Farmers Protest: ਕਿਸਾਨਾਂ ਨੇ ਸੰਸਦ ਮਾਰਚ ਦਾ ਪ੍ਰੋਗਰਾਮ ਮੁਲਤਵੀ ਕੀਤਾ, ਦਿੱਲੀ ਪੁਲਿਸ ਦੇ ਇਲਜ਼ਾਮਾਂ ਦਾ ਕੀ ਦਿੱਤਾ ਜਵਾਬ

ਲਾਲ ਕਿਲਾ ਹਿੰਸਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਲਾਲ ਕਿਲੇ ਉੱਤੇ ਕੇਸਰੀ ਤੇ ਕਿਸਾਨੀ ਝੰਡਾ ਲਹਿਰਾਉਣ ਨੇ ਅੰਦੋਲਨ ਦੀ ਹੋਂਦ ਬਰਕਰਾਰ ਰਹਿਣ ਬਾਰੇ ਲੋਕਾਂ ਵਿਚ ਸ਼ੰਕੇ ਪੈਦਾ ਕਰ ਦਿੱਤੇ ਹਨ

ਕਿਸਾਨ ਅੰਦੋਲਨ ਨਾਲ ਜੁੜੇ ਅੱਜ ਦੇ ਅਹਿਮ ਘਟਨਾਕ੍ਰਮ ਇਸ ਪੰਨੇ ਰਾਹੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ।

ਕਿਸਾਨਾਂ ਨੇ ਪਹਿਲੀ ਫਰਵਰੀ ਦਾ ਸੰਸਦ ਭਵਨ ਵੱਲ ਮਾਰਚ ਮੁਲਤਵੀ ਕਰ ਦਿੱਤਾ ਹੈ ਅਤੇ 20 ਫਰਵਰੀ ਨੂੰ ਗਾਂਧੀ ਬਰਸੀ ਮੌਕੇ ਇੱਕ ਦਿਨ ਦੀ ਭੁੱਖ ਹੜਤਾਲ ਕਰਨ ਦਾ ਫੈਸਲਾ ਲਿਆ ਹੈ।

ਰਾਸ਼ਟਰੀ ਕਿਸਾਨ ਮਜ਼ਦੂਰ ਸੰਘ ਨੇ ਖ਼ੁਦ ਨੂੰ ਕਿਸਾਨ ਅੰਦੋਲਨ ਤੋਂ ਵੱਖ ਕਰ ਲਿਆ ਹੈ। 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਵਿਚ ਹੋਈ ਹਿੰਸਾ ਅਤੇ ਲਾਲ ਕਿਲ਼ੇ ਉੱਤੇ ਕੇਸਰੀ ਝੰਡਾ ਅਤੇ ਕਿਸਾਨੀ ਝੰਡਾ ਲਹਿਰਾਉਣ ਦੇ ਮਾਮਲੇ ਵਿਚ ਸੰਯੁਕਤ ਮੋਰਚੇ ਦੀ ਬੈਠਕ ਅਤੇ ਦਿੱਲੀ ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ਅੱਜ ਦੇ ਅਹਿਮ ਘਟਨਾਕ੍ਰਮ ਹਨ।

ਸੰਯੁਕਤ ਮੋਰਚੇ ਨੇ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿਚ ਬੈਠਕ ਕਰਕੇ ਮੋਰਚੇ ਤੋਂ ਅਲੱਗ ਐਕਸ਼ਨ ਕਰਨ ਵਾਲੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਜ਼ਿੰਮੇਵਾਰ ਦੱਸਿਆ ਹੈ। ਦੂਜੇ ਪਾਸੇ ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਕਈ ਕਿਸਾਨ ਆਗੂਆਂ ਸਣੇ ਹੋਰ ਕਈ ਲੋਕਾਂ ਖ਼ਿਲ਼ਾਫ ਮਾਮਲਾ ਦਰਜ ਕਰਕੇ ਜਾਂਚ ਵਿਸ਼ੇਸ਼ ਜਾਂਚ ਟੀਮ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ

ਸੰਯੁਕਤ ਮੋਰਚੇ ਦੀ ਪ੍ਰੈਸ ਕਾਨਫਰੰਸ ਦੇ ਮੁੱਖ ਅੰਸ਼

  • ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਗਣਤੰਤਰ ਪਰੇਡ ਵਿਚ 2 ਲੱਖ ਟਰੈਕਟਰ ਤੇ ਲੱਖਾਂ ਲੋਕ ਆਏ।
  • ਕਈ ਮਾਅਨਿਆਂ ਵਿਚ ਇਹ ਇਤਿਹਾਸ ਸੀ ਪਰ ਕੁਝ ਅਫਸੋਸ ਜਨਕ ਘਟਨਾਵਾਂ ਹੋਈਆਂ।
  • ਸਰਕਾਰ ਨੇ ਸਾਜਿਸ਼ ਤਹਿਤ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, 99.9 ਫੀਸਦ ਕਿਸਾਨ ਸ਼ਾਂਤਮਈ ਸਨ।
  • ਸੰਯੁਕਤ ਮੋਰਚੇ ਦੇ ਕਿਸਾਨਾਂ ਦੇ ਰਾਹ ਵਿਚ ਰੋਕਾਂ ਖੜੀਆਂ ਕੀਤੀਆਂ ।
  • ਦੀਪ ਸਿੱਧੂ ਆਰਐੱਸਐੱਸ ਤੇ ਮੋਦੀ ਦੇ ਏਜੰਟ ਨੇ ਲਾਲ ਕਿਲੇ ਉੱਤੇ ਧਾਰਮਿਕ ਝੰਡਾ ਲਹਿਰਾਇਆ ।
  • ਲਾਲ ਕਿਲੇ ਦੀ ਪੁਲਿਸ ਚੌਕੀ ਦੀ ਪੁਲਿਸ 4 ਘੰਟੇ ਲਈ ਗਾਇਬ ਹੀ ਹੋ ਗਈ।
  • ਇਹ ਦੇਸ ਦੇ ਸਨਮਾਨ ਦਾ ਮੁੱਦਾ ਹੈ। ਸੰਯੁਕਤ ਮੋਰਚਾ ਇਸ ਉੱਤੇ ਦੁੱਖ ਸਾਂਝਾ ਕਰਦਾ ਹੈ।
  • 20 ਜਨਵਰੀ ਨੂੰ ਗਾਂਧੀ ਬਰਸੀ ਮੌਕੇ ਦੇਸ ਭਰ ਵਿਚ ਸਭਾਵਾਂ ਅਤੇ ਇੱਕ ਦਿਨ ਦੀ ਭੁੱਖ ਹੜਤਾਲ ਹੋਵੇਗੀ ।
  • ਪਹਿਲੀ ਫਰਵਰੀ ਨੂੰ ਸੰਸਦ ਮਾਰਚ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਮੁਲਤਵੀ ਕੀਤਾ ਜਾਂਦਾ ਹੈ।
  • ਇਸ ਕਾਂਡ ਪਿੱਛੇ ਦੀਪ ਸਿੱਧੂ ਅਤੇ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਹੱਥ ਹੈ।
  • ਦੀਪ ਸਿੱਧੂ ਦੇ ਦੇਸ ਭਰ ਵਿਚ ਸਮਾਜਿਕ ਬਾਈਕਾਟ ਦੀ ਅਪੀਲ ਕੀਤੀ।
  • ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਤਿੰਨ ਦਿਨ ਬਾਅਦ ਆਉਣ ਉੱਤੇ ਵੀ ਪੁਲਿਸ ਬੈਰੀਕੇਡ ਕੋਲ ਥਾਂ ਕਿਸ ਨੇ ਦਿੱਤੀ।
  • ਪੰਜਾਬ ਨੂੰ ਦੇਸ ਤੋਂ ਵੰਡਣ ਦੀ ਸਾਜਿਸ਼ ਕੀਤੀ ਗਈ ਸੀ - ਰਾਕੇਸ਼ ਟਕੈਤ ।
  • ਪੁਲਿਸ ਨੇ ਸਿਰਫ਼ 16 ਜਣੇ ਹਸਪਤਾਲ ਗਏ ਜਿੰਨ੍ਹਾਂ ਵਿਚੋਂ 5 ਮਾਮਲੂੀ ਚੋਣਾਂ ਵਾਲੇ ਸਨ ਅਤੇ ਬਾਕੀ 11 ਵਿਚੋਂ ਕੋਈ ਵੀ ਗੰਭੀਰ ਜ਼ਖ਼ਮੀ ਹੋਏ।
  • ਦਿੱਲੀ ਪੁਲਿਸ ਨੇ ਕੋਈ ਟਾਇਮ ਤੇ ਨੰਬਰ ਦੀ ਸ਼ਰਤ ਨਹੀਂ ਸੀ, ਲਾਲ ਕਿਲੇ ਵੱਲ ਪੁਲਿਸ ਆਪ ਉਕਸਾਉਂਦੀ ਰਹੀ।
  • ਜਿਹੜਾ ਰੂਟ ਦਿੱਤਾ ਗਿਆ ਸੀ ਉਹ ਬੰਦ ਕਰ ਦਿੱਤਾ ਤੇ ਲੋਕਾਂ ਨੂੰ ਸਾਜ਼ਿਸ਼ ਤਹਿਤ ਉੱਧਰ ਲਿਆਇਆ ਗਿਆ।
  • ਗਾਜੀਪੁਰ ਵਿਚ ਰੂਟ ਹੀ ਤੈਅ ਨਹੀਂ ਕੀਤਾ , ਲਿਖਿਤ ਰੂਟ 12 ਵਜੇ ਦਿੱਤਾ ਅਤੇ ਸਵੇਰੇ ਉਹ ਵੀ ਬੈਰੀਕੇਡਜ਼ ਨਾਲ ਬੰਦ ਸੀ।
  • ਲਾਲ ਕਿਲੇ ਵਿਚ ਫੌਜ ਰਹਿੰਦੀ ਹੈ ਅਤੇ ਕੇਸਰੀ ਝੰਡੇ ਨੂੰ ਇੰਨੀ ਦੇਰ ਕਿਉਂ ਰਹਿਣ ਦਿੱਤਾ , ਪੁਲਿਸ ਤਾਂ ਉਨ੍ਹਾਂ ਨਾਲ ਸੈਲਫੀਆ ਲੈ ਰਹੇ ਸਨ।
  • ਸੰਯੁਕਤ ਮੋਰਚੇ ਦੀ 4 ਮੈਂਬਰੀ ਕਮੇਟੀ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਮਿੰਨਤਾ ਕੀਤੀਆਂ ਪਰ ਉਹ ਨਹੀ ਮੰਨੇ, ਇਹ ਸਾਜ਼ਿਸ਼ ਸੀ ਇਸ ਵਿਚ ਕੀ ਸ਼ੱਕ ਹੈ।

ਦਿੱਲੀ ਪੁਲਿਸ ਦੇ ਕਮਿਸ਼ਨਰ ਐਸਐਨ ਸ੍ਰੀਵਾਸਤਵ ਨੇ ਕੀ ਕਿਹਾ

26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਦਿੱਲੀ ਵਿੱਚ ਹੋਈ ਹਿੰਸਾ ਅਤੇ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਅੱਜ ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ।

ਦਿੱਲੀ ਪੁਲਿਸ ਕਮੀਸ਼ਨਰ ਐੱਸਐੱਨ ਸ਼੍ਰੀਵਾਸਤਵ ਨੇ ਕਿਹਾ ਕਿ ਕਿਸਾਨ ਆਗੂਆਂ ਨੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਹੈ ਜਿਸ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦਿੱਲੀ ਪੁਲਿਸ ਦੀ ਪ੍ਰੈਸ ਕਾਨਫਰੰਸ ਦੀਆਂ ਖ਼ਾਸ ਗੱਲਾਂ ਕੁਝ ਇਸ ਤਰ੍ਹਾਂ ਹਨ।

  • ਸੰਯੁਕਤ ਮੋਰਚੇ ਨੇ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਕਰਨ ਦਾ ਸੱਦਾ ਦਿੱਤਾ ਸੀ।
  • ਦਿੱਲੀ ਪੁਲਿਸ ਨੇ ਕਿਸਾਨਾਂ ਨਾਲ ਪੰਜ ਬੈਠਕਾਂ ਕੀਤੀਆਂ ਤੇ ਉਨ੍ਹਾਂ ਨੂੰ ਗਣਤੰਤਰ ਦਿਵਸ ਪਰੇਡ ਕਾਰਨ ਨਾ ਟਰੈਕਟਰ ਮਾਰਚ ਨਾ ਕਰਨ ਲਈ ਕਿਹਾ।
  • ਪਰ ਜਦੋਂ ਉਹ ਨਾ ਮੰਨੇ ਤਾਂ ਉਨ੍ਹਾਂ ਨੂੰ ਤਿੰਨ ਰੂਟ ਦਿੱਤੇ ਗਏ ਅਤੇ ਪ੍ਰਬੰਧ ਕੀਤੇ ਗਏ ਸਨ।
  • ਸ਼ਰਤ ਅਧਾਰਿਤ ਲਿਖਤੀ ਆਗਿਆ ਦਿੱਤੀ ਗਈ ਸੀ। ਪਰ ਕਿਸਾਨਾਂ ਨੇ ਗਰਮਦਲੀਆਂ ਨੂੰ ਅੱਗੇ ਕਰ ਦਿੱਤਾ।
  • ਸਤਨਾਮ ਸਿੰਘ ਪੰਨੂੰ ਅਤੇ ਡਾਕਟਰ ਦਰਸ਼ਨਪਾਲ ਉੱਤੇ ਸਿੰਘੂ ਬਾਰਡਰ ਤੋਂ ਆ ਰਹੇ ਕਿਸਾਨਾਂ ਭੜਕਾਉਣ ਭਾਸ਼ਣ ਦੇ ਅਤੇ ਬੈਰੀਕੇਡ ਤੁੜਵਾਉਣ ਦੇ ਇਲਜ਼ਾਮ ਲਾਇਆ ।
  • ਟਿਕਰੀ ਵਲੋਂ ਆਏ ਕਿਸਾਨਾਂ ਨੂੰ ਬੂਟਾ ਸਿੰਘ ਬੁਰਜ਼ ਗਿੱਲ ਨੇ ਭੜਕਾਇਆ ਤੇ ਬੈਰੀਕੇਡ ਤੋੜ ਕੇ ਪੀਰਾਗੜੀ ਤੇ ਪੰਜਾਬੀ ਬਾਗ ਵੱਲ ਆਏ ਤੇ ਕੁਝ ਲਾਲ ਕਿਲੇ ਤੱਕ ਆਏ।
  • ਦਿੱਲੀ ਪੁਲਿਸ ਨੇ ਸੰਜਮ ਤੋਂ ਕੰਮ ਲਿਆ ਪਰ ਹਿੰਸਾ ਵਿਚ 394 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ ਅਤੇ ਕਈ ਆਈਸੀਯੂ ਵਿਚ ਵੀ ਹਨ।
  • ਇਸ ਦੌਰਾਨ ਪੁਲਿਸ ਦਾ ਜਾਇਦਾਦ ਦਾ ਵੀ ਨੁਕਸਾਨ ਹੋਇਆ।
  • ਪੁਲਿਸ ਨੇ ਭੀੜ ਨੂੰ ਕੰਟਰੋਲ ਕਰਨ ਲਈ ਹੰਝੂ ਗੈਸ ਦੇ ਗੋਲੇ ਛੱਡੇ ਪਰ ਭੀੜ ਲਾਲ ਕਿਲ਼ੇ ਪਹੁੰਚ ਗਏ।
  • ਲਾਲ ਕਿਲੇ ਉੱਤੇ ਲਹਿਰਾਏ ਝੰਡੇ, ਵਿਰਾਸਤ ਦੀ ਭੰਨਤੋੜ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ 25 ਐਫਆਈਆਰ ਦਰਜ ਕੀਤੀਆਂ ਹਨ।
  • ਵੀਡੀਓਜ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਹੋਣਗੀਆਂ ਅਤੇ ਕਿਸਾਨ ਆਗੂਆਂ ਦੀ ਪੁੱਛਗਿੱਛ ਹੋਵੇਗੀ।
  • ਜਿਨ੍ਹਾਂ ਕਿਸਾਨ ਆਗੂਆਂ ਨੇ ਸਮਝੌਤੇ ਦੀ ਉਲੰਘਣਾ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇਗੀ
  • ਦਿੱਲੀ ਪੁਲਿਸ ਨੇ 50 ਵਿਅਕਤੀਆਂ ਨੂੰ ਹਿਰਾਸਤ ਵਿਚ ਲੈਣ ਦੀ ਪੁਸ਼ਟੀ ਕੀਤੀ ।
  • ਦੀਪ ਸਿੱਧੂ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਜਾਂਚ ਜਾਰੀ ਹੈ, ਜਿਸ ਦਾ ਵੀ ਨਾ ਆਇਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਕੀ ਬੋਲੇ ਕਿਸਾਨ ਆਗੂ ਜੋਗਿੰਦਰ ਉਗਰਾਹਾਂ?

ਜੋਗਿੰਦਰ ਉਗਰਾਹਾਂ

ਗਣਤੰਤਰ ਦਿਹਾੜੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਅਤੇ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਨਾਲ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਗੱਲਬਾਤ ਕੀਤੀ।

ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਉਨ੍ਹਾਂ ਰੂਟਾਂ 'ਤੇ ਹੀ ਮਾਰਚ ਕੀਤਾ ਜਿਸ 'ਤੇ ਮਨਜ਼ੂਰੀ ਮਿਲੀ ਸੀ। ਕੁਝ ਸ਼ਰਾਰਤੀ ਤੱਤਾਂ ਨੇ ਸਰਕਾਰ ਦੀ ਸਾਜ਼ਿਸ਼ ਤਹਿਤ ਅਜਿਹਾ ਕੀਤਾ।

ਉਨ੍ਹਾਂ ਕਿਹਾ, "ਇਹ ਸਰਕਾਰ ਦੇ ਇਸ਼ਾਰੇ 'ਤੇ ਹੋਇਆ ਸੀ। ਸਭ ਯੋਜਨਾਬੱਧ ਤਰੀਕੇ ਨਾਲ ਹੋਇਆ।"

"ਪੁਲਿਸ ਅਧਿਕਾਰੀ ਝੂਠ ਬੋਲ ਰਹੇ ਹਨ। ਜਥੇਬੰਦੀਆਂ ਨੇ ਉਨ੍ਹਾਂ ਰੂਟਾ 'ਤੇ ਹੀ ਮਾਰਚ ਕੀਤਾ। ਲਾਲ ਕਿਲਾ ਜੋ ਲੋਕ ਪਹੁੰਚੇ, ਉਹ ਸਾਡਾ ਮਾਰਚ ਨਹੀਂ ਸੀ।"

ਉਨ੍ਹਾਂ ਕਿਹਾ ਕਿ ਕਈ ਲੋਕ ਸੰਘਰਸ਼ਾਂ ਦਾ ਅੜਚਨਾਂ ਪਾ ਰਹੇ ਹਨ। ਦੀਪ ਸਿੱਧੂ ਵਰਗੇ ਲੋਕ ਲੋਕਾਂ ਨੂੰ ਭੜਕਾ ਰਹੇ ਹਨ।

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਦੀਪ ਸਿੱਧੂ ਸਰਕਾਰ ਦੀ ਸ਼ੈਅ ਨਾਲ ਬੋਲਦਾ।

ਉਨ੍ਹਾਂ ਕਿਹਾ ਕਿ ਲਾਲ ਕਿਲੇ 'ਤੇ ਝੰਡਾ ਫਹਿਰਾਉਣਾ ਕੋਈ ਸੌਖਾ ਥੋੜਾ ਨਾ ਸੀ।

ਉਨ੍ਹਾਂ ਕਿਹਾ, "ਸੰਘਰਸ਼ ਜਾਰੀ ਰਹੇਗਾ। ਅਸੀਂ ਜਿੱਤ ਕੇ ਹੀ ਮੁੜਾਂਗੇ। ਸਾਡੇ ਨਾਲ ਕੋਈ ਨਹੀਂ ਰੁੱਸਿਆ। ਸਭ ਨੂੰ ਪਤਾ ਹੈ ਕਿ ਇਹ ਖੇਡ ਕਿਸ ਦੀ ਹੈ।"

ਰਾਸ਼ਟਰੀ ਕਿਸਾਨ ਮਜ਼ਦੂਰ ਸੰਘ ਕਿਸਾਨ ਅੰਦੋਲਨ ਤੋਂ ਹੋਇਆ ਵੱਖ

ਰਾਸ਼ਟਰੀ ਕਿਸਾਨ ਮਜ਼ਦੂਰ ਸੰਘ ਦੇ ਆਗੂ ਵੀ ਐੱਮ ਸਿੰਘ

ਤਸਵੀਰ ਸਰੋਤ, Ani

ਰਾਸ਼ਟਰੀ ਕਿਸਾਨ ਮਜ਼ਦੂਰ ਸੰਘ ਦੇ ਆਗੂ ਵੀ ਐੱਮ ਸਿੰਘ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸੰਗਠਨ ਅੰਦੋਲਨ ਤੋਂ ਅਲਗ ਹੋ ਰਿਹਾ ਹੈ।

ਉਨ੍ਹਾਂ ਕਿਹਾ, "ਅਸੀਂ ਆਪਣਾ ਅੰਦੋਲਨ ਖ਼ਤਮ ਕਰਦੇ ਹਾਂ। ਅਸੀਂ ਹੰਗਾਮਾ ਮਚਾਉਣ ਲਈ ਨਹੀਂ ਆਏ ਹਾਂ। ਅਸੀਂ ਲੋਕਾਂ ਨੂੰ ਸ਼ਹੀਦ ਕਰਨ ਨਹੀਂ ਆਏ ਸੀ।"

ਰਾਸ਼ਟਰੀ ਕਿਸਾਨ ਮਜ਼ਦੂਰ ਸੰਘ ਦੇ ਆਗੂ ਨੇ ਕਿਹਾ ਕਿ 26 ਜਨਵਰੀ ਨੂੰ ਲਾਲ ਕਿਲੇ 'ਚ ਜੋ ਹੋਇਆ, ਅਸੀਂ ਉਸ ਦੀ ਨਿੰਦਾ ਕਰਦੇ ਹਾਂ। ਹੰਗਾਮਾ ਕਰਨ ਵਾਲਿਆਂ 'ਤੇ ਸਖ਼ਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਅਸੀਂ ਇੱਥੇ ਕਿਸਾਨਾਂ ਦੇ ਸੰਘਰਸ਼ ਲਈ ਆਏ ਸੀ। ਐੱਮਐੱਸਪੀ ਲਈ ਆਏ ਸੀ, ਨਾ ਕਿ ਹੰਗਾਮਾ ਕਰਨ ਲਈ। ਜਿਨ੍ਹਾਂ ਨੇ ਵੱਖ ਰੂਟ ਲਿਆ, ਉਨ੍ਹਾਂ 'ਤੇ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ। ਇਹ ਨਿੰਦਨਯੋਗ ਸੀ। ਅਸੀਂ ਵੇਖਾਂਗੇ ਕਿ ਜੋ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨਾਲ ਕਿਵੇਂ ਨਜਿੱਠਣਾ ਹੈ।"

ਉਨ੍ਹਾਂ ਅੱਗੇ ਕਿਹਾ, "ਗਲਤੀ ਸਰਕਾਰ ਦੀ ਵੀ ਹੈ। ਜਿਹੜੇ ਲੋਕ ਤੈਅਸ਼ੁਦਾ ਵਕਤ ਤੋਂ ਪਹਿਲਾਂ ਚੱਲੇ, ਉਨ੍ਹਾਂ 'ਤੇ ਐਕਸ਼ਨ ਕਿਉਂ ਨਹੀਂ ਲਿਆ ਗਿਆ। ਕਿਉਂ ਸਰਕਾਰ ਲਾਲ ਕਿਲੇ ਦੀ ਸੁਰੱਖਿਆ ਨਹੀਂ ਕਰਵਾਈ ਗਈ।"

ਉਨ੍ਹਾਂ ਕਿਸਾਨ ਆਗੂ ਰਾਕੇਸ਼ ਟਕੈਟ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਟਕੈਟ ਵੱਖ ਰੂਟ 'ਤੇ ਜਾਣਾ ਚਾਹੁੰਦੇ ਸੀ। ਕੁਝ ਲੋਕ ਨਹੀਂ ਚਾਹੁੰਦੇ ਕਿ ਪ੍ਰਦਰਸ਼ਨ ਸ਼ਾਂਤਮਈ ਰਹੇ।

ਕੌਣ ਹ ਵੀ. ਐੱਮ. ਸਿੰਘ?

ਵੀ. ਐੱਮ. ਸਿੰਘ ਰਾਸ਼ਟਰੀ ਕਿਸਾਨ ਮਜ਼ਦੂਰ ਸੰਘ ਦੇ ਆਗੂ ਹਨ।

ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ ਤਾਂ ਵੀ ਐੱਮ ਸਿੰਘ ਨੇ ਫੇੱਸਬੁੱਕ 'ਤੇ ਵੀਡੀਓ ਮੈਸੇਜ ਰਾਹੀਂ ਕਿਹਾ ਸੀ ਕਿ ਕੋਰੋਨਾ ਮਹਾਂਮਾਰੀ ਕਰਕੇ ਕਿਸਾਨਾਂ ਨੂੰ ਦਿੱਲੀ ਨਹੀਂ ਆਉਣਾ ਚਾਹੀਦਾ। ਪਰ ਜਦੋਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਦਿੱਲੀ ਦੇ ਬਾਰਡਰ ਪਹੰਚ ਗਏ ਤਾਂ ਉਨ੍ਹਾਂ ਨੇ ਸਟੈਂਡ ਬਦਲ ਲਿਆ ਅਤੇ ਉਹ ਬੁਰਾੜੀ ਮੈਦਾਨ 'ਤੇ ਜਾਕੇ ਬੈਠ ਗਏ।

ਭਾਜਪਾ ਇਨ੍ਹਾਂ 'ਤੇ 600 ਕਰੋੜ ਰੁਪਏ ਦੀ ਪ੍ਰਾਪਰਟੀ ਨੂੰ ਲੈ ਕੇ ਵੀ ਕਈ ਤਰ੍ਹਾਂ ਦਾ ਇਲਜ਼ਾਮ ਲਗਾਉਂਦੀ ਰਹੀ ਹੈ।

ਉਨ੍ਹਾਂ ਨੇ ਕਿਸਾਨ ਸੰਘਰਸ਼ ਦੇ ਮੁੱਦੇ 'ਤੇ ਕਈ ਵਾਰ ਸਰਕਾਰ ਨਾਲ ਵੱਖ ਤੌਰ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਨੇ ਹੱਥ ਅੱਗੇ ਨਹੀਂ ਵਧਾਇਆ।

ਭਾਰਤੀ ਕਿਸਾਨ ਯੂਨੀਅਨ (ਭਾਨੂ) ਵੀ ਹੋਇਆ ਕਿਸਾਨ ਅੰਦੋਲਨ ਤੋਂ ਵੱਖ

ਭਾਰਤੀ ਕਿਸਾਨ ਯੂਨੀਅਨ (ਭਾਨੂ)

ਤਸਵੀਰ ਸਰੋਤ, Ani

ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਪ੍ਰਧਾਨ ਭਾਨੂ ਪ੍ਰਤਾਪ ਸਿੰਘ ਨੇ ਵੀ ਦਿੱਲੀ ਵਿੱਚ ਹੋਈ ਹਿੰਸਾ ਤੋਂ ਬਾਅਦ ਖ਼ੁਦ ਨੂੰ ਕਿਸਾਨ ਸੰਘਰਸ਼ ਤੋਂ ਵੱਖ ਕਰ ਲਿਆ ਹੈ।

ਉਨ੍ਹਾਂ ਕਿਹਾ ਕਿ ਚਿੱਲਾ ਬਾਰਡਰ 'ਤੇ ਚੱਲ ਰਿਹਾ ਆਪਣਾ ਸੰਘਰਸ਼ ਅਸੀਂ ਖ਼ਤਮ ਕਰ ਰਹੇ ਹਾਂ।

ਬਲਬੀਰ ਸਿੰਘ ਰਾਜੇਵਾਲ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਨੇ ਬੈਠਕ ਕੀਤੀ ਹੈ ਅਤੇ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ ਹੈ

ਸੰਯੁਕਤ ਕਿਸਾਨ ਮੋਰਚਾ ਨੇ ਦਿੱਲੀ ’ਚ ਹੋਈ ਹਿੰਸਾ ਨੂੰ ਦੱਸਿਆ ਸਾਜ਼ਿਸ਼

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ 'ਚ ਕਿਸਾਨ ਆਗੂਆਂ ਨੇ ਦਿੱਲੀ 'ਚ ਟਰੈਕਟਰ ਪਰੇਡ ਦੌਰਾਨ ਹੋਏ ਹੰਗਾਮੇ ਨੂੰ ਲੈ ਕੇ ਇੱਕ ਬੈਠਕ ਕੀਤੀ।

ਨਵੀਂ ਦਿੱਲੀ 'ਚ ਹੋਏ ਹੰਗਾਮੇ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਲੈ ਕੇ ਸਰਕਾਰ ਕਾਫ਼ੀ ਹਿੱਲ ਚੁੱਕੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਲਈ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਨੁਕਸਾਨ ਪਹੁੰਚਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਹੋਰਨਾਂ ਨਾਲ ਰੱਲ ਕੇ ਅਜਿਹੀ ਸਾਜ਼ਿਸ਼ ਰਚੀ ਗਈ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੰਯੁਕਤ ਕਿਸਾਨ ਮੋਰਚਾ ਦਾ ਹਿੱਸਾ ਨਹੀਂ ਹੈ। ਉਹ ਸੰਘਰਸ਼ ਦੇ 15 ਦਿਨਾਂ ਦੇ ਬਾਅਦ ਹੀ ਵੱਖ ਹੋ ਗਈ ਸੀ।

ਉਨ੍ਹਾਂ ਕਿਹਾ ਕਿ ਜਦੋਂ ਸੰਯੁਕਤ ਕਿਸਾਨ ਮੋਰਚਾ ਨੇ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਕੱਢਣ ਦਾ ਫੈਸਲਾ ਲਿਆ ਸੀ, ਉਦੋਂ ਤੋਂ ਹੀ ਦੀਪ ਸਿੱਧੂ ਵਰਗੇ ਸ਼ਰਾਰਤੀ ਅਨਸਰ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ।

ਉਨ੍ਹਾਂ ਕਿਹਾ ਕਿ ਉਸ ਸਾਜ਼ਿਸ਼ ਦੇ ਤਹਿਤ ਹੀ ਉਨ੍ਹਾਂ ਤੈਅਸ਼ੁਦਾ ਸਮੇਂ ਤੋਂ ਪਹਿਲਾਂ ਹੀ ਆਪਣੀ ਟਰੈਕਟਰ ਰੈਲੀ ਰਿੰਗ ਰੋਡ 'ਤੇ ਸ਼ੁਰੂ ਕਰ ਦਿੱਤੀ।

ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਇਸ ਦੀ ਸਖ਼ਤ ਨਿੰਦਾ ਕਰਦਾ ਹੈ।

ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਦਿੱਲੀ ਦੇ ਬਾਰਡਰਾਂ ਉੱਤੇ ਪਹਿਲਾਂ ਵਾਂਗ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਣ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਉਹ ਸਰਕਾਰ ਵਲੋਂ ਇਸ ਸੰਘਰਸ਼ ਨੂੰ ਦੱਬਣ ਨਹੀਂ ਦੇਣਗੇ।

ਤੁਸੀਂ ਇਹ ਵੀ ਪੜ੍ਹ ਸਕਦੇ ਹੋ

'ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼'

ਭਾਰਤੀ ਕਿਸਾਨ ਯੂਨੀਅਨ ਦੇ ਮਹਿਲਾ ਵਿੰਗ ਦੀ ਪ੍ਰਧਾਨ ਹਰਿੰਦਰ ਬਿੰਦੂ ਨੇ ਕਿਹਾ ਕਿ ਦਿੱਲੀ ਦੇ ਲਾਲ ਕਿਲੇ 'ਚ ਜੋ ਹੋਇਆ, ਉਹ ਸਰਕਾਰ ਦੀ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਿਆਦਾ ਸੁਰੱਖਿਆ ਦੌਰਾਨ ਅਜਿਹਾ ਹੋਣਾ ਕੋਈ ਸੌਖੀ ਗੱਲ ਨਹੀਂ ਸੀ।

ਲਾਲ ਕਿਲਾ ਹਿੰਸਾ

ਤਸਵੀਰ ਸਰੋਤ, EPA/RAJAT GUPTA

ਤਸਵੀਰ ਕੈਪਸ਼ਨ, ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਟ੍ਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੌਰਾਨ 300 ਤੋਂ ਜ਼ਿਆਦਾ ਪੁਲਿਸਵਾਲੇ ਜ਼ਖ਼ਮੀ ਹੋਏ ਹਨ

ਟਵੀਟਰ ਨੇ 550 ਅਕਾਊਂਟ ਕੀਤੇ ਸਸਪੈਂਡ

ਕਿਸਾਨ ਟਰੈਕਟਰ ਰੈਲੀ ਦੌਰਾਨ ਦਿੱਲੀ ‘ਚ ਹੋਈ ਹਿੰਸਾ ਅਤੇ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਟਵਿਟਰ ਨੇ 550 ਅਕਾਊਂਟ ਸਸਪੈਂਡ ਕਰ ਦਿੱਤੇ ਹਨ।

ਦਿੱਲੀ ਹਿੰਸਾ

ਤਸਵੀਰ ਸਰੋਤ, Ani

ਦਿੱਲੀ 'ਚ ਹੋਈ ਹਿੰਸਾ ਦੀ ਜਾਂਚ ਕ੍ਰਾਈਮ ਬ੍ਰਾਂਚ ਕਰੇਗੀ - ਦਿੱਲੀ ਪੁਲਿਸ

ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਗਣਤੰਤਰ ਦਿਹਾੜੇ ਦਿੱਲੀ 'ਚ ਹੋਈ ਹਿੰਸਾ ਦੇ ਸੰਬੰਧ 'ਚ ਆਈਪੀਐਸ ਦੀ ਧਾਰਾ 395 (ਡਕੈਤੀ), 397 (ਚੋਰੀ ਜਾਂ ਡਕੈਤੀ, ਹੱਤਿਆ ਦੀ ਕੋਸ਼ਿਸ਼), 120ਬੀ (ਆਪਰਾਧਿਕ ਸਾਜ਼ਿਸ਼ ਦੀ ਸਜ਼ਾ) ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਕ੍ਰਾਈਮ ਬ੍ਰਾਂਚ ਇਸ ਮਾਮਲੇ ਦੀ ਜਾਂਚ ਕਰੇਗੀ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਨਾਲ ਹੀ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਦੀ ਟ੍ਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੌਰਾਨ 300 ਤੋਂ ਜ਼ਿਆਦਾ ਪੁਲਿਸਵਾਲੇ ਜ਼ਖ਼ਮੀ ਹੋਏ ਹਨ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)