ਕਿਸਾਨ ਅੰਦੋਲਨ: ਮੋਦੀ ਸਰਕਾਰ ਨਾਲ ਗੱਲਬਾਤ ਲਈ 9 ਮੈਂਬਰੀ ਕਮੇਟੀ ਬਣਾਉਣ ਦੀਆਂ ਖ਼ਬਰਾਂ ਦਾ ਸੱਚ

farmer

ਤਸਵੀਰ ਸਰੋਤ, SAMYUKT KISAN MORCHA

ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਨਾਲ ਸਬੰਧਤ ਮੰਗਲਵਾਰ ਦੇ ਅਹਿਮ ਘਟਨਾਕ੍ਰਮਾਂ ਨੂੰ ਇਸ ਪੰਨੇ ਜਾਰੀ ਸਾਂਝਾ ਕੀਤਾ ਜਾ ਰਿਹਾ ਹੈ।

ਹਰਿਆਣਾ ਵਿਚ 10 ਮਾਰਚ ਨੂੰ ਵਿਧਾਨ ਸਭਾ ਵਿਚ ਮਨੋਹਰ ਲਾਲ ਖੱਟਰ ਸਰਕਾਰ ਖ਼ਿਲਾਫ਼ ਪੇਸ਼ ਹੋਏ ਬੇ-ਭਰੋਸਗੀ ਦੇ ਮਤੇ ਪੇਸ਼ ਹੋ ਰਿਹਾ ਹੈ।ਇਸ ਮਤੇ ਹੱਕ ਵਿਚ ਕਿਸਾਨਾਂ ਵਲੋਂ ਕੀਤੀ ਜਾ ਰਹੀ ਲਾਮਬੰਦੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਇਸ ਤੋਂ ਇਲਾਵਾ ਕੇਂਦਰ ਸਰਕਾਰ ਨਾਲ ਗੱਲਬਾਤ ਲਈ 9 ਮੈਂਬਰੀ ਕਮੇਟੀ ਉੱਤੇ ਸੰਯੁਕਤ ਮੋਰਚੇ ਦੀ ਸਹਿਮਤੀ ਬਾਬਤ ਆ ਰਹੀ ਖ਼ਬਰ ਦਾ ਸੰਯੁਕਤ ਮੋਰਚੇ ਵਲੋਂ ਖੰਡਨ ਕਰਨਾ ਮੰਗਲਵਾਰ ਦੇ ਅਹਿਮ ਘਟਨਾਕ੍ਰਮ ਹਨ।

ਇਹ ਵੀ ਪੜ੍ਹੋ

ਖੱਟਰ ਖ਼ਿਲਾਫ਼ ਭੁਗਣਤ ਲਈ ਲਾਮਬੰਦੀ

ਹਰਿਆਣਾ ਵਿਚ ਮਨੋਹਰ ਲਾਲ ਖੱਟਰ ਦੀ ਸਰਕਾਰ ਖਿਲਾਫ਼ ਬੇ-ਭਰੋਸਗੀ ਦੇ ਮਤੇ ਉੱਤੇ 10 ਮਾਰਚ ਨੂੰ ਵਿਧਾਨ ਸਭਾ ਵਿਚ ਵੋਟਿੰਗ ਹੋਵੇਗੀ।

ਹਰਿਆਣਾ ਦੇ ਕਿਸਾਨ ਆਪੋ-ਆਪਣੇ ਹਲਕਿਆਂ ਵਿਚ ਜਾਕੇ ਆਪਣੇ ਵਿਧਾਇਕਾਂ ਨੂੰ ਸਰਕਾਰ ਖਿਲਾਫ਼ ਭੁਗਤਣ ਦਾ ਜੋਰ ਪਾ ਰਹੇ ਹਨ।

ਹਰਿਆਣਾ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਸਤ ਸਿੰਘ ਮੁਤਾਬਕ ਕਿਸਾਨ ਇਕੱਠੇ ਹੋ ਕੇ ਜੀਂਦ ਵਿਚ ਭਾਜਪਾ ਵਿਧਾਇਕ ਕ੍ਰਿਸ਼ਨ ਮਿੱਡਾ ਦੇ ਘਰ, ਜੁਲਾਨਾ ਵਿਚ ਜੇਜੇਪੀ ਵਿਧਾਇਕ ਅਮਰਜੀਤ ਢਾਂਡਾ ਦੇ ਘਰ ਅਤੇ ਉਚਾਣਾ ਵਿਚ ਦੁਸ਼ਯੰਤ ਚੌਟਾਲਾ ਦੇ ਦਫ਼ਤਰ ਗਏ ਅਤੇ ਬੇ-ਭਰੋਸਗੀ ਦੇ ਮਤੇ ਦੇ ਹੱਕ ਵਿਚ ਭੁਗਤਣ ਲਈ ਅਪੀਲ ਕੀਤੀ।

ਕਿਸਾਨਾਂ ਨੇ ਇਸ ਮੌਕੇ ਕੇਂਦਰ ਤੇ ਹਰਿਆਣਾ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਅਤੇ ਵਿਧਾਇਕਾਂ ਨੂੰ ਲਿਖਤੀ ਨੋਟਿਸ ਦੇਕੇ ਕਿਹਾ ਕਿ ਜੇਕਰ ਉਹ ਕਿਸਾਨਾਂ ਦੇ ਨਾਲ ਨਹੀਂ ਖੜ੍ਹਦੇ ਤਾਂ ਕਿਸਾਨ ਉਨ੍ਹਾਂ ਦਾ ਸਾਥ ਨਹੀਂ ਦੇਣਗੇ।

ਇਸੇ ਦੌਰਾਨ ਜੇਜੇਪੀ ਨੇ ਵਿਧਾਨ ਸਭਾ ਆਪਣੇ ਵਿਧਾਇਕਾਂ ਨੂੰ ਵਿੱਪ੍ਹ ਜਾਰੀ ਕਰਕੇ 10 ਮਾਰਚ ਨੂੰ ਬੇ-ਭਰੋਸਗੀ ਮਤੇ ਦੌਰਾਨ ਸਦਨ ਵਿਚ ਰਹਿਣ ਅਤੇ ਸਰਕਾਰ ਦੇ ਹੱਕ ਵਿਚ ਭੁਗਤਣ ਲਈ ਕਿਹਾ ਹੈ।

ਉੱਧਰ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਚੀਫ਼ ਵਿਪ੍ਹ ਭਾਰਤ ਭੂਸ਼ਣ ਬੱਤਰਾ ਨੇ ਵੀ ਕਾਂਗਰਸੀ ਵਿਧਾਇਕਾਂ ਨੂੰ ਵਿਪ੍ਹ ਜਾਰੀ ਕਰਕੇ ਸਦਨ ਵਿਚ ਰਹਿਣ ਲਈ ਕਿਹਾ ਹੈ।

ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ ਬੇਭਰੋਸਗੀ ਮਤੇ ਦੇ ਹੱਕ ਵਿਚ ਖੱਟਰ ਸਰਕਾਰ ਖਿਲਾਫ਼ ਵੋਟ ਪਾਉਣ ਲਈ ਕਿਹਾ ਹੈ।

ਕਿਸਾਨ ਮੋਰਚਾ

ਤਸਵੀਰ ਸਰੋਤ, SKM

9 ਮੈਂਬਰੀ ਕਮੇਟੀ ਬਣਾਏ ਜਾਣ ਦੀਆਂ ਖ਼ਬਰਾਂ ਗਲਤ

ਜੋਗਿੰਦਰ ਯਾਦਵ ਤੇ ਡਾਕਟਰ ਦਰਸ਼ਨਪਾਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 9 ਮੈਂਬਰੀ ਕਮੇਟੀ ਬਾਰੇ ਕੋਈ ਫੈਸਲਾ ਨਹੀਂ ਗਿਆ ਹੈ।

ਸੁਰਜੀਤ ਸਿੰਘ ਫੂਲ ਦੇ ਅਜਿਹੀ ਕਮੇਟੀ ਬਣਨ ਬਾਰੇ ਮੀਡੀਆ ਨੂੰ ਦਿੱਤੇ ਬਿਆਨ ਅਤੇ ਰੁਲਦੂ ਸਿੰਘ ਵਲੋਂ ਵੀ ਇਸ ਦੀ ਪੁਸ਼ਟੀ ਕੀਤੇ ਜਾਣ ਬਾਰੇ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਦੋਵਾਂ ਆਗੂਆਂ ਨਾਲ ਇਸ ਬਾਰੇ ਗੱਲ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪੰਜਾਬ ਦੀਆਂ 32 ਜਥੇਬੰਦੀਆਂ ਦਾ ਨਹੀਂ ਬਲਕਿ ਸੰਯੁਕਤ ਮੋਰਚੇ ਦਾ ਹੋਣਾ ਹੈ।

9 ਮੈਂਬਰੀ ਕਮੇਟੀ ਬਾਰੇ ਯੋਗਿੰਦਰ ਯਾਦਵ ਨੇ ਕਿਹਾ ਕਿ ਸੰਯੁਕਤ ਮੋਰਚੇ ਨੇ 5 ਨਵੰਬਰ 2020 ਨੂੰ 7 ਮੈਂਬਰੀ ਕਮੇਟੀ ਬਣਾਈ ਸੀ, ਇਹ ਕਮੇਟੀ ਸਾਰੀਆਂ ਜਥੇਬੰਦੀਆਂ ਦੇ ਤਾਲਮੇਲ ਲਈ ਬਣਾਈ ਗਈ ਸੀ। ਇਸ ਵਿਚ ਦੋ ਮੈਂਬਰ ਜੋਗਿੰਦਰ ਸਿੰਘ ਉਗਰਾਹਾਂ ਅਤੇ ਯੁੱਧਵੀਰ ਸਿੰਘ ਨੂੰ ਵਿਸ਼ੇਸ਼ ਇੰਨਵਾਇਟੀ ਦੇ ਤੌਰ ਉੱਤੇ ਸ਼ਾਮਲ ਕੀਤਾ ਗਿਆ ਸੀ। ਪਰ ਬਾਅਦ ਵਿਚ ਇਨ੍ਹਾਂ ਦੋਵਾਂ ਨੂੰ ਪੱਕੇ ਤੌਰ ਉੱਤੇ ਇਸ ਕਮੇਟੀ ਵਿਚ ਸ਼ਾਮਲ ਕਰ ਲਿਆ ਗਿਆ।

ਪਰ ਇਸ ਕਮੇਟੀ ਦੇ ਮੈਂਬਰਾਂ ਦਾ ਸਰਕਾਰ ਨਾਲ ਗੱਲਬਾਤ ਵਿਚ ਕੋਈ ਲੈਣਾ ਦੇਣਾ ਨਹੀਂ ਹੈ। ਗੱਲਬਾਤ ਵਿਚ ਤਾਂ ਸਾਰੀਆਂ ਜਥੇਬੰਦੀਆਂ ਜਾਂਦੀਆਂ ਹਨ।

ਸੰਯੁਕਤ ਕਿਸਾਨ ਮੋਰਚਾ ਨੇ ਪ੍ਰੈਸ ਨੋਟ ਜਾਰੀ ਵੀ ਕਰਕੇ ਸਪੱਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਲਈ 9 ਮੈਂਬਰੀ ਕਮੇਟੀ ਬਣਾਏ ਜਾਣ ਦੀਆਂ ਖ਼ਬਰਾਂ ਗਲਤ ਹਨ। ਅਜਿਹੀ ਕੋਈ ਕਮੇਟੀ ਨਹੀਂ ਬਣਾਈ ਗਈ ਹੈ।

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਇੱਕ ਵਫ਼ਦ ਪੱਛਮੀ ਬੰਗਾਲ ਅਤੇ ਅਸਾਮ ਜਾ ਕੇ ਉਥੇ ਵੋਟਰਾਂ ਨੂੰ ਅਪੀਲ ਕਰੇਗਾ ਕਿ ਉਹ ਕਿਸਾਨ ਵਿਰੋਧੀ ਨੀਤੀਆਂ ਕਾਰਨ ਭਾਜਪਾ ਨੂੰ ਵੋਟ ਨਾ ਦੇਣ, ਤਿੰਨ ਦਿਨਾਂ ਦਾ ਇਹ ਪ੍ਰੋਗਰਾਮ 12 ਮਾਰਚ ਤੋਂ ਸ਼ੁਰੂ ਹੋਵੇਗਾ। ਸੰਯੁਕਤ ਕਿਸਾਨ ਮੋਰਚਾ ਨੇ ਦੱਸਿਆ ਕਿ ਕਿਸਾਨ-ਅੰਦੋਲਨ 'ਚ ਹੁਣ ਤੱਕ ਆਪਣੀਆਂ ਸ਼ਹਾਦਤਾਂ ਦੇਣ ਵਾਲੇ ਕਿਸਾਨਾਂ ਦੀ ਗਿਣਤੀ 280 ਹੋ ਗਈ ਹੈ। ਅੱਜ ਹਰਿਆਣੇ ਦੇ ਜੀਂਦ ਜ਼ਿਲ੍ਹੇ ਦੇ 50 ਸਾਲਾ ਕਿਸਾਨ ਰਾਧੇਸ਼ਿਆਮ ਦੀ ਟਿਕਰੀ- ਕਿਸਾਨ ਮੋਰਚੇ 'ਤੇ ਮੌਤ ਹੋ ਗਈ।ਉੱਤਰ ਪ੍ਰਦੇਸ਼ ਦੇ ਬਿਜ਼ਨੌਰ ਤੋਂ ਬਾਅਦ, ਕਿਸਾਨ ਮਜ਼ਦੂਰ ਚੇਤਨਾ ਮੁਹਿੰਮ ਕੱਲ੍ਹ ਉਤਰਾਖੰਡ ਦੇ ਜਸਪੁਰ ਵਿੱਚ ਦਾਖ਼ਲ ਹੋਈ। ਇਸ ਯਾਤਰਾ ਤਹਿਤ ਕਿਸਾਨ ਆਗੂਆਂ ਨੇ 300 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੱਕ ਪ੍ਰਚਾਰ ਕੀਤਾ ਹੈ ਅਤੇ ਹੁਣ ਤੱਕ 200 ਤੋਂ ਵੱਧ ਪਿੰਡਾਂ ਅਤੇ ਕਸਬਿਆਂ ਨੂੰ ਨਾਲ ਜੋੜਿਆ ਹੈ। ਅੱਜ ਇਹ ਕਾਫ਼ਲਾ ਦਿਨੇਸ਼ਪੁਰ ਪਹੁੰਚ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਨੌਦੀਪ ਕੌਰ ਅਤੇ ਉਸਦੇ ਸਾਥੀਆਂ ਉੱਤੇ ਏਬੀਵੀਪੀ ਵੱਲੋਂ ਕੀਤੇ ਹਮਲੇ ਦੀ ਸਖ਼ਤ ਨਿਖੇਧੀ ਕਰਦਾ ਹੈ। ਕੱਲ੍ਹ ਕੌਮਾਂਤਰੀ ਔਰਤ ਦਿਵਸ ਮੌਕੇ ਦਿੱਲੀ ਯੂਨੀਵਰਸਿਟੀ ਵਿਖੇ ਇੱਕ ਸਮਾਗਮ ਦੌਰਾਨ ਕੱਲ ਨੌਦੀਪ ਕੌਰ ਅਤੇ ਸਾਥੀਆਂ 'ਤੇ ਹਮਲਾ ਕੀਤਾ ਗਿਆ ਸੀ।

ISWOTY

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।