮ ਸਿੰਘ ਚਢੂਨੀ ਨਾਲ ਗੱਲਬਾਤ ਕੀਤੀ, ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੀ 'ਚੋਣਾਂਵੀ ਤਾਨਾਸ਼ਾਹੀ' ਭਾਰਤੀ ਲੋਕਤੰਤਰ ਦਾ ਪਤਨ ਹੈ

ਭਾਰਤ ਦੀਆਂ ਜਮਹੂਰੀ ਕਦਰਾਂ ਕੀਮਤਾਂ ਦੀ ਦਰਜਾਬੰਦੀ ਵਿੱਚ ਮੌਜੂਦਾ ਦੌਰ 'ਚ ਗਿਰਾਵਟ ਆਈ ਹੈ। ਇੱਕ ਅਜਿਹਾ ਦੇਸ, ਜਿਸ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ 'ਤੇ ਮਾਣ ਹੋਵੇ, ਉਸ ਲਈ ਇਹ ਖ਼ਬਰ ਪ੍ਰੇਸ਼ਾਨ ਕਰਨ ਵਾਲੀ ਹੈ।

ਹਾਲ ਹੀ ਵਿੱਚ ਇੱਕ ਤੋਂ ਬਾਅਦ ਇੱਕ ਰਿਪੋਰਟ ਸਾਹਮਣੇ ਆਈ ਜਿਸ ਵਿੱਚ ਭਾਰਤ ਵਿੱਚ ਲੋਕਤੰਤਰ ਦੇ ਡਿਗਦੇ ਮਿਆਰ ਵੱਲ ਸੰਕੇਤ ਕੀਤੇ ਗਏ।

ਸਰਕਾਰ ਇਨ੍ਹਾਂ ਰਿਪੋਰਟਾਂ ਨੂੰ ਸਿਰੇ ਤੋਂ ਨਕਾਰ ਚੁੱਕੀ ਹੈ।

ਵਿਸ਼ਵ ਪੱਧਰ ਦੀਆਂ ਇਨ੍ਹਾਂ ਰਿਪੋਰਟਾਂ ਦੇ ਕਿਹੜੇ ਅਧਾਰ ਹਨ ਜਿਨ੍ਹਾਂ ਉੱਪਰ ਕਿਸੇ ਦੇਸ਼ ਵਿੱਚ ਲੋਕਤੰਤਰ ਦੀ ਸਿਹਤ ਮਾਪੀ ਜਾਂਦੀ ਹੈ ਅਤੇ ਇਹ ਰਿਪੋਰਟਾਂ ਕਿੰਨੀਆਂ ਭਰੋਸੇਯੋਗ ਹਨ। ਬੀਬੀਸੀ ਪੱਤਰਕਾਰ ਸੌਤਿਕ ਬਿਸਵਾਸ ਦੀ ਰਿਪੋਰਟ, ਇੱਥੇ ਕਲਿੱਕ ਕਰਕੇ ਪੜ੍ਹੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)