You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਕੀ ਸਰਕਾਰ ਨੂੰ ਖੇਤੀ ਕਾਨੂੰਨ ਲਾਗੂ ਕਰਨ ਦੀ ਪਹਿਲਾਂ ਵਾਲੀ ਐਮਰਜੈਂਸੀ ਹੁਣ ਨਹੀਂ ਰਹੀ -5 ਅਹਿਮ ਖ਼ਬਰਾਂ
ਸਰਕਾਰ ਅਤੇ ਕਿਸਾਨ ਆਗੂਆਂ ਦੀ ਦਸਵੇਂ ਗੇੜ ਦੀ ਮੀਟਿੰਗ ਵਿੱਚ ਸਰਕਾਰ ਨੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਅੱਤਲ ਕਰਕੇ ਸਾਂਝੀ ਕਮੇਟੀ ਬਣਾਉਣ ਦੀ ਪੇਸ਼ਕਸ਼ ਕਿਸਾਨਾਂ ਨੂੰ ਦਿੱਤੀ।
ਇਸ ਪੇਸ਼ਕਸ਼ਨ ਨੂੰ ਕਿਸਾਨ ਜਥੇਬੰਦੀਆਂ ਨੇ ਆਪਣੀ ਵੀਰਵਾਰ ਦੀ ਬੈਠਕ ਵਿੱਚ ਰੱਦ ਕਰ ਦਿੱਤਾ ਹੈ। ਅੱਜ ਕਿਸਾਨਾਂ ਦੀ ਕੇਂਦਰ ਨਾਲ ਮੁੜ ਤੋਂ ਮੀਟਿੰਗ ਹੈ।
ਬੀਬੀਸੀ ਪੰਜਾਬੀ ਨੇ ਡੇਢ ਸਾਲ ਬਾਅਦ ਇਨ੍ਹਾਂ ਕਾਨੂੰਨਾਂ ਦੇ ਭਵਿੱਖ ਬਾਰੇ ਸਮਝਣ ਲਈ ਖੇਤੀ-ਆਰਥਿਕਤਾ ਦੇ ਮਾਹਰ ਡਾ. ਸਰਦਾਰਾ ਸਿੰਘ ਜੌਹਲ, ਆਰਥਸ਼ਾਸਤਰੀ ਪ੍ਰੋ. ਰਣਜੀਤ ਸਿੰਘ, ਸੀਨੀਅਰ ਪੱਤਰਕਾਰ ਜਗਤਾਰ ਸਿੰਘ ਅਤੇ ਆਰਥਿਕ ਤੇ ਸਿਆਸੀ ਮਾਮਲਿਆਂ ਦੇ ਜਾਣਕਾਰ ਡਾ. ਪ੍ਰਮੋਦ ਕਮੁਾਰ ਨਾਲ ਗੱਲਬਾਤ ਕੀਤੀ
ਇਹ ਵੀ ਪੜ੍ਹੋ:
ਮਾਹਰਾਂ ਨੇ ਜਿੱਥੇ ਇਸ ਪੇਸ਼ਕਸ਼ਨ ਨੂੰ ਅੰਦੋਲਨ ਦੀ ਇੱਕ ਜਿੱਤ ਦੱਸਿਆ ਇਸ ਦੇ ਨਾਲ ਹੀ ਇਹ ਸਵਾਲ ਵੀ ਚੁੱਕਿਆ ਕਿ ਮੁਅਤਲੀ ਦੀ ਮਿਆਦ ਪੁੱਗਣ ਤੋਂ ਬਾਅਦ ਇਨ੍ਹਾਂ ਕਾਨੂੰਨਾਂ ਦਾ ਕੀ ਬਣੇਗਾ।
ਇਹ ਵੀ ਸਪਸ਼ਟ ਹੋਇਆ ਕਿ ਇਸ ਪੇਸ਼ਕਸ਼ ਤੋਂ ਪ੍ਰਤੀਤ ਹੁੰਦਾ ਹੈ ਕਿ ਜਿਸ ਐਮਰਜੈਂਸੀ ਨਾਲ ਸਰਕਾਰ ਨੇ ਕਾਨੂੰਨ ਪਾਸੇ ਕੀਤੇ ਸਨ, ਸਸਪੈਂਡ ਕਰਨ ਦੀ ਗੱਲ ਤੋਂ ਲਗਦਾ ਹੈ ਕਿ ਹੁਣ ਸਰਕਾਰ ਕੋਲ ਉਹ ਐਮਰਜੈਂਸੀ ਨਹੀਂ ਰਹੀ ਹੈ।
ਮਾਹਰਾਂ ਦੀ ਇਸ ਵਿਸ਼ੇ ਬਾਰੇ ਰਾਇ ਤੇ ਵਿਸ਼ਲੇਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕਿਸਾਨਾਂ ਵੱਲੋਂ ਕਾਨੂੰਨ ਮੁਅਤਲੀ ਦੀ ਸਰਕਾਰੀ ਪੇਸ਼ਕਸ਼ ਇਹ ਕਹਿ ਕੇ ਰੱਦ
ਕਿਸਾਨ ਜਥੇਬੰਦੀਆਂ ਦੇ ਸਰਕਾਰ ਦਾ ਪ੍ਰਸਤਾਵ ਰੱਦ ਕਰਨ ਦੇ ਫ਼ੈਸਲੇ ਬਾਰੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੀਡੀਆ ਨਾਲ ਗੱਲਬਾਤ ਕੀਤੀ ।
ਉਨ੍ਹਾਂ ਨੇ ਕਿਹਾ, "ਅਸੀਂ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰਦਿਆਂ ਅੱਜ ਆਪਣੀ ਰਣਨੀਤੀ ਤਿਆਰ ਕੀਤੀ ਹੈ। ਅੱਜ ਸਵੇਰੇ ਪੁਲਿਸ ਅਧਿਕਾਰੀਆਂ ਨਾਲ ਬੈਠਕ ਹੋਈ। ਅਸੀਂ ਸਾਫ਼ ਕਰ ਦਿੱਤਾ ਕਿ ਟਰੈਕਟਰ ਪਰੇਡ ਰਿੰਗ ਰੋਡ 'ਤੇ ਕਰਾਂਗੇ। ਪ੍ਰਸ਼ਾਸਨ ਤੇ ਪੁਲਿਸ ਸਾਡਾ ਸਾਥ ਦੇਵੇ।"
ਉਨ੍ਹਾਂ ਨੇ ਕਿਹਾ, "ਲੋਕਤੰਤਰ 'ਚ ਕਿਸਾਨ ਨੂੰ ਵੱਖਰੀ ਕਿਸਮ ਦਾ ਗਣਤੰਤਰ ਦਿਵਸ ਮਨਾਉਣ ਦਿੱਤਾ ਜਾਵੇ। ਅਸੀਂ ਬਿਲਕੁਲ ਵੀ ਹਿੰਸਕ ਨਹੀਂ ਹੋਵਾਂਗੇ। ਜੇ ਹਿੰਸਾ ਹੋਵੇਗੀ ਤਾਂ ਸਿਰਫ਼ ਸਰਕਾਰ ਵਲੋਂ ਹੋਵੇਗੀ।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਸੀਰਮ ਇੰਸਟੀਚਿਊਟ ਦੇ ਪਲਾਂਟ 'ਚ ਅੱਗ, 5 ਲੋਕਾਂ ਮੌਤਾਂ
ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਪੁਣੇ ਪਲਾਂਟ ਵਿੱਚ ਅੱਗ ਲੱਗਣ ਨਾਲ ਕੁਝ ਲੋਕਾਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ।
ਖ਼ਬਰ ਏਜੰਸੀ ਏਐਨਆਈ ਮੁਤਾਬਕ, ਪੁਣੇ ਦੇ ਮੇਅਰ ਮੁਰਲੀਧਰ ਨੇ ਕਿਹਾ ਚਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਅੱਗ ਬੁੱਝਣ ਤੋਂ ਬਾਅਦ 5 ਮ੍ਰਿਤਕ ਦੇਹਾਂ ਬਿਲਡਿੰਗ 'ਚੋਂ ਮਿਲੀਆਂ ਹਨ।
ਉਨ੍ਹਾਂ ਕਿਹਾ, "ਇਹ ਪੰਜ ਲੋਕ, ਜਿਨ੍ਹਾਂ ਦੀ ਜਾਨ ਗਈ ਹੈ, ਨਿਰਮਾਣ ਅਧੀਨ ਬਿਲਡਿੰਗ ਦੇ ਵਰਕਰ ਹੋ ਸਕਦੇ ਹਨ। ਅੱਗ ਦੇ ਕਾਰਨਾਂ ਬਾਰੇ ਅਜੇ ਤੱਕ ਸਾਫ਼ ਨਹੀਂ ਹੋ ਪਾਇਆ ਹੈ। ਪਰ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਬਿਲਡਿੰਗ 'ਚ ਚੱਲ ਰਹੇ ਵੈਲਡਿੰਗ ਦੇ ਕੰਮ ਕਾਰਨ ਇਹ ਹਾਦਸਾ ਹੋਇਆ ਹੈ।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਝ ਲੈ ਕੇ ਆਓ:
ਪੰਜਾਬ-ਹਰਿਆਣਾ ਵਿੱਚ ਬਰਡ ਫਲੂ: ਪੋਲਟਰੀ 'ਤੇ ਕੀ ਅਸਰ
ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਦੋ ਪੋਲਟਰੀ ਫਾਰਮਾਂ ਦੀਆਂ ਮੁਰਗ਼ੀਆਂ ਦੇ ਸੈਂਪਲ ਵਿੱਚੋਂ ਬਰਡ ਫਲੂ ਵਾਇਰਸ ਮਿਲਣ ਦੀ ਪੁਸ਼ਟੀ ਹੋਈ ਹੈ।
ਦੋਵਾਂ ਪੋਲਟਰੀ ਫਾਰਮਾਂ ਦੀਆਂ ਮੁਰਗ਼ੀਆਂ ਦੇ ਸੈਂਪਲ ਭੋਪਾਲ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹਾਈ ਸਿਕਿਉਰਿਟੀ ਐਨੀਮਲ ਡਿਸੀਜ਼ (ਆਈਸੀਏਆਰ) ਨੂੰ ਭੇਜੇ ਗਏ ਸਨ, ਜਿੱਥੋਂ ਬਰਡ ਫਲੂ ਦੇ ਪੌਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਕੀ ਹੈ ਬਰਡ ਫਲੂ ਅਤੇ ਇਸ ਦਾ ਪੋਲਟਰੀ ਉੱਪਰ ਕੀ ਅਸਰ ਹੈ, ਜਾਣਨ ਲਈ ਇੱਥੇ ਕਲਿੱਕ ਕਰੋ।
ਲਾਂਗ ਜੰਪ 'ਚ ਭਾਰਤ ਦਾ ਸੁਨਹਿਰਾ ਭਵਿੱਖ ਕਿਵੇਂ ਬਣ ਸਕਦੀ ਹੈ ਸ਼ੈਲੀ ਸਿੰਘ
ਲਾਂਗ ਜੰਪ ਦੀ ਖਿਡਾਰਨ ਸ਼ੈਲੀ ਸਿੰਘ ਭਵਿੱਖ ਲਈ ਉਮੀਦਾਂ ਜਗਾਉਂਦੀ ਹੈ। ਉਹ ਅੰਡਰ -18 ਸ਼੍ਰੇਣੀ ਵਿੱਚ ਦੁਨੀਆਂ ਦੇ ਚੋਟੀ ਦੇ 20 ਖਿਡਾਰੀਆਂ ਵਿੱਚ ਸ਼ਾਮਲ ਹੋਏ ਹਨ।
ਉੱਤਰ ਪ੍ਰਦੇਸ਼ ਦੀ 17 ਸਾਲ ਦੀ ਸ਼ੈਲੀ ਦੀ ਲੰਬੀ ਛਾਲ ਲਈ ਮਸ਼ਹੂਰ ਖਿਡਾਰਨ ਅੰਜੂ ਬੌਬੀ ਜੌਰਜ ਅਤੇ ਉਨ੍ਹਾਂ ਦੇ ਕੋਚ ਪਤੀ ਰੌਬਰਟ ਜੌਰਜ ਤੋਂ ਟ੍ਰੇਨਿੰਗ ਲੈ ਰਹੇ ਹਨ।
ਸ਼ੈਲੀ ਸਿੰਘ ਦੇ ਨਾਮ ਜੂਨੀਅਰ ਰਾਸ਼ਟਰੀ ਰਿਕਾਰਡ ਹੈ ਅਤੇ ਉਹ ਲਗਾਤਾਰ ਛੇ ਮੀਟਰ ਤੋਂ ਵੱਧ ਜੰਪ ਕਰ ਕੇ ਲੰਬੀ ਛਾਲ ਦੀ ਸ਼੍ਰੇਣੀ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ।
ਇਸ ਐਥਲੀਟ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ।
ਇਹ ਖ਼ਬਰਾਂ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: