ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ’ਤੇ ਕਿਹੜੀਆਂ ਗੰਭੀਰ ਸੱਟਾਂ ਮਿਲੀਆਂ - 5 ਅਹਿਮ ਖ਼ਬਰਾਂ

ਪਿਛਲੇ ਮਹੀਨੇ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰਧਾਨ ਸ਼ਿਵ ਕੁਮਾਰ (24) ਦੀ ਮੈਡੀਕਲ ਰਿਪੋਰਟ ਵਿੱਚ ਗੰਭੀਰ ਸੱਟਾਂ ਸਾਹਮਣੇ ਆਈਆਂ ਹਨ।

ਰਿਪੋਰਟ ਵਿਚ ਹੱਥਾਂ-ਪੈਰਾਂ ਵਿੱਚ ਫਰੈਕਚਰ ਅਤੇ ਫੁੱਟੇ ਹੋਏ ਨਹੁੰ ਸਮੇਤ ਕੁਝ ਗੰਭੀਰ ਸੱਟਾਂ ਹਨ। ਇਸ ਤੋਂ ਇਲਾਵਾ ਸਦਮੇ ਦੇ ਲੱਛਣ ਵੀ ਸਾਹਮਣੇ ਆਏ ਹਨ।

ਉਨ੍ਹਾਂ ਦੇ ਵਕੀਲ ਅਰਸ਼ਦੀਪ ਚੀਮਾ ਨੇ ਬੀਬੀਸੀ ਨੂੰ ਦੱਸਿਆ,"ਉਨ੍ਹਾਂ ਦੀ ਮੈਡੀਕਲ ਰਿਪੋਰਟ ਵਿੱਚ ਸਾਫ ਹੈ ਕਿ ਗੰਭੀਰ ਸੱਟਾਂ ਹਨ ਤੇ ਇਹ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਮ੍ਹਾਂ ਕਰਵਾਈ ਗਈ ਹੈ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ

ਭਾਜਪਾ ਦਾ ਪੱਛਮੀ ਯੂਪੀ ਵਿੱਚ ਵੀ ਪੰਜਾਬ ਵਾਲ਼ਾ ਹਾਲ ਹੋਣ ਲੱਗਾ

ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਪੱਛਮੀ ਉੱਤਰ ਪ੍ਰਦੇਸ਼ ਦੇ ਸਥਾਨਕ ਭਾਜਪਾ ਆਗੂਆਂ ਨੂੰ ਭਾਰੀ ਪੈ ਰਹੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਜਾ ਕੇ ਨਹੀਂ ਸਗੋਂ ਸੰਸਦ ਵਿੱਚ ਜਾ ਕੇ ਸਮਝਾਉਣਾ ਚਾਹੀਦਾ ਹੈ, ਕਿਉਂਕਿ ਕਾਨੂੰਨ ਉਥੇ ਹੀ ਬਣਦੇ ਹਨ।

ਪੱਛਮੀ ਯੂਪੀ ਦੇ ਸ਼ਾਮਲੀ ਜ਼ਿਲ੍ਹੇ ਦੇ ਲਿਲੋਨ ਪਿੰਡ ਦੇ ਕਿਸਾਨ ਅਤੇ ਕਾਲਖੰਡੇ ਖਾਪ ਦੇ ਪ੍ਰਧਾਨ ਚੌਧਰੀ ਸੰਜੇ ਬਾਬਾ ਕਹਿੰਦੇ ਹਨ, ਬਾਬਾ ਦਾ ਕਹਿਣਾ ਹੈ, "ਜਦੋਂ 18 ਸੋਧਾਂ ਕਰਨ ਲਈ ਸਰਕਾਰ ਹੀ ਤਿਆਰ ਹੈ ਅਤੇ ਇਸ ਦੀ ਖ਼ਰਾਬੀ ਨੂੰ ਭਾਜਪਾ ਦੇ ਵੱਡੇ ਨੇਤਾ ਸਮਝ ਚੁੱਕੇ ਹਨ, ਤਾਂ ਇਹ ਛੋਟੇ ਆਗੂ ਸਾਨੂੰ ਸਮਝਾਉਣ ਕਿਉਂ ਆ ਰਹੇ ਹਨ।"

ਬੀਬੀਸੀ ਸਹਿਯੋਗੀ ਸੀਤਾਰਾਮਜ ਮਿਸ਼ਰ ਦੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕਿਸਾਨਾਂ ਨੇ ਮਨਾਇਆ ਜ਼ਬਰ ਵਿਰੋਧੀ ਦਿਵਸ

ਸੰਯੁਕਤ ਕਿਸਾਨ ਮੋਰਚਾ ਵੱਲੋਂ 24 ਫਰਬਰੀ ਨੂੰ ''ਜ਼ਬਰ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ ਅਤੇ ਜੇਲ੍ਹਾਂ ਵਿਚ ਬੰਦ ਕਿਸਾਨਾਂ ਦੀ ਰਿਹਾਈ ਦੀ ਮੰਗ ਕੀਤੀ ਗਈ।

ਸੰਯੁਕਤ ਮੋਰਚੇ ਵਲੋਂ ਜਾਰੀ ਬਿਆਨ ਮੁਤਾਬਕ ਇਹ ਸਾਰੇ ਭਾਰਤ ਵਿਚ ਸੈਕੜੇ ਸਥਾਨਾਂ ਉੱਤੇ ਆਯੋਜਿਤ ਕੀਤਾ ਗਿਆ । ਸੰਯੁਕਤ ਕਿਸਾਨ ਮੋਰਚਾ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਪੱਤਰ ਭੇਜਿਆ।

ਇਹ ਅਤੇ ਕਿਸਾਨ ਅੰਦੋਲਨ ਨਾਲ ਜੁੜਿਆ ਸ਼ੁੱਕਰਵਾਰ ਦਾ ਹੋਰ ਅਹਿਮ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮਰਹੂਮ ਸਰਦੂਲ ਸਿਕੰਦਰ ਨੂੰ ਕਲਾਕਾਰਾਂ ਨੇ ਕਿਵੇਂ ਯਾਦ ਕੀਤਾ

ਪੰਜਾਬ ਦੇ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਦੀ ਬੁੱਧਵਾਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਮੌਤ ਹੋ ਗਈ ਹੈ।

ਸਰਦੂਲ ਸਿਕੰਦਰ ਪਿਛਲੇ ਕਰੀਬ ਡੇਢ ਮਹੀਨੇ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਅਧੀਨ ਚੱਲ ਰਹੇ ਸਨ, ਜਿੱਥੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ ਅਤੇ ਬੁੱਧਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ।

ਸਰਦੂਲ ਸਿਕੰਦਰ ਦਾ ਜਨਮ 15 ਅਗਸਤ 1961 ਨੂੰ ਹੋਇਆ ਸੀ। ਉਨ੍ਹਾਂ ਨੇ ਗਾਇਕੀ ਦੀ ਸ਼ੁਰੂਆਤ 'ਚ 'ਰੋਡਵੇਜ਼ ਦੀ ਲਾਰੀ' ਐਲਬਮ ਨਾਲ ਕਾਫ਼ੀ ਨਾਮਣਾ ਖੱਟਿਆ ਸੀ।

ਬੀਬੀਸੀ ਪੰਜਾਬੀ ਨੇ ਪੰਜਾਬੀ ਸੰਗੀਤ ਜਗਤ ਦੀਆਂ ਕੁਝ ਉਘੀਆਂ ਹਸਤੀਆਂ ਤੋਂ ਉਨ੍ਹਾਂ ਨਾਲ ਜੁੜੀਆਂ ਯਾਦਾਂ ਬਾਰੇ ਗੱਲ ਬਾਤ ਕੀਤੀ।

ਉਨ੍ਹਾਂ ਬਾਰੇ ਪੜ੍ਹਨ ਅਤੇ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਵਟਸਐਪ ਦੀਆਂ ਨਵੀਆਂ ਸ਼ਰਤਾਂ ਨਾ ਦੀ ਸੂਰਤ ਵਿੱਚ ਖਾਤੇ ਦਾ ਕੀ ਹੋਵੇਗਾ

ਜੇ ਵਟਸਐਪ ਯੂਜ਼ਰ 15 ਮਈ ਦੀ ਡੈਡਲਾਈਨ ਤੋਂ ਪਹਿਲਾਂ ਉਸ ਦੀਆਂ ਨਵੀਆਂ ਸ਼ਰਤਾਂ ਨੂੰ ਸਵੀਕਾਰ ਨਹੀਂ ਕਰਦਾ ਹੈ ਤਾਂ ਉਸ ਤੋਂ ਬਾਅਦ ਨਾ ਤਾਂ ਕੋਈ ਮੈਸੇਜ ਭੇਜ ਸਕੇਗਾ ਅਤੇ ਨਾ ਹੀ ਕੋਈ ਮੈਸੇਜ ਰਿਸੀਵ ਕਰ ਪਾਵੇਗਾ। ਇਸ ਲਈ ਨਵੀਆਂ ਸ਼ਰਤਾਂ ਨੂੰ ਮੰਨਣਾ ਜ਼ਰੂਰੀ ਹੋਵੇਗਾ।

ਉਨ੍ਹਾਂ ਦਾ ਅਕਾਉਂਟ "ਇਨਐਕਟਿਵ" ਦਿਖਾਈ ਦੇਵੇਗਾ ਅਤੇ ਇਨਐਕਟਿਵ ਅਕਾਉਂਟ 120 ਦਿਨਾਂ ਬਾਅਦ ਡਿਲੀਟ ਹੋ ਜਾਵੇਗਾ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)