ਰਾਹੁਲ ਗਾਂਧੀ ਲਈ ਦੱਖਣੀ ਭਾਰਤ ਨਵਾਂ ਟਿਕਾਣਾ ਜਾਂ ਮੁਸ਼ਕਲ ਸਿਆਸਤ ਤੋਂ ਹਿਜਰਤ

ਵੀਡੀਓ ਕੈਪਸ਼ਨ, ਰਾਹੁਲ ਗਾਂਧੀ ਲਈ ਦੱਖਣ ਭਾਰਤ ਨਵਾਂ ਟਿਕਾਣਾ ਹੈ ਜਾਂ ਮੁਸ਼ਕਲ ਸਿਆਸਤ ਤੋਂ ਹਿਜਰਤ
    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਲਈ

ਰਾਹੁਲ ਗਾਂਧੀ ਨੇ ਅਰਬ ਸਾਗਰ ਵਿੱਚ ਛਾਲ਼ ਮਾਰੀ ਤੇ ਤੈਰ ਕੇ ਦੂਰ ਨਿਕਲ ਗਏ। ਕੇਰਲ ਦੇ ਮਛਵਾਰੇ ਇਹ ਅਚੰਭਾ ਦੇਖ ਕੇ ਹੈਰਾਨ ਰਹਿ ਗਏ।

ਤਾਮਿਲਨਾਡੂ ਵਿੱਚ ਰਾਹੁਲ ਨੇ ਆਪਣੇ ਤੋਂ ਅੱਧੀ ਉਮਰ ਦੀ ਕੁੜੀ ਵੱਲੋਂ ਦਿੱਤਾ ਫਿਟਨੈਸ ਚੈਲੰਜ ਬੜੀ ਸਹਿਜਤਾ ਨਾਲ ਸਵੀਕਾਰ ਕਰ ਲਿਆ। ਰਾਹੁਲ ਨੇ ਕਿਸੇ ਨੌਜਵਾਨ ਵਾਂਗ ਦਿਖਾਇਆ ਕਿ ਉਹ ਆਇਕਿਡੋ ਮਾਰਸ਼ਲ ਆਰਟ ਜਾਣਦੇ ਹਨ।

ਪਿਛਲੇ ਹਫ਼ਤੇ ਸੋਸ਼ਲ ਮੀਡੀਆ ਉੱਪਰ ਰਾਹੁਲ ਗਾਂਧੀ ਦੀਆਂ ਇਹ ਗਤੀਵਿਧੀਆਂ ਖ਼ਾਸ ਕਰ ਕੇ ਦੱਖਣ ਭਾਰਤ ਵਿੱਚ ਛਾਈਆਂ ਰਹੀਆਂ। ਦੂਜੇ ਪਾਸੇ ਮੁੱਖ ਧਾਰਾ ਦੇ ਮੀਡੀਆ, ਅਖ਼ਬਾਰਾਂ ਅਤੇ ਟੀਵੀ ਦੋਵਾਂ ਉੱਪਰ ਰਾਹੁਲ ਗਾਂਧੀ ਦੀ ਵਿਦਿਆਰਥੀਆਂ ਅਤੇ ਮਛਵਾਰਿਆਂ ਨਾਲ ਗੱਲਬਾਤ ਨੂੰ ਪੂਰੀ ਪਹਿਲ ਦਿੱਤੀ ਗਈ।

ਇਹ ਵੀ ਪੜ੍ਹੋ:

ਉੱਤਰੀ ਭਾਰਤ ਦੇ ਚੈਨਲਾਂ ਵਿੱਚ ਰਾਹੁਲ ਗਾਂਧੀ ਬਾਰੇ ਸ਼ਾਇਦ ਹੀ ਕਦੇ ਅਜਿਹਾ ਰੁਖ਼ ਹੁੰਦਾ ਹੈ।

ਰਾਹੁਲ ਗਾਂਧੀ

ਤਸਵੀਰ ਸਰੋਤ, InC

ਅਜਿਹਾ ਲੱਗਿਆ ਜਿਵੇਂ 50 ਸਾਲਾਂ ਦੇ ਰਾਹੁਲ ਦੱਖਣ ਭਾਰਤ ਦੇ ਸਾਰੇ ਸੂਬਿਆਂ ਖ਼ਾਸ ਕਰ ਕੇ ਚੋਣਾਂ ਵਾਲੇ ਤਾਮਿਲਨਾਡੂ ਅਤੇ ਕੇਰਲ ਵਿੱਚ ਲੋਕਾਂ ਦਾ ਧਿਆਨ ਖਿੱਚਣ ਵਿੱਚ ਸਫ਼ਲ ਰਹੇ ਅਤੇ ਲੋਕਾਂ ਵਿੱਚ ਅਜਨਬੀ ਵਾਂਗ ਨਹੀਂ ਲੱਗ ਰਹੇ ਸਨ।

ਰਾਹੁਲ ਗਾਂਧੀ ਦੀ ਫ਼ੇਰੀ ਅਤੇ ਗਤੀਵਿਧੀਆਂ ਨੂੰ ਦੱਖਣ ਭਾਰਤ ਦੇ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਜਿਸ ਤਰ੍ਹਾਂ ਦੀ ਤਵੱਜੋ ਮਿਲੀ, ਉਸ ਬਾਰੇ ਉੱਥੋਂ ਦੇ ਮੀਡੀਆ ਵਿਸ਼ਲੇਸ਼ਕ ਹੈਰਾਨ ਹਨ।

ਕੁਝ ਤਾਂ ਅਜਿਹਾ ਮੰਨਦੇ ਹਨ ਕਿ ਦੱਖਣ ਭਾਰਤ ਉਨ੍ਹਾਂ ਲਈ ਉੱਤਰੀ ਭਾਰਤ ਦੀ ਮੁਸ਼ਕਲ ਸਿਆਸਤ ਤੋਂ ਹਿਜਰਤ ਹੈ।

ਰਾਹੁਲ ਗਾਂਧੀ

ਤਸਵੀਰ ਸਰੋਤ, InC

ਭਾਰਤ ਦੇ ਪਹਿਲੇ ਸਥਾਨਕ ਟੈਲੀਵਿਜ਼ਨ ਸੰਪਾਦਕ ਸ਼ਸ਼ੀ ਕੁਮਾਰ ਕਹਿੰਦੇ ਹਨ, "ਰਾਹੁਲ ਲਈ ਇਹ ਕੋਈ ਕੱਚਾ ਸੌਦਾ ਨਹੀਂ ਹੈ, ਮੀਡੀਆ ਉਨ੍ਹਾਂ ਨੂੰ ਲੰਬੀ ਪਾਰੀ ਦੇਣਾ ਚਾਹੁੰਦਾ ਹੈ। ਜ਼ਾਹਿਰ ਹੈ ਕਿ ਕਈ ਵਾਰ ਉਹ ਇਸ ਬਾਰੇ ਕਹਿੰਦੇ ਵੀ ਹਨ। ਖੇਤਰੀ ਟੀਵੀ ਚੈਨਲ ਆਪਣੇ ਇਲਾਕੇ ਵਿੱਚ ਬਹਿਸ ਖੜ੍ਹੀ ਕਰਨ ਦਾ ਮਾਅਦਾ ਰਖ਼ਦੇ ਹਨ ਪਰ ਉਹ ਮਰਿਆਦਾ ਤੋਂ ਬਾਹਰ ਨਹੀਂ ਜਾਂਦੇ।"

ਦੂਜੇ ਕਾਰਨ ਵੀ ਹਨ

ਮੀਡੀਆ ਵਿੱਚ ਰਾਹੁਲ ਬਾਰੇ ਹੋਰ ਖ਼ਿਆਲ ਵੀ ਹਨ। ਦਿ ਹਿੰਦੂ ਅਖ਼ਬਾਰ ਦੇ ਸਾਬਕਾ ਸੰਪਾਦਕ ਐੱਨ ਰਾਮ ਕਹਿੰਦੇ ਹਨ,"ਦੱਖਣ ਭਾਰਤ ਦੀ ਸਿਆਸਤ ਉੱਤਰ ਪ੍ਰਦੇਸ਼ ਵਰਗੀ ਜ਼ਹਿਰੀਲੀ ਨਹੀਂ ਹੈ, ਜਿੱਥੇ ਹਿੰਦੁਤਵ ਦੀ ਸਿਆਸਤ ਬੇਲਗ਼ਾਮ ਹੋ ਚੁੱਕੀ ਹੈ। ਉੱਥੋਂ ਦੀ ਸਿਆਸਤ ਵਿੱਚ ਉਹੋ-ਜਿਹੀ ਅਸੱਭਿਅਤਾ ਨਹੀਂ ਹੈ।"

ਸ਼ਸ਼ੀ ਕੁਮਾਰ ਕਹਿੰਦੇ ਹਨ ਕਿ ਅਜਿਹਾ ਇਸ ਲਈ ਨਹੀਂ ਹੈ ਕਿ ਕਾਂਗਰਸ ਦਾ ਉੱਥੇ ਬੇਸ ਹੈ, ਸਗੋਂ ਇਸ ਲਈ ਹੈ ਕਿ ਜੇ ਅਪਵਾਦ ਕਰਨਾਟਕ ਨੂੰ ਛੱਡ ਦੇਈਏ ਤਾਂ ਦੱਖਣੀ ਭਾਰਤ ਵਿੱਚ ਭਾਜਪਾ ਦਾ ਦਖ਼ਲ ਨਹੀਂ ਹੈ।

ਉਹ ਕਹਿੰਦੇ ਹਨ,"ਮੈਨੂੰ ਇਹ ਕਾਫ਼ੀ ਹੈਰਾਨ ਕਰਨ ਵਾਲਾ ਲੱਗਿਆ ਕਿ ਰਾਹੁਲ ਸਮੁੰਦਰ ਵਿੱਚ ਤੈਰ ਸਕਦੇ ਹਨ। ਪੁਸ਼ਅੱਪ ਮਾਰ ਸਕਦੇ ਹਨ ਅਤੇ ਕਿਸੇ ਖਿਡਾਰੀ ਵਰਗੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਵਿੱਚ ਕੱਦ-ਕਾਠ ਵਿੱਚ ਵੀ ਅੱਗੇ ਹਨ। (ਪਰ) ਇਹ ਵਧੀਆ ਵਿਰੋਧਾਭਾਸ ਹੈ। ਸਿਆਸਤ ਵਿੱਚ ਮਾਸਪੇਸ਼ੀਆਂ ਦੀ ਨੁਮਾਇਸ਼ ਨੂੰ ਹਵਾ ਰਾਜੀਵ ਗਾਂਧੀ ਨੇ ਨਹੀਂ ਦਿੱਤੀ, ਸਗੋਂ 56 ਇੰਚ ਦੀ ਛਾਤੀ ਵਾਲੀ ਗੱਲ ਪਹਿਲੀ ਵਾਰ ਮੋਦੀ ਨੇ ਹੀ ਕਹੀ ਸੀ।"

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਐੱਨ ਰਾਮ ਕਹਿੰਦੇ ਹਨ, "ਰਾਹੁਲ ਤਾਮਿਲਨਾਡੂ ਵਿੱਚ ਵਧੇਰੇ ਖ਼ੁਸ਼ ਦਿਸਦੇ ਹਨ, ਜਦਕਿ ਉੱਥੇ ਹੀ ਉਨ੍ਹਾਂ ਦੇ ਪਿਤਾ ਦਾ ਕਤਲ ਕੀਤਾ ਗਿਆ ਸੀ। ਇਹ ਬਹੁਤ ਹੀ ਅਹਿਮ ਗੱਲ ਹੈ ਕਿ ਇਨ੍ਹਾਂ ਚੀਜ਼ਾਂ ਤੋਂ ਰਾਹੁਲ ਗਾਂਧੀ ਉੱਪਰ ਉੱਠ ਗਏ ਹਨ ਅਤੇ ਉਨ੍ਹਾਂ ਦੇ ਮਨ ਵਿੱਚ ਇਸ ਬਾਰੇ ਕੋਈ ਸਥਾਈ ਜ਼ਖ਼ਮ ਨਹੀਂ ਹੈ। ਰਾਹੁਲ ਗਾਂਧੀ ਤਾਮਿਲਨਾਡੂ ਵਿੱਚ ਆਪਣੀ ਦਾਦੀ ਇੰਦਰਾ ਗਾਂਧੀ ਅਤੇ ਪਿਤਾ ਰਾਜੀਵ ਗਾਂਧੀ ਦੀ ਤੁਲਨਾ ਵਧੇਰੇ ਸਹਿਜ ਨਜ਼ਰ ਆਉਂਦੇ ਹਨ।"

ਉੱਘੇ ਸਿਆਸੀ ਵਿਸ਼ਲੇਸ਼ਕ ਬੀ ਆਰ ਪੀ ਭਾਸਕਰ ਕਹਿੰਦੇ ਹਨ,"ਅਮੇਠੀ ਵਿੱਚ ਮਿਲੀ ਹਾਰ ਅਤੇ ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਦੇ ਕਾਰਨ ਰਾਹੁਲ ਦਾ ਦੱਖਣੀ ਭਾਰਤ ਵੱਲ ਫੇਰਾ ਵਧਿਆ ਹੈ। ਇਹ ਸਿਆਸੀ ਪੱਖੋਂ ਕਾਫ਼ੀ ਅਹਿਮ ਹੈ। ਦਰਅਸਲ ਰਾਹੁਲ ਗਾਂਧੀ ਇੱਥੇ ਲੋਕ ਹਮਾਇਤ ਨੂੰ ਮੁੜ ਖੜ੍ਹੀ ਕਰਨ ਦੀ ਕੋਸ਼ਿਸ਼ ਵਿੱਚ ਹਨ, ਜੋ ਨਹਿਰੂ-ਗਾਂਧੀ ਪਰਿਵਾਰ ਲਈ ਹਮੇਸ਼ਾ ਰਹੀ ਹੈ। ਕਾਂਗਰਸ ਪਾਰਟੀ ਇਸ ਨੂੰ ਗੁਆ ਸਕਦੀ ਹੈ ਪਰ ਨਹਿਰੂ ਖ਼ਾਨਦਾਨ ਵਿੱਚ ਇਸ ਨੂੰ ਹਾਸਲ ਕਰਨ ਦੀ ਸਮਰੱਥਾ ਰਹਿੰਦੀ ਹੈ।"

ਰਾਹੁਲ ਗਾਂਧੀ ਦੀ 'ਕੂਲ ਦਿੱਖ'

ਨਕੀਰਨ ਮੈਗਜ਼ੀਨ ਦੇ ਦਾਮੋਦਰਨ ਪ੍ਰਕਾਸ਼ ਕਹਿੰਦੇ ਹਨ, "ਤਾਮਿਲ ਮੀਡੀਆ ਵਿੱਚ ਰਾਹੁਲ ਗਾਂਧੀ ਬਾਰੇ ਰੁਖ਼ ਹਾਂਮੁਖੀ ਰਹਿੰਦਾ ਹੈ। ਇੱਥੋਂ ਤੱਕ ਕਿ ਉਨ੍ਹਾਂ ਨੂੰ ਤਾਮਿਲਨਾਡੂ ਦੇ ਬੱਚੇ ਵਾਂਗ ਦੇਖਿਆ ਜਾਂਦਾ ਹੈ। ਰਾਹੁਲ ਨੂੰ ਕੂਲ ਵਿਅਕਤੀ ਵਜੋਂ ਦੇਖਿਆ ਜਾ ਰਿਹਾ ਹੈ, ਜਦਕਿ ਗ੍ਰਹਿ ਮੰਤਰੀ ਨੂੰ ਵਿਲੇਨ ਵਾਂਗ। ਇਹੀ ਦਿੱਖ ਤਾਮਿਲਨਾਡੂ ਵਿੱਚ ਹੈ।"

ਰਾਹੁਲ ਗਾਂਧੀ

ਤਸਵੀਰ ਸਰੋਤ, InC

ਤੇਲੁਗੂ ਰਾਜ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਰਾਹੁਲ ਬਾਰੇ ਰਾਇ ਕੋਈ ਵੱਖਰੀ ਨਹੀਂ ਹੈ। ਹੈਦਰਾਬਾਦ ਵਿੱਚ ਸਥਿਤ ਓਸਾਮਾਨੀਆ ਯੂਨੀਵਰਿਸਟੀ ਵਿੱਚ ਪੱਤਰਕਾਰੀ ਦੇ ਸਾਬਕਾ ਪ੍ਰੋਫ਼ੈਸਰ ਪ੍ਰਗਿਆ ਸ਼ਾਅ ਕਹਿੰਦੇ ਹਨ, "ਉੱਤਰੀ ਭਾਰਤ ਦੇ ਮੀਡੀਆ ਵਿੱਚ ਰਾਹੁਲ ਨੂੰ ਜਿਸ ਤਰ੍ਹਾਂ ਨਿਸ਼ਾਨੇ 'ਤੇ ਲਿਆ ਜਾਂਦਾ ਹੈ, ਉਸ ਤਰ੍ਹਾਂ ਉੱਥੇ ਨਹੀਂ ਹੈ। ਅੰਗਰੇਜ਼ੀ ਮੀਡੀਆ ਨੂੰ ਪਤਾ ਹੈ ਕਿ ਸੱਤਾਧਾਰੀ ਖੇਤਰੀ ਪਾਰਟੀ ਨੂੰ ਕਿਸੇ ਤੋਂ ਖ਼ਤਰਾ ਨਹੀਂ ਹੈ।"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਸੀਨੀਅਰ ਪੱਤਰਕਾਰ ਜਿੰਕਾ ਨਾਗਾ ਅਰਜੁਨਾ ਕਹਿੰਦੇ ਹਨ, "ਤੇਲੁਗੂ ਮੀਡੀਆ ਵਿੱਚ ਜ਼ਿਆਦਾ ਰਿਪੋਰਟਾਂ ਨਹੀਂ ਛਪਦੀਆਂ। (ਪਰ) ਜਿਹੜੀਆਂ ਵੀ ਛਪਦੀਆਂ ਹਨ ਉਹ ਹਾਂਮੁਖੀ ਕਹਾਣੀਆਂ ਹੁੰਦੀਆਂ ਹਨ। ਰਾਹੁਲ ਗਾਂਧੀ ਦੇ ਨੌਜਵਾਨਾਂ ਨਾਲ ਸੰਵਾਦ ਨੂੰ ਕਾਫ਼ੀ ਹਾਂਮੁਖੀ ਲਿਆ ਜਾਂਦਾ ਹੈ।"

ਕੰਨੜ ਅਖ਼ਬਾਰ ਉਦੈਯਵਾਣੀ ਦੀ ਸਾਬਕਾ ਸੰਪਾਦਕ ਪੂਰਣਿਮਾ ਆਰ ਕਹਿੰਦੇ ਹਨ, "ਕੰਨੜ ਮੀਡੀਆ ਰਾਹੁਲ ਗਾਂਧੀ ਬਾਰੇ ਕੌਮੀ ਮੀਡੀਆ ਤੋਂ ਜੁਦਾ ਨਹੀਂ ਹੈ। ਖ਼ਾਸ ਕਰ ਕੇ 2014 ਤੋਂ ਬਾਅਦ ਕੰਨੜ ਮੀਡੀਆ ਵਿੱਚ ਰਾਹੁਲ ਗਾਂਧੀ ਬਾਰੇ ਜਾਂ ਤਾਂ ਬਕਵਾਸ ਹੁੰਦੀ ਹੈ ਜਾਂ ਫ਼ਿਰ ਉਨ੍ਹਾਂ ਦੀ ਆਲੋਚਨਾ।"

ਕੇਰਲ ਦੇ ਵਾਇਨਾਡ ਤੋਂ ਲੋਕਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਦਾ ਇੱਥੇ ਆਉਣਾ-ਜਾਣਾ ਵਧਿਆ ਹੈ। ਇਸ ਨਾਲ ਕਾਂਗਰਸ ਨੂੰ ਲਾਭ ਪਹੁੰਚਿਆ ਹੈ। ਕੇਰਲ ਦੇ ਸਥਾਨਕ ਮੀਡੀਆ ਲਈ ਵੀ ਰਾਹੁਲ ਗਾਂਧੀ ਅਹਿਮ ਹਨ।

ਐੱਨ ਰਾਮ ਕਹਿੰਦੇ ਹਨ ਕਿ ਰਾਹੁਲ ਗਾਂਧੀ ਸਬਰੀਮਲਾ ਵਰਗੇ ਮੁੱਦਿਆਂ ਉੱਪਰ ਆਪਣੇ ਆਗੂਆਂ ਨੂੰ ਫ਼ਿਜ਼ੂਲ ਦੇ ਬਿਆਨ ਦੇਣੋਂ ਰੋਕਣ ਵਿੱਚ ਅਸਫ਼ਲ ਰਹੇ ਹਨ। ਅਜਿਹੇ ਵਿੱਚ ਰਾਹੁਲ ਗਾਂਧੀ ਦੀ ਸਿਆਸਤ ਇੱਥੇ ਬਹੁਤੀ ਗੰਭੀਰ ਨਹੀਂ ਹੋ ਸਕੀ ਹੈ।

ਰਾਹੁਲ ਗਾਂਧੀ

ਤਸਵੀਰ ਸਰੋਤ, Inc

ਕਾਂਗਰਸ ਦੇ ਇੱਕ ਆਗੂ ਨੇ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਕਿਹਾ,"ਇਹ ਹੈਰਾਨ ਕਰਨ ਵਾਲਾ ਹੈ ਕਿ ਜੋ ਸਵਾਲ ਸਰਕਾਰ ਤੋਂ ਪੁੱਛੇ ਜਾਣੇ ਚਾਹੀਦੇ ਸਨ ਉਹ ਸਵਾਲ ਰਾਹੁਲ ਗਾਂਧੀ ਨੂੰ ਕੀਤੇ ਜਾ ਰਹੇ ਹਨ। ਰਾਹੁਲ ਗਾਂਧੀ ਬਾਰੇ ਮੀਡੀਆ ਦਾ ਰੁਖ਼ ਪੱਖਪਾਤੀ ਹੈ।"

ਮੀਡੀਆ ਜਰਨਲਿਜ਼ਮ ਰਿਵੀਊ ਦੇ ਸੰਪਾਦਕ ਕ੍ਰਿਸ਼ਣ ਪ੍ਰਸਾਦ ਕਹਿੰਦੇ ਹਨ,"ਰਾਹੁਲ ਗਾਂਧੀ ਸਚਿਨ ਤੇਂਦੂਲਕਰ ਵਰਗੇ ਹਨ। ਤੇਂਦੂਲਕਰ ਬੋਲਣ ਨਾਲੋਂ ਖੇਡਣ ਵਿੱਚ ਯਕੀਨ ਰੱਖਦੇ ਸਨ। ਰਾਹੁਲ ਗਾਂਧੀ ਲਈ ਦੱਖਣੀ ਭਾਰਤ ਗੁੰਝਲਦਾਰ ਸਿਆਸਤ ਤੋਂ ਬਚਣ ਦਾ ਟਿਕਾਣਾ ਹੈ। ਜਿਹੜਾ ਵੀ ਰਾਹੁਲ ਨੂੰ ਸਲਾਹ ਦੇ ਰਿਹਾ ਹੈ ਉਹ ਲੰਬੇ ਸਮੇਂ ਦੀ ਸਿਆਸਤ ਨੂੰ ਸੋਚ ਕੇ ਚੱਲ ਰਿਹਾ ਹੈ। ਪੁਸ਼ਅਪਸ ਤਾਂ ਸਿਰਫ਼ ਦਿਖਾਵੇ ਲਈ ਹਨ।"

ਕ੍ਰਿਸ਼ਣ ਪ੍ਰਸਾਦ ਕਹਿੰਦੇ ਹਨ, "ਇਹ ਅਮਰੀਕਾ ਦੀ ਸ਼ੈਲੀ ਵਾਲੀ ਸਿਆਸਤ ਹੈ। ਦਰਅਸਲ, ਕਾਂਗਰਸ ਉਹੀ ਖੇਡ ਖੇਡ ਰਹੀ ਹੈ ਜੋ ਛੇ ਸਾਲ ਪਹਿਲਾਂ ਭਾਜਪਾ ਨੇ ਖੇਡੀ ਸੀ। ਮੀਡੀਆ ਨੇ ਰਾਹੁਲ ਗਾਂਧੀ ਦੀ ਪੱਪੂ ਵਾਲੀ ਦਿੱਖ ਘੜ੍ਹੀ ਪਰ ਰਾਹੁਲ ਬੇਫ਼ਿਕਰ ਆਪਣਾ ਕੰਮ ਕਰਦੇ ਰਹੇ। ਰਾਹੁਲ ਦੀ ਸਿਆਸਤ ਦੇ ਦਿਖਾਵੇ ਦੀ ਉਮਰ ਥੋੜ੍ਹੀ ਹੈ। ਹਾਲੇ ਇਹ ਦੇਖਣਾ ਬਾਕੀ ਹੈ ਕਿ ਰਾਹੁਲ ਦੀ ਸਿਆਸਤ ਵੋਟ ਹਾਸਲ ਕਰਨ ਵਿੱਚ ਕਿਸ ਹੱਦ ਤੱਕ ਸਫ਼ਲ ਰਹਿੰਦੀ ਹੈ।"

ਸ਼ਸ਼ੀ ਕੁਮਾਰ ਨੂੰ ਲਗਦਾ ਹੈ ਕਿ ਰਾਹੁਲ ਗਾਂਧੀ ਪਰਪੱਖ ਹੋਏ ਹਨ। ਰਾਹੁਲ ਗਾਂਧੀ ਇਹ ਵੀ ਦੱਸ ਰਹੇ ਹਨ ਕਿ ਉਨ੍ਹਾਂ ਦੀ ਆਪਣੀ ਸ਼ੈਲੀ ਹੈ। ਤੁਸੀਂ ਵੀ ਇਹ ਗੱਲ ਜਾਣਦੇ ਹੋ ਕਿ ਨਵੀਂ ਪੀੜ੍ਹੀ ਅੱਜ ਦੇ ਸਮੇਂ ਵਿੱਚ ਦਿਖਾਵੇ ਤੋਂ ਸ਼ਾਇਦ ਹੀ ਪ੍ਰਭਾਵਿਤ ਹੁੰਦੀ ਹੋਵੇਗੀ।

ISWOTY

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)