ਲਾਲ ਕਿਲਾ ਹਿੰਸਾ: ਦਿੱਲੀ ਪੁਲਿਸ ਵੱਲੋਂ ਭਾਰਤੀ ਮੂਲ ਦੇ 23 ਸਾਲਾ ਡੱਚ ਮੁੰਡੇ ਸਮੇਤ ਦੋ ਗ੍ਰਿਫ਼ਤਾਰੀਆਂ - ਪ੍ਰੈੱਸ ਰਿਵੀਊ

ਛੱਬੀ ਜਨਵਰੀ ਨੂੰ ਲਾਲ ਕਿਲ੍ਹੇ ਉੱਪਰ ਕਿਸਾਨ ਟਰੈਕਟਰ ਪਰੇਡ ਦੌਰਾਨ ਜੋ ਹਿੰਸਾ ਹੋਈ ਉਸ ਦੇ ਸਬੰਧ ਵਿੱਚ ਦਿੱਲੀ ਪੁਲਿਸ ਨੇ ਭਾਰਤੀ ਮੂਲ ਦੇ ਇੱਕ ਡੱਚ ਨਾਗਰਿਕ ਅਤੇ ਇੱਕ ਦਿੱਲੀ ਦੇ ਰਹਿਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਡੱਚ ਨਾਗਰਿਕ ਮਨਿੰਦਰਜੀਤ ਸਿੰਘ ਨੂੰ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਪੁਲਿਸ ਮੁਤਾਬਕ ਜਾਅਲੀ ਪਛਾਣ ਹੇਠ ਦੇਸ਼ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।

ਦੂਜੇ ਮੁੰਡੇ ਖੇਮਪ੍ਰੀਤ ਸਿੰਘ ਨੂੰ ਪੁਲਿਸ ਨੇ ਪੱਛਮੀ ਦਿੱਲੀ ਤੋਂ ਸੂਹ ਮਿਲਣ 'ਤੇ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ:-

ਇਨ੍ਹਾਂ ਦੋਵਾਂ ਨੂੰ ਮੰਗਲਵਾਰ ਨੂੰ ਫੜਿਆ ਗਿਆ ਸੀ। ਇਨ੍ਹਾਂ ਵਿੱਚੋਂ ਮਨਿੰਦਰਜੀਤ ਸਿੰਘ ਨੂੰ ਤਾਂ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਿਆ ਹੈ ਜਿਸ ਮਗਰੋਂ ਉਨ੍ਹਾਂ ਨੂੰ ਚਾਰ ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਜਦਕਿ ਖੇਮਪ੍ਰੀਤ ਦੀ ਅਜੇ ਅਦਾਲਤ ਵਿੱਚ ਪੇਸ਼ੀ ਹੋਣੀ ਹੈ।

ਪੰਜਾਬ ਵਿਧਾਨ ਸਭਾ ਨੇ ਖਹਿਰਾ ਦੇ ਘਰ 'ਤੇ ਛਾਪੇ ਦੇ ਖ਼ਿਲਾਫ ਮਤਾ ਪਾਸ ਕੀਤਾ

ਪੰਜਾਬ ਵਿਧਾਨ ਸਭਾ ਨੇ ਬੁੱਧਵਾਰ ਨੂੰ ਇੱਕ ਮਤਾ ਪਾਸ ਕਰ ਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ 'ਤੇ ਈਡੀ ਦੇ ਛਾਪੇ ਦੀ ਨਿੰਦਾ ਕੀਤੀ ਅਤੇ ਕਾਰਵਾਈ ਨੂੰ ਬੇਲੋੜਾ ਅਤੇ ਗੈਰ-ਸੰਵਿਧਾਨਕ ਦੱਸਿਆ।

ਦੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਵਿਧਾਨ ਸਭਾ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਮਤਾ ਵਿਧਾਨ ਸਭਾ ਵਿੱਚ ਰੱਖਿਆ ਅਤੇ ਕਿਹਾ ਕਿ ਵਿਧਾਇਕਾਂ ਨੂੰ ਵਿਧਾਨ ਸਭਾ ਦਾ ਸੈਸ਼ਨ ਅਟੈਂਡ ਕਰਨ ਤੋਂ ਰੋਕਣਾ ਠੀਕ ਨਹੀਂ ਸੀ। ਨਵਜੋਤ ਸਿੰਘ ਸਿੱਧੂ ਨੇ ਮਤੇ ਦੀ ਹਮਾਇਤ ਕੀਤੀ।

ਇਸ ਤੋਂ ਪਹਿਲਾਂ ਸਾਰੇ ਵਿਧਾਇਕਾਂ ਨੇ ਪਾਰਟੀਆਂ ਤੋਂ ਉੱਪਰ ਉੱਠ ਕੇ ਇਸ ਬਾਰੇ ਮਤਾ ਲਿਆਉਣ ਦੀ ਸਪੀਕਰ ਕੇਪੀ ਸਿੰਘ ਤੋਂ ਮੰਗ ਕੀਤੀ ਸੀ ਜਿਸ ਨਾਲ ਸਹਿਮਤੀ ਜਤਾਉਂਦਿਆਂ ਉਨ੍ਹਾਂ ਨੇ ਕਿਹਾ ਸੀ ਕਿ ਵਿਧਾਨ ਸਭਾ ਵਿੱਚ ਇਸ ਬਾਰੇ ਮਤਾ ਲਿਆਂਦਾ ਜਾਵੇਗਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੱਛਮੀ ਬੰਗਾਲ ਵਿੱਚ ਸੀਪੀਐੱਮ ਨੇ ਆਇਸ਼ੀ ਘੋਸ਼ ਨੂੰ ਟਿਕਟ ਦਿੱਤਾ

ਜਵਾਹਰ ਲਾਲ ਨਹਿਰੂ ਯੂਨੀਵਰਿਸਟੀ ਵਿਦਿਆਰਥੀ ਸੰਘ ਦੀ ਮੁੱਖੀ ਆਇਸ਼ੀ ਘੋਸ਼ ਨੂੰ ਸੀਪੀਐੱਮ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਵਰਦਮਾਨ ਜ਼ਿਲ੍ਹੇ ਦੇ ਜਮੁਰੀਆ ਤੋਂ ਸੀਟ ਦਿੱਤੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਅਜਿਹਾ ਪਹਿਲੀ ਵਾਰ ਹੈ ਕਿ ਜਦੋਂ ਸੀਪੀਐੱਮ ਸੱਤਾਧਾਰੀ ਟੀਐੱਮਸੀ ਦੇ ਖ਼ਿਲਾਫ਼ ਵੱਡੇ ਆਗੂਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਮੈਦਾਨ ਵਿੱਚ ਉਤਾਰ ਰਹੀ ਹੈ।

26 ਸਾਲਾ ਆਇਸ਼ੀ ਘੋਸ਼ ਜਨਵਰੀ 2020 ਵਿੱਚ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਤੋਂ ਬਾਅਦ ਚਰਚਾ ਵਿੱਚ ਆਏ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)