ਖੱਟਰ ਸਰਕਾਰ ਖ਼ਿਲਾਫ਼ ਬੇ-ਭਰੋਸਗੀ ਮਤੇ ਦੇ ਹੱਕ ਵਿਚ ਕਿਸਾਨਾਂ ਦਾ ਦਬਾਅ ਕੰਮ ਕਿਉਂ ਨਹੀਂ ਆਇਆ

ਮਨੋਹਰ ਲਾਲ ਖੱਟਰ ਤੇ ਹੁੱਡਾ

ਤਸਵੀਰ ਸਰੋਤ, AnI

ਹਰਿਆਣਾ ਵਿਧਾਨ ਸਭਾ ਵਿਚ ਮਨੋਹਰ ਲਾਲ ਖੱਟਰ ਸਰਕਾਰ ਖਿਲਾਫ਼ ਕਾਂਗਰਸ ਵਲੋਂ ਲਿਆਂਦਾ ਗਿਆ ਬੇ ਭੋਰਸਗੀ ਮਤਾ ਡਿੱਗ ਗਿਆ ਹੈ।

ਕਈ ਘੰਟਿਆਂ ਦੀ ਬਹਿਸ ਤੋਂ ਬਾਅਦ ਮਤੇ ਦੇ ਹੱਕ ਵਿਚ 32 ਅਤੇ ਵਿਰੋਧ ਵਿਚ 55 ਵੋਟਾਂ ਪਈਆਂ। ਇਸ ਤੋਂ ਪਹਿਲਾਂ ਸੱਤਾ ਅਤੇ ਵਿਰੋਧੀ ਧਿਰ ਵਲੋਂ ਇਕ ਦੂਜੇ ਉੱਤੇ ਜ਼ੋਰਦਾਰ ਸ਼ਬਦੀ ਹਮਲੇ ਕੀਤੇ ਗਏ।

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਅਤੇ ਖਾਪ ਪੰਚਾਇਤਾਂ ਨੇ ਸੱਤਾਧਾਰੀ ਭਾਜਪਾ ਅਤੇ ਭਾਈਵਾਲ ਜੇਜੇਪੀ ਦੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਵੀ ਕੀਤੇ।

ਪ੍ਰਦਰਸ਼ਨਕਾਰੀਆਂ ਨੇ ਵਿਧਾਇਕਾਂ ਨੂੰ ਬੇਭਰੋਸਗੀ ਮਤੇ 'ਤੇ ਵੋਟਿੰਗ ਦੌਰਾਨ ਸਰਕਾਰ ਦੇ ਖ਼ਿਲਾਫ਼ ਵੋਟ ਕਰਨ ਲਈ ਕਿਹਾ ਅਤੇ ਮੰਗ ਪੱਤਰ ਵੀ ਸੌਂਪੇ ਪਰ ਜੇਜੇਪੀ ਅਤੇ ਸਰਕਾਰ ਦਾ ਸਮਰਥਨ ਕਰ ਰਹੇ ਅਜ਼ਾਦ ਵਿਧਾਇਕਾਂ ਉੱਤੇ ਇਸ ਦਾ ਅਸਰ ਨਹੀਂ ਪਿਆ।

ਇਹ ਵੀ ਪੜ੍ਹੋ:

ਕਾਂਗਰਸ ਨੇ ਕੀ ਮਕਸਦ ਪੂਰਾ ਕੀਤਾ

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲਬਾਤ ਦੌਰਾਨ ਸੀਨੀਅਰ ਪੱਤਰਕਾਰ ਯੋਂਗੇਦਰ ਗੁਪਤਾ ਨੇ ਦੱਸਿਆ ਕਿ ਕਾਂਗਰਸ ਨੂੰ ਪਤਾ ਸੀ ਕਿ ਬੇ-ਭਰੋਸਗੀ ਦਾ ਮਤਾ ਸਫ਼ਲ ਨਹੀਂ ਹੋਣਾ ਫੇਰ ਉਹ ਕਿਉਂ ਲੈਕੇ ਆਈ।

ਗੁਪਤਾ ਨੇ ਕਿਹਾ ਕਿ ਕਾਂਗਰਸ ਨੇ ਇਸ ਮਤੇ ਰਾਹੀ ਇਹ ਸਾਬਿਤ ਕਰ ਦਿੱਤਾ ਕਿ ਕੌਣ ਕਿਸਾਨਾਂ ਦੇ ਨਾਲ ਖੜਾ ਹੈ ਤੇ ਕੌਣ ਨਹੀਂ।

ਯੋਂਗੇਦਰ ਗੁਪਤਾ ਨੇ ਕਿਹਾ ਇਹ ਪਹਿਲਾਂ ਹੀ ਪਤਾ ਸੀ ਕਿ ਸਰਕਾਰ ਖਿਲਾਫ਼ ਮਤਾ ਡਿੱਗੇਗਾ। ਕਾਂਗਰਸ ਸਿਰਫ਼ ਭਾਜਪਾ-ਜੇਜੇਪੀ ਨੂੰ ਲੋਕਾਂ ਸਾਹਮਣੇ ਭਾਂਡਾ ਭੰਨਣਾ ਚਾਹੁੰਦੇ ਸੀ।

ਕਾਂਗਰਸ ਅਸਲ ਵਿਚ ਸੱਤਾਧਾਰੀ ਗੜਜੋੜ ਤੇ ਖਾਸ ਕਰਕੇ ਜੇਜੇਪੀ ਜਿਨ੍ਹਾਂ ਦਾ ਵੋਟ ਬੈਂਕ ਅਤੇ ਪੇਂਡੂ ਵੋਟਰ ਹਨ ਨੂੰ ਬੇਪਰਦ ਕਰਨਾ ਚਾਹੁੰਦੀ ਸੀ। ਇਸ ਪਾਰਟੀ ਦੇ ਵਿਧਾਇਕ ਤੇ ਲੀਡਰ ਕਹਿ ਰਹੇ ਸਨ ਕਿ ਉਹ ਕਿਸਾਨਾਂ ਦੇ ਨਾਲ ਹਨ ਸਰਕਾਰ ਨੂੰ ਸਮਰਥਨ ਦੇ ਰਹੇ ਕੁਝ ਅਜ਼ਾਦ ਵਿਧਾਇਕਾਂ ਦੀ ਵੀ ਇਹੀ ਰਣਨੀਤੀ ਸੀ ਪਰ ਸਦਨ ਵਿਚ ਉਹ ਸਾਰੇ ਬੇ-ਪਰਦ ਹੋ ਗਏ ਹਨ।

ਯੋਂਗੇਦਰ ਗੁਪਤਾ ਨੇ ਕਿਹਾ ਕਿ ਕਾਂਗਰਸ ਨੂੰ ਪਤਾ ਸੀ ਕਿ ਇਹ ਮਤਾ ਸਫ਼ਲ ਨਹੀਂ ਹੋਣਾ, ਪਰ ਉਹ ਜੇਜੇਪੀ ਦਾ ਚਿਹਰਾ ਨੰਗਾ ਕਰਨ ਵਿਚ ਸਫ਼ਲ ਰਹੇ। ਯੋਂਗੇਦਰ ਗੁਪਤਾ ਨੇ ਦੱਸਿਆ ਕਿ ਅਜੇ ਆਮ ਚੋਣਾਂ ਵਿਚ 3 ਸਾਲ ਪਏ ਹਨ ਇਹ ਕਾਫੀ ਲੰਬਾ ਸਮਾਂ ਹੈ, ਇਸ ਲਈ ਕੋਈ ਵੀ ਪਾਰਟੀ ਜਾਂ ਵਿਧਾਇਕ ਸੱਤਾ ਨਹੀਂ ਛੱਡਣਾ ਚਾਹੁੰਦੇ।

ਇਸੇ ਲਈ ਕਿਸਾਨਾਂ ਦਾ ਦਬਾਅ ਕੰਮ ਨਹੀਂ ਆਇਆ ਅਤੇ ਕਾਂਗਰਸ ਤੋਂ ਇਲਾਵਾ ਸਿਰਫ਼ ਦੋ ਵਿਧਾਇਕਾਂ ਨੇ ਹੀ ਬੇ-ਭਰੋਸਗੀ ਮਤੇ ਦੇ ਹੱਕ ਵਿਚ ਵੋਟ ਪਾਈ ।

ਮਨੋਹਰ ਲਾਲ ਖੱਟਰ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਮੁੱਖ ਮੰਤਰੀ ਮਨੋਹਰ ਲਾਲ ਖੱਟਰ

ਖੱਟਰ ਨੇ ਕਾਂਗਰਸ ’ਤੇ ਕੀਤੇ ਸਵਾਲ ਖੜੇ

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, “ਮੈਂ ਵਿਰੋਧੀ ਦਲ ਦਾ ਸ਼ੁਕਰਗੁਜ਼ਾਰ ਹੈ ਕਿ ਉਹ ਬੇਭਰੋਸਗੀ ਦਾ ਇਹ ਮਤਾ ਲੈ ਕੇ ਆਏ ਹਨ। ਵਿਰੋਧੀ ਦਲ ਸਿਰਫ਼ ਸੱਤਾ ਪਰਿਵਰਤਨ ਚਾਹੁੰਦੀ ਹੈ। ਸਾਨੂੰ ਸਾਥ ਵਿਰੋਧੀ ਦਲ ਦਾ ਨਹੀਂ ਬਲਕਿ ਜਨਤਾ ਦਾ ਚਾਹੀਦਾ ਹੈ।”

ਉਨ੍ਹਾਂ ਬਸ਼ੀਰ ਬੱਦਰ ਦੀ ਇਹ ਲਾਈਨਾਂ ਬੋਲਦਿਆਂ ਕਾਂਗਰਸ ’ਤੇ ਨਿਸ਼ਾਨਾ ਸਾਧਿਆ। "ਮੁਖ਼ਾਲਫ਼ਤ ਸੇ ਮੇਰੀ ਸ਼ਖ਼ਸੀਅਤ ਸੰਵਰਤੀ ਹੈ, ਮੈਂ ਦੁਸ਼ਮਣੋਂ ਕਾ ਬੜਾ ਏਹਤਿਰਾਮ ਕਰਤਾ ਹੂੰ"

ਉਨ੍ਹਾਂ ਕਿਗਾ ਕਿ ਕਾਂਗਰਸ ਦਾ ਤਾਂ ਇਤਿਹਾਸ ਰਿਹਾ ਹੈ ਬੇਭਰੋਸਾ ਕਰਨ ਦਾ ਹੈ। “ਤੁਹਾਨੂੰ ਤਾਂ ਕਿਸੇ 'ਤੇ ਵੀ ਵਿਸ਼ਵਾਸ ਨਹੀਂ ਹੁੰਦਾ। ਜੇ ਹਾਰ ਜਾਂਦੇ ਹੋ ਤਾਂ ਈਵੇਐਮ 'ਤੇ ਵੀ ਵਿਸ਼ਵਾਸ ਨਹੀਂ ਕਰਦੇ। ਤੁਹਾਨੂੰ ਸਰਜੀਕਲ ਸਟ੍ਰਾਈਕ 'ਤੇ ਵੀ ਕੋਈ ਭਰੋਸਾ ਨਹੀਂ ਰਿਹਾ। ਤੁਸੀਂ ਤਾਂ ਕੋਰੋਨਾ ਵੈਕਸੀਨ 'ਤੇ ਵੀ ਵਿਸ਼ਵਾਸ ਨਹੀਂ ਕਰਦੇ।”

“ਤੁਸੀਂ ਸਿਰਫ਼ ਅਲੋਚਨਾ ਕਰਨ ਵਾਸਤੇ ਕੁਝ ਵੀ ਕਹਿੰਦੇ ਹੋ। ਰਾਹੁਲ ਗਾਂਧੀ ਦਾ ਵੀ ਜ਼ਿਕਰ ਕੀਤਾ ਜਿਸ ਦਾ ਭੁਪਿੰਦਰ ਸਿੰਘ ਹੁੱਡਾ ਨੇ ਵਿਰੋਧ ਕੀਤਾ।”

ਉਨ੍ਹਾਂ ਨੇ ਪਿਛਲੇ 6 ਸਾਲਾਂ ਦੀਆਂ ਆਪਣੀ ਸਰਕਾਰ ਦੀ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ ਅਤੇ ਕਾਂਗਰਸ ’ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ।

ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ, “ਇਸ ਪੂਰੇ ਅੰਦੋਲਨ ਨੂੰ ਤੁਹਾਡੂ ਮੂਕ ਸਹਿਮਤੀ ਹੈ। ਜੇਕਰ ਕੁਝ ਵੀ ਗਲਤ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ।”

“ਤੁਸੀਂ ਲੋਕ ਉਨ੍ਹਾਂ ਨੂੰ ਉਕਸਾ ਰਹੇ ਹੋ। ਤੁਸੀਂ ਇੰਝ ਕਰ ਰਹੇ ਹੋ ਜਿਵੇਂ ਸਭ ਖ਼ਤਮ ਹੋ ਜਾਣਾ।” “ਕਾਨੂੰਨ ਵੈਕਲਪਿਕ ਹਨ। ਮੰਡੀਆਂ ਬੰਦ ਨਹੀਂ ਹੋਣਗੀਆਂ। ਐਮਐਸਪੀ ਬਣੀ ਰਹੇਗੀ।”

ਖੱਟਰ ਨੇ ਆਪਣੇ ਭਾਸਣ ਵਿਚ ਕਿ ਕਿਸਾਨ ਇੰਨੀ ਵੱਡੀ ਗਿਣਤੀ ਵਿਚ ਅੰਦੋਲਨ ਨਹੀਂ ਕਰ ਰਹੇ ਕਿ ਉਹ ਡਰ ਜਾਣ ।

ਉਨ੍ਹਾਂ ਕਿਹਾ ਕਿਸਾਨ ਆਗੂ ਸੁਰਜੀਤ ਫੂਲ ਨੇ ਕਿਹਾ ਹੈ ਕਿ ਗੱਲਬਾਤ ਲਈ ਹੁਣ 9 ਮੈਂਬਰੀ ਕਮੇਟੀ ਬਣ ਗਈ ਹੈ। ਇਹ ਚੰਗੀ ਗੱਲ ਹੈ, ਮਸਲਾ ਹੱਲ ਹੋਣਾ ਚਾਹੀਦਾ ਹੈ,ਪਰ ਕਾਨੂੰਨ ਰੱਦ ਨਹੀਂ ਹੋਣਗੇ।

ਉਪ ਮੁੱਖ-ਮੰਤਰੀ ਦੁਸ਼ਅੰਤ ਚੌਟਾਲਾ ਨੇ ਕੀ ਕਿਹਾ

ਦੁਸ਼ਅੰਤ ਚੌਟਾਲਾ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਹਰਿਆਣਾ ਦੇ ਉਪ ਮੁੱਖ-ਮੰਤਰੀ ਦੁਸ਼ਅੰਤ ਚੌਟਾਲਾ

ਹਰਿਆਣਾ ਦੇ ਉਪ ਮੁੱਖ-ਮੰਤਰੀ ਦੁਸ਼ਅੰਤ ਚੌਟਾਲਾ ਨੇ ਕਿਹਾ ਕਿ ਅੱਜ ਜੇਕਰ ਕੋਈ ਵੀ ਕਿਸੇ ਅੰਦੋਲਨ 'ਚ ਆਪਣੀ ਜਾਨ ਗਵਾਉਂਦਾ ਹੈ ਤਾਂ ਸਾਡੀ ਸੰਵੇਦਨਾ ਉਨ੍ਹਾਂ ਦੇ ਨਾਲ ਹੈ।

“ਅਸੀਂ ਕਿਸਾਨਾਂ 'ਤੇ ਬਲ ਦੀ ਵਰਤੋਂ ਨਹੀਂ ਕੀਤੀ। ਅਸੀਂ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਕਿਸਾਨਾਂ ਦਾ ਹਮੇਸ਼ਾ ਸਨਮਾਨ ਕੀਤਾ ਹੈ।”

“ਕੀ ਤੁਸੀਂ ਸਰਕਾਰ ਦੀ ਕੋਈ ਕਮੀ ਦੱਸ ਪਾ ਰਹੇ ਹੋ ਜਿਸ ਦੇ ਖ਼ਿਲਾਫ਼ ਅਵਿਸ਼ਵਾਸ ਮਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ। ਵਿਰੋਧ ਕਰਨਾ ਸਭ ਦਾ ਅਧਿਕਾਰ ਹੈ। ਮਰਿਆਦਾ 'ਚ ਰਹਿ ਕੇ ਵਿਰੋਧ ਹੋਣਾ ਚਾਹੀਦਾ ਹੈ।”

“ਜੋ ਭਰਮ ਤੁਸੀਂ ਫੈਲਾ ਰਹੇ ਹੋ ਕਿ ਮੰਡੀਆਂ ਖ਼ਤਮ ਹੋਵੇਗੀ ਅਤੇ ਐਮਐਸਪੀ ਖ਼ਤਮ ਹੋਵੇਗੀ। ਮੈਂ ਵਾਅਦਾ ਕਰਦਾ ਹਾਂ ਕਿ ਸਾਡੀ ਸਰਕਾਰ ਮੰਡੀਆਂ ਦਾ ਹੋਰ ਵਿਕਾਸ ਕਰੇਗੀ ਅਤੇ ਐਮਐਸਪੀ ਯਕੀਨੀ ਬਣਾਵੇਗੀ।”

“ਮੈਂ ਬੇਭਰੋਸਗੀ ਮਤੇ ਦਾ ਵਿਰੋਧ ਕਰਦਾ ਹਾਂ।”

ਹੁੱਡਾ ਨੇ ਬਹਿਸ ਵਿੱਚ ਕੀ ਕਿਹਾ

ਬੇਭਰੋਸਗੀ ਮਤਾ ਵਿਰੋਧੀ ਧਿਰ ਦੇ ਆਗੂ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਰੱਖਿਆ।

ਸਪੀਚ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਸ਼ੋਕ ਮਤੇ ਵਿੱਚ ਕਿਸਾਨ ਅੰਦੋਲਨ ਦੌਰਾਨ ਜਿਨ੍ਹਾਂ ਕਿਸਾਨਾਂ ਦੀ ਜਾਨ ਗਈ ਉਨ੍ਹਾਂ ਦੇ ਨਾਂਅ ਸ਼ਾਮਲ ਕਰਨ ਲਈ ਕਿਹਾ।

ਮਨੋਹਰ ਲਾਲ ਖੱਟਰ ਤੇ ਹੁੱਡਾ

ਤਸਵੀਰ ਸਰੋਤ, PTI/ANI

ਉਨ੍ਹਾਂ ਨੇ ਕਿਹਾ ਕਿ ਇਹ ਬਹੁਮਤ ਦੀ ਸਰਕਾਰ ਨਹੀਂ ਹੈ। ਸਗੋਂ ਇੱਕ ਹੋਰ ਪਾਰਟੀ ਦੀਆਂ ਬੈਸਾਖੀਆਂ ਉੱਪਰ ਚੱਲ ਰਹੀ ਹੈ। ਜਿਹੜੀ ਪਾਰਟੀ ਕਦੇ ਉਨ੍ਹਾਂ ਨੂੰ ਜਮੁਨਾ ਪਾਰ ਪਹੁੰਚਾਉਣ ਦੀ ਗੱਲ ਕਰ ਰਹੀ ਸੀ ਉਹ ਹੁਣ ਯਾਰ ਬਣੇ ਬੈਠੇ ਹਨ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਵਿੱਚ ਭਰੋਸਾ ਗੁਆ ਚੁੱਕੀ ਹੈ।

ਉਨ੍ਹਾਂ ਨੇ ਕਿਹਾ ਕਿ ਮੁਗ਼ਲ ਬਾਦਸ਼ਾਹ ਬਾਰੇ ਕਿਹਾ ਜਾਂਦਾ ਸੀ ਕਿ ਮੌਜੂਦਾ ਉਹ 'ਸਲਤਨਤੇ ਸ਼ਾਹ ਆਲਮ ਅਜ਼ ਦਿੱਲੀ ਤਾ ਪਾਲਮ ਉਸੇ ਤਰ੍ਹਾਂ ਸਰਕਾਰੇ ਮਨੋਹਰ ਲਾਲ ਦਾ ਸਿਲਸਿਲਾ ਅਜ਼ ਚੰਡੀਗੜ੍ਹ ਤਾ ਪੰਚਕੁਲਾ'।

ਉਨ੍ਹਾਂ ਨੇ ਕਿਹਾ ਕਿ ਇਹ ਪਿੰਡਾਂ ਵਿੱਚ ਨਹੀਂ ਜਾ ਪਾ ਰਹੇ, ਇਨ੍ਹਾਂ ਦੇ ਹੈਲੀਕਾਪਟਰ ਉਤਰਨ ਨਹੀਂ ਦਿੱਤੇ ਜਾ ਰਹੇ।

ਉਨ੍ਹਾਂ ਨੇ ਸੂਬੇ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਉੱਪਰ ਵੀ ਸਰਕਾਰ ਨੂੰ ਘੇਰਿਆ।

ਕਿਸਾਨ ਅੰਦੋਲਨ ਬਾਰੇ ਉਨ੍ਹਾਂ ਨੇ ਕਿਹਾ ਕਿ ਇੱਥੇ ਮੰਤਰੀਆਂ ਦੇ ਕਈ ਬਿਆਨ ਆਏ ਕੋਈ ਕਹਿ ਰਿਹਾ ਹੈ ਇਹ ਤਾਂ ਕੁਦਰਤੀ ਮਰ ਗਏ, ਕੋਈ ਕਹਿ ਰਿਹਾ ਹੈ ਇਹ ਤਾਂ ਪਾਕਿਸਤਾਨੀ ਨੇ, ਕੋਈ ਕਹਿ ਰਿਹਾ ਹੈ ਇਹ ਤਾਂ ਚੀਨੀ ਹੈ, ਕੋਈ ਕਹਿ ਰਿਹਾ ਹੈ ਇਹ ਚੀਨੀ ਹੈ, ਕੋਈ ਕਹਿ ਰਿਹਾ ਹੈ ਇਹ ਖ਼ਾਲਿਸਤਾਨੀ ਹਨ ਅੱਤਵਾਦੀ ਹਨ।"

ਉਨ੍ਹਾਂ ਨੇ ਕਿਹਾ,"ਮੁੱਖ ਮੰਤਰੀ ਜੀ ਨੇ ਕਿਹਾ ਕਿ ਇਹ ਤਾਂ ਸਿਰਫ਼ ਪੰਜਾਬ ਦੇ ਕਿਸਾਨ ਹਨ।"

ਉਨ੍ਹਾਂ ਨੇ ਕਿਹਾ "ਮਹਿਲਾਵਾਂ ਵੀ ਬੈਠੀਆਂ ਹਨ ਕੀ ਉਹ ਮਹਿਲਾਵਾਂ ਨਹੀਂ ਹਨ ਜਿਹੜੀਆਂ ਸਾਡੀਆਂ ਭੈਣ-ਬੇਟੀਆਂ ਉੱਥੇ ਬੈਠੀਆਂ ਹਨ ਜਿਨ੍ਹਾਂ ਦੇ ਪਾਣੀ ਦੇ ਕਨੈਕਸ਼ਨ ਕੱਟ ਦਿੰਦੇ ਗਏ।"

"ਤਕਲੀਫ਼ ਮੈਨੂੰ ਇਸ ਗੱਲ ਦੀ ਹੈ ਕਿ ਸਿਰਫ਼ ਹਰਿਆਣੇ ਦੇ ਨਹੀਂ ਸਗੋਂ ਪੂਰੇ ਦੇਸ਼ ਦੇ ਕਿਸਾਨ ਉੱਤਰਾਖੰਡ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ ਤੋਂ ਆ ਕੇ ਦਿੱਲੀ ਬਾਰਡਰ ਉੱਪਰ ਬੈਠੇ ਹਨ ਪਰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਹਰਿਆਣਾ ਸਰਕਾਰ ਸਰਦੀਆਂ ਵਿੱਚ ਵਾਟਰ ਕੈਨਨ, ਪੀਪਲੀ ਵਿੱਚ ਲਾਠੀਚਾਰਜ, ਅੱਥਰੂਗੈਸ ਤੋਂ ਇਲਾਵਾ ਜੋ ਸੜਕ ਬਣਾਉਣ ਦਾ ਕੰਮ ਕਰਦੇ ਹਨ- ਸੜਕ ਪੁੱਟੀ ਗਈ।"

ਜੇਪੀ ਦਲਾਲ
ਤਸਵੀਰ ਕੈਪਸ਼ਨ, ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ

ਕੀ ਬੋਲੇ ਹਰਿਆਣਾ ਦੇ ਖੇਤੀ ਮੰਤਰੀ

ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਨੇ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਦੇਸ ਦਾ ਕਿਸਾਨ ਮਾੜੀ ਹਾਲਤ ਵਿਚ ਹੈ। ਇਹ ਸਭ ਮੰਨਦੇ ਹਨ, ਪਰ ਵਿਰੋਧੀ ਧਿਰ ਅੰਕੜੇ ਸੁਣਨ ਲਈ ਤਿਆਰ ਨਹੀਂ ਹੈ।

ਖੇਤੀ ਮੰਤਰੀ ਨੇ ਕਾਂਗਰਸ ਅਤੇ ਭਾਜਪਾ ਸਰਕਾਰਾਂ ਦੇ ਕਾਰਜਕਾਲ ਦੀ ਤੁਲਨਾ ਕੀਤੀ ਪਰ ਅੰਕੜੇ ਦੱਸਣ ਤੋਂ ਪਹਿਲਾਂ ਹੀ ਕਾਂਗਰਸ ਮੈਂਬਰਾਂ ਨੇ ਹੰਗਾਮਾਂ ਕੀਤਾ।

ਖੇਤੀ ਮੰਤਰੀ ਨੇ ਵਿਰੋਧੀ ਧਿਰ ਉੱਤੇ ਕਿਸਾਨਾਂ ਨੂੰ ਗੁਮਰਾਹ ਕਰਨ ਦਾ ਇਲਜਾਮ ਲਾਇਆ ਅਤੇ ਦਾਅਵਾ ਕੀਤਾ ਕਿ ਖੱਟਰ ਸਰਕਾਰ ਨੇ ਕਿਸਾਨਾਂ ਲਈ ਬਿਹਤਰ ਕੰਮ ਕੀਤਾ ਹੈ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਮੰਡੀਆਂ ਖ਼ਤਮ ਹੋਣ ਦਾ ਰਾਗ ਅਲਾਪ ਰਹੀ ਹੈ, ਪਰ ਦੱਸ ਨਹੀਂ ਰਹੀ ਕਿ ਕਿਹੜੀ ਮੰਡੀ ਖ਼ਤਮ ਹੋਵੇਗੀ। ਉਨ੍ਹਾਂ ਕਿ ਸਰਕਾਰ ਨੇ ਪਹਿਲਾਂ ਨਾਲੋਂ ਜਿਆਦਾ ਫ਼ਸਲ ਖਰੀਦੀ ਅਤੇ ਸੂਬੇ ਵਿਚ 38 ਫੀਸਦ ਪੈਦਾਵਾਰ ਵਧੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਹਰਵਿੰਦਰ ਕਲਿਆਨ, ਬੀਜੇਪੀ ਵਿਧਾਇਕ

“ਸਿਰਫ਼ ਬੀਜੇਪੀ ਦਾ ਵਿਧਾਇਕ ਹੋਣ ਦੇ ਨਾਤੇ ਨਹੀਂ ਬਲਕਿ ਕਿਸਾਨ ਹੋਣ ਦੇ ਨਾਤੇ ਕਹਿੰਦਾ ਹਾਂ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਹੈ। ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਸੱਤਾਧਾਰੀ ਵਿਧਾਇਕ ਆਪਣੇ ਹਲਕੇ 'ਚ ਨਹੀਂ ਜਾ ਸਕਦੇ। ਇਸ ਕੇ ਲੋਕ ਵਿਰੋਧੀ ਪਾਰਟੀਆਂ ਨੂੰ ਮੁਆਫ਼ ਨਹੀਂ ਕਰਨਗੇ।”

ਮੂਲਚੰਦ ਸ਼ਰਮਾ, ਕੈਬਨਿਟ ਮੰਤਰੀ

"ਕਿਸਾਨ ਆਪਣੀ ਫਸਲ ਕਿਧਰੇ ਵੀ ਵੇਚ ਸਕਦਾ ਹੈ। ਇਹ ਤਿੰਨੋਂ ਕਾਨੂੰਨ ਕਿਸਾਨਾਂ ਦੇ ਹੱਥ 'ਚ ਹਨ। ਇਹ ਕਿਸਾਨ ਨਹੀਂ ਸੱਤਾ ਦੀ ਲੜਾਈ ਹੈ। ਇਹ ਕਿਸਾਨ ਦੇ ਨਾਮ 'ਤੇ ਸੱਤਾ ਲੈਣਾ ਚਾਹੁੰਦੇ ਹਨ।"

ਗੀਤਾ ਬੁੱਕਲ, ਕਾਂਗਰਸੀ ਵਿਧਾਇਕ ਗੀਤਾ

ਝੱਜਰ ਤੋਂ ਕਾਂਗਰਸੀ ਵਿਧਾਇਕ ਗੀਤਾ ਬੁੱਕ ਨੇ ਕਿਹਾ, “ਜੋ ਚਲੇ ਗਏ ਹਨ ਉਨ੍ਹਾਂ ਨੂੰ ਵੀ ਯਾਦ ਕਰ ਲਿਆ ਜਾਵੇ। 250 ਕਿਸਾਨ ਮਾਰੇ ਗਏ ਹਨ ਅਤੇ ਜਦੋਂ ਤੁਸੀਂ (ਸੱਤਾਧਿਰ ਵਿਧਾਇਕ) ਆਪਣੇ ਹਲਕਿਆਂ ਵਿਚ ਜਾਂਦੇ ਤੋਂ ਤਾਂ ਤੁਹਾਨੂੰ ਵੜਨ ਨਹੀਂ ਦਿੱਤਾ ਜਾ ਰਿਹਾ। ਹੁਣ ਤਾਂ ਰਾਇਟ ਨੂੰ ਰੀ ਕਾਲ ਦੀ ਗੱਲ ਹੋ ਰਹੀ ਹੈ। ਆਪਣੇ ਵਿਧਾਇਕਾਂ ਨੂੰ ਇੰਨੀ ਤਾਂ ਅਜਾਦੀ ਦਿਓ ਕਿ ਉਹ ਆਪਣੀ ਜ਼ਮੀਰ ਮੁਤਾਬਕ ਵੋਟ ਪਾ ਸਕਣ।”

ਸ਼ਕੁੰਤਲਾ ਖੱਟਕ, ਕਾਂਗਰਸ ਵਿਧਾਇਕ

“ਮੁੱਖ ਮੰਤਰੀ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਹੈ ਜਿਨ੍ਹਾਂ 'ਚ ਔਰਤਾਂ ਵੀ ਸ਼ਾਮਲ ਹਨ। ਸਾਡੀਆਂ ਭੈਣਾਂ ਅਤੇ ਧੀਆਂ ਆਪਣੇ ਬੱਚਿਆਂ ਦੇ ਨਾਲ ਸਰਹੱਦਾਂ 'ਤੇ ਬੈਠੀਆਂ ਹਨ।”

ਬਲਰਾਜ ਕੁੰਡੂ, ਇਨੇਲੋ ਵਿਧਾਇਕ

ਮੈਂ ਕਿਸਾਨਾਂ ਨਾਲ ਹਾਂ। ਕਾਫ਼ੀ ਲੋਕ ਕਾਨੂੰਨਾਂ ਦਾ ਸਮਰਥਨ ਕਰ ਰਹੇ ਹਨ ਅਤੇ ਪੁੱਛਦੇ ਹਨ ਕਿ ਇਸ ਵਿੱਚ ਆਖ਼ਰ ਗਲਤ ਕੀ ਹੈ। ਪਰ ਮੈਂ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਇਨ੍ਹਾਂ ਕਾਨੂੰਨਾਂ ਦਾ ਇੱਕ ਫਾਇਦਾ ਦੱਸੋ, ਮੈਂ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਕਰਾਂਗਾ।”

ਗੋਪਾਲ ਕਾਂਡਾ, ਅਜ਼ਾਦ ਵਿਧਾਇਕ

ਸਿਰਸਾ ਤੋਂ ਅਜ਼ਾਦ ਵਿਧਾਇਕ ਗੋਪਾਲ ਕਾਂਡਾ ਨੇ ਕਿਹਾ, “ਮੈਂ ਅਜ਼ਾਦ ਹਾਂ। ਭਾਰਤ ਪਿੰਡਾਂ ਵਿਚ ਵੱਸਦਾ ਹੈ। ਪਰ ਮੈਂ ਸਰਕਾਰ ਨਾਲ ਹਾਂ। ਜਿਸ ਦਾ ਸਾਥ ਦਿੱਤਾ ਉਸਦਾ ਸਾਥ ਨਿਭਾਇਆ।”

ਗੁਰਨਾਮ ਸਿੰਘ ਚਢੂਨੀ
ਤਸਵੀਰ ਕੈਪਸ਼ਨ, ਬੀਕੇਯੂ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ

ਚਢੂਨੀ ਦੀ ਅਪੀਲ

ਗੁਰਨਾਮ ਸਿੰਘ ਚਢੂਨੀ ਨੇ ਆਪਣੇ ਫੇਸਬੁੱਕ ਉੱਪਰ ਇੱਕ ਵੀਡੀਓ ਸੰਦੇਸ਼ ਰਾਹੀਂ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਅਤੇ ਦੇਸ਼ ਦੇ ਬਚਾਅ ਲਈ ਬੇਭਰੋਸਗੀ ਮਤੇ ਦੇ ਪੱਖ ਵਿੱਚ ਵੋਟ ਪਾਉਣ।

ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਪਹਿਲੀ ਵਾਰ ਤੁਹਾਡੇ ਤੋਂ ਵੋਟ ਮੰਗ ਰਹੀ ਹੈ ਜੋ ਵਿਧਾਇਕ ਮਤੇ ਦੇ ਪੱਖ ਵਿੱਚ ਵੋਟ ਨਹੀਂ ਪਾਵੇਗਾ ਉਹ ਜਨਤਾ ਤੋਂ ਵੋਟ ਮੰਗਣ ਪਿੰਡਾਂ ਵਿੱਚ ਨਾ ਆਉਣ।

ISWOTY

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)